Monthly Archives: January 2013

ਹੁਣ ਇੱਕ ਹੋਰ ਪੱਖ ਤੋਂ ਦੇਖੋ :-

زهرة الابيض

        ਮਨੁੰਖ ਦੀ ਇੱਕ ਹੈਸੀਅਤ ਤਾਂ ਇਹ ਹੈ ਕਿ ਉਹ ਸਰਿਸ਼ਟੀ ਦੀਆਂ ਦੂਜੀਆਂ ਚੀਜ਼ਾਂ ਵਾਂਗ ਪ੍ਰਕਿਰਤੀ ਦੇ ਜ਼ਬਰਦਸਤ ਨਿਯਮਾਂ ਵਿੱਚ ਜਕੜਿਆ ਹੋਇਆ ਹੈ ਅਤੇ ਉਹਨਾਂ ਦੀ ਪਾਬੰਦੀ ਲਈ ਮਜਬੂਰ ਹੈ ।

        ਦੂਜੀ ਹੈਸੀਅਤ ਇਹ ਹੈ ਕਿ ਉਹ ਦੇ ਕੋਲ ਅਕਲ ਹੈ, ਸੋਚਣ, ਸਮਝਣ ਤੇ ਫੈਸਲਾ ਕਰਨ ਦੀ ਸ਼ਕਤੀ ਹੈ । ਉਹ ਸੁਤੰਤਰਤਾਪੂਰਵਕ ਇੱਕ ਗੱਲ ਨੂੰ ਮੰਨਦਾ ਹੈ, ਦੂਜੀ ਨੂੰ ਨਹੀਂ ਮੰਨਦਾ। ਇੱਕ ਢੰਗ ਨੂੰ ਪਸੰਦ ਕਰਦਾ ਹੈ, ਦੂਜੇ ਤਰੀਕੇ ਨੂੰ ਪਸੰਦ ਨਹੀਂ ਕਰਦਾ । ਜੀਵਨ ਸਬੰਧੀ ਮਾਮਲਿਆਂ ਵਿੱਚ ਆਪਣੀ ਇੱਛਾ ਨਾਲ ਖ਼ੁਦ ਇੱਕ ਨਿਯਮ ਤੇ ਕਾਨੂੰਨ ਬਣਾਉਂਦਾ ਹੈ ਜਾਂ ਦੂਜਿਆਂ ਦੇ ਬਣਾਏ ਕਾਨੂੰਨ ਤੇ ਨਿਯਮ ਨੂੰ ਆਪਣਾਉਂਦਾ ਹੈ । ਇਸ ਹੈਸੀਅਤ ਵਿੱਚ ਉਹ ਸੰਸਾਰ ਦੀਆਂ ਹੋਰਨਾਂ ਚੀਜ਼ਾਂ ਵਾਂਗ ਕਿਸੇ ਨਿਸ਼ਚਿਤ ਕਾਨੂੰਨ ਦਾ ਪਾਬੰਦ ਨਹੀਂ ਕੀਤਾ ਗਿਆ । ਸਗੋਂ ਉਸਨੂੰ ਆਪਣੇ ਵਿਚਾਰ, ਆਪਣੀ ਰਾਇ ਅਤੇ ਆਪਣੇ ਵਿਵਹਾਰ ਦੀ ਚੋਣ ਕਰਨ ਵਿੱਚ  ਪੂਰਨ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ ।

        ਮਨੁੱਖੀ ਜੀਵਨ ਵਿੱਚ ਇਹ ਦੋਵੇਂ ਹਾਲਤਾਂ ਅਲੱਗ-ਅਲੱਗ ਪਾਈਆਂ ਜਾਂਦੀਆਂ ਹਨ । ਪਹਿਲੀ ਹਾਲਤ ਵਿੱਚ ਉਹ ਸੰਸਾਰ ਦਿਆਂ ਦੂਜੀਆਂ ਚੀਜ਼ਾਂ ਵਾਂਗ ਜਨਮੋਂ ਹੀ ਮੁਸਲਮਾਨ ਹੈ ਅਤੇ ਮੁਸਲਮਾਨ ਹੋਣ ਲਈ ਮਜਬੂਰ ਹੈ । ਜਿਸ ਬਾਰੇ ਤੁਸੀਂ ਹੁਣੇ ਜਾਣ ਚੁੱਕੇ ਹੋ ।

        ਦੂਜੀ ਹਾਲਤ ਵਿੱਚ ਮੁਸਲਮਾਨ ਹੋਣਾ ਜਾਂ ਨਾ ਹੋਣਾ ਉਸ ਦੇ ਅਧਿ ਕਾਰ ਵਿੱਚ ਹੈ ਅਤੇ ਇਸ ਅਧਿਕਾਰ ਸਦਕਾ ਹੀ ਮਨੂੱਖ ਦੋ ਵਰਗਾਂ ਵਿੱਚ  ਵੰਡਿਆ ਜਾਂਦਾ ਹੈ । ਇੱਕ ਮਨੂੱਖ

ਉਹ ਹੈ ਜਿਹੜਾ ਆਪਣੇ ਸਿਰਜਣਹਾਰ ਤੇ ਪੈਦਾ ਕਰਨ ਵਾਲੇ ਨੂੰ ਪਛਾਣਦਾ ਹੇ, ਉਸਨੂੰ ਆਪਣਾ ਸਵਾਮੀ ਤੇ ਰੱਬ ਮੰਨਦਾ ਹੈ ਅਤੇ ਆਪਣੇ ਜੀਵਨ ਦੇ ਇੱਛੁਕ ਕੰਮਾਂ ਵਿੱਚ ਵੀ ਉਸਦੇ ਪਸੰਦ ਕੀਤੇ ਹੋਵੇ ਕਾਨੂੰਨ ਦੀ ਪਾਲਣਾ ਕਰਦਾ ਹੈ । ਇਹ ਪੂਰਨ ਮੁਸਲਮਨ ਹੈ, ਇਸ ਦਾ ਇਸਲਾਮ ਸੰਪੂਰਨ ਹੋ ਗਿਆ ।ਕਿਉਂਕਿ ਹੁਣ ਉਸਦਾ ਜੀਵਨ ਪੂਰਨ ਰੂਪ ਵਿੱਚ ਇਸਲਾਮ ਹੈ। ਹੁਣ ਉਹ ਜਾਣ ਬੁੱਝ ਕੇ ਵੀ ਉਸ ਦਾ ਆਗਿਆਕਾਰੀ ਬਣ ਗਿਆ ਜਿਸ ਦਾ ਆਗਿਆ ਪਾਲਣ ਉਹ ਅਣਜਾਣੇ ਵੀ ਕਰ ਰਿਹਾ ਸੀ । ਹੁਣ ਉਹ ਆਪਣੇ ਇਰਾਦੇ ਤੇ ਮਰਜੀ ਨਾਲ ਵੀ ਉਸੇ ਅੱਲਾਹ ਦਾ ਆਗਿਆਕਾਰੀ ਹੈ ਜਿਸ ਦਾ ਆਗਿਆਕਾਰੀ ਉਹ ਬਿਨਾਂ ਸੰਕਲਪ ਦੇ ਸੀ । ਹੁਣ ਉਸ ਦਾ ਗਿਆਨ ਸੱਚਾ ਹੈ, ਕਿਉਂਕਿ ਉਹ ਅੱਲਾਹ ਨੂੰ ਜਾਣ ਗਿਆ ਜਿਸਨੇ ਉਸਨੂੰ ਜਾਣਨ ਤੇ ਗਿਆਨ ਪ੍ਰਾਪਤ ਕਰਨ ਦਾ ਬਲ ਬਖ਼ਸ਼ਿਆ ਹੈ । ਹੁਣ ਉਸਦੀ ਬੁੱਧੀ ਤੇ ਰਾਇ ਉਚਿੱਤ ਹੈ ਕਿਉਂਕਿ ਉਸਨੇ ਸੋਚ ਸਮਝਕੇ ਉਸ ਰੱਬ ਦੇ ਆਗਿਆਪਾਲਣ ਦਾ ਫੈਸਲਾ ਕੀਤਾ ਹੈ, ਜਿਸਨੇ ਉਸਨੂੰ ਸੋਚਣ ਸੰਝਣ ਤੇ ਫੈਸਲਾ ਕਰਨ ਦੀ ਯੋਗਤਾ ਬਖ਼ਸ਼ੀ ਹੈ । ਹੁਣ ਉਸਦੀ ਜ਼ਬਾਨ ਸੱਚੀ ਹੈ । ਕਿਉਂਕਿ ਉਹ ਉਸ ਅੱਲਾਹ ਨੂੰ ਮੰਨ ਰਹੀ ਹੈ ਜਿਸਨੇ ਉਸਨੂੰ ਬੋਲਣ ਦੀ ਸ਼ਕਤੀ ਪ੍ਰਦਾਨ ਕੀਤੀ ਹੈ । ਹੁਣ ਉਸ ਦੇ ਸੰਪੂਰਨ ਜੀਵਨ ਵਿੱਚ ਸੱਚਾਈ ਹੀ ਸੱਚਾਈ ਹੈ, ਕਿਉਂਕਿ ਇਛੁੱਕ ਤੇ ਅਣ-ਇੱਛੁਕ ਦੋਵੇਂ ਹਾਲਤਾਂ ਵਿੱਚ ਉਹ ਅੱਲਾਹ ਦੇ ਕਾਨੂੰਨ ਦਾ ਪਾਬੰਦ ਹੈ । ਹੁਣ ਸਮੁੱਚੇ ਵਿਸ਼ਵ ਨਾਲ ਉਸ ਦੀ ਸੁਲਾਹ ਹੋ ਗਈ ਕਿਉਂਕਿ ਸੰਸਾਰ ਦੀਆਂ ਸਮੂਹ ਵਸਤਾਂ ਜਿਸਦੀ ਬੰਦਗੀ ਕਰ ਰਹੀਆਂ ਹਨ, ਉਸੇ ਦੀ ਬੰਦਗੀ ਉਹ ਵੀ ਕਰ ਰਿਹਾ ਹੈ । ਹੁਣ ਉਹ ਧਰਤੀ ਉੱਤੇ ਅੱਲਾਹ ਦਾ ਪ੍ਰਤੀਨਿਧ ਹੈ । ਸਮੁੱਚਾ ਸੰਸਾਰ ਉਸਦਾ ਤੇ ਉਹ ਅੱਲਾਹ ਦਾ ਹੈ ।

ਬਾਬਾ ਫ਼ਰੀਦ ਜੀ ਦਾ ਮਜ਼ਹਬ

       ਫ਼ਰੀਦ ਜੀ ਦੇ ਜੀਵਨ-ਲਿਖਾਰੀ ਫ਼ਰੀਦ ਜੀ ਨੂਮ ”ਸੂਫ਼ੀ” ਆਖਦੇ ਹਨ । ਉਹਨਾਂ ਦੇ ਮਜ਼ਹਬ ਦਾ ਨਾਮ ਕੋਈ ਭੀ ਰੱਖ ਲਉ, ਪਰ ਜਦੋ ਅਸੀ ਉਹਨਾਂ ਦੀ ਆਪਣੀ ਬਾਣੀ ਗਹੁ ਨਾਲ ਪੜ੍ਹ ਵਿਚਾਰ ਕੇ ਨਿਰਣਾਂ ਕਰਦੇ ਹਾਂ, ਤਾਂ ਉਨਾਂ ਦੇ ਧਾਰਮਿਕ ਖ਼ਿਆਲ ਹੇਠ ਲਿਖੇ ਅਨੁਸਾਰ ਦਿੱਸਦੇ ਹਨ:

        ਮਨੁੱਖ ਮਿਥੇ ਹੋਏ ਦਿਨ ਲੈ ਕੇ ਜਗਤ ਵਿਚ ਰੱਬ ਨੂੰ ਮਿਲਣ ਲਈ ਆਇਆ ਹੈ, ‘ਦਰਵੇਸ਼’ ਬਣਨ ਲਈ ਆਇਆ ਹੈ । ਪਰ ਮਾਇਆ ਦੇ ਮੋਹ ਦੀ ਪੋਟਲੀ ਇਸ ਨੂੰ ਨਿੰਦਿਆ ਤੇ ਵੈਰ –ਵਿਰੋਧ ਆਦਿਕ ਵਾਲੇ ਕੁਰਾਹੇ ਪਾਦੇਂਦੀ ਹੈ ।

        ‘ਦਰਵੇਸ਼’ ਬਣਨ ਲਈ ਕਿਸੇ ਜੰਗਲ ਵਿਚ ਜਾਣ ਦੀ ਲੋਡ਼ ਨਹੀਂ ਹੈ, ਘਰ ਦੀ ਕਿਰਤ-ਕਾਰ ਕਰਦਿਆਂ ਹਿਰਦੇ ਵਿਚ ਰੱਬ ਦੀ ਮੁਹੱਬਤ ਨੂੰ ਵੇਖਣਾ ਹੈ । ਐਸੇ ‘ਦਰਵੇਸ਼’ ਦੇ ਲੱਛਣ ਇਹ ਹਨ-

(1)ਸਹਿਨ-ਸ਼ੀਲਤਾ,

(2)ਦੁਨਿਆਵੀ ਲਾਲਚ ਤੋਂ ਨਜਾਤ,

(3)ਇਕ ਰੱਬ ਦੀ ਆਸ,

(4)ਖ਼ਲਕਤ ਦੀ ਸੇਵਾ,

(5)ਕਿਸੇ ਦਾ ਦਿਲ ਨਾ ਦੁਖਾਉਣਾ,

(6)ਹੱਕ ਦੀ ਕਮਾਈ,

(7)ਰੱਬ ਦੀ ਯਾਦ,।

ਜੇ ਮਾਇਆਂ ਦਾ ਲਾਲਚ ਨਹੀਂ ਮੁੱਕਾ ਤਾਂ ਧਾਰਮਿਕ ਭੇਖ ਤੇ ਧਾਰਮਿਕ ਆਹਰ ‘ਦਰਵੇਸ਼ੀ’ ਜੀਵਨ ਨੂੰ ਸਗੋਂ ਇਤਨਾਂ ਘੁਟ ਦੇਂਦੇ ਹਨ ਕਿ ਉਸ ਦਾ ਪੱਲ੍ਹਰਨਾ ਐਖਾ ਹੋ ਜਾਂਦਾ ਹੈ।

ਇਸਲਾਮ ਦੀ ਹਕੀਕਤ –ਪਾਰਟ2

محمد الرسول الله

ਇਹ ਅਟੱਲ ਨਿਯਮ ਜਿਸ ਵਿੱਚ ਵੱਡੇ-ਵੱਡੇ ਗ੍ਰਹਿਆਂ ਤੋਂ ਲੈ ਕੇ ਧਰਤੀ ਦਾ ਇੱਕ ਛੋਟੇ ਤੋਂ ਛੋਟਾ ਕਣ ਵੀ ਜਕੜੀਆ ਹੋਈਆ ਹੈ, ਇੱਕ ਮਹਾਨ ਸ਼ਾਸ਼ਕ ਦਾ ਬਣਾਇਆ ਹੋਈਆ ਨਿਯਮ ਹੈ । ਸਮੁੱਚਾ ਜਗਤ ਤੇ ਜਗਤ ਦੀ ਹਰੇਕ ਵਸਤੂ ਉਹ ਸ਼ਾਸ਼ਕ ਦੇ ਆਦੇਸ਼ ਅਤੇ ਆਗਿਆ ਦਾ ਪਾਲਣ ਕਰਦੀ ਹੈ.ਕਿਉਂਕੀ ਉਹ ਉਸੇ ਦੇ ਬਣਾਏ ਨਿਯਮ ਦਾ ਪਾਲਣ ਕਰ ਰਹੀ ਹੈ । ਇਸ ਲਈ ਸਮੁੱਚੇ ਵਿਸ਼ਵ ਦਾ ਧਰਮ ਇਸਲਾਮ ਹੈ , ਜਿਵੇਂ ਕਿ ਅਸੀਂ ਉਪੱਰ ਬਿਆਨ ਕਰ ਚੁੱਕੇ ਹਾਂ ਕਿ ਅੱਲਾਹ ਦੀ ਤਾਬੇਦਾਰੀ ਤੇ ਆਗਿਆ ਪਾਲਣ ਨੂੰ ਹੀ ਇਸਲਾਮ ਆਖਦੇ ਹਨ । ਸੂਰਜ, ਚੰਨ ਤੇ ਤਾਰੇ ਸਭ ਮੁਸਲਮਾਨ ਹਨ । ਧਰਤੀ ਵੀ ਮੁਸਲਮਾਨ ਹੈ,ਜਲ,ਹਵਾ ਤੇ ਪ੍ਰਕਾਸ਼ ਵੀ ਮੁਸਲਮਾਨ ਹੈ ।ਰੁੱਖ,ਪੱਥਰ ਅਤੇ ਜਾਨਵਰ ਵੀ ਮੁਸਲਮਾਨ ਹਨ, ਉਹ ਮਨੁੱਖ ਵੀ ਜਿਹੜਾ ਰੱਬ ਨੂੰ ਪਛਾਣਦਾ, ਅੱਲਾਹ ਤੋਂ ਬਿਨਾਂ ਹੋਰਨਾਂ ਨੂੰ ਪੂਜਦਾ ਹੈ, ਜਿਹੜਾ ਦੂਜਿਆਂ ਨੂੰ ਅੱਲਾਹ ਦਾ ਭਗੀਦਾਰ ਬਣਾਉਂਦਾ ਹੈ, ਹਾਂ ਉਹ ਵੀ ਅਪਣੀ ਪ੍ਰਕਿਰਤੀ ਤੇ ਮਨੋ- ਬਿਰਤੀ ਪੱਖੋਂ ਮੁਸਲਮਾਨ ਹੀ ਹੈ, ਕਿਉਂਕਿ ਉਸ ਦਾ ਪੈਦਾ ਹੋਣਾ ਜੀਵਤ ਰਹਿਣਾ ਅਤੇ ਮਰਨਾ ਸਭ ਕੁਝ ਰੱਬੀ ਕਾਨੂੰਨ ਦੇ ਹੀ ਅਧੀਨ ਹੈ ।

ਉਸਦੇ ਸਮੂੱਚੇ ਅੰਗਾਂ ਤੇ ਉਸ ਦੇ ਸਰੀਰ ਦੇ ਰੋਮ-ਰੋਮ ਦਾ ਧਰਮ ਇਸਲਾਮ ਹੈ ਕਿਉਂਕਿ ਉਹ ਸਾਰੇ ਰੱਬੀ ਕਾਨੂਨ ਅਨੁਸਾਰ ਬਣਦੇ, ਵਧਦੇ ਤੇ ਗਤੀਸ਼ੀਲ ਹੁੰਦੇ ਹਨ, ਇੱਥੋਂ ਤਕ ਕਿ ਉਸਦੀ ਉਹ ਜ਼ਬਾਨ ਵੀ ਵਾਸਤਵ ਵਿੱਚ ਮੁਸਲਮਾਨ ਹੈ ਜਿਸ ਨਾਲ ਉਹ ਨਾਦਾਨੀ ਬਸ ਸ਼ਿਰਕ (ਅਨੇਕੇਸ਼ਵਰਵਾਦ)ਅਤੇ ਕੁਫ਼ਰ (ਅਧਰਮ)ਸਬੰਧੀ ਵਿਚਾਰ ਪ੍ਰਗਟ ਕਰਦਾ ਹੈ ।

ਉਸ ਦਾ ਉਹ ਸਿਰ ਵੀ ਜਨਮੋਂ ਹੀ ਮੁਸਲਮਾਨ ਹੈ ਜਿਸ ਨੂੰ ਉਹ ਮੱਲੋਜ਼ੋਰੀ ਅੱਲਾਹ ਤੋਂ ਬਿਨਾਂ ਦੂਜਿਆਂ ਅੱਗੇ ਝੁਕਾਉਂਦਾ ਹੈ । ਉਸ ਦਾ ਉਹ ਦਿਲ ਵੀ ਮੁਭਾਵਕ ਮੁਸਲਮਾਨ ਹੈ ਜਿਸ ਵਿੱਚ ਉਹ ਅਗਿਆਨਤਾ ਕਾਰਨ ਅੱਲਾਹ ਤੋਂ ਬਿਨਾਂ ਦੂਜਿਆਂ ਦਾ ਆਦਰ ਤੇ ਪ੍ਰੇਮ ਰੱਖਦਾ ਹੇ, ਕਿਉਂਕਿ ਇਹ ਸਮੂਹ ਵਸਤਾਂ ਅੱਲਾਹ ਦੇ ਨਿਯਮ ਦਾ ਹੀ ਪਾਲਣ ਕਰਦੀਆਂ ਹਨ ਅਤੇ ਇਹਨਾਂ ਦੀ ਹਰੇਕ ਕਿਰਿਆ ਅੱਲਾਹ ਦੇ ਨਿਯਮ ਅਧੀਨ ਹੀ ਹੁੰਦੀ ਹੈ ।

ਇਸਲਾਮ ਦੀ ਹਕੀਕਤ

لآاله الااله

ਤੁਸੀਂ ਦੇਖਦੇ ਹੋ ਕਿ ਦੁਨੀਆਂ ਵਿੱਚ ਜਿੰਨੀਆਂ ਚੀਜ਼ਾਂ ਹਨ ਸਾਰੀਆਂ ਇੱਕ  ਨਿਯਮ ਤੇ ਕਾਨੰਨ ਦੇ ਅਧੀਨ ਹਨ । ਚੰਨ ਅਤੇ ਤਾਰੇ ਸਭ ਇੱਕ ਜ਼ਬਰਦਸਤ ਨਿਯਮ ਵਿੱਚ ਬੱਝੇ ਹੋਵੇ ਹਨ ਜਿਸ ਦੇ ਵਿਰੁੱਧ ਉਹ ਰੱਤੀ ਭਰ ਨਹੀਂ ਹਿਲ ਸਕਦੇ । ਧਰਤੀ ਆਪਣੀ ਵਿਸ਼ੇਸ਼ ਗਤੀ ਨਾਲ ਘੁੰਮ ਰਹੀ ਹੈ, ਇਸ ਦੇ ਲਈ ਜਿਹੜਾ ਸਮਾਂ, ਗਤੀ ਅਤੇ ਪੱਥ ਨਿਯਤ ਕੀਤਾ ਗਿਆ ਹੈ, ਉਸ ਵਿੱਚ ਰਤੀ ਭਰ ਵੀ ਅੰਤਰ ਨਹੀਂ ਆਉਂਦਾ । ਜਲ ਤੇ ਹਵਾ, ਪ੍ਰਕਾਸ਼ ਤੇ ਤਾਪ ਸਾਰੇ ਇੱਕ ਨਿਯਮ ਤੇ ਕਾਨੂੰਨ ਦੇ ਪਾਬੰਦ ਹਨ । ਜੜ੍ਹ-ਪਦਾਰਥ, ਬਨਸਪਤੀ ਤੇ ਜਾਨਵਰਾਂ ਵਿਚੋਂ ਹਰੇਕ ਲਈ ਜਿਹੜਾ ਨਿਯਮ ਨਿਸ਼ਚਿਤ ਹੈ, ਉਸੇ ਅਨੁਸਾਰ ਇਹ ਸਾਰੇ ਪੈਦਾ ਹੁੰਦੇ ਹਨ,ਵਧਦੇ ਤੇ ਘਟਦੇ ਹਨ, ਜਿਊਂਦੇ ਹਨ ਤੇ ਮਰਦੇ ਹਨ । ਖ਼ੁਦ ਮਨੂੱਖ ਦੀ ਅਵਸਥਾ ਤੇ ਵੀ ਗ਼ੌਰ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉਹ ਵੀ ਪ੍ਰਾਕ੍ਰਿਤਕ ਨਿਯਮ ਦੇ ਅਧੀਨ ਹੈ । ਜਿਹੜਾ ਨਿਯਮ ਊਸ ਦੀ ਪੈਦਾਇਸ਼ ਲਈ ਨਿਸ਼ਚਤ ਕੀਤਾ ਗਿਆ ਹੈ, ਉਸੇ ਅਨੁਸਾਰ ਸਾਹ ਲੈਂਦਾ ਹੈ,ਜਲ, ਆਹਾਰ, ਤਾਪ ਤੇ ਪ੍ਰਕਾਸ਼ ਪ੍ਰਾਪਤ ਕਰਦਾ ਹੈ । ਉਸ ਦੇ ਦਿਲ ਦੀ ਧਡ਼ਕਣ, ਉਸ ਦਾ ਖ਼ੂਨ ਸੰਚਾਰ,ਉਸ ਦੀ ਸਾਹ ਲੈਣ ਤੇ ਕੱਢਣ ਦੀ ਕਿਰਿਆ ਉਸੇ ਨਿਯਮ ਤੇ ਕਾਨੂੰਨ ਅਧੀਨ ਹੁੰਦੀ ਹੈ ।ਉਸਦਾ ਦਿਮਾਗ਼,ਉਸਦਾ ਮਿਹਦਾ, ਉਸਦੇ ਫੇਫੜੇ, ਉਸ ਦੀਆਂ ਮਾਸਪੇਸ਼ੀਆਂ, ਉਸਦੇ ਹੱਥ ਪੈਰ, ਜ਼ਬਾਨ, ਅੱਖਾਂ, ਕੰਨ ਤੇ ਨੱਕ ਭਾਵ ਇਹ ਕਿ ਉਸ ਦੇ ਸਰੀਰ ਦਾ ਇੱਕ-ਇੱਕ ਭਾਗ ਉਹੀ ਕੰਮ ਕਰ ਗਿਹਾ ਹੈ, ਜਿਹੜਾ ਉਹਦੇ ਲਈ ਨਿਸ਼ਚਿਤ ਹੈ, ਅਤੇ ਉਸੇ ਢੰਗ ਨਾਲ ਕਰ ਗਿਹਾ ਹੈ, ਜਿਹੜਾ ਉਹਨੂੰ ਦੱਸ ਦਿੱਤਾ ਗਿਆ ਹੈ ।

ਇਸਲਾਮ ਸ਼ਬਦ ਦਾ ਅਰਥ

واذالجبال سيرت

ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ । ਅਰਬੀ ਭਾਸ਼ਾ ਵਿੱਚ ਇਸਲਾਮ ਦਾ ਅਰਥ ਹੈ, ਹੁਕਮ ਮੰਨਣਾ, ਆਤਮ- ਸਮਰਪਣ ਤੇ ਆਗਿਆਪਾਲਣ । ਇਸਲਾਮ ਧਰਮ ਦਾ ਨਾਂ ਇਸਲਾਮ ਇਸ ਲਈ ਹੀ ਰੱਖਿਆ ਗਿਆ ਹੈ ਕਿ ਇਹ ਅੱਲਾਹ ਦੀ ਤਾਬੇਦਾਰੀ ਤੇ ਉਸਦਾ ਆਗਿਆ ਪਾਲਣ ਹੈ ।

        ‘ਇਸਲਾਮ’ ਸ਼ਬਦ ਦਾ ਇੱਕ ਦੂਜਾ ਅਰਥ ਹੈ ਸੁਲਾਹ. ਸ਼ਾਂਤੀ, ਕੁਸ਼ਲਤਾ, ਸੁਰੱਖਿਆ, ਸ਼ਰਣ ਆਦਿ । ਮਨੁੱਖ ਨੂੰ ਵਾਸਤਵਿਕ ਸ਼ਾਂਤੀ ਉਸੇ ਸਮੇਂ ਮਿਲਦੀ ਹੈ ਜਦੋਂ ਉਹ ਆਪਣੇ ਆਪ ਨੂੰ ਅੱਲਾਹ ਦੇ ਸਪੁਰਦ ਕਰ ਦੇਵੇ ਅਤੇ ਉਸੇ ਦੇ ਆਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਲੱਗੇ । ਅਜਿਹੇ ਹੀ ਜੀਵਨ ਤੋਂ ਮਾਨਸਕ ਸ਼ਾਂਤੀ ਮਿਲਦੀ ਹੈ ਅਤੇ ਸਮਾਜ ਵਿੱਚ ਵੀ ਇਸੇ ਨਾਲ ਵਾਸਤਵਿਕ ਸ਼ਾਂਤੀ ਸਥਾਪਤ ਹੁੰਦੀ ਹੈ ।

ਅਧਿਆਇ ——-1ਇਸਲਾਮ

شجرة الأنبياء

ਨਾਉਂ ਰੱਖਣ ਦਾ ਕਾਰਣ–ਸੰਸਾਰ ਵਿੱਚ ਜਿੰਨੇ ਵੀ ਧਰਮ ਹਨ, ਉਹਨਾਂ ਵਿੱਚੋਂ ਹਰ ਇੱਕ ਦਾ ਨਾਉਂ ਜਾਂ ਤਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਂ ਤੇ ਰੱਖਿਆ ਗਿਆ ਹੈ ਜਾਂ ਉਸ  ਜਾ ਤੀ ਦੇ ਨਾਂ ਤੇ ਜਿਸ ਵਿੱਚ ਉਹ ਧਰਮ ਪੈਦਾ ਹੋਇਆ । ਉਦਾਹਰਨ ਵਿਜੋਂ ਈਸਾਈ ਧਰਮ ਦਾ ਨਾਂ ਇਸ ਲਈ ਈਸਾਈ ਧਰਮ ਹੈ ਕਿ ਉਹ ਦਾ ਸਬੰਦ ਹਜ਼ਰਤ ਈਸਾ (ਅ)ਨਾਲ ਹੇ । ਬੁੱਧ ਮੱਤ ਦਾ ਨਾਂ ਇਸ ਲਈ ਬੁਧ ਮੱਤ ਹੈ ਕਿ ਇਸ ਦੇ ਬਾਨੀ ਮਹਾਤਮਾ ਬੁੱਧ ਸਨ ।ਜ਼ਰਦੁਸ਼ਤੀ ਧਰਮ ਦਾ ਨਾਂ ਆਪਣੇ ਬਾਨੀ ਜ਼ਰਦੁਸ਼ਤ ਤੇ ਨਾਂ ਤੇ ਹੈ । ਯਹੂਦੀ ਧਰਮ ਇੱਕ ਵਿਸ਼ੇਸ਼ ਕਬੀਲੇ ਵਿੱਚ ਪੈਦਾ ਹੋਇਆ, ਜਿਸ ਦਾ ਨਾਂ ਯਹੂਦਾਹ ਸੀ । ਇਹੋ ਹਾਲ ਦੂਜੇ ਧਰਮਾਂ ਦੇ ਨਾਵਾਂ ਦਾ ਹੈ, ਪਰੰਤੂ ‘ਇਸਲਾਮ’ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵਿਅਕਤੀ ਜਾਂ ਜਾਤੀ ਨਾਲ ਸਬੰਧਿਤ ਨਹੀਂ ਹੈ, ਸਗੋਂ ਉਸ ਦਾ ਨਾਉਂ ਇੱਖ ਵਿਸ਼ੇਸ਼ ਗੁਣ ਨੂੰ ਪਰਗਟ ਕਰਦਾ ਹੈ ਜਿਹੜਾ ‘ਇਸਲਾਮ’ ਸ਼ਬਦ ਦੇ ਅਰਥ ਵਿੱਚ ਪਾਇਆ ਜਾਂਦਾ ਹੈ । ਇਸ ਨਾਉਂ ਤੋਂ ਖ਼ੁਦ ਸਪਸ਼ਟ ਹੁੰਦਾ ਹੈ ਕਿ ਇਹ ਕਿਸੇ ਵਿਅਕਤੀ ਦੇ ਦਿਮਾਗ ਦੀ ਉਪੱਜ ਨਹੀਂ, ਨਾਂ ਕਿਸੇ ਵਿਸ਼ੇਸ਼ ਜਾਤੀ ਤੱਕ ਸੀਮਤ ਹੈ । ਇਸ ਦਾ ਸਬੰਧ ਵਿਅਤੀ, ਦੇਸ਼ ਜਾਂ ਜਾਤੀ ਨਾਲ ਨਹੀਂ,ਕੇਵਲ ‘ਇਸਲਾਮ’ ਦਾ ਗੁਣ ਲੋਕਾਂ ਵਿੱਚ ਪੈਦਾ ਕਰਨਾਂ ਇਸ ਦਾ ਉਦੇਸ਼ ਹੈ । ਹਰੇਕ ਯੁੱਗ ਤੇ ਹਰੇਕ ਜਾਤੀ ਦੇ ਜਿਨ੍ਹਾਂ ਸੱਚ ਤੇ ਨੇਕ ਲੋਕਾਂ ਵਿੱਚ ਇਹ ਗੁਣ ਪਾਇਆ ਗਿਆ ਹੈ ਉਹ ਸਾਰੇ ‘ਮੁਸਲਮਾਨ’ ਸਨ, ਮੁਸਲਮਾਨ ਹਨ ਅਤੇ ਭਵਿੱਖ ਵਿੱਚ ਵੀ ਹੋਣਗੇ ।

ਬਾਬਾ ਫ਼ਰੀਦ ਜੀ ਦਾ ਮਜ਼ਹਬ

fgfਫ਼ਰੀਦ ਜੀ ਦੇ ਜੀਵਨ-ਲਿਖਾਰੀ ਫ਼ਰੀਦ ਜੀ ਨੂਮ ”ਸੂਫ਼ੀ” ਆਖਦੇ ਹਨ । ਉਹਨਾਂ ਦੇ ਮਜ਼ਹਬ ਦਾ ਨਾਮ ਕੋਈ ਭੀ ਰੱਖ ਲਉ, ਪਰ ਜਦੋ ਅਸੀ ਉਹਨਾਂ ਦੀ ਆਪਣੀ ਬਾਣੀ ਗਹੁ ਨਾਲ ਪੜ੍ਹ ਵਿਚਾਰ ਕੇ ਨਿਰਣਾਂ ਕਰਦੇ ਹਾਂ, ਤਾਂ ਉਨਾਂ ਦੇ ਧਾਰਮਿਕ ਖ਼ਿਆਲ ਹੇਠ ਲਿਖੇ ਅਨੁਸਾਰ ਦਿੱਸਦੇ ਹਨ:

        ਮਨੁੱਖ ਮਿਥੇ ਹੋਏ ਦਿਨ ਲੈ ਕੇ ਜਗਤ ਵਿਚ ਰੱਬ ਨੂੰ ਮਿਲਣ ਲਈ ਆਇਆ ਹੈ, ‘ਦਰਵੇਸ਼’ ਬਣਨ ਲਈ ਆਇਆ ਹੈ । ਪਰ ਮਾਇਆ ਦੇ ਮੋਹ ਦੀ ਪੋਟਲੀ ਇਸ ਨੂੰ ਨਿੰਦਿਆ ਤੇ ਵੈਰ –ਵਿਰੋਧ ਆਦਿਕ ਵਾਲੇ ਕੁਰਾਹੇ ਪਾਦੇਂਦੀ ਹੈ ।

        ‘ਦਰਵੇਸ਼’ ਬਣਨ ਲਈ ਕਿਸੇ ਜੰਗਲ ਵਿਚ ਜਾਣ ਦੀ ਲੋਡ਼ ਨਹੀਂ ਹੈ, ਘਰ ਦੀ ਕਿਰਤ-ਕਾਰ ਕਰਦਿਆਂ ਹਿਰਦੇ ਵਿਚ ਰੱਬ ਦੀ ਮੁਹੱਬਤ ਨੂੰ ਵੇਖਣਾ ਹੈ । ਐਸੇ ‘ਦਰਵੇਸ਼’ ਦੇ ਲੱਛਣ ਇਹ ਹਨ-

(1)ਸਹਿਨ-ਸ਼ੀਲਤਾ,

(2)ਦੁਨਿਆਵੀ ਲਾਲਚ ਤੋਂ ਨਜਾਤ,

(3)ਇਕ ਰੱਬ ਦੀ ਆਸ,

(4)ਖ਼ਲਕਤ ਦੀ ਸੇਵਾ,

(5)ਕਿਸੇ ਦਾ ਦਿਲ ਨਾ ਦੁਖਾਉਣਾ,

(6)ਹੱਕ ਦੀ ਕਮਾਈ,

(7)ਰੱਬ ਦੀ ਯਾਦ,।

ਜੇ ਮਾਇਆਂ ਦਾ ਲਾਲਚ ਨਹੀਂ ਮੁੱਕਾ ਤਾਂ ਧਾਰਮਿਕ ਭੇਖ ਤੇ ਧਾਰਮਿਕ ਆਹਰ ‘ਦਰਵੇਸ਼ੀ’ ਜੀਵਨ ਨੂੰ ਸਗੋਂ ਇਤਨਾਂ ਘੁਟ ਦੇਂਦੇ ਹਨ ਕਿ ਉਸ ਦਾ ਪੱਲ੍ਹਰਨਾ ਐਖਾ ਹੋ ਜਾਂਦਾ ਹੈ।