Monthly Archives: April 2013

ਮਨੁੱਖ ਦੀ ਕਾਮਯਾਬੀ

ਇਸਦੇ ਮੁਕਾਬਲੇ ਵਿੱਚ ਇੱਕ ਦੂਜਾ ਵਿਅਕਤੀ ਹੈ, ਜਿਹੜਾ ਇਸ ਪ੍ਰੀਖਿਆ ਵਿੱਚ ਸਫਲ ਹੋ ਗਿਆ । ਉਸਨੇ ਗਿਆਨ ਤੇ ਬੁੱਧੀ ਤੋਂ ਸਹੀ ਕੰਮਲੈ ਕੇ ਅੱਲਾਹ ਨੂੰ ਜਾਣਿਆ ਤੇ ਮੰਨਿਆ ਹਾਲਾਂ ਕਿ ਉਸਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ ।ਉਸਨੇ ਭਲਾਈ ਤੇ ਬੁਰਾਈ ਨੂੰ ਪਰਖਣ ਵਿੱਚ ਗ਼ਲਤੀ ਨਹੀਂ ਕੀਤੀ ਅਤੇ ਸੁਤੰਤਰ ਰੂਪ ਵਿੱਚ ਉਸਨੇ ਭਲਾਈ ਨੂੰ ਹੀ ਪਸੰਦ ਕੀਤਾ ਜਦੋਂ ਕਿ ਉਹ ਬੁਰਾਈ ਵੱਲ ਉਲਾਰ ਹੋ ਜਾਣ ਲਈ ਵੀ

ਵਿਸ਼ਵ ਦੀ ਪ੍ਰਕਿਰਤੀ

ਹੁਣ ਇੱਕ ਵਿਅਕਤੀ ਤਾਂ ਉਹ ਹੈ ਕਿ ਜਿਹੜਾ ਖ਼ੁਦ ਆਪਣੀ ਤੇ ਵਿਸ਼ਵ ਦੀ ਪ੍ਰਕਿਰਤੀ ਨੂੰ ਨਹੀਂ ਸਮਝਦਾ, ਆਪਣੇ ਸਿਰਜਣਹਾਰ ਦੀ ਹਸਤੀ ਤੇ ਉਸਦੇ ਗੁਣ ਨੂੰ ਪਛਾਣਨ ਵਿੱਚ ਭੁੱਲ ਕਰਦਾ ਹੈ ਅਤੇ ਅਧਿਕਾਰ ਦੀ ਜਿਹੜੀ ਅਜ਼ਾਦੀ ਉਸਨੂੰ ਦਿੱਤੀ ਗਈ ਹੈ ਉਸ ਤੋਂ ਅਣਉਚਣ ਲਾਭ ਉਠਾ ਕੇ ਅਵਿੱਗਿਆ ਤੇ ਵਿਦਰੋਹ ਦੀ ਨੀਤੀ   ਅਪਣਾਉਂਦਾ ਹੈ । ਇਹ ਵਿਅਕਤੀ ਗਿਆਨ ਬੁੱਧੀ, ਵਿਵੇਕ ਅਤੇ ਕਰਤੱਵ ਪਾਲਣ ਪ੍ਰਖਿਆ ਵਿੱਚ ਅਸਫਲ ਹੋ ਗਿਆ । ਉਸਨੇ ਖ਼ੁਦ ਸਿੱਧ ਕਰ ਦਿੱਤਾ ਕਿ ਉਹ ਹਰ ਪੱਖੋਂ ਹੇਠਲੇ ਦਰਜੇ ਦਾ ਵਿਅਕਤੀ ਹੈ, ਇਸ ਲਈ ਉਸ ਦਾ ਉਹੀ ਅੰਤ ਹੋਣਾ ਚਾਹੀਦਾ ਹੈ ਜਿਹੜਾ ਉਪੱਰ ਬਿਆਨਿਆ ਗਿਆ ਹੈ ।

ਇਸਲਾਮ ਤੁਹਾਡਾ ਆਪਣਾ ਦੀਨ ਹੈ

ਅੱਲਾਹ ਨੇ ਮਨੁੱਖ ਦੇ ਗਿਆਨ ਦੀ  ਯੋਗਤਾ, ਸੋਚਣ ਸਮਝਣ ਦੀ ਸ਼ਕਤੀ ਤੇ ਭਲੇ ਬੁਰੇ ਦੀ ਪਰਖ ਦੇ ਕੇ  ਇਰਾਦੇ ਤੇ ਅਧਿਕਾਰ ਵਿੱਚ ਬੋੜ੍ਹੀ ਜਿਹੀ ਸੁੰਤਤਰਤਾ ਪ੍ਰਦਾਨ ਕੀਤੀ ਹੈ । ਇਸ ਅਜ਼ਾਦੀ ਵਿੱਚ ਅਸਲ ਵਿੱਚ ਮਨੁੱਖ ਦੀ ਪ੍ਰੀਖਿਆ ਹੈ ।ਉਸ ਦੇ ਗਿਆਨ ਦੀ ਪ੍ਰੀਖਿਆ ਹੈ, ਉਸ ਦੀ ਬੁੱਧੀ ਦੀ ਪ੍ਰੀਖਿਆ ਹੈ, ਉਸਦੇ ਵਿਵੇਕ ਦੀ ਪ੍ਰੀਖਿਆ ਹੈ ਅਤੇ ਇਸ ਗੱਲ ਦੀ ਪ੍ਰੀਖਿਆ ਹੈ ਕਿ ਉਸਨੂੰ ਜਿਹੜੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ, ਉਸਨੂੰ ਉਹ ਕਿਸ ਤਰ੍ਹਾਂ ਪ੍ਰਯੋਗ  ਕਰਦਾ ਹੈ । ਇਸ ਪ੍ਰੀਖਿਆ ਵਿੱਚ ਕੋਈ ਇੱਕ ਢੰਗ ਅਪਨਾਉਣ ਲਈ ਮਨੁੱਖ ਨੂੰ ਮਜਬੂਰ ਨਹੀਂ ਕੀਤਾ ਗਿਆ, ਕਿਉਂਕਿ ਮਜਬੂਰ ਤੇ ਬੇਬਸ ਕਰ ਕੇ ਪ੍ਰੀਖਿਆ ਦਾ ਉਦੇਸ਼ ਹੀ ਸਮਾਪਤ ਹੋ ਜਾਂਦਾ ਹੈ । ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਪ੍ਰੀਖਿਆ ਵਿੱਚ ਪ੍ਰਸ਼ਨ-ਪੱਤਰ ਦੇਣ ਪਿੱਛੋਂ ਜੇਕਰ ਤੁਹਾਨੂੰ ਇੱਕ ਵਿਸ਼ੇਸ਼ ਉੱਤਰ ਦੇਣ ਲਈ ਪਾਬੰਦ ਤੇ ਬੇਬਸ ਕਰ ਦਿੱਤਾ ਜਾਵੇ ਤਾਂ ਅਜਿਹੀ ਪ੍ਰੀਖਿਆ ਤੋਂ ਕੋਈ ਲਾਭ ਨਹੀਂ ਹੋਵੇ ਗਾ । ਤੁਹਾਡੀ ਅਸਲ ਯੋਗਤਾ ਦਾ ਪ੍ਰਦਰਸ਼ਨ ਤਾਂ ਉਸੇ ਸਮੇਂ ਹੋ ਸਕਦਾ ਹੈ ਜਦੋਂ ਕਿ ਤੁਹਾਨੂੰ ਹਰ ਪ੍ਰਕਾਰ ਦਾ ਉੱਤਰ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ । ਜੇਕਰ ਤੁਸਾਂ ਠੀਕ ਉੱਤਰ ਦਿੱਤਾ ਤਾਂ ਸਫਲ ਹੋਵੇਗੇ ਭਵਿੱਖ ਵਿੱਚ ਉੱਨਤੀ ਦਾ ਬੂਹਾ ਤੁਹਾਡੇ ਲਈ ਖੁੱਲ੍ਹ ਜਾਵੇਗਾ । ਜੇਕਰ ਠੀਕ ਉੱਤਰ ਨਾ ਦਿੱਤਾ ਤਾਂ ਅਸਫਲ ਹੋਵੇਗੇ ਤੇ ਆਪਣੀ ਅਯੋਗਤਾ ਨਾਲ ਖ਼ੁਦ ਆਪਣੀ ਉੱਨਤੀ ਦਾ ਦਰਵਾਜ਼ਾ ਬੰਦ ਕਰ ਲਉਗੇ । ਠੀਕ ਇਸੇ ਤਰ੍ਹਾਂ ਅੱਲਾਹ ਨੇ ਵੀ ਆਪਣੀ ਪ੍ਰੀਖਿਆ ਵਿੱਚ ਮਨੁੱਖ ਨੂੰ ਸੁਤੰਤਰ ਰੱਖਿਆ ਹੈ ਤਾਂ ਕਿ ਉਹ ਜਿਹੜਾ ਤਰੀਕਾ ਚਾਹੇ, ਅਪਣਾ ਲਵੇ ।

ਸੁਆਲ ਮੁੱਲਾਂ ਜੀਵਣ ਸੂਰਾ

‘ਹਮਦ ਸਨਾਈ ਰਬ ਨੋਂ ਦੋਇਮ ਨਬੀ ਰਸੂਲ ।।ਸੋਇਮ ਚਾਰੋਂ ਯਾਰ ਹੋਣ ਪੜ੍ਹ ਕਲਮਾ ਪਵੇ ਕਬੂਲ ।।ਲਿਖਿਆ ਧਿਰ ਦਰਗਾਹ ਦੇਇ ਇਕੋ ਪਾਕ ਅਲਇ ।। ਉਪਰ ਕਲਮਾ ਨਬੀ ਦਾ ਪੜਿਆ ਹੋਇ ਪਾਕ ਅਉਰਾਹਿ ।। ਇਸਰਾਫੀਲ ਫਰੇਸ਼ਤਾ ਜਦ ਫੂਕਸੀ ਕਰਨਾਇ ।। ਤਿਹ ਰੋਜ਼ ਮਹਸ਼ਰ ਡੇਹੜੇ ਪਉਸੀ ਗੁਲ ਕਰਾਇ ।। ਉਡਸੀ ਦੁਨੀਆਂ ਐਤ ਭਾਂਤ ਜਿਉਂ ਪੇਂਞੇ ਦੀ ਕਪਾਹਿ ।। ਤਪਸਨ ਜ਼ਿਮੀ ਅਸਮਾਨ ਦੁਇ ਰੂਹ ਖਾਸਨਿ ਵਡੇ ਤਾਹਿ ।। ਕਾਜ਼ੀ ਹੋਸੀ  ਆਪ ਰੱਬ ਮੁਫਤੀ ਨਬੀ ਰਸੂਲ ।। ਪੁਛਸਨਿ ਖੋਲ੍ਹ ਕਿਤਾਬ ਨੋਂ ਨੇਕ ਬਦਾਂ ਮੂਲ ।। ਸਭ ਛਡ ਪੁਛਸਨਿ  ਉਮਤੀ ਜਿਨਾਂ ਕੀਏ ਸਵਾਲ ।। ਅਜਾਬ ਹਜ਼ਰਤ ਕਾ ਫੁਰਮਾਇਆ ਲਿਖਿਆ ਵਿੱਚ ਕਿਤਾਬ ।। ਤਿਸ ਰੋਜ ਮੇਹਸ਼ਰ ਜੇਹੜੇ ਹੋਸਨਿ ਸੋਈ ਖਰਾਬ ।। ਜੋ ਦਿਤੀ ਬਾਂਗ ਨਾ ਜਾਗਦੇ ਸੁਤੇ ਪਏ ਨਪਾਕ ।। ਮੁਤੜਿ ਥੀਏ ਰਬ ਦੇ ਦਰ ਤੇ ਮਿਲੀ ਤਲਾਕ ।। ਬੇ ਨਮਾਜ਼ਾਂ ਤੇ ਸਗ ਭਲੇ ਜੋ ਰਹਿੰਦੇ ਰਾਤੀ ਜਾਗ । ਉਇ ਕਰਨ ਅਲਾਹ ਦੀ ਬੰਦਗੀ ਵਡੇ ਤਿਨਾੜੇ ਭਾਗ ।। ਹਡ ਪਲੀਤੀ ਕਾਫਰਾਂ  ਪਰ ਅਉਰਾਤ ਨਾਲ ਮਹਾਬ ।। ਉਇ ਵੇਲਾ ਵਖਤ ਨਾ ਜਾਣਦੇ ਨਾ ਕਿਛ ਉਮਰ ਕਿਤਾਬ ।। ਦੋਜ਼ਕ ਸਡ਼ਦੇ ਪਾਈਐ ਤਨ ਤੇ ਸਹਿਨ ਅਜ਼ਾਬ ।। ਅਜ਼ਰਾਈਲ ਫਰੇਸ਼ਤਾ ਆ ਕਰ ਕਰੇ ਖਰਾਬ ।। ਸੂਰ ਸ਼ਰਾਬ ਹਰਾਮ ਹੈ ਬੈਜਾ ਭੰਗ ਗੁਨਾਹ ।।ਜੀਵਣ ਸ਼ਾਮਤ ਨਫਸ ਦੀ ਪਾਸਨ  ਕਲੇ ਸਜਾਇ ।।

ਸੁਆਲ ਰੁਕਨ ਦੀਨ ਕਾਜ਼ੀ

صورخضرا

ਆਖੇ ਕਾਜ਼ੀ ਰੁਕਨ ਦੀਨ ਸੁਣ ਨਾਨਕ ਦਰਵੇਸ਼ ।।ਐਥੋਂ ਕਲਮੇ ਪਾਕ ਜੋ ਸੋ ਅੱਲਾਹ ਦੇ ਦਰਵੇਸ਼।। ਅਵਲ ਨਾਇ ਖੁਦਾਈ ਦਾ ਦੋਇਮ ਨਬੀ ਰਸੂਲ।।ਨਾਨਕ ਕਲਮਾਂ ਯਾਦ ਕਰ ਦਰਗਹਿ ਪਵੈ ਕਬੂਲ ।।ਲਿਖਿਆ ਧੁਰ ਦਰਗਾਹ ਦੇ ਹਿਕਸ ਬਾਝ ਨ ਕੋਇ ।।ਕਹੈ ਮੁਹੰਮਦ ਉਮੱਤੀ ਕਲਮਾ ਪਾਕ ਬੁਗੋਇ ।।ਸਾਹਿਬ ਦਾ ਫਰਮਾਇਆ ਲਿਖਿਆ ਵਿੱਚ ਕਿਤਾਬ ।। ਦੋਜਕ ਜਲਦੇ ਨਾ ਪਵਨ ਜੋ ਪੜ੍ਹਦੇ ਕਲਮਾਂ ਪਾਕ ।।ਤ੍ਰੀਹੇ ਰੋਜੇ ਜੋ ਰੱਖਣ ਪੰਜੇ ਵਕਤ ਨਮਾਜ਼ ।। ਭਿਸਤ ਤਨਾ ਕੋ ਜੋਦੜੀ ਲੱਥੇ ਸਭ ਅਜਾਬ ।। ਆਤਸ਼ ਦੋਜ਼ਕ ਹਾਵੀਏ ਕਾਫਰ ਨਿਤ ਜਲੰਨਿ ।। ਮੁਸਲਮਾਨ ਮੁਸਲਮੀ ਜੇ ਖਾਕੂ ਸੰਗ ਮਿਲੰਨਿ ।।ਕਾਇਮ ਹੋਇ ਕਿਆਮਤੀ ਵਤ ਨਾ ਆਵਨ ਜਾਨ ।। ਰੁਕਨਲ ਰੂਹ ਅਮਾਨਤੀ ਜੋ ਸਾਬਤ ਰਖੇ ਈਮਾਨ ।।

ਬੰਦਗੀ ਕਿਸ ਦੀ ?

         ਮਨੁੱਖ ਦੇ ਸਮੁੱਚੇ ਜੀਵਨ ਨੂੰ ਅੱਲਾਹ ਦੀ ਬੰਦਗੀ ਅਤੇ ਗੁਲਾਮੀ ਵਿੱਚ ਢਾਲਣ ਲਈ ਜ਼ਰੂਰੀ ਹੈ ਕਿ ਉਹਨੂੰ ਇਹ ਗੱਲ ਮੁਡ਼-ਮੁਡ਼ ਚੇਤੇ ਕਰਾਈ ਜਾਵੇ ਕਿ ਉਹ ਕੇਵਲ ਰੱਬ ਦਾ ਹੀ ਬੰਦਾ ਤੇ ਗ਼ੁਲਾਮ ਹੈ ।ਇਸ ਗੱਲ ਨੂੰ ਵਾਰ-ਵਾਰ ਚੇਤੇ ਕਰਾਉਣ ਅਤੇ ਇਸ ਯਾਦ ਨੂੰ ਹਰ ਵੇਲੇ ਮਨ ਵਿੱਚ ਤਾਜ਼ਾ ਰੱਖਣ ਦੀ ਲੋਡ਼ ਇਸ ਲਈ ਹੈ ਕਿ ਦੁਨੀਆਂ ਵਿੱਚ ਮਨੁੱਖ ਉੱਤੇ ਚਹੁੰ ਪਾਸਿਓਂ ਅਜਿਹੇ ਦਬਾਅ ਪੈਂਦੇ ਰਹਿੰਦੇ ਹਨ ਕਿ ਉਹ ਇਹ ਭੁਲ ਜਾਂਦਾ ਹੈ ਕਿ ਅੱਲਾਹ ਦੇ ਗ਼ੁਲਾਮ ਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਹਨ । ਸਭਨਾਂ ਤੋਂ ਪਹਿਲਾਂ ਉਹਦਾ ਆਪਣਾ ਮਨ

ਹੀ ਆਖਦਾ ਹੈ ਕਿ ਤੂੰ ਮੇਰੇ ਆਖੇ ਲੱਗ ਫੇਰ ਇਸ ਤੋਂ ਛੁੱਟ ਇੱਥੇ ਚਾਚ –ਚੁਫੇਰੇ ਲੱਖਾਂ ਕਰੋੜਾਂ  ਸ਼ੈਤਾਨ ਅਜਿਹੇ ਫੇਲੇ ਹੋਏ ਹਨ ਜੋ ਮਨੁੱਖ ਨੂੰ ਮਜਬੂਰ ਕਰਦੇ ਹਨ ਕਿ ਉਹ ਅੱਲਾਹ ਨੂੰ ਛੱਡ ਕੇ ਉਹਨਾਂ ਦਾ ਗ਼ੁਲਾਮ ਬੱਣ ਜਾਵੇ ਅਤੇ ਆਪਣੇ ਜੀਵਨ ਵਿੱਚ ਉਹ ਕੰਮ ਕਰੇ ਜਿਹੜੇ ਉਹ ਉਸ ਤੋਂ ਕਰਾਉਣਾ ਚਾਹੁੰਦੇ ਹਨ । ਕੋਈ ਹਾਕਮ ਤੇ ਬਾਦਸ਼ਾਹ ਬਣ ਕੇ ਆਪਣੀ ਮਰਜ਼ੀ ਉੱਤੇ ਚਲਾਉਣਾ ਚਾਹੁੰਦਾ ਹੈ ਅਤੇ ਕੋਈ ਪੀਰ ਤੇ ਪੰਡਤ ਦੇ ਭੇਸ ਵਿੱਚ ਆਪਣੀ ਗ਼ੁਲਾਮੀ ਕਰਾਉਂਣਦਾ ਹਾ । ਭਾਵ ਇਹ ਕਿ ਪੈਰ-ਪੈਰ ਉੱਤੇ ਅਜਿਹੀਆਂ ਰੋਕਾਂ ਮੌਜ਼ੂਦ ਹਨ ਕਿ ਜੋ ਆਦਮੀ ਦਾ ਧਿਆਨ ਬੱਦਲ ਜਾਵੇ ਤਾਂ ਉਹ ਭੱਲ ਜ਼ਾਂਦਾ ਹੈ ਕਿ ਉਹ ਕਿਸ ਦਾ ਬੰਦਾ ਤੇ ਗ਼ੁਲਾਮ ਹੈ ਅਤੇ ਉਹਨੂੰ ਆਪਣੇ ਸਮੁੱਚੇ ਜੀਵਨ ਵਿੱਚ ਕਿਸ ਦਾ ਹੁਕਮ ਮੰਨਣਾ ਚਾਹੀਦਾ ਹੈ ?   ਅੱਲਾਹ ਨੇ ਸਾਨੂੰ ਸਾਜਿਆ ਹੈ ।

ਇਸਲਾਮ ਦੇ ਫਾਇਦੇ

22

ਇਹ ਹਨ ਕੁਫ਼ਰ ਦੀਆਂ ਹਾਨੀਆਂ । ਆਉ,ਰਤਾ ਇਹ ਵੀ ਵੇਖੀਏ ਕਿ ਇਸਲਾਮ ਦਾ ਤਰੀਕਾ ਅਪਨਾਉਣ ਦਾ ਕੀ ਲਾਭ ਹੈ ।

ਉੱਪਰ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਕਿ  ਇਸ ਲੋਕ ਵਿੱਚ ਹਰ ਪਾਸੇ ਅੱਲਾਹ ਦੀ ਕੁਦਰਤ ਦੀਆਂ ਨਿਸ਼ਾਨੀਆਂ ਫੈਲੀਆਂ ਹੋਈਆਂ ਹਨ । ਵਿਸ਼ਵ ਦਾ ਵਿਰਾਟ ਕਾਰਖ਼ਾਨਾ ਜਿਹਣਾ ਇੱਕ ਪੂਰਨ ਵਿਵਸਥਾ ਅਤੇ ਅਟਲ ਨਿਯਮ ਦੇ ਅਧੀਨ ਚਲ ਰਿਹਾ ਹੈ ਖੁਦ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਉਸਦਾ ਬਨਾਉਣ ਵਾਲਾ ਤੇ ਚਲਾਉਣ ਵਾਲਾ ਇੱਕ ਅਪਾਰ ਸ਼ਕਤੀ ਵਾਲਾ ਸ਼ਾਸ਼ਕ ਹੈ । ਜਿਸ ਦੇ ਸ਼ਾਸ਼ਨ ਵਿਰੁੱਧ ਕੋਈ ਵੀ ਚੀਜ਼ ਸਿਰ ਨਹੀ ਚੁੱਕ ਸਕਦੀ । ਸਮੁੱਚੇ ਵਿਸ਼ਵ ਦੀ ਨਿਆਈਂ ਖੁਦ ਮਨੁੱਖ ਦੀ ਪ੍ਰਕਿਰਤੀ ਵੀ ਇਹੋ ਹੈ ਕਿ ਉਸ ਦਾ ਹੁਕਮ ਮੰਨੇ ਜਿਵੇਂ ਕਿ ਅਚੇਤ ਰੂਪ ਵਿੱਚ ਦਿਨ ਰਾਤ ਉਸਦਾ ਆਗਿਆਪਾਲਣ ਕਰ ਹੀ ਰਿਹਾ ਹੈ, ਕਿਉਂਕਿ ਉਸਦੇ ਪ੍ਰਾਕਿਰਤਕ ਨਿਯਮਾਂ ਦਾ ਉਲੰਘਣ ਕਰਕੇ ਉਹ ਜੀਵਤ ਹੀ ਨਹੀਂ ਰਹਿ ਸਕਦਾ ।

ਜ਼ੁਲਮ ਤੇ ਅੱਤਿਆਚਾਰ

hindu-gods-vishnu

ਕੁਫ਼ਰ ਅਤੇ  ਅਵੱਗਿਆ ਦਾ ਇਹ ਲਾਜ਼ਮੀ ਨਤੀਜਾ ਹੁੰਦਾ ਹੈ ਕਿ ਮਨੁੱਖ ਸਦਾ ਲਈ ਅਸਫਲ ਤੇ ਮਨੋਰਥ ਵਿੱਚ ਫੇਲ ਹੋ ਜਾਵੇ । ਅਜਿਹੇ ਵਿਅਕਤੀ ਨੂੰ ਗਿਆਨ ਦਾ ਸਿੱਧਾ ਮਾਰਗ ਕਦੇ ਨਹੀਂ ਮਿਲ ਸਕੇਗਾ, ਕਿਉਂਕਿ ਜਿਹੜਾ ਗਿਆਨ ਖੁਦ ਆਪਣੇ ਪੈਦਾ ਕਰਨ ਵਾਲੇ ਨੂੰ ਨਾ ਜਾਣੇ, ਉਹ ਕਿਸ ਚੀਜ਼ ਨੂੰ ਠੀਕ ਜਾਣ ਸਕਦਾ ਹੈ । ਉਸ ਦੀ ਬੁੱਧੀ ਸਦਾ ਟੇਢੀ ਰਾਹ ਅਪਣਾਏਗੀ, ਕਿਉਂਕਿ ਜਿਹੜੀ ਅਕਲ ਖੁਦ ਆਪਣੇ ਬਨਾਉਣ ਵਾਲੇ ਨੂੰ ਪਛਾਨਣ ਵਿੱਚ ਗ਼ਲਤੀ ਕਰੇ,ਉਹ ਹੋਰ ਕਿਹੜੀ ਚੀਜ਼ ਨੂੰ ਸਹੀ ਸਮਝ ਸਕਦੀ ਹੈ, ਉਹ ਆਪਣੇ ਜੀਵਨ ਦੇ ਸਾਰੇ ਮਾਮਲਿਆਂ ਵਿੱਚ ਠੋਕਰਾਂ ਖਾਵੇਗਾ ।ਉਸ ਦਾ ਸੁਭਾ ਵਿਗੜੇਗਾ, ਉਸ ਦੀ ਸੰਸਕ੍ਰਿਤੀ ਵਿਗੜੇਗੀ । ਉਸਦਾ ਸਮਾਜ ਵਿਗੜ ਦਾ ਸ਼ਕਾਰ ਹੋਵੇਗਾ। ਉਸ ਦਾ ਸਮਾਜ ਬੁਰਾ ਅਤੇ ਰਾਜਨੀਤੀ ਦੋਸ਼ਪੂਰਨ ਹੋਵੇਗੀ । ਉਹ ਸੰਸਾਰ ਵਿੱਚ ਅੱਸ਼ਾਂਤੀ ਫੈਲਾਏਗਾ, ਖ਼ੂਨ ਖ਼ਰਾਬਾ ਕਰੇਗਾ, ਦੂਜਿਆਂ ਦਾ ਹੱਕ ਮਾਰੇਗਾ । ਜ਼ੁਲਮ ਤੇ ਅੱਤਿਆਚਾਰ ਕਰੇਗਾ ਖ਼ੁਦ ਆਪਣੇ ਜੀਵਨ ਨੂੰ ਆਪਣੇ ਬੁਰੇ ਵਿਚਾਰਾਂ, ਸ਼ਰਾਰਤਾਂ ਅਤੇ ਕੁਕਰਮਾਂ ਨਾਲ ਆਪਣੇ ਲਈ ਦੁਖਦਾਈ ਤੇ ਸਨੇਹਹੀਣ ਬਣਾ ਲਵੇਗਾ। ਫੇਰ ਜਦੋਂ ਉਹ ਇਸ ਲੋਕ ਤੋਂ ਪਰਲੋਕ ਵਿੱਚ ਪਹੁੰਚੇਗਾ ਤਾਂ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਤੇ ਉਹ ਜੀਵਨ ਭਰ ਜ਼ੁਲਮ ਕਰਦਾ ਰਿਹਾ ਸੀ, ਉਸ ਦੇ ਵਿਰੁੱਧ ਸ਼ਕਾਇਤ ਕਰਨਗੀਆਂ ਉਸਦਾ ਦਿਮਾਗ਼, ਉਸਦਾ ਹਿਰਦਾ, ਉਸਦੀਆਂ ਅੱਖਾਂ, ਉਸ ਦੇ ਕੰਨ, ਉਸਦੇ ਹੱਥ-ਪੈਰ ਇੱਥੋਂ ਤੱਕ ਕਿ ਉਸਦਾ ਰੋਮ-ਰੋਮ ਅੱਲਾਹ ਦੀ ਅਦਾਲਤ ਵਿੱਚ ਫ਼ਰਿਆਦ ਕਰੇਗਾ ਕਿ ਇਸ ਜ਼ਾਲਮ ਨੇ ਤੇਰੇ ਵਿਰੁੱਧ ਵਿਦਰੋਹ ਕੀਤਾ ਅਤੇ ਇਸ ਵਿਦਰੋਹ ਵਿੱਚ ਸਾਥੋਂ ਮੱਲੋਜ਼ੋਰੀ ਕੰਮ ਲਿਆ । ਉਹ ਧਰਤੀ, ਜਿਸ ਉੱਪਰ ਉਹ ਅਵੱਗਿਆਕਾਰੀ ਹੋ ਕੇ ਵਿਚਰਿਆ ਤੇ ਰਿਹਾ ! ਉਹ ਰੋਜ਼ੀ ਜਿਹੜੀ ਉਸਨੇ ਅਵੈਧ ਰੂਪ ਨਾਲ ਕਮਾਈ, ਉਹ ਧਨ ਜਿਹੜਾ ਹਰਾਮ ਢੰਗਾਂ ਨਾਲ ਕਮਾਇਆ ਤੇ ਹਰਾਮ ਰਾਹ ਖ਼ਰਚ ਕੀਤਾ, ਉਹ ਸਾਰਿਆਂ ਚੀਜ਼ਾ ਜਿਨ੍ਹਾਂ ਨੂੰ ਵਿਦਰੋਹੀ ਬਣਕੇ ਪ੍ਰਯੋਗ ਕੀਤਾ, ਉਹ ਸਾਰੇ ਉਪਕਰਨ ਤੇ ਸਾਧਨ ਜਿਨ੍ਹਾਂ ਤੋਂ ਉਸਨੇ ਇਸ ਵਿਦਰੋਹ ਵਿੱਚ ਕੰਮ ਲਿਆ, ਉਸ ਦੇ ਵਿਰੁੱਧ ਫ਼ਰਿਆਦੀ ਬਣਕੇ ਆਉਣਗੇ ਅਤੇ ਅੱਲਾਹ ਜਿਹੜਾ ਵਾਸਤਵਿਕ ਨਿਆਂਕਰਤਾ ਹੈ, ਇਹਨਾਂ ਦੁਖਿਆਰਿਆਂ ਦੀ ਫ਼ਰਿਆਦ ਸੁਣੇਗਾ ਤੇ ਇਸ ਵਿਦਰੋਹੀ ਨੂੰ ਨਿਰਾਦਰ ਭਰਿਆ ਦੰਡ ਦੇਵੇਗਾ ।

ਅਕ੍ਰਿਤਘਣਤਾ ਅਤੇ ਨਮਕਹਰਾਸੀ

imصخره

ਕਿਤੇ ਇਹ ਨਾ ਸਮਝ ਲੈਣਾ ਕਿ ਕੁਫ਼ਰ ਨਾਲ ਮਨੁੱਖ ਅੱਲਾਹ ਦਾ ਕੁੱਝ ਵਿਗਾਡ਼ਦਾ ਹੈ ਜਿਸ ਸ਼ਾਸ਼ਕ ਦਾ ਰਾਜ ਇੰਨਾ ਵੱਡਾ ਹੈ ਕਿ ਅਸੀਂ ਵੱਡੀ ਤੋਂ ਵੱਡੀ ਦੂਰਬੀਨ ਲਗਾ ਕੇ ਹੁਣ ਤੱਕ ਪਤਾ ਨਹੀਂ ਕਰ ਸਕੇ ਕਿ ਉਹ ਕਿੱਥੋਂ ਅਰੰਭ ਹੁੰਦਾ ਹੈ ਤੇ ਕਿੱਥੇ ਸਮਾਪਤ ਹੁੰਦਾ ਹੈ, ਜਿਸ ਬਾਦਸ਼ਾਹ ਦੀ ਸ਼ਕਤੀ ਇੰਨੀ ਅਪਾਰ ਹੈ ਕਿ ਸਾਡੀ ਧਰਤੀ,ਸੂਰਜ-ਮੰਡਲ ਅਤੇ ਅਜਿਹੇ ਹੀ ਕਰੋੜਾਂ ਗ੍ਰਹਿ ਉਸਦੇ ਇਸ਼ਾਰੇ ਤੇ ਗੇਂਦ ਵਾਂਗ ਫਿਰ ਰਹੇ ਹਨ, ਜਿਸ ਸਮਰਾਟ ਦੀ ਸੰਪਤੀ ਇੰਨੀ ਅਪਾਰ ਹੈ ਕਿ ਸਮੁੱਚੇ ਵਿਸ਼ਵ ਵਿੱਚ ਜੋ ਕੁੱਝ ਹੈ ਉਸੇ ਦਾ ਹੈ , ਉਸ ਵਿੱਚ ਕੋਈ ਉਸ ਦਾ ਭਾਈਵਾਲ ਨਹੀਂ, ਜਿਹੜਾ ਅਜਿਹਾ ਬੇਨਿਆਜ਼ ਸਮਰਾਟ ਹੈ ਕਿ ਕਿਸੇ ਦਾ ਮੁਥਾਜ ਨਹੀਂ ਸਾਰੇ ਉਸ ਦੇ ਮੁਥਾਜ ਹਨ, ਭਲਾ ਮਨੁੱਖ ਦੀ ਹਸਤੀ ਹੈ ਕਿ ਉਹਦੇ ਮੰਨਣ ਜਾਂ ਨਾ ਮੰਨਣ ਨਾਲ ਅਜਿਹੇ ਸਮਰਾਟ ਨੂੰ ਕੋਈ ਹਾਨੀ ਹੋਵੇ ।ਉਸ ਨਾਲ ਕੁਫ਼ਰ ਤੇ ਵਿਦਰੋਹ ਦੀ ਨੀਤੀ ਆਪਣਾ ਕੇ ਮਨੂੰਖ ਉਸਦਾ ਕੁੱਝ ਵੀ ਨਹੀਂ ਵਿਗਾਡ਼ਦਾ ਪਰ ਆਪਣੇ ਵਿਨਾਸ਼ ਦਾ ਸਮਾਨ ਜ਼ਰੂਰ ਕਰਦਾ ਹੈ ।

ਅਕ੍ਰਿਤਘਣਤਾ ਅਤੇ ਨਮਕਹਰਾਸੀ

ਕਿਤੇ ਇਹ ਨਾ ਸਮਝ ਲੈਣਾ ਕਿ ਕੁਫ਼ਰ ਨਾਲ ਮਨੁੱਖ ਅੱਲਾਹ ਦਾ ਕੁੱਝ ਵਿਗਾਡ਼ਦਾ ਹੈ ਜਿਸ ਸ਼ਾਸ਼ਕ ਦਾ ਰਾਜ ਇੰਨਾ ਵੱਡਾ ਹੈ ਕਿ ਅਸੀਂ ਵੱਡੀ ਤੋਂ ਵੱਡੀ ਦੂਰਬੀਨ ਲਗਾ ਕੇ ਹੁਣ ਤੱਕ ਪਤਾ ਨਹੀਂ ਕਰ ਸਕੇ ਕਿ ਉਹ ਕਿੱਥੋਂ ਅਰੰਭ ਹੁੰਦਾ ਹੈ ਤੇ ਕਿੱਥੇ ਸਮਾਪਤ ਹੁੰਦਾ ਹੈ, ਜਿਸ ਬਾਦਸ਼ਾਹ ਦੀ ਸ਼ਕਤੀ ਇੰਨੀ ਅਪਾਰ ਹੈ ਕਿ ਸਾਡੀ ਧਰਤੀ,ਸੂਰਜ-ਮੰਡਲ ਅਤੇ ਅਜਿਹੇ ਹੀ ਕਰੋੜਾਂ ਗ੍ਰਹਿ ਉਸਦੇ ਇਸ਼ਾਰੇ ਤੇ ਗੇਂਦ ਵਾਂਗ ਫਿਰ ਰਹੇ ਹਨ, ਜਿਸ ਸਮਰਾਟ ਦੀ ਸੰਪਤੀ ਇੰਨੀ ਅਪਾਰ ਹੈ ਕਿ ਸਮੁੱਚੇ ਵਿਸ਼ਵ ਵਿੱਚ ਜੋ ਕੁੱਝ ਹੈ ਉਸੇ ਦਾ ਹੈ , ਉਸ ਵਿੱਚ ਕੋਈ ਉਸ ਦਾ ਭਾਈਵਾਲ ਨਹੀਂ, ਜਿਹੜਾ ਅਜਿਹਾ ਬੇਨਿਆਜ਼ ਸਮਰਾਟ ਹੈ ਕਿ ਕਿਸੇ ਦਾ ਮੁਥਾਜ ਨਹੀਂ ਸਾਰੇ ਉਸ ਦੇ ਮੁਥਾਜ ਹਨ, ਭਲਾ ਮਨੁੱਖ ਦੀ ਹਸਤੀ ਹੈ ਕਿ ਉਹਦੇ ਮੰਨਣ ਜਾਂ ਨਾ ਮੰਨਣ ਨਾਲ ਅਜਿਹੇ ਸਮਰਾਟ ਨੂੰ ਕੋਈ ਹਾਨੀ ਹੋਵੇ ।ਉਸ ਨਾਲ ਕੁਫ਼ਰ ਤੇ ਵਿਦਰੋਹ ਦੀ ਨੀਤੀ ਆਪਣਾ ਕੇ ਮਨੂੰਖ ਉਸਦਾ ਕੁੱਝ ਵੀ ਨਹੀਂ ਵਿਗਾਡ਼ਦਾ ਪਰ ਆਪਣੇ ਵਿਨਾਸ਼ ਦਾ ਸਮਾਨ ਜ਼ਰੂਰ ਕਰਦਾ ਹੈ ।