Monthly Archives: October 2012

ਨਮਾਜ਼ ਕਿਉਂ ਜ਼ਰੂਰੀ ਹੈ ?

٭      ਰੱਬ ਹੈ ਅਤੈ ਉਹਨੇ ਤੁਹਾਡੀ ਹਦਾਇਤ ਲਈ ਸੱਚੇ ਰਸੂਲ ਭਜੇ ਹਨ ।

*        ਹਜ਼ਰਤ ਮੁਹੰਮਦ ਸਾਹਿਬ(ਸੱਲੱਲਾਹੁ ਅਲੈਹਿ ਵਸੱਲਮ) ਅੱਲਾਹ ਦੇ  ਸੱਚੇ ਰਸੂਲ ਹਨ ।

٭      ਉਹਨਾਂ ਦੇ ਸਾਰੇ ਆਦੇਸ਼ ਮਨਣ ਤੇ ਕਰਨ ਯੋਗ ਹਨ ।

٭      ਤੁਹਾਡਾ ਮਾਲਿਕ ਇੱਕ ਨਾ ਇੱਕ ਦਿਨ ਤੁਹਾਥੋਂ ਜ਼ਰੂਰ ਇਹ ਪੁੱਛੇਗਾ ਕਿ ਤੁਸਾਂ  ਉਹਦੇ ਉਹ ਸਾਰੇ ਹੁਕਮ ਜੋ ਰਸੂਲ ਲਿਆਏ ਸਨ, ਮੰਨੇ ਜਾਂ ਨਹੀਂ ।

٭      ਅਤੇ ਉਸ ਤੋਂ ਮਗਰੋਂ ਤੁਹਾਡਾ ਮਾਲਿਕ ਤੁਹਾਡੇ ਕੰਮਾਂ ਨੂੰ ਵੇਖ ਕੇ ਚੰਗਾ ਜਾਂ ਮਾੜਾ ਬਦਲਾ ਦੇਵੇਗਾ ।

ਤਾਂ ਤੁਸੀਂ ਆਪੇ ਦੱਸੋ ਭਲਾ ਇਹ ਕਿੰਜ ਹੋ ਸਕਦਾ ਹੈ  ਕਿ ਤੁਸੀਂ ਜਾਣਦੇ ਬੱਝਦੇ ਹੋਏ ਰੱਬ ਦੇ ਹੁਕਮਾਂ ਦੀ ਉਲੱਘਣਾ ਹੀ ਕਰਦੇ ਚਲੇ ਜਾਓ । ਇਸ ਦਾ ਭਾਵ ਤਾਂ ਇਹ ਹੋਵੇਗਾ ਕਿ ਜਾਂ ਤਾਂ ਉਪਰੋਕਤ ਗੱਲਾਂ ਉੱਤੇ ਤੁਹਾਨੂੰ ਪੂਰਨ ਵਿਸ਼ਵਾਸ ਨਹੀਂ ਹੈ ਜਾਂ ਫਿਰ –ਰੱਬ ਨਾ ਕਰੇ-ਤੁਸੀਂ ਇਂਨੇ ਨਿਕੰਮੇ ਹੋ ਕਿ ਇੱਕ ਗੱਲ ਨੂੰ ਠੀਕ ਤਾਂ ਮੰਨਦੇ ਹੋ ਪਰ ਚੱਲਦੇ ਉਹਦੇ  ਬਿਲਕੁਲ ਉਲਟੇ ਹੋ । ਅਜਿਹਾ ਵਿਅਕਤੀ ਤਾਂ ਬੇਸ਼ੱਕ ਵੱਡਾ ਬੇਇਤਬਾਰ ਹੁੰਦਾ ਹੈ । ਦੁਨੀਆਂ ਦੇ ਕਿਸੇ ਕਾਰਜ ਵਿੱਚ ਉਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ।ਇਸਲਾਮ ਅਜਿਹੇ ਲੋਕਾਂ ਨੂੰ  ਆਪਣਾ ਸਮਝਣ ਤੋਂ ਸਾਫ਼ ਇਨਕਾਰ ਕਰਦਾ ਹੈ ।

ਈਮਾਨ ਲਿਆਉਣ ਮਗਰੋਂ ਮੁਸਲਮਾਨ ਦੇ ਜਿੰਮੇਂ ਸਭ ਤੋਂ ਪਹਿਲਾ ਫ਼ਰਜ਼ ਨਮਾਜ਼ ਹੈ। ਨਬੀ ਸਾਹਿਬ ਦਾ ਫ਼ਰਮਾਨ ਹੈ           ਕਿ ਨਮਾਜ਼ ਧੱਰਮ ਦਾ ਥੰਮ੍ਹ ਹੈ । ਜਿਨੇ ਨਮਾਜ਼ ਨੂੰ ਕਾਇਮ ਕੀਤਾ ਉਹਨੇ ਧਰਮ ਨੂੰ ਕਾਇਮ ਕੀਤਾ ਅਤੇ ਜਿਸ ਨੇ ਇਹਨੂੰ ਤਿਆਗਿਆ ਉਹਨੇ ਧਰਮ ਨੂੰ ਢਾਹ ਢੇਰੀ ਕੀਤਾ । ਉਹਨਾਂ ਨੇ ਇਹ ਵੀ ਫ਼ਰਮਾਇਆ ਕਿ ਜਿਹੜੇ ਲੋਕ ਅਜਾਨ ਦੀ  ਆਵਾਜ਼  ਸੁਣ ਕੇ ਆਪਣੇ ਘਰਾਂ ‘ਚੋਂ ਨਹੀਂ ਨਿੱਕਲਦੇ, ਮੇਰਾ ਮਨ ਚਾਹੁੰਦਾ  ਹੈ ਕਿ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿਆਂ । ਉਹਨਾਂ ਨੇ ਮੁਸਲਮਾਨ ਤੇ ਕਾਫ਼ਰ ਦੀ ਇਹ ਪਛਾਣਾ ਦੱਸੀ ਹੈ ਕਿ ਮੁਸਲਮਾਨ ਨਮਾਜ਼ ਪੜ੍ਹਦਾ ਹੈ ਅਤੇ ਕਾਫ਼ਰ ਨਮਾਜ਼ ਨਹੀਂ ਪੜ੍ਹਦਾ । ਉਹਨਾਂ ਦੇ ਜ਼ਮਾਨੇ ਵਿੱਚ  ਕੋਈ ਅਜਿਹਾ ਵਿਅਕਤੀ ਮੁਸਲਮਾਨ ਹੀ ਨਹੀਂ ਸਮਝਿਆ ਜਾਂਦਾ ਸੀ ਜੋ ਨਮਾਜ਼ ਲਈ ਜਮਾਅਤ ਵਿੱਚ ਹਾਜ਼ਰ ਨਾ ਹੁੰਦਾ ਹੋਵੇ ।

ਨਮਾਜ਼ ਮਨੁੱਖ ਦੀ ਸੱਫ਼ਲਤਾ ਦੀ ਜਾਮਿਨ

 

 

ਨਮਾਜ਼ ਮਨੁੱਖ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹਦਾ ਸਮੁੱਚਾ ਜੀਵਨ ਅੱਲਾਹ ਦੀ ਗ਼ੁਲਾਮੀ ਅਤੇ ਤਾਬੇਅਦਾਰੀ ਵਿੱਚ ਬਤੀਤ ਹੋ ਸਕੇ ।ਪਰ ਨਮਾਜ਼ ਪੂਰਾ ਲਾਭ ਉਸੇ ਵੇਲੇ ਹਾਸਲ ਹੋ ਸਕਦਾ ਹੈ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਤੁਸੀਂ ਜੋ ਕੁਝ ਨਮਾਜ਼ ਵਿੱਚ ਪੜ੍ਹਦੇ ਹੋ ਉਹਦਾ ਅਰਥ ਕਿ ਹੈ ? ਅਤੇ ਜੋ ਕੁਝ ਪੜ੍ਹੋ, ਸੋਚ ਸਮਝ ਕੇ ਪੜ੍ਹੋ ਅਤੇ ਇਹ ਜਾਣਦੇ ਹੋਏ ਪੜ੍ਹੋ ਕਿ ਜੋ ਕੁਝ ਤੁਸੀਂ ਕਹਿ ਰਹੇ ਹੋ ਉਹ ਅੱਲਾਹ ਨੂੰ ਕਹਿ ਰਹੇ ਹੋ । ਜੋ ਵਿਅਕਤੀ ਇਸ ਤਰ੍ਹਾਂ ਨਮਾਜ਼ ਪੜ੍ਹਦਾ ਹੈ ਉਹਦੇ ਜੀਵਨ ਦਾ ਰੰਗ ਬਹੁਤ ਜਲਦੀ ਬਦਲ ਜਾਂਦਾ ਹੈ । ਉਹਦਾ ਸਮੁੱਚਾ ਜੀਵਨ ਇਸ ਗੱਲ ਦੀ ਗਵਾਹੀ ਦੇਣ ਲੱਗਦਾ ਹੈ ਕਿ ਉਹ ਸੱਚਾ ਮੁਸੱਲਮਾਨ ਹੈ। ਉਸਦੀਆਂ ਭੈੜੀਆਂ ਆਦਤਾਂ ਛੁੱਟਣ ਲੱਗਦੀਆਂ ਹਨ । ਉਹਦਾ ਆਚਰਣ ਸੁਧਰਨ ਲੱਗਦਾ ਹੈ । ਉਹ ਹੱਥ ਅਤੇ ਜ਼ੁਬਾਨ ਦਾ ਸੱਚਾ ਹੋ ਜਾਂਦਾ ਹੈ । ਅਸ਼ਲੀਲ ਰੱਲਾਂ ਤੋਂ ਦੂਰ ਰਹਿੰਦਾ ਹੈ । ਝਗੜੇ-ਫ਼ਸਾਦ ਦੇ ਨੇੜੇ ਨਹੀਂ ਜਾਂਦਾ । ਭਾਵ ਇਹ ਕਿ ਉਹਦੇ ਸਮੁੱਚੇ ਜੀਵਨ ਵਿੱਚ ਭਲਾਇਆਂ ਵਧਣ ਅਤੇ ਬੁਰਾਈਆਂ ਘਟਣ ਲੱਗਦੀਆਂ ਹਨ ।

ਇਸ ਪੁਸਤਕ ਵਿੱਚ ਤੁਹਾਨੂੰ ਨਮਾਜ਼ ਦਾ ਭਾਉ ਅਰਥ ਸੁਖਾਲੀ ਭਾਸ਼ਾ ਵਿੱਚ ਦੱਸਿਆ  ਗਿਆ ਹੈ । ਸੋਚ ਸਮਝ ਕੇ ਉਹਨੂੰ ਚੇਤੇ ਕਰ ਲਓ ।ਇਹ ਬਹੁਤ ਸੌਖਾ ਕੰਮ ਹੈ । ਫੇਰ ਕੋਸ਼ਿਸ਼ ਕਰੋ ਕਿ ਤੁਸੀਂ ਹਰੇਕ ਨਮਾਜ਼ ਸੋਚ ਸਮਝ ਕੇ ਪੜ੍ਹੋ । ਇਸ ਤਰ੍ਹਾਂ ਤੁਸੀਂ ਨਮਾਜ਼ ਤੋਂ ਵਧੇਰੇ ਲਾਭ ਉਠਾ ਸਕੋਗ ।

ਸਮਝ ਕੇ ਨਮਾਜ਼ ਪੜ੍ਹਨ ਨਾਲ ਜਿਹੜੇ ਲਾਭ ਪ੍ਰਾਪਤ ਹੁੰਦੇ ਹਨ, ਉਹ ਐਵੇਂ ਹੀ ਬਿਨਾਂ ਕਿਸੇ ਕਾਰਨੋਂ  ਨਹੀਂ ਹੋ ਜਾਂਦੇ ।ਤੁਸੀਂ ਆਪ ਵਿਚਾਰ ਕਰੋ ਤਾਂ ਇਹ ਗੱਲ ਅਸਾਨੀ ਨਾਲ ਸਮਝ ਆਜਾਵੇਗੀ ਕਿ ਜਦੋਂ ਕੋਈ ਚੰਗਾ ਆਦਮੀ ਸਮਝ ਕੇ ਨਮਾਜ਼ ਪੜ੍ਹੇਗਾ ਤਾਂ ਉਹਦੇ ਅੰਦਰ ਤਬਦੀਲੀਆਂ ਜਰੂਰ ਹੀ ਪੈਦਾ ਹੋਣਗਿਆਂ । ਰਤਾ ਸੋਚੋ ਤਾਂ ਸਹੀ ਕਿ ਤੁਸੀਂ ਸਵੇਰੇ ਉੱਠੇ ਤੇ ਪਾਕ-ਸਾਫ਼ ਹੋ ਕੇ ਪਹਿਲਾਂ ਆਪਣੇ ਰੱਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ।ਉਹਦੇ ਸਾਹਮਣੇ ਹੱਥ ਬੰਨ੍ਹ ਕੇ ਖੜੋ ਗਏ । ਸਤੀਕਾਰ ਨਾਲ ਝੁਕੇ ਅਤੇ ਅਤਿਅੰਤ ਨਿਮਰਤਾ ਨਾਲ ਸੀਸ ਨਿਵਾ ਦਿੱਤਾ । ਉਹਦੀ ਬੰਦਗੀ ਅਤੇ ਗ਼ੁਲਾਮੀ ਦਾ ਮਨੋਂ ਇਕਰਾਰ ਕਿਤਾ ।

ਸੰਸਾਰ ਦਾ ਅਧਿਕਾਰ ਕਿਸੇ ਨੂੰ لمن الملك

 

ਸੱਚੀ ਗੱਲ ਤਾਂ ਇਹ ਹੈ ਕਿ ਮਨੂੰਖ ਬੜੇ ਭੁਲੇਖੇ ਵਿੱਚ ਹੈ । ਇਸ ਸੰਸਾਰ ਦੇ ਸਾਜਨਹਾਰ ਨੂੰ ਹੀ ਇਸ ਗੱਲ ਦਾ ਅਧਿਕਾਰ ਪ੍ਰਾਪਤ ਹੈ ਕਿ ਉਹਦਾ ਹੁਕਮ ਚੱਲੇ । ਇਹੋ ਅਸੀਂ ਵੇਖਦੇ ਵੀ ਹਾਂ ਕਿ ਉਸੇ ਦਾ ਹੁਕਮ ਚੱਲ ਵੀ ਰਿਹਾ ਹੈ ।ਸੂਰਜ ਕੌਣ ਚੜ੍ਹਾਉਂਦਾ ਹੈ ? ਦਿਨ ਤੇ ਰਾਤ ਕਿਸ ਦੀ ਆਗਿਆ ਨਾਲ ਬੱਣਦੇ ਹਨ ? ਚੰਨ ਕਿਸ ਦੇ ਬਣਾਏ ਹੋਏ ਨਿਯਮਾਂ ਅਨੂਸਾਰ ਘਟਦਾ ਤੇ ਵਧਦਾ ਹੈ । ?ਪੌਣਾਂ ਕਿਸ ਦੇ ਕਾਨੂੰਨ ਉੱਤੇ ਚਲਦੀਆਂ ਹਨ ? ਮੀਂਹ ਕਿਸ ਦੇ ਹੁਕਮ ਨਾਲ ਵਰ੍ਹਦਾ ਹੈ ? ਧਰਤੀ ਕਿਸ ਦੀ ਸੈਨਤ ਨਾਲ ਹਰਿਆਵਲ –ਭਰਪੂਰ ਹੋ ਜਾਂਦੀ ਹੈ । ਭਾਵ ਇਹ ਹੈ ਕਿ ਧਰਤੀ ਦਾ ਇੱਕ-ਇੱਕ ਕਣ ਕਿਸ ਦੇ ਕਾਨੂੰਨ ਤੇ ਨਿਯਮਾਂ ਵਿਚ ਜਕੜਿਆ ਹੋਇਆ ਹੈ । ਕਿਸ ਵਿੱਚ ਹਿੰਮਤ ਹੈ ਕਿ ਇਹਨਾਂ ਤੈਅ ਕੀਤੇ ਨਿਯਮਾਂ ਅਤੇ ਕਾਨੂੰਨਾਂ ਵਿੱਚ ਕੁਝ ਵੀ ਹੇਰ-ਫੇਰ ਕਰ ਸਕੇ ।ਉਹੀ ਮਾਲਿਕ ਇਹਨਾਂ ਸਭਨਾਂ ਦਾ ਰਚਨਹਾਰ ਤੇ ਪਾਲਣਹਾਰ ਹੈ ਅਤੇ ਸਾਰੇ ਹੀ ਉਸ ਦੇ ਹੁਕਮਾਂ ਉੱਤੇ ਚੱਲਦੇ ਹਨ ।

ਹੁਣ ਰਾਤ ਮਨੁੱਖ ਨੂੰ ਹੀ ਵੇਖ ਲਓ । ਉਹ ਵੀ ਉਸੇ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਜਨਮ ਲੈਂਦਾ ਹੈ,ਜਿਉਂਦਾ ਰਹਿੰਦਾ ਹੈ । ਖਾਂਦਾ –ਹੰਢਾਉਂਦਾ ਹੈ ਅਤੇ ਮਰ ਜਾਂਦਾ ਹੈ ਪਰ ਮਨੁੱਖ ਨੂੰ ਅੱਲਾਹ ਨੇ ਹੋਰਨਾਂ ਚੀਜ਼ਾਂ ਵਾਂਗ ਬਿਲਕੁਲ ਬੇਵਸ ਪੈਦਾ ਨਹੀਂ ਕਿੱਤਾ ।ਇਹ ਆਪਣੇ ਜਿਵਨ ਦੇ ਕੁਝ ਖੇਤਰਾਂ ਵਿੱਚ ਅਜ਼ਾਦ ਵੀ ਹੈ ।ਇਹਨੂੰ ਕੁਝ ਅਧਿਕਾਰ ਵੀ ਦਿੱਤੇ ਗਏ ਹਨ । ਹੁਣ ਵੇਖਣਾ ਇਹ ਹੈ ਕਿ ਮਨੂੱਖ ਆਪਣੀ ਇਸ ਅਜ਼ਾਦੀ ਤੇ ਆਪਣੇ ਇਸ ਅਧਿਕਾਰ ਨੂੰ ਉਸ ਤਰ੍ਹਾਂ ਵਰਤਦਾ ਹੈ ਜਾਂ ਨਹੀ ਜਿਸ ਤਰ੍ਹਾ ਉਹਦਾ ਮਾਲਿਕ ਚਾਹੁੰਦਾ ਹੈ ? ਜੇ ਮਨੁੱਖ ਆਪਣੀ ਇਸ ਅਜਾਦੀ ਨੂੰ ਆਪਣੀ ਰਾਈ ਜਾਂ ਆਪਣੇ ਜਿਹੇ ਹੋਰਨਾਂ ਮਨੂੱਖਾਂ ਦੀ ਰਾਈ ਨਾਲ ਵਰਤਦਾ ਹੈ ਤਾਂ ਸਦਾ ਧੋਖਾ ਖਾਂਦਾ ਹੈ । ਨਮਾਜ਼ ਉਹਨੂੰ ਹਰ ਵੇਲੇ ਯਾਦ ਦੁਆਉਂਦੀ ਹੈ ਕਿ ਉਹ ਅੱਲਾਹ ਤੋਂ ਛੁੱਟ ਕਿਸੇ ਦਾ ਦਾਸ ਨਹੀਂ ਹੈ ਅਤੇ ਉਹਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੈ ਕਿ ਉਹ ਆਪਣੇ ਮਨ ਦਾ ਜਾਂ ਕਿਸੇ ਹੋਰ ਦਾ ਗ਼ੁਲਾਮ ਬਣ ਜਾਵੇ ।

ਨਮਾਜ਼ ਦੀਆਂ ਸ਼੍ਰਤਾਂ حقيقة الصلاة

 

 

ਇਸ ਪੁਸਤਕ ਵਿੱਚ ਤੁਹਾਨੂੰ ਨਮਾਜ਼ ਦਾ ਭਾਉ ਅਰਥ ਸੁਖਾਲੀ ਭਾਸ਼ਾ ਵਿੱਚ ਦੱਸਿਆ  ਗਿਆ ਹੈ । ਸੋਚ ਸਮਝ ਕੇ ਉਹਨੂੰ ਚੇਤੇ ਕਰ ਲਓ ।ਇਹ ਬਹੁਤ ਸੌਖਾ ਕੰਮ ਹੈ । ਫੇਰ ਕੋਸ਼ਿਸ਼ ਕਰੋ ਕਿ ਤੁਸੀਂ ਹਰੇਕ ਨਮਾਜ਼ ਸੋਚ ਸਮਝ ਕੇ ਪੜ੍ਹੋ । ਇਸ ਤਰ੍ਹਾਂ ਤੁਸੀਂ ਨਮਾਜ਼ ਤੋਂ ਵਧੇਰੇ ਲਾਭ ਉਠਾ ਸਕੋਗ ।

ਸਮਝ ਕੇ ਨਮਾਜ਼ ਪੜ੍ਹਨ ਨਾਲ ਜਿਹੜੇ ਲਾਭ ਪ੍ਰਾਪਤ ਹੁੰਦੇ ਹਨ, ਉਹ ਐਵੇਂ ਹੀ ਬਿਨਾਂ ਕਿਸੇ ਕਾਰਨੋਂ  ਨਹੀਂ ਹੋ ਜਾਂਦੇ ।ਤੁਸੀਂ ਆਪ ਵਿਚਾਰ ਕਰੋ ਤਾਂ ਇਹ ਗੱਲ ਅਸਾਨੀ ਨਾਲ ਸਮਝ ਆਜਾਵੇਗੀ ਕਿ ਜਦੋਂ ਕੋਈ ਚੰਗਾ ਆਦਮੀ ਸਮਝ ਕੇ ਨਮਾਜ਼ ਪੜ੍ਹੇਗਾ ਤਾਂ ਉਹਦੇ ਅੰਦਰ ਤਬਦੀਲੀਆਂ ਜਰੂਰ ਹੀ ਪੈਦਾ ਹੋਣਗਿਆਂ । ਰਤਾ ਸੋਚੋ ਤਾਂ ਸਹੀ ਕਿ ਤੁਸੀਂ ਸਵੇਰੇ ਉੱਠੇ ਤੇ ਪਾਕ-ਸਾਫ਼ ਹੋ ਕੇ ਪਹਿਲਾਂ ਆਪਣੇ ਰੱਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ।ਉਹਦੇ ਸਾਹਮਣੇ ਹੱਥ ਬੰਨ੍ਹ ਕੇ ਖੜੋ ਗਏ । ਸਤੀਕਾਰ ਨਾਲ ਝੁਕੇ ਅਤੇ ਅਤਿਅੰਤ ਨਿਮਰਤਾ ਨਾਲ ਸੀਸ ਨਿਵਾ ਦਿੱਤਾ । ਉਹਦੀ ਬੰਦਗੀ ਅਤੇ ਗ਼ੁਲਾਮੀ ਦਾ ਮਨੋਂ ਇਕਰਾਰ ਕਿਤਾ । ਉਸ ਤੋਂ ਸਹਾਇਤਾ ਮੰਗੀ, ਹਦਾਇਤ  ਲਈ ਹੱਥ ਅੱਡੇ ਅਤੇ ਉਸ ਇਕਰਾਰ ਨੂੰ ਫੇਰ ਤਾਜ਼ਾ ਕਰ ਲਿਆ ਜੋ ਤੁਸਾਂ ਮੁਸਲਮਾਨ ਹੋਣ ਵੇਲੇ ਕੀਤਾ ਸੀ ਅਰਥਾਤ ਇਹ ਕਿ ਤੁਹਾਡਾ ਸਵਾਮੀ ਤੇ ਪਾਲਣਹਾਰ ਕੇਵਲ ਅੱਲਾਹ ਹੈ ਅਤੇ ਸਾਰਾ ਜੀਵਨ ਤੁਸੀਂ ਉਹਦੀ ਆਗਿਆਕਾਰੀ ਵਿੱਚ ਬਤੀਤ ਕਰੋਗੇ । ਘੜੀ-ਮੁੜੀ ਉਹਤੋਂ ਦੁਆ ਮੰਗੀ ਕਿ ਹੇ ਮਾਲਕ ! ਅਜਿਹੇ ਕਰਮ ਕਮਾਉਣ ਦੀ ਸ਼ਕਤੀ ਤੇ ਸਮਰੱਥਾ ਪ੍ਰਦਾਨ ਕਰ ਜਿਹਨਾਂ ਤੋਂ ਤੂੰ ਪ੍ਰਸੰਨ ਹੁੰਦਾ ਹੈਂ ਅਤੇ ਅਜਿਹੇ ਕੰਮਾਂ ਤੋਂ ਬਚਾ ਜਿਹਨਾਂ ਤੋਂ ਤੂੰ ਨਰਾਜ਼ ਹੁੰਦਾ ਹੈਂ । ਉਹਦੇ ਰਸੂਲ ਹੱਜ਼ਰਤ ਮੁਹੰਮਦ ਸਾਹਿਬ (ਸੱਲੱਲਾਹੁ ਅਲੈਹਿ ਵਸੱਲਮ) ਦੀ ਸਚਾਈ ਉੱਤੇ ਗਵਾਹੀ ਦਿੱਤੀ ਅਤੇ ਉਸ ਦਿਹਾੜੇ ਨੂੰ ਵੀ ਚੇਤੇ ਕਰ ਲਿਆ ਜਿਸ ਦਿਹਾੜੇ ਹਰੇਕ ਵਿਆਕਤੀ ਉਹਦੀ ਅਦਾਲਤ ਵਿੱਚ ਪੇਸ਼ ਹੋਵੇਗਾ ਅਤੇ ਆਪਣੇ ਚੰਗੇ ਜਾਂ ਮਾੜੇ ਕਰਮਾਂ ਦਾ ਫਲ ਭੋਗੇਗਾ ।

ਨਮਾਜ਼ ਬੇਹੱਯਾਈ ਅਤੇ ਮਾਡ਼ੀ ਗੱਲਾਂ ਤੂੰ ਰੋਕਦੀ ਹਨ,ان الصلاة تنهى عن فحشائى والمنكر

 

 

ਨਮਾਜ਼ ਇਸੇ ਤਰ੍ਹਾਂ ਦੀ ਸਿਖਲਾਈ ਹੈ । ਇਹ ਮਨੁੱਖ ਨੂੰ ਲਗਾਤਾਰ ਚੇਤੇ ਕਰਾਉਂਦੀ ਰਹਿੰਦੀ ਹੈ ਕਿ ਇਸ ਦੁਨੀਆਂ ਵਿੱਚ ਮਨੁੱਖ ਦੀ ਜ਼ਿੰਮੇਵਾਰੀ ਕਿ ਹੇ ਅਤੇ ਫੇਰ ਨਮਾਜ਼ੀ ਆਦਮੀ ਦਿਨ ਵਿੱਚ ਪੰਜ ਵਾਰੀ ਸਮੇਂ ਦੀ ਪਾਬੰਦੀ ਕਰਦਿਆਂ ਹੋਇਆਂ ਅਤਿ ਦਰਜੇ ਦੀ ਤਿਆਰ-ਬਰ-ਤਿਆਰ ਹਾਲਤ ਵਿੱਚ ਆਪਣੇ ਮਾਲਿਕ ਸਾਹਮਣੇ ਹੱਥ ਬੰਨ੍ਹ ਕੇ ਖੱੜ੍ਹਾ ਹੁੰਦਾ ਹੈ ਝੁਕ ਜਾਂਦਾ ਹੈ ਅਤੇ ਧਰਤੀ ਉੱਤੇ ਮੱਥਾ ਟੇਕ ਦਿੰਦਾ ਹੈ । ਤਾਂ ਕਿਤੇ ਜਾਕੇ ਉਸ ਦੇ ਅੰਦਰ ਇਹ ਗੁਣ ਪੈਦਾ ਹੁੰਦੇ ਹਨ ਜਿਹਨਾਂ ਦੀ ਬੱਰਕਤ ਨਾਲ ਉਹ ਅੱਲਾਹ ਤਆਲਾ ਦੀ ਪ੍ਰਸੰਤਾ ਦੇ ਵੱਡੇ –ਵੱਡੇ ਕੰਮ ਕਰਦਾ ਹੈ ।

ਨਮਾਜ਼ ਮਨੁੱਖ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹਦਾ ਸਮੁੱਚਾ ਜੀਵਨ ਅੱਲਾਹ ਦੀ ਗ਼ੁਲਾਮੀ ਅਤੇ ਤਾਬੇਅਦਾਰੀ ਵਿੱਚ ਬਤੀਤ ਹੋ ਸਕੇ ।ਪਰ ਨਮਾਜ਼ ਪੂਰਾ ਲਾਭ ਉਸੇ ਵੇਲੇ ਹਾਸਲ ਹੋ ਸਕਦਾ ਹੈ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਤੁਸੀਂ ਜੋ ਕੁਝ ਨਮਾਜ਼ ਵਿੱਚ ਪੜ੍ਹਦੇ ਹੋ ਉਹਦਾ ਅਰਥ ਕਿ ਹੈ ? ਅਤੇ ਜੋ ਕੁਝ ਪੜ੍ਹੋ, ਸੋਚ ਸਮਝ ਕੇ ਪੜ੍ਹੋ ਅਤੇ ਇਹ ਜਾਣਦੇ ਹੋਏ ਪੜ੍ਹੋ ਕਿ ਜੋ ਕੁਝ ਤੁਸੀਂ ਕਹਿ ਰਹੇ ਹੋ ਉਹ ਅੱਲਾਹ ਨੂੰ ਕਹਿ ਰਹੇ ਹੋ । ਜੋ ਵਿਅਕਤੀ ਇਸ ਤਰ੍ਹਾਂ ਨਮਾਜ਼ ਪੜ੍ਹਦਾ ਹੈ ਉਹਦੇ ਜੀਵਨ ਦਾ ਰੰਗ ਬਹੁਤ ਜਲਦੀ ਬਦਲ ਜਾਂਦਾ ਹੈ । ਉਹਦਾ ਸਮੁੱਚਾ ਜੀਵਨ ਇਸ ਗੱਲ ਦੀ ਗਵਾਹੀ ਦੇਣ ਲੱਗਦਾ ਹੈ ਕਿ ਉਹ ਸੱਚਾ ਮੁਸੱਲਮਾਨ ਹੈ। ਉਸਦੀਆਂ ਭੈੜੀਆਂ ਆਦਤਾਂ ਛੁੱਟਣ ਲੱਗਦੀਆਂ ਹਨ । ਉਹਦਾ ਆਚਰਣ ਸੁਧਰਨ ਲੱਗਦਾ ਹੈ । ਉਹ ਹੱਥ ਅਤੇ ਜ਼ੁਬਾਨ ਦਾ ਸੱਚਾ ਹੋ ਜਾਂਦਾ ਹੈ । ਅਸ਼ਲੀਲ ਰੱਲਾਂ ਤੋਂ ਦੂਰ ਰਹਿੰਦਾ ਹੈ । ਝਗੜੇ-ਫ਼ਸਾਦ ਦੇ ਨੇੜੇ ਨਹੀਂ ਜਾਂਦਾ । ਭਾਵ ਇਹ ਕਿ ਉਹਦੇ ਸਮੁੱਚੇ ਜੀਵਨ ਵਿੱਚ ਭਲਾਇਆਂ ਵਧਣ ਅਤੇ ਬੁਰਾਈਆਂ ਘਟਣ ਲੱਗਦੀਆਂ ਹਨ ।