Monthly Archives: April 2012

ਇਸਰਾਫ਼ ਨੂੰ ਨਿਰਉਤਸ਼ਾਹਤ ਕਰੋ

ਇਸਰਾਫ਼ ਤੋਂ ਪਾਕ ਸ਼ਾਦੀ ਦਾ ਮਾਹੌਲ ਬਨਾਉਣ ਲਈ ਇਹ ਗੱਲ ਵੀ ਉਚਿਤ ਹੋਵੇਗੀ ਕਿ ਜਿਥੇ ਧੂਮ –ਧਾਮ ਅਤੇ ਇਸਰਾਫ਼ ਨਾਲ ਸ਼ਾਦੀ ਹੋਵੇ ਉਸ ਨੂੰ ਨਿਰਉਤਸਾਹਤ ਕੀਤਾ ਜਾਵੇ । ਉਸ ਨੂੰ ਲੁਭਉਣੀ ਨਿਗ੍ਹਾ ਨਾਲ ਨਾ ਤੱਕਿਆ ਜਾਵੇ।ਜਦੋਂ ਸਾਦਗੀ ਨਾਲ ਸ਼ਾਦੀ ਕਰਨ ਦੀਆਂ ਮਿਸਾਲਾਂ ਪੈਦਾ ਹੋਣਗੀਆਂ ਤੇ ਉਹਨਾਂ ਦਾ ਚਲਨ ਹੋਵੇਗਾ ਤਾਂ ਧੂਮ-ਧਾਮ ਦੀ ਸ਼ਾਦੀ ਨੂੰ ਨਿਰਉਤਸ਼ਾਹਤ ਕਰਨਾ ਅਸਾਨ ਹੋਵੇਗਾ। ਸਮਾਜ ਦਾ ਦਬਾਉ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਜਦੋਂ ਮੁੱਹੱਲੇ ਅਤੇ ਇਲਾਕੇ ਦੇ ਪਤਵੰਤੇ ਅਤੇ ਪ੍ਰਭਾਵੀ ਲੋਕ ਅਜਿਹੀ ਸ਼ਾਦੀ ਨੂੰ ਅਣਚਾਹੀ ਨਿਗ੍ਹਾ ਨਾਲ਼ ਤੱਕਣਗੇ ਅਪਣੇ ਪ੍ਰਭਾਵੀ ਘੇਰੇ ਵਿੱਚ ਇਸ ਨੂੰ ਨਾ ਪਸੰਦ ਕਰਨ ਦਾ ਪ੍ਰਗਟਾਵਾ ਕਰਨਗੇ ਅਤੇ ਸਾਦਗੀ ਦੀ ਸ਼ਾਦੀ ਨੂੰ ਸਹਿਯੋਗ ਦੇਣਗੇ ਤਾਂ ਬਹੁਤ ਛੇਤੀ ਸੁਖਾਵਾਂ ਮਾਹੌਲ ਬਣਨ ਲੱਗੇਗਾ ।

“ਸਵਾ ਲੱਖ ਪੈਗੰਬਰ ਆਈ ਦੁਨਯਾਂ ਮਾਂਹੈਂ—

ਆਪੂ ਅਪਨੀ ਨੋ ਬੱਤੈਂ ਸੱਭੋ ਚੱਲਾਏ ਰਾਹੈ” ਜਨਮ ਸਾਖੀ ਭਾਈ ਬਾਲਾ ਪਾਟ-143-* ਯਾਨੀ-ਰੱਬ ਨੇ ਦੁਨਯਾਂ ਵਿੱਚ ਸਵਾ ਲੱਖ ਪੈਗੰਬਰ ਮੱਬ ਊਸ ਕਿੱਤੇ ਹੱਨ, ਜਿਹਨ੍ਹਾਂ ਨੇ ਆਪਣੇ ਆਪਣੇ ਦੋਰ ਵਿੱਚ ਲੋ ਕਾਨੂੰ ਸਿਰਾਤੇ ਮੁਸਤੱਕੀਮ ਦਾ ਪੱਤਾ ਦਿੱਤਾ।

ਇਸ ਸਿਲ ਸਿਲੇ ਦੇ ਆਖਰੀ  ਪੈਗੰਬਰ ਹੱਜਰਤ ਮੁਹੰਮਦ ਸ0 ਹਨ। ਜੋ ਖਾਤੱਮੁੰਨੱਬੀਯੀਨ ਵੀ ਹਨ, ।

ਗੁਰ ਨਾਨਕ ਜੀ ਵੀ ਹੱਜ਼ਰਤ ਮੁਹੱਮਦ ਸ0 ਨੂੰ ਰੱਬਦਾ ਬੱਰ ਗੁਜੀਦਾ ਨੱਬੀ ਅਤੇ ਖਾਤੱਮੁਲ ਮੁਰ ਸੱਲੀਨ ਤੱਸਲੀਮ ਕਰਦੇ ਸਨ । ਅਤੇ ਗੁਰੂ ਜੀ ਨੇ ਮੱਕਾ ਮੁਅਜੱਮਾਂ ਵਿੱਚ ਰੱਬ ਨੂੰ ਮੁਖਾ

ਤੱਬ ਹੋ ਕਿ ਆਖਿਆ :- “ਏ ਸੱਚੇ ਸਾਹਿਬ ਇਸ ਸੇ ਕੱਬਲ ਆਪਨੇ ਖਾਤੱਮੁਲ ਮੁਰ ਸੱਲੀਨ ਹੱਜਰੱਤ ਮੁਹੰਮਦ ਮੁਸਤੱਫਾ ਸ0ਕੋ ਦੁਨਯਾ ਮੈ ਭੇਜਾ”-ਜਨਮ ਸਾਖੀ ਭਾਈ ਬਾਲਾ ਪਾਟ-151

“ਗੁਗੂ ਜੀ ਨੇ ਇਹ ਵੀ ਫੱਰ ਮਾਂਈਆ,

ਸਾਦ-ਸਲਾ ਹੱਤ ਮੁਹੰਮਦੀ ਮੁਖੱਹੀ ਆਖੋਨਤ- ਖਾਸਹ ਬੰਦਾ ਸੱਜਿਆ ਸ੍ਰੱ ਮਿਤ੍ਰੱਰਾਂ ਹੋੰਮਤ ਯਾਨੀ- ਹੱਜਰਤ ਮੁਹੱਮਦ ਸ0 ਦੀ ਤੱਰੀਫ ਹੱਮੈਂਸ਼ਾ ਕਰਦੇ ਚੱਲੈ ਜਾਉ-ਆਪ ਰੱਬ ਦੇ ਖਾਸ ਬੰਦੈ ਅਤੇ ਤੱਮਾਮ ਨਬੀਆਂ ਅਤੇ ਰਸੂਲਾਂ ਦੇ ਸੱਰਦਾਰ ਹਨ। ਜਨਮ ਸਾਖੀ ਵਿਲਾਯਤ ਵਾਲੀ ਪਾਟ-246—

ਮੁਸਲਮਾਨ ਅਤੇ ਗੁਰ ਨਾਨਕ ਜੀ ਮੱਹਰਾਜ਼

ਜਿੰਨੇ ਰੱਬ ਦੇ ਰੱਸੁਲ ਤੇ ਪੈਗੰਬਰ ਆਇ ਸਨ ਸੱਬ ਨੇ  ਇੱਕ ਰੱਬ ਦੀ ਤੱਰਫੌ ਬੁਲਾ ਇਆ

 ਇਸਲਾਮੀ ਨੁੱਕਤਾਏ ਨਿਗਾਹ ਤੋਂ ਇਸ ਆਲੱਮੈਂ ਕਾਇਨਾਤ ਦੇ ਖਾਲਿਕ ਮਾਲਿਕ ਰੱਬ ਨੇ ਲੋਕਾਂ ਦਿਆਂ ਹਿਦਾ ਯਤ ਅਤੇ ਇਸਲਾਹ ਲਿਈ ਅੰਬਿਆਂ ਦੀ ਆਮਦ ਦਾ ਸਿਲਸਿਲਾ ਸ਼ੁਰੂ ਕਿਤਾ ਅਤੇ ਜੱਦ ਤੋਂ ਇਹ ਸ੍ਰਿਟੀ ਰਚੀ ਹਨ ਰੱਬ ਦੀ ਤੱਰਫੈਂ ਦੁਨਯਾਂ ਦੀ ਹਰ ਕੋਮ ਵਿੱਚ ਰੱਸੂਲ ਅਤੇ ਨੱਬੀ ਆੰਦੇ ਸੱਨ ਜਿਨਹਾਂ ਨੈਂ ਆਪਣੇ ਰੰਗ ਵਿੱਚ ਲੋਕਾ ਨੂੰ ਸਿਰਾਤੇ ਮੁਸਤੱਕੀਮ ਦਾ ਪੱਤਾ ਦਿੱਤਾ,ਅਤੇ ਉਹਨਾਂ ਦੀ ਮੁਕੱਦਸ ਤਾਲੀਮ ਉੱਤੇ ਅਮਲ ਦੇ ਨਤੀਜੇ ਵਿੱਚ ਲੱਖੋਂ ਇੰਸਾਨ ਰੱਬ ਦੇ ਇਬਾਦੱਤ ਗੁਜਾਰ ਬੰਦੇ ਬੱਨ ਗੱਈ ਸਨ, ਇਸਲਾਮ ਨੇ ਇਹਨ੍ਹਾਂ ਪੈਗੰਬਰਾਂ ਦੀ ਤਾਦਾਦ ਸੱਵਾ ਲੱਖ ਦੱਸੀਈ ਹਨ, ਅਤੇ ਇਸ ਤਾਦਾਦ ਨੂੰ ਗੁਰੂ ਗ੍ਰੰਥ ਸੱਹਬ ਵਿੱਚ ਵੀ ਤੱਸਲੀਮ ਕਿੱਤਾ ਗਿਆ ਹੇ ਜੇਸਾ ਦੇ ਹੇ”-  “ਸੱਵਾ ਲਾਖ ਪੈਗੰਬਰ ਤਾਂ ਕੈ-” ਗੁਰੂ ਗ੍ਰੰਥ ਸੱਹਬ ਭੈਰੂੰ ਕੱਬੀਰ ਪਾਟ 1161* ਯਾਨੀ ਰੱਬ ਦੀ ਤੱਰ ਫੌ ਸਵਾ ਲੱਖ ਪੈਗੰਬਰ ਦੁਨਯਾਂ ਵਿੱਚ ਆਈ ਸਨ,ਗੁਰੂ ਨਾਨਕ ਜੀ ਨੇ ਵੀ ਅੰਬਿਆਈ ਕਿਰਾਮ ਦੀ ਇਹੀ ਤਾਦਾਦ ਬਿਆਨ ਕਿੱਤੀ ਹਨ,ਜੇਸਾਕਿ  ਜਨਮ ਸਾਖੀ ਭਾਈ ਬਾਲਾ ਵਿੱਚ ਉਹਨ੍ਹਾਂ ਦਾ ਇਹ ਇਰਸ਼ਾਦ ਦਰਜ਼ ਹਨ:-

ਕੁੜੀਆਂ ਨੂੰ ਜਿਉਂਦਿਆਂ ਦੱਬਣਾ ਹਰਾਮ ਹੈ

ਇਸਲਾਮ ਵਿੱਚ ਕੁੜੀਆਂ ਦੇ ਕਤਲ ਦੇ ਸੰਦਰਭ ਵਿੱਚ ਕੇਵਲ ਇਹੀ ਨਹੀਂ ਕੀ ਮ੍ਹਾਂ ਕੀਤਾ ਗਿਆ ਹੋਵੇ ਬਲਕਿ ਕੁੜੀਆਂ ਦੇ ਕਤਲ ਦੀ ਗਿਣਤੀ ਉਨ੍ਹਾਂ ਕੰਮਾਂ ਵਿੱਚ ਕੀਤੀ ਗਈ ਹੈ ਜਿਨਾਂ ਨੂੰ ਅੱਲਾਹ ਅਤੇ ਉਸਦੇ ਰਸੂਲ ਨੇ ਹਰਾਮ ਕਰਾਰ ਦਿੱਤਾ ਹੈ ।ਹਜ਼ਰਤ ਮੁਗੀਰਾ ਬਿਨ ਸ਼ਾਅਬਾ(ਰਜ਼ੀ)ਤੋਂ ਰਵਾਇਤ ਹੈ ਕਿ ਨਬੀ(ਸ) ਨੇ ਫ਼ਰਮਾਇਆ :

        ”ਅੱਲਾਹ ਨੇ ਤੁਹਾਡੇ ਉੱਤੇ ਹਰਾਮ ਕਰ ਦਿੱਤਾ ਹੈ ਮਾਪਿਆ ਦੀ ਅਵੱਗਿਆ, ਕੁੜੀਆਂ ਨੂੰ ਜੀਵਿਤ ਹੀ ਧਰਤੀ ਅੰਦਰ ਦਫ਼ਨਾ ਦੇਣਾ ਅਤੇ ਫ਼ਜੂਲਖ਼ਰਚੀ ।”

        ਹਜ਼ਰਤ ਮੁਗੀਰਾ ਤੋਂ ਹੀ ਰਵਾਇਤ ਹੈ ਕਿ ਇੱਕ ਦੂਜੀ ਰਵਾਇਤ ਵਿੱਚ ਇਹ ਸ਼ਬਦ ਹਨ ਕਿ ਇਨ੍ਹਾਂ ਕੰਮਾਂ ਨੂੰ ਰਸੂਲ (ਸ) ਨੇ ਹਰਾਮ ਕਰਾਰ ਦਿੱਤਾ ਹੈ।”

)                                                     ਸਹੀ ਬੁਖਾਰੀ,ਹਦੀਸ ਨ: 6473)

ਸੁਧਾਰ ਅਤੇ ਵਿਗਾਡ਼

ਤਾਰੀਫ਼ ਤੇ ਸ਼ੁਕਰ ਉਸ ਰੱਬ ਲਿਈ ਹੈ, ਜਿਸ ਨੇ ਸਾਨੂੰ ਪੈਦਾ ਕੀਤਾ, ਅਕਲ ਤੇ ਸੂਝ- ਬੂਝ ਦਿੱਤੀ। ਚੰਗੇ ਮੰਦੇ ਨੂੰ ਪਛਾਣਨ ਦੀ ਸਮਝ ਦਿੱਤੀ ।ਸਾਡੀ ਹਦਾਇਤ ਤੇ ਅਗਵਾਈ ਲਿਈ ਆਪਣੇ ਬਿਹਤਰੀਨ ਬੰਦਿਆਂ ਨੂੰ ਭੇਜਿਆ ਅਤੇ ਸਲਾਮ ਹੋਵੇ ਰੱਬ ਦੇ ਉਨ੍ਹਾਂ ਨੇਕ ਬੰਦਿਆਂ ‘ਤੇ ਜਿਨ੍ਹਾਂ ਨੇ ਆਦਮ ਦੀ ਔਲਾਦ ਨੂੰ ਆਦਮੀਅਤ ਦੀ ਸਿੱਖਿਆ ਦਿੱਤੀ। ਭਲੇ ਮਾਨਸਾਂ ਵਾਂਗ ਰਹਿਣਾ ਸਿਖਾਇਆ। ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਉਨ੍ਹਾਂ ਨੂੰ ਜਾਣ ਕਰਾਇਆ। ਉਹ ਅਸੂਲ ਉਨ੍ਹਾਂ ਨੂੰ ਦੱਸੇ, ਜਿਨ੍ਹਾਂ ਅਨੁਸਾਰ ਚਲ ਕੇ ਉਹ ਦੁਨੀਆਂ ਵਿੱਚ ਸੁਖ ਤੇ ਆਖ਼ਰਤ ਵਿੱਚ ਮੁਕਤੀ ਪ੍ਰਾਪਤ ਕਰ ਸਕਦੇ ਹਨ।

        ਭਰਾਵੋ ਤੇ ਭੈਣੋ  !ਇਹ ਦੁਨੀਆਂ ਜਿਸ ਰੱਬ ਨੇ ਬਣਾਈ ਹੈ ਅਤੇ ਜਿਸ ਨੇ ਇਸ ਧਰਤੀ ਦਾ ਫ਼ਰਸ਼ ਵਿਛਾ ਕੇ ਇਸ ਉੱਤੇ ਮਨੂੱਖਾਂ ਨੂੰ ਵਸਾਇਆ ਹੈ, ਉਹ ਕੋਈ ਅੰਨ੍ਹੇਵਾਹ ਅਤੇ ਵਿਅਰਥ ਕੰਮ ਕਰਨ ਵਾਲਾ ਰੱਬ ਨਹੀਂ ਹੈ । ਉਹ ਚੌਪਟ ਰਾਜਾ ਨਹੀਂ ਹੈ ਕਿ ਉਸ ਦੀ ਨਗਰੀ ਹਨੇਰੀ ਹੋਵੇ, ਉਹ ਅਪਣੇ ਪੱਕੇ ਕਾਨੂੰਨ, ਪੱਕੇ ਨਿਯਮ ਅਤੇ ਮਜ਼ਬੂਤ ਕਾਇਦੇ ਰੱਖਦਾ ਹੈ। ਜਿਨ੍ਹਾਂ ਅਨੁਸਾਰ ਉਹ ਇਸ ਸਾਰੇ ਜੱਗ ‘ਤੇ ਖ਼ੁਦਾਈ ਕਰ ਰਿਹਾ ਹੈ। ਉਸ ਦੇ ਕਾਨੂੰਨ ਨਾਲ ਜਿਵੇਂ ਚੰਨ,ਸੂਰਜ, ਧਰਤੀ ਅਤੇ ਤਾਰੇ ਬੱਝੇ ਹੋਏ ਹਨ, ਜਿਵੇਂ ਹਵਾ,ਪਾਣੀ, ਰੁੱਖ ਤੇ ਪਸ਼ੂ ਬੱਝੇ ਹੋਵੇ ਹਨ। ਉਵੇ ਹੀ ਅਸੀਂ ਤੁਸੀਂ ਸਾਰੇ ਮਨੁੱਖ ਵੀ ਬੱਝੇ ਹੋਵੇ ਹਾਂ। ਉਸ ਦਾ ਕਾਨੂੰਨ ਜਿਵੇਂ ਸਾਡੇ ਜਨਮ ਤੇ ਮੌਤ ਉੱਤੇ, ਸਾਡੇ ਬਚਪਨ, ਜਵਾਨੀ ਤੇ ਬਢਾਪੇ ‘ਤੇ, ਸਾਡੇ ਸਵਾਂਸਾਂ ਦੀ ਆਵਾਜਾਈ ਤੇ, ਸਾਡੀ ਪਾਚਨ-ਸ਼ਕਤੀ ਅਤੇ ਖ਼ੂਨ ਦੇ ਸੰਚਾਲਨ ਅਤੇ ਸਾਡੀ ਬਿਮਾਰੀ ‘ਤੇ ਤੰਦਰੁਸਤੀ ਉੱਤੇ ਬੇ-ਲਾਗ ਤੇ ਅਟਲ ਢੰਗ ਨਾਲ ਲਾਗੂ ਹੈ, ।

ਗੁਨਾਹ ਦੁਨੀਆ ਦੀ ਤਬਾਹੀ ਦਾ ਸਮਾਨ

 

 

 

 

ਹਜ਼ਰਤ ਇਬਨੇ ਅੱਬਾਸ ਰਜੀ. ਬਿਆਨ ਕਰਦੇ ਹਨ ਕਿ ਅਲਾਹ ਦੇ ਰਸੂਲ (ਸ)ਨੇ ਬਿਆਨ ਫਰਮਾਇਆ ਜੋ ਕੌਮ(ਅਮਾਨਤ ਵਿੱਚ)ਖਿਆਨਤ ਅਤੇ ਧੋਖੇਬਾਜ਼ੀ ਕਰਦੀ ਹੈ ਉਸ ਉੱਤੇ ਰੱਬ ਰੋਅਬ ਪਾ ਦਿੰਦਾ ਹੈ ਅਤੇ ਉਹ ਬੁਜ਼ਦਿਲ ਹੋ ਜਾਂਦੇ ਹਨ। ਜਿਸ ਕੌਮ ਵਿੱਚ ਜਿਨਾਕਾਰੀ(ਬਿਲਾਤਕਾਰੀ)ਫੈਲ ਜਾਂਦੀ ਹੈ ਉਸ ਵਿੱਚ ਮੌਤਾਂ ਜ਼ੀਆਦਾ ਹੋਣ ਲੱਗ ਜਾਂਦੀਆਂ ਹਨ ।ਜਿਨ੍ਹਾਂ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ । ਜੋ ਲੋਕ ਨਾਪਤੋਲ ਵਿੱਚ ਕਮੀ ਕਰਦੇ ਹਨ ।ਰੱਬ ਉਹਨਾਂ ਦਿਆਂ ਰੋਜ਼ੀਆਂ ਘਟਾ ਦਿੰਦਾ ਹੈ । ਜੋ ਲੋਕ ਹੱਕ ਇਨਸਾਫ ਦੇ ਖਿਲਾਫ਼ ਫੈਸਲੇ ਕਰਦੇ ਹਨ ਉਹਨਾਂ ਵਿੱਚ ਖੂਨਰੇਜ਼ੀ ਫੈਲ ਜਾਂਦੀ ਹੈ । ਜੋ ਲੋਕ ਵਾਅਦਾ ਖਿਲਾਫੀ ਅਤੇ ਅਹਿਦ (ਵਚਨ) ਕਰਕੇ ਮੁਕਰ ਜਾਂਦੇ ਹਨ ਉਹਨਾਂ ਉੱਤੇ ਉਹਨਾਂ ਦਾ ਦੁਸ਼ਮਣ ਹਾਵੀ ਕਰ ਦਿੱਤਾ ਜਾਂਦਾ ਹੈ । (ਤਿਬਰਾਨੀ)

ਗਰੀਬੀ ਦੇ ਡਰ ਦਾ ਇਲਾਜ

 

 

 

 

 

ਅਰਬ ਦੇ ਕਈ ਕਬੀਲੇ ਜਿਹੜੇ ਅਪਣੀਆਂ ਲਡ਼ਕੀਆਂ ਨੂੰ ਧਰਤੀ ਅੰਦਰ ਜਿੰਦਾ ਦਫ਼ਨ ਕਰ ਦਿੰਦੇ ਸਨ, ਇਸ ਦਾ ਕਾਰਨ ਇਹ ਸੀ ਕਿ ਭੁੱਖਮਰੀ ਤੇ ਗ਼ਰੀਬੀ ਵਿੱਚ ਉਹ ਕੁੜੀਆਂ ਦੀ ਹੋਂਦ ਨੂੰ ਇੱਕ ਬੋਝ ਸਮਝਦੇ ਸੀ। ਮੁੰਡੇ ਤਾਂ ਵੱਡੇ ਹੋਕੇ ਉਨ੍ਹਾਂ ਦਾ ਹੱਥ ਵਟਾਉਂਦੇ ਸੀ ਅਤੇ ਜਿਉਣ ਦੇ ਸਾਧਣ ਜੁਟਾਉਣ ਵਿੱਚ ਉਨ੍ਹਾਂ ਦਾ ਸਾਥ ਨਿਭਾਉਣ ਦੇ ਯੋਗ ਹੋ ਜਾਂਦੇ ਸੀ। ਪਰੰਤੁ ਕੁੜੀਆਂ ਵੱਡੀਆਂ ਹੋ ਜਾਣ ਤੇ ਵੀ ਕੁਝ ਨਹੀਂ ਕਰ ਸਕਦੀਆਂ ਸਨ ਅਤੇ ਉਨ੍ਹਾਂ ਦੇ ਕੁੱਲ ਖ਼ਰਚ ਦਾ ਬੋਝ ਬਾਪ ਤੇ ਹੀ ਹੰਦਾ ਸੀ। ਕੁਰਆਨ ਨੇ ਸਪਸ਼ਟ ਕੀਤਾ ਕੀ ਰਿਜ਼ਕ ਦੀਆਂ ਕੁੰਜੀਆਂ ਸਿਰਫ਼ ਰੱਬ ਦੇ ਹੱਥ ਵਿੱਚ ਹਨ। ਧਰਤੀ ਦੇ ਪ੍ਰਾਣਾਆਂ ਦੀ ਰੋਜ਼ੀ ਰੋਟੀ ਦੀ ਜ਼ਿੰਮੇਦਾਰੀ ਉਸ ਰਿਜ਼ਕ ਦੇਣ ਵਾਲੇ ਨੇ ਖ਼ੁਦ ਆਪਣੇ ਸਿਰ ਲੈ ਰੱਖੀ ਹੈ। ਕੋਈ ਬਲਵਾਨ ਹੋਵੇ ਜਾਂ ਨਿਰਬਲ, ਹੱਟਾ ਕੱਟਾ ਹੋਵੇ ਜਾਂ ਅਪਾਹਜ ਖ਼ੁਦ ਆਪਣੇ ਜ਼ਿੰਮੇ ਰੋਜ਼ੀ ਰੋਟੀ ਕਮਾਉਣ ਲਈ ਭੱਜ ਨੱਠ ਕਰ ਦਾ ਹੋਵੇ ਜਾਂ ਉਹ ਕਿਸੇ “ਤੇ ਨਿਰਭਰ ਕਰਦਾ ਹੋਵੇ, ਜੇਕਰ ਉਸਨੂੰ ਰੋਜ਼ੀ ਮਿਲਦੀ ਹੈ ਤਾਂ ਅੱਲਾਹ ਹੀ ਦੇ ਹੁਕਮ, ਮਰਜ਼ੀ ਅਤੇ ਤਕਦੀਰ ਨਾਲ । ਇਹ ਵੀ ਸੰਭਵ ਹੈ ਕਿ ਉਸਨੇ ਇੱਕ ਦੂਸਰੇ ਮਨੁੱਖ ਦੀ ਰੋਜ਼ੀ ਦਾ ਵਾਸਤਾ ਬਣਾ ਰੱਖਿਆ ਹੋਵੇ ਅਤੇ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਦੇ ਜਰਯੇ ਰੋਜ਼ੀ ਮਿਲਦੀ ਹੋਵੇ।ਇਸ ਲਈ ਕਿਸੇ ਨੂੰ ਬੋਝ ਸਮਝ ਕੇ ਉਸਨੂ ਕਤਲ ਕਰ ਦੇਣਾ ਬਹੁਤ ਬੜੀ ਗ਼ਲਤੀ ਅਤੇ ਸਰਾਸਰ ਮੂਰਖਤਾ ਹੈ :

“ਅਤੇ ਆਪਣੀ ਸੰਤਾਨ ਨੂੰ ਗ਼ਰੀਬੀ ਦੇ ਡਰ ਨਾਲ ਕਤਲ ਨਾ ਕਰੋ । ਅਸੀਂ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ ਦਿਆਂਗੇ ।”

ਗੁਨਾਹ ਦੁਨੀਆ ਦੀ ਤਬਾਹੀ ਦਾ ਸਮਾਨ

 

 

 

 

 

 

ਹਜ਼ਰਤ ਇਬਨੇ ਅੱਬਾਸ ਰਜੀ. ਬਿਆਨ ਕਰਦੇ ਹਨ ਕਿ ਅਲਾਹ ਦੇ ਰਸੂਲ (ਸ)ਨੇ ਬਿਆਨ ਫਰਮਾਇਆ ਜੋ ਕੌਮ(ਅਮਾਨਤ ਵਿੱਚ)ਖਿਆਨਤ ਅਤੇ ਧੋਖੇਬਾਜ਼ੀ ਕਰਦੀ ਹੈ ਉਸ ਉੱਤੇ ਰੱਬ ਰੋਅਬ ਪਾ ਦਿੰਦਾ ਹੈ ਅਤੇ ਉਹ ਬੁਜ਼ਦਿਲ ਹੋ ਜਾਂਦੇ ਹਨ। ਜਿਸ ਕੌਮ ਵਿੱਚ ਜਿਨਾਕਾਰੀ(ਬਿਲਾਤਕਾਰੀ)ਫੈਲ ਜਾਂਦੀ ਹੈ ਉਸ ਵਿੱਚ ਮੌਤਾਂ ਜ਼ੀਆਦਾ ਹੋਣ ਲੱਗ ਜਾਂਦੀਆਂ ਹਨ ।ਜਿਨ੍ਹਾਂ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ । ਜੋ ਲੋਕ ਨਾਪਤੋਲ ਵਿੱਚ ਕਮੀ ਕਰਦੇ ਹਨ ।ਰੱਬ ਉਹਨਾਂ ਦਿਆਂ ਰੋਜ਼ੀਆਂ ਘਟਾ ਦਿੰਦਾ ਹੈ । ਜੋ ਲੋਕ ਹੱਕ ਇਨਸਾਫ ਦੇ ਖਿਲਾਫ਼ ਫੈਸਲੇ ਕਰਦੇ ਹਨ ਉਹਨਾਂ ਵਿੱਚ ਖੂਨਰੇਜ਼ੀ ਫੈਲ ਜਾਂਦੀ ਹੈ । ਜੋ ਲੋਕ ਵਾਅਦਾ ਖਿਲਾਫੀ ਅਤੇ ਅਹਿਦ (ਵਚਨ) ਕਰਕੇ ਮੁਕਰ ਜਾਂਦੇ ਹਨ ਉਹਨਾਂ ਉੱਤੇ ਉਹਨਾਂ ਦਾ ਦੁਸ਼ਮਣ ਹਾਵੀ ਕਰ ਦਿੱਤਾ ਜਾਂਦਾ ਹੈ । (ਤਿਬਰਾਨੀ)

ਸੋਚਣੀ ਵਿੱਚ ਪਰਿਵਰਤਨ

 

 

 

 

 

ਇਸਲਾਮ ਨੇ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕੰਮ ਇਹ ਕੀਤਾ ਕਿ ਲੋਕਾਂ ਵਿੱਚ ਇਸ ਕੁਕਰਮ ਪ੍ਰਤੀ ਮਾਨਸਿਕ ਜਾਗ੍ਰਤੀ ਲਿਆਂਦੀ। ਕੋਈ ਵੀ ਕਾਨੂੰਨ ਉਸ ਵੇਲੇ ਤਕ ਪ੍ਰਭਾਵ ਨਹੀ ਛੱਡ ਸਕਦਾ ਜਦੋਂ ਤੱਕ ਉਨ੍ਹਾਂ ਲੋਕਾਂ ਵਿੱਚ ਇਸ ਨੂੰ ਪ੍ਰਵਾਨ ਕਰਨ ਦੀ ਸਹਿਮਤੀ ਨਾ ਹੋਵੇ ਜਿਨ੍ਹਾਂ ਲੋਕਾਂ ਤੇ ਇਸ ਨੂੰ ਲਾਗੂ ਕੀਤਾ ਜਾਣਾ ਹੇ ਅਤੇ ਉਹ ਇਸ ਦੀ ਖੂਬੀ ਅਤੇ ਇਸ ਉੱਤੇ ਅਮਲ ਨਾ ਕਰਨ ਦੀਆਂ ਹਾਨੀਆਂ ਤੋਂ ਚੰਗੀ ਤਰ੍ਹਾਂ ਖਬਰਦਾਰ ਨਾ ਹੋ ਜਾਣ। ਉਸ ਜ਼ਮਾਨੇ ਵਿੱਚ ਅਰਬ ਦੇ ਵਸਨੀਕ ਅਪਣੇ ਇਸ਼ਟਾ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਅੱਗੇ (ਅਰਥਾਤ ਪੂਜਾ ਸਥਲਾਂ “ਤੇ) ਆਪਣੇ ਬੱਚਿਆਂ ਦੀ ਬਲੀ ਦਿਆ ਕਰਦੇ ਸਨ । ਇਨ੍ਹਾਂ ਵਿੱਚੋਂ ਕਈ ਕਬੀਲੇ ਵੱਖ-ਵੱਖ ਕਾਰਨਾਂ ਸਦਕਾ ਅਪਣੀਆਂ ਬੱਚਿਆਂ ਨੂੰ ਪੈਦਾਇਸ਼ ਮਗਰੋਂ ਕਤਲ ਕਰ ਦਿੰਦੇ ਸਨ। ਇਸਲਾਮ ਨੇ ਦੱਸਿਆ ਕਿ ਇਹ ਸ਼ੈਤਾਨੀ ਕੰਮ ਹੈ । ਸ਼ੈਤਾਨ ਨੇ ਇਸ ਨੂੰ ਸੁਹਣਾ ਬਣਾ ਕੇ ਪੈਸ਼ ਕੀਤਾ ਹੈ ਅਤੇ ਇਸਨੂੰ ਧਾਰਮਿਕ ਰੰਗ ਦੇ ਦਿੱਤਾ ਹੇ । ਨਹੀਂ ਤਾਂ ਹਕੀਕਤ ਇਹ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਸਰਾਸਰ ਘਾਟਾ ਵਾਲਾ ਅਤੇ ਘਾਤਕ ਕੰਮ ਹੈ :          ” ਅਤੇ ਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਨਾਂ ਦੇ ਸ਼ਰੀਕਾਂ ਨੇ ਆਪਣੀ ਸੰਤਾਨ ਦੇ ਕਤਲ ਨੂੰ ਸੁਹਣਾ ਬਣਾ ਦਿੱਤਾ ਹੈ ਤਾਂ ਜੋ ਉਨਾਂ ਦੇ ਕਤਲੇਆਮ ਵਿੱਚ ਲੱਗੇ ਰਹਿਣ ਅਤੇ ਉਨ੍ਹਾਂ ਦੇ ਦੀਨ ਨੂੰ ਉਨ੍ਹਾਂ ਲਈ ਹੀ ਸ਼ੱਕੀ ਬਣਾ ਦੇਣ। ”

(ਅਲ—ਅਨਾਮ :137 )

ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ

 

 

 

 

ਅਮੀਰੁਲ-ਮੋਮਿਨੀਨ ਹਜ਼ਰਤ ਉਮਰ (ਰਜੀ)ਬਿਆਨ ਕਰਦੇ ਹਨ ਕਿ ਮੈਂ ਅੱਲਾਹ ਦੇ ਰਸੂਲ (ਸ)ਨੂੰ ਫ਼ਰਮਾਉਂਦੇ ਹੋਏ ਸੁਣਿਆ ਕਿ ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ। ਹਰ ਆਦਮੀ ਨੂੰ ਉਸੇ ਦਾ ਬਦਲਾ ਮਿਲੇਗਾ ਜੋ ਉਸਨੇ ਨੀਅਤ ਕੀਤੀ ਹੋਵੇਗੀ। ਸੋ ਜਿਸ ਦੀ ਹਿਜਰਤ ਅੱਲਹ ਤੇ ਉਸਦੇ ਰਸੂਲ ਵੱਲ ਹੈ। ਉਸਦੀ ਹਿਜਰਤ ਅੱਲਾਹ ਤੇ ਉਸਦੇ ਰਸੂਲ ਵੱਲ ਹੈ ਅਤੇ ਜਿਸਦੀ ਹਿਜਰਤ ਦਾ ਮਕਸਦ ਦੁਨੀਆ ਦੀ ਕਿਸੇ ਚੀਜ਼ ਨੂੰ ਹਾਸਲ ਕਰਨਾ ਜਾਂ ਕਿਸੇ ਔਰਤ ਨਾਲ ਸ਼ਾਦੀ ਕਰਨਾ ਸੀ ਤਾਂ ਉਸ ਦੀ ਹਿਜਰਤ (ਉਸਦੀ ਨੀਅਤ ਦੇ ਅਨੁਸਾਰ) ਉਸੇ ਲਈ ਮੰਨੀ ਜਾਵੇਗੀ ਜਿਸ ਲਈ ਉਸ ਨੇ ਹਿਜਰਤ ਕੀਤੀ।

ਵਿਆਖਿਆ—ਦੀਨ ਲਈ ਘਰ-ਬਾਰ ਛੱਡ ਦੇਣ ਦਾ ਨਾਂ ਹਿਜਰਤ ਹੈ । ਇਨਸਾਨ ਜੋ ਕੰਮ ਵੀ ਕਰੇ ਰੱਬ ਦੀ ਰਜਾ ਲਈ ਕਰੇ। ਕੋਈ ਕੰਮ ਕਿੰਨਾ ਵੀ ਨੇਕ ਕਿਉਂ ਨਾ ਹੋਵੇ ਜੇਕਰ ਕਰਨ ਵਾਲੇ ਦੀ ਨੀਅਤ ਵਿੱਚ ਖੋਟ ਹੈ ਅਤੇ ਉਸ ਕੰਮ ਰਾਹੀਂ ਉਹ ਰੱਬ ਨੂੰ ਖੁਸ਼ ਕਰਨ ਦੀ ਥਾਂ ਕੋਈ ਦੂਸਰਾ ਮਕਸਦ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਨੀਅਤ ਦੇ ਅਨੁਸਾਰ ਬਦਲਾ ਮਿਲੇਗਾ ।