ਗਰੀਬੀ ਦੇ ਡਰ ਦਾ ਇਲਾਜ

ਅਰਬ ਦੇ ਕਈ ਕਬੀਲੇ ਜਿਹੜੇ ਅਪਣੀਆਂ ਲਡ਼ਕੀਆਂ ਨੂੰ ਧਰਤੀ ਅੰਦਰ ਜਿੰਦਾ ਦਫ਼ਨ ਕਰ ਦਿੰਦੇ ਸਨ, ਇਸ ਦਾ ਕਾਰਨ ਇਹ ਸੀ ਕਿ ਭੁੱਖਮਰੀ ਤੇ ਗ਼ਰੀਬੀ ਵਿੱਚ ਉਹ ਕੁੜੀਆਂ ਦੀ ਹੋਂਦ ਨੂੰ ਇੱਕ ਬੋਝ ਸਮਝਦੇ ਸੀ। ਮੁੰਡੇ ਤਾਂ ਵੱਡੇ ਹੋਕੇ ਉਨ੍ਹਾਂ ਦਾ ਹੱਥ ਵਟਾਉਂਦੇ ਸੀ ਅਤੇ ਜਿਉਣ ਦੇ ਸਾਧਣ ਜੁਟਾਉਣ ਵਿੱਚ ਉਨ੍ਹਾਂ ਦਾ ਸਾਥ ਨਿਭਾਉਣ ਦੇ ਯੋਗ ਹੋ ਜਾਂਦੇ ਸੀ। ਪਰੰਤੁ ਕੁੜੀਆਂ ਵੱਡੀਆਂ ਹੋ ਜਾਣ ਤੇ ਵੀ ਕੁਝ ਨਹੀਂ ਕਰ ਸਕਦੀਆਂ ਸਨ ਅਤੇ ਉਨ੍ਹਾਂ ਦੇ ਕੁੱਲ ਖ਼ਰਚ ਦਾ ਬੋਝ ਬਾਪ ਤੇ ਹੀ ਹੰਦਾ ਸੀ। ਕੁਰਆਨ ਨੇ ਸਪਸ਼ਟ ਕੀਤਾ ਕੀ ਰਿਜ਼ਕ ਦੀਆਂ ਕੁੰਜੀਆਂ ਸਿਰਫ਼ ਰੱਬ ਦੇ ਹੱਥ ਵਿੱਚ ਹਨ। ਧਰਤੀ ਦੇ ਪ੍ਰਾਣਾਆਂ ਦੀ ਰੋਜ਼ੀ ਰੋਟੀ ਦੀ ਜ਼ਿੰਮੇਦਾਰੀ ਉਸ ਰਿਜ਼ਕ ਦੇਣ ਵਾਲੇ ਨੇ ਖ਼ੁਦ ਆਪਣੇ ਸਿਰ ਲੈ ਰੱਖੀ ਹੈ। ਕੋਈ ਬਲਵਾਨ ਹੋਵੇ ਜਾਂ ਨਿਰਬਲ, ਹੱਟਾ ਕੱਟਾ ਹੋਵੇ ਜਾਂ ਅਪਾਹਜ ਖ਼ੁਦ ਆਪਣੇ ਜ਼ਿੰਮੇ ਰੋਜ਼ੀ ਰੋਟੀ ਕਮਾਉਣ ਲਈ ਭੱਜ ਨੱਠ ਕਰ ਦਾ ਹੋਵੇ ਜਾਂ ਉਹ ਕਿਸੇ “ਤੇ ਨਿਰਭਰ ਕਰਦਾ ਹੋਵੇ, ਜੇਕਰ ਉਸਨੂੰ ਰੋਜ਼ੀ ਮਿਲਦੀ ਹੈ ਤਾਂ ਅੱਲਾਹ ਹੀ ਦੇ ਹੁਕਮ, ਮਰਜ਼ੀ ਅਤੇ ਤਕਦੀਰ ਨਾਲ । ਇਹ ਵੀ ਸੰਭਵ ਹੈ ਕਿ ਉਸਨੇ ਇੱਕ ਦੂਸਰੇ ਮਨੁੱਖ ਦੀ ਰੋਜ਼ੀ ਦਾ ਵਾਸਤਾ ਬਣਾ ਰੱਖਿਆ ਹੋਵੇ ਅਤੇ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਦੇ ਜਰਯੇ ਰੋਜ਼ੀ ਮਿਲਦੀ ਹੋਵੇ।ਇਸ ਲਈ ਕਿਸੇ ਨੂੰ ਬੋਝ ਸਮਝ ਕੇ ਉਸਨੂ ਕਤਲ ਕਰ ਦੇਣਾ ਬਹੁਤ ਬੜੀ ਗ਼ਲਤੀ ਅਤੇ ਸਰਾਸਰ ਮੂਰਖਤਾ ਹੈ :

“ਅਤੇ ਆਪਣੀ ਸੰਤਾਨ ਨੂੰ ਗ਼ਰੀਬੀ ਦੇ ਡਰ ਨਾਲ ਕਤਲ ਨਾ ਕਰੋ । ਅਸੀਂ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ ਦਿਆਂਗੇ ।”

 

صور الجوع 300x241                                           ਗਰੀਬੀ ਦੇ ਡਰ ਦਾ ਇਲਾਜ

Scridb filter

One Response to “ਗਰੀਬੀ ਦੇ ਡਰ ਦਾ ਇਲਾਜ”

  1. Avatar of isalmaldeen isalmaldeen says:

    ਇਹ ਗੁਰ ਬੱਤ ਦਾ ਹਾਲ ਹੇ ਸਾਵੁਥ ਅਫ਼ਰੀਕਾ ਵਿੱਚ ਭੂਕਾ ਕਿਆ ਨੀ ਕੋਰਦਾ

Leave a Reply

Anti-Spam Quiz: