Monthly Archives: June 2013

ਈਮਾਨ ਦਾ ਅਰਥ

لآاله الااله

 

 

ਉਪਰੋਕਤ ਬਿਆਨ ਵਿੱਚ ਜਿਸ ਚੀਜ਼ ਨੂੰ ਅਸੀਂ ਗਿਆਨ ਅਤੇ ਵਿਸ਼ਵਾਸ ਆਖਿਆ ਹੈ ਉਸ ਦਾ ਨਾਂ ਹੀ ਈਮਾਨ ਹੈ । ਈਮਾਨ ਦਾ ਅਰਥ ਜਾਣਨਾ ਤੇ ਮੰਨਣਾ ਹੈ । ਜਿਹੜਾ ਵਿਅਕਤੀ ਅੱਲਾਹ ਦੇ ਇੱਕ ਹੋਣ ਨੂੰ ਉਸ ਦੇ ਵਾਸਤਵਕ ਗੁਣਾਂ ਨੂੰ,ਉਸਦੇ ਨਿਯਮ ਤੇ ਕਾਨੂਨ ਨੂੰ,ਉਸ ਦੇ ਦੰਡ ਤੇ ਪੁਰਸਕਾਰ ਨੂੰ ਜਾਣਦਾ ਹੋਵੇ ਅਤੇ ਦਿਲੋਂ ਉਸ ਉੱਤੇ ਵਿਸ਼ਵਾਸ ਰੱਖਦਾ ਹੋਵੇ ਉਸ ਨੂੰ ਮੋਮਨ (ਈਮਾਨ ਰੱਖਣ ਵਾਲਾ)ਕਹਿੰਦੇ ਹਨ । ਈਮਾਨ ਦਾ ਸਿੱਟਾ ਇਹ ਹੈ ਕਿ ਉਹ ਮਨੁੱਖ ਮੁਸਲਮਾਨ ਅਰਥਾਤ ਅੱਲਾਹ ਦਾ ਆਗਿਆਕਾਰੀ ਤੇ ਤਾਬੇਦਾਰ ਬਣ ਜਾਂਦਾ ਹੈ ।

ਈਮਾਨ ਦੀ ਇਸ ਪਰਿਭਸ਼ਾ ਤੋਂ ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਈਮਾਨ ਤੋਂ ਬਿਨਾਂ ਕੋਈ ਮਨੁੱਖ ਮੁਸਲਮਾਨ ਨਹੀਂ ਹੋ ਸਕਦਾ । ਇਸਲਾਮ ਤੇ ਈਮਾਨ ਵਿੱਚ ਉਹੀ ਸੰਬਧ ਹੈ ਜਿਹੜਾ ਰੁੱਖ ਤੇ ਬੀਜ ਵਿੱਚ ਹੁੰਦਾ ਹੈ । ਬੀਜ ਤੋਂ ਬਿਨਾਂ ਰੁੱਖ ਉੱਗ ਨਹੀਂ ਸਕਦਾ । ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਬੀਜ ਜ਼ਮੀਨ ਵਿੱਚ ਬੀਜਿਆ ਜਾਵੇ ਪਰੰਤੂ ਜ਼ਮੀਨ ਖਰਾਬ ਹੋਣ ਕਾਰਣ ਜਾਂ ਚੰਗੀ ਜਲਵਾਯੂ ਪ੍ਰਾਪਤ ਨਾ ਹੋਣ ਕਰਕੇ ਰੁੱਖ ਘਟੀਆ ਉੱਗੇ । ਠੀਕ ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਸਿਰੇ ਤੋਂ ਈਮਾਨ ਹੀ ਨਾ ਰੱਖਦਾ ਹੋਵੇ ਤਾਂ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਕਿ ਉਹ ‘ਮੁਸਲਮਾਨ’ ਹੋਵੇ । ਪਰ ਇਹ ਜ਼ਰੂਰ ਸੰਭਵ ਹੈ ਕਿ ਕਿਸੇ ਦੇ ਦਿਲ ਵਿੱਚ ਈਮਾਨ ਹੋਵੇ  ਪਰੰਤੂ ਆਪਣੇ ਸੰਕਲਪ ਦੀ ਕਮਜ਼ੋਰੀ ਅਪੂਰਨ ਸਿੱਖਿਆ ਤੇ ਤਰਬੀਅਤ ਅਤੇ ਬੁਰੇ ਲੋਕਾਂ ਦੀ ਸੰਗਤ ਦੇ ਪ੍ਰਭਾਵ ਕਰਕੇ ਉਹ ਪੂਰਨ ਤੇ ਪੱਕਾ ਮੁਸਲਮਾਨ ਨਾ ਹੋਵੇ ।

ਇਬਾਦਤ ਦਾ ਅਰਧ

        ਇਬਾਦਤ ਦਾ ਅਰਧ ਅਸਲ ਵਿੱਚ ਬੰਦਗੀ ਤੇ ਗ਼ੁਲਾਮੀ ਹੈ । ਤੁਸੀਂ (ਬੰਦਾ-ਦਾਸ)ਹੋ । ਈਸ਼ਵਰ ਤੁਹਾਡਾ ਇਸ਼ਟ ਹੈ, ਬੰਦਾ(ਦਾਸ)ਆਪਣੇ ਇਸ਼ਟ ਲਈ ਜੋ ਕੁੱਝ ਕਰੇ ਉਹ ਇਬਾਦਤ ਹੈ । ਜਿਵੇਂ ਤੁਸੀਂ ਲੋਕਾਂ ਨਾਲ  ਗੱਲਾਂ ਕਰ ਦੇ ਹੋ ਇਹਨਾਂ ਗੱਲਾਂ ਦੌਰਾਨ ਜੇ ਤੁਸੀਂ ਝੂਠ, ਚੁਗ਼ਲੀ ਤੇ ਅਸ਼ਲੀਲਤਾ ਤੋਂ ਕੇਵਲ ਇਸ ਲਈ ਬਚੋ ਕਿ ਈਸ਼ਵਰ ਨੇ ਇਹਨਾ ਚੀਜ਼ਾਂ ਤੋਂ ਰੋਕਿਆ ਹੈ ਅਤੇ ਸਦਾ ਸਚਾਈ , ਇਨਸਾਫ਼, ਨੇਕੀ ਤੇ ਪਵਿੱਤਰਤਾ ਦੀਆਂ ਗੱਲਾਂ ਕੀਤੀਆਂ , ਇਸ ਲਈ ਕਿ ਈਸ਼ਵਰ ਇਹਨਾਂ ਨੂੰ ਪਸੰਦ ਕਰਦਾ ਹੈ ਤਾਂ ਤੁਹਾਡੀਆਂ ਇਹ ਸਾਰੀਆਂ ਗੱਲਾਂ ਇਬਾਦਤ ਹੋਣਗੀਆਂ ਭਾਂਵੇਂ ਉਹ ਸਾਰੀਆਂ ਦੁਨੀਆਂ ਦੇ ਹੀ ਮਾਮਲੇ ਵਿੱਚ ਕਿਉਂ ਨਾ ਹੋਣ । ਤੁਸੀਂ ਲੋਕਾਂ ਨਾਲ ਲੈਣ ਦੇਣ ਕਰਦੇ ਹੋ,ਬਜ਼ਾਰ ਵਿੱਚ  ਵੇਚ ਖ਼ਰੀਦ ਕਰਦੇ ਹੋ, ਆਪਣੇ ਘਰ ਵਿੱਚ ਮਾਤਾ-ਪਿਤਾ ਤੇ ਭੈਣ-ਭਾਈਆਂ ਨਾਲ ਰਹਿੰਦੇ ਵਸਦੇ ਹੋ ,ਆਪਣੇ ਮਿੱਤਰਾਂ ਤੇ ਸਬੰਧੀਆਂ ਨਾਲ ਮਿਲਦੇ ਜੁਲਦੇ ਹੋ । ਜੇਕਰ ਆਪਨੇ ਜੀਵਨ ਦੇ ਇਹਨਾਂ ਸਾਰੇ ਮਾਮਲਿਆਂ ਵਿੱਚ ਆਪਣੇ ਈਸ਼ਵਰ ਦੇ ਆਦੇਸ਼ ਤੇ ਉਹਦੇ ਕਾਨੂੰਨ ਨੂੰ ਧਿਆਨ ‘ਚ ਰੱਖਿਆ, ਹਰ ਇੱਕ ਦਾ ਹੱਕ ਅਦਾ ਕੀਤਾ ਇਹ ਸਮਝ ਕੇ ਕਿ ਅੱਲਾਹ ਨੇ ਇਸਦਾ ਆਦੇਸ਼ ਦਿੱਤਾ ਹੈ ਅਤੇ ਕਿਸੇ ਦਾ ਹੱਕ ਨਹੀਂ ਮਾਰਿਆ,ਇਹ ਸਮਝ ਕੇ ਕਿ ਅੱਲਾਹ ਨੇ ਇਸਤੋਂ ਰੋਕਿਆ ਹੈ ਤਾਂ ਜਾਣੋ ਆਪ ਦਾ ਇਹ ਸੰਪੂਰਨ ਜੀਵਨ ਅੱਲਾਹ ਦੀ ਇਬਾਦਤ ਵਿੱਚ ਬਤੀਤ ਹੋਇਆ ਹੈ ।

 

ਉਸ ਦੇ ਬਣਾਏ ਨਿਯਮ ਤੇ ਵਿਧਾਨ ਦੀ ਪਾਲਣਾ ਕਰਨ ਦਾ ਕੀ ਪੁਰਸਕਾਰ ਹੈ ?

ਜਿਹੜਾ ਵਿਆਕਤੀ ਆਖ਼ਰਤ ਦੇ ਜੀਵਨ ਤੋਂ ਅਣਜਾਣ ਹੈ ਉਹ ਆਗਿਆ ਪਾਲਣ ਤੇ ਅਵੱਗਿਆ ਦੋਨਾਂ ਨੂੰ ਸਿੱਟਾਹੀਣ ਸਮਝਦਾ ਹੈ ।ਉਸ ਦਾ ਵਿਚਾਰ ਤਾਂ ਇਹ ਹੈ ਕਿ ਅੰਤ ਵਿੱਚ ਆਗਿਆ ਪਾਲਣ ਕਰਨ ਵਾਲਾ ਅਤੇ ਨਾ ਕਰਨ ਵਾਲਾ ਦੋਨੋਂ ਬਰਾਬਰ ਹੀ ਹਿਣਗੇ ਕਿਉਂਕਿ ਦੋਵੇਂ ਸਿੱਠੀ ਬਣ ਜਾਣਗੇ । ਫੇਰ ਉਸ ਤੋਂ ਕਿਵੇਂ ਉਮੀਦ  ਕੀਤੀ ਜਾ ਸਕਦੀ ਹੈ ਕਿ ਉਹ ਆਗਿਆ ਪਾਲਣ ਦੀਆਂ ਪਾਬੰਦੀਆਂ ਤੇ ਤਕਲੀਫਾਂ ਸਹਿਣ ਕਰਨਾ ਸਵੀਕਾਰ ਕਰ ਲਵੇਗੇ ਅਤੇ ਉਹਨਾਂ ਗੁਨਾਹਾਂ ਤੋਂ ਬਚੇਗਾ ਜਿਨ੍ਹਾਂ ਨਾਲ ਇਸ ਸੰਸਾਰ ਵਿੱਚ ਕੋਈ ਹਾਨੀ ਹੋਣ ਦਾ ਉਸ ਨੂੰ ਕੋਈ ਡਰ ਨਹੀਂ ਹੈ । ਅਜਿਹਾ ਅਕੀਦਾ ਰੱਖ਼ਣ ਵਾਲਾ ਵਿਅਕਤੀ ਕਦੇ ਅੱਲਾਹ ਦੇ ਨਿਯਮ ਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਹੀਂ ਹੋ ਸਕਦਾ । ਇਸੇ ਤਰ੍ਹਾਂ ਉਹ ਵਿਅਕਤੀ ਵੀ ਆਗਿਆ ਪਾਲਣ ਨੂੰ ਦ੍ਰਿਡ਼ਤਾ ਪੂਰਵਕ ਨਹੀਂ ਅਪਣਾ ਸਕਦਾ ਜਿਸਨੂੰ ਆਖ਼ਰਤ ਦੇ ਜੀਵਨ ਤੇ ਅੱਲਾਹ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਗਿਆਨ ਤਾਂ ਹੈ ਪਰੰਤੂ ਵਿਸ਼ਵਾਸ ਨਹੀਂ,ਇਸ ਲਈ ਕਿ ਸ਼ੱਕ ਤੇ ਦੁਵਿਧਾ ਕਾਰਨ ਮਨੁੱਖ ਕਿਸੇ ਗੱਲ ਤੇ ਡਟੀਆ ਨਹੀਂ ਰਹਿ ਸਕਦਾ ।ਤੁਸੀਂ ਕਿਸੇ ਕੰਮ ਨੂੰ ਦਿਲ ਲਾ ਕੇ ਉਦੋਂ ਹੀ ਕਰ ਸਕੋਗੇ ਜਦੋਂ ਤੁਹਾਨੂੰ ਵਿਸ਼ਵਾਸ ਹੋਵੇ ਕਿ ਇਹ ਕੰਮ ਲਾਭਦਾਇਕ ਹੈ ਅਤੇ ਕਿਸੇ ਕੰਮ ਤੋਂ ਬਚਣ ਵਿੱਚ ਦ੍ਰਿੜ੍ਹ ਵੀ ਉਸੇ ਸਮੇਂ ਰਹਿ ਸਕਦੇ ਹੋ ਜਦੋਂ ਤੁਹਾਨੂੰ ਪੂਰਨ ਵਿਸ਼ਵਾਸ ਹੋਵੇ ਕਿ ਇਹ ਕੰਮ ਹਾਨੀਕਾਰਕ ਹੈ । ਇਸ ਲਈ ਪਤਾ ਲੱਗਿਆ ਕਿ ਕਿਸੇ ਤਰੀਕੇ ਤੇ ਚੱਲਣ ਲਈ ਉਸ ਦੇ ਫਲ ਤੇ ਪਰਿਣਾਮ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ । ਇਹ ਗਿਆਨ ਵੀ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਵਿਸ਼ਵਾਸ ਦੀ ਹੱਦ ਤੱਕ ਪਹੁੰਚਿਆ ਹੋਇਆ ਹੋਵੇ ।

 

 

 

ਜੀਵਨ ਬਤੀਤ ਕਰਨ ਦਾ ਠੀਕ ਢੰਗ ਕਿਹੜਾ ਹੈ ?

ਇਸ ਪਿੱਛੋਂ ਮਨੁੱਖ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅੱਲਾਹ ਦੀ ਇੱਛਾ ਅਨੁਸਾਰ ਜੀਵਨ ਬਤੀਤ ਕਰਨ ਦਾ ਠੀਕ ਢੰਗ ਕਿਹੜਾ ਹੈ ?ਕਿਸ ਗੱਲ ਨੂੰ ਅੱਲਾਹ ਪਸੰਦ ਕਰਦਾ ਹੈ ਤਾਂ ਕਿ ਉਸਨੂੰ ਆਪਣਾਇਆ ਜਾਵੇ,  ਕਿਹੜੀ ਗੱਲ ਨੂੰ ਅੱਲਾਹ ਪਸੰਦ ਨਹੀਂ ਕਰਦਾ ਤਾਂ ਕਿ ਉਸ ਤੋਂ ਬਚਿਆ ਜਾਵੇ । ਇਸ ਦੇ ਲਈ ਜ਼ਰੂਰੀ ਹੈ ਕਿ ਮਨੁੱਖ ਅੱਲਾਹ ਦੇ ਕਾਨੁੰਨ ਅਤੇ ਵਿਧਾਨ ਤੋਂ ਭਲੀ –ਭਾਂਤ ਜਾਣ ਹੋਵੇ । ਇਸ ਬਾਰੇ ਉਸ ਨੂੰ ਪੂਰਨ ਵਿਸ਼ਵਾਸ ਵੀ ਹੋਵੇ ਕਿ ਇਹੋ ਅੱਲਾਹ ਦਾ ਕਾਨੁੰਨ ਤੇ ਵਿਧਾਨ ਹੈ ਅਤੇ ਇਸ ਦੀ ਪੈਰਵੀ ਕਰਨ ਨਾਲ ਹੀ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਜੇਕਰ ਉਸ ਨੂੰ ਇਸ ਦਾ ਗਿਆਨ ਹੀ ਨਾ ਹੋਵੇ ਤਾਂ ਉਹ ਪਾਲਣ ਕਿਸ ਚੀਜ਼ ਦਾ ਕਰੇਗਾ ।ਜੇਕਰ ਗਿਆਨ ਤਾਂ ਹੋਵੇ ਪਰੰਤੂ ਪੂਰਨ ਵਿਸ਼ਵਾਸ ਨਾ ਹੋਵੇ ਜਾਂ ਮਨ ‘ਚੇ ਇਹ ਭਾਵਨਾ ਬਣੀ ਹੋਵੇ ਕਿ ਇਸ ਕਾਨੂਨ ਤੇ ਵਿਧਾਨ ਤੋਂ ਬਿਨਾਂ ਦੂਸਰਾ ਕਾਨੂੰਨ ਤੇ ਵਿਧਾਨ ਵੀ ਠੀਕ ਹੋ ਸਕਦਾ ਹੈ ਤਾਂ ਮਨੁੱਖ ਉਸ ਦਾ ਭਲੀ ਭਾਂਤ ਪਾਲਣ ਕਿਵੇਂ ਕਰ ਸਕਦਾ ਹੈ ?ਫੇਰ ਮਨੁੱਖ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਅੱਲਾਹ ਦੀ ਇੱਛਾ ਅਨੁਸਾਰ ਨਾ ਚਲੱਣ, ਉਸ ਦੇ ਪਸੰਦ ਕੀਤਾ ਨਿਯਮ ਤੇ ਵਿਧਾਨ ਦਾ ਪਾਲਣ ਨਾ ਕਰਨ ਦਾ ਸਿੱਠਾ ਕੀ ਹੋ ਸਕਦਾ ਹੈ ? ਉਸ ਦੇ ਬਣਾਏ ਨਿਯਮ ਤੇ ਵਿਧਾਨ ਦੀ ਪਾਲਣਾ ਕਰਨ ਦਾ ਕੀ ਪੁਰਸਕਾਰ ਹੈ ? ਇਸਦੇ ਲਈ ਜ਼ਰੂਰੀ ਹੈ ਕਿ ਆਖ਼ਰਤ (ਪਰਲੋਕ)ਦੇ ਦਿਨ ਦਾ ,ਅੱਲਾਹ ਦੀ ਅਦਾਲਤ ਵਿੱਚ ਪੇਸ਼ ਹੋਣ ਦਾ, ਅੱਵਗਿਆ ਦੀ ਸਜ਼ਾ ਮਿਲਣ ਦਾ ਅਤੇ ਆਗਿਆ ਪਾਲਣ ਤੇ ਪੁਰਸਕਾਰ ਮਿਲਣ ਦਾ ਪੁਰਨ ਗਿਆਨ ਤੇ ਵਿਸ਼ਵਾਸ ਹੋਵੇ ।

 

ਆਧਿਆਇ—2 ਈਮਾਨ ਤੇ ਆਗਿਆਪਾਲਣ

ਆਗਿਆਪਾਲਣ ਲਈ ਗਿਆਨ ਤੇ ਵਿਸ਼ਵਾਸ ਦੀ ਜ਼ਰੂਰਤ ਪਿਛਲੇ ਅਧਿਆਈ ਵਿੱਚ ਤੁਸੀਂ ਜਾਣ ਚੁੱਕੇ ਹੋ ਕਿ ਇਸਲਾਮ ਵਾਸਤਵ ਵਿੱਚ ਪਾਲਣਹਾਰ(ਅੱਲਾਹ)ਦੇ ਆਗਿਆਪਾਲਣ ਦਾ ਨਾਂ ਹੈ । ਹੁਣ ਅਸੀਂ ਦੱਸਣਾ ਚਾਹੰਦੇ ਹਾਂ ਕਿ ਮਨੁੱਖ ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਉਸ ਸਮੇਂ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਉਸ ਨੂੰ ਕੁਝ ਗੱਲਾਂ ਦੀ ਜਾਣਕਾਰੀ ਨਾ ਹੋਵੇ ਅਤੇ ਉਹ ਜਾਣਕਾਰੀ (ਗਿਆਨ) ਵਿਸ਼ਵਾਸ ਦੀ ਸੀਮਾਂ ਤੱਕ ਨਾਂ ਪਹੁੰਚੀ ਹੋਈ ਹੋਵੇ ।

ਸਭ ਤੋਂ ਪਹਿਲਾਂ ਤਾਂ ਮਨੁੱਖ ਨੂੰ ਅੱਲਾਹ ਦੀ ਹੋਂਦ ਉੱਤੇ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਉਸ ਨੂੰ ਇਹ ਹੀ ਵਿਸ਼ਵਾਸ ਨਾ ਹੋਵੇ ਕਿ ਅੱਲਾਹ ਹੈ ਤਾਂ ਉਹ ਉਸ ਦਾ ਆਗਿਆਪਲਣ ਕਿਵੇਂ ਕਰੇਗਾ । ਇਸ ਦੇ ਨਾਲ-ਨਾਲ ਰੱਬੀ ਗੁਣਾਂ ਦਾ ਗਿਆਨ ਵੀ ਜ਼ਰੂਰੀ ਹੈ । ਜਿਹੜੇ ਵਿਅਕਤੀ ਨੂੰ ਇਹ ਪਤਾ ਨਾ ਹੋਵੇ ਕਿ ਅੱਲਾਹ ਇੱਕ ਹੈ ਤੇ ਪ੍ਰਭੂਤਵ ਵਿੱਚ ਕੋਈ ਉਸ ਦਾ ਭਾਈਵਾਲ ਨਹੀ, ਉਹ ਦੂਜਿਆਂ ਅੱਗੇ ਸੀਸ ਨਿਵਾਉਣ ਤੇ ਹੱਥ ਅੱਡਣ ਤੋਂ ਕਿਵੇਂ ਬਚ ਸਕਦਾ ਹੈ ? ਜਿਹੜੇ ਵਿਅਕਤੀ ਨੂੰ ਇਸ ਗੱਲ ਦਾ ਵਿਸ਼ਵਾਸ ਨਾ ਹੋਵੇ ਕਿ ਅੱਲਾਹ ਸਭ ਕੁਝ ਵੇਖਣ ਤੇ ਸੁਣਨ ਵਾਲਾ ਹੈ । ਹਰ ਚੀਜ਼ ਦੀ ਖ਼ਬਰ ਰੱਖਦਾ ਹੈ, ਉਹ ਆਪਣੇ ਆਪਨੂੰ ਅੱਲਾਹ ਦੀ ਅਵੱਗਿਆ ਤੇਂ ਕਿਵੇਂ ਰੋਕ ਸਕਦਾ ਹੈ ? ਇਸ ਗੱਲ ਤੇ ਜਦੋਂ ਤੁਸੀਂ ਵਿਚਾਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵਿਚਾਰ, ਸੁਭਾ ਅਤੇ ਇਸਲਾਮ ਦੇ ਸਿੱਧੇ ਮਾਰਗ ਤੇ ਚੱਲਣ ਲਈ ਮਨੁੱਖ ਵਿੱਚ ਜਿਨ੍ਹਾਂ ਗੁਣਾਂ ਦਾ ਹੋਣਾ ਜ਼ਰੂਰੀ ਹੈ ਉਹ ਗੁਣ ਉਸ ਸਮੇਂ ਤੱਕ ਉਸ ਵਿੱਚ ਨਹੀਂ ਆ ਸਕਦੇ ਜਦੋਂ ਤੱਕ ਕਿ ਅੱਲਾਹ ਦੇ ਗੁਣਾਂ ਦੀ ਠੀਕ ਠੀਕ ਜਾਣਕਾਰੀ ਨਾ ਹੋਵੇ । ਇਹ ਜਾਣਕਾਰੀਵੀ ਕੇਵਲ ਜਾਣ ਲੈਣ ਤੱਕ ਸੀਮਤ ਨਾ ਰਹੇ ਸਗੋਂ ਉਹਨੂੰ ਵਿਸ਼ਵਾਸ ਸਹਿਤ ਦਿਲ ਵਿੱਚ ਬੈਠ ਜਾਣਾ ਚਾਹੀਦਾ ਹੈ ਤਾਂ ਕਿ ਮਨੁੱਖ ਦਾ ਮਨ ਉਸ ਦੇ ਗਿਆਨ ਵਿਚਾਰਾਂ ਤੋਂ ਅਤੇ ਉਸਦੇ ਗਿਆਨ ਵਿਰੁੱਧ ਵਿਵਹਾਰ ਕਰਨ ਤੋਂ ਬਚ ਸਕੇ ।

 

ਇਸਲਾਮ ਮਨੁੱਖ ਦਾ ਸੁਭਵਿਕ ਧਰਮ ਹੈ

ਇੱਕ ਮੁਸਲਮਾਨ ਦੇ ਚਰਿੱਤਰ ਨੂੰ ਭਲੀ ਭਾਂਤ ਸਮਝ ਲਓ ਤਾਂ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਮੁਸਲਮਾਨ ਕਦੇ ਸੰਸਾਰ ਵਿੱਚ ਅਪਮਾਨਤ, ਹਾਰਿਆ ਹੋਇਆ ਅਤੇ ਗੁਲਾਮ ਬਣ ਕੇ ਨਹੀਂ ਰਹਿ ਸਕਦਾ । ਉਹ ਹਮੇਸ਼ਾ ਪ੍ਰਭਾਵਸ਼ਾਲੀ ਤੇ ਸ਼ਾਸਕ ਹੀ ਰਹੇਗਾ ਕਿਉਂਕਿ ਇਸਲਾਮ ਜਿਹੜੇ ਗੁਣ ਉਸ ਵਿੱਚ ਪੈਦਾ ਕਰਦਾ ਹੈ ਕੋਈ ਸ਼ਕਤੀ ਉਹਨਾਂ ‘ਤੇ ਪ੍ਰਭੁਤਾ ਪ੍ਰਾਪਤ ਨਹੀਂ ਕਰ ਸਕਦੀ ਇਸ ਤਰ੍ਹਾਂ ਸੰਸਾਰ ਵਿੱਚ ਸਨਮਾਨ ਤੇ ਗੌਰਵਮਈ ਜੀਵਨ ਬਤੀਤ ਕਰਨ ਪਿੱਛੋਂ ਜਦੋਂ ਆਪਣੇ ਰੱਬ ਅੱਗੇ ਪੇਸ਼ ਹੋਵੇਗਾ ਤਾਂ ਰੱਬ ਉਸ ਉੱਤੇ ਆਪਣੀਆਂ ਨਿਆਮਤਾਂ ਤੇ ਰਹਿਮਤਾਂ ਦੀ ਵਰਖਾ ਕਰੇਗਾ ਕਿਉਂਕਿ ਜਿਹੜੀ ਅਮਾਨਤ ਉਸ ਨੂੰ ਸੌਂਪੀ ਗਈ ਸੀ ਉਸ ਦਾ ਪੂਰਾ-ਪੂਰਾ ਹੱਕ ਉਸਨੇ ਅਦਾ ਕਰ ਦਿੱਤਾ । ਜਿਹੜੀ ਪ੍ਰੀਖਿਆ ਵਿੱਚੋਂ ਅੱਲਾਹ ਨੇ ਉਸ ਨੂੰ ਲੰਘਾਇਆ ਸੀ ਉਸ ਵਿੱਚੋਂ ਉਹ ਪੂਰੇ –ਪੂਰੇ ਅੰਕ ਲੇ ਕੇ ਸਫਲ ਹੋ ਗਿਆ ।ਇਹ ਸਦੀਵੀ ਸਫਲਤਾ ਤਾ ਹੈ ਜਿਹੜੀ ਇਸ ਲੋਕ ਤੋਂ ਪਰਲੋਕ ਤੱਕ ਲਗਾਤਾਰ ਚਲੀ ਜਾਂਦੀ ਹੈ ਅਤੇ ਕਿਧਰੇ ਇਸ ਦਾ ਇਸਲਾਮ ਖ਼ਤਮ ਨਹੀਂ ਹੁੰਦਾ ।

ਇਹ ਇਸਲਾਮ ਹੈ, ਮਨੁੱਖ ਦਾ ਸੁਭਵਿਕ ਧਰਮ ਹੈ । ਇਹ ਕਿਸੇ ਜਾਤੀ ਅਤੇ ਦੇਸ਼ ਤੱਕ ਸੀਮਤ ਨਹੀਂ ।ਹਰ ਯੁੱਗ ਤੇ ਹਰ ਦੇਸ਼ ਵਿੱਚ ਜਿਹੜੇ ਅੱਲਾਹ ਦਾ ਗਿਆਨ ਰੱਖਣ ਵਾਲੇ ਤੇ ਸਤਿ –ਪ੍ਰੇਮੀ ਲੋਕ ਹੋਏ ਹਨ ਉਹਨਾਂ ਸਭਨਾਂ ਦਾ ਇਹੋ ਧਰਮ ਸੀ ।ਉਹ ਸਾਰੇ ਮੁਸਲਮਾਨ ਸਨ ਭਾਂਵੇਂ ਉਹਨਾਂ ਦੀ ਜ਼ਬਾਨ ਵਿੱਚ ਇਸ ਧਰਮ ਦਾ ਨਾਂ ਇਸਲਾਮ ਰਿਹਾ ਹੋਵੇ ਜਾਂ ਕੁਝ ਹੋਰ

ਆਪਸੀ ਭਾਈਚਾਰਾ

ਇਹ ਕੇਵਲ ਮਸੀਤ ਵਿੱਚ ਇਕੱਠੇ ਹੋਣ ਦੀ ਬਰਕਤਾਂ ਹਨ । ਇਸ ਪਿੱਛੋਂ ਇਹ ਦੇਖੋ ਕਿ ਜਮਾਤ ਨਾਲ ਨਮਾਜ਼ ਪੜ੍ਵਨ ਵਿੱਚ ਕਿੰਨੀਆਂ ਬਰਕਤਾਂ ਲੁਕੀਆਂ ਹੋਈਆਂ ਹਨ ।ਤੁਸੀਂ ਸਾਰੇ ਇੱਕ ਕਤਾਰ ਵਿੱਚ ਇੱਕ ਦੂਜੇ ਦੇ ਬਰਾਬਰ ਖੜ੍ਵੇ ਹੁੰਦੇ ਹੋ । ਕੋਈ ਬੜਾ ਛੋਟਾ ਨਹੀਂ । ਕੋਈ ਨਾ ਉੱਚੇ ਦਰਜੇ ਦਾ ਹੈ ਤੇ ਨਾ ਨੀਵੇਂ ਦਰਜੇ ਦਾ । ਰੱਬ ਦੇ ਦਰਬਾਰ ਵਿੱਚ ਰੱਬ ਦੇ ਸਾਹਮਣੇ ਸਾਰੇ ਇੱਕੋ ਦਰਜੇ ਦੇ ਹਨ । ਕਿਸੇ ਦਾ ਹੱਥ ਲੱਗਣ ਨਾਲ ਅਤੇ ਕਿਸੇ ਦੇ ਸਪਰਸ਼ ਕਰਨ ਨਾਲ ਕੋਈ ਭਿੱਟਿਆ ਨਹੀਂ ਜਾਂਦਾ ਸਾਰੇ ਪਾਕ ਹਨ ਕਿਉਂ ਜੋ ਸਾਰੇ ਇਨਸਾਨ ਹਨ, ਇੱਕ ਰੱਬ ਦੇ ਬੰਦੇ ਹਨ ਤੇ ਇੱਕੋ ਦੀਨ ਨੂੰ ਮੰਨਣ ਵਾਲੇ ਹਨ ।ਤੁਹਾਡੇ ਵਿੱਚ ਖ਼ਾਨਦਾਨਾਂ, ਕਬੀਲਿਆਂ, ਮਲਕਾਂ ਤੇ ਜ਼ਬਾਨਾਂ ਦਾ ਵੀ ਕੋਈ ਫ਼ਰਕ ਨਹੀਂ । ਕੋਈ ਸਈਯਦ ਹੈ, ਕੋਈ ਪਠਾਣ ਹੈ ਕੋਈ ਰਾਜਪੂਤ ਹੈ, ਕੋਈ ਜੱਟ ਹੈ, ਕੋਈ ਕਿਸੇ ਦੇਸ਼ ਦਾ ਵਸਨੀਕ ਹੈ ਕੋਈ ਕਿਸੇ ਦਾ ਕਿਸੇ ਦੀ ਜ਼ਬਾਨ ਕੋਈ ਹੈ ਤੇ ਕਿਸੇ ਦੀ ਕੋਈ ਪਰੰਤੂ ਸਾਰੇ ਇੱਕ ਸਫ਼ ਵਿੱਚ ਖੜੋ ਕੇ ਰੱਬ ਦੀ ਇਬਾਦਤ ਕਰ ਰੇਹੇ ਹਨ । ਇਸਦੇ ਅਰਥ ਇਹ ਹਨ ਕਿ ਸਾਰੇ ਇੱਕ ਕੌਮ ਹਨ । ਇਹ ਬੰਸਾਵਲੀ,ਭਾਈਚਾਰੇ ਤੇ ਕੌਮਾਂ ਦੀਆਂ ਵੰਡਾਂ ਸਾਰੀ ਝੂਠੀਆਂ ਹਨ । ਤੁਹਾਡੇ ਵਿੱਚ ਸੱਭ ਤੋਂ ਬੜਾ ਸਬੰਧ ਰੱਬ ਦੀ ਬੰਦਗੀ ਤੇ ਇਬਾਦਤ ਦਾ ਹੈ ਉਸ ਵਿੱਚ ਜਦੋਂ ਤੁਸੀਂ ਸਾਰੇ ਇੱਕ ਹੋ ਤਾਂ ਕਿਸੇ ਹੋਰ ਮਾਮਲੇ ਵਿੱਚ ਵੀ ਕਿਉਂ ਅੱਡ ਅੱਡ ਹੋਵੋ ?

 

 

 

 

 

 

 

ਵਿਸ਼ਵਾਸ ਪਾਤਰ

ਉਸ ਤੋਂ ਵਧਕੇ ਸੰਸਾਰ ਵਿੱਚ ਕੋਈ ਅਮੀਰ ਤੇ ਧਨਾਢ ਵੀ ਨਹੀਂ ਹੋਵੇਗਾ,ਕਿਉਂਕਿ ਉਹ ਐਸ਼ ਪ੍ਰਸਤ ਨਹੀਂ, ਵਾਸ਼ਨਾਵਾਂ ਦਾ ਦਾਸ ਨਹੀਂ, ਲੋਭੀ ਤੇ ਲਾਲਚੀ ਨਹੀਂ । ਆਪਣੀ ਉਚਿਤ ਮਿਹਨਤ ਨਾਲ ਰੋ ਕੁਝ ਕਮਾਉਂਦਾ ਹੈ ਉਸੇ ਤੇ ਉਹਨੂੰ ਸੰਤੋਖ ਹੁੰਦਾ ਹੈ । ਅਵੈਧ ਧਨ ਦੇ ਢੈਰ ਵੀ ਉਹਦੇ ਸਾਹਮਣੇ ਲਗਾ ਦਿੱਤੇ ਜਾਣ ਤਾਂ ਉਨ੍ਹਾਂ ਨੂੰ ਤੁੱਛ ਸਮਝ ਕੇ ਠੁਕਰਾ ਦਿੰਦਾ ਹੈ । ਇਹ ਸੰਤੁਸ਼ਟੀ ਦਾ ਧਨ ਹੈ ਜਿਸਤੋਂ ਵਧਕੇ ਕੋਈ ਹੋਰ ਧਨ ਮਨੁੱਖ ਲਈ ਨਹੀਂ ਹੋ ਸਕਦਾ ।

ਉਹ ਤੋਂ ਵਧ ਕੇ ਸੰਸਾਰ ਵਿੱਚ ਕੋਈ ਪ੍ਰੇਮ- ਪਾਤਰ ਤੇ ਹਰਮਨ –ਪਿਆਰਾ ਵੀ ਨਹੀਂ ਹੋਵੇਗਾ ਕਿਉਂਕਿ ਉਹ ਹਰੇਕ ਵਿਅਕਤੀ ਦੇ ਹੱਕ ਅਦਾ ਕਰੇਗਾ ਤੇ ਕਿਸੇ ਦਾ ਹੱਕ ਨਹੀਂ ਮਾਰੇਗਾ ।ਹਰੇਕ ਨਾਲ ਭਲਾਈ ਕਰੇਗਾ ਅਤੇ ਬਦਲੇ ਵਿੱਚ ਆਪਣੇ ਲਈ ਕੋਈ ਇੱਛਾ ਨਹੀਂ ਰੱਖੇਗਾ । ਲੋਕਾਂ ਦੇ ਦਿਲ ਆਪਣੇ ਆਪ ਨੂੰ ਉਸ ਵਲ ਉਲਾਰ ਹੋ ਜਾਣਗੇ ।ਹਰੇਕ ਵਿਅਕਤੀ ਉਸਦਾ ਸਨਮਾਨ ਤੇ ਉਸ ਨਾਲ ਪਿਆਰ ਕਰਨ ਲਈ ਮਜਬੂਰ ਹੋਵੇਗਾ ।

ਉਸ ਤੋਂ ਵਧਕੇ ਸੰਸਾਰ ਵਿੱਚ ਕੋਈ ਵਿਸ਼ਵਾਸ ਪਾਤਰ ਵੀ ਨਹੀਂ ਹੋਵੇਗਾ । ਕਿਉਂਕਿ ਉਹ ਅਮਾਨਤ ਵਿੱਚ ਖਿਆਨਤ ਨਹੀਂ ਕਰੇਗਾ । ਸੱਚਾਈ ਤੋਂ ਮੂੰਹ ਨਹੀਂ ਮੋੜੇਗਾ । ਉਹ ਵਾਅਦੇ ਦਾ ਸੱਚਾ ਤੇ ਮਾਮਲੇ ਦਾ ਖਰਾ ਹੋਵੇਗਾ ਅਤੇ ਉਹ ਹਰ ਕੰਮ ਵਿੱਚ ਇਹ ਸਮਝ ਕੇ ਈਮਾਨਦਾਰੀ ਤੋਂ ਕੰਮ ਲਵੇਗਾ ਕਿ ਕੋਈ ਹੋਰ ਦੇਖਣ ਵਾਲਾ ਹੋਵੇ ਨਾ ਹੋਵੇ ਪਰੰਤੂ ਅੱਲਾਹ ਤਾਂ ਸਭ ਕੁਝ ਵੇਖ ਰਿਹਾ ਹੈ । ਅਜਿਹੇ ਵਿਅਕਤੀ ਦੀ ਭਰੋਸੇ ਯੋਗਤਾ ਦਾ ਕੀ ਕਹਿਣਾ ? ਕੌਣ ਹੈ ਜਿਹਣਾ ਉਸ ਉੱਤੇ ਭਰੋਸਾ ਨਹੀਂ ਕਰੇਗਾ ।

ਸਭ ਤੋਂ ਵੱਡਾ ਧਨਾਢ ਵੀ ਕੌਣ

ਉਸ ਤੋਂ ਵਧਕੇ ਸੰਸਾਰ ਵਿੱਚ ਕੋਈ ਅਮੀਰ ਤੇ ਧਨਾਢ ਵੀ ਨਹੀਂ ਹੋਵੇਗਾ,ਕਿਉਂਕਿ ਉਹ ਐਸ਼ ਪ੍ਰਸਤ ਨਹੀਂ, ਵਾਸ਼ਨਾਵਾਂ ਦਾ ਦਾਸ ਨਹੀਂ, ਲੋਭੀ ਤੇ ਲਾਲਚੀ ਨਹੀਂ । ਆਪਣੀ ਉਚਿਤ ਮਿਹਨਤ ਨਾਲ ਰੋ ਕੁਝ ਕਮਾਉਂਦਾ ਹੈ ਉਸੇ ਤੇ ਉਹਨੂੰ ਸੰਤੋਖ ਹੁੰਦਾ ਹੈ । ਅਵੈਧ ਧਨ ਦੇ ਢੈਰ ਵੀ ਉਹਦੇ ਸਾਹਮਣੇ ਲਗਾ ਦਿੱਤੇ ਜਾਣ ਤਾਂ ਉਨ੍ਹਾਂ ਨੂੰ ਤੁੱਛ ਸਮਝ ਕੇ ਠੁਕਰਾ ਦਿੰਦਾ ਹੈ । ਇਹ ਸੰਤੁਸ਼ਟੀ ਦਾ ਧਨ ਹੈ ਜਿਸਤੋਂ ਵਧਕੇ ਕੋਈ ਹੋਰ ਧਨ ਮਨੁੱਖ ਲਈ ਨਹੀਂ ਹੋ ਸਕਦਾ ।

ਉਹ ਤੋਂ ਵਧ ਕੇ ਸੰਸਾਰ ਵਿੱਚ ਕੋਈ ਪ੍ਰੇਮ- ਪਾਤਰ ਤੇ ਹਰਮਨ –ਪਿਆਰਾ ਵੀ ਨਹੀਂ ਹੋਵੇਗਾ ਕਿਉਂਕਿ ਉਹ ਹਰੇਕ ਵਿਅਕਤੀ ਦੇ ਹੱਕ ਅਦਾ ਕਰੇਗਾ ਤੇ ਕਿਸੇ ਦਾ ਹੱਕ ਨਹੀਂ ਮਾਰੇਗਾ ।ਹਰੇਕ ਨਾਲ ਭਲਾਈ ਕਰੇਗਾ ਅਤੇ ਬਦਲੇ ਵਿੱਚ ਆਪਣੇ ਲਈ ਕੋਈ ਇੱਛਾ ਨਹੀਂ ਰੱਖੇਗਾ । ਲੋਕਾਂ ਦੇ ਦਿਲ ਆਪਣੇ ਆਪ ਨੂੰ ਉਸ ਵਲ ਉਲਾਰ ਹੋ ਜਾਣਗੇ ।ਹਰੇਕ ਵਿਅਕਤੀ ਉਸਦਾ ਸਨਮਾਨ ਤੇ ਉਸ ਨਾਲ ਪਿਆਰ ਕਰਨ ਲਈ ਮਜਬੂਰ ਹੋਵੇਗਾ ।

ਉਸ ਤੋਂ ਵਧਕੇ ਸੰਸਾਰ ਵਿੱਚ ਕੋਈ ਵਿਸ਼ਵਾਸ ਪਾਤਰ ਵੀ ਨਹੀਂ ਹੋਵੇਗਾ । ਕਿਉਂਕਿ ਉਹ ਅਮਾਨਤ ਵਿੱਚ ਖਿਆਨਤ ਨਹੀਂ ਕਰੇਗਾ । ਸੱਚਾਈ ਤੋਂ ਮੂੰਹ ਨਹੀਂ ਮੋੜੇਗਾ । ਉਹ ਵਾਅਦੇ ਦਾ ਸੱਚਾ ਤੇ ਮਾਮਲੇ ਦਾ ਖਰਾ ਹੋਵੇਗਾ ਅਤੇ ਉਹ ਹਰ ਕੰਮ ਵਿੱਚ ਇਹ ਸਮਝ ਕੇ ਈਮਾਨਦਾਰੀ ਤੋਂ ਕੰਮ ਲਵੇਗਾ ਕਿ ਕੋਈ ਹੋਰ ਦੇਖਣ ਵਾਲਾ ਹੋਵੇ ਨਾ ਹੋਵੇ ਪਰੰਤੂ ਅੱਲਾਹ ਤਾਂ ਸਭ ਕੁਝ ਵੇਖ ਰਿਹਾ ਹੈ । ਅਜਿਹੇ ਵਿਅਕਤੀ ਦੀ ਭਰੋਸੇ ਯੋਗਤਾ ਦਾ ਕੀ ਕਹਿਣਾ ? ਕੌਣ ਹੈ ਜਿਹਣਾ ਉਸ ਉੱਤੇ ਭਰੋਸਾ ਨਹੀਂ ਕਰੇਗਾ ।