Monthly Archives: May 2013

ਤੁਹਾਨੂੰ ਇੱਕ ਇੱਕ ਚੀਜ਼ ਦਾ ਹਿਸਾਬ ਦੇਣਾ ਪਵੇਗਾ ।

ਇਹ ਸਮਝਕੇ ਜਿਹੜਾ ਵਿਅਕਤੀ ਦੁਨੀਆਂ ਵਿੱਚ ਰਹੇ ਉਸ ਦੇ ਸੁਭਾ ਦਾ ਅੰਦਾਜ਼ਾ ਲਗਾਉ । ਉਹ ਆਪਣੇ ਮਨ ਨੂੰ ਬੁਰੇ ਵਿਚਾਰਾਂ ਤੋਂ ਸ਼ੁੱਧ ਰੱਖੇਗਾ ਉਹ ਆਪਣੇ ਦਿਮਾਗ਼ ਨੂੰ ਬੁਰਾਈ ਦੇ ਚਿੰਤਨ ਤੋਂ ਬਚਾਏਗਾ ।ਉਹ ਆਪਣੀਆਂ ਅੱਖਾਂ ਨੂੰ ਬਰੀ ਝਾਤ ਤੋਂ ਰੋਕੇਗਾ, ਉਹ ਆਪਣੇ ਕੰਨਾਂ ਨੂੰ ਬੁਰਾਈ ਸੁਣਨ ਤੋਂ ਬਚਾ ਕੇ ਰੱਖੇਗਾ, ਉਹ ਆਪਣੀ ਜ਼ਬਾਨ ਦੀ ਹਿਫ਼ਾਜ਼ਤ ਕਰੇਗਾ ਤਾਂ ਕਿ ਉਹ ਦੀ ਜ਼ਬਾਨੋਂ ਹੱਕ ਦੇ ਵਿਰੁੱਧ ਕੋਈ ਗੱਲ ਨਾ ਨਿੱਕਲੇ, ਉਹ ਆਪਣਾ ਢਿੱਡ ਹਰਾਮ ਕਮਾਈ ਨਾਲ ਭਰਨ ਦੀ ਥਾਂ ਭੁੱਖਾ ਰਹਿਣਾ ਜ਼ਿਆਦਾ ਪਸੰਦ ਕਰੇਗਾ, ਉਹ ਆਪਣੇ ਹੱਥਾਂ ਨੂੰ ਜ਼ੁਲਮ ਲਈ ਕਦੇ ਨਹੀਂ ਚੁੱਕੇਗਾ, ਉਹ ਆਪਣੇ ਪੈਰਾਂ ਨੂੰ ਕਦੇ ਬੁਰਾਈ ਦੇ ਰਾਹ ਤੇ ਨਹੀਂ ਚਲਾਵੇਗਾ । ਉਹ ਆਪਣੇ ਸਿਰ ਅਸੱਤ ਅੱਗਾ ਕਦੇ ਨਹੀਂ ਝੁਕਾਏਗਾ ਭਾਵੇਂ ਉਹ ਵੱਢ ਹੀ ਕਿਉਂ ਨਾ ਸੁੱਟਿਆ ਜਾਵੇ, ਉਹ ਆਪਣੀ ਕਿਸੇ ਇੱਛਾ ਤੇ ਕਿਸੇ ਜ਼ਰੂਰਤ ਨੂੰ ਜ਼ਲਮ ਤੇ ਨਾ ਹੱਕ ਢੰਗ ਨਾਲ ਕਦੇ ਪੂਰਾ ਨਹੀਂ ਕਰੇਗਾ ।ਉਹ ਸਦਾਚਾਰ ਤੇ ਸੱਜਣਤਾ ਦਾ ਰੂਪ ਹੋਵੇਗਾ,ਹੱਕ ਤੇ ਸਚਾਈ ਨੂੰ ਹਰੇਕ ਚੀਜ਼ ਤੋਂ ਵੱਧ ਪਿਆਰੀ ਸਮਝੇਗਾ ,ਉਸਦੇ ਲਈ ਆਪਣੇ ਨਿੱਜੀ ਲਾਭ ਤੇ ਆਪਣੇ ਮਨ ਦੀ ਹਰੇਕ ਇੱਛਾ ਨੂੰ ਸਗੋਂ ਆਪਣੇ ਆਪ ਨੂੰ ਨਿਛਾਵਰ ਕਰ ਦੇਵੇਗਾ । ਉਹ ਅਨਿਆਂ ਤੇ ਅਸੱਤ ਨੂੰ ਹਰ ਚੀਜ਼ ਤੋਂ ਵੱਧ ਨਾ ਪਸੰਦ ਕਰਾਗਾ, ਕਿਸੇ ਹਾਨੀ ਦੇ ਡਰ  ਜਾਂ ਕਿਸੇ ਲਾਭ ਤੇ ਲੋਭ ‘ਚ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੋਵੇਗਾ ।

 

 

 

ਬੰਦਿਆਂ ਨੂੰ ਆਪਣਾ ਬੰਦਾ ਨਾ ਬਣਾਵੇ

ਕੋਈ ਵਿਅਕਤੀ ਜਾਂ ਕੋਈ ਗਿਰੋਹ ਖ਼ੁਦਾ ਦੇ ਬੰਦਿਆਂ ਨੂੰ ਆਪਣਾ ਬੰਦਾ ਨਾ ਬਣਾਵੇ, ਸ਼ਾਸਨ ਤੇ ਉਸ ਦੀਆਂ ਸਮੁੱਚੀ ਸ਼ਕਤੀਆਂ ਨੂੰ ਖੁਦਾ ਦੀ ਅਮਾਨਤ ਸਮਝਿਆ ਜਾਵੇ ਅਤੇ ਇਹ ਸ਼ਕਤੀਆਂ ਅੱਲਾਹ ਦੇ ਬੰਦਿਆਂ ਦੀ ਭਲਾਈ ਲਈ ਪ੍ਰਯੋਗ ਕੀਤੀਆਂ ਜਾਣ । ਕਾਨੂੰਨ ਵਿੱਚ ਉਹ ਇਸ ਦ੍ਰਿਸ਼ਟੀ ਨਾਲ ਵਿਚਾਰ ਕਰੇਗਾ ਕਿ ਨਿਆਂ ਤੇ ਇਨਸਾਫ਼ ਨਾਲ ਲੋਕਾਂ ਦੇ

ਹੱਕ ਨਿਸ਼ਚਿਤ ਕੀਤੇ ਜਾਣ, ਕਿਸੇ ਤਰ੍ਹਾ ਕਿਸੇ ਤੇ ਜ਼ੁਲਮ ਨਾ ਹੋਵੇ ।

ਮੁਸਲਮਾਨ ਦੇ ਨੈਤਿਕ ਜੀਵਨ ਵਿੱਚ ਰੱਬ ਦਾ ਡਰ- ਭਉ, ਨਿਆਸ਼ੀਲਤਾ ਤੇ ਸੱਤਵਾਦ ਹੋਵੇਗਾ । ਉਹ ਦੁਨੀਆਂ ਵਿੱਚ ਇਹ ਸਮਝ ਕੇ ਰਹੇਗਾ ਕਿ ਸਮੂਹ ਵਸਤਾਂ ਦਾ ਮਾਲਕ ਅੱਲਾਹ ਹੈ । ਮੇਰੇ ਕੋਲ ਤੇ ਸਮੁੱਚੇ ਮਨੁੰਖਆਂ ਕੋਲ ਜੋ ਕੁੱਝ ਹੈ ਅੱਲਾਹ ਦਾ ਹੀ ਦਿੱਤਾ ਹੋਇਆ ਹੈ । ਮੈਂ ਕਿਸੇ ਵੀ ਚੀਜ਼ ਦਾ ਇੱਥੋਂ ਤੀਕ ਕਿ ਆਪਣੇ ਸਰੀਰ ਤੇ ਸਰੀਰਕ ਸ਼ਕਤੀਆਂ ਦਾ ਵੀ ਮਾਲਕ ਨਹੀਂ ਹਾਂ । ਸਭ ਕੁੱਝ ਅੱਲਾਹ ਦੀ ਅਮਾਨਤ ਹੈ ਅਤੇ ਇਸ ਅਮਾਨਤ ਨੂੰ ਵਰਤੋਂ ‘ਚ ਲਿਆਉਣ ਦਾ ਜਿਹੜਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ, ਉਸ ਨੂੰ ਅੱਲਾਹ ਦੀ ਮਰਜ਼ੀ ਅਨੁਸਾਰ ਪ੍ਰਯੋਗ ਕਰਨਾ ਚਾਹੀਦਾ ਹੈ । ਇੱਕ ਦਿਨ ਅੱਲਾਹ ਮੈਥੋਂ ਆਪਣੀ ਇਹ ਅਮਾਨਤ ਵਾਪਸ ਲਵੇਗਾ ਅਤੇ ਉਸ ਸਮੇਂ ਮੈਨੂੰ ਇੱਕ ਇੱਕ ਚੀਜ਼ ਦਾ ਹਿਸਾਬ ਦੇਣਾ ਪਵੇਗਾ ।

 

ਇੱਕ ਵਿਚਾਰਕ ਦਾ ਕਥਨ ਹੈ :

“ਅਸੀਂ ਹਵਾ ਵਿੱਚ ਪੰਛੀਆਂ ਵਾਂਗ ਉੱਡਣਾ ਅਤੇ ਪਾਣੀ ਵਿੱਚ ਮਛੀਆਂ ਵਾਂਗ ਤੈਰਨਾ ਸਿੱਖ ਲਿਆ ਹੈ, ਪਰੰਤੂ ਅਸੀਂ ਇਹ ਨਹੀਂ ਜਾਣਦੇ ਕਿ ਧਰਤੀ ਵਿੱਚ ਕਿਵੇਂ ਰਿਹਾ ਜਾਵੇ ।”

ਇਸੇ ਤਰ੍ਹਾਂ ਇਤਿਹਾਸ,ਅਰਥ ਸ਼ਾਸਤਰ,ਰਾਜਨੀਤੀ ਕਾਨੂੰਨ ਤੇ ਹੋਰ ਸਿੱਖਿਆਵਾਂ ਤੇ ਕਲਾਵਾਂ ਵਿੱਚ ਵਿੱਚ ਵੀ ਇੱਕ ਮੁਸਲਮਾਨ ਆਪਣੀ ਖੋਜ ਤੇ ਜਤਨਾਂ ਦੀ ਦ੍ਰਿਸ਼ਟੀ ਤੋਂ ਇੱਕ ਕਾਫ਼ਰ ਦੇ ਮਕਾਬਲੇ ਵਿੱਚ ਘੱਟ ਨਹੀਂ ਰੇਹੈਗਾ । ਪਰੰਤੂ ਦੋਨਾਂ ਦੀ ਦ੍ਰਿਸ਼ਟੀ ਵਿੱਚ ਭਾਰੀ ਅੰਤਰ ਹੋਵੇਗਾ । ਮੁਸਲਮਾਨ ਹਰੇਕ ਗਿਆਨ ਦਾ ਇਧਿਐਨ ਸ਼ੱਧ ਨਜ਼ਰੀਏ ਨਾਲ ਕਰੇਗਾ, ਉਚਿਤ ਉਦੇਸ਼ ਲਈ ਕਰੇਗਾ ਅਤੇ ਠੀਕ ਨਤੀਜੇ ਤੱਕ ਪਹੁੰਚੇਗਾ ।   ਇਤਿਹਾਸ ਵਿੱਚ ਉਹ ਮਨੁੱਖ ਦੇ ਪਿਛਲੇ ਅਨੁਭਵਾਂ ਤੋਂ ਠੀਕ- ਠੀਕ ਸਿੱਖਿਆ ਗ੍ਰਹਿਣ ਕਰੇਗਾ । ਕੌਮਾਂ ਦੀ ਉੱਨਤੀ ਤੇ ਪਤਨ ਦੇ ਅਸਲੀ ਕਾਰਨ ਪਤਾ ਕਰੇਗਾ । ਉਹਨਾਂ ਦੀ ਸਭਿਅਤਾ ਤੇ ਸੰਸਕ੍ਰਿਤੀ ਦੀਆਂ ਲਾਭਦਾਇਕ ਚੀਜ਼ਾ ਦਾ ਪ੍ਰਾਪਤ ਕਰੇਗਾ, ਉਹਨਾਂ ਦੇ ਭਲੇ ਵਿਅਕਤੀਆਂ ਦੇ ਬਿਰਤਾਤਾਂ ਤੋਂ ਲਾਭ ਉਠਾਵੇਗਾ ਅਤੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚੇਗਾ ਜਿਨ੍ਹਾਂ ਕਾਰਨ ਪਿਛਲੀਆਂ ਕੌਮਾਂ ਦਾ ਵਿਨਾਸ਼ ਹੋਇਆ । ਅਰਥ ਸ਼ਾਸਤਰ ਵਿੱਚ ਧਨ ਕਮਾਉਣ ਤੇ ਖ਼ਰਚ ਕਰਨ ਦੇ ਅਜਿਹੇ ਤਰੀਕੇ ਪਤਾ ਕਰੇਗਾ ਜਿਨ੍ਹਾਂ ਨਾਲ ਸਾਰੇ ਮਨੁੱਖਾਂ ਨੂੰ ਲਾਭ ਪੁੱਜੇ, ਇਹ ਨਹੀਂ ਕਿ ਇੱਕ ਨੂੰ ਲਾਭ ਤੇ ਬਹੁਤਿਆਂ ਨੂੰ ਹਾਨੀ ਹੋਵੇ ।ਰਾਜਨੀਤੀ ਵਿੱਚ ਉਸ ਦਾ ਪੂਰਨ ਧਿਆਨ ਇਸ ਪਾਸੇ ਹੋਵੇਗਾ ਕਿ ਵਿਸ਼ਵ ਵਿੱਚ ਸ਼ਾਂਤੀ, ਨਿਆਂ,ਭਲਾਈ,ਸੱਜਣਤਾ ਤੇ ਸੁਸ਼ੀਲਤਾ ਦਾ ਸ਼ਾਸਨ ਹੋਵੇ

ਗਿਆਨ ਸ਼ਕਤੀ ਹੈ,

واذالجبال سيرت

ਕੁਝ ਅਜਿਹੀ ਹੀ ਅਵਸਥਾ ਹੈ, ਜਿਦਾ ਸਾਹਮਣਾ ਅੱਜ ਦੇ ਮਨੁੱਖ ਨੂੰ ਕਰਨਾ ਪੈ ਰਿਹਾ ਹੈ । ਡਾ. ਜੋਡ ਨੇ ਠੀਕ ਕਿਹਾ ਹੈ, ”ਵਿਗਿਆਨ ਨੇ ਸਾਨੂੰ ਅਜਿਹੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ ਜਿਹੜੀਆਂ ਦੇਵਤਿਆਂ ਨੂੰ ਮਿਲਣਯੋਗ ਹਨ,ਅਸੀਂ ਉਹਨਾਂ ਦੀ ਵਰਤੋਂ ਲਈ ਸਕੂਲ ਦੇ ਵਿਦਿਆਰਥੀ ਤੇ ਅਯੋਗ ਵਿਅਕਤੀ ਜਿਹੀ ਮਨੋਬਿਰਤੀ ਤੇ ਬੁੱਧੀ ਤੋਂ ਕੰਮ ਲੈਂਦੇ ਹਾਂ । ”ਪ੍ਰਸਿੱਥ ਫਿਲ਼ਾਸਫ਼ਰ ਬਰਟ੍ਰੇਂਡ ਰਸਲ ਨੇ ਲਿਖਿਆ ਹੈ-ਵਿਸਤਰਿਤ ਰੂਪ ਵਿੱਚ ਆਖਿਆ ਜਾਵੇ ਤਾਂ ਅਸੀਂ ਇੱਕ ਅਲਿਹੀ ਦੌਡ਼ ਦੇ ਮੱਧ ਵਿੱਚ ਹਾਂ ਜਿਸਦਾ ਸਾਧਨ ਤਾਂ ਮਨੁੱਖ ਦੀ ਕੁਸ਼ਲਤਾ ਤੇ ਚਤੁਰਾਈ ਹੈ ਅਤੇ ਜਿਸ ਦਾ ਅੰਤ ਮਾਨਵ-ਮੂਰਖਤਾ ਤੇ ਹੁੰਦਾ ਹੈ, ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਇੱਛਤ ਕੁਸ਼ਲਤਾ ਤੇ ਤੀਖਣਤਾ ਦਾ ਵਾਧਾ ਭੈੜੇ ਸਿੱਟਿਆਂ ਤੱਕ ਲੈ ਜਾਂਦਾ ਹੈ । ਮਨੁੱਖ –ਜਾਤੀ ਦੀ ਦੌਡ਼ ਨੇ ਅਗਿਆਨ ਤੇ ਮੂਰਖਤਾ ਮਕਾਬਲੇ ਵਿੱਚ ਜਿਊਣ ਲਈ ਇੱਥੇ ਸੰਘਰਸ਼ ਕੀਤਾ ਹੈ, ਪਰੰਤੂ ਮੂਰਖਤਾ ਨਾਲ ਮਿਸ਼ਰਤ ਪ੍ਰਾਪਤ ਗਿਆਨ ਤੇ ਕੁਸ਼ਲਤਾ ਨੇ ਜਿੰਦਗੀ ਨੂੰ ਅਵਿਸ਼ਵਾਸੀ ਹੀ ਬਣਾਇਆ ਹੈ । ਗਿਆਨ ਸ਼ਕਤੀ ਹੈ, ਪਰੰਤੂ ਇਹ ਸ਼ਕਤੀ ਬੁਰਾਈ ਵਿੱਚ ਵੀ ਉਂਨੀ ਹੀ ਲਗਾਈ ਜਾ ਸਕਦੀ ਹੈ ਜਿੰਨੀ ਭਲਾਈ ਵਿੱਚ । ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜੇਕਰ ਮਨੁਖ ਬੁੱਧੀਮੱਤਾ ਵਿੱਚ ਉਨਾ ਵਿਕਾਸ ਨਹੀਂ ਕਰਦਾ ਜਿੰਨਾ ਉਹ ਗਿਆਨ ਵਧਾਉਣ ਵਿੱਚ ਕਰਦਾ ਹੈ ਤਾਂ ਗਿਆਨ ਦਾ ਵਾਧਾ (ਅਸਲ ਵਿੱਚ)ਦੁੱਖਾਂ ਦਾ ਵਾਧ ਹੋਵੇਗਾ ।

ਕਾਫ਼ਰ ਕੌਣ

ਉਹ ਗਿਆਨ ਅਤੇ ਵਿਵਹਾਰ ਦੇ ਹਰ ਖੇਤਰ ਵਿੱਚ ਉਚਿੱਤ ਮਾਰਗ ਆਪਣਾਏਗਾ । ਇਸ ਲਈ ਕਿ ਜਿਹੜਾ ਵਿਅਕਤੀ ਅੱਲਾਹ ਦੀ ਸੱਤਾ ਨੂੰ ਜਾਣਦਾ ਤੇ ਉਸ ਦੇ ਗੁਣਾਂ ਨੂੰ ਪਛਾਣਦਾ ਹੈ, ਉਹ ਵਾਸਤਵ ਵਿੱਚ ਗਿਆਨ ਦੇ ਆਦਿ ਨੂੰ ਵੀ ਜਾਣਦਾ ਹੈ ਤੇ ਅੰਤ ਨੂੰ ਵੀ । ਅਜਿਹਾ ਵਿਅਕਤੀ ਕਦੇ ਗਲਤ ਰਾਗਾਂ ਵਿੱਚ ਨਹੀਂ ਭਟਕ ਸਕਦਾ,ਕਿਉਂਕਿ ਉਸਨੇ ਪਹਿਲਾ ਕਦਮ ਵੀ ਠੀਕ ਚੱਕੀਆ ਹੈ ਅਤੇ ਜਿਹੜੇ ਆਖਰੀ ਟਿਕਾਣੇ ਤੇ ਉਸਨੇ ਜਾਣਾ ਹੈ ਉਸ ਨੂੰ ਵੀ ਨਿਸ਼ਚਿਤ ਰੂਪ ‘ਚ ਉਹ ਜਾਣਦਾ ਹੈ ।ਹੁਣ ਉਹ ਫਲਾਸਫੀਆਂ ਵਾਲੀ ਸੋਚ –ਵਿਚਾਰ ਨਾਲ ਵਿਸ਼ਵ ਦੇ ਰਹੱਸਾਂ ਨੂੰ ਸਮਝਣ ਦਾ ਜਤਨ ਕਰੇਗਾ ਪਰੰਤੂ ਇਕ ਕਾਫ਼ਰ ਫ਼ਿਲਾਸਫ਼ਰ ਵਾਂਗ ਕਦੇ ਸੰਦੇਹ ਤੇ ਸ਼ੰਕਿਆਂ ਦੀਆਂ ਘੁੰਮਣ ਘੇਰੀਆਂ ਵਿੱਚ ਗੁੰਮ ਨਹੀਂ ਹੋਵੇਗਾ ।ਉਹ ਵਿਗਿਆਨ ਰਾਹੀਂ ਪ੍ਰਾਕਿਰਤਕ ਨਿਯਾਮਾਂ ਨੂੰ ਜਾਣਨ ਦੇ ਉਪਰਾਲੇ ਕਰੇਗਾ ਵਿਸ਼ਵ ਦੇ ਛਪੇ ਹੋਏ ਖ਼ਜ਼ਾਨੇ ਕੱਢੇਗਾ, ਅੱਲਾਹ ਨੇ ਜਿਹੜੀਆਂ ਸ਼ਕਤੀਆਂ ਸੰਸਾਰ ਵਿੱਚ ਤੇ ਖ਼ੁਦ ਮਨੁੱਖ ਵਿੱਚ ਪੈਦਾ ਕੀਤੀਆਂ ਹਨ ਉਹਨਾਂ ਸਾਰੀਆਂ ਦਾ ਭਾਲ-ਭਾਲ ਕੇ ਪਤਾ ਲਗਾਵੇਗਾ ।

ਧਰਤੀ ਤੇ ਆਕਾਸ਼ ਵਿੱਚ ਜਿੰਨੀਆਂ ਚੀਜਾਂ ਹਨ ਉਹਨਾਂ ਸਭਨਾਂ ਤੋਂ ਕੰਮ ਲੈਣ ਦੇ ਵਧੀਆ ਤੋਂ ਵਧੀਆ ਢੰਗ ਪਤਾ ਕਰੇਗਾ ਪਰੰਤੂ ਆਸਤਕਤਾ ਹਰ ਅਵਸਰ ਤੇ ਉਹਨੂੰ ਵਿਗਆਨ ਦਾ ਅਨੁਚਿਤ ਉਪਯੋਗ ਕਰਨ ਤੋਂ ਰੋਕੇਗੀ । ਉਹ ਕਦੇ ਇਸ ਭਰਮ ਦਾ ਸ਼ਕਾਰ ਨਹੀਂ ਹੋਵੇਗਾ ਕਿ ਮੈਂ ਇਹਨਾਂ ਚੀਜ਼ਾ ਦਾ ਮਾਲਕ ਹਾਂ, ਮੈਂ ਪ੍ਰਕਿਰਤੀ ਨੂੰ ਫ਼ਤਹਿ ਕਰ ਲਿਆ ਹੈ, ਮੈਂ ਆਪਣੇ ਹਤਾਂ ਲਈ ਵਿਗਿਆਨ ਤੋਂ ਸਾਹਾਇਤਾ ਲਵਾਂਗਾ, ਸੰਸਾਰ ਨੂੰ ਉਲਟਾ -ਪੁਲਟਾ ਕਰ ਸੁੱਟਾਂਗਾ ਲੁੱਟ-ਮਾਰ ਤੇ ਖੂਨ-ਖਰਾਬਾ ਕਰਕੇ ਆਪਣੀ ਸ਼ਕਤੀ ਦਾ ਸਿੱਕਾ ਸਾਰੇ ਸੰਸਾਰ ਤੇ ਬਿਠਾ ਦਿਆਂਗਾ । ਇਹ ਇੱਕ ਕਾਫ਼ਰ (ਅਵਿਸ਼ਵਾਸੀ) ਵਿਗਿਆਨਕ ਦਾ ਕੰਮ ਹੈ । ਮੁਸਲਮਾਨ ਵਿਗਿਆਨਕ ਵਿਗਿਆਨ ਵਿੱਚ ਜਿੰਨਾ ਵੱਧ ਨਿਪੁੰਨ ਹੋਵੇਗਾ ।ਉਨ੍ਹਾਂ ਹੀ ਵਧ ਈਸ਼ਵਰ ਉੱਤੇ ਉਸਦਾ ਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਹੀ ਵਧ ਉਹ ਉਸਦਾ ਸ਼ੁਕਰ ਗੁਜ਼ਾਰ ਬੰਦਾ ਬਣੇਗਾ ਉਸਦਾ ਵਿਸ਼ਵਾਸ ਇਹ ਹੋਵੇਗਾ ਕਿ ਮੈਰੇ ਸੁਆਮੀ ਨੇ ਮੇਰੀ ਸ਼ਕਤੀਆਂ ਅਤੇ ਗਿਆਨ ਵਿੱ ਜਿਹੜਾ ਵੀਧਾ ਕੀਤਾ ਹੈ ਉਸ ਨਾਲ ਮੈਂ ਆਪਣੀ ਅਤੇ ਸੇਰੇ ਮਨੱਖਾਂ ਦੀ ਭਲਾਈ ਦੇ ਲਈ ਯਤਨ ਕਰਾਂਗਾ ।ਅਤੇ ਇਹੋ ਉਸਦਾ ਠੀਕ (ਸਹੀ)ਧਨਵਾਦ ਹੋਵੇਗਾ।

ਮਨੁੱਖ ਦੀ ਸਫਲਤਾ

ਇਸਦੇ ਮੁਕਾਬਲੇ ਵਿੱਚ ਇੱਕ ਦੂਜਾ ਵਿਅਕਤੀ ਹੈ, ਜਿਹੜਾ ਇਸ ਪ੍ਰੀਖਿਆ ਵਿੱਚ ਸਫਲ ਹੋ ਗਿਆ । ਉਸਨੇ ਗਿਆਨ ਤੇ ਬੁੱਧੀ ਤੋਂ ਸਹੀ ਕੰਮਲੈ ਕੇ ਅੱਲਾਹ ਨੂੰ ਜਾਣਿਆ ਤੇ ਮੰਨਿਆ ਹਾਲਾਂ ਕਿ ਉਸਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ ।ਉਸਨੇ ਭਲਾਈ ਤੇ ਬੁਰਾਈ ਨੂੰ ਪਰਖਣ ਵਿੱਚ ਗ਼ਲਤੀ ਨਹੀਂ ਕੀਤੀ ਅਤੇ ਸੁਤੰਤਰ ਰੂਪ ਵਿੱਚ ਉਸਨੇ ਭਲਾਈ ਨੂੰ ਹੀ ਪਸੰਦ ਕੀਤਾ ਜਦੋਂ ਕਿ ਉਹ ਬੁਰਾਈ ਵੱਲ ਉਲਾਰ ਹੋ ਜਾਣ ਲਈ ਵੀ ਅਜ਼ਾਦ ਸੀ । ਉਸ ਨੇ ਆਪਣੀ ਪ੍ਰਕਿਰਤੀ ਨੂੰ ਸਮਝਿਆ, ਆਪਣੇ ਰੱਬ ਨੂੰ ਪਛਾਣਿਆ ਅਤੇ ਅਵੱਗਿਆ ਲਈ ਅਜ਼ਾਦ ਹੋਣ ਤੇ ਵੀ ਅਲਾੱਹ ਦੇ ਆਗਿਆ ਪਾਲਣ ਦੀ ਨੀਤੀ ਨੂੰ ਹੀ ਅਪਣਾਇਆ । ਇਸ ਵਿਅਕਤੀ ਨੂੰ ਪ੍ਰੀਖਿਆ ਵਿੱਚ ਇਸੇ ਲਈ ਤਾਂ ਸਫਲਤਾ ਮਿਲੀ ਕਿ ਉਸਨੇ ਆਪਣੀ ਅਕਲ ਤੋਂ ਠੀਕ ਕੰਮ ਲਿਆ ਆਪਣਿਆਂ ਅੱਖਾਂ ਨਾਲ ਠੀਕ ਦੇਖਿਆ,ਕੰਨਾਂ ਨਾਲ ਠੀਕ ਸੁਣਿਆ,ਦਿਮਾਗ ਨਾਲ ਠੀਕ ਰਾਇ ਨਿਰਧਾਰਤ ਕੀਤੀ ਅਤੇ ਦਿਲੋਂ ਉਸੇ ਗੱਲ ਦੀ ਪੈਰਵੀ ਕੀਤੀ ਜਿਹੜੀ ਠੀਕ ਸੀ । ਉਸਨੇ ਸਤਿ ਨੂੰ ਪਛਾਣ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਉਹ ਸਤਿ ਨੂੰ ਪਛਾਣਦਾ ਹੈ ਅਤ ਸਤਿ ਅੱਗੇ ਸਿਰ ਝੁਕਾ ਕੇ ਇਹ ਵੀ ਦਿਖਾ ਦਿੱਤਾ ਕਿ ਉਹ ਸਤਿ ਦਾ ਪੁਜਾਰੀ ਹੈ ।

ਸਪਸ਼ਟ ਹੈ ਕਿ ਜਿਸ ਵਿਅਕਤੀ ਵਿੱਚ ਇਹ ਗੁਣ ਹੋਣ ਉਸ ਨੂੰ ਦੁਨੀਆਂ ਤੇ ਆਖਰਤ ਦੋਨਾਂ ਵਿੱਚ ਸਫਲ ਹੋਣਾ ਹੀ ਚਾਹੀਦਾ ਹੈ ।

 

 

ਜਵਾਬ ਨਾਨਕ ਸ਼ਾਹ ਸੂਰਾ

ਸੁਨਹੁ ਕਾਜ਼ੀ ਰੁਕਨਦੀਨ ਆਖੀ ਨਾਨਕ ਸ਼ਾਹ ।।ਜਿਨਾਂ ਈਮਾਨ ਸਲਾਮਤੀ

ਦਰਗਾਹ ਪਾਇਨ ਰਾਹ ।। ਅੱਵਲ ਨਾਇ ਖੁਦਾਇ ਦਾ ਕੇਤੇ ਨਬੀ ਰਸੂਲ ।। ਰੁਕਨਲ ਨੀਆਤ ਰਾਸ ਕਰ ਦਰਗਹ ਪਵੇ ਕਬੁਲ ।। ਲਿਖਿਆ ਦਰ ਖੁਦਾਇ ਦੇ ਹਿਕਸ ਬਾਝ ਨ ਕੋਇ ।। ਦੂਜੀ ਕੁਦਰਤਿ ਸਾਜਿਕੈ ਰੰਗ ਦਿਖਾਏ ਮੋਇ ।ਇਕਦਰ ਦਾਤਿ ਲੱਖ ਲੱਖ ਲਖਹੁ ਲੱਖ ਅਸੰਖ ।। ਨਾਨਕ ਕੀਮਤ ਨਾ ਪਵੈ ਸਾਹਿਬ ਅਗਮ ਬਿਅੰਤ ।। ਆਦਮ ਹੱਵਾ ਸਿਰਜਿਆ ਕੁਦਰਤਿ ਬੰਦੇ ਦੋਇ ।। ਦੁਹੀ ਹੱਥ ਉਪਜੀ ਮੇਦਨੀ ਜੀਅ ਜੰਤ ਅਲੋਇ ।। ਕੇਤੇ ਨੂਰ ਮੁਹੰਮਦੀ ਡਿਠੇ ਨਬੀ ਰਸੂਲ ।।ਨਾਨਕ ਕੁਦਰਤਿ ਦੇਖ ਕਰ ਖੁਦੀ ਗਈ ਸਭ ਭੂਲ ।।

ਸੁਆਲ ਰੁਕਨ ਦੀਨ ਕਾਜ਼ੀ

ਆਖੇ ਕਾਜ਼ੀ ਰੁਕਨ ਦੀਨ ਸੁਣ ਨਾਨਕ ਦਰਵੇਸ਼ ।।ਐਥੋਂ ਕਲਮੇ ਪਾਕ ਜੋ ਸੋ ਅੱਲਾਹ ਦੇ ਦਰਵੇਸ਼।। ਅਵਲ ਨਾਇ ਖੁਦਾਈ ਦਾ ਦੋਇਮ ਨਬੀ ਰਸੂਲ।।ਨਾਨਕ ਕਲਮਾਂ ਯਾਦ ਕਰ ਦਰਗਹਿ ਪਵੈ ਕਬੂਲ ।।ਲਿਖਿਆ ਧੁਰ ਦਰਗਾਹ ਦੇ ਹਿਕਸ ਬਾਝ ਨ ਕੋਇ ।।ਕਹੈ ਮੁਹੰਮਦ ਉਮੱਤੀ ਕਲਮਾ ਪਾਕ ਬੁਗੋਇ ।।ਸਾਹਿਬ ਦਾ ਫਰਮਾਇਆ ਲਿਖਿਆ ਵਿੱਚ ਕਿਤਾਬ ।। ਦੋਜਕ ਜਲਦੇ ਨਾ ਪਵਨ ਜੋ ਪੜ੍ਹਦੇ ਕਲਮਾਂ ਪਾਕ ।।ਤ੍ਰੀਹੇ ਰੋਜੇ ਜੋ ਰੱਖਣ ਪੰਜੇ ਵਕਤ ਨਮਾਜ਼ ।। ਭਿਸਤ ਤਨਾ ਕੋ ਜੋਦੜੀ ਲੱਥੇ ਸਭ ਅਜਾਬ ।। ਆਤਸ਼ ਦੋਜ਼ਕ ਹਾਵੀਏ ਕਾਫਰ ਨਿਤ ਜਲੰਨਿ ।। ਮੁਸਲਮਾਨ ਮੁਸਲਮੀ ਜੇ ਖਾਕੂ ਸੰਗ ਮਿਲੰਨਿ ।।ਕਾਇਮ ਹੋਇ ਕਿਆਮਤੀ ਵਤ ਨਾ ਆਵਨ ਜਾਨ ।। ਰੁਸਕਨਲ ਰੂਹ ਅਮਾਨਤੀ ਜੋ ਸਾਬਤ ਰਖੇ ਈਮਾਨ ।।