Monthly Archives: September 2012

ਨਮਾਜ਼ ਦੀ ਮਹੱਤਤਾ

ਸੱਚੀ ਗੱਲ ਤਾਂ ਇਹ ਹੈ ਕਿ ਮਨੂੰਖ ਬੜੇ ਭੁਲੇਖੇ ਵਿੱਚ ਹੈ । ਇਸ ਸੰਸਾਰ ਦੇ ਸਾਜਨਹਾਰ ਨੂੰ ਹੀ ਇਸ ਗੱਲ ਦਾ ਅਧਿਕਾਰ ਪ੍ਰਾਪਤ ਹੈ ਕਿ ਉਹਦਾ ਹੁਕਮ ਚੱਲੇ । ਇਹੋ ਅਸੀਂ ਵੇਖਦੇ ਵੀ ਹਾਂ ਕਿ ਉਸੇ ਦਾ ਹੁਕਮ ਚੱਲ ਵੀ ਰਿਹਾ ਹੈ ।ਸੂਰਜ ਕੌਣ ਚੜ੍ਹਾਉਂਦਾ ਹੈ ? ਦਿਨ ਤੇ ਰਾਤ ਕਿਸ ਦੀ ਆਗਿਆ ਨਾਲ ਬੱਣਦੇ ਹਨ ? ਚੰਨ ਕਿਸ ਦੇ ਬਣਾਏ ਹੋਏ ਨਿਯਮਾਂ ਅਨੂਸਾਰ ਘਟਦਾ ਤੇ ਵਧਦਾ ਹੈ । ?ਪੌਣਾਂ ਕਿਸ ਦੇ ਕਾਨੂੰਨ ਉੱਤੇ ਚਲਦੀਆਂ ਹਨ ? ਮੀਂਹ ਕਿਸ ਦੇ ਹੁਕਮ ਨਾਲ ਵਰ੍ਹਦਾ ਹੈ ? ਧਰਤੀ ਕਿਸ ਦੀ ਸੈਨਤ ਨਾਲ ਹਰਿਆਵਲ –ਭਰਪੂਰ ਹੋ ਜਾਂਦੀ ਹੈ । ਭਾਵ ਇਹ ਹੈ ਕਿ ਧਰਤੀ ਦਾ ਇੱਕ-ਇੱਕ ਕਣ ਕਿਸ ਦੇ ਕਾਨੂੰਨ ਤੇ ਨਿਯਮਾਂ ਵਿਚ ਜਕੜਿਆ ਹੋਇਆ ਹੈ । ਕਿਸ ਵਿੱਚ ਹਿੰਮਤ ਹੈ ਕਿ ਇਹਨਾਂ ਤੈਅ ਕੀਤੇ ਨਿਯਮਾਂ ਅਤੇ ਕਾਨੂੰਨਾਂ ਵਿੱਚ ਕੁਝ ਵੀ ਹੇਰ-ਫੇਰ ਕਰ ਸਕੇ ।ਉਹੀ ਮਾਲਿਕ ਇਹਨਾਂ ਸਭਨਾਂ ਦਾ ਰਚਨਹਾਰ ਤੇ ਪਾਲਣਹਾਰ ਹੈ ਅਤੇ ਸਾਰੇ ਹੀ ਉਸ ਦੇ ਹੁਕਮਾਂ ਉੱਤੇ ਚੱਲਦੇ ਹਨ ।

ਹੁਣ ਰਾਤ ਮਨੁੱਖ ਨੂੰ ਹੀ ਵੇਖ ਲਓ । ਉਹ ਵੀ ਉਸੇ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਜਨਮ ਲੈਂਦਾ ਹੈ,ਜਿਉਂਦਾ ਰਹਿੰਦਾ ਹੈ । ਖਾਂਦਾ –ਹੰਢਾਉਂਦਾ ਹੈ ਅਤੇ ਮਰ ਜਾਂਦਾ ਹੈ ਪਰ ਮਨੁੱਖ ਨੂੰ ਅੱਲਾਹ ਨੇ ਹੋਰਨਾਂ ਚੀਜ਼ਾਂ ਵਾਂਗ ਬਿਲਕੁਲ ਬੇਵਸ ਪੈਦਾ ਨਹੀਂ ਕਿੱਤਾ ।ਇਹ ਆਪਣੇ ਜਿਵਨ ਦੇ ਕੁਝ ਖੇਤਰਾਂ ਵਿੱਚ ਅਜ਼ਾਦ ਵੀ ਹੈ ।ਇਹਨੂੰ ਕੁਝ ਅਧਿਕਾਰ ਵੀ ਦਿੱਤੇ ਗਏ ਹਨ । ਹੁਣ ਵੇਖਣਾ ਇਹ ਹੈ ਕਿ ਮਨੂੱਖ ਆਪਣੀ ਇਸ ਅਜ਼ਾਦੀ ਤੇ ਆਪਣੇ ਇਸ ਅਧਿਕਾਰ ਨੂੰ ਉਸ ਤਰ੍ਹਾਂ ਵਰਤਦਾ ਹੈ ਜਾਂ ਨਹੀ ਜਿਸ ਤਰ੍ਹਾ ਉਹਦਾ ਮਾਲਿਕ ਚਾਹੁੰਦਾ ਹੈ ? ਜੇ ਮਨੁੱਖ ਆਪਣੀ ਇਸ ਅਜਾਦੀ ਨੂੰ ਆਪਣੀ ਰਾਈ ਜਾਂ ਆਪਣੇ ਜਿਹੇ ਹੋਰਨਾਂ ਮਨੂੱਖਾਂ ਦੀ ਰਾਈ ਨਾਲ ਵਰਤਦਾ ਹੈ ਤਾਂ ਸਦਾ ਧੋਖਾ ਖਾਂਦਾ ਹੈ । ਨਮਾਜ਼ ਉਹਨੂੰ ਹਰ ਵੇਲੇ ਯਾਦ ਦੁਆਉਂਦੀ ਹੈ ਕਿ ਉਹ ਅੱਲਾਹ ਤੋਂ ਛੁੱਟ ਕਿਸੇ ਦਾ ਦਾਸ ਨਹੀਂ ਹੈ ਅਤੇ ਉਹਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੈ ਕਿ ਉਹ ਆਪਣੇ ਮਨ ਦਾ ਜਾਂ ਕਿਸੇ ਹੋਰ ਦਾ ਗ਼ੁਲਾਮ ਬਣ ਜਾਵੇ ।

ਹੱਜ਼ ਦੀ ਸ਼੍ਰਾਇਤ

        

ਮਨੁੱਖ ਦੇ ਸਮੁੱਚੇ ਜੀਵਨ ਨੂੰ ਅੱਲਾਹ ਦੀ ਬੰਦਗੀ ਅਤੇ ਗੁਲਾਮੀ ਵਿੱਚ ਢਾਲਣ ਲਈ ਜ਼ਰੂਰੀ ਹੈ ਕਿ ਉਹਨੂੰ ਇਹ ਗੱਲ ਮੁਡ਼-ਮੁਡ਼ ਚੇਤੇ ਕਰਾਈ ਜਾਵੇ ਕਿ ਉਹ ਕੇਵਲ ਅੱਲਾਹ ਦਾ ਹੀ ਬੰਦਾ ਤੇ ਗ਼ੁਲਾਮ ਹੈ ।ਇਸ ਗੱਲ ਨੂੰ ਵਾਰ-ਵਾਰ ਚੇਤੇ ਕਰਾਉਣ ਅਤੇ ਇਸ ਯਾਦ ਨੂੰ ਹਰ ਵੇਲੇ ਮਨ ਵਿੱਚ ਤਾਜ਼ਾ ਰੱਖਣ ਦੀ ਲੋਡ਼ ਇਸ ਲਈ ਹੈ ਕਿ ਦੁਨੀਆਂ ਵਿੱਚ ਮਨੁੱਖ ਉੱਤੇ ਚਹੁੰ ਪਾਸਿਓਂ ਅਜਿਹੇ ਦਬਾਅ ਪੈਂਦੇ ਰਹਿੰਦੇ ਹਨ ਕਿ ਉਹ ਇਹ ਭੁਲ ਜਾਂਦਾ ਹੈ ਕਿ ਅੱਲਾਹ ਦੇ ਗ਼ੁਲਾਮ ਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਹਨ । ਸਭਨਾਂ ਤੋਂ ਪਹਿਲਾਂ ਉਹਦਾ ਆਪਣਾ ਮਨ

ਹੀ ਆਖਦਾ ਹੈ ਕਿ ਤੂੰ ਮੇਰੇ ਆਖੇ ਲੱਗ ਫੇਰ ਇਸ ਤੋਂ ਛੁੱਟ ਇੱਥੇ ਚਾਚ –ਚੁਫੇਰੇ ਲੱਖਾਂ ਕਰੋੜਾਂ  ਸ਼ੈਤਾਨ ਅਜਿਹੇ ਫੇਲੇ ਹੋਏ ਹਨ ਜੋ ਮਨੁੱਖ ਨੂੰ ਮਜਬੂਰ ਕਰਦੇ ਹਨ ਕਿ ਉਹ ਅੱਲਾਹ ਨੂੰ ਛੱਡ ਕੇ ਉਹਨਾਂ ਦਾ ਗ਼ੁਲਾਮ ਬੱਣ ਜਾਵੇ ਅਤੇ ਆਪਣੇ ਜੀਵਨ ਵਿੱਚ ਉਹ ਕੰਮ ਕਰੇ ਜਿਹੜੇ ਉਹ ਉਸ ਤੋਂ ਕਰਾਉਣਾ ਚਾਹੁੰਦੇ ਹਨ । ਕੋਈ ਹਾਕਮ ਤੇ ਬਾਦਸ਼ਾਹ ਬਣ ਕੇ ਆਪਣੀ ਮਰਜ਼ੀ ਉੱਤੇ ਚਲਾਉਣਾ ਚਾਹੁੰਦਾ ਹੈ ਅਤੇ ਕੋਈ ਪੀਰ ਤੇ ਪੰਡਤ ਦੇ ਭੇਸ ਵਿੱਚ ਆਪਣੀ ਗ਼ੁਲਾਮੀ ਕਰਾਉਂਣਦਾ ਹਾ । ਭਾਵ ਇਹ ਕਿ ਪੈਰ-ਪੈਰ ਉੱਤੇ ਅਜਿਹੀਆਂ ਰੋਕਾਂ ਮੌਜ਼ੂਦ ਹਨ ਕਿ ਜੋ ਆਦਮੀ ਦਾ ਧਿਆਨ ਬੱਦਲ ਜਾਵੇ ਤਾਂ ਉਹ ਭੱਲ ਜ਼ਾਂਦਾ ਹੈ ਕਿ ਉਹ ਕਿਸ ਦਾ ਬੰਦਾ ਤੇ ਗ਼ੁਲਾਮ ਹੈ ਅਤੇ ਉਹਨੂੰ ਆਪਣੇ ਸਮੁੱਚੇ ਜੀਵਨ ਵਿੱਚ ਕਿਸ ਦਾ ਹੁਕਮ ਮੰਨਣਾ ਚਾਹੀਦਾ ਹੈ ?

ਨਮਾਜ਼ ਦੇ ਲਾਭ

ਨਮਾਜ਼ ਦੇ ਲਾਭ

             ਇਬਾਦਤ ਦਾ ਇਹ ਅਰਥ ਦਿਮਗ਼ ਵਿੱਚ ਰੱਖੋ ਅਤੇ ਗੌਰ ਕਰੋ ਕਿ ਇੰਨੀ ਵੱਡੀ ਇਬਾਦਤ ਕਰਨ ਲਈ ਕਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ । ਨਮਾਜ਼ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਵਿਆਕਤੀ ਵਿੱਚ ਪੈਦਾ ਕਰਦੀ ਹੈ ।

ਅਧੀਨਗੀ ਦਾ ਅਹਿਸਾਸ

       ਸੱਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਜ਼ਰੂਰਤ ਹੈ ਕਿ ਤੁਹਾਨੂੰ ਵਾਰ-ਵਾਰ ਇਹ ਯਾਦ ਕਰਾਇਆ ਜਾਂਦਾ ਰਹੇ ਕਿ ਤੁਸੀਂ ਰੱਬ ਦੇ ਬੰਦੇ ਹੋ ਅਤੇ ਉਸੇ ਦੀ ਬੰਦਗੀ ਤੁਸੀਂ  ਹਰ ਸਮੇਂ ਤੇ ਹਰ ਕਿੰਮ ਵਿੱਚ ਕਰਨੀ ਹੈ ।ਇਹ ਚੇਤੇ ਕਰਾਉਣ ਦੀ ਲੋਡ਼ ਇਸ ਲਈ ਹੈ ਕਿ ਇੱਕ ਸ਼ੈਤਾਨ ਆਦਮੀ ਦੇ ਨਫਸ ਵਿੱਚ ਬੈਠਾ ਹੈ ਜਿਹੜਾ ਹਰ ਸਮੇਂ ਕਹਿੰਦਾ ਰਹਿੰਦਾ ਹੈ ਕਿ ਤੂੰ ਮੇਰਾ ਬੰਦਾ ਹੇ ।ਹੋਰ ਲੱਖਾਂ ਕਰੋੜਾਂ ਸ਼ੈਤਾਨ ਸਾਰੇ ਪਾਸੇ ਸੰਸਾਰ ਵਿੱਚ ਪਸਰੇ ਹੋਏ ਹਨ ਅਤੇ ਉਹਨਾਂ ਵਿਚੋਂ ਹਰ ਇੱਕ ਇਹੋ ਆਖ ਰਿਹਾ ਹੈ ਕਿ ਤੂੰ ਮੇਰਾ ਬੰਦਾ ਹੈਂ ।ਇਹਨਾਂ ਸ਼ੈਤਾਨਾਂ ਦਾ ਪਾਇਆ ਹੋਇਆ ਜਾਲ ਉਸ ਸਮੇਂ ਤੱਕ ਨਹੀਂ ਟੁੱਟ ਸਕਦਾ ਜਦੋਂ ਤੱਕ ਵਿਅਕਤੀ ਨੂੰ ਦਿਨ ਵਿੱਚ ਕਈ-ਕਈ ਵਾਰ ਇਹ ਚੇਤੇ ਨਾ ਕਰਾਇਆ ਜਾਵੇ ਕਿ ਤੂੰ ਕਿਸੇ ਹੋਰ ਦਾ ਨਹਾਂ ਕੇਵਲ ਅੱਲਾਹ ਦਾ ਬੰਦਾ ਹੈ ਨਮਾਜ਼ ਇਹੋ ਕੰਮ ਕਰਦੀ ਹੈ ਸਵੇਰੇ ਉੱਠਦੇ ਹੀ ਸਾਰੇ ਕੰਮਾਂ ਤੋਂ ਪਹਿਲਾਂ ਉਹ ਤੁਹਾਨੂੰ ਇਹੋ ਗੱਲ ਯਾਦ ਕਰਾਉਂਦੀ ਹੈ ।ਫੇਰ ਜਦੋਂ ਦਿਨੇ ਤੁਸੀਂ ਆਪਣੇ ਕੰਮ ਧੰਦਿਆਂ ਵਿੱਚ ਰੱਝੇ ਹੁੰਦੇ ਹੋ ਉਸ ਵੇਲੇ ਫੇਰ ਤਿੰਨ ਵਾਰ ਉਸੇ ਯਾਦ ਨੂੰ ਤਾਜ਼ਾ ਕਰਦੀ ਹੈ ਅਤੇ ਰਾਤ ਨੂੰ ਜਦੋਂ ਤੁਸੀਂ ਸੌਣ ਲਈ ਜਾਂਦੇ ਹੋ ਤਾਂ ਆਖ਼ਰੀ ਵਾਰ ਫੇਰ ਉਸੇ ਨੂੰ ਦੁਹਰਾਉਂਦੀ ਹੈ । ਇਹ ਨਮਾਜ਼ ਦਾ ਪਹਿਲਾ ਲਾਭ ਹੈ ਅਤੇ ਕੁਰਆਨ ਵਿੱਚ ਇਸੇ ਕਰਕੇ ਨਮਜ਼ ਨੂੰ ਜ਼ਿਕਰ ਕਿਹਾ ਗਿਆ ਹੈ ਅਰਥਾਤ ਇਹ ਰੱਬ ਦੀ ਯਾਦ ਹੈ।

ਨਬੀਆਂ ਦੇ ਆਉਣ ਦਾ ਮਕਸਦ

ਨੂੰ ਜੀਵਤ ਰਹਿਣ ਲਈ ਜਿਨ੍ਹਾਂ ਵਸਤਾਂ ਦੀ ਲੋਡ਼ ਸੀ ਉਹ ਪ੍ਰਦਾਨ ਕੀਤੀਆਂ।ਇਸ ਬਣਾਈ।ਇਸ     ਮਨੁੱਖ ਨੂੰ ਖ਼ੁਦਾ ਤਆਲਾ ਨੇ ਪੈਦਾ ਕੀਤਾ । ਇਸ ਦੀ ਸਭ ਤੋਂ ਸੋਹਣੀ ਸੂਰਤ

ਨੂੰ ਪੈਦ ਕਰ ਕੇ ਇਸ ਵਿੱਚ ਭਾਂਤ- ਭਾਂਤ ਦੀਆਂ ਯੋਗਤਾਵਾਂ ਪੈਦਾ ਕੀਤੀਆਂ । ਇਸ ਨੂੰ ਵੇਖੱਣ ਤੇ ਅਨਭਾਵ ਕਰਨ ਦੀਆਂ ਸ਼ਕਤੀਆਂ ਦਿੱਤੀਆਂ । ਭਲਾਈ ਤੇ ਬੁਰਾਈ ਦੇ ਅੰਤਰ ਨੂੰ ਸਮਝਣ ਲਈ ਅਕਲ ਦਿੱਤੀ । ਇਸਨੂੰ ਸੰਸਾਰ ਵਿੱਚ ਐਵੈਂ ਭਟਕਣ ਲਈ ਨਹੀਂ ਛਡ ਦਿੱਤਾ ਸਗੋਂ ਇਹਦੀ ਅਗਵਾਈ ਲਈ ਪੈਗ਼ੰਬਰਾਂ ਨੂੰ ਭੇਜਿਆ ਜਿਹੜੇ ਰੱਬ ਵੱਲੋਂ ਉਹਦੇ ਬੰਦਿਆਂ ਲਈ ਰਹਿਨੁਮਾ ਬਣਕੇ ਆਏ।

  ਰਸੂਲਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ-   ਰਸੂਲ ਆਏ ਤੇ ਉਹਨਾਂ ਆਪਣੀ ਜ਼ਿੰਮੇਵਾਰੀ

ਦਾ ਹੱਕ ਅਦਾ ਕੀਤਾ ।ਇਹ ਸੰਸਾਰ ਪ੍ਰੀਖਿਆ ਸਥਲ ਹੈ ਅਤੇ ਮਨੁੱਖ ਪ੍ਰੀਖਿਆ ਦੀ ਅਵਸਥਾ

ਵਿੱਚ ਹੈ ।ਸਮੂਹ ਜਗਤ ਦਾ ਪਾਲਣਹਾਰ ਮਨੁੱਖਾਂ ਦੇ ਆਗਿਆਕਾਰ ਤੇ ਅਵੱਗਿਆਕਾਰ ਹੋਣ ਦੀ ਦਿਨ ਰਾਤ ਜਾਂਚ ਕਰ ਰਿਹਾ ਹੈ । ਦੂਜੇ ਸ਼ਬਦਾਂ ਵਿੱਚ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਮਨੁੰਖ ਕੁਫ਼ਰ ਤੇ ਇਸਲਾਮ ਦੇ ਵਿਚਕਾਰ ਖੜ੍ਹਾ ਹੈ।ਇਸਲਾਮ ਰੱਬ ਦੇ ਆਗਿਆ ਪਾਲਣ ਵੱਲ ਸੱਦ ਰਿਹਾ ਹੈ ਤੇ ਕੁਫ਼ਰ ਉਸ ਦੀ ਅਵਗਿਆ ਦਾ ਸੱਦਾ ਦਿੰਦਾ ਹੇ।ਮਨੁੱਖ ਨੇ ਇਨ੍ਹਾਂ ਦੋ ਰਾਹਾਂ ਵਿੱਚੋਂ ਹੀ ਕਿਸੇ ਇੱਕ ਨੂੰ ਅਪਣਾਉਣਾ ਹੈ ।ਤੀਜਾ ਕੋਈ ਰਾਹ ਨਹੀਂ ਜਿਸ ਤੇ ਮਨੁੱਖ ਚੱਲੇ। ਅੱਲਾਹ ਤਆਲਾ ਨੇ ਮਨੁੱਖ ਨੂੰ ਇਸ ਅਗਨੀ-ਪ੍ਰੀਖਿਆ ਵਿੱਚ ਪਾ ਕੇ ਛ਼ਡ ਨਹੀਂ ਦਿੱਤਾ ਕਿ ਬਸ ਉਹ ਦੁਨੀਆਂ ਵਿੱਚ ਅੰਨ੍ਹੇ-ਬੋਲਿਆਂ ਵਾਂਗ ਭਟਕਦਾ ਫਿਰੇ ਤੇ ਉਹਨੂੰ ਕੋਈ ਰਾਹ ਵਿਖਾਈ ਨਾ ਦੇਵੇ ਸਗੋਂ ਉਸ ਮਿਹਰਬਾਨ ਰੱਬ ਨੇ ਸਿੱਧੀ ਰਾਹ ਵਿਖਾਉਣ ਲਈ ਆਪਣੇ ਪੈਗ਼ੰਬਰਾਂ ਤੇ ਰਸੂਲਾਂ ਨੂੰ ਭੇਜਿਆ ।

ਰੇਹਸਤ ਦੀ ਬਾਰਿਸ਼ ਪਾਈ ਰੱਬ ਰੇਹਮਾਨ ਨੀ

 ਹੱਮਦਾਂ ਦੇ ਲਾਇਕ ਅੱਲਾ ਪਾਕ ਸੁੱਬਹਾਨ ਨੇ-  ਜਿਨ ਕੁਨ ਥੀਂ ਪੇਦਾ ਕੀਤੇ ਸਾਰੇ ਜੱਹਾਨ ਨੇ ਜ਼ਮੀ ਵ ਛਾਈਤਾਂ ਦਿੱਤੇ ਆਸਮਾਨ ਨੇ–

ਲੰਗੱਰ ਉਹਦੇ ਨੂੰ ਖਾਦੇ ਜਿੱਨ ਇੰਸਾਨ ਨੇ  ਰੱਹਮੱਤ ਦੀ ਬਾਰਿਸ਼ ਪਾਵੇ ਰੱਬ ਰੇਹਮਾਨ ਨੇ-

ਹੋਨ ਦਰੂਦ ਲਿੱਖਾਂ ਨਬੀ ਸੱਰਦਾਰ ਤੇ         —ਖਾਤੱਮ ਰੱਸੂਲਾਂ ਉੱਤੇ ਸੱਯਦ ਅਬਰਾਰ ਤੇ

ਆਲ ਅੱਜ਼ਵਾਜ਼ ਉੱਤੇ ਅਸਹਾਬ ਕਿਬਾਰ ਤੇ–       ਹੋਨ ਸਲਾਮ ਤੱਰਫੋਂ ਰੱਬ ਰੇਹਮਾਨ ਨੇ

ਰੇਹਮੱਤ ਦੀ ਬਾਰਿਸ਼ ਪਾਵੇ——————-

ਈਸਾ ਤੋਂ ਬਾਦ ਉੜਾਂ ਲੱਗਿਆਂ ਜ਼ੱਹਾਂਨਤੇ ——ਸ਼੍ਹਿਕ ਤੰਨੂਰਭਾਂਬੜ ਬੱਲਯਾ ਇੰਸਾਨ ਤੇ

ਹੋਂਨ ਪੱਏ ਸੱਜ਼ਦੇ ਕਬਰ ਮੜੀ ਮਸਾਨ ਤੇ —– ਖਿਡ਼ ਖਿਡ਼ ਹਿਸ ਮਾਹਗਾ ਮਾਰੇ ਸ਼ੇਤਾਨ ਨੇ                            ਰੇਹਮਤ ਦੀ ਬਾਰਿਸ਼ ਪਾਵੇ ਰੱਬ ਰੇਹਮਾਨ ਨੇ

ਅਚਾਨੱਕ ਆਘਟਾਂ ਅਰਬ ਦੇਸ ਥੀਂ ਚੱੜਹਾਈਯਾਂ ਨੇ-ਸੋਹਣੇ ਮੁਹਮੱਦ ਲਾਈਯਾਂ ਰੇਹਮੱਤ ਦਿਯਾਂ ਝਡ਼ ਯਾਂ ਨੇ, ਕਿਸਮੱਤ ਵਾਲਿਯਾਂ ਨੇ ਝੋਲਯਾਂ ਭੱਰਯਾਂ ਨੇ-ਨਬੀਦੇ ਆਖੇ ਸੀਨੇ ਲਾਯਾ ਕੁਰਆਨ ਨੇ,        ਰੇਹਮੱਤ ਦਿਆਂ ਬਾਰਿਸ਼ ਪਾਵੇ ਰੱਬ ਰੇਹਮਾਨ ਨੇ,

ਮੱਕਾ ਮੱਦੀਨਿਯੋਂ ਨਾਈਂ ਠੰਡਿਯਾਂ ਆਈਯਾਂ ਨੇ– ਕੁਫ਼ਰ ਥਿਂ ਸਡ਼ਦੇ ਸਿਨੇ ਠੰਡਾਂ ਆਪਾਈਯਾਂ ਨੇ

ਸ਼ਰ ਅੱਤ ਤੇ ਬਿਦ ਅੱਤ ਵਾਲਿਯਾਂ ਅੱਗਾਂ ਬੁਝਾਯਾਂ ਨੇ- ਲਾਇਲਾਹਾ ਵਾਲੀ ਬੋਲੀ ਠਾਰ ਗੱਈ ਜ਼ਾਨ ਨੇ,           ਰੇਹਮੱਤ ਦਿ ਬਾਰਿਸ਼ ਪਾਵੇ ਰੱਬ ਰੇਹਮਾਨ ਨੇ

ਆਉ ਅੱਜ਼ ਉਸਤੇ ਰੱਲ ਮਿਲ ਪੜਿਹਿਏ ਦਰੂਦ ਨੇ-ਹਾਸਿਲ ਜੇ ਹੋਜਾਏ ਸ਼ਾਯਦ ਦਿਲਦਾ ਮੱਕ ਸੂਦ ਨੇ, ਰੇਹਮੱਤ ਦੀ ਬਾਰਿਸ਼ ਪਾਵੇ ਰੱਬ ਵਦੂਦ ਨੇ-ਧੋਜਾਵੇ ਸੀਨਾ ਲਨੀ ਰੇਹਮੱਤ ਦੀ ਸ਼ਾਨ ਨੇ,      ਰੇਹਮੱਤ ਦੀ ਬਾਰਿਸ਼ ਪਾਵੇ ਰੱਬ ਰੇਹਮਾਨ ਨੇ,

ਸੋਹਣੇ ਦੀ ਬੱਰਕੱਤ ਮੋਲਾ ਕਰਮ ਕਮਾਦੇਵੇ——— ਮੱਕਾ ਮੱਦੀਨਾ ਅੱਖਾਂ ਨਾਲ ਵਿਖਾ ਦੇਵੇ