Monthly Archives: July 2012

ਰੋਜ਼ਾ ਅਦਿੱਸ ਬੰਦਗੀਹੈ حكمة الصوم

ਰੋਜ਼ੇ ਤੋਂ ਬਿਨਾਂ ਦੂਜੀਆਂ ਜਿੰਨੀਆਂ ਇਬਾਦਤਾਂ ਹਨ  ਉਹਨਾਂ ਦੀ ਅਦਾਇਗੀ ਕਿਸੇ ਨਾ ਕਿਸੇ ਤਰ੍ਹਾਂ ਵਿਖਾਈ ਦਿੰਦੀ ਹੈ  ਜਿਵੇਂ ਨਮਾਜ਼ ਵਿੱਚ  ਆਦਮੀ ਉੱਠਦਾ,ਬੇਠਦਾ,ਰੁਕੂਅ ਤੇ ਸਿਜਦਾ ਕਰਦਾ ਹੈ ਜਿਸ ਨੂੰ ਹਰ ਵਿਅਕਤੀ ਵੇਖ ਸਕਦਾ ਹੈ। ਹੱਜ ਲਈ ਇੱਕ ਲੰਬਾ ਸਫ਼ਰ ਕਰਕੇ ਜਾਂਦਾ ਹੈ ਤੇ ਫਿਰ ਹਜ਼ਾਰਾਂ ਲੱਖਾਂ ਆਦਮੀਆਂ ਨਾਲ ਸਫ਼ਰ ਕਰਦਾ ਹੈ ।ਜ਼ਕਾਤ ਵੀ ਘੱਟੋ-ਘੱਟ ਇੱਕ ਵਿਅਕਤੀ ਦਿੰਦਾ ਹੈ ਅਤੇ ਦੂਜਾ ਲੈਂਦਾ ਹੈ ।

ਇਹਨਾਂ ਸਾਰਿਆਂ ਇਬਾਦਤਾਂ ਦਾ ਹਲ ਲੁਕਿਆ ਨਹੀਂ ਰਹਿ ਸਕਦਾ ।ਜੇ ਤੁਸੀਂ ਅਦਾ ਕਰਦੇ ਹੋ ਤਦ ਵੀ ਦੂਜਿਆਂ ਨੂੰ ਪਤਾ ਲੱਗ ਜਾਂਦਾ ਹੈ ਜੇਕਰ ਅਦਾ ਨਹੀਂ ਕਰਦੇ ਤਾਂ ਵੀ ਲੋਕਾਂ ਨੂੰ ਖ਼ਬਰ ਹੋ ਜਾਂਦੀ ਹੈ। ਇਸ ਦੇ ਉਲਟ ਰੋਜ਼ਾ ਅਜਿਹੀ ਇਬਾਦਤ ਹੈ ਜਿਸ ਦਾ ਭੇਤ ਰੱਬ ਅਤੇ ਬੰਦੇ ਤੋਂ ਬਿਨਾਂ ਕਿਸੇ ਦੂਜੇ ਕੋਲ ਨਹੀਂ ਖੁੱਲ੍ਹ ਸਕਦਾ । ਇੱਕ ਵਿਅਕਤੀ ਸੱਭ ਦੇ ਸਾਹਮਣੇ ਸਰਗੀ ਵੇਲੇ ਭੋਜਨ ਕਰੇ ਅਫ਼ਤਾਰ ਵੇਲੇ ਤੱਕ ਖੁੱਲ੍ਹਮ-ਖੁੱਲ੍ਹਾ ਕੁੱਝ ਨਾ ਖਾਂਵੇ-ਪੀਵੇ ,ਪਰ ਲੁਕ ਕੇ ਪਾਣੀ ਪੀ ਜਾਵੇ ਜਾਂ ਚੋਰੀ-ਛਿਪੇ ਕੁੱਝ ਖਾ ਪੀ ਲਵੇ ਤਾਂ ਰੱਬ ਤੋਂ ਬਿਨਾਂ ਕਿਸੇ ਨੂੰ ਉਸਦਾ ਪਤਾ ਨਹੀਂ ਲੱਗ ਸਕਦਾ । ਸਾਰੀ ਦੁਨੀਆਂ ਇਹੋ ਸਮਝਦੀ ਰਹੇਗੀ ਕਿ ਉਹਨੇ ਰੋਜ਼ਾ ਰੱਖਿਆ ਹੋਇਆ ਹੈ ਪਰ ਵਾਸਤਵ ਵਿੱਚ ਉਹਦਾ ਰੋਜ਼ਾ ਨਹੀਂ ਹੋਵੇਗਾ ।

فوائد الصوم فى حياة الانسانਰੋਜ਼ਾ ਦੇ ਫ਼ਾਵਾ ਇਦ

ਹਰੇਕ ਉੱਮਤ ਤੇ ਰੋਜ਼ਾ ਫ਼ਰਜ਼ ਕੀਤਾ ਗਿਆ

ਮੁਸਲਮਾਨ ਭਰਾਵੋ ਦੂਜੀ ਇਬਾਦੱਤ ਜਿਹੜੀ ਅੱਲਾਹ ਤਆਲਾ ਨੇ ਤੁਹਾਡੇ ਉੱਤੇ ਫ਼ਰਜ਼ ਕੀਤੀ ਹੇ ਉਹ ਰੋਜ਼ਾ ਹੈ। ਰੋਜ਼ੇ ਤੋਂ ਮੁਰਾਦ ਇਹ ਹੈ ਕੀ ਸਵੇਰ ਤੋਂ ਸ਼ਾਮ ਤੱਕ ਆਦਮੀ ਖਾਣ ਪੀਣ ਤੇ ਸੰਭੋਗ ਤੋਂ ਪ੍ਰਹੇਜ਼ ਕਰੇ ।ਇਹ ਇਬਾਦਤ ਵੀ ਨਮਾਜ਼ ਵਾਂਗ ਮੁੱਢ ਤੋਂ ਸਾਰੇ ਪੈਗੰਬਰਾਂ ਦੀ ਸ਼ਰੀਅਤ ਵਿੱਚ ਫ਼ਰਜ਼ ਰਹੀ ਹੈ। ਪਿਛਲੀਆਂ ਜਿੰਨੀਆਂ ਉੱਮਤਾਂ ਬੀਤ ਚੁੱਕੀਆਂ ਹਨ ਸਾਰੀਆਂ ਇਸੇ ਤਰ੍ਹਾਂ ਰੋਜੇ ਰੱਖਦੀਆਂ ਸਨ ਜਿਵੇਂ ਮੁਹੱਮਦ ਸ. ਦੀ ਉੱਮਤ ਰੱਖਦੀ ਹੈ।ਪਰੰਤੂ ਰੋਜੇ ਦੇ ਹੁਕਮਾਂ, ਰੋਜਿਆਂ ਦੀ ਸੰਖਿਆ ਅਤੇ ਰੋਜੇ ਰੱਖਣ ਦੇ ਜ਼ਮਾਨੇ ਵਿੱਚ ਸ਼ਰੀਅਤਾਂ ਦਰਮਿਆਨ ਫ਼ਰਕ ਰਿਹਾ ਹੈ । ਅੱਜ ਵੀ ਅਸੀਂ ਵੇਖਦੇ ਹਾਂ ਅਕਸਰ ਧਰਮਾਂ ਵਿੱਚ ਰੋਜ਼ਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮੋਜੂਦ ਹੈ । ਭਾਵੇਂ ਲੋਕਾਂ ਨੇਂ ਆਪਣੇ ਵੱਲੋਂ ਬਹੁਤ ਸਾਰਿਆਂ ਗੱਲਾਂ ਜੋਡ਼ ਕੇ ਉਸ ਦਾ ਰੂਪ ਵਿਗਾਡ਼ ਦਿੱਤਾ ਹੈ ।ਕੁਰਆਨ ਸ਼ਰੀਫ਼ ਵਿੱਚ ਫਰਮਾਇਆ ਗਿਆ ਹੈ ਕਿ:

        ਅਰਥਾਤ “ਹੈ ਮੁਸਲਮਾਨੋ ! ਤੁਹਾਡੇ ਉੱਤੇ ਰੋਜ਼ਾ ਉਸੇ ਤਰ੍ਹਾਂ ਫ਼ਰਜ਼ ਕੀਤਾ ਗਿਆ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲੀਆਂ ਉੱਮਤਾਂ ਉੱਤੇ ਫ਼ਰਜ਼ ਕੀਤਾ ਗਿਆ ਸੀ ।”

ਇਸ ਆਇਤ ਤੋਂ ਪਤਾ ਲਗਦਾ ਹੈ ਕਿ ਅੱਲਾਹ ਤਆਲਾ ਵੱਲੋਂ ਜਿੰਨੀਆਂ ਸ਼ਰੀਅਤਾਂ ਆਈਆਂ ਹਨ ਉਹ ਕਦੇ ਰੋਜ਼ੇ ਦੀ ਇਬਾਦਤ ਤੋਂ ਖਾਲੀ ਨਹੀਂ ਰਹੀਆਂ ।

ਸੁਧਾਰ ਅਤੇ ਵਿਗਾਡ਼

 

 

 

 

ਤਾਰੀਫ਼ ਤੇ ਸ਼ੁਕਰ ਉਸ ਰੱਬ ਲਿਈ ਹੈ, ਜਿਸ ਨੇ ਸਾਨੂੰ ਪੈਦਾ ਕੀਤਾ, ਅਕਲ ਤੇ ਸੂਝ- ਬੂਝ ਦਿੱਤੀ। ਚੰਗੇ ਮੰਦੇ ਨੂੰ ਪਛਾਣਨ ਦੀ ਸਮਝ ਦਿੱਤੀ ।ਸਾਡੀ ਹਦਾਇਤ ਤੇ ਅਗਵਾਈ ਲਿਈ ਆਪਣੇ ਬਿਹਤਰੀਨ ਬੰਦਿਆਂ ਨੂੰ ਭੇਜਿਆ ਅਤੇ ਸਲਾਮ ਹੋਵੇ ਰੱਬ ਦੇ ਉਨ੍ਹਾਂ ਨੇਕ ਬੰਦਿਆਂ ‘ਤੇ ਜਿਨ੍ਹਾਂ ਨੇ ਆਦਮ ਦੀ ਔਲਾਦ ਨੂੰ ਆਦਮੀਅਤ ਦੀ ਸਿੱਖਿਆ ਦਿੱਤੀ। ਭਲੇ ਮਾਨਸਾਂ ਵਾਂਗ ਰਹਿਣਾ ਸਿਖਾਇਆ। ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਉਨ੍ਹਾਂ ਨੂੰ ਜਾਣ ਕਰਾਇਆ। ਉਹ ਅਸੂਲ ਉਨ੍ਹਾਂ ਨੂੰ ਦੱਸੇ, ਜਿਨ੍ਹਾਂ ਅਨੁਸਾਰ ਚਲ ਕੇ ਉਹ ਦੁਨੀਆਂ ਵਿੱਚ ਸੁਖ ਤੇ ਆਖ਼ਰਤ ਵਿੱਚ ਮੁਕਤੀ ਪ੍ਰਾਪਤ ਕਰ ਸਕਦੇ ਹਨ।

ਭਰਾਵੋ ਤੇ ਭੈਣੋ  !ਇਹ ਦੁਨੀਆਂ ਜਿਸ ਰੱਬ ਨੇ ਬਣਾਈ ਹੈ ਅਤੇ ਜਿਸ ਨੇ ਇਸ ਧਰਤੀ ਦਾ ਫ਼ਰਸ਼ ਵਿਛਾ ਕੇ ਇਸ ਉੱਤੇ ਮਨੂੱਖਾਂ ਨੂੰ ਵਸਾਇਆ ਹੈ, ਉਹ ਕੋਈ ਅੰਨ੍ਹੇਵਾਹ ਅਤੇ ਵਿਅਰਥ ਕੰਮ ਕਰਨ ਵਾਲਾ ਰੱਬ ਨਹੀਂ ਹੈ । ਉਹ ਚੌਪਟ ਰਾਜਾ ਨਹੀਂ ਹੈ ਕਿ ਉਸ ਦੀ ਨਗਰੀ ਹਨੇਰੀ ਹੋਵੇ, ਉਹ ਅਪਣੇ ਪੱਕੇ ਕਾਨੂੰਨ, ਪੱਕੇ ਨਿਯਮ ਅਤੇ ਮਜ਼ਬੂਤ ਕਾਇਦੇ ਰੱਖਦਾ ਹੈ। ਜਿਨ੍ਹਾਂ ਅਨੁਸਾਰ ਉਹ ਇਸ ਸਾਰੇ ਜੱਗ ‘ਤੇ ਖ਼ੁਦਾਈ ਕਰ ਰਿਹਾ ਹੈ। ਉਸ ਦੇ ਕਾਨੂੰਨ ਨਾਲ ਜਿਵੇਂ ਚੰਨ,ਸੂਰਜ, ਧਰਤੀ ਅਤੇ ਤਾਰੇ ਬੱਝੇ ਹੋਏ ਹਨ, ਜਿਵੇਂ ਹਵਾ,ਪਾਣੀ, ਰੁੱਖ ਤੇ ਪਸ਼ੂ ਬੱਝੇ ਹੋਵੇ ਹਨ। ਉਵੇ ਹੀ ਅਸੀਂ ਤੁਸੀਂ ਸਾਰੇ ਮਨੁੱਖ ਵੀ ਬੱਝੇ ਹੋਵੇ ਹਾਂ। ਉਸ ਦਾ ਕਾਨੂੰਨ ਜਿਵੇਂ ਸਾਡੇ ਜਨਮ ਤੇ ਮੌਤ ਉੱਤੇ, ਸਾਡੇ ਬਚਪਨ, ਜਵਾਨੀ ਤੇ ਬਢਾਪੇ ‘ਤੇ, ਸਾਡੇ ਸਵਾਂਸਾਂ ਦੀ ਆਵਾਜਾਈ ਤੇ, ਸਾਡੀ ਪਾਚਨ-ਸ਼ਕਤੀ ਅਤੇ ਖ਼ੂਨ ਦੇ ਸੰਚਾਲਨ ਅਤੇ ਸਾਡੀ ਬਿਮਾਰੀ ‘ਤੇ ਤੰਦਰੁਸਤੀ ਉੱਤੇ ਬੇ-ਲਾਗ ਤੇ ਅਟਲ ਢੰਗ ਨਾਲ ਲਾਗੂ ਹੈ, ।

ਦੋ ਸਿਰਿਆਂ ਦੇ ਵਿਚਕਾਰ

 

 

 

 

 

 

ਸੰਤੁਲਨ ਤੇ ਸਮਾਨਤਾ ਦੀ ਥਾਂ ਦੋ ਸਿਰਿਆਂ ਦੇ ਵਿਚਕਾਰ ਹੈ। ਇੱਕ ਸਿਰਾ ਵਧੀਕੀ ਹੈ ਅਤੇ ਦੁਸਰਾ ਸਿਰਾ ਕਮੀ ਹੈ । ਇੱਕ ਫ਼ਜ਼ੂਲਖ਼ਰਚੀ ਹੈ ਤੇ ਦੂਸਰਾ ਕੰਜੂਸੀ । ਅੱਲਾਹ ਕੇਵਲ ਸਮਾਨਤਾ ਨੂੰ ਪਸੰਦ ਕਰਦਾ ਹੈ, ਉਸਨੂੰ ਨਾ ਵਧੀਕੀ ਪਸੰਦ ਹੈ ਨਾ ਕਮੀ । ਉਹ ਜਿਵੇਂ ਹਧੀਕੀ ਕਰਨ ਵਾਲਿਆਂ ਨੂੰ ਪ੍ਰੇਮ-ਪਾਤਰ ਨਹੀਂ ਬਣਾਉਂਦਾ ਉਸੇ ਤਰਾਂ ਕਮੀ ਕਰਨ ਵਾਲੇ ਵੀ ਉਸੇ ਦੇ ਪ੍ਰੇਮ-ਪਾਤਰ ਨਹੀਂ ਹਨ। “ਹੁਕਮ ਹੈ:ਅਤੇ ਕਿਸੇ ਨੂੰ ਘਾਟਾ ਨਾ ਦੇਓ।” ਕੁਰਆਨ ਵਿੱਚ ਅਲਾਹ ਨੇ ਆਪਣੇ ਬੰਦਿਆਂ ਦੇ ਕੁੱਝ ਗੁਣਾਂ ਦਾ ਵਰਨਣ ਕੀਤਾ ਹੈ।ਉਹਨਾ ਨੂੰ ਅਲਾਹ ਨੇ”ਇਬਾਦੁਰ-ਰਹਿਮਾਨ” (ਰਹਿਮਾਨ ਦੇ ਬੰਦੇ)ਮਾਣਯੋਗ ਲਕਬ ਦਿੱਤਾ ਹੇ। ਉਹ ਰਹਿਮਾਨ ਦੇ ਬੰਦੇ ਹਨ ਉਹਨਾ ਦਾ ਇੱਕ ਗੁਣ ਅਲਾਹ ਇਹਨਾ ਸ਼ਬਦਾਂ ਵਿੱਚ ਵਰਨਣ ਕਰਦਾ ਹੈ:

            “ਜੋਖ਼ਰਚ ਕਰਦੇ ਹਨ ਤਾਂ ਨਾ ਫ਼ਜ਼ੂਲਖ਼ਰਚੀ ਕਰਦੇ ਹਨ ਤੇ ਨਾ ਕੰਜੂਸੀ ਬਲਕਿ ਉਹਨਾਂ ਦਾ ਖ਼ਰਚ ਦੋਨੋਂ ਹੱਦਾਂ ਦੇ ਵਿਚਕਾਰ ਸੰਤੁਲਨ ‘ਤੇ ਅਧਾਰਤ ਰਹਿੰਦਾ ਹੈ ।” (ਸੁਰਤ ਅਲ ਫ਼ੁਰਕਾਨ)

        ਜ਼ਿੰਦਗੀ ਦੇ ਸਾਰੇ ਮਾਮਲਿਆਂ ਵਾਂਗ ਖ਼ਰਚ ਦੇ ਮਾਮਲੇ ਵਿੱਚ ਵੀ ਸੰਤੁਲਨ ਅੱਲਾਹ ਨੂੰ ਪਸੰਦ ਹੈ ।ਇੱਕ ਪਾਸੇ ਫ਼ਜੁਲਖ਼ਰਚੀ ਹੈ। ਦੂਜੇ ਬੰਨੇ ਕਮਖ਼ਰਚੀ ਅਰਥਾਤ ਕੰਜੂਸੀ ਹੈ। ਰਹਿਮਾਨ ਦੇ ਬੰਦੇ ਇਹਨਾਂ ਦੋਨਾਂ ਹੱਦਾਂ ਦੇ ਵਿਚਕਾਰ ਸੰਤੁਲਨ ਦੇ ਰਾਜ ਮਾਰਗ ਤੇ ਚਲਦੇ ਰਹਿੰਦੇ ਹਨ ਤਾਂ ਹੀ ਤਾਂ ਉਹ ਅਲਾਹ ਦੇ ਪ੍ਰੇਮ-ਪਾਤਰ ਬਣ ਜ਼ਾਂਦੇ ਹਨ।

ਕੰਜੂਸੀ ਭੰਡਣਯੋਗ ਹੈ ਪਰੰਤੂ ਫ਼ਜ਼ੂਲਖ਼ਰਚੀ ਇਸ ਤੋਂ ਵਧੇਰ ਭੈੜੀ ਅਤੇ ਹਾਨੀਕਾਰਕ ਹੈ।ਇਸ ਲਿਈ ਅੱਲਾਹ ਅਤੇ ਉਸ ਦੇ ਰਸੂਲ(ਸ)ਨੇ ਇਸਰਾਫ ਤੇ ਫ਼ਜੂਲਖ਼ਚੀ ਤੋਂ ਵਰਜਿਆ ਹੇ ਅਤੇ ਵਿਅਰਥ ਖ਼ਰਚ ਕਰਨ ਵਾਲਿਆਂ ਨੂੰ ਸ਼ੈਤਾਨ ਦਾ ਭਾਈ ਕਰਾਰ ਦਿੱਤਾ ਹੈ।ਕੁਰਆਨ ਵਿੱਚ ਆਖਿਆ ਗਿਆ ਹੈ “ਵਿਅਰਥ ਖ਼ਰਚ ਕਰਨ ਵਾਲੇ ਲੋਕ ਸ਼ੈਤਾਨ ਦੇ ਭਾਈ ਹਨ ਅਤੇ ਸ਼ੈਤਾਨ ਆਪਣੇ ਰੱਬ ਦਾ ਨਾਸ਼ੁਕਰਾ ਹੈ।” (ਬਨੀ ਇਸਰਾਈਲ:27)

ਜਿਸ ਤਰ੍ਹਾਂ ਜ਼ਿੰਦਗੀ ਦੇ ਦੂਜੇ ਮਾਮਲਿਆਂ ਵਿੱਚ ਅਸੰਤੁਲਨ ਵਿਗਾਡ਼ ਤੇ ਫ਼ਸਾਦ ਦਾ ਕਾਰਨ ਬਣਦਾ ਹੈ, ਇਸੇ ਤਰ੍ਹਾਂ ਖ਼ਰਚ ਵਿੱਚ ਅਸੰਤੁਲਨ ਵੱਡੀਆਂ ਹਾਨੀਆਂ ਤੇ ਖ਼ਤਰਿਆਂ ਦਾ ਬੂਹਾ ਖੋਲ੍ਹਦਾ ਹੈ। ਇਸਰਾਫ਼ ਤੇ ਫ਼ਜੂਲਖ਼ਰਚੀ,ਖ਼ਰਚ ਦੇ ਅਸਾਵੇਂਪਣ ਦਾ ਬਰੁਤ ਭੈੜਾ ਰੂਪ ਹੈ ਜਿਸ ਨੂੰ ਅੱਲਾਹ ਤੇ ਅੱਲਾਹ ਦੇ ਰਸੂਲ(ਸ)ਨੇ ਬਿਲਕੁਲ ਪਸੰਦ ਨਹੀਂ ਕੀਤਾ ਅਤੇ ਇਹ ਇਸਰਾਫ਼ (ਬੇਲੋੜਾ ਖ਼ਰਚ)ਜਿਸ ਅਵਸਰ ‘ਤੇ ਵੀ ਹੋਵੇ ਇਸਲਾਮ ਨੇ ਇਸ ਉੱਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ।