Monthly Archives: September 2013

ਰਾਜਨੀਤੀ ਤੇ ਸੈਨਾਪਤੀ ਦੀ ਯੋਗਤਾ

albakara11

ਕੋਈ ਵਿਅਕਤੀ ਅਜਿਹਾ ਪੈਦਾ ਹੁੰਦਾ ਹੈ ਕਿ ਉਸਦੀ ਬੁੱਧੀ ਗਣਿਤ ਵਿੱਚ ਵਧੇਰੇ ਕੰਮ ਕਰਦੀ ਹੈ ਇਥੋਂ ਤਕ ਕਿ ਉਸਦੇ ਬੜੇ ਜਟਿਲ ਪ੍ਰਸ਼ਨਾ ਨੂੰ ਉਹ ਇੰਜ ਹੱਲ ਕਰ ਦਿੰਦਾ ਹੈ ਕਿ ਦੂਜਿਆਂ ਦੀ ਅਕਲ ਉੱਥੇ ਤੱਕ ਨਹੀਂ ਪਹੁੰਚਦੀ ।ਇੱਕ ਦੂਜਾ ਵਿਅਕਤੀ ਅਜਿਹਾ ਹੁੰਦਾ ਹੈ ਜਿਹੜਾ ਅਦਭੁਤ ਚੀਜ਼ਾਂ ਦੀ ਕਾਢ੍ਹ ਕਰਦਾ ਹੈ ਤੇ ਉਹਦੀਆਂ ਕਾਢਾਂ ਵੇਖਕੇ ਦੁਨੀਆਂ ਦੰਗ ਰਹਿ ਜਾਂਦੀ ਹੈ। ਇੱਕ ਹੋਰ ਵਿਅਕਤੀ ਅਜਿਹਾ ਅਦੁੱਤੀ ਕਾਨੂੰਨੀ ਦਿਮਾਗ ਲੈ ਕੇ ਆਉਂਦਾ ਹੈ ਕਿ ਕਾਨੂੰਨ ਦੇ ਜਿਹੜੇ ਨੁਕਤੇ ਵਰ੍ਹਿਆਂ ਬੱਧੀ ਵਿਚਾਰ ਕਰਨ ਉਪਰੰਤ ਵੀ ਦੂਜਿਆਂ ਦੀ ਸਮਝ ਵਿੱਚ ਨਹੀਂ ਆਉਂਦੇ ਉਸ ਦੀ ਨਿਗਾਹ ਆਪਣੇ ਆਪ ਉਹਨਾਂ ਤੱਕ ਪਹੁੰਚ ਜਾਂਦੀ ਹੈ । ਇਹ ਖ਼ੁਦਾ ਦੀ ਦੇਣ ਹੈ । ਕੋਈ ਵਿਅਕਤੀ ਖ਼ੁਦ ਆਪਣੇ ਅੰਦਰ ਇਹ ਯੋਗਤਾਵਾਂ ਪੈਦਾ ਨਹੀਂ ਕਰ ਸਕਦਾ ਅਤੇ ਨਾ ਹੀ ਸਿਖਿਆ ਤੇ ਤਰਬਿਅਤ ਨਾਲ ਇਹ ਚੀਜ਼ਾਂ ਪੈਦਾ ਹੁੰਦੀਆਂ ਹਨ । ਵਾਸਤਵ ਵਿੱਚ ਇਹ ਪੈਦਾਇਸ਼ੀ ਯੋਗਤਾਵਾਂ ਹਨ ਤੇ ਅਲਾੱਹ ਆਪਣੀ ਮਰਜ਼ੀ ਨਾਲ ਜਿਸ ਨੂੰ ਚਾਹੁੰਦਾ ਹੈ ਇਹ ਯੋਗਤਾਵਾਂ ਪ੍ਰਦਾਨ ਕਰ ਦਿੰਦਾ ਹੈ

ਅਲਾੱਹ ਦੀ ਇਸ ਦੇਣ ਤੇ ਵੀ ਵਿਚਾਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮਨੁੱਖੀ ਸਭਿਅਤਾ ਲਈ ਜਿੰਨ੍ਹਾਂ ਯੋਗਤਾਵਾਂ ਦੀ ਜ਼ਰੂਰਤ ਵੱਧ ਹੁੰਦੀ ਹੈ ਉਹ ਵਧੇਰੇ ਲੋਕਾਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ । ਜਿਨ੍ਹਾਂ ਦੀ ਜ਼ਰੂਰਤ ਜਿੰਨੀ ਘੱਟ ਹੁੰਦੀ ਹੈ ਉਹ ਉਨੇ ਹੀ ਘੱਟ ਆਦਮੀਆਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ । ਸਿਪਾਹੀ ਬਹੁਤ ਪੈਦਾ ਹੁੰਦੇ ਹਨ । ਕਿਸਾਨ, ਤਰਖਾਣ,ਲੁਹਾਰ ਅਜਿਹੇ ਹੀ ਹੋਰ ਕੰਮਾਂ ਦੇ ਆਦਮੀ ਜ਼ਿਆਦਾ ਪੈਦਾ ਹੁੰਦੇ ਹਨ । ਪਰੰਤੂ ਗਿਆਨ ਤੇ ਬੌਧਿਕ ਸ਼ਕਤੀਆਂ ਰੱਖਣ ਵਾਲੇ, ਰਾਜਨੀਤੀ ਤੇ ਸੈਨਾਪਤੀ ਦੀ ਯੋਗਤਾ ਰੱਖਣ ਵਾਲੇ ਘੱਟ ਪੈਦਾ ਹੁੰਦੇ ਹਨ ।ਫੇਰ ਉਹ ਲੋਕ ਹੋਰ ਵੀ ਘੱਟ ਮਿਲਦੇ ਹਨ ਜਿਹੜੇ ਕਿਸੇ ਵਿਸ਼ੇਸ਼ ਵਿੱਦਿਆ ਅਤੇ ਕਲਾ ਵਿੱਚ ਅਸਧਾਰਨ ਯੋਗਤਾ ਦੇ ਮਾਲਕ ਹੋਣ ਕਿਉਂਕਿ ਉਹਨਾਂ ਦੇ ਕਾਰਨਾਮਿਆਂ ਕਾਰਨ ਸਦੀਆਂ ਤੱਕ ਲੋਕਾਂ ਨੂੰ ਉਹਨਾਂ ਵਰਗੇ ਨਿਪੁੰਨ ਜਾਣਕਾਰਾਂ ਦੀ ਜ਼ਰੂਰਤ ਨਹੀਂ ਰਹਿੰਦੀ ।

ਇਸ ਤੋਂ ਪਿੱਛੋਂ ਹੋਰ ਵਿਚਾਰ ਕਰੋ

ਇਸ ਤੋਂ ਪਿੱਛੋਂ ਹੋਰ ਵਿਚਾਰ ਕਰੋ ਕਿ ਦੁਨੀਆਂ ਦੇ ਕੰਮ ਕਰਨ ਲਈ ਜਿੰਨੀਆਂ ਯੋਗਤਾਵਾਂ ਦੀ ਜ਼ਰੂਰਤ ਹੈ, ਉਹ ਸਾਰੀਆਂ ਮਨੁੱਖ ਨੂੰ ਦਿੱਤੀਆਂ ਗਈਆਂ ਹਨ, ਸਰੀਰਕ ਸ਼ਕਤੀ,ਸਮਝ-ਬੂਝ,ਬੋਲਣ ਦੀ ਸ਼ਕਤੀ ਅਤੇ ਅਜਿਹੀਆਂ ਹੀ ਬਹੁਤ ਸਾਰੀਆਂ ਯੋਗਤਾਵਾਂ ਘੱਟ ਜਾਂ ਵੱਧ,ਹਰ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹਨ । ਪਰੰਤੂ ਇੱਥੇ ਅਲਾੱਹ ਨੇ ਅਜੀਬ ਪ੍ਰਬੰਧ ਕੀਤਾ ਹੈ ਕਿ ਸਾਰੀਆਂ ਯੋਗਤਾਵਾਂ ਸਭਨਾਂ,ਮਨੁੱਖਾਂ ਵਿੱਚ ਸਮਾਨ ਹੈਦਾ ਨਹੀਂ ਕੀਤੀਆ ।ਜੇਕਰ ਅਜਿਹਾ ਹੁੰਦਾ ਤਾਂ ਕੋਈ ਕਿਸੇ ਦਾ ਮੁਥਾਜ ਨਾਂ ਹੁੰਦਾ ਤੇ ਨਾਂ ਹੀ ਕੋਈ ਕਸੇ ਦੀ ਪਰਵਾਹ ਕਰਦਾ ।ਇਸ ਲਈ ਅਲਾੱਹ ਨੇ ਸਾਰੇ ਮਨੁੱਖਾਂ ਦੀਆਂ ਸਮੂਹਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ,ਸਮੂੱਚਿਆਂ ਯੋਗਤਾਵਾਂ ਪੈਦਾ ਤਾਂ ਮਨੁੱਖਾਂ ਵਿੱਚ ਕੀਤੀਆਂ ਹਨ,ਪਰੰਤੂ ਇਸ਼ ਤਰ੍ਹਾਂ ਕੀਤੀਆਂ ਹਨ, ਕਿ ਕਿਸੇ ਨੂੰ ਇੱਕ ਯੋਗਤਾ ਵੱਧ ਦੇ ਦਿੱਤੀ ਅਤੇ ਦੂਜੇ ਨੂੰ ਦੂਸਰੀ ਯੋਗਤਾ ।ਤੁਸੀਂ ਦੇਖਦੇ ਹੋ ਕਿ ਕੁੱਝ ਲੋਕ ਸਰੀਰਕ ਮਿਹਨਤ ਦੀਆਂ ਸ਼ਕਤੀਆਂ ਦੂਜਿਆਂ ਤੋਂ ਵੱਧ ਲੈ ਕੇ ਆਉਂਦੇ ਹਨ । ਕੁੱਝ ਲੋਕਾਂ ਵਿੱਚ ਕਿਸੇ ਖਾਸ ਹੁਨਰ ਤੇ ਪੇਸ਼ੇ ਦੀ ਪੈਦਾਇਸ਼ੀ ਯੋਗਤਾ ਹੁੰਦੀ ਹੈ ਜਿਸ ਤੋਂ ਦੂਜੇ ਵਾਂਝੇ ਹੁੰਦੇ ਹਨ । ਕੁੱਝ ਲੋਕਾਂ ਵਿੱਚ ਬੁੱਧੀ ਦੀ ਤੀਬਰਤਾ ਅਤੇ ਬੌਧਿਕ ਸ਼ਕਤੀ ਦੂਜਿਆਂ ਤੋਂ ਵਧੇਰੇ ਹੁੰਦੀ ਹੈ । ਕੁੱਝ ਪੈਦਾਇਸ਼ੀ ਸਿਪਾਹ ਸਲਾਰ ਹੁੰਦੇ ਹਨ ।ਕੁੱਝ ਵਿੱਚ ਪ੍ਰਸ਼ਾਸਨ ਦੀ ਵਿਸ਼ੇਸ਼ ਯੋਗਤਾ ਹੁੰਦੀਹੈ ।ਕੁੱਝ ਭਾਸ਼ਨ ਦੀ ਅਸਧਾਰਨ ਯੋਗਤਾ ਲੇ ਕੇ ਪੈਦਾ ਹੁੰਦੇ ਹਨ ।ਕੁੱਝ ਵਿੱਚ ਲਿਖਣ ਦੀ ਸੁਭਾਵਿਕ ਯੋਗਤਾ ਹੁੰਦੀ ਹੈ । albakara10

ਪੈਗ਼ੰਬਰੀ ਦੀ ਹਕੀਕਤ (ਵਾਸਤਵਿਕਤਾ)

albakara15

       ਤੁਸੀਂ ਵੇਖਦੇ ਹੋਕਿ ਸੰਸਾਰ ਵਿੱਚ ਮਨੁੱਖ ਨੂੰ ਜਿਨ੍ਹਾਂ – ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਅਲਾੱਹ ਨੇ ਉਹਨਾਂ ਸਭਨਾਂ ਦਾ ਪ੍ਰਬੰਧ ਖ਼ੁਦ ਹੀ ਕਰ ਦਿੱਤਾ ਹੈ । ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਵੇਖੋ ਕਿੰਨੀ ਸਮੱਗਰੀ ਉਹਨੂੰ ਦੇ ਕੇ ਸੰਸਾਰ ਵਿੱਚ ਭੇਜਿਆ ਜਾਂਦਾ ਹੈ ।ਵੇਖਣ ਲਈ ਅੱਖਾਂ,ਸੁਣਨ ਲਈ ਕੰਨ ਸੁੰਘਣ ਤੇ ਸਾਹ ਲੈਣ ਲਈ ਨੱਕ,ਸਪਰਸ਼-ਗਿਆਨ ਲਈ ਸਾਰੇ ਸਰੀਰ ਦੀ ਚਮੜੀ ਵਿੱਚ ਅਨੁਭਵ-ਸ਼ਕਤੀ, ਚੱਲਣ ਲਈ ਪੈਰ,ਕੰਮ ਕਰਨ ਲਈ ਹੱਥ,ਸੋਚਣ ਲਈ ਦਿਮਾਗ਼ ਅਤੇ ਅਜਿਹੀਆਂ ਹੀ ਹੋਰ ਅਣਗਿਣਤ ਚੀਜ਼ਾਂ ਜਿਹੜੀਆਂ ਪਹਿਲਾਂ ਤੋਂ ਉਸ ਦੀਆਂ ਸਾਰੀਆਂ ਜ਼ਰੂਰਤਾਂ ਧਿਆਨ ਰੱਖਦੇ ਹੋਵੇ ਉਸ ਦੇ ਨਿੱਕੇ ਜਿਹੇ ਸਰੀਰ ਵਿੱਚ ਜੁਟਾ ਦਿੱਤੀਆਂ ਗਈਆਂ ਹਨ । ਫੇਰ ਜਦੋਂ ਉਹ ਦੁਨੀਆਂ ਵਿੱਚ ਕਦਮ ਰੱਖਦਾ ਹੈ ਤਾਂ ਜੀਵਨ ਬਤੀਤ ਕਰਨ ਲਈ ਇੰਨੀ ਸਮੱਗਰੀ ਉਸ ਨੂੰ ਮਿਲਦੀ ਹੈ ਜਿਸਦੀ ਤੁਸੀਂ ਗਿਣਤੀ ਵੀ ਨਹੀਂ ਕਰ ਸਕਦੇ । ਹਵਾ ਹੈ, ਪਰਕਾਸ਼ ਹੈ,ਤਾਪ ਹੈ,ਪਾਣੀ ਹੈ, ਧਰਤੀ ਹੈ, ਮਾਂ ਦੇ ਸੀਨੇ ਵਿੱਚ ਪਹਿਲਾਂ ਤੋਂ ਦੁੱਧ ਮੌਜੂਦ ਹੈ, ਮਾਤਾ-ਪਿਤਾ ਸਬੰਧਿਆਂ ਇੱਥੋਂ ਤੱਕ ਕਿ ਦੂਜੇ ਲੋਕਾਂ ਦੇ ਦਿਲਾਂ ਵਿੱਚ ਵੀ ਉਸ ਪ੍ਰਤੀ ਪਿਆਰ ਤੇ ਮੁਹੱਬਤ ਪੈਦਾ ਕਰ ਦਿੱਤੀ ਗਈ ਹੈ ਜਿਸ ਨਾਲ ਉਸ ਦਾ ਪਾਲਣ-ਪੋਸ਼ਣ ਹੁੰਦਾ ਹੈ ।ਫੇਰ ਜਿਉਂ-ਜਿਉਂ ਉਹ ਵੱਧਦਾ ਜਾਂਦਾ ਹੈ, ਉਸ ਦੀ ਜ਼ਰੂਰਤਾਂ ਦੀਆਂ ਪੂਰਤੀ ਲਈ ਹਰ ਪ੍ਰਕਾਰ ਦਾ ਸਮਾਨ ਉਸ ਨੂੰ ਮਿਲਦਾ ਜਾਂਦਾ ਹੈ । ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਧਰਤੀ ਤੇ ਆਕਾਸ਼ ਦੀਆਂ ਸਮੂਹ ਸ਼ਕਤੀਆਂ ਉਸ ਦੇ ਪਾਲਣ –ਪੋਸ਼ਣ ਤੇ ਸੇਵਾ ਲਈ ਕੰਮ ਕਰ ਰਹੀਆਂ ਹਨ।

ਪੈਗ਼ੰਬਰ ਦੀ ਪਛਾਣ

albakara13

ਜਸ ਤਰ੍ਹਾਂ ਦੂਸਰੀਆਂ ਸਿੱਖਿਆਂਵਾਂ ਤੇ ਕਲਾਵਾਂ ਦੇ ਮਾਹਰ ਵਿਆਕਤੀ ਇੱਕ ਵਿਸ਼ੇਸ਼ ਪ੍ਰਕਾਰ ਦੀ ਮਨੋਬਿਰਤੀ ਲੈ ਕੇ ਪੈਦਾ ਹੁੰਦੇ ਹਨ ਉਸੇ ਤਰ੍ਹਾਂ ਪੈਗ਼ੰਬਰ ਵੀ ਵਿਆਕਤੀ ਇੱਕ ਵਿਸ਼ੇਸ਼ ਪ੍ਰਕਾਰ ਦੀ ਮਨੋਬਿਰਤੀ ਲੈ ਕੇ ਆਉਂਦੇ ਹਨ ।

ਇੱਕ ਪੈਦਾਇਸ਼ੀ ਕਵੀ ਦੀਆਂ ਕਵਿਤਾਵਾਂ ਨੂੰ ਸੁਣਦਿਆਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਇਹ ਕਾਵਿ-ਰਚਨਾ ਦੀ ਵਿਸ਼ੇਸ਼ ਯੋਗਤਾ ਲੈ ਕੇ ਪੈਦਾ ਹੋਇਆ ਹੈ,ਕਿਉਂਕਿ ਦੂਜੇ ਲੋਕ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਉਸ ਜਿਹੇ ਕਾਵਿ-ਟੋਟੇ ਦੀ ਰਚਨਾ ਨਹੀਂ ਕਰ ਸਕਦੇ ।ਇਸੇ ਤਰ੍ਹਾਂ ਇੱਕ ਪੈਦਾਇਸ਼ੀ ਵਕਤਾ, ਇੱਕ ਪੈਦਾਇਸ਼ੀ ਲੇਖਕ ਇੱਕ ਜਨਮ ਸਿੱਧ ਖੋਜੀ, ਇੱਕ ਜਨਮ ਸਿੱਧ ਨੇਤਾ ਵੀ ਆਪਣੇ ਮਹਾਨ ਕਾਰਨਾਮਿਆਂ ਤੋਂ ਸਪਸ਼ਟ ਪਛਾਣ ਲਿਆ ਜਾਂਦਾ ਹੈ ਕਿਉਂਕਿ ਇਹਨਾਂ ਵਿੱਚੋਂ ਹਰੇਕ ਆਪਣੇ ਕੰਮ ਵਿੱਚ ਅਧਾਰਨ ਯੋਗਤਾ ਦਾ ਪਰਦਰਸ਼ਨ ਕਰਦਾ ਹੈ ਜਿਹੜੀ ਦੂਜਿਆਂ ਵਿੱਚ ਨਹੀਂ ਹੁੰਨਦੀ। ਅਜਿਹਾ ਹੀ ਹਾਲ ਪੈਗ਼ੰਬਰਾਂ ਦਾ ਹੁੰਦਾ ਹੈ । ਉਸ ਦੇ ਮਨ ਵਿੱਚ ਉਹ ਗੱਲਾਂ ਆਉਂਦੀਆਂ ਹਨ ਜਿਹੜੀਆਂ ਦੂਜੇ ਸੋਚ ਵੀ ਨਹੀਂ ਸਕਦੇ ।ਉਹ ਅਜਿਹੇ ਵਿਸ਼ਿਆਂ ਦਾ ਵਰਣਨ ਕਰਦਾ ਹੈ ਜਿਨ੍ਹਾਂ ਦਾ ਉਸ ਤੋਂ ਸਵਾ ਕੋਈ ਵਰਣਨ ਨਹੀਂ ਕਰ ਸਕਦਾ ।ਉਸਦੀ ਨਿਗ੍ਹਾ ਅਜਿਹੀਆਂ ਬਰੀਕ ਗੱਲਾਂ ਤੱਕ ਆਪਣੇ ਆਪ ਪਹੁੰਚ ਜਾਂਦੀ ਹੈ ਜਿਨ੍ਹਾਂ ਤੱਕ ਦੂਜਿਆਂ ਦੀ ਨਿਗ੍ਹਾ ਵਰ੍ਹਿਆਂ-ਬੱਧੀ ਸੋਚ-ਵਿਚਾਰ ਕਰਨ ਪਿੱਛੋਂ ਵੀ ਨਹੀਂ ਪਹੁੰਚਦੀ ।ਉਹ ਜੋ ਕੁੱਝ ਆਖਦਾ ਹੈ ਸਾਡੀ ਅਕਲ ਉਸ ਨੂੰ ਸਵੀਕਾਰ ਕਰਦੀ ਹੈ। ਸਾਡਾ ਦਿਨ ਸਾਖੀ ਭਰਦਾ ਹੈ ਕਿ ਜ਼ਰੂਰ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ।ਸੰਸਾਰਕ ਅਨੁਭਵਾਂ ਤੇ ਵਿਸ਼ਵ ਦੇ ਨਿਰੀਖਣਾਂ ਤੋਂ ਉਸ ਦੀ ਇੱਕ-ਇੱਕ ਗੱਲ ਸੱਚੀ ਸਿੱਧੀ ਹੁੰਦੀ ਹੈ,ਪਰੰਤੂ ਜੇਕਰ ਅਸੀਂ ਖ਼ੁਦ ਉਸ ਤਰ੍ਹਾਂ ਦੀ ਗੱਲ ਕਹਿਣੀ ਚਾਹੀਏ ਤਾਂ ਨਹੀਂ ਕਹਿ ਸਕਦੇ ।ਫਿਰ ਉਸ ਦੀ ਮਨੋਬਿਰਤੀ ਇੰਨੀ ਪਵਿੱਤਰ ਹੁੰਦੀ ਹੈ ਕਿ ਉਹ ਹਰ ਮਾਮਲੇ ਵਿੱਚ ਸੱਚੀ, ਸਿੱਧੀ ਤੇ ਸੱਜਣਤਾ ਦੀ ਵਿਧੀ ਅਪਣਾਉਂਦਾ ਹੈ । ਉਹ ਕਦੇ ਕੋਈ ਝੂਠੀ ਗੱਲ ਨਹੀਂ ਕਹਿੰਦਾ, ਕੋਈ ਬੁਰਾ ਕੰਮ ਨਹੀਂ ਕਰਦਾ । ਸਦਾ ਸੱਚਾਈ ਤੇ ਸਦਾਚਾਰ ਦੀ ਸਿੱਖਿਆ ਦਿੰਦਾ ਹੈ ਅਤੇ ਜੋ ਕੁਝ ਦੂਜਿਆਂ ਨੂੰ ਆਖਦਾ ਹੈ, ਉਸ ‘ਤੇ ਖ਼ੁਦ ਚੱਲ ਕੇ ਦਿਖਾਉਂਦਾ ਹੈ । ਉਸ ਦੇ ਜੀਵਨ ਵਿੱਚੋਂ ਕੋਈ ਅਜਿਹੀ ਉਦਾਹਰਣ ਨਹੀਂ ਮਿਲਦੀ ਕਿ ਉਹ ਜੋ ਕੁੱਝ ਕਰੇ ਉਸ ਦੇ ਵਿਰੁੱਧ ਚੱਲੇ। ਉਸ ਦੀ ਕਰਨੀ ਜਾਂ ਕਥਨੀ ਵਿੱਚ ਕੋਈ ਨਿੱਜੀ ਸੁਆਰਥ ਨਹੀਂ ਹੁੰਦਾ । ਉਹ ਦੂਜਿਆਂ ਦੇ ਹਿਤ ਲਈ ਖ਼ੁਦ ਹਾਣ ਸਹਿਣ ਕਰਦਾ ਹੈ ਪਰ ਆਪਣੇ ਹਿਤ ਲਈ ਦੂਜਿਆਂ ਨੂੰ ਹਾਨੀ ਨਹੀਂ ਪਹੁੰਚਾਉਂਦਾ । ਇਸਦਾ ਸਮੁੱਚਾ ਜੀਵਨ ਸੱਚਾਈ,ਸੱਜਣਤਾ, ਸੁਸ਼ਿਲਤਾ,ਪਵਿੱਤਰਤਾ, ਉੱਚ ਵਿਚਾਰ ਅਤੇ ਸਰਬਉੱਚ ਮਾਨਵਤਾ ਦਾ ਆਦਰਸ਼ ਹੁੰਦਾ ਹੈ ਜਿਸ ਵਿੱਚ ਭਾਲਣ ਤੇ ਵੀ ਕੋਈ ਦੋਸ਼ ਨਜ਼ਰੀਂ ਨਹੀਂ ਪੈਂਦਾ ।ਇਹਨਾਂ ਹੀ ਗੁਣਾਂ ਨੂੰ ਵੇਖਕੇ ਸਪਸ਼ਟ ਪਛਾਣ ਲਿਆ ਜਾਂਦਾ ਹੈ ਕਿ ਇਹ ਵਿਅਕਤੀ ਅਲਾੱਹ ਦਾ ਸੱਚਾ ਪੈਗ਼ੰਬਰ ਹੈ ।

ਉਸ ਦੇਣ ਵਾਲੇ ਦੀ ਇੱਛਾ ਕੀ ਹੈ?

। ਪਰੰਤੂ ਕੋਈ ਇਹ ਦੱਸਣ ਵਾਲਾ ਵੀ ਤਾਂ ਹੋਣਾ ਚਾਹੀਦਾ ਹੈ ਕਿ ਮਨੁੱਖ ਖ਼ੁਦ ਕਿਸ ਦੇ ਲਈ ਹੈ ? ਮਨੁੱਖ ਨੂੰ ਦੁਨੀਆਂ ਵਿੱਚ ਇਹ ਸਾਰੀ ਸਮਾਗਰੀ ਕਿਸਨੇ ਦਿੱਤੀ ਹੈ?albakara4 ਤਾਂ ਕਿ ਮਨੁੱਖ ਉਸਦੇ ਅਨੁਸਾਰ ਸੰਸਾਰ ਵਿੱਚ ਜੀਵਨ ਬਤੀਤ ਕਰਕੇ ਨਿਸ਼ਚਿਤ ਤੇ ਸਦੀਵੀ ਸਫਲਤਾ ਪ੍ਰਾਪਤ ਕਰੇ । ਇਹ ਮਨੁੱਖ ਦੀ ਅਸਲੀ ਤੇ ਸਭ ਤੋਂ ਵੱਢੀ ਜ਼ਰੂਰਤ ਹੈ ਅਤੇ ਬੁੱਧੀ ਇਹ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹੈ ਕਿ ਜਿਸ ਅਲਾੱਹ ਨੇ ਸਾਡੀਆਂ ਛੋਟੀਆਂ ਤੋਂ ਛੋਟੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਪ੍ਰਬੰਦ ਕੀਤਾ ਹੈ, ਉਸਨੇ ਅਜਿਹੀ ਮਹੱਤਵਪੂਰਨ ਜ਼ਰੂਰਤ ਦੀ ਪੂਰਤੀ ਵਿੱਚ ਅਸਾਵਧਾਨੀ ਤੋਂ ਕੰਮ ਲਿਆ ਹੋਵੇਗਾ ।ਨਹੀਂ, ਅਜਿਹਾ ਬਿਲਕੁਲ ਨਹੀਂ ਹੈ । ਅਲਾੱਹ ਨੇ ਜਿਸ ਤਰ੍ਹਾਂ ਇੱਕ-ਇੱਕ ਵਿਦਿਆ ਤੇ ਇੱਕ-ਇੱਕ ਕਲਾ ਦੀ ਵਿਸ਼ੇਸ਼ ਯੋਗਤਾ ਰੱਖਣ ਵਾਲੇ ਵਿਅਕਤੀ ਪੈਦੇ ਕੀਤੇ ਹਨ, ਉਸੇ ਤਰ੍ਹਾਂ ਅਜਿਹੇ ਵਿਅਕਤੀ ਵੀ ਪੈਦੇ ਕੀਤੇ ਹਨ,ਜਿਨ੍ਹਾਂ ਵਿੱਚ ਖ਼ੁਦ ਅਲਾੱਹ ਨੂੰ ਪਛਾਣਨ ਦੀ ਉੱਤਮ ਯੋਗਤਾ ਸੀ।ਉਸਨੇ ਉਹਨਾਂ ਨੂੰ ਧਰਮ,ਨੈਤਿਕਤਾ, ਆਚਾਰ ਸ਼ਾਸਤਰ(ਸ਼ਰੀਅਤ) ਦਾ ਗਿਆਨ ਆਪਣੇ ਕੋਲੋਂ ਦਿੱਤਾ ਅਤੇ ਉਹਨਾਂ ਨੂੰ ਇਸ ਸੇਵਾ-ਕਾਰਜ ‘ਤ ਨਿਯੁਕਤ ਕੀਤਾ ਕਿ ਦੂਜੇ ਲੋਕਾਂ ਨੂੰ ਇਨਾਂ ਚੀਜ਼ਾਂ ਦੀ ਸਿੱਖਿਆ ਦੇਣ । ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਸਾਡੀ ਭਾਸ਼ਾ ਵਿੱਚ ਨਬੀ, ਰਸੂਲ ਜਾਂ ਪੈਗ਼ੰਬਰ ਕਿਹਾ ਜਾਂਦਾ ਹੈ

ਹੁਣ ਸੋਚਣਾ ਚਾਹੀਦਾ ਹੈ

ਅਲਾੱਹ ਦੀ ਇਸ ਦੇਣ ਤੇ ਵੀ ਵਿਚਾਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮਨੁੱਖੀ ਸਭਿਅਤਾ ਲਈ ਜਿੰਨ੍ਹਾਂ ਯੋਗਤਾਵਾਂ ਦੀ ਜ਼ਰੂਰਤ ਵੱਧ ਹੁੰਦੀ ਹੈ ਉਹ ਵਧੇਰੇ ਲੋਕਾਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ । ਜਿਨ੍ਹਾਂ ਦੀ ਜ਼ਰੂਰਤ ਜਿੰਨੀ ਘੱਟ ਹੁੰਦੀ ਹੈ ਉਹ ਉਨੇ ਹੀ ਘੱਟ ਆਦਮੀਆਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ । ਸਿਪਾਹੀ ਬਹੁਤ ਪੈਦਾ ਹੁੰਦੇ ਹਨ । ਕਿਸਾਨ, ਤਰਖਾਣ,ਲੁਹਾਰ ਅਜਿਹੇ ਹੀ ਹੋਰ ਕੰਮਾਂ ਦੇ ਆਦਮੀ ਜ਼ਿਆਦਾ ਪੈਦਾ ਹੁੰਦੇ ਹਨ । ਪਰੰਤੂ ਗਿਆਨ ਤੇ ਬੌਧਿਕ ਸ਼ਕਤੀਆਂ ਰੱਖਣ ਵਾਲੇ, ਰਾਜਨੀਤੀ ਤੇ ਸੈਨਾਪਤੀ ਦੀ ਯੋਗਤਾ ਰੱਖਣ ਵਾਲੇ ਘੱਟ ਪੈਦਾ ਹੁੰਦੇ ਹਨ ।ਫੇਰ ਉਹ ਲੋਕ ਹੋਰ ਵੀ ਘੱਟ ਮਿਲਦੇ ਹਨ ਜਿਹੜੇ ਕਿਸੇ ਵਿਸ਼ੇਸ਼ ਵਿੱਦਿਆ ਅਤੇ ਕਲਾ ਵਿੱਚ ਅਸਧਾਰਨ ਯੋਗਤਾ ਦੇ ਮਾਲਕ ਹੋਣ ਕਿਉਂਕਿ ਉਹਨਾਂ ਦੇ ਕਾਰਨਾਮਿਆਂ ਕਾਰਨ ਸਦੀਆਂ ਤੱਕ ਲੋਕਾਂ ਨੂੰ ਉਹਨਾਂ ਵਰਗੇ ਨਿਪੁੰਨ ਜਾਣਕਾਰਾਂ ਦੀ ਜ਼ਰੂਰਤ ਨਹੀਂ ਰਹਿੰਦੀ ।

ਹੁਣ ਸੋਚਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਮਾਨਵ-ਜੀਵਨ ਨੂੰ ਸਫਲ ਬਣਾਉਣ ਲਈ ਕੇਵਲ ਇਹੋ ਇੱਕ ਜਡਰੂਰਤ ਤਾਂ ਨਹੀਂ ਹੈ ਕਿ ਲੋਕਾਂ ਵਿੱਚ ਇੰਜਨੀਅਰ,ਹਿਸਾਬਦਾਨ,ਵਿਗਿਆਨਕ, ਕਾਨੂਨਦਾਨ,ਰਾਜਨੀਤੀਵਾਨ,ਅਰਥ ਸ਼ਾਸਤਰੀ ਤੇ ਵਿਭਿੰਨ ਪੇਸ਼ਿਆਂ ਦੀ ਯੋਗਤਾ ਰੱਖਣ ਵਾਲੇ ਲੋਕ ਹੀ ਪੈਦਾ ਹੋਣ ।ਇਹਨਾਂ ਸਭਨਾਂ ਤੋਂ ਵਧਕੇ ਇੱਕ ਹੋਰ ਜ਼ਰੂਰਤ ਵੀ ਤਾਂ ਹੈ ਅਤੇ ਉਹ ਇਹ ਹੈ ਕਿ ਕੋਈ ਅਜਿਹਾ ਵੀ ਹੋਵੇ ਜਿਹੜਾ ਲੋਕਾਂ ਨੂੰ ਅਲੱਹ ਦਾ ਮਾਰਗ ਦਰਸਾਵੇ ।ਦੂਜੇ ਲੋਕ ਤਾਂ ਕੇਵਲ ਇਹ ਦੱਸਣ ਵਾਲੇ ਹਨ ਕਿ ਇਸ ਸੰਸਾਰ ਵਿੱਚ ਮਨੁੱਖ ਲਈ ਕੀ ਹੈ ਅਤੇ ਉਸ ਦੀ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ । ਪਰੰਤੂ

। ਕੁੱਝ ਲੋਕਾਂ ਵਿੱਚ ਬੁੱਧੀ ਦੀ ਤੀਬਰਤਾ

। ਕੁੱਝ ਲੋਕਾਂ ਵਿੱਚ ਬੁੱਧੀ ਦੀ ਤੀਬਰਤਾ ਅਤੇ ਬੌਧਿਕ ਸ਼ਕਤੀ ਦੂਜਿਆਂ ਤੋਂ ਵਧੇਰੇ ਹੁੰਦੀ ਹੈ । ਕੁੱਝ ਪੈਦਾਇਸ਼ੀ ਸਿਪਾਹ ਸਲਾਰ ਹੁੰਦੇ ਹਨ ।ਕੁੱਝ ਵਿੱਚ ਪ੍ਰਸ਼ਾਸਨ ਦੀ ਵਿਸ਼ੇਸ਼ ਯੋਗਤਾ ਹੁੰਦੀਹੈ ।ਕੁੱਝ ਭਾਸ਼ਨ ਦੀ ਅਸਧਾਰਨ ਯੋਗਤਾ ਲੇ ਕੇ ਪੈਦਾ ਹੁੰਦੇ ਹਨ ।ਕੁੱਝ ਵਿੱਚ ਲਿਖਣ ਦੀ ਸੁਭਾਵਿਕ ਯੋਗਤਾ ਹੁੰਦੀ ਹੈ । ਕੋਈ ਵਿਅਕਤੀ ਅਜਿਹਾ ਪੈਦਾ ਹੁੰਦਾ ਹੈ ਕਿ ਉਸਦੀ ਬੁੱਧੀ ਗਣਿਤ ਵਿੱਚ ਵਧੇਰੇ ਕੰਮ ਕਰਦੀ ਹੈ ਇਥੋਂ ਤਕ ਕਿ ਉਸਦੇ ਬੜੇ ਜਟਿਲ ਪ੍ਰਸ਼ਨਾ ਨੂੰ ਉਹ ਇੰਜ ਹੱਲ ਕਰ ਦਿੰਦਾ ਹੈ ਕਿ ਦੂਜਿਆਂ ਦੀ ਅਕਲ ਉੱਥੇ ਤੱਕ ਨਹੀਂ ਪਹੁੰਚਦੀ ।ਇੱਕ ਦੂਜਾ ਵਿਅਕਤੀ ਅਜਿਹਾ ਹੁੰਦਾ ਹੈ ਜਿਹੜਾ ਅਦਭੁਤ ਚੀਜ਼ਾਂ ਦੀ ਕਾਢ੍ਹ ਕਰਦਾ ਹੈ ਤੇ ਉਹਦੀਆਂ ਕਾਢਾਂ ਵੇਖਕੇ ਦੁਨੀਆਂ ਦੰਗ ਰਹਿ ਜਾਂਦੀ ਹੈ। ਇੱਕ ਹੋਰ ਵਿਅਕਤੀ ਅਜਿਹਾ ਅਦੁੱਤੀ ਕਾਨੂੰਨੀ ਦਿਮਾਗ ਲੈ ਕੇ ਆਉਂਦਾ ਹੈ ਕਿ ਕਾਨੂੰਨ ਦੇ ਜਿਹੜੇ ਨੁਕਤੇ ਵਰ੍ਹਿਆਂ ਬੱਧੀ ਵਿਚਾਰ ਕਰਨ ਉਪਰੰਤ ਵੀ ਦੂਜਿਆਂ ਦੀ ਸਮਝ ਵਿੱਚ ਨਹੀਂ ਆਉਂਦੇ ਉਸ ਦੀ ਨਿਗਾਹ ਆਪਣੇ ਆਪ ਉਹਨਾਂ ਤੱਕ ਪਹੁੰਚ ਜਾਂਦੀ ਹੈ । ਇਹ ਖ਼ੁਦਾ ਦੀ ਦੇਣ ਹੈ । ਕੋਈ ਵਿਅਕਤੀ ਖ਼ੁਦ ਆਪਣੇ ਅੰਦਰ ਇਹ ਯੋਗਤਾਵਾਂ ਪੈਦਾ ਨਹੀਂ ਕਰ ਸਕਦਾ ਅਤੇ ਨਾ ਹੀ ਸਿਖਿਆ ਤੇ ਤਰਬਿਅਤ ਨਾਲ ਇਹ ਚੀਜ਼ਾਂ ਪੈਦਾ ਹੁੰਦੀਆਂ ਹਨ । ਵਾਸਤਵ ਵਿੱਚ ਇਹ ਪੈਦਾਇਸ਼ੀ ਯੋਗਤਾਵਾਂ ਹਨ ਤੇ ਅਲਾੱਹ ਆਪਣੀ ਮਰਜ਼ੀ ਨਾਲ ਜਿਸ ਨੂੰ ਚਾਹੁੰਦਾ ਹੈ ਇਹ ਯੋਗਤਾਵਾਂ ਪ੍ਰਦਾਨ ਕਰ ਦਿੰਦਾ ਹੈ ।

ਇਸ ਤੋਂ ਪਿੱਛੋਂ ਹੋਰ ਵਿਚਾਰ ਕਰੋ

ਇਸ ਤੋਂ ਪਿੱਛੋਂ ਹੋਰ ਵਿਚਾਰ ਕਰੋ ਕਿ ਦੁਨੀਆਂ ਦੇ ਕੰਮ ਕਰਨ ਲਈ ਜਿੰਨੀਆਂ ਯੋਗਤਾਵਾਂ ਦੀ ਜ਼ਰੂਰਤ ਹੈ, ਉਹ ਸਾਰੀਆਂ ਮਨੁੱਖ ਨੂੰ ਦਿੱਤੀਆਂ ਗਈਆਂ ਹਨ, ਸਰੀਰਕ ਸ਼ਕਤੀ,ਸਮਝ-ਬੂਝ,ਬੋਲਣ ਦੀ ਸ਼ਕਤੀ ਅਤੇ ਅਜਿਹੀਆਂ ਹੀ ਬਹੁਤ ਸਾਰੀਆਂ ਯੋਗਤਾਵਾਂ ਘੱਟ ਜਾਂ ਵੱਧ,ਹਰ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹਨ । ਪਰੰਤੂ ਇੱਥੇ ਅਲਾੱਹ ਨੇ ਅਜੀਬ ਪ੍ਰਬੰਧ ਕੀਤਾ ਹੈ ਕਿ ਸਾਰੀਆਂ ਯੋਗਤਾਵਾਂ ਸਭਨਾਂ,ਮਨੁੱਖਾਂ ਵਿੱਚ ਸਮਾਨ ਹੈਦਾ ਨਹੀਂ ਕੀਤੀਆ ।ਜੇਕਰ ਅਜਿਹਾ ਹੁੰਦਾ ਤਾਂ ਕੋਈ ਕਿਸੇ ਦਾ ਮੁਥਾਜ ਨਾਂ ਹੁੰਦਾ ਤੇ ਨਾਂ ਹੀ ਕੋਈ ਕਸੇ ਦੀ ਪਰਵਾਹ ਕਰਦਾ ।ਇਸ ਲਈ ਅਲਾੱਹ ਨੇ ਸਾਰੇ ਮਨੁੱਖਾਂ ਦੀਆਂ ਸਮੂਹਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ,ਸਮੂੱਚਿਆਂ ਯੋਗਤਾਵਾਂ ਪੈਦਾ ਤਾਂ ਮਨੁੱਖਾਂ ਵਿੱਚ ਕੀਤੀਆਂ ਹਨ,ਪਰੰਤੂ ਇਸ਼ ਤਰ੍ਹਾਂ ਕੀਤੀਆਂ ਹਨ, ਕਿ ਕਿਸੇ ਨੂੰ ਇੱਕ ਯੋਗਤਾ ਵੱਧ ਦੇ ਦਿੱਤੀ ਅਤੇ ਦੂਜੇ ਨੂੰ ਦੂਸਰੀ ਯੋਗਤਾ ।ਤੁਸੀਂ ਦੇਖਦੇ ਹੋ ਕਿ ਕੁੱਝ ਲੋਕ ਸਰੀਰਕ ਮਿਹਨਤ ਦੀਆਂ ਸ਼ਕਤੀਆਂ ਦੂਜਿਆਂ ਤੋਂ ਵੱਧ ਲੈ ਕੇ ਆਉਂਦੇ ਹਨ । ਕੁੱਝ ਲੋਕਾਂ ਵਿੱਚ ਕਿਸੇ ਖਾਸ ਹੁਨਰ ਤੇ ਪੇਸ਼ੇ ਦੀ ਪੈਦਾਇਸ਼ੀ ਯੋਗਤਾ ਹੁੰਦੀ ਹੈ ਜਿਸ ਤੋਂ ਦੂਜੇ ਵਾਂਝੇ ਹੁੰਦੇ ਹਨ

ਪੈਗ਼ੰਬਰੀ ਦੀ ਹਕੀਕਤ (ਵਾਸਤਵਿਕਤਾ)

albakara3

 

       ਤੁਸੀਂ ਵੇਖਦੇ ਹੋਕਿ ਸੰਸਾਰ ਵਿੱਚ ਮਨੁੱਖ ਨੂੰ ਜਿਨ੍ਹਾਂ – ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਅਲਾੱਹ ਨੇ ਉਹਨਾਂ ਸਭਨਾਂ ਦਾ ਪ੍ਰਬੰਧ ਖ਼ੁਦ ਹੀ ਕਰ ਦਿੱਤਾ ਹੈ । ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਵੇਖੋ ਕਿੰਨੀ ਸਮੱਗਰੀ ਉਹਨੂੰ ਦੇ ਕੇ ਸੰਸਾਰ ਵਿੱਚ ਭੇਜਿਆ ਜਾਂਦਾ ਹੈ ।ਵੇਖਣ ਲਈ ਅੱਖਾਂ,ਸੁਣਨ ਲਈ ਕੰਨ ਸੁੰਘਣ ਤੇ ਸਾਹ ਲੈਣ ਲਈ ਨੱਕ,ਸਪਰਸ਼-ਗਿਆਨ ਲਈ ਸਾਰੇ ਸਰੀਰ ਦੀ ਚਮੜੀ ਵਿੱਚ ਅਨੁਭਵ-ਸ਼ਕਤੀ, ਚੱਲਣ ਲਈ ਪੈਰ,ਕੰਮ ਕਰਨ ਲਈ ਹੱਥ,ਸੋਚਣ ਲਈ ਦਿਮਾਗ਼ ਅਤੇ ਅਜਿਹੀਆਂ ਹੀ ਹੋਰ ਅਣਗਿਣਤ ਚੀਜ਼ਾਂ ਜਿਹੜੀਆਂ ਪਹਿਲਾਂ ਤੋਂ ਉਸ ਦੀਆਂ ਸਾਰੀਆਂ ਜ਼ਰੂਰਤਾਂ ਧਿਆਨ ਰੱਖਦੇ ਹੋਵੇ ਉਸ ਦੇ ਨਿੱਕੇ ਜਿਹੇ ਸਰੀਰ ਵਿੱਚ ਜੁਟਾ ਦਿੱਤੀਆਂ ਗਈਆਂ ਹਨ । ਫੇਰ ਜਦੋਂ ਉਹ ਦੁਨੀਆਂ ਵਿੱਚ ਕਦਮ ਰੱਖਦਾ ਹੈ ਤਾਂ ਜੀਵਨ ਬਤੀਤ ਕਰਨ ਲਈ ਇੰਨੀ ਸਮੱਗਰੀ ਉਸ ਨੂੰ ਮਿਲਦੀ ਹੈ ਜਿਸਦੀ ਤੁਸੀਂ ਗਿਣਤੀ ਵੀ ਨਹੀਂ ਕਰ ਸਕਦੇ । ਹਵਾ ਹੈ, ਪਰਕਾਸ਼ ਹੈ,ਤਾਪ ਹੈ,ਪਾਣੀ ਹੈ, ਧਰਤੀ ਹੈ, ਮਾਂ ਦੇ ਸੀਨੇ ਵਿੱਚ ਪਹਿਲਾਂ ਤੋਂ ਦੁੱਧ ਮੌਜੂਦ ਹੈ, ਮਾਤਾ-ਪਿਤਾ ਸਬੰਧਿਆਂ ਇੱਥੋਂ ਤੱਕ ਕਿ ਦੂਜੇ ਲੋਕਾਂ ਦੇ ਦਿਲਾਂ ਵਿੱਚ ਵੀ ਉਸ ਪ੍ਰਤੀ ਪਿਆਰ ਤੇ ਮੁਹੱਬਤ ਪੈਦਾ ਕਰ ਦਿੱਤੀ ਗਈ ਹੈ ਜਿਸ ਨਾਲ ਉਸ ਦਾ ਪਾਲਣ-ਪੋਸ਼ਣ ਹੁੰਦਾ ਹੈ ।ਫੇਰ ਜਿਉਂ-ਜਿਉਂ ਉਹ ਵੱਧਦਾ ਜਾਂਦਾ ਹੈ, ਉਸ ਦੀ ਜ਼ਰੂਰਤਾਂ ਦੀਆਂ ਪੂਰਤੀ ਲਈ ਹਰ ਪ੍ਰਕਾਰ ਦਾ ਸਮਾਨ ਉਸ ਨੂੰ ਮਿਲਦਾ ਜਾਂਦਾ ਹੈ । ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਧਰਤੀ ਤੇ ਆਕਾਸ਼ ਦੀਆਂ ਸਮੂਹ ਸ਼ਕਤੀਆਂ ਉਸ ਦੇ ਪਾਲਣ –ਪੋਸ਼ਣ ਤੇ ਸੇਵਾ ਲਈ ਕੰਮ ਕਰ ਰਹੀਆਂ ਹਨ।

ਅਧਿਆਇ——3 ਨਬੱਵੁਤ

albakara4

 

 

ਪਿਛਲੇ ਅਧਿਆਇ ਵਿੱਚ ਤੁਹਾਨੂੰ ਤਿੰਨ ਗੱਲਾਂ ਦੱਸੀਆਂ ਗਈਆਂ ਹਨ ।ਇੱਕ ਇਹ ਕਿ ਅਲੱਹ ਦੇ ਆਗਿਆਪਾਲਣ ਲਈ ਉਸ ਦੀ ਸੱਤਾ ਅਤੇ ਗੁਣ,ਉਸਦੇ ਪਸੰਦ ਕੀਤੇ ਮਾਰਗ, ਆਖ਼ਰਤ ਦੰਢ ਤੇ ਪੁਰਸਕਾਰ ਸਬੰਧੀ ਠੀਕ ਗਿਆਨ ਦੀ ਜ਼ਰੂਰਤ ਹੈ ।ਇਹ ਉਹਨਾਂ ਨੂੰ ਗਿਆਨ ਵੀ ਅਜਿਹਾ ਹੋਣਾ ਚਾਹੀਦਾ ਹੈ ਜਿਸ ਉੱਤੇ ਤੁਹਾਨੂੰ ਪੂਰਨ ਵਿਸ਼ਵਾਸ(ਅਰਥਾਤ ਈਮਾਨ)ਪ੍ਰਾਪਤ ਹੋਵੇ ।

ਦੂਜੀ ਇਹ ਕਿ ਅਲਾੱਹ ਨੇ ਮਨੁੱਖ ਨੂੰ ਇੰਨਾ ਕਠਿਨ ਪ੍ਰੀਖਿਆ ਵਿੱਚ ਨਹੀਂ ਪਾਇਆ ਕਿ ਉਹ ਖ਼ੁਦ ਆਪਣੇ ਜਤਨਾਂ ਨਾਲ ਇਹ ਗਿਆਨ ਪ੍ਰਾਪਤ ਕਰੇ, ਸਗੋਂ ਉਸ ਨੇ ਮਨੁੱਖਾਂ ਵਿੱਚੋਂ ਹੀ ਕੁਝ ਚਣੇ ਹੋਵੇ ਬੰਦਿਆਂ(ਅਰਥਾਤ ਪੈਗ਼ੰਬਰਾਂ)ਨੂੰ ਵਹੀ ਦੁਆਰਾ ਇਹ ਗਿਆਨ ਪ੍ਰਦਾਨ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਦੂਜੇ ਬੰਦਿਆਂ ਤੱਕ ਇਸ ਗਿਆਨ ਨੂੰ ਪਹੁੰਚਾਉਣ ।

ਤੀਜੀ ਇਹ ਕਿ ਆਮ ਜਨਤਾ ਉੱਤੇ ਕੇਵਲ ਇੰਨੀ ਜ਼ਿੰਮੇਵਾਰੀ ਹੈ ਕਿ ਉਹ ਅਲਾੱਹ ਦੇ ਸੱਚੇ ਪੈਗ਼ੰਬਰਾਂ ਲੋਕਾਂ (ਰੱਬੀ ਦੂਤਾਂ) ਨੂੰ ਪਹਿਚਾਨਣ । ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਅਮਕਾ ਵਿਅਕਤੀ ਵਾਸਤਵ ਵਿੱਚ ਅੱਲਾਹ ਦਾ ਸੱਚਾ ਪੈਗ਼ੰਬਰ ਹੈ ਤਾਂ ਉਹਨਾਂ ਦਾ ਫ਼ਰਜ਼ ਹੈ ਕਿ ਉਹ ਜਿਹੜੀ ਸਿੱਖਿਆ ਦੇਵੇ ਉਸ ਉੱਤੇ ਈਮਾਨ ਲਿਆਉਣ, ਜਿਹੜਾ ਹੁਕਮ ਦੇਵੇ ਉਹਦੀ ਪਾਲਣਾ ਕਰਨ ਅਤੇ ਜਿਸ ਤਰੀਕੇ ਉੱਤੇ ਚੱਲੇ ਉਹਦੀ ਪੈਰਵੀ ਕਰਨ ।

ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਣਾਂ ਚਾਹੁੰਦੇ ਹਾਂ ਕਿ ਪੈਗ਼ੰਬਰ ਦੀ ਹਕੀਕਤ ਕੀ ਹੈ ? ਪੈਗ਼ੰਬਰਾਂ ਨੂੰ ਕਿਵੇਂ ਪਛਾਣਿਆ ਜਾਂਦਾ ਹੈ ?