Monthly Archives: May 2012

ਰੱਸੂਲਾਂ ਦੇ ਬਾਰੇ ਵਿੱਚ ਬਾਬਾ ਗੁਰੂ ਨਾਨਕ ਜੀ ਦਾ ਇਰਸ਼ਾਦ

 

 

 

 

ਗੁਰੂ ਨਾਨਕ ਜੀ ਨੇ ਆਪਣੇ ਦੇਸ ਵਿਦੇਸ਼ ਦੇ ਸੱਫਰਾਂ ਵਿੱਚ ਮੁਖ਼ਤੱਲਿਫ਼ ਮਜਾਹਿਬ ਦੀ ਮੁਕੱਦਸ ਕਿਤਾਬਾਂ ਨੂੰ ਗੋਰ ਨਾਲ ਪੱਡ਼ਈਆ ਅਤੇ ਰੱਸੂਲਾਂ ਨੱਬੀਆਂ ਬਾਰੇ ਵਿੱਚ ਕੇਹੰਦੇ ਹਨ “ਸੱਵਾ ਲਾਖ ਪੈਗੰਬੱਰ ਤਾਂਕੇ” ਯਾਨੀ, ਖੁਦਾ ਦੀ ਤੱਰਫੋਂ ਸੱਵਾ ਲਾਖ ਪੈਗੰਬੱਰ ਇਸ ਦੁਨਯਾਂ ਵਿੱਚ ਆਏ ਸੱਨ- ਗੁਰੂ ਗ੍ਰੰਥ ਸਾਹੱਬ ਭੈਰੂਕੱਬੀਰ 1161*

ਅਤੇ ਜੱਨਮ ਸਾਖੀ ਭਾਈ ਬਾਲਾ ਵਿੱਚ ਉਹਨਾਂ ਦਾ ਇਹ ਇਰਸ਼ਾਦ ਮੋਜੂਦ ਹਨ, ਸੱਵਾ ਲਾਖ ਪੈਗੰਬੱਰ ਆਏ ਦੁਨਯਾਂਮਾਂ ਹੌ- ਆਪੂ ਆਪਣੀ ਨੋ ਬੱਤੇਂ ਸੱਭੁ ਚੱਲਾਏਂ ਰਾਹੌ,ਜੱਨਮ ਸਾਖੀ ਭਾਈ ਬਾਲਾ 143*

ਗੁਰੂ ਜੀ ਮੱਜੀਦ ਫੱਰਮਾਤੇ ਹਨ, ਕੱਲ ਪੱਰਵਾਣ ਕੁਤੇਬ ਕੁਰਆਨ-ਪੋਥੀ ਪੰਡਿਤ ਰੇਹੇ ਪੁਰਾਣ- ਨਾਨਕ ਨਾਂਓ ਭੱਯਾ ਰਹਮਾਨ-ਕੱਰ ਕੱਰਤਾ ਤੂ ਇੱਕੋ ਜਾਨ, ਗੁਰੂ ਗ੍ਰੰਥ ਸੱਹਬ ਰਾਮ ਕੱਲੀ ਮੱਹਲਾ 903

ਗੁਰੂ ਜੀ ਦਾ ਇਹ ਇਰਸ਼ਾ ਵੀ ਗੋਰ ਨਾਲ ਸੁਨੋ ਅਤੇ ਸੋਚੋ, ਤ੍ਰਿਏ ਕੌਟਾਂ ਭਾਲਿਯਾਂ ਤ੍ਰਿਏ ਸੂਧੇ ਭੇਦ- ਤੋਰੇਤ ਇੰਜੀਲ਼ ਜ਼ੱਬੂਰ ਤੱਰਲੇ ਪੱਡ਼ ਸੱਨ ਡੱਠੇ ਵੇਦ- ਰੱਹੀਆ ਫੁਰਕਾਨ ਕਿਤੱਬਡੇ ਕੱਲਯੁਗ ਮੇਂ ਪ੍ਰੱਵਾਨ, ਜੱਨਮ ਸਾਖੀ ਭਾਈ ਬਾਲਾ 274* ਯਾਨੀ- ਗੁਰੂ ਨਾਨਕ ਜੀ ਕੇਹੇਂ ਹਨ ਕਿ ਅਸਾਂ ਨੇ ਹਰ ਤੱਰਫ ਵੱਡੀ ਖੋਜ ਕੀਤੀ ਅਤੇ ਬੱਹੁਤ ਸੋਚ ਵਿਚਾਰ ਅਤੇ ਤੇਹਕੀਕ ਨਾਲ ਮੈਂ ਨੇ ਤੋਰੇਤ ਇੰਜੀਲ ਜ਼ੱਬੂਰ ਤੀਨੂ ਕਿਤਾਬੌਦੀ ਖੂਬ ਵੱਰਕ ਗ੍ਰੱਦਾਨੀ ਕਿਤੀ ਅਤੇ ਛਾਨ ਬੀਨ ਕੀ, ਅਤੇ ਵੇਦੌ ਕੋਵੀ ਗੋਰ ਨਾਲ ਪੱਡ਼ਨੇ,ਸੁਨਨੇ ਅਤੇ ਸੱਮਝਨੇ ਦੀ ਕੋ ਸਿਸ਼ਕਿਤੀ, ਮੈਰੀ ਸਾਰਿਆਂ ਕੋਸ਼ਿਸਾਂਦਾ ਨੱਤੀਜਾ ਇਹ ਨਿਕਲਿਆ ਕਿ ਮੋਜੂਦਾ ਜ਼ੱਮਾਨਾਂ ਵਾਲਿਆਂ ਨੂੰ ਮੰਜੂਰ ਸ਼ੁਦਾ ਅਤੇ ਕਾਬਿਲੇ ਅੱਮਲ ਕਿਤਾਬ “ਫੁਰਕਾਨ” ਕੁਰਆਨ ਸ਼ੱਰੀਫ ਹਨ,

ਇੱਕ ਸਿਖੱ ਵਿਧੱਵਾਨ ਕਹਿੰਦੇ ਹਨ “ਸ਼ਿਰੀ ਗੁਰੂ ਨਾਨਕ ਜੀ ਨੇ ਵੇਦ ਅਤੇ ਸ਼ਾਸਤੱਰ ਚੰਗੀ ਤੱਰਾਂ ਪੱਡ਼ ਕੱਰ ਵਿਚਾਰੇ ਸੀ ਅਤੇ ਉਹਨਾਂ ਨੂੰ ਫੁਜੂਲ ਸੱਮਝ ਕੱਰ ਛੱਡ਼ਦਿਤਾ” ਮਹਾਨ ਕੋਸ਼

 

ਇੱਕ ਬੋਦਾ ਵਿਚਾਰ

ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਅਸੀਂ ਉਹਨਾਂ ਦੀ ਪੂਜਾ ਇਸ ਲਈ  ਰਦੇ ਹਾਂ ਕਿ

ਉਹਨਾਂ ਨੇ ਹੀ ਸਾਨੂੰ ਮਾਲਿਕ(ਸਵਾਮੀ)ਦਾ ਰਲਤਾ ਦਿਖਾਇਆ ਅਤੇ ਉਹਨਾ ਦੇ ਜ਼ਰੀਏ ਹੀ ਅਸੀਂ ਮਾਲਿਕ(ਸਵਾਮੀ)ਦੀ ਦਇਆ ਪ੍ਰਾਪਤ ਕਰਦੇ ਹਾਂ ।ਇਹ ਬਿਲਕੁਲ ਅਜਿਹੀ ਗੱਲ ਹੋਈ ਕਿ ਕੋਈ ਕੁਲੀ ਤੋਂ ਰੇਲਗਾੱਡੀ ਬਾਰੇ ਪਤਾ ਕਰੇ ਜਦ ਕੁਲੀ ਉਸਨੂੰ ਰੇਲ ਬਾਰੇ ਜਾਣਕਾਰੀ ਦੇ ਦੇਵੇ ਤਾਂ ਉਹ ਰੇਲ ਦੀ ਜਗ੍ਹਾ ਕੁਲੀ ਉਤੇ ਹੀ ਸਵਾਰ ਹੋ ਜਾਵੇ ਕਿ ਇਸਨੇ ਹੀ ਸਾਨੂੰ ਰੇਲ ਬਾਰੇ ਦੱਸਿਆ ਹੈ।ਇਸੇ ਤਰਾਂ ਅੱਲਾਹ ਦੀ ਸਹੀ ਦਿਸ਼ਾ ਅਤੇ ਮਾਰਗ ਦੱਸਣ ਵਾਲੇ ਦੀ ਪੂਜਾ ਕਰਨੀ ਬਿਲਕੁਲ ਇਸ ਤਰਾ ਹੈ ਜਿਵੇਂ ਰੇਲਗਾਡੀ ਨੂੰ ਛੱਡ ਕੇ ਕੁਲੀ ਉਤੇ ਸਾਵਾਰ ਹੋ ਜਾਣ ।

ਕੁਝ ਭਰਾ ਇਹ ਵੀ ਕਹਿੰਦੇ ਹਨ ਕਿ ਅਸੀਂ ਕੇਵਲ ਰੱਬ ਦਾ ਧਿਆਨ ਜਮਾਉਣ ਲਈ ਹੀ ਇਹਨਾਂ ਮੂਰਤੀਆਂ ਨੂੰ ਸਹਮਣੇ ਰੱਖਦੇ ਹਾਂ ।ਇਹ ਵੀ ਵਧਆ ਗੱਲ ਕੀਤੀ,ਕਿ ਖੂਬ ਗੌਰ ਨਾਲ ਖੰਬੇ ਨੂੰ ਦੇਖ ਰਹੇ ਨੇ,ਕਿ ਪਿਤਾ ਜੀ ਦਾ ਧਿਆਨ ਜਮਾਉਣ ਲਈ ਖੰਭੇ ਨੂੰ ਦੇਖ ਰਹੇ ਹਾਂ।ਕਿੱਥੇ ਪਿਤਾ ਜੀ ਅਤੇ ਕਿਥੇ ਖੰਭਾ ? ਕਿੱਥੇ ਇਹ ਕਮਜੋਰ ਮੂਰਤੀ ਅਤੇ ਕਿੱਥੇ ਉਹ ਬੇਹੱਦ ਤਾਕਤਵਰ, ਮਿਹਰਬਾਨ,ਦਿਆਲੂ ਮਾਲਿਕ,ਇਸ ਨਾਲ ਧਿਆਨ ਲੱਗੇਗਾ ਜਾਂ ਹਟੇਗਾ ?

ਨਤੀਜਾ ਇਹ ਨਿਕਲਿਆ ਹੈ ਕਿ ਕਿਸੇ ਵੀ ਤਰੀਕੇ ਨਾਲ,ਕਿਸੇ ਨੂੰ ਵੀ ਓਸਦਾ ਸ਼ਰੀਕ ਮੰਨਣਾ ਸਭ ਤੋਂ ਵੱਡਾ ਪਾਪ ਹੈ,ਜਿਸਨੂੰ ਪ੍ਰਮਾਤਮਾਂ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਅਜਿਹਾ ਆਦਮੀ ਹਮੇਸ਼ਾਂ ਲਈ ਨਰਕ ਦਾ ਬਾਲਣ ਬਣੇਗਾ ।

 

ਇਸਲਾਮ ਕੱਦੋਂ ਤੋਂ ?

ਅੱਜ ਬਹੁਤ ਸਾਰੇ ਲੋਕਾਂ ਵਿੱਚ ਇਹ ਭੱਰੰਸ ਪ੍ਰਚੱਲਿਕਤ ਹੈ ਕਿ ਇਸਲਾਮ ਦੇ ਸੰਸਥਾਪਿਕ ਮੁਹੰਮਦ ਸ0 ਹਨ ।ਹਾਲਾਂ ਕਿ ਸੱਚ ਇਹ ਹੈ ਕਿ ਮੁਹੰਮਦ ਸ0 ਕੋਈ ਨੱਵਾਂ ਧੱਰਮ ਲੇਕੇ ਨਹੀ ਆਏ ਬੱਲਕਿ ਉਸ ਧੱਰਮ ਦੇ ਅੰਤਿਮ  ਅਖਿਰੀ ਸੰਦੇਸ਼ਟਾ ਪੈਗੰਬਰ ਸੀ ਜੋ ਧੱਰਮ ਇਸ਼ਵਰ ਪ੍ਰਰਮਾਤਮਾਂ ਨੈ ਮਾਨਵ ਦੇ ਲਈ ਚੁਨਿਆ ਸੀ । ਮੁਹੰਮਦ ਸ0 ਇਸਲਾਮ ਦੇ ਸੰਸਥਾਪਕ ਨਹੀ ਬੱਲਕਿ ਉਸ ਦੇ ਅਖਰੀ ਸੰਦੇਸ਼ਟਾ ਹਨ .। ਇਹੀ ਉਹ ਧੱਰਮ ਹੇ ਜਿਸਦੀ ਸਿਖਿਆ ਸੱਬਤੋਂ ਪਹਿਲੇ ਇੰਸਾਨਾਂ ਨੂੰ ਕੀਤੀ ਗਈ ਸੀ , ਸੱਬ ਤੋ ਪਹਿਲੇ ਮਾਨਵ ਆਦਮ ਹਨ ਜਿਨਾਂ ਦੀ ਰਚਨਾਂ (ਇਸ਼ਵਰ)ਪ੍ਰਮਾਤਮਾਂ ਨੇ ਬਿਨਾ ਮਾਤਾ ਪਿਤਾ ਦੇ ਕਿਤੀ ਸੀ , ਅਤੇ ਉਨਾਂ ਬਾਅਦ ਉਨਾਂਦੀ ਪਤਨੀ  ਹੱਵਵਾ ਨੂੰ ਉਤਪੱਨ ਕਿਤਾ ਸੀ ,ਇਹਨਾਂ ਦੋਹਨਾਂ ਪਤੀ –ਪਤਨੀ ਤੋਂ ਮਾਨਵ ਦੀ ਉਤਪਤੀ ਦਾ ਆਰੰਬ ਹੋਇਆ ਜਿਸਨੂੰ ਕੁਝ ਲੋਕ ਮਨੂ ਅਤੇ ਸ਼ਤਰੂਪਾ ਕਹਿੰਦੇ ਹਨ ,ਤਾਂ ਕੁਝ ਲੋਕ ਏਡਮ ਅਤੇ ਇਵ ਜਿਨਾ ਦਾ ਵਿਸਤਾਰ ਪੁਰਵਕ ਉਲੇਖ ਪਵਿਤਰ ਕੁਰਆਨ(2|30-38) ਅਤੇ ਭਵਿਖ ਪੁਰਾਣ ਪ੍ਰਤਿਸ੍ਰਗ ਪ੍ਰਵ (ਖਡੰ ।ਅਧਿਆਯ 4) ਅਤੇ ਬਾਇਬਲ (ਉਤਪਤੀ 2|3-24 )ਅਤੇ ਦੁਸਰੇ ਅਨੇਕ ਗ੍ਰੰਥਾਂ ਵਿੱਚ ਕਿਤਾ ਗਿਆ ਹੈ ,(ਇਸ਼ਵਰ)ਪ੍ਰਮਾਤਮਾਂ ਨੇ ਹਰ ਯੁਗਾ ਵਿਚ ਹਰ ਇੱਕ ਸਮੂਹ ਨੂੰ ਉਹਨਾਂ ਦੀ ਆਪਨੀ ਭਾਸ਼ਾ ਹੀ ਵਿੱਚ ਸਿਖਿਆ ਪ੍ਰਦਾਨ ਕਿਤੀ ,ਉਸੀ ਸਿਖਿਆ ਦੇ ਅਨੁੰਸਾਰ ਜੀਵਨ-ਯਾਪਨ ਦਾ ਨਾਮ ਇਸਲਾਮ ਸੀ ,ਜਿਸ ਦਾ ਨਾਮ ਹਰ ਇਕ ਸੰਦੇਸ਼ਟਾ ਅਪਨੀ ਅਪਨੀ ਭਾਸ਼ਾ ਵਿੱਚ ਰੱਖਦੇ ਸੀ  ਜਿਸ ਤਰਾਂ ਸੰਸਕ੍ਰਿਤ ਵਿੱਚ ਨਾਮ ਸੀ “ਸਰਵ ਸਮ੍ਰਪਣ ਧਰਮ “ਜਿਸ ਦਾ ਅਰਬੀ ਭਾਸ਼ਾ ਅਰਥ ਹੁੰਦਾ ਹੈ “ਇਸਲਾਮ ਧਰਮ ” ਗਿਆਨ ਇਹ ਹੋਇਆ ਕਿ ਮਾਨਵ ਦਾ ਧਰਮ ਸ਼ੁਰੂ ਤੋਂ ਹੀ ਇੱਕ ਹੀ ਰਿਹਾ ਹੈ ਪ੍ਰੰਤੂ ਲੋਕਾਂ ਨੇ ਅਪਨੇ ਅਪਨੇ ਗੁਰੂਆਂ ਦੇ ਨਾਮ ਨਾਲ ਅਲਗ ਅਲਗ ਧਰਮ ਬਣਾ ਲਿਆ ਅਤੇ ਅਲਗ ਅਲਗ ਧਰਮਾਂ ਵਿੱਚ ਵੰਡੇ ਗਏ ।  ਅੱਜ ਸਾਡੀ ਸੱਬ ਤੋਂ ਬਡੀ ਜਰੂਰਤ ਇਹੀ ਹੈ ਕਿ ਅਸੀ ਆਪਨੇ ਵਾਸਤਵਿਕ ਇਸ਼ਵਰ ਦੀ ਤੱਰਫ ਪੱਲਟੀਏ ਜਿਸਦਾ ਸੰਬੰਧ ਕਿਸੀ ਵਿਸ਼ੇਸ਼(ਖਾਸ) ਦੇਸ਼ ,ਜਾਤੀ , ਯਾ ਵੰਸ਼ ਨਾਲ ਨਹੀਂ ਬਲਕਿ ਇਹ ਸੰਬੰਧ ਸੰਸਾਰ ਦਾ (ਸ੍ਰਸ਼ਟਾ)ਪਾਲਣੇ ਵਾਲਾ ,ਅੰਨ ਦਾਤਾ ਅਤੇ ਪਾਲਣਕਰਤਾ ਹੈ । ਪਿਆਰੇ ਦੋਸਤ ।,ਇਸ਼ਵਰ ਹੀ ਨੇ ਅਸੀ ਸਾਰਿਆਂ ਨੂੰ ਪੈਦਾ ਕਿਤਾ, ਉਹੀ ਸਾਡਾ ਪਾਲਣ ਪੋਸ਼ਣ ਕਰ ਰਿਹਾ ਹੈ ਤਾਂ ਸਵਾਭਾਵਿਕ ਤੋਰ ਤੇ ਸਾਨੂੰ ਕੇਵਲ ਉਸੇ ਦੀ ਪੁਜਾ ਕਰਨੀ ਚਾਹੀ ਦੀ ਹੈ ਇਸੇ ਕਥਨ ਦਾ ਸਮ੍ਰਥਨ ਹਰ ਇਕ ਧਾਰਮਿਕ ਗ੍ਰੰਥਾਂ ਨੇ ਭੀ ਕਿਤਾ ਹੈ ।ਦੇਖੋ ਰਿਗਵੇਦ 4|92|9 ਦੁਵੈਰਾ ਸਤਸਿ ਬਗਹਿਸ਼ੀ ।ਸੈਂਕਡੇਂ ਦੇਵਤਾਵਾਂ ਦਾ ਬਹਿਸ਼ਕਾਰ ਕਰੋ । ਇਸਲਾਮ ਭੀ ਇਹੀ ਆਦੇਸ਼ ਦਿੰਦਾ ਹੈ ਕਿ ਮਾਤਰ ਇਕ ਪ੍ਰਮਾਤਮਾਂ ਦੀ ਪੁਜਾ ਕਿਤੀ ਜਾਏ , ਇਸਲਾਮ ਦੀ ਦ੍ਰਿਸ਼ਟੀ ਵਿੱਚ ਆਪ ਖੁਦ ਮੁਹੰਮਦ ਸਲਿ0ਦੀ ਪੁਜਾ ਕਰਨਾ ਅਥਵਾ ਅਧਿਆਤਮਿਕ ਚਿੰਤਨ ਦੇ ਬਹਾਨੇ ਕਿਸੇ ਚਿਤਕ ਦਾ ਸਹਾਰਾ ਲੈਨਾ ਮਹਾਂ ਪਾਪ ਹੇ। ਸੁਨੋ ਆਪਨੇ ਇਸ਼ਵਰ ਦੀ  “ਲੋਕੋ ! ਇਕ ਮਿਸਾਲ ਦੀਤੀ ਜਾਂਦੀ ਹੈ , ਧਿਆਨ ਨਾਲ ਸੁਨੋ । ਜਿਨਾਂ ਪੁਜਨ ਦੇਵਤਾਵਾਂ ਨੂੰ ਤੁਸੀ ਅੱਲਾਹ ਨੂੰ ਛੱਡ ਕੇ ਪੁਕਾਰਦੇ ਹੋ ਉਹੋ ਸਾਰੇ ਮਿਲ ਕੇ ਇੱਕ ਮੱਕਖੀ ਭੀ ਪੈਦਾ ਕਰਨਾ ਚਾਹੇਂ ਤਾਂ ਨਹੀ ਕਰ ਸਕਦੇ ।ਬੱਲਕਿ ਅੱਗਰ ਮੱਕਖੀ ਉਹਨਾਂ ਤੋ ਕੋਈ ਚੀਜ਼ ਖੋਹ ਕੇ ਲੈ ਜਾਵੇ ਤਾਂ ਉਹੋ ਉਸ ਨੂੰ ਛੁੜਾ ਵੀ ਨਹੀ ਸੱਕਦੇ । ਮੱਦਦ ਚਾਹਨੇ ਵਾਲੇ ਵੀ ਕਮਜੋਰ ਅਤੇ ਜਿਨਾਂ ਤੋਂ ਮੱਦਦ ਚਾਹੀ ਜਾਂਦੀ ਹੈ ਉਹੋ ਵੀ ਕਮਜੋਰ, ਇਹਨਾਂ ਲੋਕਾਂ ਨੇ ਅੱਲਾਹ ਦੀ ਕੱਦਰ ਹੀ ਨਹੀ ਪਹਚਾਨੀ ਜਿਸ ਤੱਰਾਂ ਕਿ ਉਸ ਦੇ ਪਹਿਚਾੱਨ ਨੇ ਦਾ ਹੱਕ ਹੈ “। (72\73\17)  ਪਿਆਰੇ ਮਿਤ੍ਰ ਦੋਸਤ ! ਇਸ ਧਾਰਮਿਕ ਪੱਤਰ ਵਿੱਚ ਅਸਾਂਨੇ ਆਪ ਨੂੰ ਸਿਧੇ ਲੱਫਜਾਂ ਵਿੱਚ (ਇਸ਼ਵਰ)ਪ੍ਰਮਾਤਮਾਂ ਦਾ ਗਿਆਨ ਦੇਨੇ ਦੀ ਕੋਸ਼ਿਸ ਕਿਤੀ ਹੈ ਜਿਆਦਾ ਜਾਨਕਾਰੀ ਹੇਤੂ ਸਾਨੂੰ ਸੰਪਰਕ ਕਰੋ ।

 

ਆਪ ਦਾ ਸ਼ਭ ਚਿੰਤਕ

ਇਸਲਾਮੁਦੀਨ ਅਬਦੁਲਹਾਕੀਮ

 

ਗਾਂਧੀ ਜੀ ਦੇ ਸ਼ਬਦਾਂ ਵਿਚ

 

 

 

ਹੂੰਨ ਮੈਨੂੰ ਪਹਿਲਾਂ ਤੋਂ ਵੀ ਜਿਆਦਾ ਵਿਸ਼ਵਾਸ ਹੋ ਗਿਆ ਹੈ ਕੀ ਇਹ ਤੱਲਵਾਰ  ਦੀ ਸ਼ਕਤੀ ਨਹੀ ਸੀ, ਜਿਸ ਨੇ ਇਸਲਾਮ ਦੇ ਲਈ ਪੂਰੀਦੁਨਿਆਂ ਵਿਚ ਵਿਜੈ (ਜੀਤ) ਪ੍ਰਪੱਤ ਕਿਤੀ, ਬੱਲਕਿ ਇਹ ਇਸਲਾਮ ਦੇ ਪੈਗੰਬਰ ਦਾ ਅਤਿਅੰਤ ਸਾਦਾ ਜੀਵਨ.,ਆਪਦੀ ਬਿਨਾ ਸਵਾਰਥ,ਪ੍ਰਤਿਗਿਆ ਪਾਲੱਨ ਅਤੇ ਨਿਡੱਰਤਾ ਸੀ ।   (ਜੱਗਤ ਮਹਾਂਰਿਸ਼ੀ ਪਾਟਕ)

ਮਹਾਂਤਮਾਂ ਬੁੱਧ ਦੀ ਭਵਿਸ਼ਵਾਣੀ: ਮਹਾਤਮਾਂ ਬੁੱਧ ਨੇ ਮਰਦੇ ਵੱਕਤ ਆਪਨੇ ਚੇਲੇ ਨੰਦਾ ਨੂੰ ਕੰਨ ਵਿੱਚ  “ਮੈਤ੍ਰੇਯ”ਦੇ ਨਾਮ ਨਾਲ ਬੁੱਧ  ਦੇ ਆਨ ਦੀ ਸੁਚਨਾ ਦਿਤੀ ਜਿਸ ਦਾ ਅੱਰਥ “ਮੁਹੰਮਦ” ਹੁੰਦਾਹੈ

ਨਰਾਸ਼ੰਸ ਅਤੇ ਮੁਹੱਮਦ: ਵੇਦਾਂਵਿਚ “ਨਰਾਸ਼ੰਸ” ਦੇ ਨਾਮ ਨਾਲ 31 ਸੱਥਾਨਾਂ ਤੇ ਅਤੇ ਪੁਰਾਣਾਂ ਵਿੱਚ “ਕਲਕੀ ਅਵਤਾਰ” ਦੇ ਨਾਮ ਨਾਲ ਮੁਹੰਮਦ ਸ0 ਦਾ ਵੱਰਨਣ ਮਿਲਦਾ ਹੈ। ਨਰਾਸ਼ੰਸ ਸਬਦ “ਨਰ”ਅਤੇ ”ਆਸ਼ੰਸ” ਦੇ ਸ਼ਬਦਾਂ ਤੋ ਮਿਲਦਾ ਬੰਨਦਾ ਹੈ,ਨਰ ਦਾ ਅਰਥ ਹੁੰਦਾ ਹੈ “ਆਦਮੀ” ਅਤੇ ਆਸ਼ੰਸ ਦਾ ਅਰਥ “ਪ੍ਰਸ਼ੰਸਿਤ”

ਅਰਥਾਤ ਆਦਮੀਆਂ ਦਵਾਰਾ ਪ੍ਰਸ਼ੰਸਿਤ,ਅਤੇ ਮੁਹੰਮਦ ਦਾ ਅਰਥ ਵੀ, “ਪ੍ਰਸ਼ੰਸਿਤ ਆਦਮੀ” ਹੁੰਦਾ ਹੈ।

 

 

ਬਾਬਾ ਗੁਰੂ ਨਾਨਕ ਜੀ ਮੁਹੰਮਦ ਸ0ਦੇ ਸੰਬੰਧ ਵਿੱਚ ਕੇਹੰਦੇ ਹਨ।

 

 

 

 

ਪੇਹਲਾ ਨਾਮ ਖੁਦਾ ਦਾ ਦੁਜਾ ਨਾਮ ਰਸੁਲ। ਤੀਜਾ ਕੱਲਮਾ ਪੱਡ਼ ਨਾਨਕਾ ਦ੍ਰੱਗੇ ਪਾਵਾਂ ਕ਼ੱਬੂਲ। ਡੇਹਤਾ ਨੂਰੇ ਮੁਹੰਮਦੀ ਡੇਗਤਾ ਨਬੀ ਰੱਸੂਲ। ਨਾਨਕ ਕੁਦਰੱਤ ਦੇਖ ਕਰ ਦੁਖੀ ਗਈ ਸੱਬ ਭੂਲ। ਉਤੇ ਦੀ ਸੱਤਰਾਂ ਨੂੰ ਗੋਰ ਤੋਂ ਪੱਡੋ ਅਤੇ ਸੋਚੋ ਕਿ ਸੱਪਸ਼ਟ ਰੂਪ ਵਿੱਚ ਗੁਰੂ ਨਾਨਕ ਜੀ ਨੇ ਅੱਲਾਹ ਅਤੇ ਮੁਹੱਮਦ ਸ0 ਦਾ ਪੱਰਿਚਿਏ ਕਰਾਈਆ ਹੈ।ਅਤੇ ਇਸਲਾਸ ਵਿੱਚ ਪੱਰਵੇਸ਼ ਕਰਨ ਦੇ ਲਏ ਏਹੀ ਇਕ ਸ਼ੱਬਦ ਅੱਖਨਾ ਪੈਂਦਾ ਹੇ ਕਿ ਮੈ ਇਹ ਗੱਲ ਦਾ ਵਚੱਨ ਦੈੰਦਾ ਹੂੰ ਕਿ ਅੱਲਾਹ ਦੇ ਬੱਗੇਰ ਕੋਈ ਸੱਤੇ ਪੁਜਿਏ ਨਹੀ। ਅਤੇ ਮੁਹੰਮਦ ਸ0ਅੱਲਾਹ ਦੇ ਅੰਤਿਮ ਸੱਨਦੇਸ਼ਟਾ  ਅਤੇ ਦੂਤ ਹਨ। ਇਹੀ ਗੱਲ ਗੁਰੂ ਨਾਨਕ ਜੀ ਨੇ ਕੀਤੀ ਹੈ ਅਤੇ ਮੁਹੰਮਦ ਸ0ਨੂੰ ਮਨਨੇ ਦੀ ਦਾਵੱਤ ਦੀਤੀ ਹੈ।

ਅਤੇ ਆਖਿਆ ਸਾਦ-ਸੱਲਾਹਤ ਮੁਹੰਮਦੀ ਮੁਖਹੀ ਆਖੋੰਤ-ਖਾਸਾ ਬੰਦਾ ਸੱਜਯਾ ਸੱਰ ਮਿਤਰਾਂ ਹੋਂਮਤ। ਯਾਨੀ ਰੱਸੂਲ ਸ0ਦੀ ਤਾਰੀਫ਼ ਕਰਦੇ ਚੱਲੈ ਜਾਓ ਆਪ ਖੁਦਾ ਦੇ ਖਾਸ ਬੰਦੇ ਅਤੇ ਸਾਰੇ ਨੱਬਿਯਾਂ ਅਤੇ ਰੱਸੂਲਾਂ ਦੇ ਸਰਦਾਰ ਹਨ ।

ਅਤੇ ਇਹ ਵੀ ਫ਼ਰਮਾਂਯਾ, ਸੇਈ ਛੋਟੇ ਨਾਨਕਾ ਹੱਜ਼ਰੱਤ ਜੱਹਾਂ ਪੱਨਹਾਂ । ਉਹੀ ਲੋਕਾਂ ਸੱਫ਼ੱਲ ਹੱਨ ਜਿਹਨਾਂ ਨੈ ਹੁਜੂਰ ਸ0ਦੀ ਗੁਲਾਮੀਂ ਵਿੱਚ ਜਿੰਦਗੀ ਬੱਸ਼ੱਰ ਕਿਤੀ। ਗੁਰੂ ਅੱਰਜਨ ਜੀ ਨੇ ਗੁਰੂ ਨਾਨਕ ਜੀ ਦੇ ਇਸ ਪਾਕੀਜਾ ਇਰਸਸ਼ਾਦ ਦੇ ਬਾਰੇ ਵਿੱਚ ਇਹ ਬੱਯਾਨ ਕੀਤਾ ਹੈ । ਅਠੇ ਪੇਹੇਰ ਭੋਂਦਾ ਫਿਰੇ ਖਾਵੱਣ ਸੰਦਡੇ ਸੋਲ-ਦੋਜ਼ੱਖ ਪੋੰਦਾ ਕਿਓਂ ਰੇਹੇ ਜਾਂ ਚੱਤ ਹੋਏ  ਰੱਸੂਲ ।ਗੁਰੂ ਗੱਰੰਥ ਸੱਹਬ ਪੱਨਾ0 320 | ਗੁਰੂ ਜੀ ਨੇ ਇਸ ਵਿਲੇ ਆਖੀਆ, ਮੀਮ ਮੁਹੱਮਦ ਮੱਨ ਤੋਂ ਮੱਨ ਕਿਤਾਬਾਂ ਚਾਰ-ਮੱਨ ਖੁਦਾਏ ਰੱਸੂਲ ਨੂੰ ਸੱਚਾ ਈ ਦੱਰਬਾਰ-ਲੇ ਪੇਗੱਬੰਰੀ ਆਯਾ ਇਸ ਦੁਨਯਾਮਾਂਹੈ, ਨਾਂਵ ਮੁਹੰਮਦ ਮੁਸਤੱਫਾ ਹੋ ਆ ਬੇਪੱਰ ਵਾਹੈ। ਯਾਨੀ ਹੱਜ਼ਰਤ ਮੁਹੱਮਦ ਮੁਸਤੱਫਾ ਅਤੇ ਚਾਰੋਂ ਕਿਤਾਬਾਂ ਉਤੇ ਇਮਾਨ ਲਾਓ

 

ਸੁਧਾਰ ਅਤੇ ਵਿਗਾਡ਼

ਤਾਰੀਫ਼ ਤੇ ਸ਼ੁਕਰ ਉਸ ਰੱਬ ਲਿਈ ਹੈ, ਜਿਸ ਨੇ ਸਾਨੂੰ ਪੈਦਾ ਕੀਤਾ, ਅਕਲ ਤੇ ਸੂਝ- ਬੂਝ ਦਿੱਤੀ। ਚੰਗੇ ਮੰਦੇ ਨੂੰ ਪਛਾਣਨ ਦੀ ਸਮਝ ਦਿੱਤੀ ।ਸਾਡੀ ਹਦਾਇਤ ਤੇ ਅਗਵਾਈ ਲਿਈ ਆਪਣੇ ਬਿਹਤਰੀਨ ਬੰਦਿਆਂ ਨੂੰ ਭੇਜਿਆ ਅਤੇ ਸਲਾਮ ਹੋਵੇ ਰੱਬ ਦੇ ਉਨ੍ਹਾਂ ਨੇਕ ਬੰਦਿਆਂ ‘ਤੇ ਜਿਨ੍ਹਾਂ ਨੇ ਆਦਮ ਦੀ ਔਲਾਦ ਨੂੰ ਆਦਮੀਅਤ ਦੀ ਸਿੱਖਿਆ ਦਿੱਤੀ। ਭਲੇ ਮਾਨਸਾਂ ਵਾਂਗ ਰਹਿਣਾ ਸਿਖਾਇਆ। ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਉਨ੍ਹਾਂ ਨੂੰ ਜਾਣ ਕਰਾਇਆ। ਉਹ ਅਸੂਲ ਉਨ੍ਹਾਂ ਨੂੰ ਦੱਸੇ, ਜਿਨ੍ਹਾਂ ਅਨੁਸਾਰ ਚਲ ਕੇ ਉਹ ਦੁਨੀਆਂ ਵਿੱਚ ਸੁਖ ਤੇ ਆਖ਼ਰਤ ਵਿੱਚ ਮੁਕਤੀ ਪ੍ਰਾਪਤ ਕਰ ਸਕਦੇ ਹਨ।

ਭਰਾਵੋ ਤੇ ਭੈਣੋ  !ਇਹ ਦੁਨੀਆਂ ਜਿਸ ਰੱਬ ਨੇ ਬਣਾਈ ਹੈ ਅਤੇ ਜਿਸ ਨੇ ਇਸ ਧਰਤੀ ਦਾ ਫ਼ਰਸ਼ ਵਿਛਾ ਕੇ ਇਸ ਉੱਤੇ ਮਨੂੱਖਾਂ ਨੂੰ ਵਸਾਇਆ ਹੈ, ਉਹ ਕੋਈ ਅੰਨ੍ਹੇਵਾਹ ਅਤੇ ਵਿਅਰਥ ਕੰਮ ਕਰਨ ਵਾਲਾ ਰੱਬ ਨਹੀਂ ਹੈ । ਉਹ ਚੌਪਟ ਰਾਜਾ ਨਹੀਂ ਹੈ ਕਿ ਉਸ ਦੀ ਨਗਰੀ ਹਨੇਰੀ ਹੋਵੇ, ਉਹ ਅਪਣੇ ਪੱਕੇ ਕਾਨੂੰਨ, ਪੱਕੇ ਨਿਯਮ ਅਤੇ ਮਜ਼ਬੂਤ ਕਾਇਦੇ ਰੱਖਦਾ ਹੈ। ਜਿਨ੍ਹਾਂ ਅਨੁਸਾਰ ਉਹ ਇਸ ਸਾਰੇ ਜੱਗ ‘ਤੇ ਖ਼ੁਦਾਈ ਕਰ ਰਿਹਾ ਹੈ। ਉਸ ਦੇ ਕਾਨੂੰਨ ਨਾਲ ਜਿਵੇਂ ਚੰਨ,ਸੂਰਜ, ਧਰਤੀ ਅਤੇ ਤਾਰੇ ਬੱਝੇ ਹੋਏ ਹਨ, ਜਿਵੇਂ ਹਵਾ,ਪਾਣੀ, ਰੁੱਖ ਤੇ ਪਸ਼ੂ ਬੱਝੇ ਹੋਵੇ ਹਨ। ਉਵੇ ਹੀ ਅਸੀਂ ਤੁਸੀਂ ਸਾਰੇ ਮਨੁੱਖ ਵੀ ਬੱਝੇ ਹੋਵੇ ਹਾਂ। ਉਸ ਦਾ ਕਾਨੂੰਨ ਜਿਵੇਂ ਸਾਡੇ ਜਨਮ ਤੇ ਮੌਤ ਉੱਤੇ, ਸਾਡੇ ਬਚਪਨ, ਜਵਾਨੀ ਤੇ ਬਢਾਪੇ ‘ਤੇ, ਸਾਡੇ ਸਵਾਂਸਾਂ ਦੀ ਆਵਾਜਾਈ ਤੇ, ਸਾਡੀ ਪਾਚਨ-ਸ਼ਕਤੀ ਅਤੇ ਖ਼ੂਨ ਦੇ ਸੰਚਾਲਨ ਅਤੇ ਸਾਡੀ ਬਿਮਾਰੀ ‘ਤੇ ਤੰਦਰੁਸਤੀ ਉੱਤੇ ਬੇ-ਲਾਗ ਤੇ ਅਟਲ ਢੰਗ ਨਾਲ ਲਾਗੂ ਹੈ, ।

ਇਸਲਾਮ ਇਸ ਨੂੰ ਕਿਵੇਂ ਨੱਥ ਪਾਉਂਦਾ ਹੈ ?

ਇਸਲਾਮ ਭਰੂਣ ਹੱਤਿਆ ਨੂੰ ਘਿਣਾਉਣਾ ਅਪਰਾਧ ਕਰਾਰ ਦਿੰਦਾ ਹੈ। ਇਸ ਨੂੰ ਰੋਕਣ ਲਈ ਉਸਨੇ ਵੱਖ- ਵੱਖ ਗੱਲ ਪੈਸ਼ ਕੀਤੇ ਹਨ।ਉਹ ਲੋਕਾਂ ਦੇ ਦਿਲ ਤੇ ਦਿਮਾਗ ਵਿੱਚ ਇਸ ਕੰਮ ਦੀ ਨਫ਼ਰਤ ਬਿਠਾਉਂਦਾ ਹੈ । ਅਜਿਹੀ ਘਟੀਆ ਹਰਕਤ ਕਰਨ ਵਾਲੇ ਨੂੰ ਆਖਰਤ ਵਿੱਚ ਹੋਣ ਵਾਲੇ ਹਿਸਾਬ ਕਿਤਾਬ ਪ੍ਰਤੀ ਸਖਤੀ ਨਾਲ ਦੱਸਦਾ ਹੈ ਦੂਜੇ ਪਾਸੇ ਕੁੜੀਆਂ ਦੀ ਹੋਂਦ ਨੂੰ ਭਲਾਈ ਅਤੇ ਬਰਕਤ ਕਰਾਰ ਦਿੱਦਾ ਹੈ। ਉਨ੍ਹਾਂ ਦੀ ਦੇਖ ਰੇਖ ਤੇ ਪਾਲਣ ਪੋਸ਼ਣ ਦਿਆਂ ਫ਼ਜੀਲਤਾਂ ਬਿਆਨ ਕਰਦਾ ਹੈ। ਸਮਾਜਿਕ ਪੱਧਰ ਤੇ ਇਹ ਬੜੇ ਪੱਭਾਵਸ਼ਾਲੀ ਉਪਾਅ ਹਨ। ਇਤਿਹਾਸ ਗਵਾਹ ਹੇ ਕਿ ਇਨ੍ਹਾਂ ਉਪਾਵਾ ਨੂੰ ਕੰਮ ਵਿੱਚ ਲਿਆ ਕੇ ਇਸਲਾਮ ਨੇ ਇਸ ਬੁਰਾਈ ਦਾ ਸਫ਼ਲਤਾ ਪੂਰਵਾਕ ਮੁਕੰਮਲ ਖਾਤਮਾ ਕੀਤਾ ਸੀ।