Monthly Archives: August 2012

ਸੰਪੂਰਨ ਤਾਬੇਦਾਰੀ ਵਿਅਕਤੀਗਤ ਰੂਪ ਵਿੱਚ ਸੰਭਾਵ ਨਹੀਂ

ਜੇਕਰ ਤੁਸੀਂ ਥੋੜ੍ਹਾ ਜਿਹਾ ਗ਼ੈਰ ਨਾਲ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਦਮੀ ਆਪਣੀ ਥਾਂ ਕਿੰਨਾ ਹੀ ਕਮਾਲ ਹੋਵੇ, ਉਹ ਰੱਬ ਦੀ ਬੰਦਗੀ ਦਾ ਪੂਰਾ ਹੱਕ ਅਦਾ ਨਹੀਂ ਕਰ ਸਕਦਾ ਜਦੈਂ ਤੱਕ ਕਿ ਦੂਸਰੇ ਬੰਦੇ ਵੀ ਉਸ ਦੇ ਮਦਦਗਾਰ ਨਾ ਹੋਣ। ਰੱਬ ਦੇ ਸਾਰੇ ਹੁਕਮ ਪੂਰੇ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਹ ਬਹੁਤ ਸਾਰੇ ਲੋਕ ਜਿਨ੍ਹਾਂ ਰਾਤ ਦਿਨ ਉਸ ਦਾ ਉਠਣਾ ਬੈਠਣਾ ਹੈ, ਜਿਨ੍ਹਾਂ ਨਾਲ ਹਰ ਸਮੇਂ ਉਸ ਦਾ ਵਾਹ ਪੈਂਦਾ ਹੈ, ਇਸ ਤਾਬੇਦਾਰੀ ਵਿੱਚ ਉਸ ਦਾ ਸਾਥ ਨਾ ਦੇਣ । ਦੁਨੀਆਂ ਵਿੱਚ ਆਦਮੀ ਇਕੱਲਾ ਤਾਂ ਪੈਦਾ ਹੋਇਆ ਨਹੀਂ ਤੇ ਨਾਂ ਹੀ ਇਕੱਲਾ ਰਹੀ ਕੇ ਕੋਈ ਕੰਮ ਕਰ ਸਕਦਾ ਹੈ । ਉਸਦਾ ਸਾਰਾ ਜੀਵਨ ਆਪਣੇ ਭੈਣ-ਭਰਾਵਾਂ, ਮਿੱਤਰਾਂ ਤੇ ਗੁਆਂਡੀਆਂ ,ਸਬੰਧੀਆਂ ਅਤੇ ਜੀਵਨ ਦੇ ਅਣਗਿਣਤ ਸਾਥੀਆਂ ਨਾਲ ਹਜ਼ਾਰਾਂ ਕਿਸਮ ਦੇ ਸਬੰਦਾਂ ਵਿੱਚ ਜਕੜਿਆ ਹੋਇਆ ਹੈ ।

ਅੱਲਾਹ ਦੇ ਹੁਕਮ ਵੀ ਇਕੱਲੇ ਇੱਕ ਪੁਰਖ ਲਈ ਹੀ ਨਹੀਂ ਹਨ ਸਗੋਂ ਇਨ੍ਹਾਂ ਸਮੂਹਿਕ ਸਬੰਧਾਂ ਨੂੰ ਸੁਆਰਨ ਲਈ ਵੀ ਹਨ । ਹੁਣ ਜੇਕਰ ਇਹ ਸਾਰੇ ਲੋਕ ਰੱਬ ਦੇ ਆਗਿਆ ਪਾਲਣ ਵਿੱਚ ਇੱਕ ਦੂਜੇ ਦਾ ਸਾਥ ਦੇਣ ਤੇ ਇੱਕ ਦੂਜੇ ਦੀ ਮਦਦ ਕਰਨ ਤਾਂ ਸਾਰੇ ਆਗਿਆਕਾਰ ਬੰਦੇ ਬਣ ਸਕਦੇ ਹਨ । ਜੇਕਰ ਸਾਰੇ ਆਗਿਆਂ ਭੰਗ ਕਰਨ ਤੇ ਤੁਲੇ ਹੋਣ ਜ਼ਾ ਉਹਨਾਂ ਦੇ ਸਬੰਧ ਇਸ ਕਿਸਮ ਦੇ ਹੋਣ ਕਿ ਰੱਬ ਦੇ ਹੁਕਮ ਪੂਰੇ ਕਰਨ ਵਿੱਚ ਇੱਕ ਦੂਜੇ ਦੇ ਮਦਦ ਨਾ ਕਰਨ ਤਾਂ ਇੱਕ ਇਕੱਲੇ ਆਦਮੀ ਲਈ ਅਸੰਭਵ ਹੈ ਕਿ ਉਹ ਆਪਣੇ ਜੀਵਨ ਵਿੱਚ ਰੱਬ ਦੇ ਕਾਨੂੰਨ ਉੱਤੇ ਠੀਕ ਠੀਕ ਅਮਲ ਕਰ ਸਕੇ ।

ਰੱਬ ਦਾ ਡਰ ਪੈਦਾ ਕਰਨਾ الخوف والخشية من الله جل جلاله

الم يأن للذين آمنوا ان تخشع قلوبهم لذكرالله ومانز من الحق

ਤੀਸਰੀ ਚੀਜ਼ ਰੱਬ ਦਾ ਡਰ ਹੈ । ਜਿਸ ਦੇ ਹਰ ਪਲ ਹਿਲ ਵਿੱਚ ਤਾਜ਼ਾ ਰਹਿਣ ਦੀ ਲੋਡ਼ ਹੈ । ਮੁਸਲਮਾਨ ਇਸਲਾਮ ਅਨੁਸਾਰ ਅਮਲ ਕਰ ਹੀ ਨਹੀਂ ਸਕਦਾ ਜਦੋਂ ਤੱਕ ਉਹਨੂੰ ਇਹ ਵਿਸ਼ਵਾਸ ਨਾ ਹੋਵੇ ਕਿ ਰੱਬ ਹਰ ਸਮੇਂ ਤੇ ਹਰ ਥਾਂ ਉਹਨੂੰ ਵੇਖ ਰਿਹਾ ਹੈ । ਉਸ ਦੀ ਹਰ ਹਰਕਤ ਦਾ ਰੱਬ ਨੂ ਗਿਅਨ  ਹੈ । ਰੱਬ ਹਨੇਰੇ ਵਿੱਚ ਵੀ ਉਹਨੂੰ ਵੇਖਦਾ ਹੈ, ਰੱਬ ਇਕਾਂਤ ਵਿੱਚ ਉਹਦੇ ਨਾਲ ਹੈ, ਸਾਰੀ ਦੁਨੀਆਂ ਤੋਂ ਲੋਕ ਜਾਣਾ ਸੰਭਵ ਹੈ ਪਰ ਰੱਬ ਤੋਂ ਲੋਕਣਾ ਸੰਭਵ ਨਹੀਂ, ਸਾਰੀ ਦੁਨੀਆਂ ਦੀਆਂ ਸਜ਼ਾਵਾਂ ਤੋਂ ਆਦਮੀ ਬਚ ਸਕਦਾ ਹੈ ਪਰ ਰੱਬ ਦੀ ਸਜ਼ਾਂ ਤੋਂ ਬਚਣਾ ਅਸੰਭਵ ਹੈ । ਇਹੋ ਵਿਸ਼ਵਾਸ ਅਦਮੀ ਨੂੰ ਰੱਬ ਦੇ ਹੁਕਮਾਂ ਦੀ ਵਿਰੋਧਤਾ ਤੋਂ ਰੋਕਦਾ ਹੈ । ਇਸੇ ਯਕੀਨ ਦੇ ਬਲ ਨਾਲ ਉਹ ਹਲਾਲ ਦੇ ਹਰਾਮ ਦੀਆਂ ਹੱਦਾਂ ਦਾ ਖ਼ਿਆਲ ਰੱਖਣ ਲਈ ਮਜਬੂਰ ਹੋ ਜਾੰਦਾ ਹੈ ਜਿਹੜੀਆਂ ਰੱਬ ਨੇ ਜੀਵਨ ਦੇ ਕੰਮਾਂ-ਕਾਰਾਂ ਵਿੱਚ ਨਿਯਤ ਕੀਤੀਆਂ ਹਨ । ਜੇਕਰ ਇਹ ਨਿਸ਼ਚਾ ਕਮਜ਼ੋਰ ਹੋ ਜਾਵੇ ਤਾਂ ਮੁਸਲਮਾਨ ਠੀਕ ਅਰਥਾਂ ਵਿੱਚ ਮੁਸਲਮਾਨ ਵਾਂਗ ਜੀਵਨ ਬਤੀਤ ਕਰ ਹੀ ਨਹੀਂ ਸਕਦਾ ।ਇਸੇ ਲਈ ਰੱਬ ਨੇ ਦਿਨ ਵਿੱਚ ਪੰਜ ਵੋਲੇ ਦੀ ਨਮਾਜ਼ ਫ਼ਰਜ਼ ਕੀਤੀ ਹੈ ਕਿ ਤਾਂ ਕਿ ਉਹ ਇਸ ਯਕੀਨ ਨੂੰ ਦਿਲ ਵਿੱਚ ਵਾਰ ਵਾਰ ਮਜ਼ਬੂਤ ਕਰਦੀ ਰਹੇ । ਇਸ ਲਈ ਕੁਰਆਨ ਵਿੱਚ ਖੁਦ ਅੱਲਾਹ ਨੇ ਹੀ ਨਮਾਜ਼ ਦੀ ਇਸ ਵਿਸ਼ੇਸ਼ਤਾ ਨੂੰ ਬਿਆਨ ਕਰ ਦਿੱਤਾ ਹੈ :-

          ਇੱਨੱਸਲਾਤਾ ਤਨਹਾ ਅਨਿਲ ਫ਼ਹਸ਼ਾਇ ਵਲ ਮੁਨਕਰ

(ਸੁਰਤ ਅਲ ਅਨਕਬੂਤ :45)

“ਨਮਾਜ਼ ਉਹ ਚੀਜ਼ ਹੈ ਜਿਹੜੀ ਆਦਮੀ ਨੂੰ ਬੁਰਾਈ ਅਤੇ ਨਿਰਲੱਜਤਾ ਤੋਂ ਰੋਕਦੀਹੈ।”

ਰੱਬੀ ਕਾਨੂੰਨ ਦੀ ਜਾਣਕਾਰੀ

ਚੌਥੀ ਚੀਜ਼ ਜਿਹੜੀ ਰੱਬ ਦੀ ਇਬਾਦਤ ਲਈ ਅਤਿਅੱਤ  ਜ਼ਰੂਰੀ ਹੈ ਉਹ ਇੱਹ ਹੈ ਕਿ ਤੁਸੀਂ ਰੱਬੀ ਕਾਨੂੰਨ ਤੋਂ ਜਾਣੂ ਹੋਵੋ। ਇਸ ਲਈ ਕਿ ਜੇਕਰ ਤੁਹਾਨੂੰ ਕਾਨੂੰਨ ਦਾ ਪਤਾ ਹੀ ਨਾ ਹੋਵੇ ਤਾਂ ਤੁਸੀਂ ਉਸ ਦੀ ਪਾਲਣਾ ਕਿਵੇਂ ਕਰ ਸਕਦੇ ਹੋ ؟ ਇਹ ਕੰਮ ਵੀ ਨਮਾਜ਼ ਪੂਰਾ ਕਰਦੀ ਹੈ ।ਨਮਾਜ਼ ਵਿੱਚ ਜਿਹੜਾ ਕੁਰਆਨ ਪੜ੍ਹਿਆ ਜਂਦਾ ਹੈ ਕਿ ਤੁਸੀਂ ਰੋਜ਼ਾਨਾ ਰੱਬ ਦੇ ਆਦੇਸ਼ਾਂ ਤੇ ਉਸਦੇ ਕਾਨੂੰਨ ਤੋਂ ਜਾਣੂ ਹੁੰਦੇ ਰਹੋ । ਜੁਮੇ ਦਾ ਖੁਤਬਾ ਵੀ ਇਸੇ ਲਈ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਇਸਲਾਮ ਦੀ ਸਿੱਖਿਆ ਤੋਂ ਜਾਣਕਾਰੀ ਹੋਵੇ। ਜਮਾਤ ਨਾਲ ਨਮਾਜ਼ ਪੜ੍ਹਨ ਤੇ ਜੁਮੇ ਦਾ ਇੱਕ ਲਾਭ ਇਹ ਵੀ ਹੈ ਕਿ ਗਿਆਨੀ ਤੇ ਜਨ ਸਧਾਰਨ ਵਾਰ-ਵਾਰ ਇੱਕ ਥਾਂ ਇਕੱਤਰ ਹੁੰਦੇ ਰਹਿਣ ਅਤੇ ਲੋਕਾਂ ਨੂੰ ਰੱਬ ਦੇ ਹੁਕਮਾਂ ਤੋਂ ਜਾਣੂ ਹੋਣ ਦਾ ਅਵਸਰ ਸਦਾ ਮਿਲਦਾ ਰਹੇ । ਹੋਣ ਇਹ ਤੁਹਾਡੀ ਮੰਦ ਭਾਗੀ ਹੈ ਕਿ ਤੁਸੀ ਨਮਾਜ਼ ਵਿੱਚ ਜੋ ਕਝ ਪੜ੍ਹਦੇ ਹੋ ਉਸ ਬਾਰੇ ਜਾਣ ਹੋਣ ਦਾ ਯਤਨਨਹੀਂ ਕਰਦੇ ।ਤੁਹਾਨੂੰ ਜੁਮੇ ਦੇ ਖ਼ੁਤਬੇ ਵੀ ਅਜਿਹੇ ਸੁਣਾਏ ਜਾਂਦੇ ਹਨ ਜਿਨ੍ਹਾਂ ਤੋਂ ਤੁਹਾਨੂੰ ਇਸਲਾਮ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਅਤੇ ਨਮਾਜ਼ ਦੀਆਂ ਜਮਾਤਾਂ ਵਿੱਚ ਆ ਕੇ ਨਾ ਤੁਹਾਡੇ ਵਿਦਵਾਨ ਅਪਣੇ ਅਨਪੜ੍ਹ ਭਰਾਵਾਂ ਨੂੰ ਕੁਝ ਸਿਖਾਉਂਦੇ ਹਨ ਅਤੇ ਨਾ ਹੀ ਅਨਪੜ੍ਹ ਆਪਣੇ ਵਿਦਵਾਨ ਭਰਾਵਾਂ ਤੋਂ ਕੁਝ ਪੁੱਛਦੇ ਹਨ ।ਨਮਾਜ਼ ਤਾਂ ਤੁਹਾਨੂੰ ਇਹਨਾਂ ਸਾਰੇ ਫਾਇਦਿਆਂ ਦਾ ਅਵਸਰ ਪ੍ਰਦਾਨ ਕਰਦੀ ਹੈ,ਤੁਸੀਂ ਖ਼ਦ ਲਾਭ ਨਾ ਉਠਾਓ ਤਾਂ ਨਮਾਜ਼ ਦਾ ਕੀ ਦੋਸ਼ ਹੈ ।