Monthly Archives: July 2013

ਜ਼ਕਾਤ ਇਸਲਾਮ ਦਾ ਬਹੁਤ ਵੱਡਾ ਥੰਮ੍ਹ ਹੈ

ਅੱਲਾਹ ਨੇ ਇਸ ਜ਼ਕਾਤ ਨੂੰ ਵੀ ਸਾਡੇ ਲਈ ਉਸੇ ਤਰ੍ਹਾ ਜ਼ਰੂਰੀ ਕੀਤਾ ਹੈ ਜਿਸ ਤਰ੍ਹਾਂ ਨਮਾਜ਼ ਤੇ ਰੋਜ਼ੇ ਨੂੰ ਜ਼ਰੂਰੀ ਕੀਤਾ ਹੈ । ਇਹ ਇਸਲਾਮ ਦਾ ਬਹੁਤ ਵੱਡਾ ਥੰਮ੍ਹ ਹੈ ਤੇ ਇਸ ਨੂੰ ਥੰਮ੍ਹ ਇਸ ਲਈ ਮੰਨਿਆ ਗਿਆ ਹੈ ਇਹ ਮੁਸਲਮਾਨਾਂ ਵਿੱਚ ਈਸ਼ਵਰ ਦੀ ਪ੍ਰਸੰਨਤਾ ਲਈ ਬਲੀਦਾਨ ਤੇ ਤਿਆਗ ਦਾ ਗੁਣਾ ਪੈਦਾ ਕਰਦਾ ਹੈ, ਸੁਆਰਥ,ਥੁਡ਼ ਦਿਲੀ ਤੇ ਧਨ –ਪ੍ਰੇਮ ਦੇ ਬੁਰੇ ਗੁਣਾਂ ਨੂੰ ਦੂਰ ਕਰਦਾ ਹੈ । ਧਨ ਦਾ ਪੁਜਾਰੀ, ਰੁਪਏ ਲਈ ਜਾਨ ਦੇਣ ਵਾਲਾ ਲੋਭੀ ਤੇ ਕੰਜੂਸ ਵਿਅਕਤੀ ਇਸਲਾਮ ਦੇ ਕਿਸੇ ਕੰਮ ਦਾ ਨਹੀਂ । ਜਿਹੜਾ ਵਿਅਕਤੀ ਈਸ਼ਵਰ ਦੇ ਆਦੇਸ਼ ‘ਤੇ ਆਪਣੀ ਖ਼ੂਨ- ਪਸੀਨੇ ਦੀ ਕਮਾਈ ਬਿਨਾ ਕਿਸੇ ਨਿੱਜੀ ਸੁਆਰਥ ਦੇ ਨਿਛਾਵਰ ਕਰ ਸਕਦਾ ਹੋਵੇ ਉਹੀ ਇਸਲਾਮ ਦੇ ਸਿੱਧੇ ਮਾਰਗ ‘ਤ ਚਲ ਸਕਦਾ ਹੈ । ਜ਼ਕਾਤ ਮੁਸਲਮਾਨਾਂ ਨੂੰ ਇਸ ਬਲੀਦਾਨ ਤੇ ਤਿਆਗ ਦਾ ਅਭਿਆਸ ਕਰਵਾਉਂਦੀ ਹੈ ।ਉਹਨਾਂ ਨੂੰ ਇਸ ਯੋਗ ਬਣਾਉਂਦੀ ਹੈ ਕਿ ਈਸ਼ਵਰ ਦੇ ਰਾਹ ਵਿੱਚ ਜਦੋਂ ਮਾਲ ਖ਼ਰਚ ਕਰਨ ਦੀ ਜ਼ਰੂਰਤ ਹੋਵੇ ਤਾਂ ਉਹ ਆਪਣੇ ਧਨ ਨੂੰ ਸੀਨੇ ਨਾਲ ਹੀ ਨਾ ਲਾਈ ਬੈਠੇ ਰਹਿਣ ਸਗੋਂ ਉਦਾਰਤਾ ਨਾਲ ਨਾਲ ਖ਼ਰਚ ਕਰਨ ।

 

 

 

 

 

 

ਜ਼ਕਾਤ ਦਾ ਲਾਭ

ਇਸ ਤਰ੍ਹਾਂ ਈਸ਼ਵਰ ਨੇ ਧਨਵਾਨਾਂ ਦੀ ਦੌਲਤ ਵਿੱਚ ਗਰੀਬਾਂ ਲਈ ਘੱਟੋ-ਘੱਟ ਢਾਈ ਪ੍ਰਤੀਸ਼ਤ ਭਾਗ ਨਿਸ਼ਚਿਤ ਕਰ ਦਿੱਤਾ ਹੈ ।ਇਸ ਤੋਂ ਵੱਧ ਜੇਕਰ ਕੋਈ ਕੁਝ ਦੇ ਦੇਵੇ ਤਾਂ ਇਹ ਅਹਿਸਾਨ ਹੈ ਜਿਸ ਦਾ ਹੋਰ ਵਧੇਰੇ ਸਵਾਬ ਉਸਨੂੰ (ਪੁੰਨ)ਹੋਵੇਗਾ ।

ਦੇਖੋ, ਇਹ ਹਿੱਸਾ ਅੱਲਾਹ ਕੋਲ ਨਹੀਂ ਪਹੁੰਚਦਾ । ਉਸਨੂੰ ਤੁਹਾਡੀ ਕਿਸੇ ਚੀਜ਼ਦੀ ਜ਼ਰੂਰਤ ਨਹੀਂ ।ਪਰੰਤੂ ਉਹ ਕਹਿੰਦਾ ਹੈ ਕਿ ਤੁਸੀਂ ਜੇਕਰ ਪ੍ਰਸੰਨਤਾਪੂਰਨਵਕ ਮੇਰੇ ਲਈ ਆਪਣੇ ਕਿਸੇ ਗ਼ਰੀਬ ਭਰਾ ਨੂੰ ਕੁੱਝ ਦਿੱਤਾ ਤਾਂ ਸਮਝੋ ਮੈਨੂੰ ਦਿੱਤਾ ਉਸ ਵੱਲੋਂ ਮੈਂ ਤੁਹਾਨੂੰ ਕਈ ਗੁਣਾ ਅਧਿਕ ਬਦਲਾ ਦੇਵਾਗਾਂ ਪਰ ਸ਼ਰਤ ਇਹ ਹੈ ਕਿ ਉਸ ਨੂੰ ਦੇ ਕੇ ਤੁਸੀਂ ਕੋਈ ਅਹਿਸਾਨ ਨਾ ਜਤਾਓ । ਉਸ ਦਾ ਅਪਮਾਨ ਨਾ ਕਰੋ । ਉਸ ਵੱਲੋਂ ਧੰਨਵਾਦ ਕੀਤੇ ਜਾਣ ਦੀ ਵੀ ਆਸ ਨਾ ਰੱਖੋ ।ਇਹ ਵੀ ਜਤਨ ਨਾ ਕਰੋ ਕਿ ਤੁਹਾਡੇ ਦਿੱਤੇ ਇਸ ਦਾਨ ਦੀ ਲੋਕਾਂ ਵਿੱਚ ਚਰਚਾ ਹੋਵੇ ਤੇ ਲੋਕ ਤੁਹਾਡੀ ਪ੍ਰਸ਼ੰਸ ਕਰਨ ਕਿ ਅਮਕਾ ਸੱਜਣ ਵੱਡਾ ਦਾਨੀ ਹੈ। ਜੇਕਰ ਤੁਸੀਂ ਇਨ੍ਹਾਂ ਸਾਰੇ ਨਾਪਾਕ ਵਿਚਾਰਾਂ ਤੋਂ ਆਪਣੇ ਮਨ ਨੂੰ ਸ਼ੱਧ ਰੱਖੋਗੇ ਅਤੇ  ਕੇਵਲ ਮੇਰੀ ਪ੍ਰਸ਼ੰਸਤਾ ਲਈ ਆਪਣੇ ਧਨ ਵਿੱਚੋਂ ਗਰੀਬਾਂ ਨੂੰ ਹਿੱਸਾ ਦਿਉਗੇ ਤਾਂ ਮੈਂ ਆਪਣੀ ਅਥਾਹ ਦੌਲਤ ਵਿੱਚੋਂ ਤੁਹਾਨੂੰ ਉਹ ਹਿੱਸਾ ਦਿਆਂਗਾ ਜਿਹੜਾ ਕਦੇ ਸਮਾਪਤ ਨਹੀ ਹੋਵੇਗਾ ।

 

 

 

 

ਰੋਜ਼ੇਦੀ ਵਾਸਤਵਕਤਾ

 

 

 

 

 

 

 

 

أفطار الصائمਇਹ ਸਾਰੇ ਸਾਡੇ ਹੀ ਲਾਭ ਹਨ ।ਸਾਨੂੰ ਭੁੱਖਾ ਰੱਖਣ ਵਿੱਚ ਈਸ਼ਵਰ ਦਾ ਕੋਈ ਲਾਭ ਨਹੀਂ । ਉਸਨੇ ਸਾਡੀ ਭਲਾਈ ਲਈ ਰਮਜ਼ਾਨ ਦੇ ਰੋਜ਼ੇ ਸਾਡੇ ਲਈ ਜ਼ਰੂਰੀ ਕੀਤੇ ਹਨ । ਬਿਨਾਂ ਕਿਸੇ ਉਚਿੱਤ ਕਾਰਨ ਦੇ ਜਿਹੜੇ ਲੋਕ ਰੋਜ਼ੇ ਨਹੀਂ ਰੱਖਦੇ ਉਹ ਆਪਣੇ ਉੱਪਰ ਆਪ ਜ਼ੁਲਮ ਕਰਦੇ ਹਨ ਅਤੇ ਸਭ ਤੋਂ ਵੱਧ ਸ਼ਰਮਨਾਕ ਨੀਤੀ ਉਹਨਾਂ ਦੀ ਹੈ ਜਿਹੜੇ ਰਮਜ਼ਾਨ ਵਿੱਚ ਖੁੱਲ੍ਹਮ-ਖੁੱਲ੍ਹਾ ਖਾਂਦੇ ਪੀਂਦੇ ਹਨ ।ਭਾਵ ਉਹ ਇਸ ਗੱਲ ਦਾ ਐਲਾਨ ਕਰ ਦੇ ਹਨ ਕਿ ਅਸੀਂ ਮੁਸਲਮਾਨਾਂ ਦੇ ਸਮੁਦਾਇ ਤੋਂ ਨਹੀਂ ਹਾਂ । ਸਾਨੂੰ ਇਸਲਾਮ ਦੇ ਆਦੇਸ਼ਾਂ ਦੀ ਕੋਈ ਪਰਵਾਹ ਨਹੀਂ ਹੈ ।ਅਸੀਂ ਇੰਨੇ ਨਿਡਰ ਹਾਂ ਕਿ ਜਿਸਨੂੰ ਈਸ਼ਵਰ ਮੰਨਦੇ ਹਾਂ ਉਸਦੇ ਆਗਿਆ ਪਾਲਣ ਤੋਂ ਵੀ ਖੁੱਲ੍ਹਮ-ਖੁੱਲ੍ਹਾ ਮੂੰਹ ਮੋਡ਼ ਜਾਂਦੇ ਹਾਂ ।ਦੱਸੋ, ਜਿਨ੍ਹਾਂ ਲੋਕਾਂ ਲਈ ਆਪਣੇ ਸਮੁਦਾਇ ਤੋਂ ਅਲੱਗ ਹੋਣਾ ਇੱਕ ਸੌਖੀ ਜਿਹੀ ਗੱਲ ਹੋਵੇ । ਜਿਨ੍ਹਾਂ ਨੂੰ ਆਪਣੇ ਸਿਰਜਣਹਾਰ ਦੀ ਬਗ਼ਾਵਾਤ ਕਰਦੇ ਹੋਵੇ ਰਤਾ ਵੀ ਸ਼ਰਮ ਨਾ ਆਵੇ ਅਤੇ ਜਿਹੜੇ ਆਪਣੇ ਧਰਮ ਤੇ ਸਭ ਤੋਂ ਵੱਡੇ ਪੇਸ਼ਵਾ ਦੇ ਨਿਯਤ ਕੀਤੇ ਹੋਏ ਕਾਨੂੰਨ ਨੂੰ ਖੁੱਲ੍ਹਮ-ਖੁੱਲ੍ਹਾ ਤੋੜ ਦੇਣ ਉਨ੍ਹਾਂ ਤੋਂ ਕੋਈ ਵਿਅਕਤੀ ਕਿਸ ਪ੍ਰਤਿਗਿਆ ਪੂਰਤੀ, ਕਿਸ ਸਦਾਚਾਰ,ਕਿਸ ਭਰੋਸੇਯੋਗਤਾ,ਕਿਸ ਤਰ੍ਹਾਂ ਦੀ ਕਰਤੱਵ ਪਾਲਣਾ ਅਤੇ ਕਾਨੂੰਨ ਦੇ ਪਾਲਣ ਦੀ ਉਮੀਦ ਕਰ ਸਕਦਾ ਹੈ ।

ਜ਼ਕਾਤ : ਤੀਜੀ ਜ਼ਰੂਰੀ ਚੀਜ਼ ਜ਼ਕਾਤ ਹੈ ।ਅੱਲਾਹ ਨੇ ਹਰੇਕ ਮੁਸਲਮਾਨ ਧਨਵਾਨ ਵਿਅਕਤੀ ਲਈ ਜ਼ਰੂਰੀ ਕੀਤਾ ਹੈ ਕਿ ਜੇਕਰ ਉਸ ਕੋਲ ਘੱਟੋ-ਘੱਟ ਸਾਢੇ ਬਵੰਜਾ ਤੋਲੇ ਚਾਂਦੀ ਹੋਵੇ ਤੇ ਉਸ ਕੋਲ ਰੱਖੀ ਹੋਈ ਨੂੰ ਪੂਰਾ ਇੱਕ ਵਰ੍ਹਾ ਬੀਤ ਜਾਵੇ ਤਾਂ ਉਹ ਉਸ ਵਿਚੋਂ ਚਾਲੀਵਾਂ ਭਾਗ ਆਪਣੇ ਕਿਸੇ ਗ਼ਰੀਬ ਰਿਸ਼ਤੇਦਾਰ ਜਾਂ ਕਿਸੇ ਮੁਥਾਜ,ਕਿਸੇ ਬੇਸਹਾਰਾ ਗ਼ਰੀਬ,ਕਿਸੇ ਨਵੇਂ ਬਣੇ ਮੁਸਲਮਾਨ, ਕਿਸੇ ਮਸਾਫ਼ਰ ਜਾਂ ਕਿਸੇ ਕਰਜ਼ਦਾਰ ਵਿਅਕਤੀ ਨੂੰ ਦੇਵੇ ।

ਰੋਜ਼ਾ ਗੁਰਬਤ ਦੀ ਯਾਦ ਦਿਲਾਉਂਦਾ ਹੈ

।ਇੱਕ ਤੁਪਕਾ ਪਾਣੀ ਜਾਂ ਇੱਕ ਦਾਣਾ ਨਿਗਲਣਾ ਵੀ ਤੁਹਾਡੇ ਲਈ ਅਸੰਭਵ ਹੁੰਦਾ ਹੈ । ਫਿਰ ਇਹ ਸਾਰੀ ਰੁਕਾਵਟ ਇੱਕ ਖ਼ਾਸ ਸਮੇਂ ਤੱਕ ਹੀ ਰਹਿੰਦੀ ਹੈ। ਜਿਉਂ ਹੀ ਮਗ਼ਰਿਬ ਦੀ ਅਜ਼ਾਨ ਹੋਈ ਰਤੁਸੀਂ ਰੋਜ਼ਾ ਅਫ਼ਤਾਰ ਕੀਤਾ । ਤੁਸੀਂ ਰਾਤ ਭਰ ਜਿਹੜੀ ਚੀਜ਼ ਚਾਹੁੰਦੇ ਹੋ ਖਾਂਦੇ ਹੋ ।ਵਿਚਾਰ ਕਰੋ,ਇਹ ਕੀ ਚੀਜ਼ ਹੈ । ਇਸ ਦੀ ਤਹਿ ਵਿੱਚ ਰੱਬ ਦਾ ਡਰ ਹੈ । ਉਸ ਦੇ ਸਰਵਵਿਆਪ ਤੇ ਸਰਬਗਿਆਤਾ ਹੋਣ ਦਾ ਵਿਸ਼ਵਾਸ ਹੈ ।

ਆਖ਼ਰਤ ਦੇ ਜੀਵਨ ਅਤੇ ਅੱਲਾਹ ਦੀ ਅਦਾਲਤ ਉੱਤੇ ਈਮਾਨ ਹੈ ।ਕੁਰਆਨ ਤੇ ਰਸੂਲ (ਸ) ਦਾ ਪੂਰਨ ਆਗਿਆ ਪਾਲਣ ਹੈ, ਕਰਤੱਵ ਦਾ ਜ਼ਬਰਦਸਤ ਅਹਿਸਾਸ ਹੈ । ਧੀਰਜ ਤੇ ਮੁਸ਼ਕਲਾਂ ਦੇ ਮੁਕਾਬਲੇ ਦਾ ਅਭਿਆਸ ਹੈ ।ਈਸ਼ਵਰ ਦੀ ਪ੍ਰਸੰਨਤਾ ਦੇ ਮੁਕਾਬਲੇ ਵਿੱਚ ਮਨ ਦੀਆਂ ਖਹਿਸ਼ਾਂ ਨੂੰ ਦਬਾਉਣ ਦੀ ਸ਼ਕਤੀ ਹੈ । ਹਰ ਸਾਲ ਰਮਜ਼ਾਨ ਦਾ ਮਹੀਨਾ ਆਉਂਦਾ ਹੈ ਤਾਂ ਕਿ ਪੂਰੇ ਤੀਹ ਦਿਨ ਤੱਕ ਇਹ ਰੋਜ਼ੇ ਤੁਹਾਨੂੰ ਸਿੱਖਿਅਤ ਕਰਨ ਅਤੇ ਤੁਹਾਡੇ ਵਿੱਚ ਉਹ ਸਾਰੀਆਂ ਵਿਸ਼ੇਸ਼ਤਾਵਾਂ ਉਤਪੰਨ ਕਰਨ ਦੀ ਕੋਸ਼ਿਸ਼ ਕਰਨ ਜਿਨ੍ਹਾਂ ਸਦਕਾ ਤੁਸੀਂ ਪੂਰਨ ਤੇ ਪੱਕੇ ਮੁਸਲਮਾਨ ਬਣੋ । ਇਹ ਵਿਸ਼ੇਸ਼ਤਾਵਾਂ (ਗੁਣ)ਆਪ ਨੂੰ ਉਸ ਇਬਾਦਤ ਦੇ ਯੋਗ ਬਣਾਉਣ ਜਿਹੜੀ ਇੱਕ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਹਰ ਸਮੇਂ ਕਰਨੀ ਚਾਹੀਦੀ ਹੈ ।

ਰੋਜ਼ਾ ਦੇ ਅਣਗਿਣਤ ਲਾਭ ਹਨ

ਹੋਰ ਦੇਖੋ,ਅੱਲਾਹ ਨੇ ਸਾਰੇ ਮੁਸਲਮਾਨਾਂ ਲਈ ਰੋਜ਼ਾ ਇੱਕੋ ਵਿਸ਼ੇਸ਼ ਮਹੀਨੇ ਵਿੱਚ ਜ਼ਰੂਰੀ ਕੀਤਾ ਹੈ ਤਾਂ ਕਿ ਸਾਰੇ ਮਿਲਕੇ ਰੋਜ਼ਾ ਰਾਖਣ, ਅੱਲਗ- ਅੱਲਗ ਨਾ ਰੱਖਣ ।ਇਸ ਦੇ ਅਣਗਿਣਤ ਦੂਜੇ ਲਾਭ ਵੀ ਹਨ । ਸਾਰੀ ਇਸਲਾਮੀ ਅਬਾਦੀ ਵਿੱਚ ਪੂਰਾ ਇੱਕ ਮਹੀਨਾਂ ਪਵਿੱਰਤਾ ਦਾ ਮਹੀਨਾਂ ਹੁੰਦਾ ਹੈ । ਸਾਰੇ ਵਾਤਾਵਰਣ ਉੱਤੇ ਈਮਾਨ, ਈਸ਼ਵਰ ਦਾ ਭੈ,ਆਦੇਸ਼ਾਂ ਦਾ ਪਾਲਣ,ਨੈਤਿਕ ਪਵਿੱਤਰਤਾ ਅਤੇ ਸੋਹਣਾ ਅਚਾਰਣ ਛਾ ਜਾਂਦਾ ਹੈ।ਇਸ ਵਾਤਾਵਰਣ ਵਿੱਚ ਬੁਰਾਈਆਂ ਦਬ ਜਾਂਦਿਆਂ ਹਨ ਤੇ ਨੇਕੀਆਂ ਉਭਰਦੀਆਂ ਹਨ । ਭਲੇ ਲੋਕ ਕਲਿਆਣਕਾਰੀ ਕੰਮਾਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ । ਭੈੜੇ ਲੋਕ ਬੁਰੇ ਕੰਮ ਕਰਦੇ ਹੋਏ ਸ਼ਰਮਾਂਉਂਦੇ ਹਨ ।ਧਨਵਾਨ ਲੋਕਾਂ ਵਿੱਚ ਗ਼ਰੀਬਾਂ ਦੀ ਸਹਾਇਤਾ ਦੀ ਭਾਵਨਾ ਜਾਗਦੀ ਹੈ । ਰੱਬ ਦੀ ਰਾਹ ਵਿੱਚ ਮਾਲ ਖ਼ਰਚ ਕੀਤਾ ਜਾਂਦਾ ਹੈ ।ਸਾਰੇ ਮੁਸਲਮਾਨ ਇੱਕ ਹਾਲਤ ਵਿੱਚ ਹੁੰਦੇ ਹਨ । ਇੱਕ ਹਾਲਤ ਵਿੱਚ ਹੋਣਾਂ ਉਹਨਾਂ ਵਿੱਚ ਇਹ ਅਹਿਸਾਸ ਪੈਦਾ ਕਰਦਾ ਹੈ ਕਿ ਅਸੀਂ ਸਾਰੇ ਇੱਕ ਜਮਾਤ ਹਾਂ ਉਹਨਾਂ ਵਿੱਚ ਬਰਾਦਰੀ,ਹਮਦਰਦੀ, ਪ੍ਰਸਪਰ ਏਕਤਾ ਉਤਪੰਨ ਕਰਨਾ ਦਾ ਇੱਕ ਗੁਣਕਾਰੀ ਉਪਾਹ ਹੈ ।

ਰੋਜ਼ਾ ਦਾ ਹੁਕਮ

صور فوائد الصلاة 1

ਆਖ਼ਰਤ ਦੇ ਜੀਵਨ ਅਤੇ ਅੱਲਾਹ ਦੀ ਅਦਾਲਤ ਉੱਤੇ ਈਮਾਨ ਹੈ ।ਕੁਰਆਨ ਤੇ ਰਸੂਲ (ਸ) ਦਾ ਪੂਰਨ ਆਗਿਆ ਪਾਲਣ ਹੈ, ਕਰਤੱਵ ਦਾ ਜ਼ਬਰਦਸਤ ਅਹਿਸਾਸ ਹੈ । ਧੀਰਜ ਤੇ ਮਸ਼ਕਲਾਂ ਦੇ ਮੁਕਾਬਲੇ ਦਾ ਅਭਿਆਸ

ਹੈ ।ਈਸ਼ਵਰ ਦੀ ਪ੍ਰਸੰਨਤਾ ਦੇ ਮੁਕਾਬਲੇ ਵਿੱਚ ਮਨ ਦੀਆਂ ਖਹਿਸ਼ਾਂ ਨੂੰ ਦਬਾਉਣ ਦੀ ਸ਼ਕਤੀ ਹੈ ।ਹਰ ਸਾਲ ਰਮਜ਼ਾਨ ਦਾ ਮਹੀਨਾਂ ਆਉਂਦਾ ਹੈ ਤਾਂ ਕਿ ਪੂਰੇ ਤੀਹ ਦਿਨ ਤੱਕ ਇਹ ਰੋਜ਼ੇ ਤੁਹਾਨੂੰ ਸਿੱਖਿਅਤ ਕਰਨ ਅਤੇ ਤੁਹਾਡੇ ਵਿੱਚ ਉਹ ਸਾਰੀਆਂ ਵਿਸ਼ੇਸ਼ਤਾਂਵਾਂ ਉਤਪੰਨ ਕਰਨ ਦੀ ਕੋਸ਼ਿਸ਼ ਕਰਨ ਜਿਨ੍ਹਾਂ ਸਦਕਾ ਤੁਸੀਂ ਪੂਰਨ ਤੇ ਪੱਕੇ ਮੁਸਲਮਾਨ ਬਣੋ ।ਇਹ ਵਿਸ਼ੇਸ਼ਤਾਂਵਾਂ (ਗੁਣ)ਆਪ ਨੂੰ ਉਸ ਇਬਾਦਤ ਦੇ ਯੋਗ ਬਣਾਉਣ ਜਿਹੜੀ ਇੱਕ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਹਰ ਸਮੇਂ ਕਰਨੀ ਚਾਹੀਦੀ ਹੈ ।

 

 

 

 

ਰੋਜ਼ਾ ਦੀ ਫ਼ਜੀਲਤ

اصلاحਦੋਜੀ ਜ਼ਰੋਰੀ ਚੀਜ਼ ਰੋਜ਼ਾ ਹੈ । ਇਹ ਰੋਜ਼ਾ ਕੀ ਹੈ ? ਜਿਹੜਾ ਪਾਠ ਨਮਾਜ਼ ਪ੍ਰਤੀਦਿਨ ਪੰਜ ਵਾਰ ਯਾਦ ਕਰਵਾਉਂਦੀ ਹੈ ।ਉਹ ਨੂੰ ਰੋਜ਼ਾ ਸਾਲ ਵਿੱਚ ਇੱਕ ਵਾਰ ਪੂਰੇ ਮਹੀਨੇ ਤੱਕ ਹਰ ਸਮੇਂ ਯਾਦ ਕਰਵਾਉਂਦੀ ਹੈ ਰਹਿੰਦਾ ਹੈ ।ਰਮਜ਼ਾਨ ਆਇਆ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਡਾ ਖਾਣਾ-ਪੀਣਾ ਬੰਦ ਹੋਇਆ । ‘ਸਹਰੀ’ 2ਸਮੇਂ ਖਾ ਪੀ ਰਹੇ ਸੀ, ਅਚਾਨਕ ਅਜ਼ਾਨ ਹੋਈ ਤੇ ਤੁਸਾਂ ਤਰੁੰਤ ਹੱਥ ਰੋਕ ਲਿਆ । ਹੁਣ ਜਿੰਨਾ ਮਰਜ਼ੀ ਮਨ-ਭਾਉਂਦਾ ਭੋਜਨ ਅੱਗੇ ਆਵੇ, ਜਿੰਨੀ ਮਰਜ਼ੀ ਭੁੱਖ-ਤ੍ਰੇਹ ਲੱਗੀ ਹੋਵੇ, ਜਿੰਨੀ ਮਰਜ਼ੀ ਖ਼ਾਹਿਸ਼ ਹੋਵੇ, ਤੁਸੀਂ ਸ਼ਾਮ ਤੱਕ ਕੁਝ ਨਹੀਂ ਖਾਂਦੇ ਇਕਾਂਤ ਵਿੱਚ ਵੀ ਜਿੱਥੇ ਕੋਈ ਵੇਖਣ ਵਾਲਾ ਨਹੀਂ ਹੁੰਦਾ ਤੁਸੀਂ ਖਾਂਦੇ ਨਹੀਂ ।ਇੱਕ ਤੁਪਕਾ ਪਾਣੀ ਜਾਂ ਇੱਕ ਦਾਣਾ ਨਿਗਲਣਾ ਵੀ ਤੁਹਾਡੇ ਲਈ ਅਸੰਭਵ ਹੁੰਦਾ ਹੈ । ਫਿਰ ਇਹ ਸਾਰੀ ਰੁਕਾਵਟ ਇੱਕ ਖ਼ਾਸ ਸਮੇਂ ਤੱਕ ਹੀ ਰਹਿੰਦੀ ਹੈ। ਜਿਉਂ ਹੀ ਮਗ਼ਰਿਬ ਦੀ ਅਜ਼ਾਨ ਹੋਈ ਰਤੁਸੀਂ ਰੋਜ਼ਾ ਅਫ਼ਤਾਰ ਕੀਤਾ । ਤੁਸੀਂ ਰਾਤ ਭਰ ਜਿਹੜੀ ਚੀਜ਼ ਚਾਹੁੰਦੇ ਹੋ ਖਾਂਦੇ ਹੋ ।ਵਿਚਾਰ ਕਰੋ,ਇਹ ਕੀ ਚੀਜ਼ ਹੈ । ਇਸ ਦੀ ਤਹਿ ਵਿੱਚ ਰੱਬ ਦਾ ਡਰ ਹੈ । ਉਸ ਦੇ ਸਰਵਵਿਆਪ ਤੇ ਸਰਬਗਿਆਤਾ ਹੋਣ ਦਾ ਵਿਸ਼ਵਾਸ ਹੈ ।

ਇਸਲਾਮ ਦਾ ਭਵਨ

ਇਹ ਇਬਾਦਤ ਦਾ ਵਾਸਤਵਿਕ  ਭਾਵ ਅਰਥ ਹੈ । ਇਸਲਾਮ ਦਾ ਅਸਲ ਉਦੇਸ਼ ਮੁਸਲਮਾਨ ਨੂੰ ਅਜਿਹਾ ਹੀ ਉਪਾਸਕ ਤੇ ਬੰਦਾ ਬਣਾਉਣਾ ਹੈ । ਇਸ ਉਦੇਸ਼ ਦੀ ਪੂਰਤੀ ਲਈ ਇਸਲਾਮ ਵਿੱਚ ਕੁੱਝ ਅਜਿਹੀਆਂ ਇਬਾਦਤਾਂ ਜ਼ਰੂਰੀ ਕੀਤੀਆਂ ਗਈਆਂ ਹਨ ਜਿਹੜੀਆਂ ਮਨੁੱਖ ਨੂੰ ਇਸ ਵੱਡੀ ਇਬਾਦਤ ਲਈ ਤਿਆਰ ਕਰਦੀਆਂ ਹਨ । ਇੰਜ ਸਮਝ ਲਉ ਕਿ ਇਹ ਵਿਸ਼ੇਸ਼ ਇਬਾਦਤਾਂ ਵਿੱਚ ਵੱਡੀ ਇਬਾਦਤ ਲਈ ਟ੍ਰੇਨਿੰਗ ਕੋਰਸ ਹਨ । ਜਿਹੜਾ ਵਿਅਕਤੀ ਇਹ ਟ੍ਰੇਨਿੰਗ ਕੋਰਸ ਚੰਗੀ ਤਰ੍ਹਾਂ ਕਰਗਾ, ਉਹ ਇਸ ਵੱਡੀ ਤੇ ਵਾਸਤਵਿਕ ਇਬਾਦਤ ਨੂੰ ਓਨੀ ਹੀ ਵਧੀਆ ਵਧੀ ਨਾਲ ਅਦਾ ਕਰ ਸਕੇਗਾ । ਇਸੇ ਕਰਕੇ ਇਹਨਾਂ ਵਿਸ਼ੇਸ਼ ਇਬਾਦਤਾਂ ਨੂੰ ਮੁੱਖ ਫਰਜ਼ ਕਿਹਾ ਗਿਆ ਹੈ ਅਤੇ ਇਹਨਾਂ ਨੂੰ “ਦੀਨ ਦੇ ਅਰਕਾਨ’ ਅਰਥਾਤ ਧਰਮ ਥੰਮਾਂ ਦਾ ਨਾਂ ਦਿੱਤਾ ਗਿਆ ਹੈ । ਜਿਸ ਤਰ੍ਹਾਂ ਇੱਕ ਭਵਨ ਕੁੱਝ ਥੱਮਾਣ ‘ਤ ਟਿਕਿਆ ਹੁੰਦਾ ਹੈ ਉਸੇ ਤਰ੍ਹਾਂ ਇਸਲਾਮੀ ਜੀਵਨ ਦਾ ਭਵਨ ਵੀ ਇਹਨਾਂ ਥੱਮਾਂ ਉੱਪਰ ਟਿਕਿਆ ਹੋਇਆ ਹੈ । ਇਹਨਾਂ ਨੂੰ ਤੋਣ ਦਿਉਗੇ ਤਾਂ ਇਸਲਾਮ ਦੇ ਭਵਨ ਨੂੰ ਗਿਰਾ ਦਿਉਗੇ

ਈਮਾਨ ਦਾਰੀ

1)    ਜਿਹੜੇ ਈਮਾਨ ਰੱਖਦੇ ਹਨ ਅਤੇ ਉਹਨਾਂ ਦਾ ਈਮਾਨ ਉਹਨਾਂ ਨੂੰ ਅੱਲਾਹ ਦੇ ਆਦੇਸ਼ਾਂ ਦਾ ਪੂਰਨ ਰੂਪ ਵਿੱਚ ਆਗਿਆਕਾਰ ਬਣਾ ਦਿੰਦਾ ਹੈ। ਜਿਹੜੀ ਗੱਲ ਨੂੰ ਅੱਲਾਹ ਪਸੰਦ ਨਹੀ ਕਰਦਾ ਉਸ ਤੋਂ ਇੰਜ ਬਚਦੇ ਹਨ ਜਿਵੇਂ ਕੋਈ ਵਿਅਕਤੀ ਅੱਗ ਨੂੰ ਹੱਥ ਲਗਾਉਣ ਤੋਂ ਬਚਦਾ ਹੈ ਅਤੇ ਜਿਹੜੀ ਗੱਲ ਅੱਲਾਹ ਨੂੰ ਪਸੰਦ ਹੈ ਉਸ ਨੂੰ ਇੰਨੀ ਰੀਝ ਨਾਲ ਕਰਦੇ ਹਨ ਜਿਵੇਂ ਕੋਈ ਵਿਅਕਤੀ ਦੌਲਤ ਕਮਾਉਣ ਲਈ ਰੀਝ ਨਾਲ ਕੰਮ ਕਰਦਾ ਹੈ । ਇਹ ਅਸਲੀ ਮੁਸਲਮਾਨ ਹਨ

2)    ਜਿਹਡ਼ੇ ਈਮਾਨ ਤਾਂ ਰੱਖਦੇ ਹਨ ਪਰੰਤੂ ਉਹਨਾਂ ਦੇ ਈਮਾਨ ਵਿੱਚ ਇੰਨਾ ਬਲ ਨਹੀਂ ਕਿ ਉਹਨਾਂ ਨੂੰ ਪੂਰਨ ਰੂਪ ਵਿੱਚ ਅੱਲਾਹ ਦਾ ਆਗਿਕਾਰੀ ਬਣਾ ਦਿੱਤਾ ਦੇਵੇ ।ਇਹ ਭਾਵੇਂ ਹੇਠਲੇ ਵਰਗ ਦੇ ਲੋਕ ਹਨ ਪਰੰਤੂ ਫੇਰ ਵੀ ਮੁਸਲਮਾਨ ਹੀ ਹਨ ।ਇਹ ਜੇਕਰ ਅਵੱਗਿਆ ਕਰਦੇ ਹਨ ਤਾਂ ਆਪਣੇ ਅਪਰਾਧ ਦੀ ਦ੍ਰਸ਼ਟੀ ਤੋਂ ਦੰਡ ਦੇ ਭਾਗੀ ਹਨ । ਪਰੰਤੂ ਉਹਨਾਂ ਦੀ ਹੈਸੀਅਤ ਅਪਰਾਧੀ ਦੀ ਹੈ,ਬਾਗੀ ਦੀ ਨਹੀਂ ਹੈ । ਇਸ ਲਈ ਕਿ ਇਹ ਸਮਰਾਟ ਨੂੰ ਮੰਦੇ ਹਨ ਅਤੇ ਉਸਦੇ ਕਾਨੂੰਨ ਨੂੰ, ਕਾਨੂੰਨ ਸਵੀਕਾਰ ਕਰਦੇ ਹਨ ।

3)    ਉਹ ਜਿਹੜੇ ਈਮਾਨ ਨਹੀਂ ਰੱਖਦੇ ਪਰ ਦੇਖਣ ਨੂੰ ਉਹ ਅਜਿਹੇ ਕਾਰਜ ਕਰਦੇ ਹਨ ਜਿਹੜੇ ਰੱਬੀ ਕਾਨੂੰਨ ਦੇ ਅਨੂੰ ਕੂਲ ਦਖਾਈ ਦਿੰਦੇ ਹਨ ਇਹ ਅਸਲ ਵਿੱਚ ਵਦਰੋਹੀ ਹਨ, ਇਹਨਾਂ ਦੇ ਭਲੇ ਦਿਖਾਈ ਦੇਣ ਵਾਲੇ ਕਾਮ ਅਸਲ ਵਿੱਚ ਅੱਲਾਹ ਦਾ ਆਗਿਆ ਪਾਲਣ ਤੇ ਤਾਬੇਦਾਰੀ ਨਹੀਂ ਹੈ,ਇਸ ਲਈ ਇਹਨਾਂ ਦੀ ਕੋਈ ਕਦਰ ਨਹੀਂ,ਇਹਨਾਂ ਦੀ ਉਧਾਰਣ ਅਜਿਹੇ ਵਿਅਤੀ ਵਰਗੀ ਹੈ ਜਿਹੜਾ ਸਮਰਾਟ ਨੂੰ ਸਮਰਾਟ ਨਹੀਂ ਮੰਦਾ ਅਤ ਉਹ ਦੇ ਕਾਨੂੰਨ ਕਾਨੂੰਨ ਨਹੀਂ ਸਵੀਕਾਰ ਕਰਦਾ ਇਹ ਵਿਅਤੀ ਜੇਕਰ ਕੋਈ ਅਜਿਹਾ ਕੰਮ ਕਰਦਾ ਹੋਵੇ ਜਿਹੜਾ ਕਾਨੂੰਨ ਦੇ ਵਿਰੁੱਧ ਨਾਹੋਵੇ ਤਾਂ ਤੁਸੀਂ ਇਹ ਨਹੀ ਕਹਿ ਸਕਦੇ ਕਿ ਉਹ ਸਮਰਾਟ ਦਾ ਵਫ਼ਾਦਾਰ ਤੇ ਉਸ ਦੇ ਕਾਨੂੰਨ ਦੀ ਪੈਰਵੀ ਕਰਨ ਵਾਲਾ ਹੈ ।ਉਸਦੀ ਗਿਣਤੀ ਤਾਂ ਹਰ ਹਾਲ ਵਿੱਚ ਬਾਗਿਆਂ ‘ਚ ਹੀ ਹੋਵੇਗੀ ।

4)      ਉਹ ਜਿਹੜੇ ਈਮਾਨ ਨਹੀਂ ਰੱਖਦੇ ਕਰਮਾਂ ਦੀ ਦ੍ਰਸ਼ਟੀ ਤੋਂ ਵੀ ਭੈੜੇ ਤੇ ਦੁਰਾਚਾਰੀ

ਇਬਾਦਤ ਦਾ ਵਾਸਤਵਿਕ ਭਾਵ ਅਰਥ

ਇਹ ਇਬਾਦਤ ਦਾ ਵਾਸਤਵਿਕ  ਭਾਵ ਅਰਥ ਹੈ । ਇਸਲਾਮ ਦਾ ਅਸਲ ਉਦੇਸ਼ ਮੁਸਲਮਾਨ ਨੂੰ ਅਜਿਹਾ ਹੀ ਉਪਾਸਕ ਤੇ ਬੰਦਾ ਬਣਾਉਣਾ ਹੈ । ਇਸ ਉਦੇਸ਼ ਦੀ ਪੂਰਤੀ ਲਈ ਇਸਲਾਮ ਵਿੱਚ ਕੁੱਝ ਅਜਿਹੀਆਂ ਇਬਾਦਤਾਂ ਜ਼ਰੂਰੀ ਕੀਤੀਆਂ ਗਈਆਂ ਹਨ ਜਿਹੜੀਆਂ ਮਨੁੱਖ ਨੂੰ ਇਸ ਵੱਡੀ ਇਬਾਦਤ ਲਈ ਤਿਆਰ ਕਰਦੀਆਂ ਹਨ । ਇੰਜ ਸਮਝ ਲਉ ਕਿ ਇਹ ਵਿਸ਼ੇਸ਼ ਇਬਾਦਤਾਂ ਵਿੱਚ ਵੱਡੀ ਇਬਾਦਤ ਲਈ ਟ੍ਰੇਨਿੰਗ ਕੋਰਸ ਹਨ । ਜਿਹੜਾ ਵਿਅਕਤੀ ਇਹ ਟ੍ਰੇਨਿੰਗ ਕੋਰਸ ਚੰਗੀ ਤਰ੍ਹਾਂ ਕਰਗਾ, ਉਹ ਇਸ ਵੱਡੀ ਤੇ ਵਾਸਤਵਿਕ ਇਬਾਦਤ ਨੂੰ ਓਨੀ ਹੀ ਵਧੀਆ ਵਧੀ ਨਾਲ ਅਦਾ ਕਰ ਸਕੇਗਾ । ਇਸੇ ਕਰਕੇ ਇਹਨਾਂ ਵਿਸ਼ੇਸ਼ ਇਬਾਦਤਾਂ ਨੂੰ ਮੁੱਖ ਫਰਜ਼ ਕਿਹਾ ਗਿਆ ਹੈ ਅਤੇ ਇਹਨਾਂ ਨੂੰ “ਦੀਨ ਦੇ ਅਰਕਾਨ’ ਅਰਥਾਤ ਧਰਮ ਥੰਮਾਂ ਦਾ ਨਾਂ ਦਿੱਤਾ ਗਿਆ ਹੈ । ਜਿਸ ਤਰ੍ਹਾਂ ਇੱਕ ਭਵਨ ਕੁੱਝ ਥੱਮਾਣ ‘ਤ ਟਿਕਿਆ ਹੁੰਦਾ ਹੈ ਉਸੇ ਤਰ੍ਹਾਂ ਇਸਲਾਮੀ ਜੀਵਨ ਦਾ ਭਵਨ ਵੀ ਇਹਨਾਂ ਥੱਮਾਂ ਉੱਪਰ ਟਿਕਿਆ ਹੋਇਆ ਹੈ । ਇਹਨਾਂ ਨੂੰ ਤੋਣ ਦਿਉਗੇ ਤਾਂ ਇਸਲਾਮ ਦੇ ਭਵਨ ਨੂੰ ਗਿਰਾ ਦਿਉਗੇ ।