Monthly Archives: December 2012

ਲਾ ਇਲਾਹ ਇੱਲਲਾਹ ਦਾ ਅਰਥلااله الاالله كاتقاضة

اشهد ان لااله

        ਸਬ ਤੋਂ ਪਹਿਲਾਂ ਇਹ ਸਮਝੋ ਕਿ ਇਲਾਹ ਕਿਸਨੂੰ ਅਖਦੇ ਹਨ ।ਅਰਬੀ ਭਾਸ਼ਾ ਵਿੱਚ ‘ਇਲਾਹ’ ਦਾ ਅਰਥ ਹੈ ਇਬਾਦਤ ਯੋਗ ਅਰਥਾਤ ਇਜਿਹੀ ਸੱਤਾ ਜਿਹੜੀ ਆਪਣੀ ਮਹਿਮਾ۔ ਆਪਣੀ ਸ਼ਾਨ ਅਤੇ ਆਪਣੀ ਉੱਚਤਾ ਪੱਖੋਂ ਇਸ ਯੋਗ ਹੋਵੇ ਕਿ ਉਸਦੀ ਪੁਜਾ ਕੀਤੀ ਜਾਵੇ. ਬੰਦਗੀ ਤੇ ਇਬਾਦਤ ਲਿਈ ਉਸ ਅੱਗੇ ਸੀਸ ਝੁਕਾ ਦਿੱਤਾ ਜਾਵੇ ।’ਇਲਾਹ’ ਦੇ ਅਰਥ ਵਿੱਚ ਇਹ ਭਾਵ ਵੀ ਸ਼ਾਮਲ ਹੇ ਕਿ ਉਹ ਅਪਾਰ ਸਮਰਥਾਵਨ ਤੇ ਸ਼ਕਤੀ ਦਾ ਅਧਿਕਾਰੀ ਹੇ ਜਿਸ ਦੇ ਵਿਸਥਾਰ ਨੂੰ ਸਮਝਣ ਵਿੱਚ ਮਾਨਵ-ਬੁਧੀ ਦੰਗ ਰੇਹ ਜਾਂਦੀ ਹੈ।’ਇਲਾਹ’ਦੇ ਅਰਥ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਉਹ ਆਪ ਕਿਸੇ ਦਾ ਮੁਥਾਜ ਤੇ ਆਸ਼ਰਿਤ ਨਾ ਹੋਵੇ ਬਾਕੀ ਸਾਰੇ ਆਪਣੇ ਜੀਵਨ ਸਬੰਧੀ ਮਾਮਲਿਆਂ ਵਿੱਚ ਉਸ ਦੇ ਮੁਥਾਜ ਤੇ ਉਸ ਤੋਂ ਸਹਾਇਤਾ ਮੰਗਣ ਲਈ ਮਜਬੂਰ ਹੋਣ ।

‘ਇਲਾਹ’ ਸ਼ਬਦ ਵਿੱਚ ਛੁਪੇ ਹੋਣ ਦਾ ਭਾਵ ਵੀ ਪਾਇਆ ਜਾਂਦਾ ਹੈ, ਅਤਥਾਤ ‘ਇਲਾਹ ਉਸ ਨੂੰ ਕਹਾਂਗੇ ਜਿਸਦੀਆਂ ਸ਼ਕਤੀਆਂ ਭੇਦ ਭਾਰੀਆਂ ਹੋਣ । ਫਾਰਸੀ ਭਾਸ਼ਾ ਵਿੱਚ ‘ਖ਼ੁਦਾ’ ਤੇ ਹਿੰਦੀ ਵਿੱਚ ਦੇਵਤਾ ਅਤੇ ਅੰਗਰੇਜੀ ਵਿੱਚ ‘ਗਾਡ’ ਦਾ ਅਰਥ ਵੀ ਇਸ ਨਾਲ ਮਿਲਦਾ ਜੁਲਦਾ ਹੈ ਅਤੇ ਸੰਸਾਰ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਵੀ ਇਸ ਸ਼ਬਦ ਲਈ ਵਿਸ਼ੇਸ਼ ਸ਼ਬਦ ਹਨ ।

 

ਕੁੜੀਆਂ ਨੂੰ ਜਿਉਂਦਿਆਂ ਦੱਬਣਾ ਹਰਾਮ ਹੈ اسقاط حمل

اسقاطਇਸਲਾਮ ਵਿੱਚ ਕੁੜੀਆਂ ਦੇ ਕਤਲ ਦੇ ਸੰਦਰਭ ਵਿੱਚ ਕੇਵਲ ਇਹੀ ਨਹੀਂ ਕੀ ਮ੍ਹਾਂ ਕੀਤਾ ਗਿਆ ਹੋਵੇ ਬਲਕਿ ਕੁੜੀਆਂ ਦੇ ਕਤਲ ਦੀ ਗਿਣਤੀ ਉਨ੍ਹਾਂ ਕੰਮਾਂ ਵਿੱਚ ਕੀਤੀ ਗਈ ਹੈ ਜਿਨਾਂ ਨੂੰ ਅੱਲਾਹ ਅਤੇ ਉਸਦੇ ਰਸੂਲ ਨੇ ਹਰਾਮ ਕਰਾਰ ਦਿੱਤਾ ਹੈ ।ਹਜ਼ਰਤ ਮੁਗੀਰਾ ਬਿਨ ਸ਼ਾਅਬਾ(ਰਜ਼ੀ)ਤੋਂ ਰਵਾਇਤ ਹੈ ਕਿ ਨਬੀ(ਸ) ਨੇ ਫ਼ਰਮਾਇਆ :

        ”ਅੱਲਾਹ ਨੇ ਤੁਹਾਡੇ ਉੱਤੇ ਹਰਾਮ ਕਰ ਦਿੱਤਾ ਹੈ ਮਾਪਿਆ ਦੀ ਅਵੱਗਿਆ, ਕੁੜੀਆਂ ਨੂੰ ਜੀਵਿਤ ਹੀ ਧਰਤੀ ਅੰਦਰ ਦਫ਼ਨਾ ਦੇਣਾ ਅਤੇ ਫ਼ਜੂਲਖ਼ਰਚੀ ।”

ਹਜ਼ਰਤ ਮੁਗੀਰਾ ਤੋਂ ਹੀ ਰਵਾਇਤ ਹੈ ਕਿ ਇੱਕ ਦੂਜੀ ਰਵਾਇਤ ਵਿੱਚ ਇਹ ਸ਼ਬਦ ਹਨ ਕਿ ਇਨ੍ਹਾਂ ਕੰਮਾਂ ਨੂੰ ਰਸੂਲ (ਸ) ਨੇ ਹਰਾਮ ਕਰਾਰ ਦਿੱਤਾ ਹੈ।”

)                                                     ਸਹੀ ਬੁਖਾਰੀ,ਹਦੀਸ ਨ: 6473)

 

 

 

 

 

 

ਸੁਧਾਰ ਅਤੇ ਵਿਗਾਡ਼

e3gaz10

 

ਤਾਰੀਫ਼ ਤੇ ਸ਼ੁਕਰ ਉਸ ਰੱਬ ਲਿਈ ਹੈ, ਜਿਸ ਨੇ ਸਾਨੂੰ ਪੈਦਾ ਕੀਤਾ, ਅਕਲ ਤੇ ਸੂਝ- ਬੂਝ ਦਿੱਤੀ। ਚੰਗੇ ਮੰਦੇ ਨੂੰ ਪਛਾਣਨ ਦੀ ਸਮਝ ਦਿੱਤੀ ।ਸਾਡੀ ਹਦਾਇਤ ਤੇ ਅਗਵਾਈ ਲਿਈ ਆਪਣੇ ਬਿਹਤਰੀਨ ਬੰਦਿਆਂ ਨੂੰ ਭੇਜਿਆ ਅਤੇ ਸਲਾਮ ਹੋਵੇ ਰੱਬ ਦੇ ਉਨ੍ਹਾਂ ਨੇਕ ਬੰਦਿਆਂ ‘ਤੇ ਜਿਨ੍ਹਾਂ ਨੇ ਆਦਮ ਦੀ ਔਲਾਦ ਨੂੰ ਆਦਮੀਅਤ ਦੀ ਸਿੱਖਿਆ ਦਿੱਤੀ। ਭਲੇ ਮਾਨਸਾਂ ਵਾਂਗ ਰਹਿਣਾ ਸਿਖਾਇਆ। ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਉਨ੍ਹਾਂ ਨੂੰ ਜਾਣ ਕਰਾਇਆ। ਉਹ ਅਸੂਲ ਉਨ੍ਹਾਂ ਨੂੰ ਦੱਸੇ, ਜਿਨ੍ਹਾਂ ਅਨੁਸਾਰ ਚਲ ਕੇ ਉਹ ਦੁਨੀਆਂ ਵਿੱਚ ਸੁਖ ਤੇ ਆਖ਼ਰਤ ਵਿੱਚ ਮੁਕਤੀ ਪ੍ਰਾਪਤ ਕਰ ਸਕਦੇ ਹਨ।

ਭਰਾਵੋ ਤੇ ਭੈਣੋ  !ਇਹ ਦੁਨੀਆਂ ਜਿਸ ਰੱਬ ਨੇ ਬਣਾਈ ਹੈ ਅਤੇ ਜਿਸ ਨੇ ਇਸ ਧਰਤੀ ਦਾ ਫ਼ਰਸ਼ ਵਿਛਾ ਕੇ ਇਸ ਉੱਤੇ ਮਨੂੱਖਾਂ ਨੂੰ ਵਸਾਇਆ ਹੈ, ਉਹ ਕੋਈ ਅੰਨ੍ਹੇਵਾਹ ਅਤੇ ਵਿਅਰਥ ਕੰਮ ਕਰਨ ਵਾਲਾ ਰੱਬ ਨਹੀਂ ਹੈ । ਉਹ ਚੌਪਟ ਰਾਜਾ ਨਹੀਂ ਹੈ ਕਿ ਉਸ ਦੀ ਨਗਰੀ ਹਨੇਰੀ ਹੋਵੇ, ਉਹ ਅਪਣੇ ਪੱਕੇ ਕਾਨੂੰਨ, ਪੱਕੇ ਨਿਯਮ ਅਤੇ ਮਜ਼ਬੂਤ ਕਾਇਦੇ ਰੱਖਦਾ ਹੈ। ਜਿਨ੍ਹਾਂ ਅਨੁਸਾਰ ਉਹ ਇਸ ਸਾਰੇ ਜੱਗ ‘ਤੇ ਖ਼ੁਦਾਈ ਕਰ ਰਿਹਾ ਹੈ। ਉਸ ਦੇ ਕਾਨੂੰਨ ਨਾਲ ਜਿਵੇਂ ਚੰਨ,ਸੂਰਜ, ਧਰਤੀ ਅਤੇ ਤਾਰੇ ਬੱਝੇ ਹੋਏ ਹਨ, ਜਿਵੇਂ ਹਵਾ,ਪਾਣੀ, ਰੁੱਖ ਤੇ ਪਸ਼ੂ ਬੱਝੇ ਹੋਵੇ ਹਨ। ਉਵੇ ਹੀ ਅਸੀਂ ਤੁਸੀਂ ਸਾਰੇ ਮਨੁੱਖ ਵੀ ਬੱਝੇ ਹੋਵੇ ਹਾਂ। ਉਸ ਦਾ ਕਾਨੂੰਨ ਜਿਵੇਂ ਸਾਡੇ ਜਨਮ ਤੇ ਮੌਤ ਉੱਤੇ, ਸਾਡੇ ਬਚਪਨ, ਜਵਾਨੀ ਤੇ ਬਢਾਪੇ ‘ਤੇ, ਸਾਡੇ ਸਵਾਂਸਾਂ ਦੀ ਆਵਾਜਾਈ ਤੇ, ਸਾਡੀ ਪਾਚਨ-ਸ਼ਕਤੀ ਅਤੇ ਖ਼ੂਨ ਦੇ ਸੰਚਾਲਨ ਅਤੇ ਸਾਡੀ ਬਿਮਾਰੀ ‘ਤੇ ਤੰਦਰੁਸਤੀ ਉੱਤੇ ਬੇ-ਲਾਗ ਤੇ ਅਟਲ ਢੰਗ ਨਾਲ ਲਾਗੂ ਹੈ, ।

 

ਅਜ਼ਾਨ ਅਤੇ ਇਕਾਮਤ

صورالاذان

ਅਜ਼ਾਨ ਦਾ ਅਰਥ ਹੈ ਸਦਾ ਦੇਣਾ । ਨਮਾਜ਼ ਪੜ੍ਹਨ ਤੋਂ ਪਹਿਲਾਂ ਨਮਾਜ਼ ਲਈ ਸੱਦਾ ਦੇਣ ਵਾਸਤੇ ਇੱਕ ਆਦਮੀ ਖੜੋ ਕੇ ਪੁਕਾਰਦਾ ਹੈ । ਇਸ ਨੂੰ ਅਜ਼ਾਨ ਕਹਿੰਦੇ ਹਨ । ਅਜ਼ਾਨ ਦੇ ਬੋਲ ਇਹ ਹਨ :

ਸਭ ਤੋਂ ਪਹਿਲਾਂ ਚਾਰ ਵਾਰ ਕਹੋ :

                         الله أكبر

               ਅੱਲਾਹੁ ਅਕਬਰ

            (ਅੱਲਾਹ ਸਭ ਤੋਂ ਵੱਡਾਹੈ)

           ਫੇਰ ਦੋ-ਦੋ ਵਾਰ ਕਹੋ:

          أشهد أن لآاله الاالله

       ਅਸ਼ਹਾਦੁ ਅੱਲਾ ਇਲਾਹਾ ਇੱਲੱਲਾਹ

(ਮੈਂ ਗਵਾਹੀ ਦੇਂਦਾ ਹਾਂ ਕਿ ਅੱਲਾਹ ਤੋਂ ਬਿਨਾਂ ਕੋਈ ਇਬਾਦਤ ਦੇ ਲਾਇਕ ਨਹੀਂ )

            أشهد أن محمدارسول الله

            ਅਸ਼ਹਦੁ ਅੱਨਾ ਮੁਹੰਮਦੱਰਸੂਲੁੱਲਾਹ

(  ਮੈਂ ਗਵਾਹੀ ਦੇਂਦਾ ਹਾਂ ਕਿ ਹਜ਼ਰਤ ਮੁਹੱਮਦ (ਸ.)ਅੱਲਾਹ ਦੇ ਰਸੂਲ ਹਨ)

                حى على الصلوة

             ਹੱਯਾ ਅਲੱਸਲਾਹ

                (ਨਮਾਜ਼ ਵੱਲੇ ਆਓ)

                  حى على الفلاح

           ਹੱਯਾ ਅਲਲ-ਫ਼ਲਾਹ

          (ਕਾਮਯਾਬੀ ਵੱਲ ਆਓ)

        الله اكبر

          ਅੱਲਾਹੁ ਅਕਬਰ

        (ਅੱਲਾਹ ਸਭ ਤੋਂ ਵੱਡਾ ਹੈ)

        ਅਖ਼ੀਰ ਵਿੱਚ ਇਕ ਵਾਰ ਆਖੋ

        لااله الاالله

       ਲਾਇਲਾਹਾ ਇੱਲੱਲਾਹ

(ਅੱਲਾਹ ਤੋਂ ਬਿਨਾਂ ਕੋਈ ਇਬਾਦਤ ਦੇ ਲਾਇਕ ਨਹੀਂ)

ਫ਼ਜਰ ਦੀ ਅਜ਼ਾਨ ਵਿੱਚ ‘ਹੱਯਾ ਅਲਲ-ਫ਼ਲਾਹ’ ਤੋਂ

            ਮਗਰੋਂ ਦੋ ਵਾਰ ਕਹੋ :

        الصلوة خيرمن النوم

      ਅੱਸਲਾਤੁ ਖ਼ੈਰੁੰਮਿਨੱਨੌਮ

        (ਨਮਾਜ਼ ਨੀਂਦ ਤੋਂ ਚੰਗੀ ਹੈ)

        ਹਰ ਫ਼ਰਜ਼ ਨਮਾਜ਼ ਤੋਂ ਪਹਿਲਾਂ ਨਮਾਜ਼ ਦਾ ਵਕਤ ਹੋਣ ‘ਤੇ ਅਜ਼ਾਨ ਦੇਣਾ ਜ਼ਰੂਰੀ ਹੈ ਭਾਵੇਂ ਇਕੱਲਾ ਹੀ ਹੋਵੇ ਜਾਂ ਬਹੁਤ ਸਾਰੇ ਹੋਣ । ਭਾਵੇਂ ਨਮਾਜ਼ ਮਸੀਤ ਵਿੱਚ ਪੜ੍ਹਾਈ ਜਾਵੇ ਜਾਂ ਕਿਸੇ ਹੋਰ ਥਾਂ ‘ਤ । ਸਫ਼ਰ ਵਿੱਚ ਵੀ ਅਜ਼ਾਨ ਦੇਣਾ ਜ਼ਰੂਰੀ ਹੈ ।

            ਅਜ਼ਾਨ ਦੇਣ ਸਮੇਂ ਮੂੰਹ ਕਿਬਲੇ ਵੱਲ ਹੋਣਾ ਚਾਹੀਦਾ ਹੈ ਅਤੇ ਦੋਵਾਂ ਹੱਥਾਂ ਦੀਆਂ ਅੰਗੂਠੇ ਦੇ ਬਰਾਬਰ ਵਾਲੀਆਂ ਉਂਗਲਾਂ ਦੋਵਾਂ ਕੰਨਾਂ ਵਿੱਚ ਰੱਖਣੀਆਂ ਚਾਹੀਦੀਆਂ ਹਨ ।ਜਿੱਥੇ ਤਕ ਹੋ ਸਕੇ ਕਿਸੇ ਉੱਚੇ ਥਾਂ ‘ਤੇ ਖੜੋ ਕੇ ਅਜ਼ਾਨ ਦਿੱਤੀ ਜਾਵੇ ਅਤੇ ਬਹੁਤ ਜ਼ੋਰ ਨਾਲ ਦਿੱਤੀ ਜਾਵ  ‘ਹੱਯਾ ਅਲੱਸਲਾਹ’ ਕਹਿੰਦੇ ਹੋਵੇ ਸੱਜੇ ਪਾਸੇ ਅਤੇ ‘ਹੱਯਾ ਅਲਲ-ਫ਼ਲਹ’ ਕਹਿੰਦੇ ਹੋਵੇ ਖੱਬੇ ਪਾਸੇ ਮੂੰਹ ਫੇਰਿਆ ਜਾਵੇ । ਅਜ਼ਾਨ ਬਿਨਾਂ ਵਜ਼ੂ ਦੇ ਵੀ ਦਿੱਤੀ ਜਾ ਸਕਦੀ ਹੈ ਪਰ ਵਜ਼ੂ ਕਰ ਕੇ ਅਜ਼ਾਨ ਦੇਵੋ ਤਾਂ ਵਧੇਰੇ ਯੰਗਾ ਹੈ । ਫ਼ਰਜ਼ ਨਮਾਜ਼ ਤੋਂ ਪਹਿਲਾਂ ਉਹੋ ਬੋਲ ਜਿਹੜੇ ਅਜ਼ਾਨ ਲਈ ਦੱਸੇ ਗਏ ਹਨ ਮੁਡ਼ ਕਹੇ ਜ਼ਾਂਦੇ ਹਨ । ਉਨ੍ਹਾਂ ਵਿਚ ‘ਹਯਾ ਅਲਲ-ਫ਼ਲਾਹ’ ਦੇ ਪਿੱਛੋਂ ਦੋ ਵਾਰੀ ਇਹ ਆਖਿਆ ਜਾਂਦਾ ਹੈ :

              قدقامة الصلوة

         ਕਦ ਕਾਮਾਤਿੱਸਲਾਹ

                (ਨਮਾਜ਼ਖੜ੍ਹੀ ਹੋ ਗਈ)

        ਇਸ ਨੂੰ ‘ਇਕਾਮਤ’ ਜਾਂ ਤਕਬੀਰ ਕਹਿੰਦੇ ਹਨ ।ਇਕਾਮਤ ਵਿੱਚ ‘ਹੱਯਾ ਅਲੱਸਲਾਹ’ ਅਤੇ ‘ਹੱਯਾ ਅਲਲ-ਫ਼ਲਾਹ’ ਕਹਿੰਦੇ ਹੋਏ ਮੂੰਹ ਸੱਜੇ ਅਤੇ ਖੱਬੇ ਫੇਰਨ ਦੀ ਜ਼ਰੂਰਤ ਨਹੀਂ ।

ਨਮਾਜ਼ ਲਈ ਪਾਕ -ਸਾਫ਼ ਹੋਣਾ

فان عزمت فتوكلصورالبكا

 

ਨਮਾਜ਼ ਲਈ ਪਾਕ-ਸਾਫ਼ ਹੋਣਾ ਲਾਜ਼ਮੀ ਹੈ । ਪਾਕ- ਸਾਫ਼ ਹੋਏ ਬਿਨਾਂ ਨਮਾਜ਼ ਨਹੀਂ ਹੁੰਦੀ । ਇਸ ਲਈ ਇਸ ਬਾਰੇ ਮੁਢਲੀ ਜਾਣਕਾਰੀ ਹਰੇਕ ਮੁਸਲਮਾਨ ਲਈ ਅਤਿ ਜ਼ਰੂਰੀ ਹੈ । ਆਓ ਇਸ ਵਿਸ਼ੇ ਤੇ ਕੁੱਝ ਚਰਚਾ ਕਰੀਏ ।

ਗ਼ੁਸਲ

ਜੇ ਗ਼ੁਸਲ (ਇਸ਼ਨਾਨ)ਵਾਜਬ ਹੋਵੇ ਤਾਂ ‘ਬਿਸਮਿੱਲਾਹ’ ਪੜ੍ਹ ਕੇ ਪਾਕ-ਸਾਫ਼ ਹੋਣ ਦੀ ਨੀਅਤ ਕਰੋ । ਫੇਰ ਸਭ ਤੋਂ ਪਹਿਲਾਂ ਦੋਵੇਂ ਹੱਥ ਗ਼ੁੱਟਾਂ ਤਕ ਧੋਵੋ । ਇਸ ਤੋਂ ਮਗਰੋਂ ਜੇ ਸਰੀਰ ਉੱਤੇ  ਕੋਈ ਗੰਦਗੀ ਲੱਗੀ ਹੋਈ ਹੋਵੇ ਤਾਂ ਉਹਨੂੰ ਖੱਬੇ ਹੱਥ ਨਾਲ ਸਾਫ਼ ਕਰ ਲਓ । ਫੇਰ ਵਜ਼ੂ ਕਰੋ ਅਤੇ ਸਾਰੇ ਸਰੀਰ ਉੱਤੇ ਪਾਣੀ ਪਾ ਕੇ ਥਾਂ ਸੁੱਕਾ ਰਹਿ ਗਿਆ ਤਾਂ ਗ਼ੁਸਲ ਠੀਕ ਨਹੀਂ ਹੋਵੇਗ ।

ਵਜ਼ੂ

ਵਜ਼ੂ ਦਾ ਤਰੀਕਾ ਇਹ ਹੈ ਕਿ ਪਹਿਲਾਂ ‘ਬਿਸਮਿਲਾਹ’ ਪੜ੍ਹ ਕੇ ਦੋਵੇਂ ਹੱਥ ਤਿੰਵਾਰ ਗ਼ੁੱਟਾਂ ਤੱਕ ਧੋਵੋ । ਜੇ ਦਾਤਣ ਹੋਵੇ ਤਾਂ ਉਸ ਨਾਲ ਦੰਦ ਸਾਫ਼ ਕਰੋ, ਨਹੀਂ ਤਾਂ ਸ਼ਹਾਦਤ ਵਾਲੀ (ਸੱਜੇ ਹੱਥ ਦੇ ਅੰਗੂਠੇ ਲਾਗਲੀ)ਉਂਗਲ ਨਾਲ ਦੰਦਾਂ ਨੂੰ ਮਲ ਕੇ ਸਾਫ਼ ਕਰੋ । ਫੇਰ ਤਿੰਨ ਵਾਰ ਕੁਰਲੀ ਕਰੋ। ਫੇਰ ਨੱਕ ਵਿਚ ਪਾਣੀ ਪਾਓ ਤੇ ਖੱਬੇ ਹੱਥ ਦੀ ਚੀਚੀ ਫੇਰ ਕੇ ਚੰਗੀ ਤਰ੍ਹਾਂ ਨੱਕ ਸਾਫ਼ ਕਰੋ । ਫੇਰ ਤਿੰਨ ਵਾਰ ਚਿਹਰਾ ਧੋਵੋ । ਮੱਥੇ ਦੇ ਵਾਲਾਂ ਤੋਂ ਲੈ ਕੇ ਠੋਡੀ ਦੇ ਹੇਠਾਂ ਤੱਕ ਅਤੇ ਦੋਵੇਂ ਕਾੰਨਾਂ ਦੀ ਲੌ ਤੱਕ ਤਿੰਨ ਵਾਰ ਮੂੰਹ ਧੋਵੋ । ਇਸ ਤੋਂ ਮਗਰੋਂ ਪਹਿਲਾਂ ਸੱਜਾ ਤੇ ਫੇਰ ਖੱਬਾ ਹੱਥ ਕੂਹਣੀਆਂ ਸਣੇ ਧੋਵੋ । ਫੇਰ ਦੋਵੇਂ ਹੱਥ ਭਿਉਂ ਕੇ ਜਾਂ ਬੱਚੇ ਵਿਲੇ ਪਾਣੀ ਨਾਲ ਸਿਰ ਦਾ ਮਸਹ ਕਰੋ ਅਰਥਾਤ ਗਿੱਲੇ ਹੱਥ ਸਿਰ ਉੱਤੇ ਫੇਰੋ । ਅਖੀਰ ਵਿੱਚ ਦੋਵੇਂ ਪੈਰ ਪਹਿਲਾਂ ਸੱਜਾ ਫੇਰ ਖੱਬਾ, ਗਿੱਟਿਆਂ ਸਣੇ ਧੋਵੋ । ਪੈਰ ਧੋਣ ਵੇਲੇ ਖੱਬੇ ਹੱਥ ਦੀ ਵਰਤੋਂ ਕਰੋ । ਇਸ ਤਰ੍ਹਾਂ ਵਜ਼ੂ ਪੂਰਾ ਹੋ ਗਿਆ ।

ਨਮਾਜ਼ ਵਿੱਚਲੇ ਫ਼ਰਜ਼

خشية الله فى الصلاة

 

ਕੁਝ ਚੀਜ਼ਾਂ ਅਜਿਹੀਆਂ ਹਨ ਜਿਹਨਾਂ ਦਾ ਪੂਰਾ ਕਰਨਾ ਨਮਾਜ਼ ਵਿੱਚ ਜ਼ਰੂਰੀ ਹੈ ।ਜੇ ਉਹਨਾਂ ਵਿੱਚੋਂ ਕੋਈ ਇੱਕ ਵੀ ਰਹਿ ਗਈ ਤਾਂ ਨਮਾਜ਼ ਨਹੀਂ ਹੋਵੇਗੀ । ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ :

٭       ਤਕਬੀਰੇ- ਤਹਿਰੀਮਾ : ਅਰਥਾਤ ‘ਅੱਲਾਹੁ ਅਕਬਰ’ ਆਖ ਕੇ ਨਮਾਜ਼ ਸ਼ੁਰੂਕਰਨਾ।

٭      ਕਿਆਮ : ਅਰਥਾਤ ਫ਼ਰਜ਼ ਨਮਾਜ਼ ਖੜੋ ਕੇ ਪੜ੍ਹਨਾ (ਨਫ਼ਲ ਨਮਾਜ਼ ਬੈਠ ਕੇ ਪੜ੍ਹਨਾ ਵੀ ਜਾਇਜ਼ ਹੈ)।

٭      ਕਿਰਅਤ : ਅਰਥਾਤ ਕੁਰਆਨ ਮਜੀਦ ਵਿੱਚੋਂ ਕੁਝ ਆਇਤਾਂ ਪੜਨੀਆਂ ।

٭      ਰੁਕੂਅ ਕਰਨਾ ।

٭      ਕੌਮਾਂ : ਅਰਥਾਤ ਰੁਕੂਅ ਤੋਂ ਉੱਠ ਕੇ ਸਿੱਧੇ ਖੜੋਨਾ ।

٭      ਹਰੇਕ ਰਕਾਤ ਵਿੱਚ ਦੋ ਸਿਜਦੇ ਕਰਨਾ ਅਤੇ ਉਹਨਾਂ ਵਿਚਾਲੇ ਬੈਠਣਾ ।

٭      ਕਾਅਦਾ : ਅਰਥਾਤ ਆਖ਼ਰੀ ਰਕਾਤ ਵਿੱਚ ਇੰਨਾ ਚਿਰ ਬੈਠਣਾ ਜਿੰਨੇ ਚਿਰ ਵਿੱਚ ‘ਅੱਤਾਹਿੱਯਾਤ’ ਪੜ੍ਹੀ ਜਾ ਸਕੇ ।

٭      ਸਲਾਮ ਫੇਰ ਕੇ ਨਮਾਜ਼ ਪੂਰੀ ਕਰਨਾ ।

ਆਪਸੀ ਭਾਈਚਾਰਾ

ਇਹ ਕੇਵਲ ਮਸੀਤ ਵਿੱਚ ਇਕੱਠੇ ਹੋਣ ਦੀ ਬਰਕਤਾਂ ਹਨ । ਇਸ ਪਿੱਛੋਂ ਇਹ ਦੇਖੋ ਕਿ ਜਮਾਤ ਨਾਲ ਨਮਾਜ਼ ਪੜ੍ਵਨ ਵਿੱਚ ਕਿੰਨੀਆਂ ਬਰਕਤਾਂ ਲੁਕੀਆਂ ਹੋਈਆਂ ਹਨ ।ਤੁਸੀਂ ਸਾਰੇ ਇੱਕ ਕਤਾਰ ਵਿੱਚ ਇੱਕ ਦੂਜੇ ਦੇ ਬਰਾਬਰ ਖੜ੍ਵੇ ਹੁੰਦੇ ਹੋ । ਕੋਈ ਬੜਾ ਛੋਟਾ ਨਹੀਂ । ਕੋਈ ਨਾ ਉੱਚੇ ਦਰਜੇ ਦਾ ਹੈ ਤੇ ਨਾ ਨੀਵੇਂ ਦਰਜੇ ਦਾ । ਰੱਬ ਦੇ ਦਰਬਾਰ ਵਿੱਚ ਰੱਬ ਦੇ ਸਾਹਮਣੇ ਸਾਰੇ ਇੱਕੋ ਦਰਜੇ ਦੇ ਹਨ । ਕਿਸੇ ਦਾ ਹੱਥ ਲੱਗਣ ਨਾਲ ਅਤੇ ਕਿਸੇ ਦੇ ਸਪਰਸ਼ ਕਰਨ ਨਾਲ ਕੋਈ ਭਿੱਟਿਆ ਨਹੀਂ ਜਾਂਦਾ ਸਾਰੇ ਪਾਕ ਹਨ ਕਿਉਂ ਜੋ ਸਾਰੇ ਇਨਸਾਨ ਹਨ, ਇੱਕ ਰੱਬ ਦੇ ਬੰਦੇ ਹਨ ਤੇ ਇੱਕੋ ਦੀਨ ਨੂੰ ਮੰਨਣ ਵਾਲੇ ਹਨ ।ਤੁਹਾਡੇ ਵਿੱਚ ਖ਼ਾਨਦਾਨਾਂ, ਕਬੀਲਿਆਂ, ਮਲਕਾਂ ਤੇ ਜ਼ਬਾਨਾਂ ਦਾ ਵੀ ਕੋਈ ਫ਼ਰਕ ਨਹੀਂ । ਕੋਈ ਸਈਯਦ ਹੈ, ਕੋਈ ਪਠਾਣ ਹੈ ਕੋਈ ਰਾਜਪੂਤ ਹੈ, ਕੋਈ ਜੱਟ ਹੈ, ਕੋਈ ਕਿਸੇ ਦੇਸ਼ ਦਾ ਵਸਨੀਕ ਹੈ ਕੋਈ ਕਿਸੇ ਦਾ ਕਿਸੇ ਦੀ ਜ਼ਬਾਨ ਕੋਈ ਹੈ ਤੇ ਕਿਸੇ ਦੀ ਕੋਈ ਪਰੰਤੂ ਸਾਰੇ ਇੱਕ ਸਫ਼ ਵਿੱਚ ਖੜੋ ਕੇ ਰੱਬ ਦੀ ਇਬਾਦਤ ਕਰ ਰੇਹੇ ਹਨ । ਇਸਦੇ ਅਰਥ ਇਹ ਹਨ ਕਿ ਸਾਰੇ ਇੱਕ ਕੌਮ ਹਨ । ਇਹ ਬੰਸਾਵਲੀ,ਭਾਈਚਾਰੇ ਤੇ ਕੌਮਾਂ ਦੀਆਂ ਵੰਡਾਂ ਸਾਰੀ ਝੂਠੀਆਂ ਹਨ । ਤੁਹਾਡੇ ਵਿੱਚ ਸੱਭ ਤੋਂ ਬੜਾ ਸਬੰਧ ਰੱਬ ਦੀ ਬੰਦਗੀ ਤੇ ਇਬਾਦਤ ਦਾ ਹੈ ਉਸ ਵਿੱਚ ਜਦੋਂ ਤੁਸੀਂ ਸਾਰੇ ਇੱਕ ਹੋ ਤਾਂ ਕਿਸੇ ਹੋਰ ਮਾਮਲੇ ਵਿੱਚ ਵੀ ਕਿਉਂ ਅੱਡ ਅੱਡ ਹੋਵੋ ?