Monthly Archives: August 2013

ਉਹ ਰੱਬ ਜਿਹੜਾ ਇਸ ਦੁਨੀਆਂ ਦਾ ਮਾਲਿਕ ਅਤੇ ਬਾਦਸ਼ਾਹ ਹੈ,

ਗੱਲ ਬਿਲਕੁਲ ਸਾਫ਼ ਹੈ ।ਉਹ ਰੱਬ ਜਿਹੜਾ ਇਸ ਦੁਨੀਆਂ ਦਾ ਮਾਲਿਕ ਅਤੇ ਬਾਦਸ਼ਾਹ ਹੈ, ਉਸ ਨੇ ਜ਼ਿੰਦਗੀ ਅਤੇ ਮੌਤ ਨੂੰ ਇਸ  ਲਈ ਹੀ  ਬਣਾਈਆ ਹੈ ਤਾਂ ਜੋ ਪਰਖ ਸਕੇ ਕਿ ਮਨੁੱਖਾਂ ਵਿੱਚੋਂ ਚੰਗੇ ਕੰਮ ਕੌਣ ਕਰਦਾ ਹੈ ?ਇਹੀ ਮਨੁੱਖਾਂ ਨੂੰ ਦੁਨੀਆ ਵਿੱਚ ਭੇਜਣ ਦਾ ਮਕਸਦ ਹੈ ।

        ਕੁਰਆਨ ਦੇ ਇਸ ਵਾਕ ਵਿੱਚ ਰੱਬ ਆਖਦਾ ਹੈ ਕਿ ਮੈਂ ਮਨੁਖ ਨੂੰ ਇਸ ਲਈ ਪੈਦਾ ਕੀਤਾ ਹੈ ਕਿ “ਤੁਹਾਡੇ ਵਿੱਚੋਂ ਚੰਗੇ ਕੰਮ ਕੌਣ ਕਰਦਾ ਹੈ ।” ਅਸੀਂ ਜਾਣਦੇ ਹਾਂ ਕਿ ਚੰਗੇ ਕੰਮ ਤਾਂ ਬਹੁਤ ਹਨ, ਜਿਵੇਂ ਕਿ ਚੋਰੀ ਨਾਂ ਕਰਨਾ, ਝੂਠ ਨਾ ਬੋਲਣਾ, ਭੁੱਖੇ ਨੂੰ ਭੋਜਣ ਖਲਾਉਣਾ, ਗ਼ਰੀਬਾ ਦੀ ਸਹਾਇਤਾ ਕਰਨ ਆਦਿ। ਪਰ ਇਹਨਾਂ ਸਾਰੇ ਚੰਗੇ ਕੰਮਾਂ ਵਿੱਚੋਂ ਸੱਭ ਤੋਂ ਵੱਡਾ  ਚੰਗਾ ਕੰਮ ਕੀ ਹੈ ? ਉਹ ਇਹ ਹੈ ਕਿ ਸਭ ਤੋਂ ਪਹਿਲਾਂ ਆਪਣੇ ਪੈਦਾ ਕਰਨ ਵਾਲੇ ਮਾਲਿਕ ਨੂੰ ਪਛਾਣਿਆ ਜਾਵੇ ਅਤੇ ਉਸ ਤੋਂ ਛੁੱਟ ਕਿਸੇ ਹੋਰ ਅੱਗੇ ਝੁਕਿਆ ਨਾ ਜਾਵੇ । ਵੱਡੇ ਤੋਂ ਵੱਡਾ ਪੀਰ, ਫ਼ਕੀਰ, ਜੋਤਸ਼ੀ, ਬਾਬਾ ਜਾਂ ਕੋਈ ਵਲੀ ਹੀ ਕਿਉਂ ਨਾ ਹੋਵੇ ਉਸ ਰੱਬ ਤੋਂ ਛੁੱਟ ਕਿਸੇ ਦਾ ਵੀ ਆਪਣੇ ਦਿਲ ਵਿੱਚ ਡਰ ਨਾ ਹੋਵੇ ਅਤੇ ਉਸ ਰੱਬ ਤੋਂ ਛੁੱਟ ਕਿਸੇ ਹੋਰ ਤੋਂ ਕੰਮ ਬਣਨ ਜਾਂ ਵਿਗਾਡ਼ਣ ਦੀ ਉਮੀਦ ਨਾ ਹੋਵੇ। ਇਹ ਕੰਮ ਜਿਹੜੇ ਉਪਰ ਗਿਣੇ ਗਏ ਹਨ ਸਭ ਤੋਂ ਚੰਗੇ ਕੰਮ ਹਨ। ਕਿਉਂਕਿ ਇਹ ਹੱਕ ਜਿਹੜੇ ਉਪਰ ਦੱਸੇ ਗਏ ਹਨ ਕੇਵਲ ਇੱਕ ਅੱਲਾਹ ਲਈ ਹਨ । ਉਸ ਅੱਗੇ ਹੀ ਝੁਕਿਆ ਜਾਵੇ ਅਤੇ ਹਰ ਪ੍ਰਕਾਰ ਦੀ ਮੰਨਤ-ਮੁਰਾਦ ਉਸ ਦੇ ਲਈ ਮੰਨੀ ਜਾਵੇ ।ਦਿਲ ਵਿੱਚ ਹਰ ਤਰ੍ਹਾਂ ਦਾ ਡਰ ਕੇਵਲ ਇੱਚ ਅੱਲਾਹ ਲਈ ਹੀ ਹੋਵੇ। ਸਾਨੂੰ ਪੈਦਾ ਕਰਨ ਵਾਲਾ ਇੱਕ ਅੱਲਾਹ ਹੈ ਤਾਂ ਸਾਨੂੰ ਚੰਗੇ ਅਤੇ ਭਲਾਈ ਦੇ ਕੰਮ ਕਰਨ ਤੋਂ ਪਹਿਲਾਂ ਉਸ ਅੱਲਾਹ ਦੇ ਹੱਕ ਨੂੰ ਵੀ ਜਾਣਨਾ ਚਾਹੀਦਾ ਹੈ। ਜੇਕਰ ਅਸੀਂ ਚੰਗੇ ਅਤੇ ਭਲਾਈ ਦੇ ਕੰਮ ਕਰਦੇ ਰਹੀਏ ਪ੍ਰੰਤੂ ਉਸ ਅੱਲਾਹ ਦੇ ਹੱਕਾਂ ਨੂੰ ਅਦਾ ਨਾ ਕਰੀਏ ਜਿਸ ਨੇ ਪੈਦਾ ਕੀਤਾ ਹੈ ਤਾਂ ਫੇਰ ਅਜਿਹੇ ਚੰਗੇ ਅਤੇ ਭਲੇ ਕੰਮਾਂ ਦਾ ਕੋਈ ਖ਼ਾਸ ਫ਼ਾਇਦਾ ਹਾਸਲ ਹੋਣ ਵਾਲਾ ਨਹੀਂ। ਅਸੀਂ ਆਪਣੇ ਪੈਦਾ ਕਰਨ ਵਾਲੇ ਮਾਲਕ ਨੂੰ ਨਾਰਾਜ਼ ਕਰਕੇ ਲੋਕਾਂ ਨੂੰ ਖੁਸ਼ ਕਰੀਏ ਤਾਂ ਫੇਰ ਅਜਿਹੇ ਕੰਮ ਅਜਾਈਂ ਹਨ ।

ਮਨੁੱਖਾਂ ਨੂੰ ਚੰਗੇ ਅਤੇ ਮਾੜੇ ਦੀ ਪਛਾਣ ਦਿੱਤੀ ਹੈ।

ਰੱਬ ਸੱਚੇ ਨੇ ਮਨੁੱਖਾਂ ਨੂੰ ਚੰਗੇ ਅਤੇ ਮਾੜੇ ਦੀ ਪਛਾਣ ਦਿੱਤੀ ਹੈ। ਹੁਣ ਭਾਵੇਂ ਉਹ ਰੱਬ ਦਾ ਨਾ-ਸ਼ੁਕਰਾ ਬਣੇ ਜਾ ਸ਼ੁਕਰ ਕਰਨ ਵਾਲਾ ਬਣੇ । ਕਿਸੇ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ । ਸਭ ਨੂੰ ਕਰਮ ਦੀ ਅਜ਼ਾਦੀ ਹੈ । ਅੰਤ ਵਿੱਚ ਸਭ ਨੇ ਰੱਬ ਕੋਲ ਹੀ ਜਾਣਾ ਹੈ। ਇਹ ਸਭ ਕੁਝ ਕਰਨ ਦਾ ਮੂਲ ਮੰਤਵ ਕੀ ਹੈ ? ਖ਼ੁਦ ਪਵਿੱਤਰ ਕੁਰਆਨ ਵਿੱਚ ਹੈ:

   ਅਸਾਂ ਅਸਮਾਨ, ਜ਼ਮੀਨ ਅਤੇ ਜਿਹਆਂ ਵੀ ਚੀਜ਼ ਇਹਨਾਂ ਦੇ ਵਿਚਕਾਰ ਹਨ ਇਹ ਖੇਲ ਤਮਾਸ਼ੇ ਦੇ ਤੌਰ ਤੇ ਨਹੀਂ ਪੈਦਾ ਕੀਤੀਆਂ ।

( ਸੁਰਤ ਅਲ ਅੰਬੀਆ )

        ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਰੱਬ ਨੇ ਇਹ ਸਰਿਸ਼ਟੀ ਐਵੇਂ ਹੀ ਨਹੀਂ ਬਣਾਈ ਸਗੋਂ ਉਸ ਦਾ ਮਕਸਦ ਵੱਡਾ ਹੈ। ਉਹ ਮਕਸਦ ਮਨੁੱਖ ਦਾ ਇਮਤਿਹਾਨ ਤੇ ਆਜ਼ਮਾਇਸ਼ ਹੈ। ਰੱਬੀ ਫ਼ਰਮਾਨ ਹੈ ਕਿ :

ਕੀ ਮਨੁੱਖ ਇਹ ਸਮਝਦਾ ਹੈ ਕਿ ਉਹ ਬੇਕਾਰ ਐਵੇਂ ਹੀ ਛੱਡ ਦਿੱਤਾ ਜਾਵੇਗਾ ।(32)

(ਸੁਰਤ ਕਯਾਮਾ ਆਇਤ32)

ਗ਼ਰੀਬ,ਕਾਲੇ –ਗੋਰੇ ਵਿਚਕਾਰ ਕੋਈ ਅੰਤਰ ਨਹੀਂ

IMG_1738

ਰੱਬ ਸੱਚਾ ਆਪਣੇ ਪਵਿੱਤਰ ਕਲਾਮ ਕੁਰਆਨ ਮਜੀਦ ਵਿੱਚ ਆਖਦਾ ਹੈ, ਜੋ ਕੀ ਉਸ ਰੱਬ ਨੇ ਆਪਣੇ ਆਖ਼ਰੀ ਨਬੀ ਹਜ਼ਰਤ ਮੁਹੰਮਦ (ਸਲੱਲਾਹੁ ਅਲੈਹਿਵਸਲੱਮ) ‘ਤ ਆਪਣੇ ਫਰਿਸ਼ਤੇ ਰਾਹੀਂ ਭੇਜਿਆ ਅਤੇ ਨਾਲ ਹਾ ਹੁਕਮ ਦਿੱਤਾ ਸੀ ਕਿ ਆਮ ਲੋਕਾਂ ਤੱਕ ਇਹ ਸੁਨੇਹਾ ਨਾ ਕੇਵਲ ਪਹੁੰਚਾ ਦਿੱਤਾ ਜਾਵੇ, ਸਗੋਂ ਇਸ ਅਨੁਸਾਰ ਜਿੰਦਗੀ ਵੀ ਬਤੀਤ ਕਰਕੇ ਵਿਖਾਓ ।ਫਲਾਂ ਕੰਮ ਕਰੋ ਅਤੇ ।ਫਲਾਂ ਕੰਮ ਨਾ ਕਰੋ, ਇਸ ਕੰਮ ਵਿੱਚ ਮੇਰੀ ਖ਼ੁਸ਼ੀ ਹੈ ਅਤੇ ਇਸ ਕੰਮ ਵਿੱਚ ਮੇਰੀ ਨਰਾਜ਼ਗੀ ਹੈ। ਲੋਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਹਾਡੀ ਜ਼ਿੰਦਗੀ ਸਿਰਫ਼ ਇਹੋ ਜ਼ਿੰਦਗੀ ਨਹੀਂ ਹੈ ਸਗੋਂ ਮਰਨ ਤੋਂ ਬਾਅਦ ਤੁਹਾਨੂੰ ਫੇਰ ਪੈਦਾ ਕੀਤਾ ਜਾਵੇਗਾ ।ਉਸ ਦਿਨ ਤੁਹਾਨੂੰ ਆਪਣੇ ਕਰਮਾਂ ਅਨੁਸਾਰ ਬਦਲਾ ਵੀ ਦਿੱਤਾ ਜਾਵੇਗਾ । ਇਹ ਨਬੀ (ਸ.)ਜਿਹੜੇ ਕਿ ਰੱਬ ਵੱਲੋਂ ਭੇਜੇ ਗਏ ਸਨ ਉਹ ਕੋਈ ਇੱਕ ਕੌਮ ਜਾਂ ਬਰਾਦਰੀ ਲਈ ਨਹੀਂ ਭੇਜੇ ਗਏ ਸੀ ਸਗੋਂ ਉਹ ਪੂਰੀ ਸਰਿਸ਼ਟੀ ਦੇ ਨਬੀ ਸਨ ਉਹਨਾਂ ਦਾ ਸੱਦਾ ਤੇ ਦਾਅਵਤ ਆਮ ਸੀ । ਵੱਡੇ-ਛੋਟੇ, ਅਮੀਰ-ਗ਼ਰੀਬ,ਕਾਲੇ –ਗੋਰੇ ਵਿਚਕਾਰ ਕੋਈ ਅੰਤਰ ਨਹੀਂ ਸੀ ।ਖ਼ੁਦ ਮੁਹੰਮਦ (ਸ.)ਦਾ ਇਹ ਕਹਿਣਾ ਹੈ:

ਮੈਂ ਤੁਹਾਡੇ ਸਾਰਿਆਂ ਵੱਲ ਰੱਬ ਦਾ ਭੇਜਿਆ ਹੋਇਆ ਆਖ਼ਰੀ ਅਤੇ ਸੱਚਾ ਨਬੀ ਹਾਂ, ਮੈਂ ਰੱਬ ਦਾ ਸੱਦਾ ਸਾਰੇ ਲੋਕਾਂ ਤੱਕ ਪਹੁੰਚਾਉਣਾ ਹੈ ।

 

ਮਨੁੱਖਾਂ ਨੂੰ ਰੱਬ ਦਾ ਦੁਨਿਆ ਵਿੱਚ ਭੇਜਣ ਦਾ ਮੰਤਵ

IMG_4125 IMG_1738 IMG_4126 IMG-20130821-WA0009 IMG_4127

ਰੱਬ ਆਪਣੇ ਪਵਿੱਤਰ ਕਲਾਮ ਵਿੱਚ ਆਖਦਾ ਹੈ ਕਿ-:

 

ਕੀ ਮਨੁੱਖ ਉੱਤੇ ਜ਼ਮਾਨੇ ਵਿੱਚ ਇੱਕ ਸਮਾਂ ਅਜਿਹਾ ਨਹੀਂ ਆਇਆ ਜਦ ਉਸ ਦੀ ਕੋਈ ਪਹਿਚਾਣ ਹੀ ਨਹੀਂ ਸੀ । (1)ਅਸਾਂ ਹੀ ਮਨੁੱਖ ਨੂੰ ਮਿਲੇ ਜੁਲੇ ਵੀਰਜ ਤੋਂ ਇਮਤਿਹਾਨ ਲਈ ਪੈਦਾ ਕੀਤਾ ਉਸ ਨੂੰ ਵੇਖਣ ਵਾਲਾ ਅਤੇ ਸੋਚਣ ਸਮਝਣ ਵਾਲਾ ਬਣਾਇਆ (2) ਅਸੀਂ ਉਸ ਨੂੰ ਰਾਹ ਦਿਖਾਈ ਹੁਣ ਭਾਵੇਂ ਉਹ ਸ਼ੁਕਰ ਕਰਨ ਵਾਲਾ ਬਣੇ ਅਤੇ ਭਾਵੇਂ ਨਾਸ਼ੁਕਰਾ ਬਣੇ (3)

 

                                      (ਸੂਰਤ ਦਹਰ ਆਇਤ 1-3)

 

ਪਵਿੱਤਰ ਕੁਰਆਨ ਦੀ ਇਸ ਆਇਤ ਵਿੱਚ ਪਹਿਲਾਂ ਤਾਂ ਰੱਬ ਨੇ ਇੱਕ ਮਨੁੱਖ ਦੀ ਹੈਸੀਅਤ ਦੱਸੀ ਹੈ । ਜਦੋਂ ਉਹ ਆਪਣੀ ਮਾਂ ਦੀ ਕੁੱਖ ਵਿੱਚ ਸੀ । ਉਸ ਦੀ ਸੰਸਾਰ ਵਿੱਚ ਕੋਈ ਚਰਚਾ ਨਹੀਂ ਸੀ । ਕੋਲ ਕੋਈ ਤਾਕਤ ‘ਤ ਸਮਝ ਨਹੀ ਸੀ । ਰੱਬ ਨੇ ਹੀ ਉਸ ਨੂੰ ਮਾਂ ਤੇ ਪਿਓ ਦੋਵਾਂ ਦੇ ਮਿਲੇ ਜੁਲੇ ਵੀਰਜ ਤੋਂ ਪੈਦਾ ਕੀਤਾ ਹੈ । ਦੂਜੀ ਗੱਲ ਇਹ ਦੱਸੀ ਗਈ ਹੈ ਕਿ ਰੱਬ ਸੱਚੇ ਨੇ ਹੀ ਉਸ ਨੂੰ ਸੁਨਣ ਤੇ ਸੋਚਣ ਸਮਝਣ ਦੀ ਤਾਕਤ ਦਿੱਤੀ ਹੈ । ਉਸ ਨੂੰ ਠੀਕ ਤੇ ਗਲਤ ਰਾਹ ਦੱਸੀ । ਠੀਕ ਅਤੇ ਗ਼ਲਤ ਰਾਹ ਦੱਸਣ ਤੋਂ ਕੀ ਭਾਵ ਹੈ ?ਭਾਵ ਇਹ ਹੈ ਕਿ ਸਾਰੇ ਮਨੁੱਖ ਠੀਕ ਤੇ ਗ਼ਲਤ ਦਾ ਫ਼ਰਕ ਜਾਣ ਦੇ ਹਨ । ਜੇਕਰ ਕੋਈ ਮਾੜਾ ਮਨੁੱਖ ਵੀ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਖੁਸ਼ੀ ਹੁੰਦੀ ਹੈ, ਉਸ ਦੇ ਦਿਲ ਨੂੰ ਸਕੂਨ ਮਲਦਾ ਹੈ। ਇਸੇ ਤਰ੍ਹਾਂ ਕੋਈ ਚੰਗਾ ਮਨੁੱਖ ਮਾੜਾ ਕੰਮ ਕਰਦਾ ਹੈ ਤਾਂ , ਉਸ ਦੇ ਦਿਲ ਵਿੱਚ ਤਕਲੀਫ਼ ਹੁੰਦੀ ਹੈ । ਇਹ ਮਾਮਲਾ ਸਾਰੇ ਮਨੁੱਖਾਂ ਨਾਲ ਇੱਕੋ ਜਿਹਾ ਹੈ, ਇਸੇ ਸ਼ਰਧਾ ਤੇ ਭਾਵਨਾ ਨੂੰ ਕਿਹਾ ਜਾਂਦਾ ਹੈ ਕਿ ਰੱਬ ਸੱਚੇ ਨੇ ਮਨੁੱਖਾਂ ਨੂੰ ਚੰਗੇ ਅਤੇ ਮਾੜੇ ਦੀ ਪਛਾਣ ਦਿੱਤੀ ਹੈ। ਹੁਣ ਭਾਵੇਂ ਉਹ ਰੱਬ ਦਾ ਨਾ-ਸ਼ੁਕਰਾ ਬਣੇ ਜਾ ਸ਼ੁਕਰ ਕਰਨ ਵਾਲਾ ਬਣੇ । ਕਿਸੇ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ । ਸਭ ਨੂੰ ਕਰਮ ਦੀ ਅਜ਼ਾਦੀ ਹੈ । ਅੰਤ ਵਿੱਚ ਸਭ ਨੇ ਰੱਬ ਕੋਲ ਹੀ ਜਾਣਾ ਹੈ। ਇਹ ਸਭ ਕੁਝ ਕਰਨ ਦਾ ਮੂਲ ਮੰਤਵ ਕੀ ਹੈ ? ਖ਼ੁਦ ਪਵਿੱਤਰ ਕੁਰਆਨ ਵਿੱਚ ਹੈ:

 

   ਅਸਾਂ ਅਸਮਾਨ, ਜ਼ਮੀਨ ਅਤੇ ਜਿਹੀਆਂ ਵੀ ਚੀਜ਼ਾਂ ਇਹਨਾਂ ਦੇ ਵਿਚਕਾਰ ਹਨ ਇਹ ਖੇਲ ਤਮਾਸ਼ੇ ਦੇ ਤੌਰ ਤੇ ਨਹੀਂ ਪੈਦਾ ਕੀਤੀਆਂ ।

 

(ਸੁਰਤ ਅਲ ਅੰਬੀਆ)

 

 

 

 

ਸੱਚੇ ਰੱਬ ਦੀ ਪਹਿਚਾਣ

 

واذالجبال سيرت

 

ਸੱਚੇ ਰੱਬ ਦੀ ਪਹਿਚਾਣ ਕੀ ਅਸੀਂ ਜ਼ਿੰਦਗੀ ਦੇ ਨਿੱਤ ਦੇ ਰੁਝੇਵਿਆਂ ਤੋਂ ਹਟ ਕੇ ਕਦੀ ਇਹ ਵੀ ਸੋਚਿਆ ਹੈ ਕਿ ਸਾਡੇ ਸਵੇਰ ਸ਼ਾਮ ਇਦਾਂ ਹੀ ਲੰਘਦੇ ਜਾਣਗੇ ? ਅਸੀਂ ਇੰਝ ਹੀ ਜਿੰਦਗੀ ਹਡਾਉਂਦੇ ਜਾਵਾਂਗੇ ? ਸਾਡੀ ਜ਼ਿੰਦਗੀ ਦਾ ਦੀਵਾ ਵੀ ਇੱਕ ਦਿਨ ਬੁਝ ਜਾਵੇਗੇ ? ਜੇਕਰ ਖਾਣਾ ਪੀਣਾ, ਮੌਜ ਮਸਤੀ ਕਰਨਾ ਹੀ ਜ਼ਿੰਦਗੀ ਹੈ ਤਾਂ ਅਜਿਹੀ ਜ਼ਿੰਦਗੀ ਜਾਨਵਰ ਵੀ ਜਿਉਂਦੇ ਹਨ ਤਾਂ ਸਾਡੇ ਅਤੇ ਜਾਨਵਰਾਂ ਵਿਚਕਾਰ ਕੀ ਅੰਤਰ ਹੋਇਆ ? ਮਨੁੱਖ ਜਾਨਵਰਾਂ ਨਾਲੋਂ ਕਿਤੇ ਉੱਚਾ ਅਤੇ ਵਧੀਆ ਪ੍ਰਾਣੀ ਹੈ ।ਰੱਬ ਨੇ ਮਨੁੱਖ ਨੂੰ ਅਕਲ ਅਤੇ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਹੈ,ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਉਲਝੇਵੇਂ ਹੱਲ ਕਰਦਾ ਹੈ । ਕੀ ਅਸੀਂ ਕਦੇ ਇਹ ਸੋਚਿਆ ਕਿ ਅਸੀਂ ਇਸ ਦੁਨੀਆਂ ਵਿੱਚ ਕਿਉਂ ਆਏ ? ਸਾਨੂੰ ਪੈਦਾ ਕਰਨ ਵਾਲਾ ਕੌਣ ਹੈ ? ਉਸ ਪੈਦਾ ਕਰਨ ਵਾਲੇ ਰੱਬ ਦਾ ਮੰਤਵ ਕੀ ਹੈ ? ਉਹ ਸਾਡੇ ਤੋਂ ਕੀ ਚਾਹੁੰਦਾ ਹੈ ? ਕਿਉਂਕਿ ਅਸੀ ਜਾਣਦੇ ਹਾਂ ਕਿ ਕੋਈ ਵੀ ਮਨੁੱਖ ਦੇ ਕੋਈ ਵੀ ਕੰਮ ਬਿਨਾਂ ਮੰਤਵ ਤੋਂ ਨਹੀਂ ਕਰਦਾ । ਮਨੁੱਖ ਦੇ ਕੰਮ ਕਰਨ ਪਿੱਛੇ ਕੋਈ ਨਾ ਕੋਈ ਲੋਡ਼ ਜਾਂ ਮਤਲਬ ਜ਼ਰੂਰ ਹੁੰਦਾ ਹੈ । ਕੀ ਰੱਬ ਸੱਚੇ ਨੇ ਸਾਨੂੰ ਬਨਾਂ ਮਕਸਦ ਤੋਂ ਹੀ ਪੈਦਾ ਕੀਤਾ ਹੈ ?