Monthly Archives: March 2013

ਅਸਲ ਉਪਕਾਰਕਰਤਾ ਕੋਣ

ਕੁਫ਼ਰ ਕੇਵਲ ਜ਼ੁਲਮ ਹੀ ਨਹੀਂ, ਵਿਦਰੋਹ,ਆਕ੍ਰਿਤਘਣਤਾ ਤੇ ਨਮਕ ਹਰਾਮੀ ਵੀ ਹੈ ।

ਰਤਾ ਵਿਚਾਰ ਕਰੋ ਮਨੁੱਖ ਕੋਲ ਉਸਦੀ ਆਪਣੀ ਕਿਹੜੀ ਚੀਜ਼ ਹੈ ? ਆਪਣੇ ਦਿਮਾਗ ਨੂੰ ਉਸਨੇ ਬਣਾਇਆ ਜਾਂ ਅੱਲਾਹ ਨੇ ? ਆਪਣੇ ਦਿਲ, ਆਪਣੀਆਂ ਆੱਖਾਂ, ਆਪਣੀ ਜ਼ਬਾਨ, ਆਪਣੇ ਹੱਥ-ਪੈਰ ਤੇ ਆਪਣੇ ਸਮੂਹ ਅੰਗਾਂ ਦਾ ਉਹ ਖ਼ੁਦ ਸਿਰਜਣ ਹਾਰ ਹੈ ਜਾਂ ਅੱਲਾਹ ? ਉਸ ਦੇ ਚਾਰੇ ਪਾਸੇ ਜਿੰਨੀਆਂ ਚੀਜ਼ਾਂ ਹਨ ,ਉਹਨਾਂ ਨੂੰ ਪੈਦਾ ਕਰਨ ਵਾਲਾ ਖ਼ੁਦ ਮਨੁੱਖ ਜਾਂ ਅੱਲਾਹ ?ਇਹਨਾਂ ਸਮੂਹ ਵਸਤਾਂ ਨੂੰ ਮਨੁੱਖ ਲਈ ਲਾਭਦਾਇਕ,ਉਪਯੋਗੀ ਬਣਾਉਣਾ ਤੇ ਉਹਨਾਂ ਦੇ ਉਪਯੋਗ ਦੀ ਸ਼ਕਤੀ ਮਨੁੱਖ ਦਾ ਆਪਣਾ ਕੰਮ ਹੈ ਜਾਂ ਅੱਲਾਹ ਦਾ ?ਤਸੀਂ ਆਖੋਗੇ ਇਹ ਸਾਰੀਆਂ ਵਸਤਾਂ ਅੱਲਾਹ ਦੀਆਂ ਹਨ । ਅੱਲਾਹ ਨੇ ਹੀ ਇਹਨਾ ਨੂੰ ਪੈਦਾ ਕੀਤਾ ਹੈ, ਅੱਲਾਹ ਹੀ ਇਹਨਾਂ ਦਾ ਮਾਲਕ ਹੈ  ਅਤੇ ਅੱਲਾਹ ਦੇ ਹੀ ਪ੍ਰਦਾਨ ਕਰਨ ਸਦਕਾ ਇਹ ਮਨੁੱਖ ਨੂੰ ਮਿਲੀਆਂ ਹਨ ।ਜਦੋਂ ਅਸਲ ਸਚਾਈ ਇਹ ਹੈ ਤਾਂ ਉਸ ਤੋਂ ਵੱਡਾ ਵਿਦਰੋਹੀ ਕੌਣ ਹੇਵੇਗਾ ਜਿਹੜਾ ਅੱਲਾਹ ਦੇ ਦਿੱਤੇ ਹੋਏ ਦਿਮਾਗ਼ ਨਾਲ  ਹੀ ਅੱਲਾਹ ਦੇ ਵਿਰੁੱਧ ਸੋਚੇ । ਅੱਲਾਹ ਦੇ ਪ੍ਰਦਾਨ ਕੀਤੇ ਦਿਲ ਵਿੱਚ ਹੀ ਉਸ ਦੇ ਵਿਰੁੱਧ ਭਾਵਨਾਵਾਂ ਨੂੰ ਥਾਂ ਦੇਵੇ । ਅੱਲਾਹ ਨੇ ਜਿਹੜੀਆਂ ਅੱਥਾਂ, ਜਿਹੜੀ ਜ਼ਬਾਨ, ਜਿਹੜੇ ਹੱਥ-ਪੈਰ ਅਤੇ ਜਿਹੜੀਆਂ ਦੂਜੀਆਂ ਚੀਜ਼ਾਂ ਉਸਨੂੰ ਬਖ਼ਸ਼ੀਆਂ ਹਨ,ਉਹਨਾਂ ਨੂੰ ਅੱਲਾਹ ਦੀ ਹੀ ਪਸੰਦ ਤੇ ਮਰਜ਼ੀ ਦੇ ਵਿਰੁੱਧ ਪ੍ਰਯੋਗ ਕਰੇ। ਜੇਕਰ ਕੋਈ ਨੌਕਰ ਆਪਣੇ ਮਾਲਕ ਦਾ ਨਮਕ ਖਾ ਕੇ ਉਹਦੇ ਨਾਲ ਵਿਸ਼ਵਾਸਘਾਤ ਕਰਦਾ ਹੈ ਤਾਂ ਤੁਸੀਂ ਉਸ ਨੂੰ ਨਮਕ ਹਰਾਮ ਕਹਿੰਦੇ ਹੋ । ਜੇਕਰ ਕੋਈ ਸਰਕਾਰੀ ਕਰਮਚਾਰੀ ਹਕੂਮਤ ਦੇ ਦਿੱਤੇ ਅਧਿਕਾਰਾਂ ਦਾ ਪ੍ਰਯੋਗ ਹਕੂਮਤ ਦੇ ਹੀ ਵਿਰੁੱਧ ਕਰਦਾ ਹੈ ਤਾਂ ਤੁਸੀਂ ਉਸ ਨੂੰ ਵਿਦਰੋਹੀ ਆਖਦੇ ਹੋ । ਜੇਕਰ ਕੋਈ ਉਸ ਵਿਅਕਤੀ ਨਾਲ ਜਿਸਦਾ ਉਸ ਉੱਪਰ ਉਪਕਾਰ ਹੋਵੇ ਨਮਕ ਹਰਾਮ ਕਰਦਾ ਹੈ ਤਾਂ ਉਸਨੂੰ ਤੁਸੀਂ ਆਕ੍ਰਿਤਘਣ ਕਹਿੰਦੇ ਹੋ, ਪਰੰਤੂ ਮਨੁੱਖ ਪ੍ਰਤੀ ਮਨੁੱਖ ਦੀ ਨਮਕਹਰਾਮੀ, ਨਮਕ ਹਰਾਮ ਤੇ ਆਕ੍ਰਿਤਘਣਤਾ ਦੀ ਕੀ ਵਾਸਤਵਿਕਤਾ ਹੈ ? ਮਨੁੱਖ ਦੂਜੇ ਮਨੁੱਖ ਨੂੰ ਕਿੱਥੋਂ ਉਪਜੀਵਕਾ ਦਿੰਦਾ ਹੈ ।ਉਹ ਅੱਲਾਹ ਦੀ ਹੀ ਦਿੱਤੀ ਹੋਈ ਜੀਵਕਾ ਤਾਂ ਹੈ। ਹਕੂਮਤ ਆਪਣੇ ਕਰਮਚਾਰੀਆਂ ਨੂੰ ਜਿਹੜੇ ਅਧੀਕਾਰ ਦਿੰਦੀ ਹੈ ।ਉਹ ਕਿੱਥੋਂ ਆਏ ਹਨ ? ਅੱਲਾਹ ਨੇ ਹੀ ਤਾਂ ਸੱਤਾ ਪ੍ਰਦਾਨ ਕੀਤੀ ਹੈ । ਕੋਈ ਉਪਕਾਰ ਕਰਨ ਵਾਲਾ ਦੂਜੇ ਵਿਅਕਤੀ ਉੱਤੇ ਕਿੱਥੋਂ ਉਪਕਾਰ ਕਰਦਾ ਹੈ ? ਸਬ ਕੁਝ ਅੱਲਾਹ ਦਾਹੀ ਤਾਂ ਦਿੱਤਾ ਹੋਇਆ ਹੈ ।ਮਨੁੱਖ ਉੱਤੇ ਸਭ ਤੋਂ ਵੱਡਾ ਹੱਕ ਉਸਦੇ ਮਾਂ-ਬਾਪ ਦਾ ਹੈ ਪਰੰਤੂ ਮਾਂ ਬਾਪ ਦੇ ਦਿਲ ਵਿੱਚ ਸੰਤਾਨ ਪ੍ਰਤੀ ਪ੍ਰੇਮ ਕਿਸਨੇ ਪੈਦਾ ਕੀਤਾ ? ਮਾਂ ਦੇ ਸੀਨੇ ਵਿੱਚ ਦੁੱਧ ਕਿਸਨੇ ਉਤਾਰਿਆ ? ਬਾਪ ਦੇ ਦਿਲ ਵਿੱਚ ਇਹ ਗੱਲ ਕਿਸਨੇ ਬਿਠਾਈ ਕਿ ਆਪਣੀ ਖ਼ੂਨ-ਪਸੀਨੇ ਦੀ ਕਮਾਈ ਖੱਲ-ਮਾਸ ਦੇ ਇੱਕ ਬੇਕਾਰ ਲੋਥੜੇ ਉੱਤੇ ਖੁਸ਼ੀ ਖੁਸ਼ੀ ਨਿਛਾਵਰ ਕਰ ਦੇਵੇ । ਉਸਦੇ ਪਾਲਣ-ਪੋਸ਼ਣ ਤੇ ਸਿੱਖਿਆ ਉੱਤੇ ਆਪਣਾ ਸਮਾਂ, ਆਪਣਾ ਧਨ, ਆਪਣਾ ਅਰਾਮ-ਚੈਨ ਸਭ ਕੁਝ ਅਰਪਣ ਕਰ ਦੇਵੇ ।ਹੁਣ ਦੱਸੋ ਕਿ ਜੋ ਅੱਲਾਹ ਮਨੱਖ ਦਾ ਅਸਲ ਉਪਕਾਰਕਰਤਾ ਹੈ,ਅਸਲ ਸਮਰਾਟ ਹੈ ਸਭ ਤੋਂ ਵੱਡਾ ਪਾਲਣਕਰਤਾ ਹੈ ।ਜੇਕਰ ਉਸੇ ਨਾਲ ਮਨੱਖ ਕੁਫ਼ਰ ਕਰੇ,ਉਸਨੂੰ ਅੱਲਾਹ ਪ੍ਰਵਾਨ ਨਾ ਕਰੇ ਉਸ ਦੀ ਬੰਦਗੀ ਤੋਂ ਇਨਕਾਰ ਕਰੇ ਅਤੇ ਉਸਦੇ ਅਗਿਆਪਾਲਣ ਤੋਂ ਮੂੰਹ ਮੋੜੇ ਤਾਂ ਇਹ ਕਿੰਨਾ ਘੋਰ ਵਿਦਰੋਹ ਹੈ, ਅਕ੍ਰਿਤਘਣਤਾ ਅਤੇ ਨਮਕਹਰਾਸੀ ਹੈ।