ਇਸਰਾਫ਼ ਤੋਂ ਪਾਕ ਸ਼ਾਦੀ ਦਾ ਮਾਹੌਲ ਬਨਾਉਣ ਲਈ ਇਹ ਗੱਲ ਵੀ ਉਚਿਤ ਹੋਵੇਗੀ ਕਿ ਜਿਥੇ ਧੂਮ –ਧਾਮ ਅਤੇ ਇਸਰਾਫ਼ ਨਾਲ ਸ਼ਾਦੀ ਹੋਵੇ ਉਸ ਨੂੰ ਨਿਰਉਤਸਾਹਤ ਕੀਤਾ ਜਾਵੇ । ਉਸ ਨੂੰ ਲੁਭਉਣੀ ਨਿਗ੍ਹਾ ਨਾਲ ਨਾ ਤੱਕਿਆ ਜਾਵੇ।ਜਦੋਂ ਸਾਦਗੀ ਨਾਲ ਸ਼ਾਦੀ ਕਰਨ ਦੀਆਂ ਮਿਸਾਲਾਂ ਪੈਦਾ ਹੋਣਗੀਆਂ ਤੇ ਉਹਨਾਂ ਦਾ ਚਲਨ ਹੋਵੇਗਾ ਤਾਂ ਧੂਮ-ਧਾਮ ਦੀ ਸ਼ਾਦੀ ਨੂੰ ਨਿਰਉਤਸ਼ਾਹਤ ਕਰਨਾ ਅਸਾਨ ਹੋਵੇਗਾ। ਸਮਾਜ ਦਾ ਦਬਾਉ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਜਦੋਂ ਮੁੱਹੱਲੇ ਅਤੇ ਇਲਾਕੇ ਦੇ ਪਤਵੰਤੇ ਅਤੇ ਪ੍ਰਭਾਵੀ ਲੋਕ ਅਜਿਹੀ ਸ਼ਾਦੀ ਨੂੰ ਅਣਚਾਹੀ ਨਿਗ੍ਹਾ ਨਾਲ਼ ਤੱਕਣਗੇ ਅਪਣੇ ਪ੍ਰਭਾਵੀ ਘੇਰੇ ਵਿੱਚ ਇਸ ਨੂੰ ਨਾ ਪਸੰਦ ਕਰਨ ਦਾ ਪ੍ਰਗਟਾਵਾ ਕਰਨਗੇ ਅਤੇ ਸਾਦਗੀ ਦੀ ਸ਼ਾਦੀ ਨੂੰ ਸਹਿਯੋਗ ਦੇਣਗੇ ਤਾਂ ਬਹੁਤ ਛੇਤੀ ਸੁਖਾਵਾਂ ਮਾਹੌਲ ਬਣਨ ਲੱਗੇਗਾ ।
Scridb filter