Monthly Archives: March 2012

ਸੋਚਣੀ ਵਿੱਚ ਪਰਿਵਰਤਨ

ਇਸਲਾਮ ਨੇ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕੰਮ ਇਹ ਕੀਤਾ ਕਿ ਲੋਕਾਂ ਵਿੱਚ ਇਸ ਕੁਕਰਮ ਪ੍ਰਤੀ ਮਾਨਸਿਕ ਜਾਗ੍ਰਤੀ ਲਿਆਂਦੀ। ਕੋਈ ਵੀ ਕਾਨੂੰਨ ਉਸ ਵੇਲੇ ਤਕ ਪ੍ਰਭਾਵ ਨਹੀ ਛੱਡ ਸਕਦਾ ਜਦੋਂ ਤੱਕ ਉਨ੍ਹਾਂ ਲੋਕਾਂ ਵਿੱਚ ਇਸ ਨੂੰ ਪ੍ਰਵਾਨ ਕਰਨ ਦੀ ਸਹਿਮਤੀ ਨਾ ਹੋਵੇ ਜਿਨ੍ਹਾਂ ਲੋਕਾਂ ਤੇ ਇਸ ਨੂੰ ਲਾਗੂ ਕੀਤਾ ਜਾਣਾ ਹੇ ਅਤੇ ਉਹ ਇਸ ਦੀ ਖੂਬੀ ਅਤੇ ਇਸ ਉੱਤੇ ਅਮਲ ਨਾ ਕਰਨ ਦੀਆਂ ਹਾਨੀਆਂ ਤੋਂ ਚੰਗੀ ਤਰ੍ਹਾਂ ਖਬਰਦਾਰ ਨਾ ਹੋ ਜਾਣ। ਉਸ ਜ਼ਮਾਨੇ ਵਿੱਚ ਅਰਬ ਦੇ ਵਸਨੀਕ ਅਪਣੇ ਇਸ਼ਟਾ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਅੱਗੇ (ਅਰਥਾਤ ਪੂਜਾ ਸਥਲਾਂ “ਤੇ) ਆਪਣੇ ਬੱਚਿਆਂ ਦੀ ਬਲੀ ਦਿਆ ਕਰਦੇ ਸਨ । ਇਨ੍ਹਾਂ ਵਿੱਚੋਂ ਕਈ ਕਬੀਲੇ ਵੱਖ-ਵੱਖ ਕਾਰਨਾਂ ਸਦਕਾ ਅਪਣੀਆਂ ਬੱਚਿਆਂ ਨੂੰ ਪੈਦਾਇਸ਼ ਮਗਰੋਂ ਕਤਲ ਕਰ ਦਿੰਦੇ ਸਨ। ਇਸਲਾਮ ਨੇ ਦੱਸਿਆ ਕਿ ਇਹ ਸ਼ੈਤਾਨੀ ਕੰਮ ਹੈ । ਸ਼ੈਤਾਨ ਨੇ ਇਸ ਨੂੰ ਸੁਹਣਾ ਬਣਾ ਕੇ ਪੈਸ਼ ਕੀਤਾ ਹੈ ਅਤੇ ਇਸਨੂੰ ਧਾਰਮਿਕ ਰੰਗ ਦੇ ਦਿੱਤਾ ਹੇ । ਨਹੀਂ ਤਾਂ ਹਕੀਕਤ ਇਹ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਸਰਾਸਰ ਘਾਟਾ ਵਾਲਾ ਅਤੇ ਘਾਤਕ ਕੰਮ ਹੈ :          ” ਅਤੇ ਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਨਾਂ ਦੇ ਸ਼ਰੀਕਾਂ ਨੇ ਆਪਣੀ ਸੰਤਾਨ ਦੇ ਕਤਲ ਨੂੰ ਸੁਹਣਾ ਬਣਾ ਦਿੱਤਾ ਹੈ ਤਾਂ ਜੋ ਉਨਾਂ ਦੇ ਕਤਲੇਆਮ ਵਿੱਚ ਲੱਗੇ ਰਹਿਣ ਅਤੇ ਉਨ੍ਹਾਂ ਦੇ ਦੀਨ ਨੂੰ ਉਨ੍ਹਾਂ ਲਈ ਹੀ ਸ਼ੱਕੀ ਬਣਾ ਦੇਣ। ”

(ਅਲ—ਅਨਾਮ :137 )

ਇਸੇ ਸੂਰਤ ਵਿੱਚ ਅੱਗੇ ਕੁਰਆਨ ਕਹਿੰਦਾ ਹੈ ਕਿ ਇਹ ਲੋਕ ਮੂਰਖਤਾ ਅਤੇ ਬੇਵਕੂਫੀ ਨਾਲ ਜੋ ਇਹ ਕੰਮ ਕਰ ਰਹੇ ਹਨ ਇਹ ਉਨ੍ਹਾਂ ਲਈ ਘਾਟੇ ਦਾ ਕਾਰਨ ਹੈ ਇਸ ਲਈ ਕਿ ਕਿਸੇ ਨੂੰ ਨਹੀਂ ਪਤਾ ਕਿ ਕਿਸ ਦੀ ਸੰਤਾਨ ਵਿੱਚੋਂ ਭਵਿੱਖ ਵਿੱਚ ਉਸਨੂੰ ਕਿ ਲਾਭ ਪ੍ਰਾਪਤ ਹੋਣ ਵਾਲਾ ਹੈ ਅਤੇ ਉਹ ਇਸਦੇ ਲਈ ਕਿਨ੍ਹੀ ਗੁਣਵਾਨ ਤੇ ਚੰਗਿਆਈ ਵਾਲੀ ਹੋਵੇਗੀ। ਕੁੱਝ ਨਾ ਜਾਣਦੇ ਹੋਏ ਪੈਦਾਇਸ਼ ਤੋਂ ਬਾਅਦ ਹੀ ਅਪਣੀ ਸੰਤਾਨ ਦੇ ਕਤਲ ਲਈ ਤਿਆਰ ਹੋ ਜਾਣਾ ਬੇਵਕੂਫ਼ੀ ਨਹੀਂ ਤਾਂ ਹੋਰ ਕੀ ਹੈ ?

“ਨਿਰਸੰਦੇਹ ਘਾਟੇ ਵਿੱਚ ਪੈ ਗਏ ਉਹ ਲੋਕ ਜਿਨ੍ਹਾਂ ਨੇ ਅਪਣੀ ਸੰਤਾਨ ਨੂੰ ਅਗਿਆਨਤਾ ਅਤੇ ਬੇਵਕੂਫ਼ੀ ਸਦਕਾ ਕਤਲ ਕੀਤਾ।”                      (ਅਲ-ਅਨਆਮ :140 )

ਗਰੀਬੀ ਦੇ ਡਰ ਦਾ ਇਲਾਜ

ਅਰਬ ਦੇ ਕਈ ਕਬੀਲੇ ਜਿਹੜੇ ਅਪਣੀਆਂ ਲਡ਼ਕੀਆਂ ਨੂੰ ਧਰਤੀ ਅੰਦਰ ਜਿੰਦਾ ਦਫ਼ਨ ਕਰ ਦਿੰਦੇ ਸਨ, ਇਸ ਦਾ ਕਾਰਨ ਇਹ ਸੀ ਕਿ ਭੁੱਖਮਰੀ ਤੇ ਗ਼ਰੀਬੀ ਵਿੱਚ ਉਹ ਕੁੜੀਆਂ ਦੀ ਹੋਂਦ ਨੂੰ ਇੱਕ ਬੋਝ ਸਮਝਦੇ ਸੀ। ਮੁੰਡੇ ਤਾਂ ਵੱਡੇ ਹੋਕੇ ਉਨ੍ਹਾਂ ਦਾ ਹੱਥ ਵਟਾਉਂਦੇ ਸੀ ਅਤੇ ਜਿਉਣ ਦੇ ਸਾਧਣ ਜੁਟਾਉਣ ਵਿੱਚ ਉਨ੍ਹਾਂ ਦਾ ਸਾਥ ਨਿਭਾਉਣ ਦੇ ਯੋਗ ਹੋ ਜਾਂਦੇ ਸੀ। ਪਰੰਤੁ ਕੁੜੀਆਂ ਵੱਡੀਆਂ ਹੋ ਜਾਣ ਤੇ ਵੀ ਕੁਝ ਨਹੀਂ ਕਰ ਸਕਦੀਆਂ ਸਨ ਅਤੇ ਉਨ੍ਹਾਂ ਦੇ ਕੁੱਲ ਖ਼ਰਚ ਦਾ ਬੋਝ ਬਾਪ ਤੇ ਹੀ ਹੰਦਾ ਸੀ। ਕੁਰਆਨ ਨੇ ਸਪਸ਼ਟ ਕੀਤਾ ਕੀ ਰਿਜ਼ਕ ਦੀਆਂ ਕੁੰਜੀਆਂ ਸਿਰਫ਼ ਰੱਬ ਦੇ ਹੱਥ ਵਿੱਚ ਹਨ। ਧਰਤੀ ਦੇ ਪ੍ਰਾਣਾਆਂ ਦੀ ਰੋਜ਼ੀ ਰੋਟੀ ਦੀ ਜ਼ਿੰਮੇਦਾਰੀ ਉਸ ਰਿਜ਼ਕ ਦੇਣ ਵਾਲੇ ਨੇ ਖ਼ੁਦ ਆਪਣੇ ਸਿਰ ਲੈ ਰੱਖੀ ਹੈ। ਕੋਈ ਬਲਵਾਨ ਹੋਵੇ ਜਾਂ ਨਿਰਬਲ, ਹੱਟਾ ਕੱਟਾ ਹੋਵੇ ਜਾਂ ਅਪਾਹਜ ਖ਼ੁਦ ਆਪਣੇ ਜ਼ਿੰਮੇ ਰੋਜ਼ੀ ਰੋਟੀ ਕਮਾਉਣ ਲਈ ਭੱਜ ਨੱਠ ਕਰ ਦਾ ਹੋਵੇ ਜਾਂ ਉਹ ਕਿਸੇ “ਤੇ ਨਿਰਭਰ ਕਰਦਾ ਹੋਵੇ, ਜੇਕਰ ਉਸਨੂੰ ਰੋਜ਼ੀ ਮਿਲਦੀ ਹੈ ਤਾਂ ਅੱਲਾਹ ਹੀ ਦੇ ਹੁਕਮ, ਮਰਜ਼ੀ ਅਤੇ ਤਕਦੀਰ ਨਾਲ । ਇਹ ਵੀ ਸੰਭਵ ਹੈ ਕਿ ਉਸਨੇ ਇੱਕ ਦੂਸਰੇ ਮਨੁੱਖ ਦੀ ਰੋਜ਼ੀ ਦਾ ਵਾਸਤਾ ਬਣਾ ਰੱਖਿਆ ਹੋਵੇ ਅਤੇ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਦੇ ਜਰਯੇ ਰੋਜ਼ੀ ਮਿਲਦੀ ਹੋਵੇ।ਇਸ ਲਈ ਕਿਸੇ ਨੂੰ ਬੋਝ ਸਮਝ ਕੇ ਉਸਨੂ ਕਤਲ ਕਰ ਦੇਣਾ ਬਹੁਤ ਬੜੀ ਗ਼ਲਤੀ ਅਤੇ ਸਰਾਸਰ ਮੂਰਖਤਾ ਹੈ :

“ਅਤੇ ਆਪਣੀ ਸੰਤਾਨ ਨੂੰ ਗ਼ਰੀਬੀ ਦੇ ਡਰ ਨਾਲ ਕਤਲ ਨਾ ਕਰੋ । ਅਸੀਂ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ ਦਿਆਂਗੇ ।”

ਗੁਨਾਹ ਦੁਨੀਆ ਦੀ ਤਬਾਹੀ ਦਾ ਸਮਾਨ

ਹਜ਼ਰਤ ਇਬਨੇ ਅੱਬਾਸ ਰਜੀ. ਬਿਆਨ ਕਰਦੇ ਹਨ ਕਿ ਅਲਾਹ ਦੇ ਰਸੂਲ (ਸ)ਨੇ ਬਿਆਨ ਫਰਮਾਇਆ ਜੋ ਕੌਮ(ਅਮਾਨਤ ਵਿੱਚ)ਖਿਆਨਤ ਅਤੇ ਧੋਖੇਬਾਜ਼ੀ ਕਰਦੀ ਹੈ ਉਸ ਉੱਤੇ ਰੱਬ ਰੋਅਬ ਪਾ ਦਿੰਦਾ ਹੈ ਅਤੇ ਉਹ ਬੁਜ਼ਦਿਲ ਹੋ ਜਾਂਦੇ ਹਨ। ਜਿਸ ਕੌਮ ਵਿੱਚ ਜਿਨਾਕਾਰੀ(ਬਿਲਾਤਕਾਰੀ)ਫੈਲ ਜਾਂਦੀ ਹੈ ਉਸ ਵਿੱਚ ਮੌਤਾਂ ਜ਼ੀਆਦਾ ਹੋਣ ਲੱਗ ਜਾਂਦੀਆਂ ਹਨ ।ਜਿਨ੍ਹਾਂ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ । ਜੋ ਲੋਕ ਨਾਪਤੋਲ ਵਿੱਚ ਕਮੀ ਕਰਦੇ ਹਨ ।ਰੱਬ ਉਹਨਾਂ ਦਿਆਂ ਰੋਜ਼ੀਆਂ ਘਟਾ ਦਿੰਦਾ ਹੈ । ਜੋ ਲੋਕ ਹੱਕ ਇਨਸਾਫ ਦੇ ਖਿਲਾਫ਼ ਫੈਸਲੇ ਕਰਦੇ ਹਨ ਉਹਨਾਂ ਵਿੱਚ ਖੂਨਰੇਜ਼ੀ ਫੈਲ ਜਾਂਦੀ ਹੈ । ਜੋ ਲੋਕ ਵਾਅਦਾ ਖਿਲਾਫੀ ਅਤੇ ਅਹਿਦ (ਵਚਨ) ਕਰਕੇ ਮੁਕਰ ਜਾਂਦੇ ਹਨ ਉਹਨਾਂ ਉੱਤੇ ਉਹਨਾਂ ਦਾ ਦੁਸ਼ਮਣ ਹਾਵੀ ਕਰ ਦਿੱਤਾ ਜਾਂਦਾ ਹੈ । (ਤਿਬਰਾਨੀ)

ਗੁੱਸੇ ਵੇਲੇ ਸਬਰ ਕਰਨਾ

ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸ0 ਦਾ ਫ਼ਰਮਾਨ ਹੇ “ਬਹਾਦਰ ਉਹ ਨਹੀਂ ਜੋ ਕਿਸੇ ਨੂੰ ਪਛਾਡ਼ ਦੇਵ ਬਲਕਿ ਬਹਾਦਰ ਉਹ ਹੈ ਜੋ ਗੁੱਸੇ ਵੇਲੇ ਸਬਰ ਕਰੇ ਅਤੇ ਆਪਣੇ ਆਪ ਉੱਤੇ ਕਾਬੂ ਰਖੇ।” (ਬੁਖਾਰੀ ਮੁਸਲਿਮ-)

ਹਜ਼ਰਤ ਮੁਆਜ਼ ਬਿਨ ਜਬਲ (ਰਜੀ)ਬਿਆਨ ਕਰਦੇ ਹਨ ਕਿ ਹਜ਼ੂਰ (ਸ)ਨੇ ਇਰਸ਼ਾਦ ਫ਼ਰਮਾਇਆ, ਜੋ ਮਨੁਖੱ ਆਪਣੇ ਗੁੱਸੇ ਨੂੰ ਉਸ ਵੇਲੇ ਪੀ ਜਾਵੇ ਜਦ ਕਿ ਉਹ ਉਸ ਉੱਤੇ ਅਮਲ ਕਰ ਸਕਦਾ ਹੋਵੇ (ਦੂਸਰੇ ਵਿਅਕਤੀ ਤੋਂ ਬਦਲਾ ਲੈ ਸਕਦਾ ਹੋਵੇ )ਤਾਂ ਅਲਾਹ ਤਆਲਾ ਕਿਆਮਤ ਦੇ ਦਿਨ ਉਸਨੂੰ ਸਾਰੀ ਮਖ਼ਲੂਕ ਸਾਹਮਣੇ ਲਿਆਵੇਗਾ ਅਤੇ ਉਸ ਨੂੰ ਅਖ਼ਤਿਆਰ ਦੇਵੇਗਾ ਕਿ ਜੱਨਤ ਦੀਆਂ ਹੂਰਾਂ (ਬੜੀਆਂ ਅੱਖਾਂ ਵਾਲੀਆਂ) ਵਿੱਚੋਂ ਜਿਸ ਨੂੰ ਚਾਹਵੇ ਆਪਣੇ ਲਈ ਛਾਂਟ ਲਵੇ।

ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ

ਅਮੀਰੁਲ-ਮੋਮਿਨੀਨ ਹਜ਼ਰਤ ਉਮਰ (ਰਜੀ)ਬਿਆਨ ਕਰਦੇ ਹਨ ਕਿ ਮੈਂ ਅੱਲਾਹ ਦੇ ਰਸੂਲ (ਸ)ਨੂੰ ਫ਼ਰਮਾਉਂਦੇ ਹੋਏ ਸੁਣਿਆ ਕਿ ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ। ਹਰ ਆਦਮੀ ਨੂੰ ਉਸੇ ਦਾ ਬਦਲਾ ਮਿਲੇਗਾ ਜੋ ਉਸਨੇ ਨੀਅਤ ਕੀਤੀ ਹੋਵੇਗੀ। ਸੋ ਜਿਸ ਦੀ ਹਿਜਰਤ ਅੱਲਹ ਤੇ ਉਸਦੇ ਰਸੂਲ ਵੱਲ ਹੈ। ਉਸਦੀ ਹਿਜਰਤ ਅੱਲਾਹ ਤੇ ਉਸਦੇ ਰਸੂਲ ਵੱਲ ਹੈ ਅਤੇ ਜਿਸਦੀ ਹਿਜਰਤ ਦਾ ਮਕਸਦ ਦੁਨੀਆ ਦੀ ਕਿਸੇ ਚੀਜ਼ ਨੂੰ ਹਾਸਲ ਕਰਨਾ ਜਾਂ ਕਿਸੇ ਔਰਤ ਨਾਲ ਸ਼ਾਦੀ ਕਰਨਾ ਸੀ ਤਾਂ ਉਸ ਦੀ ਹਿਜਰਤ (ਉਸਦੀ ਨੀਅਤ ਦੇ ਅਨੁਸਾਰ) ਉਸੇ ਲਈ ਮੰਨੀ ਜਾਵੇਗੀ ਜਿਸ ਲਈ ਉਸ ਨੇ ਹਿਜਰਤ ਕੀਤੀ।

ਵਿਆਖਿਆ—ਦੀਨ ਲਈ ਘਰ-ਬਾਰ ਛੱਡ ਦੇਣ ਦਾ ਨਾਂ ਹਿਜਰਤ ਹੈ । ਇਨਸਾਨ ਜੋ ਕੰਮ ਵੀ ਕਰੇ ਰੱਬ ਦੀ ਰਜਾ ਲਈ ਕਰੇ। ਕੋਈ ਕੰਮ ਕਿੰਨਾ ਵੀ ਨੇਕ ਕਿਉਂ ਨਾ ਹੋਵੇ ਜੇਕਰ ਕਰਨ ਵਾਲੇ ਦੀ ਨੀਅਤ ਵਿੱਚ ਖੋਟ ਹੈ ਅਤੇ ਉਸ ਕੰਮ ਰਾਹੀਂ ਉਹ ਰੱਬ ਨੂੰ ਖੁਸ਼ ਕਰਨ ਦੀ ਥਾਂ ਕੋਈ ਦੂਸਰਾ ਮਕਸਦ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਨੀਅਤ ਦੇ ਅਨੁਸਾਰ ਬਦਲਾ ਮਿਲੇਗਾ ।

ਰਬੱ ਦੀ ਕੁਦਰਤ ਦੀ ਇੱਕ ਦਲੀਲ

ਕੁਰਆਨ ਜੋ ਕਿ ਰੱਬੀ ਬਾਣੀ ਹੈ ਅਤੇ ਉਸ ਨੇ ਸੰਸਾਰ ਨੁੰ ਆਪਣੇ ਸੱਚੀ ਰੱਬੀ ਬਾਣੀ  ਹੋਣ ਲਈ ਇੱਕ ਚੁਣੋਤੀ ਦੀਤੀ ਹੈ ਕਿ ,,ਜੇਕਰ ਤੁਹਾਨੂੰ ਸ਼ੱਕ ਹੈ ਕਿ ਕੁਰਆਨ ਉਸ ਮਾਲਿਕ ਦਾ ਸੱਚਾ ਕਲਾਮ ਨਹੀ ਹੈ ਤਾਂ ਇਸ ਵਰਗੀ ਇੱਕ ਸੁਰਤ (ਛੋਟਾ ਅਧਿਆਏ) ਹੀ ਬਣਾ ਕੇ ਦਿਖਾਓ ਅਤੇ ਇਸ ਕੰਮ ਨੂੰ ਕਰਨ ਦੇ ਲਈ ਰੱਬ ਤੋਂ ਇਲਾਵਾ ਸਾਰੇ ਸੰਸਾਰ ਨੂੰ ਅਪਣੀ ਮਦਦ ਲਈ ਬੁਲਾ ਲਓ ,ਜੇਕਰ ਤੁਸੀਂ

ਕੁਰਆਨ ਜੋ ਕਿ ਰੱਬੀ ਬਾਣੀ ਹੈ ਅਤੇ ਉਸ ਨੇ ਸੰਸਾਰ ਨੁੰ ਆਪਣੇ ਸੱਚੀ ਰੱਬੀ ਬਾਣੀ  ਹੋਣ ਲਈ ਇੱਕ ਚੁਣੋਤੀ ਦੀਤੀ ਹੈ ਕਿ ,,ਜੇਕਰ ਤੁਹਾਨੂੰ ਸ਼ੱਕ ਹੈ ਕਿ ਕੁਰਆਨ ਉਸ ਮਾਲਿਕ ਦਾ ਸੱਚਾ ਕਲਾਮ ਨਹੀ ਹੈ ਤਾਂ ਇਸ ਵਰਗੀ ਇੱਕ ਸੁਰਤ (ਛੋਟਾ ਅਧਿਆਏ) ਹੀ ਬਣਾ ਕੇ ਦਿਖਾਓ ਅਤੇ ਇਸ ਕੰਮ ਨੂੰ ਕਰਨ ਦੇ ਲਈ ਰੱਬ ਤੋਂ ਇਲਾਵਾ ਸਾਰੇ ਸੰਸਾਰ ਨੂੰ ਅਪਣੀ ਮਦਦ ਲਈ ਬੁਲਾ ਲਓ ,ਜੇਕਰ ਤੁਸੀਂ ਸੱਚੇ ਹੋ ।,, (ਸੂਰਤ ਬਕਰਾ :23 )

ਚੌਦਾਂ ਸੋ (1400) ਸਾਲਾਂ ਤੋਂ ਅੱਜ ਤੱਕ ਇਸ ਸੰਸਾਰ ਵਿੱਚ ਵੱਸਣ ਵਾਲੇ ,ਅਤੇ ਸਾਇੰਸ, ਕੰਪਿਊਟਰ ਤੱਕ ਖੋਜ ਕਰਕੇ ਥੱਕ ਚੁਕੋ ਅਤੇ ਆਪਣਾ ਸਿਰ ਝੁਕਾ ਚੁਕੋ ਹਨ ।ਕਿਸੇ ਵਿੱਚ ਵੀ ਇਹ ਕਹਿਣ ਦੀ ਹਿੰਮਤ ਨਹੀਂ ਹੋਈ ਕਿ ਇਹ ਕੁਰਆਨ ਅੱਲਾਹ ਦੀ ਕਿਤਾਬ ਨਹੀਂ ਹੈ ।ਇਸ ਪਵਿੱਤਰ ਕਿਤਾਬ ਵਿੱਚ ਮਾਲਿਕ ਨੇ ਸਾਡੀ ਬੁੱਧੀ ਨੂੰ ਸਮਝਾਉਣ ਲਈ ਅਨੇਕਾਂ ਦਲੀਲਾਂ  ਦਿੱਤੀਆਂ ਹਨ ।ਇੱਕ ਉਦਾਹਰਨ ਇਹ ਹੈ । :

,,ਜੇਕਰ ਧਰਤੀ ਤੇ ਅਕਾਸ਼ ਵਿੱਚ ਇੱਕ ਤੋਂ ਜਿਆਦਾ ਇਸ਼ਟ (ਅਤੇ ਮਾਲਿਕ) ਹੁੰਦੇ ਤਾਂ ਬਡੀ ਖਰਾਬੀ ਅਤੇ ਫਸਾਦ

ਮਚ ਜਾਂਦਾ ।,, (ਸੂਰਤ ਅੰਬੀਆ : 22 )

ਗੱਲ ਸਾਫ ਹੈ ਕਿ ਜੇਕਰ ਇੱਕ ਤੋਂ ਇਲਾਵਾ ਕਈ ਮਾਲਿਕ ਹੁੰਦੇ ਤਾਂ ਝੱਗਡਾ ਹੁੰਦਾ । ਇੱਕ ਕਹਿੰਦਾ ਹੁਣ ਰਾਤ ਹੋਵੇਗੀ ਦੂਜਾ ਕਹਿੰਦਾ ਦਿਨ ਹੋਵੇਗਾ । ਇੱਕ ਕਹਿੰਦਾ ਸੂਰਜ ਅੱਜ ਪੱਛਮ ਤੋਂ ਨਿਕਲੇਗਾ , ਦੂਜਾ ਕਹਿੰਦਾ ਨਹੀਂ ਪੂਰਬ ਤੋਂ ਨਿਕਲੇਗਾ । ਜੇਕਰ ਦੇਵੀ ਦੇਵਤਿਆਂ ਦਾ ਇਹ ਅਧਿਕਾਰ ਸੱਚ ਹੁੰਦਾ ਅਤੇ ਉਹ ਅੱਲਾਹ ਦੇ ਕੰਮਾਂ ਵਿੱਚ

ਸ਼ਰੀਕ ਵੀ ਹੁੰਦੇ ਤਾਂ ਕਦੋਂ ਅਜਿਹਾ ਹੁੰਦਾ ਕਿ ਇੱਕ ਦਾਸ ਨੇ ਪੂਜਾ ਅਰਚਨਾ ਕਰਕੇ ਵਰਖਾ ਦੇ ਦੇਵਤਾ ਤੋਂ ਆਪਣੀ

ਗੱਲ ਮੰਨਵਾ ਲਈ, ਉਧਰੋਂ ਬਡੇ ਮਾਲਿਕ ਦੀ ਤਰਫੋਂ ਆਰਡਰ ਆਉਂਦਾ ਕਿ ਅਜ ਬਾਰਿਸ਼ ਨਹੀਂ ਹੋਵੇਗੀ,ਫਿਰ ਹੇਠਲੇ ਹਡ਼ਤਾਲ ਕਰ ਦਿਂਦੇ । ਹੁਣ ਲੋਕ ਬੈਠੇ ਹਨ ਕਿ ਦਿਨ ਨਹੀਂ ਚਡ਼ਦਾ ,ਪਤਾ ਲੱਗਿਆ ਕਿ ਸੂਰਜ ਦੇਵਤਾ ਨੇ

ਹਡ਼ਤਾਲ ਕਰ ਰੱਖੀ ਹੈ ।

ਸੱਚੇ ਹੋ ।,, (ਸੂਰਤ ਬਕਰਾ :23 )

ਕੁਦਰਤ ਦਾ ਸਭ ਤੋਂ ਵੱਡਾ ਸੱਚ

ਇਸ ਸੰਸਾਰ ਬਲਕਿ ਕੁਦਰਤ ਦੀ ਸਭ ਤੋਂ ਵੱਡੀ ਸੱਚਾਈ ਹੈ ਕਿ ਇਸ ਸੰਸਾਰ, ਸ੍ਰਿਸ਼ਟੀ  ਅਤੇ ਕਾਇਨਾਤ ਨੂੰ ਬਣਾਉਣ ਵਾਲਾ ,ਪੈਦਾ ਕਰਨ ਵਾਲਾ ਅਤੇ  ਉਸਦਾ ਪ੍ਰਬੰਦ ਚਲਾਉਣ ਵਾਲਾ ਸਿਰਫ ਤੇ ਸਰਫ ਇੱਕ ਹੀ ਮਾਲਕ (ਸਵਾਮੀ)ਹੈ। ਉਹ ਅਪਣੀ ਹੋਦਂ (ਜਾਤ)ਅਤੇ ਗੁਣਾ (ਸਿਫਤਾਂ ਵਿੱਚ ਇਕੱਲਾ ਹੈ । ਸੰਸਾਰ ਨੂੰ ਬਣਾਉਣ,ਚਲਾਉਣ,

ਮਿਟਾਉਣ (ਮਾਰਨਾ)ਜਿਉਂਦਾ ਕਰਨ ਵਿੱਚ ਉਸਦਾ ਕੋਈ ਸਾਂਝੀ (ਸ਼ਰੀਕ) ਨਹੀਂ । ਉਹ ਇੱਕ ਅਜਿਹੀ ਸ਼ਕਤੀ ਹੈ

ਜੋ ਹਰ ਜਾਗਾ ਮੋਜੂਦ ਹੈ ਅਪਨੇ ਗਿਆਨ ਨਾਲ ,ਹਰ ਇੱਕ ਦੀ ਸੁਣਦਾ ਹੈ ਅਤੇ ਹਰ ਇੱਕ ਨੂੰ ਦੇਖਦਾ ਹੈ । ਸਾਰੇ ਸੰਸਾਰ ਵਿੱਚ ਇੱਕ ਪੱਤਾ ਵੀ ਉਸਦੀ ਆਗਿਆ ਤੋਂ ਬਿਨਾ ਨਹੀਂ ਹਿੱਲ ਸਕਦਾ । ਹਰ ਇਨਸਾਨ ਦੀ ਆਤਮਾ ਇਸ ਦੀ ਗਾਵਾਹੀ ਦਿਂਦੀ

ਹੈ ਚਾਹੇ ਉਹ ਕਿਸੇ ਵੀ ਧਰਮ ਦਾ ਮੰਨਣ ਵਾਲਾ ਹੋਵੇ ਅਤੇ ਚਾਹੇ ਮੂਰਤੀ ਪੂਜਾ ਕਰਦਾ ਹੋਵੇ ਪਰ ਅੰਦਰੋਂ ਉਹ ਇਹ

ਯਕੀਨ ਰੱਖਦਾ ਹੈ ਕਿ ਪਾਲਣਹਾਰ,ਰੱਬ ਅਤੇ ਅਸਲੀ ਮਾਲਿਕ ਕੇਵਲ ਉਹ ਇੱਕ ਹੈ । ਇਨਸਾਨ ਦੀ ਅਕਲ ਵਿਚ

ਵੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਆਉਂਦੀ ਕਿ ਸਾਰੀ ਸ੍ਰਿਸ਼ਟੀ (ਕਾਈਨਾਤ)ਦਾ ਮਾਲਿਕ ਇਕੱਲਾ ਹੈ, ਜੇਕਰ ਕਿਸੇ ਸਕੂਲ ਦੇ ਦੋ ਪ੍ਰਿੰਸੀਪਲ ਹੋਣ ਤਾਂ ਸਕੂਲ ਨਹੀਂ ਚਲ ਸਕਦਾ ,ਇੱਕ ਪਿੰਡ ਦੇ ਦੋ ਸਰਪੰਚ ਹੋਣ ਤੇਂ ਪਿਂਡ ਦਾ ਪ੍ਰਬੰਧ ਨਸ਼ਟ ਹੋ ਜਾਂਦਾ ਹੈ, ਕਿਸੇ ਇੱਕ ਦੇਸ ਦੇ ਦੋ ਬਾਦਸ਼ਾਹ  ਨਹੀਂ ਹੋ ਸਕਦੇ ,ਤਾਂ ਇੰਨੀ  ਵੱਡੀ ਸ੍ਰਿਸ਼ਟੀ (ਸੰਸਾਰ) ਪ੍ਰਬੰਦ ਇੱਕ ਤਾਂ ਜਿਆਦਾ ਰੱਬ ਜਾਂ ਮਾਲਿਕਾਂ ਦੁਆਰਾ ਕਿਵੇਂ ਚਲ ਸਕਦਾ ਹੈ ਅਤੇ ਸੰਸਾਰ ਦੇ ਪ੍ਰਬੰਧਕ

ਕਈ ਲੋਕ ਕਿਸ ਤਰਾਂ ਹੋ ਸਕਦੇ ਹਨ ?

ਗੁੱਸੇ ਵੇਲੇ ਸਬਰ ਕਰਨਾ

ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸ0 ਦਾ ਫ਼ਰਮਾਨ ਹੇ “ਬਹਾਦਰ ਉਹ ਨਹੀਂ ਜੋ ਕਿਸੇ ਨੂੰ ਪਛਾਡ਼ ਦੇਵ ਬਲਕਿ ਬਹਾਦਰ ਉਹ ਹੈ ਜੋ ਗੁੱਸੇ ਵੇਲੇ ਸਬਰ ਕਰੇ ਅਤੇ ਆਪਣੇ ਆਪ ਉੱਤੇ ਕਾਬੂ ਰਖੇ।” (ਬੁਖਾਰੀ ਮੁਸਲਿਮ-)

        ਹਜ਼ਰਤ ਮੁਆਜ਼ ਬਿਨ ਜਬਲ (ਰਜੀ)ਬਿਆਨ ਕਰਦੇ ਹਨ ਕਿ ਹਜ਼ੂਰ (ਸ)ਨੇ ਇਰਸ਼ਾਦ ਫ਼ਰਮਾਇਆ, ਜੋ ਮਨੁਖੱ ਆਪਣੇ ਗੁੱਸੇ ਨੂੰ ਉਸ ਵੇਲੇ ਪੀ ਜਾਵੇ ਜਦ ਕਿ ਉਹ ਉਸ ਉੱਤੇ ਅਮਲ ਕਰ ਸਕਦਾ ਹੋਵੇ (ਦੂਸਰੇ ਵਿਅਕਤੀ ਤੋਂ ਬਦਲਾ ਲੈ ਸਕਦਾ ਹੋਵੇ )ਤਾਂ ਅਲਾਹ ਤਆਲਾ ਕਿਆਮਤ ਦੇ ਦਿਨ ਉਸਨੂੰ ਸਾਰੀ ਮਖ਼ਲੂਕ ਸਾਹਮਣੇ ਲਿਆਵੇਗਾ ਅਤੇ ਉਸ ਨੂੰ ਅਖ਼ਤਿਆਰ ਦੇਵੇਗਾ ਕਿ ਜੱਨਤ ਦੀਆਂ ਹੂਰਾਂ (ਬੜੀਆਂ ਅੱਖਾਂ ਵਾਲੀਆਂ) ਵਿੱਚੋਂ ਜਿਸ ਨੂੰ ਚਾਹਵੇ ਆਪਣੇ ਲਈ ਛਾਂਟ ਲਵੇ।

ਗਰੀਬੀ ਦੇ ਡਰ ਦਾ ਇਲਾਜ

ਅਰਬ ਦੇ ਕਈ ਕਬੀਲੇ ਜਿਹੜੇ ਅਪਣੀਆਂ ਲਡ਼ਕੀਆਂ ਨੂੰ ਧਰਤੀ ਅੰਦਰ ਜਿੰਦਾ ਦਫ਼ਨ ਕਰ ਦਿੰਦੇ ਸਨ, ਇਸ ਦਾ ਕਾਰਨ ਇਹ ਸੀ ਕਿ ਭੁੱਖਮਰੀ ਤੇ ਗ਼ਰੀਬੀ ਵਿੱਚ ਉਹ ਕੁੜੀਆਂ ਦੀ ਹੋਂਦ ਨੂੰ ਇੱਕ ਬੋਝ ਸਮਝਦੇ ਸੀ। ਮੁੰਡੇ ਤਾਂ ਵੱਡੇ ਹੋਕੇ ਉਨ੍ਹਾਂ ਦਾ ਹੱਥ ਵਟਾਉਂਦੇ ਸੀ ਅਤੇ ਜਿਉਣ ਦੇ ਸਾਧਣ ਜੁਟਾਉਣ ਵਿੱਚ ਉਨ੍ਹਾਂ ਦਾ ਸਾਥ ਨਿਭਾਉਣ ਦੇ ਯੋਗ ਹੋ ਜਾਂਦੇ ਸੀ। ਪਰੰਤੁ ਕੁੜੀਆਂ ਵੱਡੀਆਂ ਹੋ ਜਾਣ ਤੇ ਵੀ ਕੁਝ ਨਹੀਂ ਕਰ ਸਕਦੀਆਂ ਸਨ ਅਤੇ ਉਨ੍ਹਾਂ ਦੇ ਕੁੱਲ ਖ਼ਰਚ ਦਾ ਬੋਝ ਬਾਪ ਤੇ ਹੀ ਹੰਦਾ ਸੀ। ਕੁਰਆਨ ਨੇ ਸਪਸ਼ਟ ਕੀਤਾ ਕੀ ਰਿਜ਼ਕ ਦੀਆਂ ਕੁੰਜੀਆਂ ਸਿਰਫ਼ ਰੱਬ ਦੇ ਹੱਥ ਵਿੱਚ ਹਨ। ਧਰਤੀ ਦੇ ਪ੍ਰਾਣਾਆਂ ਦੀ ਰੋਜ਼ੀ ਰੋਟੀ ਦੀ ਜ਼ਿੰਮੇਦਾਰੀ ਉਸ ਰਿਜ਼ਕ ਦੇਣ ਵਾਲੇ ਨੇ ਖ਼ੁਦ ਆਪਣੇ ਸਿਰ ਲੈ ਰੱਖੀ ਹੈ। ਕੋਈ ਬਲਵਾਨ ਹੋਵੇ ਜਾਂ ਨਿਰਬਲ, ਹੱਟਾ ਕੱਟਾ ਹੋਵੇ ਜਾਂ ਅਪਾਹਜ ਖ਼ੁਦ ਆਪਣੇ ਜ਼ਿੰਮੇ ਰੋਜ਼ੀ ਰੋਟੀ ਕਮਾਉਣ ਲਈ ਭੱਜ ਨੱਠ ਕਰ ਦਾ ਹੋਵੇ ਜਾਂ ਉਹ ਕਿਸੇ “ਤੇ ਨਿਰਭਰ ਕਰਦਾ ਹੋਵੇ, ਜੇਕਰ ਉਸਨੂੰ ਰੋਜ਼ੀ ਮਿਲਦੀ ਹੈ ਤਾਂ ਅੱਲਾਹ ਹੀ ਦੇ ਹੁਕਮ, ਮਰਜ਼ੀ ਅਤੇ ਤਕਦੀਰ ਨਾਲ । ਇਹ ਵੀ ਸੰਭਵ ਹੈ ਕਿ ਉਸਨੇ ਇੱਕ ਦੂਸਰੇ ਮਨੁੱਖ ਦੀ ਰੋਜ਼ੀ ਦਾ ਵਾਸਤਾ ਬਣਾ ਰੱਖਿਆ ਹੋਵੇ ਅਤੇ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਦੇ ਜਰਯੇ ਰੋਜ਼ੀ ਮਿਲਦੀ ਹੋਵੇ।ਇਸ ਲਈ ਕਿਸੇ ਨੂੰ ਬੋਝ ਸਮਝ ਕੇ ਉਸਨੂ ਕਤਲ ਕਰ ਦੇਣਾ ਬਹੁਤ ਬੜੀ ਗ਼ਲਤੀ ਅਤੇ ਸਰਾਸਰ ਮੂਰਖਤਾ ਹੈ :

  “ਅਤੇ ਆਪਣੀ ਸੰਤਾਨ ਨੂੰ ਗ਼ਰੀਬੀ ਦੇ ਡਰ ਨਾਲ ਕਤਲ ਨਾ ਕਰੋ । ਅਸੀਂ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ ਦਿਆਂਗੇ ।”

ਸੋਚਣੀ ਵਿੱਚ ਪਰਿਵਰਤਨ

ਇਸਲਾਮ ਨੇ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕੰਮ ਇਹ ਕੀਤਾ ਕਿ ਲੋਕਾਂ ਵਿੱਚ ਇਸ ਕੁਕਰਮ ਪ੍ਰਤੀ ਮਾਨਸਿਕ ਜਾਗ੍ਰਤੀ ਲਿਆਂਦੀ। ਕੋਈ ਵੀ ਕਾਨੂੰਨ ਉਸ ਵੇਲੇ ਤਕ ਪ੍ਰਭਾਵ ਨਹੀ ਛੱਡ ਸਕਦਾ ਜਦੋਂ ਤੱਕ ਉਨ੍ਹਾਂ ਲੋਕਾਂ ਵਿੱਚ ਇਸ ਨੂੰ ਪ੍ਰਵਾਨ ਕਰਨ ਦੀ ਸਹਿਮਤੀ ਨਾ ਹੋਵੇ ਜਿਨ੍ਹਾਂ ਲੋਕਾਂ ਤੇ ਇਸ ਨੂੰ ਲਾਗੂ ਕੀਤਾ ਜਾਣਾ ਹੇ ਅਤੇ ਉਹ ਇਸ ਦੀ ਖੂਬੀ ਅਤੇ ਇਸ ਉੱਤੇ ਅਮਲ ਨਾ ਕਰਨ ਦੀਆਂ ਹਾਨੀਆਂ ਤੋਂ ਚੰਗੀ ਤਰ੍ਹਾਂ ਖਬਰਦਾਰ ਨਾ ਹੋ ਜਾਣ। ਉਸ ਜ਼ਮਾਨੇ ਵਿੱਚ ਅਰਬ ਦੇ ਵਸਨੀਕ ਅਪਣੇ ਇਸ਼ਟਾ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਅੱਗੇ (ਅਰਥਾਤ ਪੂਜਾ ਸਥਲਾਂ “ਤੇ) ਆਪਣੇ ਬੱਚਿਆਂ ਦੀ ਬਲੀ ਦਿਆ ਕਰਦੇ ਸਨ । ਇਨ੍ਹਾਂ ਵਿੱਚੋਂ ਕਈ ਕਬੀਲੇ ਵੱਖ-ਵੱਖ ਕਾਰਨਾਂ ਸਦਕਾ ਅਪਣੀਆਂ ਬੱਚਿਆਂ ਨੂੰ ਪੈਦਾਇਸ਼ ਮਗਰੋਂ ਕਤਲ ਕਰ ਦਿੰਦੇ ਸਨ। ਇਸਲਾਮ ਨੇ ਦੱਸਿਆ ਕਿ ਇਹ ਸ਼ੈਤਾਨੀ ਕੰਮ ਹੈ । ਸ਼ੈਤਾਨ ਨੇ ਇਸ ਨੂੰ ਸੁਹਣਾ ਬਣਾ ਕੇ ਪੈਸ਼ ਕੀਤਾ ਹੈ ਅਤੇ ਇਸਨੂੰ ਧਾਰਮਿਕ ਰੰਗ ਦੇ ਦਿੱਤਾ ਹੇ । ਨਹੀਂ ਤਾਂ ਹਕੀਕਤ ਇਹ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਸਰਾਸਰ ਘਾਟਾ ਵਾਲਾ ਅਤੇ ਘਾਤਕ ਕੰਮ ਹੈ :  ” ਅਤੇ ਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਨਾਂ ਦੇ ਸ਼ਰੀਕਾਂ ਨੇ ਆਪਣੀ ਸੰਤਾਨ ਦੇ ਕਤਲ ਨੂੰ ਸੁਹਣਾ ਬਣਾ ਦਿੱਤਾ ਹੈ ਤਾਂ ਜੋ ਉਨਾਂ ਦੇ ਕਤਲੇਆਮ ਵਿੱਚ ਲੱਗੇ ਰਹਿਣ ਅਤੇ ਉਨ੍ਹਾਂ ਦੇ ਦੀਨ ਨੂੰ ਉਨ੍ਹਾਂ ਲਈ ਹੀ ਸ਼ੱਕੀ ਬਣਾ ਦੇਣ। ”                       (ਅਲ—ਅਨਾਮ :137)