Monthly Archives: February 2013

ਸੱਬ ਤੋਂ ਵੱਡਾ ਜ਼ਾਲਮ ਕੌਣ

 

ਅੱਲਾਹ ਨੇ ਇਹਨਾਂ ਵਿਸਤਾਂ ਉੱਤੇ ਮਨੁੱਖ ਨੂੰ ਥੋੜ੍ਹਾ ਜਿਹਾ ਅਧਿਕਾਰ ਜ਼ਰੂਰ ਪ੍ਰਦਾਨ ਕੀਤਾ ਹੈ, ਪਰੰਤੂ ਹਰ ਚੀਜ਼ ਦੀ ਪ੍ਰਕਿਰਤੀ ਇਹ ਚਾਹੁੰਦੀ ਹੈ ਕਿ ਉਸ ਤੋਂ ਅੱਲਾਹ ਦੀ ਇੱਛਾ ਅਨੁਸਾਰ ਕੰਮ ਲਿਆ ਜਾਵੇ ਪਰ ਜਿਹੜਾ ਵਿਅਕਤੀ ਕੁਫ਼ਰ ਕਰਦਾ ਹੈ ਇਹ ਇਹਨਾਂ ਸਭਨਾਂ ਚੀਜ਼ਾਂ ਤੋਂ ਉਹਨਾਂ ਦੀ ਪ੍ਰਕਿਰਤੀ ਦੇ ਵਿਰੁੱਧ ਕੰਮ ਲੈਂਦੇ ਹੈ ।

ਉਹ ਆਪਣੇ ਮਨ ਵਿੱਚ ਦੂਜਿਆਂ ਦੀ ਵਡਿਆਈ, ਪ੍ਰੇਮ ਤੇ ਡਰ ਨੂੰ ਥਾਂ ਦਿੰਦਾ ਹੈ,ਜਦੋਂਕਿ ਦਿਲ ਦੀ ਪ੍ਰਕਿਰਤੀ ਇਹ ਚਾਹੁੰਦੀ ਹੈ ਇਸ ਵਿੱਚ ਅੱਲਾਹ ਦੀ ਵਡਿਆਈ, ਉਸ ਦਾ ਪ੍ਰੇਮ ਅਤੇ ਉਸ ਦਾ ਡਰ ਭਉ ਹੋਵੇ । ਉਹ ਆਪਣੀਆਂ ਸਮੂਹ ਇੰਦਰੀਆਂ ਤੇ ਅੰਗਾਂ ਨਾਲ ਅਤੇ ਦੁਨੀਆਂ ਦੀਆਂ ਸਭਨਾਂ ਵਸਤਾਂਤੋਂ ਜਿਹੜੀਆਂ ਉਹਦੇ ਅਧਿਕਾਰ ਵਿੱਚ ਹਨ ਅੱਲਾਹ ਦੀ ਇੱਛਾ ਦੇ ਵਿਰੁੱਧ ਕੰਮ ਲੈਂਦਾ ਹੈ । ਜਦੋਂ ਕਿ ਹਰ ਚੀਜ਼ ਦੀ ਪ੍ਰਕਿਰਤੀ ਇਹ ਚਾਹੁੱਦੀ ਹੈ ਕਿ ਉਸ ਤੋਂ ਅੱਲਾਹ ਦੀ ਵਿਧੀ ਤੇ ਨਿਯਮ ਅਨੁਸਾਰ ਕੰਮ ਲਿਆ ਜਾਵੇ ।ਦੱਸੋ ਅਜਿਹੋ ਵਿਆਕਤੀ ਨਾਲੋਂ ਵਧਕੇ ਹੋਰ ਕੌਣ ਜ਼ਾਲਮ ਹੋਵੇਗਾ ਜਿਹੜਾ ਆਪਣੇ ਜੀਵਨ ਵਿੱਚ ਹਰ ਸਮੇਂ ਹਰ ਚੀਜ਼ ਉੱਪਰ ਇੱਥੋਂ ਤੱਕ ਕਿ ਆਪਣੇ ਆਪ ‘ਤੇ ਵੀ ਜ਼ੁਲਮ ਢਾਹੁਦਾ ਰਹੇ ।

ਕੁਫ਼ਰ ਇੱਕ ਜ਼ੁਲਮ ਹੈ,

ਕੁਫ਼ਰ ਇੱਕ ਜ਼ੁਲਮ ਹੈ, ਬਲਕਿ ਸਭ ਤੋਂ ਵੱਡਾ ਜ਼ੁਲਮ ਕੁਫ਼ਰ ਹੀ ਹੈ । ਤੁਸੀਂ ਜਾਣਦੇ ਹੋ ਕਿ ਜ਼ੁਲਮ ਕਿਸਨੂੰ ਕਹਿੰਦੇ ਹਨ ? ਜ਼ੁਲਮ ਇਹ ਹੈ ਕਿ ਕਿਸੇ ਚੀਜ਼ ਤੋਂ ਉਸ ਦੇ ਸ਼ੁਭਾਅ ਅਤੇ ਪ੍ਰਕਿਰਤੀ ਦੇ ਵਿਰੁੱਧ ਜ਼ਬਰਦਸਤੀ ਕੰਮ ਲਿਆ ਜਾਵੇ । ਤੁਸੀਂ ਜਾਣ ਚੁੱਕੇ ਹੋ ਕਿ ਦੁਨੀਆਂ ਵਿੱਚ ਜਿੰਨੀਆਂ ਵੀ ਚੀਜ਼ਾਂ ਹਨ ਸਾਰੀਆਂ ਰੱਬ ਦੀ ਆਗਿਆ ਦੇ ਅਧੀਨ ਹਨ ਅਤੇ ਉਹਨਾਂ ਦਾ ਸੁਭਾਅ ਹੀ ‘ਇਸਲਾਮ’ ਅਰਥਾਤ ਅੱਲਾਹ ਦੀ ਵਿਧੀ ਤੇ ਨਿਯਮ ਦਾ ਪਾਲਣ ਕਰਨਾ ਹੈ । ਖ਼ੁਦ ਮਨੁੱਖ ਦਾ ਸਮੁੱਚਾ ਸਰੀਰ ਤੇ ਸਰੀਰ ਦਾ ਹਰੇਕ ਭਾਗ ਜਨਮੋਂ ਹੀ ਇਸੇ ਪ੍ਰਕਿਰਤੀ ਦੇ ਅਨੁਰੂਪ ਹੈ । ਅੱਲਾਹ ਨੇ ਇਹਨਾਂ ਵਿਸਤਾਂ ਉੱਤੇ ਮਨੁੱਖ ਨੂੰ ਥੋੜ੍ਹਾ ਜਿਹਾ ਅਧਿਕਾਰ ਜ਼ਰੂਰ ਪ੍ਰਦਾਨ ਕੀਤਾ ਹੈ, ਪਰੰਤੂ ਹਰ ਚੀਜ਼ ਦੀ ਪ੍ਰਕਿਰਤੀ ਇਹ ਚਾਹੁੰਦੀ ਹੈ ਕਿ ਉਸ ਤੋਂ ਅੱਲਾਹ ਦੀ ਇੱਛਾ ਅਨੁਸਾਰ ਕੰਮ ਲਿਆ ਜਾਵੇ ਪਰ ਜਿਹੜਾ ਵਿਅਕਤੀ ਕੁਫ਼ਰ ਕਰਦਾ ਹੈ ਇਹ ਇਹਨਾਂ ਸਭਨਾਂ ਚੀਜ਼ਾਂ ਤੋਂ ਉਹਨਾਂ ਦੀ ਪ੍ਰਕਿਰਤੀ ਦੇ ਵਿਰੁੱਧ ਕੰਮ ਲੈਂਦੇ ਹੈ ।

ਕੁਫ਼ਰ ਦੀਆਂ ਹਾਨੀਆਂ

ਕੁਫ਼ਰ ਇੱਕ ਪ੍ਰਕਾਰ ਦੀ ਆਗਿਆਨਤਾ ਹੈ ਸਗੋਂ ਅਸਲੀ ਆਗਿਆਨਤਾ ਕੁਫ਼ਰ ਹੀ ਹੈ ।ਇਸ ਤੋਂ ਵਧਕੇ ਹੋਰ ਕੀ ਆਗਿਆਨਤਾ ਹੋ ਸਕਦੀ ਹੈ ਕਿ ਮਨੁੱਖ ਖ਼ੁਦਾ ਤੋਂ ਅਣਜਾਣ ਹੋਵੇ ।ਇੱਕ ਵਿਅਕਤੀ ਦੁਨੀਆਂ ਦੇ ਇੰਨੇ ਵੱਡੇ ਕਾਰਖ਼ਾਨੇ ਨੂੰ ਬਨਾਉਣ ਤੇ ਚਲਾਉਣ ਵਾਲਾ ਕੌਣ ਹੈ ਅਤੇ ਉਹ ਕਿਹੜਾ ਕਾਰੀਗਰ ਹੈ ਜਿਸਨੇ ਕੋਲੇ, ਲੋਹੇ, ਕੈਲਸ਼ੀਅਮ ਅਤੇ ਸੋਡੀਅਮ ਤੇ ਅਜਿਹੀਆਂ ਹੀ ਕੁੱਝ ਚੀਜ਼ਾਂ ਨੂੰ ਮਿਲਾਕੇ ਮਨੁੱਖ ਵਰਗੇ ਆਕਰਸ਼ਕ ਪ੍ਰਾਣੀ ਦੀ ਰਚਨਾ ਕਰ ਦਿੱਤੀ । ਇੱਕ ਵਿਅਕਤੀ ਸੰਨਸਾਰ ਵਿੱਚ ਹਰ ਪਾਸੇ ਅਜਿਹੀਆਂ ਚੀਜ਼ਾਂ ਤੇ ਅਜਿਹੇ ਕੰਮ ਵੇਖਦਾ ਹੈ ਜਿਨ੍ਹਾਂ ਵਿੱਚ ਅਦੁੱਤੀ ਇੰਜਨੀਅਰੀ, ਹਿਸਾਬ ਦਾਨੀ, ਰਸਾਇਣ ਗਿਆਨ ਤੇ ਸਮੁੱਚੀਆਂ ਯੁਕਤੀਆਂ ਦੇ ਚਮਤਕਾਰ ਵਿਖਾਈ ਦਿੰਦੇ ਹਨ ਪਰੰਤੂ ਉਹ ਨਹੀਂ ਜਾਣਦਾ ਕਿ ਉਹ ਗਿਆਨ ਤੇ ਬੁੱਧੀਮੱਤਾ ਵਾਲੀ ਸੱਤਾ ਕਿਹੜੀ ਹੈ ਜਿਸ ਨੇ ਬ੍ਰਹਿਮੰਡ ਵਿੱਚ ਇਹ ਸਾਰੇ ਕੰਮ ਕੀਤੇ ਹਨ । ਸੋਚੋ ਤੇ ਵਿਚਾਰ ਕਰੋ ਕਿ ਅਜਿਹੇ ਵਿਅਕਤੀ ਲਈ ਅਸਲੀ ਗਿਆਨ ਦੇ ਬੂਹੇ ਕਿਵੇਂ ਖੁੱਲ੍ਹ ਸਕਦੇ ਹਨ, ਜਿਸਨੂੰ ਗਿਆਨ ਦਾ ਪਹਿਲਾ ਸਿਰਾ ਹੀ ਨਾ ਲੱਭਿਆ ਹੋਵੇ? ਚਾਹੇ ਉਹ ਕਿੰਨੀ ਵੀ ਸੋਚ ਵਿਚਾਰ ਕਰੇ, ਕਿੰਨਾ ਹੀ ਭਾਲ –ਖੋਜ ਵਿੱਚ ਸਿਰ ਖਪਾਵੇ,ਉਸ ਨੂੰ ਕਿਸੇ ਵਿਭਾਗ ਵਿੱਚ ਗਿਆਨ ਦਾ ਸਿੱਧਾ ਤੇ ਸਤਿ ਮਾਰਗ ਨਹੀਂ ਮਿਲੇਗਾ, ਕਿਉਂਕਿ ਉਸ ਨੂੰ ਮੁੱਢ ‘ਚੇ ਹੀ ਅਗਿਆਨਤਾ ਦਾ ਹਨੇਰਾ ਦਿਖਾਈ ਦੇਵੇਗਾ ਅਤੇ ਅੰਤ ਵਿੱਚ ਵੀ ਉਹ ਹਨੇਰੇ ਤੋਂ ਬਿਨਾਂ ਕੁੱਝ ਨਹੀਂ ਵੇਖੇਗਾ ।

 

          فى مكائد الشيطان التى يكيدبها ابن آدم

فاعلم أن القلوب إذا اشتغلت بالبدع أعرضت عن السنن. فتجد أكثر هؤلاء العاكفين على القبورمعرضين عن طريقة من فيها وهديه وسنة، مشتغلين بقبره عماأمربه ودعاإليه ،وتعظيم الانبياء والصالحين ومحبتهم إنماهى باتباع مادعوا إليه من العلم النافع، والعمل الصالح ،وإكتفاء آثارهم ، وسلوك طريقتهم ،دون عبادة قبورهم ـ والعكوف عليها ،واتخاذهاأعيادا، (الى اهل القبو رخاصة) اللهم احفظنا من مكائد الشيطان من الجن والانس ـ آمين يارب

ਇੰਨਸਾਨਾ ਦੀ ਤਬਾਹੀ ਦਾ ਵਾਸਤਵਿਕ ਕਾਰਨ.

 

الاسراف فى الزواج

ਅੱਜ  ਅਸੀਂ ਇੰਨਸਾਨਾਂ ਦੇ ਜੀਵਨ ਚੂੰ ਸ਼ਾਂਤੀ ਅਤੇ ਚੈਨ ਕਿਊੰ ਚੱਲਾਗਿਆ ? ਆਦਮੀ ਆਦਮੀ ਦੇ ਲਈ ਦੂਸ਼ਮਨ ਕਿਊੰ ਬੰਨ ਗਿਆ  ਹੈ ? ਮੇਰੇ  ਕੋਲ  ਇਸ ਦਾ ਸਿਧਾ ਸਾਧਾ ਉਤੱਰ ਇਹ ਹੈ ਕਿ ਇੰਨਸਾਨ ਆਪਨੇ ਪੈਦਾ ਕਰਨ ਵਾਲੈ ਨੂੰ  ਭੁੱਲ ਬੈਠਾ ਹੈ,. ਸੰਸਾਰ ਦੇ ਵਾਸਤਵਿਕ ਸ਼ਾਸਕ ਦੇ ਵਿਰੁਧ ਚੱਲ ਰਿਹਾ ਹੈ, ਅਤੇ ਜੱਦਤੱਕ ਉਸ ਨੂੰ ਵਾਸਤਵਿਕਤਾ ਦੇ ਅਨੂੰਸਾਰ ਨ ਬਨਾਏਗਾ ਕੱਦੀ ਚੈਨ ਨ ਪਾ ਸਕੇਗਾ ।

ਖੁੱਦ ਆਪ  ਵਿਚਾਰ ਕਰੋ ਕਿ ਅੱਗਰ ਆਪ ਕਿਸੀ ਨੋਕਰਨੂੰ ਤੱਨਖਾਹਾ ਦੇ ਕੇ ਪਾਲ ਰਹੇ ਹੋ ਤਾਂ ਕਿਆ ਉਸ ਨੋਕਰ ਦੀ ਅਸਲੀ  ਹੈਸਿਅਤ ਇਹ ਨਹੀ ਹੈ ਕਿ ਉਹੋ ਆਪ ਦੀ ਆਗਿਆ ਦਾ ਪਾਲੱਣ ਕਰੇ  ਅਤੋ  ਆਪ  ਦੀ ਇਸ਼ਿਆ ਅਨੂੰਸਾਰ ਕੰਮ ਕਰੇ ?

ਅੱਗਰ ਉਹੋ ਆਪਦਾ ਕੰਮ ਨ ਕਰ ਕੇ ਕਿਸੀ ਦੁਸਰੇ ਦਾ ਕੰਮ ਕਰ ਰਿਹਾ ਹੈ,,ਯਾ  ਆਪ ਦੇ ਕੰਮ ਦੇ ਨਾਲ ਕਿਸੀ ਦੁਸਰੇ ਦਾ ਵੀ ਕੰਮ ਕਰਦਾ ਹੈ ਤਾਂ ਕਿਆ ਆਪ ਨੂੰ ਉਸ ਨੋਕਰ ਉਤੇ ਗੁਸਾ ਨ ਆਵੇ ਗਾ  ?  ਬੱਡੇ ਦੁੱਖ ਦੀ ਗੱਲ ਹੈ  ਕਿ ਅੱਜ ਅਸੀ ਅਪਨੇ  ਅਸਲੀ ਪ੍ਰਮਾਤਮਾਂ ਨੂੰ ਭੁੱਲ ਕੇ ਆਪਨੇ  ਸੱਮਾਜ ਦੇ ਗੁਰੂਆੱ ਅਤੇ ਰਿਸ਼ਿਆਂ  ਨੂੰ ਸੱਬ ਕੁਝ ਸਮੱਝ ਲਿਆ ਹੇ ,.।

ਕਿਯਾ ਇਹ ਸੱਚ ਨਹੀ ਹੈ ਕਿ ਅੱਗਰ ਕੋਈ ਅਨਾਡੀ ਵਿਆਕਤੀ ਕਿਸੀ ਮਸ਼ੀਨ ਨੂੰ ਚਲਾਓਨਾਂ ਸੂਰੂਕਰ ਦੇ ਜਿਸ ਮੱਸ਼ਿਨ ਦੀ ਮਸ਼ੀਨਰੀ ਦਾ ਜਾਨਕਾਰ ਨ ਹੋਵੇ ਤਾਂ ਉਸ ਨੂੰ ਬਿਗਾਡ਼ ਦਿਵੇ  ਗਾ  ?

ਇਹੀ ਉਹਦਾਹਰਣ ਇਸ ਸੰਸਾਰ ਦੀ ਹੈ, ਅੱਗਰ ਇੰਨਸਾਨ  ਇਸ ਨਿਯਮ ਦਾ ਪਾਲਣ ਕਰਣ ਲੱਗਿ ਜਿਸ ਨੂੰ  ਆਪ ਖੁੱਦ ਇਸ ਮਸ਼ੀਨ ਦੇ ਬੰਨਾਓਣ ਵਾਲੇ ਨੇ ਨਿਸ਼ਚਿਤ ਕਿਤਾ ਹੈ ਤਾਂ ਉਸਦਾ  ਜੀਵਨ ਸੁੱਖ ਅਤੇ ਸਾਂਤੀ ਨਾਲ ਭਾੱਰਭੂਰ ਹੋ ਜਾਵੇ ਗਾ । :

ਕੁਫ਼ਰ ਦੀ (ਅਸਲੀਅਤ)ਵਾਸਤਵਿਕਤਾ

فكرة الحاديةفكرة الحادية وردود عليها

  ਇਸ ਦੀ ਤੁਲਨਾ ਵਿੱਚ ਦੂਜਾ ਮਨੁੱਖ ਉਹ ਹੈ ਜਿਹੜਾ ਮੁਸਲਮਾਨ ਪੈਦਾ ਹੋਇਆ ਅਤੇ ਜੀਵਨ ਭਰ ਅਚੇਤਨ ਰੂਪ ਵਿੱਚ ਮੁਸਲਮਾਨ ਹੀ ਰਿਹਾ, ਪਰੰਤੂ ਆਪਣੀ ਬੁੱਧੀ ਤੇ ਗਿਆਨ ਬਲ ਤੋਂ ਕੰਮ ਲੈ ਕੇ ਉਸ ਨੇ ਰੱਬ ਨੂੰ ਨਾ ਪਛਾਣਿਆ ਤੇ ਆਪਣੇ ਆਜਾਦ ਖੇਤਰ ਦੀ ਸੀਮਾ ਵਿੱਚ ਅੱਲਾਹ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ।ਇਹ ਵਿਅਕਤੀ ਕਾਫ਼ਰ ਹੈ ਕੁਫਰ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ । ਕੁਫ਼ਰ ਦੇ ਅਸਲ ਅਰਥ ਛੁਪਾਉਣ ਤੇ ਪਰਦਾ ਪਾਉਣ ਦੇ ਹਨ । ਅਜਿਹੇ ਵਿਅਕਤੀ ਨੂੰ ਇਸੇ ਲਈ ਕਾਫਰ ਆਖਿਆ ਜਾਂਦਾ ਹੈ ਕਿ ਉਸਨੇ ਆਪਣੀ ਸਹਿਜ ਪ੍ਰਕਿਰਤੀ ਉੱਤੇ ਨਾਦਾਨੀ ਦਾ ਪਰਦਾ ਪਾਇਆ ਹੋਇਆ ਹੈ । ਉਸ ਦੀ ਜਨਮ ਸਿੱਧ ਪ੍ਰਕਿਰਤੀ ਇਸਲਾਮ ਦੀ ਪ੍ਰਕਿਰਤੀ ਦੇ ਅਨੁਰੂਪ ਹੈ । ਉਸ ਦਾ ਸਾਰਾ ਸਰੀਰ ਤੇ ਸਰੀਰ ਦਾ ਹਰ ਭਾਗ ਇਸਲਾਮ ਦੀ ਪ੍ਰਕਿਰਤੀ ਅਨੁਸਾਰ ਕੰਮ ਕਰ ਗਿਹਾ ਹੈ ।ਉਸ ਦੇ ਚਾਰੇ ਪਾਸੇ ਸਾਰੀ ਦੁਨੀਆਂ ਇਸਲਾਮ ‘ਤੇ ਚਲ ਰਹੀ ਹੈ । ਪਰੰਤੂ ਉਸ ਦੀ ਅਕਲ ਉੱਤੇ ਪਰਦਾ ਪੈਗਿਆ ਹੈ । ਸਮੁੱਚੀ ਦੁਨੀਆਂ ਦੀ ਤੇ ਖ਼ੁਦ ਆਪਣੀ ਪ੍ਰਕਿਰਤੀ ਉਸ ਦੇ ਅੱਖੋਂ ਪਰੋਖੇ ਹੋ ਗਈ ਹੈ । ਉਹ ਉਸਦੇ ਵਿਰੁੱਧ ਸੋਚਦਾ ਹੈ ਤੇ ਉਸ ਦੇ ਵਿਰੁੱਧ ਚੱਲਣ ਦਾ ਯਤਨ ਕਰਦਾ ਹੈ ।

        ਹੁਣ ਤੁਸੀਂ ਸਮਝ ਸਕਦੇ ਹੋ ਕਿ ਜੋ ਵਿਅਕਤੀ ਕਾਫ਼ਰ ਹੈ, ਉਹ ਕਿੰਨਾ ਰਾਹੋਂ ਭਟਕਿਆ ਹੋਇਆ ਹੈ ।