Monthly Archives: October 2013

ਉਹ ਸੰਦੇਸ਼ ਜਿਹੜਾ ਉਹ ਗੁਫ਼ਾ ‘ਚੋਂ ਲੈ ਕੇ ਨਿੱਕਲਿਆ ।

ਅਗਿਆਨੀ ਕੌਮ ਨੇ ਉਸ ਭਲੇ ਆਦਮੀ ਨੂੰ ਸਿਰਫ਼ ਇਸ ਕਸੂਰ ‘ਤੇ ਸਤਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਅਜਿਹੀਆਂ ਗੱਲਾਂ ਨੂੰ ਬੁਰਾ ਕਿਉਂ ਕਹਿੰਦਾ ਹੈ ਜਿਹੜੀਆਂ ਬਾਪ-ਦਾਦੇ ਦੇ ਸਮਿਆਂ ਤੋ ਚਲੀਆਂ ਆ ਰਹੀਆਂ ਹਨ ਅਲੇ ਉਹਨਾਂ ਗੱਲਾਂ ਦੀ ਸਿੱਖਿਆ ਕਿਉਂ ਦਿੰਦਾ ਹੈ ਜਿਹੜੀਆਂ ਪੁਰਖਿਆਂ ਦੇ ਤਰੀਕੇ ਦੇ ਵਿਰੁੱਧ ਹਨ ।ਉਸ ਦੇ ਇਸੇ ਕਸੂਰ ਕਾਰਨ ਉਹ ਨੂੰ ਗਾਲਾਂ ਦਿੱਤੀਆਂ,ਪੱਥਰ ਮਾਰੇ,ਉਹਦਾ ਜਿਊਣਾ ਹਰਾਮ ਕਰ ਦਿੱਦਾ ।ਉਸ ਨੂੰ ਕਤਲ ਕਰਨ ਦੀਆਂ ਗੋਂਦਾਂ ਗੁੰਦੀਆਂ,ਇੱਕ ਦੋ ਦਿਨ ਨਹੀਂ ।ਇਕੱਠੇ ਤੇਰ੍ਹਾਂ ਸਾਲ ਉਸ  ਉੱਪਰ ਘੋਰ ਅੱਤਿਆਚਾਰ ਕੀਤੇ ਇੱਥੋਂ ਤੱਕ ਕਿ ਉਸ ਨੂੰ ਦੇਸ ਛੱਡਣ ਲਈ ਮਜ਼ਬੂਰ ਕਰ ਦਿੱਤਾ ।ਫੇਰ ਦੇਸ ‘ਚੋਂ ਕੱਢ ਕੇ ਵੀ ਸਾਹ ਨਹੀਂ ਲਿਆ ।ਜਿੱਥੇ ਜਾ ਕੇ ਉਸਨੇ ਸ਼ਰਣ ਲਈ ਸੀ ਉੱਥੇ ਵੀ ਵਰ੍ਹਿਆਂ ਬੱਧੀ ਤੰਗ ਕਰਦੇ ਰਹੇ ।

ਇਹ ਸਾਰੇ ਕਸ਼ਟ ਉਸ ਭਲੇ ਆਦਮੀ ਨੇ ਕਿਸ ਲਈ ਉਠਾਏ ? ਕੇਵਲ ਇਸ ਲਈ ਕਿ ਉਹ ਆਪਣੀ ਕੌਮ ਨੂੰ ਸਿੱਥਾ ਰਾਹ ਦਿਖਾਉਣਾ ਚਾਹੁੰਦਾ ਸੀ ।ਉਸ ਦੀ ਕੌਮ ਉਹਨੂੰ ਬਾਦਸ਼ਾਹ ਬਾਣ ਦੇਮ ਲਈ ਤਿਆਰ ਸੀ ।ਉਹਦੇ ਪੈਰਾਂ ਵਿੱਚ ਦੌਲਤ ਦਾ ਢੇਰ ਲਾ ਦੇਣ ਰਾਜ਼ੀ ਸੀ ਪਰ ਸ਼ਰਤ ਇਹ ਸੀ ਕਿ ਉਹ ਆਪਣੀ ਸਿੱਖਿਆ ਦੇ ਪ੍ਰਚਾਰ ਤੋਂ ਰੁੱਕ ਜਾਵੇ ।ਪਰ ਉਸ ਨੇ ਇਹਨਾਂ ਸਾਰੇ ਉਪਹਾਰਾਂ ਨੂੰ ਠੋਕਰ ਮਾਰ ਦਿੱਦੀ ਤੇ ਆਪਣੇ ਮਿਸ਼ਨ ‘ਤੇ ਡਟਿਆ ਰਿਹਾ । ਕੀ ਇਸ ਤੋਂ ਵੱਧ ਸੁਹਿਰਦਤਾ, ਤਿਆਗ ਤੇ ਮਾਨਵ ਜਾਤੀ ਪ੍ਰਤੀ ਹਮਦਰਦੀ ਦੇ ਇਸ ਤੋਂ ਵੀ ਉੱਚੇ ਕਿਸੇ ਦਰਜੇ ਦੀ ਕਲਪਨਾ ਤੁਸੀਂ ਕਰ ਸਕਦੇ ਹੋ ਕਿ ਕੋਈ ਵਿਅਕਤੀ ਆਪਣੇ ਕਿਸੇ ਲਾਭ ਲਈ ਨਹੀਂ, ਸਗੋਂ  ਦੂਜਿਆਂ ਦੇ ਭਲੇ ਲਈ ਕਸ਼ਟ ਸਹਿਣ ਕਰੋ । ਜਿਨ੍ਹਾਂ ਦੀ ਭਲਾਈ ਤੇ ਕਲਿਆਣ ਲਈ ਉਹ ਜਤਨ ਕਰਦਾ ਹੈ,ਉਹੀ ਉਸ ਦੇ ਪੱਥਰ ਮਾਰਨ, ਗਾਲਾਂ ਦੇਣ,ਘਰੋਂ ਬੇ-ਘਰ ਕਰ ਦੇਣ ਤੇ ਪਰਦੇਸ ਵਿੱਚ ਵੀ ਉਸ ਦਾ ਪਿੱਛਾ ਨਾ ਛੱਡਣ ਇਹ ਸਾਰਾ ਕੁਝ ਹੋਣ ਤੇ ਵੀ ਉਹ ਉਹਨਾਂ ਦਾ ਭਲਾ ਲੋਚਣ ਤੋਂ ਨਾਂ ਰੁਕੇ ।ਮਨੁੱਖ ਤਾਂ ਕੀ ਫ਼ਰਿਸ਼ਤੇ ਵੀ ਉਸਦੀ ਭਲਾਈ ਤੇ ਕੁਰਬਾਨ ਜਾਣ ।

ਜਦੋਂ ਇਹ ਵਿਅਕਤੀ ਗੁਫ਼ਾ ‘ਚੋਂ ਇਹ ਗਿਆਨ ਲੈ ਕੇ ਨਿੱਕਲਿਆ ਤਾਂ ਉਸ ਵਿੱਚ ਕਿੰਨੀ ਮਹਾਨ ਕ੍ਰਾਂਤੀ ਆ ਗਈ ।ਹੁਣ ਉਹ ਅਜਿਹੀ ਅਸਚਰਜਮਈ ਬਾਣੀ ਸੁਣਾ ਰਿਹਾ ਸੀ ਜਿਸਨੂੰ ਸੁਣਕੇ ਸਾਰਾ ਅਰਬ ਹੈਰਾਨ ਰਹਿ ਗਿਆ ।ਉਸ ਬਾਣੀ ਦੇ ਪ੍ਰਭਾਵ ਦੀ ਤੀਬਰਤਾ ਦਾ ਇਹ ਹਾਲ ਸੀ ਕਿ ਉਸਦੇ ਕੱਟਡ਼ ਦੁਸ਼ਮਣ ਵੀ ਸੁਣਦੇ ਹੋਏ ਡਰਦੇ ਸਨ ਕਿ ਇਹ ਕਿਧਰੇ ਦਿਲ ‘ਚ ਨਾ ਉੱਤਰ ਜਾਵੇ। ਕਲਾਮ ਦੀ ਸਰਲਤਾ,ਉੱਤਮਤਾ,ਵਰਣ ਸ਼ਕਤੀ ਦਾ ਇਹ ਹਾਲ ਸੀ ਕਿ ਸਾਰੀ ਅਰਬ ਜਾਤੀ ਨੂੰ ਜਿਸ ਵਿੱਚ ਮਹਾਨ ਕਵੀ,ਪਰਵਕਤਾ ਤੇ ਠੇਠ ਬੋਲੀ ਦੇ ਗਿਆ ਤਾ ਹੋਣ ਦੇ ਦਾਅਵੇਦਾਰ ਮੌਜੂਦ ਸਨ ਨੂੰ ਚੁਣੌਤੀ ਦਿੱਤੀ ਤੇ ਵਾਰ-ਵਾਰ  ਚੁਣੌਤੀ ਦਿੱਤੀ ਕਿ ਤੁਸੀਂ ਸਾਰੇ ਮਿਲਕੇ ਇੱਕ ‘ਸੂਰਤ’ ਇਸ ਵਰਗੀ ਬਣਾ ਲਿਆਉ।  قُلْ لَئِنِ اجْتَمَعَتِ الْإِنْسُ وَالْجِنُّ عَلَىٰ أَنْ يَأْتُوا بِمِثْلِ هَٰذَا الْقُرْآنِ لَا يَأْتُونَ بِمِثْلِهِ وَلَوْ كَانَ بَعْضُهُمْ لِبَعْضٍ ظَهِيرًا

ਇੱਕ ਕ੍ਰਾਂਤੀ ਦਾ ਅਰੰਭ ਹੁੰਦਾ ਹੈ

ਲਗਭਗ ਚਾਲੀ ਵਰ੍ਹੇ ਤੱਕ ਅਜਿਹਾ ਪਵਿੱਤਰ,ਸਾਫ਼ ਤੇ ਸ਼ਿਸਟ ਜੀਵਨ ਬਤੀਤ ਕਰਨ ਉਪਰੰਤ ਉਸਦੇ ਜੀਵਨ ਵਿੱਚ ਇੱਕ ਕ੍ਰਾਂਤੀ ਦਾ ਅਰੰਭ ਹੁੰਦਾ ਹੈ ।ਉਹ ਅੰਧਕਾਰ ਤੋਂ ਘਬਰਾ ਉਠਦਾ ਹੈ ਜਿਸਨੇ ਉਸ ਨੂੰ ਆਪਣੇ ਘੇਰੇ ਵਿੱਚ ਲੈ ਰਖਿਆ ਸੀ। ਉਹ ਅਗਿਆਨ,ਅਨੈਤਿਕਤਾ, ਦੁਰਾਚਾਰ, ਦੁਰਵਿਵਸਥਾ ਤੇ ਸ਼ਿਰਕ ਦੇ ਉਸ ਭਿਅਨਕ ਸਮੰਦਰ ਵਿੱਚੋਂ ਨਿੱਕਲ ਜਾਣਾ ਚਾਹੁੰਦਾ ਹੈ ਜਿਸ ਨੇ ਉਸਨੂੰ ਘੇਰਿਆ ਹੋਇਆ ਹੈ ।ਉਸ ਵਾਤਾਵਰਣ ਵਿੱਚ ਉਸ ਨੂੰ ਕੋਈ ਚੀਜ ਵੀ ਆਪਣੀ ਪ੍ਰਕਿਰਤੀ ਦੇ ਅਨੁਕੂਲ ਵਿਖਾਈ ਨਹੀਂ ਦਿੰਦੀ ਉਹ ਸਾਰਿਆਂ ਤੋਂ ਨਿਖਡ਼ਕੇ ਅਬਾਦੀ ਤੋਂ ਦੂਰ ਪਹਾੜਾਂ ਦੀ ਖੋਹ ਵਿੱਚ ਇਕਾਂਤ ਤੇ ਸ਼ਾਂਤੀਪੂਰਨ ਵਾਤਾਵਰਣ ਵਿੱਚ ਕੋਈ-ਕੋਈ ਦਿਨ ਬਤੀਤ ਕਰਨ ਲੱਗਦਾ ਹੈ ।ਰੋਜ਼ੇ ਰੱਖ-ਰੱਖ ਕੇ ਆਪਣੀ ਆਤਮਾਂ,ਹਿਰਦੇ ਤੇ ਮਨ ਨੂੰ ਵਧੇਰੇ ਪਵਿੱਤਰ ਤੇ ਸਾਫ ਕਰਦਾ ਹੈ ।ਸੋਚਦਾ ਹੈ,ਸੋਚ ਵਿਚਾਰ ਕਰਦਾ ਹੈ,ਕੋਈ ਅਜਿਹੀ ਰੋਸ਼ਨੀ ਭਾਲਦਾ ਹੈ ਜਿਸ ਨਾਲ ਉਹ ਇਸ ਚਾਰੇ ਪਾਸੇ ਪਸਰੇ ਅੰਧਕਾਰ ਨੂੰ ਦੂਰ ਕਰ ਦੇਵੇ। ਅਜਿਹੀ ਸ਼ਕਤੀ ਪ੍ਰਾਪਤ ਕਰਨੀ ਚਾਹੁੰਦਾ ਹੈ ਜਿਸ ਨਾਲ ਇਸ ਵਿਗੜੀ ਹੋਈ ਦੁਨੀਆਂ ਨੂੰ ਤੋਡ਼-ਫੋਡ਼ ਕੇ ਫੇਰ ਤੋਂ ਸੰਵਾਰ ਦੇਵੇ ।

ਅਚਾਨਕ ਉਸਦੇ ਜੀਵਨ ਵਿੱਚ ਇੱਕ ਮਹਾਨ ਪਰੀਵਰਤਨ ਹੁੰਦਾ ਹੈ ।ਇੱਕ ਦਮ ਉਸਦੇ ਹਿਰਦੇ ਵਿੱਚ ਉਹ ਰੋਸ਼ਨੀ ਆ ਜਾਂਦੀ ਹੈ ਜਿਸ ਦੀ ਉਸ ਦਾ ਸੁਭਾ ਮੰਗ ਕਰ ਰਿਹਾ ਸੀ ।ਅਚਾਨਕ ਉਸ ਵਿੱਚ ਉਹ ਸ਼ਕਤੀ ਆ ਜਾਂਦੀ ਹੈ ਜਿਹੜੀ ਪਹਿਲਾਂ ਉਸ ਵਿੱਚ ਨਹੀਂ ਸੀ।ਉਹ ਗੁਫ਼ਾ ਦੀ ਇਕਾਂਤ ‘ਚੋਂ ਨਿੱਕਲ ਕੇ ਆਪਣੀ ਜਾਤੀ ਦੇ ਲੋਕਾਂ ਕੋਲ ਆਉਂਦਾ ਹੈ ।ਉਹਨਾਂ ਨੂੰ ਆਖਦਾ ਹੈ ਕਿ ਮੂਰਤੀਆਂ ਜਿਨ੍ਹਾਂ ਅੱਗੇ ਤੁਸੀਂ ਸੀਸ ਝੁਕਾਉਂਦੇ ਹੋ ਇਹ ਸਭ ਵਿਅਰਥ ਚੀਜ਼ਾਂ ਹਨ ਇਨ੍ਹਾਂ ਨੂੰ ਤਿਆਗ ਦਿਉ।ਕੋਈ ਵਿਅਕਤੀ,ਕੋਈ ਰੁੱਖ,ਕੋਈ ਪੱਥਰ,ਕੋਈ ਆਤਮਾ ਤੇ ਕੋਈ ਗ੍ਰਹਿ ਇਸ ਯੋਗ ਨਹੀਂ ਕਿ ਤੁਸੀਂ ਉਸ ਅੱਗੇ ਸਿਰ ਝੁਕਾਉ ।ਉਸ ਦੀ ਬੰਦਗੀ ਤੇ ਪੂਜਾ ਕਰੋ ।ਇਹ ਧਰਤੀ,ਇਹ ਚੰਨ,ਇਹ ਸੂਰਜ,ਇਹ ਗ੍ਰਹ, ਇਹ ਧਰਤੀ ਤੇ ਆਕਾਸ਼ ਦੀਆਂ ਸਮੁੱਚੀਆਂ ਵਸਤਾਂ ਇੱਕ ਰੱਬ ਦੀਆਂ ਬਣਾਈਆਂ ਹੋਈਆਂ ਹਨ।ਉਹੀ ਤੁਹਾਡਾ ਤੇ ਇਹਨਾਂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ ।ਉਹੀ ਰੋਜ਼ੀ ਦੇਣ ਵਾਲਾ ਹੈ,ਉਹੀ ਮਾਰਨ ਤੇ ਜੀਵਤ ਰੱਖਣ ਵਾਲਾ ਹੈ ।ਸਭਨਾਂ ਨੂੰ ਛੱਡ ਕੇ ਉਸੇ ਦੀ ਬੰਦਗੀ ਕਰੋ,ਸਾਰਿਆਂ ਨੂੰ ਛੱਡ ਕੇ ਉਸੇ ਦਾ ਹੁਕਮ ਮੰਨੋ ਤੇ ਉਸਦੇ ਅੱਗੇ ਸੀਸ ਝੁਕਾਉ।ਇਹ ਚੋਰੀ,ਲੁੱਟ ਮਾਰ,ਹੱਤਿਆ ਤੇ ਖ਼ੂਨ-ਖ਼ਰਾਬਾ,ਅਨਿਆਂ ਅਤਿਆਚਾਰ ਇਹ ਕੁਕਰਮ ਜਿਹੜੇ ਤੁਸੀਂ ਕਰਦੇ ਹੋ ਸਭ ਪਾਪ ਹਨ,ਇਹਨਾਂ ਨੂੰ ਛੱਡ ਦਿਉ । ਅੱਲਾਹ   ਇਹਨਾਂ ਨੂੰ ਪਸੰਦ ਨਹੀਂ ਕਰਦਾ । ਸੱਚ ਬੋਲੋ,ਨਿਆਂ ਕਰੋ, ਨਾ ਕਿਸੇ ਦੀ ਜਾਨ ਲਉ,ਨਾ ਕਿਸੇ ਦਾ ਮਾਲ ਖੋਹੋ,ਜੋ ਕੁਝ ਲਉ ਹੱਕ ਦੇ ਨਾਲ ਲਉ ਤੇ ਜਿਹੜਾ ਕੁਝ ਦਿਉ ਹੱਕ ਦੇ ਨਾਲ ਦਿਉ। ਤੁਸੀਂ ਸਾਰੇ ਮਨੁੱਖ ਹੋ ਅਤੇ ਮਨੁੱਖ ਸਾਰੇ ਬਰਾਬਰ ਹਨ। ਵਡਿਆਈ ਤੇ ਸ੍ਰੇਸ਼ਠਤਾ ਵੰਸ ਤੇ ਗੋਤਰ ਵਿੱਚ ਨਹੀਂ,ਰੰਗ ਰੂਪ ਤੇ ਮਾਲ ਦੌਲਤ ਵਿੱਚ ਨਹੀਂ ਇਹ ਕੇਵਲ ਰੱਬ ਦੀ ਉਪਾਸਨਾ,ਸਦਾਚਾਰ ਤੇ ਪਵਿੱਤਰਤਾ ਵਿੱਚ ਹੈ ।ਜਿਹੜਾ ਰੱਬ ਤੋਂ ਡਰਦਾ ਹੈ ਉਹ ਨੇਕ ਤੇ ਪਾਕ ਹੈ ।ਉਹ ਹੀ ਉੱਤਮ ਦਰਜੇ ਦਾ ਮਨੁੱਖ ਹੈ,ਜਿਹੜਾ ਇਸ ਤਰ੍ਹਾਂ ਦਾ ਨਹੀਂ, ਉਹ ਕੁਝ ਵੀ ਨਹੀਂ ਹੈ।ਮਰਨ ਉਪਰੰਤ ਤਸੀਂ ਸਭਨਾਂ ਨੇ ਆਪਣੇ ਰੱਬ ਅੱਗੇ ਹਾਜ਼ਰ ਹੋਣਾ ਹੈ। ਹਰੇਕ ਵਿਆਕਤੀ ਆਪਣੇ ਕਰਮਾਂ ਲਈ ਰੱਬ ਅੱਗੇ ਉੱਤਰਦਾਈ ਹੈ ।ਉਸ ਰੱਬ ਅੱਗੇ ਜਿਹੜਾ ਸਭ ਕੁੱਝ ਦੇਖਦਾ ਤੇ ਜਾਣਦਾ ਹੈ ।ਤੁਸੀਂ ਕੋਈ ਚੀਜ਼ ਉਸ ਤੋਂ ਲੁਕਾ ਨਹੀਂ ਸਕਦ ।ਤੁਹਾਡੇ ਜੀਵਨ ਦਾ ਕਰਮ-ਪੱਤਰ ਬਿਨਾਂ ਕਿਸੇ ਘਾਟ ਵਾਧ ਦੇ ਉਸ ਅੱਗੇ ਪੈਸ਼ ਹੋਵੇਗਾ। ਉਸੇ ਕਰਮ-ਪੱਤਰ ਅਨੁਸਾਰ ਉਹ ਤੁਹਾਡੇ ਪਰਿਣਾਮ ਦਾ ਫੈਸਲਾ ਕਰੇਗਾ ।ਉਸ ਸੱਚੇ ਨਿਆਕਾਰ ਕੋਲ ਨਾ ਕੋਈ ਸਿਫ਼ਾਰਸ਼ ਕੰਮ ਆਵੇਗੀ,ਨਾ ਰਿਸ਼ਵਤ ਚੱਲੈਗੀ ਨਾ ਕਿਸੇ ਦਾ ਵੰਸ਼ ਪੁੱਛਿਆ ਜਾਵੇਗਾ । ਉੱਥੇ ਕੇਵਲ ਚੰਗੇ ਕਰਮਾਂ ਤੇ ਈਮਾਨ ਦੀ ਪੁੱਛ ਹੋਵੇਗੀ ।ਜਿਸ ਕੋਲ ਇਹ ਸਮਗਰੀ ਹੋਵੇਗੀ ਉਹ ਸਵਰਗ ਵਿੱਚ ਜਾਵੇਗਾ ।ਜਿਸ ਕੋਲ ਇਹਨਾਂ ਵਿਚੋਂ ਕੁੱਝ ਵੀ ਨਹੀਂ ਹੋਵੇਗਾ ਉਹ ਨਿਸਫਲ ਨਕਰ ਵਿੱਚ ਸੁੱਟਿਆ ਜਾਵੇਗਾ ।

।ਅਨਾਥਾਂ ਦੇ ਵਿਧਵਾਵਾਂ ਦੀ ਸਹਾਇਤਾ ਕਰਣ ਵਾਲਾ

ਅਜਿਹੀ ਕੌਮ ਤੇ ਅਜਿਹੇ ਹਾਲਾਤ ਵਿੱਚ ਇੱਕ ਵਿਅਕਤੀ ਪੈਦਾ ਹੁੰਦਾ ਹੈ ।ਬਚਪਨ ਵਿੱਚ ਹੀ ਮਾਤਾ-ਪਿਤਾ ਤੇ ਦਾਦੇ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਇਸ ਲਈ ਇਸ ਗਈ ਗੁਜ਼ਰੀ ਹਾਲਤ ਵਿੱਚ ਜਿਹੜੀ ਤਰਬੀਅਤ ਮਿਲ ਸਕਦੀ ਸੀ ਉਹ ਵੀ ਨਹੀਂ ਮਿਲਦੀ ।ਸੁਰਤ ਸੰਭਾਲਦਾ ਹੈ ਤਾਂ ਅਰਬ ਮੰਡਿਆਂ ਨਾਲ ਬੱਕਰੀਆਂ ਚਰਾਉਣ ਲਗਦਾ ਹੈ ।ਜਵਾਨ ਹੁੰਦਾ ਹੈ ਤਾਂ ਵਿਉਪਾਰ ਵਿੱਚ ਲੱਗ ਜਾਂਦਾ ਹੈ ।ਉਠਣਾ ਬੈਠਣਾ ਤੇ ਮਿਲਣਾ ਗਿਲਣਾ ਉਹਨਾਂ ਅਰਬਾਂ ਨਾਲ ਹੈ ਜਿਨ੍ਹਾਂ ਦੀ ਹਾਲਤ ਤੁਸਾਂ ਉੱਪਰ ਪੜੀ ਹੈ ।ਸਿੱਖਿਆ ਦਾ ਨਾਂ ਤੱਕ ਵੀ ਨਹੀਂ ਇੱਥੋਂ ਤੱਕ ਕਿ ਪੜ੍ਹਨਾ ਵੀ ਨਹੀਂ ਆਉਂਦਾ ।ਇਸ ਦੇ ਬਾਵਜੂਦ ਉਸਦੀਆਂ ਆਦਤਾਂ, ਨੈਤਿਕ ਆਚਾਰ ਵਿਹਾਰ ਅਤੇ ਸੋਚ ਸਭ ਤੋਂ ਵੱਖਰੀ ਹੈ ।ਕਦੇ ਝੂਠ ਨਹੀਂ ਬੋਲਦਾ,ਕਿਸੇ ਨੂੰ ਕੁਬੋਲ ਨਹੀਂ ਬੋਲਦਾ ।ਉਸ ਦੀ ਜ਼ਬਾਨ ਵਿੱਚ ਕਠੋਰਤਾ ਦੀ ਥਾਂ ਨਿਮਰਤਾ ਹੈ ਉਹ ਵੀ ਅਜਿਹੀ ਹੈ ਕਿ ਲੋਕ ਉਸ ਦੇ ਆਸ਼ਕ ਹੋ ਜਾਂਦੇ ਹਨ । ਉਹ ਕਿਸੇ ਦਾ ਇੱਕ ਪੈਸਾ ਵੀ ਅਯੋਗ ਢੰਗ ਨਾਲ ਨਹੀਂ ਲੈਂਦਾ ।ਉਹ ਦੀ ਈਮਾਨਦਾਰੀ ਦਾ ਇਹ ਹਾਲ ਹੈ ਕਿ ਲੋਕ ਆਪਣੇ ਕੀਮਤੀ ਮਾਲ ਉਸ ਕੋਲ ਸੁਰੱਖਿਆ ਲਈ ਰਖਵਾਉਂਦੇ ਹਨ ਅਤੇ ਉਹ ਹਰੇਕ ਦੇ ਮਾਲ ਦੀ ਸੁੱਰਖਿਆ ਆਪਣੀ ਜਾਨ ਵਾਂਗ ਕਰਦਾ ਹੈ । ਸਾਰੀ ਕੌਮ ਉਸ ਦੀ ਦਿਆਨਤ ‘ਤ ਭਰੋਸਾ ਕਰਦੀ ਹੈ ਅਤੇ ਉਸ ਨੂੰ ਅਮੀਨ ਦੇ ਨਾਂ ਨਾਲ ਪੁਕਾਰਦੀ ਹੈ ।ਉਹਨਾਂ ਦੀ ਲੱਜਿਆ ਦਾ ਇਹ ਹਾਲ ਹੈ ਕਿ ਸੁਰਤ ਸੰਭਾਲਣ ਪਿੱਛੋਂ ਕਿਸੇ ਨੇ ਉਹਨਾਂ ਨਿਰਬਸਤਰ ਨਹੀਂ ਦੇਖਿਆ ।ਉਸ ਦੇ ਸ਼ਿਸ਼ਟਾਚਾਰ ਦਾ ਇਹ ਹਾਲ ਹੈ ਕਿ ਦੁਰਾਚਾਰੀ ਲੋਕਾਂ ਵਿੱਚ ਪਲਣ ਤੇ ਰਹਿਣ ਦੇ ਬਾਵਜੂਦ ਹਰ ਦੁਰਾਚਾਰ ਤੇ ਗੰਦਗੀ ਨੂੰ ਘ੍ਰਿਣਾ ਕਰਦਾ ਹੈ ।ਉਸ ਦੇ ਹਰ ਕੰਮ ਵਿੱਚ ਸ਼ਿਸ਼ਟਾਚਾਰ ਤੇ ਪਵਿੱਤਰਤਾ ਹੈ ।ਉਸਦੇ ਵਿਚਾਰ ਇੰਨੇ ਸ਼ੁੱਧ ਤੇ ਪਵਿੱਤਰ ਹਨ ਕਿ ਆਪਣੀ ਕੌਮ ਨੂੰ ਲੁੱਟ-ਮਾਰ ਕੇ ਖ਼ੂਨ ਖ਼ਰਾਬਾ  ਕਰਦੇ ਦੇਖਕੇ ਦਿਲ ਦੁਖਦਾ ਹੈ ਤੇ ਉਹ ਲੜਾਈਆਂ ਸਮੇਂ ਸੰਧੀ ਤੇ ਸਮਝੌਤਾ ਕਰਾਉਣ ਦੇ ਜਤਨ ਕਰਦਾ ਹੈ ।ਦਿਲ ਅਜਿਹਾ ਕੌਮਲ ਚਿੱਤ ਹੈ ਕਿ ਹਰੇਕ ਦੇ ਦੁੱਖ-ਦਰਦ ਵਿੱਚ ਸ਼ਾਮਲ ਹੁੰਦਾ ਹੈ ।ਅਨਾਥਾਂ ਦੇ ਵਿਧਵਾਵਾਂ ਦੀ ਸਹਾਇਤਾ ਕਰਦਾ ਹੈ ।ਭੁੱਖਿਆ ਨੂੰ ਭੋਜਨ ਕਰਾਉਂਦਾ ਹੈ ।ਯਾਤਰੀਆਂ ਦੀ ਸੇਵਾ ਕਰਦਾ ਹੈ ।ਉਸ ਤੋਂ ਕਿਸੇ ਨੂੰ ਦੁਖ ਨਹੀਂ ਪਹੁੰਚਦਾ ਉਹ ਆਪ ਦੂਜਿਆਂ ਲਈ ਦੁੱਖ ਉਠਾਉਂਦਾ ਹੈ ।ਬੂੱਤ ਪੂਜਕਾਂ ਵਿੱਚ ਅਜਿਹੀ ਸ਼ੁੱਧ ਪ੍ਰਕਿਰਤੀ ਤੇ ਠੀਕ ਬੁੱਧੀ ਵਾਲਾ ਹੈ ਕਿ ਧਰਤੀ ਤੇ ਅਕਾਸ਼ ਵਿੱਚ ਕੋਈ ਚੀਜ਼ ਉਸ ਨੂੰ ਪੂਜਣਯੋਗ ਦਿਖਾਈ ਨਹੀਂ ਦਿੰਦੀ । ਮੂਰਤੀ ਪੂਜਾ ਨੂੰ ਘ੍ਰਿਣਾ ਕਰਦਾ ਹੈ ।ਉਸ ਦਾ ਮਨ ਆਪਣੇ ਆਪ ਗਵਾਹੀ ਦਿੰਦਾ ਹੈ ਕਿ ਰੱਬ ਤਾਂ ਇੱਕੋ ਹੈ ਤੇ ਇੱਕੋ ਹੋ ਸਕਦਾ ਹੈ ।ਇਸ ਉਜੱਡ ਕੌਮ ਵਿੱਚ ਇਹ ਵਿਅਕਤੀ ਵਿਲਖਣ ਦਿਖਾਈ ਦਿੰਦਾ ਹੈ । ਇੰਜ ਪਰਤੀਤ ਹੁੰਦਾ ਹੈ ਜਿਵੇਂ ਪੱਥਰਾਂ ਦੇ ਢੇਰ ਵਿੱਚ ਹੀਰਾ ਚਮਕ ਰਿਹਾ ਹੋਵੇ ਜਾਂ ਘੁੱਪ-ਹਨ੍ਹੇਰੇ ਵਿੱਚ ਇੱਕ ਦੀਵਾ ਜਗ ਰਿਹਾ ਹੋਵੇ ।

ਹਜ਼ਰਤ ਮੁਹੰਮਦ ਸ. ਦੀ ਨਬੁੱਵਤ ਦੇ ਪ੍ਰਮਾਣ

ਥੋੜੀ ਦੇਰ ਸਰੀਰਕ ਅੱਖਾਂ ਬੰਦ ਕਰ ਲਉ, ਕਲਪਨਾ ਦੀਆਂ ਅੱਖਾਂ ਖੋਲ ਲਵੋ । ਕਰੀਬਨ 1450ਸਾਲ ਪਿੱਛੇ ਦੇ ਸੰਸਾਰ ਨੂੰ ਵੇਖੋ,ਇਹ ਕਿਹੋ ਜਿਹਾ ਸੰਸਾਰ ਸੀ ? ਨਾ ਟੈਲੀਗ੍ਰਾਮ ਸੀ, ਨਾ ਟੈਲੀਫ਼ੂਨ ਸਨ, ਨਾ ਰੇਲ ਸੀ,ਨਾ ਛਾਪੇ ਖਾਨੇ ਸਨ,ਨਾ ਅਖ਼ਬਾਰ ਤੇ ਰਸਾਲੇ ਪ੍ਰਕਾਸ਼ਤ ਹੁੰਦੇ ਸਨ,ਨਾ ਕਿਤਾਬਾਂ ਛਪਦੀਆਂ ਸਨ, ਨਾ ਸਫ਼ਰ ਦੀਆਂ ਉਹ ਸੁਵਿਧਾਵਾਂ ਸਨ ਜਿਹੜੀਆਂ ਅੱਜਕਲ ਉਪਲਬਧ ਹਨ ।ਇੱਕ ਦੇਸ ਤੋਂ ਦੂਜੇ ਦੇਸ ਤੱਕ ਜਾਣ ਲਈ ਮਹੀਨਿਆਂ ਦਾ ਸਫ਼ਰ ਸੀ ।ਇਹਨਾਂ ਹਾਲਤਾਂ ਵਿੱਚ ਦੁਨੀਆਂ ਦੇ ਵਿਚਕਾਰ ਅਰਬ ਦੇਸ ਅਲੱਗ-ਥਲਗ ਪਿਆ ਸੀ ।ਇਸ ਦੇ ਗਿਰਦ ਈਰਾਨ,ਰੂਮ,ਮਿਸਰ ਦੇਸ ਸਨ ਜਿਨ੍ਹਾਂ ਵਿੱਚ ਗਿਆਨ ਤੇ ਹੁਨਰ ਦੀ ਚਰਚਾ ਸੀ ।ਪਰੰਤੂ ਰੇਤ ਦੇ ਵੱਡੇ-ਵੱਡੇ ਸਮੰਦਰਾਂ ਨੇ ਅਰਬ ਨੂੰ ਇਹਨਾਂ ਸਭਨਾਂ ਤੋਂ ਨਿਖੇਡ਼ ਰੱਖਿਆ ਸੀ ।ਅਰਬ ਦੇ ਵਿਉਪਾਰੀ ਉੱਠਾਂ ਉੱ ਮਹੀਨਿਆਂ ਦਾ ਸਫ਼ਰ ਕਰਕੇ ਇਹਨਾਂ ਦੇਸਾਂ ਵਿੱਚ ਤੇ ਵਿਉਪਾਰ ਲਈ ਜਾਂਦੇ ਸਨ ਪਰੰਤੂ ਇਹ ਸਬੰਧ ਮਾਲ ਦੀ ਖ਼ਰੀਦ ਵੇਚ ਤਕ ਹੀ ਸੀਮਤ ਸਨ ।ਖ਼ੁਦ ਅਰਬ ਵਿੱਚ ਕੋਈ ਵਧੀਆ ਕਿਸਮ ਦਾ ਆਚਾਰ-ਵਿਹਾਰ ਨਹੀਂ ਸੀ,ਨਾ ਕੋਈ ਸਕੂਲ ਸੀ,ਨਾ ਲਾਇਬਰੇਰੀ,ਨਾ ਹੀ ਲੋਕਾਂ ਵਿੱਚ ਵਿੱਦਿਆ ਨਾਲ ਲਗਾਉ ਸੀ ।ਸਮੁੱਚੇ ਦੇਸ ਵਿੱਚ ਗਿਣਤੀ ਦੇ ਲੋਕ ਸਨ ਜਿਹੜੇ ਕੁਝ ਲਿਖਣਾ ਪੜ੍ਹਨਾ ਜਾਣਦੇ ਸਨ ਪਰ ਉਹ ਵੀ ਇੰਨਾ ਨਹੀਂ ਕਿ ਉਸ ਜ਼ਮਾਨੇ ਦੇ ਗਿਆਨ ਵਿਗਿਆਨ ਤੋਂ ਜਾਣੂ ਹੁੰਦੇ ।ਉੱਥੇ ਕੋਈ ਬਾਕਾਇਦਾ ਹਕੂਮਤ ਵੀ ਨਹੀਂ ਸੀ ।ਹਰ ਕਬੀਲਾ ਸੁਤੰਤਰ ਸੀ ।ਧੜੱਲੇ ਨਾਲ ਲੁੱਟ ਮਾਰ ਹੁੰਦੀ ਸੀ। ਭਿਆਨਕ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ।ਆਦਮੀ ਦੀ ਜਾਨ ਦਾ ਕੋਈ ਮੁੱਲ ਨਹੀਂ ਸੀ ।ਜਿਸ ਦਾ ਜਿਸ ਤੇ ਜ਼ੋਰ ਚਲਦਾ ਉਹਨੂੰ ਮਾਰ ਸੁੱਟਦਾ ਤੇ ਉਸ ਦੇ ਮਾਲ ਨੂੰ ਕਾਬੂ ਕਰ ਲੈਂਦਾ ।ਨੈਤਿਕ ਆਚਾਰ ਵਿਹਾਰ ਦੀ ਉਹਨਾਂ ਨੂੰ ਹਵਾ ਵੀ ਨਹੀਂ ਲੱਗੀ ਸੀ ।ਕੁਕਰਮ,ਸ਼ਰਾਬਖੋਰੀ ਤੇ ਜੂਏਬਾਜ਼ੀ ਦਾ ਬਜ਼ਾਰ ਗਰਮ ਸੀ। ਲੋਕ ਇੱਕ ਦੂਜੇ ਸਾਹਮਣੇ ਨਿਧਡ਼ਕ ਨਿਰਬਸਤਰ ਹੋ ਜਾਂਦੇ ਸਨ ।ਇਸਤਰੀਆਂ ਤੱਕ ਨਿਰਬਸਤਰ ਹੋ ਕੇ ਖ਼ਾਨਾ ਕਾਅਬਾ ਦੀ ਪਰਿਕਰਮਾ ਕਰਦੀਆਂ ਸਨ ।ਹਰਾਮ ਹਲਾਲ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ ।ਅਰਬਾਂ ਦੀ ਸੁਤੰਤਰਤਾ ਇੱਥੋਂ ਤੱਕ ਪੁੱਜੀ ਹੋਈ ਸੀ ਕਿ ਕੋਈ ਵਿਅਕਤੀ ਕਿਸੇ ਨਿਯਮ,ਕਾਨੂੰਨ ਤੇ ਅਨੁਸਾਸ਼ਨ ਦੀ ਪਾਬੰਦੀ ਲਈ ਤਿਆਰ ਨਹੀਂ ਸੀ ਤੇ ਨਾ ਹੀ ਕਿਸੇ ਸ਼ਾਸ਼ਕ ਦੀ ਆਗਿਆ ਦਾ ਪਾਲਣ ਕਬੁਲ ਕਰ ਸਕਦਾ ਸੀ ।ਅਗਿਆਨਤਾ ਦਾ ਇਹ ਹਾਲ ਸੀ ਕਿ ਸਾਰੀ ਕੌਮ ਪੱਥਰ ਦੇ ਬੁਤਾਂ ਦੀ ਪੂਜਾ ਕਰਦੀ ਸੀ ।ਰਾਹ ਚਲਦੇ ਹੋਏ ਕੋਈ ਵਧੀਆ ਚਿਕਣਾ ਜਿਹਾ ਪੱਥਰ ਮਿਲ ਜਾਂਦਾ ਤਾਂ ਉਸੇ ਨੂੰ ਸਾਹਮਣੇ ਰੱਖਕੇ ਪੂਜਾ ਕਰ ਲੈਂਦੇ ਸਨ ।ਭਾਵ ਇਹ ਕਿ ਜਿਹੜੀਆਂ ਗਰਦਨਾਂ ਕਿਸੇ ਦੇ ਸਾਹਮਣੇ ਨਹੀਂ ਝੁਕਦੀਆਂ ਸਨ ਉਹ ਪੱਥਰਾਂ ਦੇ ਸਾਹਮਣੇ ਝੁੱਕ ਜਾਂਦੀਆਂ ਸਨ ਅਤੇ ਸਮਝਿਆ ਇਹ ਜਾਂਦਾ ਸੀ ਕਿ ਇਹ ਪੱਥਰ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਨਗੇ ।

ਨੈਤਿਕ ਆਚਾਰ ਵਿਹਾਰ

।ਸਮੁੱਚੇ ਦੇਸ ਵਿੱਚ ਗਿਣਤੀ ਦੇ ਲੋਕ ਸਨ ਜਿਹੜੇ ਕੁਝ ਲਿਖਣਾ ਪੜ੍ਹਨਾ ਜਾਣਦੇ ਸਨ ਪਰ ਉਹ ਵੀ ਇੰਨਾ ਨਹੀਂ ਕਿ ਉਸ ਜ਼ਮਾਨੇ ਦੇ ਗਿਆਨ ਵਿਗਿਆਨ ਤੋਂ ਜਾਣੂ ਹੁੰਦੇ ।ਉੱਥੇ ਕੋਈ ਬਾਕਾਇਦਾ ਹਕੂਮਤ ਵੀ ਨਹੀਂ ਸੀ ।ਹਰ ਕਬੀਲਾ ਸੁਤੰਤਰ ਸੀ ।ਧੜੱਲੇ ਨਾਲ ਲੁੱਟ ਮਾਰ ਹੁੰਦੀ ਸੀ। ਭਿਆਨਕ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ।ਆਦਮੀ ਦੀ ਜਾਨ ਦਾ ਕੋਈ ਮੁੱਲ ਨਹੀਂ ਸੀ ।ਜਿਸ ਦਾ ਜਿਸ ਤੇ ਜ਼ੋਰ ਚਲਦਾ ਉਹਨੂੰ ਮਾਰ ਸੁੱਟਦਾ ਤੇ ਉਸ ਦੇ ਮਾਲ ਨੂੰ ਕਾਬੂ ਕਰ ਲੈਂਦਾ ।ਨੈਤਿਕ ਆਚਾਰ ਵਿਹਾਰ ਦੀ ਉਹਨਾਂ ਨੂੰ ਹਵਾ ਵੀ ਨਹੀਂ ਲੱਗੀ ਸੀ ।ਕੁਕਰਮ,ਸ਼ਰਾਬਖੋਰੀ ਤੇ ਜੂਏਬਾਜ਼ੀ ਦਾ ਬਜ਼ਾਰ ਗਰਮ ਸੀ। ਲੋਕ ਇੱਕ ਦੂਜੇ ਸਾਹਮਣੇ ਨਿਧਡ਼ਕ ਨਿਰਬਸਤਰ ਹੋ ਜਾਂਦੇ ਸਨ ।ਇਸਤਰੀਆਂ ਤੱਕ ਨਿਰਬਸਤਰ ਹੋ ਕੇ ਖ਼ਾਨਾ ਕਾਅਬਾ ਦੀ ਪਰਿਕਰਮਾ ਕਰਦੀਆਂ ਸਨ ।ਹਰਾਮ ਹਲਾਲ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ ।ਅਰਬਾਂ ਦੀ ਸੁਤੰਤਰਤਾ ਇੱਥੋਂ ਤੱਕ ਪੁੱਜੀ ਹੋਈ ਸੀ ਕਿ ਕੋਈ ਵਿਅਕਤੀ ਕਿਸੇ ਨਿਯਮ,ਕਾਨੂੰਨ ਤੇ ਅਨੁਸਾਸ਼ਨ ਦੀ ਪਾਬੰਦੀ ਲਈ ਤਿਆਰ ਨਹੀਂ ਸੀ ਤੇ ਨਾ ਹੀ ਕਿਸੇ ਸ਼ਾਸ਼ਕ ਦੀ ਆਗਿਆ ਦਾ ਪਾਲਣ ਕਬੁਲ ਕਰ ਸਕਦਾ ਸੀ ।ਅਗਿਆਨਤਾ ਦਾ ਇਹ ਹਾਲ ਸੀ ਕਿ ਸਾਰੀ ਕੌਮ ਪੱਥਰ ਦੇ ਬੁਤਾਂ ਦੀ ਪੂਜਾ ਕਰਦੀ ਸੀ ।ਰਾਹ ਚਲਦੇ ਹੋਏ ਕੋਈ ਵਧੀਆ ਚਿਕਣਾ ਜਿਹਾ ਪੱਥਰ ਮਿਲ ਜਾਂਦਾ ਤਾਂ ਉਸੇ ਨੂੰ ਸਾਹਮਣੇ ਰੱਖਕੇ ਪੂਜਾ ਕਰ ਲੈਂਦੇ ਸਨ ।ਭਾਵ ਇਹ ਕਿ ਜਿਹੜੀਆਂ ਗਰਦਨਾਂ ਕਿਸੇ ਦੇ ਸਾਹਮਣੇ ਨਹੀਂ ਝੁਕਦੀਆਂ ਸਨ ਉਹ ਪੱਥਰਾਂ ਦੇ ਸਾਹਮਣੇ ਝੁੱਕ ਜਾਂਦੀਆਂ ਸਨ ਅਤੇ ਸਮਝਿਆ ਇਹ ਜਾਂਦਾ ਸੀ ਕਿ ਇਹ ਪੱਥਰ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਨਗੇ ।                                                    

ਹਜ਼ਰਤ ਮੁਹੰਮਦ ਸ. ਦੀ ਨਬੁੱਵਤ ਦੇ ਪ੍ਰਮਾਣ

 

ਥੋੜੀ ਦੇਰ ਸਰੀਰਕ ਅੱਖਾਂ ਬੰਦ ਕਰ ਲਉ, ਕਲਪਨਾ ਦੀਆਂ ਅੱਖਾਂ ਖੋਲ ਲਵੋ । ਕਰੀਬਨ 1450ਸਾਲ ਪਿੱਛੇ ਦੇ ਸੰਸਾਰ ਨੂੰ ਵੇਖੋ,ਇਹ ਕਿਹੋ ਜਿਹਾ ਸੰਸਾਰ ਸੀ ? ਨਾ ਟੈਲੀਗ੍ਰਾਮ ਸੀ, ਨਾ ਟੈਲੀਫ਼ੂਨ ਸਨ, ਨਾ ਰੇਲ ਸੀ,ਨਾ ਛਾਪੇ ਖਾਨੇ ਸਨ,ਨਾ ਅਖ਼ਬਾਰ ਤੇ ਰਸਾਲੇ ਪ੍ਰਕਾਸ਼ਤ ਹੁੰਦੇ ਸਨ,ਨਾ ਕਿਤਾਬਾਂ ਛਪਦੀਆਂ ਸਨ, ਨਾ ਸਫ਼ਰ ਦੀਆਂ ਉਹ ਸੁਵਿਧਾਵਾਂ ਸਨ ਜਿਹੜੀਆਂ ਅੱਜਕਲ ਉਪਲਬਧ ਹਨ ।ਇੱਕ ਦੇਸ ਤੋਂ ਦੂਜੇ ਦੇਸ ਤੱਕ ਜਾਣ ਲਈ ਮਹੀਨਿਆਂ ਦਾ ਸਫ਼ਰ ਸੀ ।ਇਹਨਾਂ ਹਾਲਤਾਂ ਵਿੱਚ ਦੁਨੀਆਂ ਦੇ ਵਿਚਕਾਰ ਅਰਬ ਦੇਸ ਅਲੱਗ-ਥਲਗ ਪਿਆ ਸੀ ।ਇਸ ਦੇ ਗਿਰਦ ਈਰਾਨ,ਰੂਮ,ਮਿਸਰ ਦੇਸ ਸਨ ਜਿਨ੍ਹਾਂ ਵਿੱਚ ਗਿਆਨ ਤੇ ਹੁਨਰ ਦੀ ਚਰਚਾ ਸੀ ।ਪਰੰਤੂ ਰੇਤ ਦੇ ਵੱਡੇ-ਵੱਡੇ ਸਮੰਦਰਾਂ ਨੇ ਅਰਬ ਨੂੰ ਇਹਨਾਂ ਸਭਨਾਂ ਤੋਂ ਨਿਖੇਡ਼ ਰੱਖਿਆ ਸੀ ।ਅਰਬ ਦੇ ਵਿਉਪਾਰੀ ਉੱਠਾਂ ਉੱ ਮਹੀਨਿਆਂ ਦਾ ਸਫ਼ਰ ਕਰਕੇ ਇਹਨਾਂ ਦੇਸਾਂ ਵਿੱਚ ਤੇ ਵਿਉਪਾਰ ਲਈ ਜਾਂਦੇ ਸਨ ਪਰੰਤੂ ਇਹ ਸਬੰਧ ਮਾਲ ਦੀ ਖ਼ਰੀਦ ਵੇਚ ਤਕ ਹੀ ਸੀਮਤ ਸਨ ।ਖ਼ੁਦ ਅਰਬ ਵਿੱਚ ਕੋਈ ਵਧੀਆ ਕਿਸਮ ਦਾ ਆਚਾਰ-ਵਿਹਾਰ ਨਹੀਂ ਸੀ,ਨਾ ਕੋਈ ਸਕੂਲ ਸੀ,ਨਾ ਲਾਇਬਰੇਰੀ,ਨਾ ਹੀ ਲੋਕਾਂ ਵਿੱਚ ਵਿੱਦਿਆ ਨਾਲ ਲਗਾਉ ਸੀ

ਕੁਰਆਨ ਦਾ ਸੰਦੇਸ਼

ਇਸ ਪਿੱਛੋਂ ਅਰਬੀ ਭਾਸ਼ਾ ਨੂੰ ਵੇਖੋ ।ਤੁਸੀਂ ਜਦੋਂ ਇਸ ਭਾਸ਼ਾ ਨੂੰ ਪੜ੍ਹਗੇ ਤੇ ਇਸ ਦੇ ਸਾਹਿਤ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉੱਚ ਵਿਚਾਰਾਂ ਦੇ ਪ੍ਰਗਟਾਵੇ ਲਈ, ਰੱਬੀ ਗਿਆਨ ਦੀਆਂ ਅਤਿਅੰਤ ਬਰੀਕ ਗੱਲਾਂ ਦੇ ਵਰਣਨ ਲਈ ਅਤੇ ਮਨਾਂ ਨੂੰ ਪ੍ਰਭਾਵਿਤ ਕਰਨ ਲਈ ਇਸ ਤੋਂ ਵਧੇਰੇ ਉਪਯੋਗੀ ਕੋਈ ਹੋਰ ਭਾਸ਼ਾ ਨਹੀਂ ਸੀ ।ਇਸ ਭਾਸ਼ਾ ਦੇ ਸੰਖੇਪ ਜਿਹੇ ਵਾਕਾਂ ਵਿੱਚ ਵੱਡੇ- ਵੱਡੇ ਨਿਬੰਧਾਂ ਦਾ ਪ੍ਰਗਟਾਵਾ ਹੋ ਜਾਂਦਾ ਹੈ । ਫੇਰ ਉਹਨਾਂ ਵਿੱਚ ਅਜਿਹਾ ਬਲ ਹੁੰਦਾ ਹੈ ਕਿ ਦਿਲਾਂ ‘ਤੇ ਤੀਰ ਅਤੇ ਨਸ਼ਤਰ ਵਾਂਗ ਕੰਮ ਕਰਦੇ ਹਨ ।ਅਜਿਹੀ ਮਿਠਾਸ ਹੁੰਦੀ ਹੈ ਕਿ ਕੰਨਾਂ ਵਿੱਚ ਰਸ ਪੈਂਦਾ ਪ੍ਰਤੀਤ ਹੁੰਦਾ ਹੈ । ਅਜਿਹਾ ਸੰਗੀਤ ਹੁੰਦਾ ਹੈ ਕਿ ਮਨੁੱਖ ਮਸਤੀ ਵਿੱਚ ਝੂਮਣ ਲਗਦਾ ਹੈ ।ਕੁਰਆਨ ਵਰਗੇ ਗ੍ਰੰਬ ਲਈ ਅਜਿਹੀ ਭਾਸ਼ਾ ਹੀ ਲੋੜੀਂਦੀ ਸੀ । ਇਸ ਲਈ ਇਹ ਅੱਲਾਹ ਦੀ ਬਹੁਤ ਹੀ ਵੱਡੀ ਹਿਕਮਤ ਸੀ ਕਿ ਉਸਨੇ ਸੰਪੂਰਨ ਸੰਸਾਰ ਦੀ ਪੈਗ਼ੰਬਰੀ ਲਈ ਅਰਬ ਦੇਸ ਨੂੰ ਚੁਣਿਆ । ਆਉ ਹੁਣ ਤੁਹਾਨੂੰ ਦਰਸਾਈਏ ਕਿ ਜਿਸ ਮਹਾਨ ਵਿਅਕਤੀ ਨੂੰ ਇਸ ਕੰਮ ਲਈ ਪਸੰਦ ਕੀਤਾ ਗਿਆ ਉਹ ਕਿਹੋ ਜਿਹਾ ਅਦੁੱਤੀ ਵਿਅਕਤੀ ਸੀ ।

।ਵਿਸ਼ਵ ਸੰਦੇਸ਼ਟਾ

।ਅਤਿਅੰਤ ਸਾਦਾ ਜੀਵਨ ਬਤੀਤ ਕਰਦੇ ਸਨ,ਵਿਲਾਸਤਾ ਨਾਲ ਉਹਨਾਂ ਦਾ ਕੋਈ ਸੰਬੰਦ ਨਹੀਂ ਸੀ। ਇਸ ਵਿੱਚ ਸੰਦੇਹ ਨਹੀਂ ਕਿ ਉਹਨਾਂ ਵਿੱਚ ਬਹੁਤ ਸਾਰੇ ਭੈੜ ਵੀ ਸਨ ਜਿਨ੍ਹਾਂ ਬਾਰੇ ਤੁਹਾਨੂੰ ਅੱਗੇ ਚਲਕੇ ਪਤਾ ਲੱਗੇਗਾ, ਪਰੰਤੂ ਇਹ ਬੁਰਾਈਆਂ ਇਸ ਕਾਰਨ ਸਨ ਕਿ ਢਾਈ ਹਜ਼ਾਰ ਵਰ੍ਹਿਆਂ ਤੋਂ ਉਹਨਾਂ ਵਿੱਚ ਕੋਈ ਪੈਗ਼ੰਬਰ ਨਹੀਂ ਆਇਆ ਸੀ । ਨਾ ਕੋਈ ਅਜਿਹਾ ਅਗਵਾਈ ਕਰਨ ਵਾਲਾ ਪੈਦਾ ਹੋਇਆ ਸੀ ।ਜਿਹੜਾ ਉਹਨਾਂ ਦੇ ਨੈਤਿਕ ਜੀਵਨ ਨੂੰ ਸੁਧਾਰਦਾ ਤੇ ਉਹਨਾਂ ਨੂੰ ਸੰਸਕ੍ਰਿਤੀ ਦੀ ਸਿੱਖਿਆ ਦਿੰਦਾ ।ਸਦੀਆਂ ਬੱਧੀ ਮਾਰੂਥਲ ਵਿੱਚ ਸੁਤੰਤਰ ਜੀਵਨ ਬਤੀਤ ਕਰਨ ਵਜੋਂ ਉਹਨਾ ਵਿੱਚ ਅਗਿਆਨ ਫੈਲ ਗਿਆ ਸੀ ।ਉਹ ਆਪਣੀ ਅਗਿਆਨਤਾ ਵਿੱਚ ਇੰਜ ਡੁੱਬੇ ਹੋਏ ਸਨ ਕਿ ਉਹਨਾਂ ਨੂੰ ਆਦਮੀ ਬਣਾਉਣਾ ਕਿਸੇ ਸਧਾਰਨ ਵਿਅਕਤੀ ਦਾ ਕੰਮ ਨਹੀਂ ਸੀ, ਪਰੰਤੂ ਇਸ ਦੇ ਨਾਲ-ਨਾਲ ਉਹਨਾਂ ਵਿੱਚ ਇਹ ਯੋਗਤਾ ਜ਼ਰੂਰ ਮੌਜੂਦ ਸੀ ਕਿ ਜੇਕਰ ਕੋਈ ਅਸਧਾਰਨ ਵਿਅਕਤੀ ਉਹਨਾਂ ਦਾ ਸੁਧਾਰ ਕਰ ਦੇਵੇ ਅਤੇ ਉਸ ਦੀ ਸਿੱਖਿਆ ਦੇ ਫਲਸਰੂਪ ਉਹ ਕਿਸੇ ਉੱਚ ਉਦੇਸ਼ ਨੂੰ ਲੈ ਕੇ ਉੱਠ ਖੜੋਣ ਤਾਂ ਉਹ ਦੁਨੀਆਂ ਨੂੰ ਬਦਲ ਕੇ ਰੱਖ ਦੇਣ ।ਵਿਸ਼ਵ ਸੰਦੇਸ਼ਟਾ ਦੀ ਸਿੱਖਿਆ ਦੇ ਪਸਾਰ ਲਈ ਅਜਿਹੀ ਜਵਾਨ ਤੇ ਸ਼ਕਤੀਸ਼ਾਲੀ ਕੌਮ ਦੀ ਹੀ ਜ਼ਰੂਤ ਸੀ ।

ਹਜ਼ਰਤ ਮੁਹੰਮਦ ਸ,ਦੀ ਨਬੁੱਵਤ

 

ਇਹ ਸਮਾਂ ਸੀ ਜਦ ਸੰਪੂਰਨ ਸੰਸਾਰ ਤੇ ਸਮੁੱਚੀਆਂ ਮਨੁੱਖੀ ਜਾਤੀਆਂ ਇੱਕ ਪੈਗ਼ੰਬਰ ਅਰਥਾਤ ਹਜ਼ਰਤ ਮੁਹੰਮਦ (ਸ)ਨੂੰ ਅਰਬ ਦੀ ਧਰਤੀ ‘ਤੇ ਪੈਦਾ ਕੀਤਾ ਗਿਆ ।ਉਹਨਾਂ ਨੂੰ ਇਸਲਾਮ ਦੀ ਪੂਰਨ ਸਿੱਖਿਆ,ਪੂਰਨ ਵਿਧਾਨ ਦੇ ਕੇ ਇਸ ਸੇਵਾ ਲਈ ਨਿਯੁਕਤ ਕੀਤਾ ਗਿਆ ਕਿ ਉਹਨੂੰ ਸਾਰੀ ਦੁਨੀਆਂ ਫੈਲਾ ਦੇਣ ।

ਸੰਸਾਰ ਦਾ ਭੂਗੋਲ ਚੁੱਕੇ ਕੇ ਵੇਖੋ, ਤੁਸੀਂ ਇੱਕੋ ਨਿਗ੍ਹਾ ‘ਚੇ ਇਹ ਅਨੁਭਵ ਕਰ ਲਉਗੇ ਕਿ ਸੰਪੂਰਨ ਸੰਸਾਰ ਦੀ ਪੈਗ਼ੰਬਰੀ ਲਈ ਧਰਤੀ ਉੱਤੇ ਅਰਬ ਤੋਂ ਵੱਧ ਢੁੱਕਵਾਂ ਸਥਾਨ ਹੋਰ ਕੋਈ ਨਹੀਂ ਹੋ ਸਕਦਾ ਸੀ।ਇਹ ਦੇਸ਼ ਏਸ਼ੀਆ ਤੇ ਅਫ਼ਰੀਕਾ ਦੇ ਠੀਕ ਮਧ ਵਿੱਚ ਸਥਿਤ ਹੈ ਅਤੇ ਯੂਰਪ ਵੀ ਇਥੋਂ ਬਹੁਤ ਨੇੜੇ ਹੈ।ਖ਼ਾਸ ਤੌਰ ਤੇ ਉਸ ਯੁੱਗ ਵਿੱਚ ਯੂਰਪ ਦੀਆਂ ਸੱਭਿਆਂ ਜਾਤੀਆਂ ਵਧੇਰੇ ਯੂਰਪ ਦੇ ਦੱਖਣੀ ਹਿੱਸੇ ਵਿੱਚ ਵਸੀਆਂ ਹੋਈਆਂ ਸਨ ਅਤੇ ਇਹ ਅਰਬ ਦੇ ਉਨਾ ਹੀ ਨੇੜੇ ਹੈ,ਜਿੰਨਾ ਭਾਰਤ।

ਫੇਰ ਉਸ ਯੁੱਦਾ ਇਤਿਹਾਸ ਪੜ੍ਹੋ,ਤੁਹਾਨੂੰ ਪਤਾ ਲੱਗੇਗਾ ਕਿ ਇਸ ਨਬੁੱਵਤ(ਪੈਗ਼ੰਬਰੀ)ਲਈ ਉਸ ਯੁੱਗ ਵਿੱਚ ਅਰਬ ਜਾਤੀ ਤੋਂ ਵੱਧ ਯੋਗ ਕੋਈ ਜਾਤੀ ਨਹੀਂ ਸੀ ।ਦੂਜੀਆਂ ਵੱਡੀਆਂ-ਵੱਡੀਆਂ ਜਾਤੀਆਂ ਆਪਣਾ ਜ਼ੋਰ ਵਿਖਾ ਕੇ ਜਾਣੋ ਨਿਢਾਲ ਹੋ ਚੁੱਕੀਆਂ ਸਨ ਤੇ ਅਰਬ ਕੌਮ ਤਾਜ਼ਾ ਦਮ ਸੀ ।ਸਮਾਜਿਕ ਉਨੱਤੀ ਨਾਲ ਦੂਜੀਆਂ ਜਾਤੀਆਂ ਦਾ ਸੁਭਾ ਬਹੁਤ ਜ਼ਿਆਦਾ ਵਿਗਡ਼ ਚੁੱਕਿਆ ਸੀ ਅਤੇ ਅਰਬ ਜਾਤੀ ਵਿੱਚ ਕੋਈ ਸਮਾਜਿਕ ਵਿਵਸਥਾ ਅਜਿਹੀ ਨਹੀਂ ਸੀ ਕਿ ਜਿਹੜੀ ਉਸ ਨੂੰ ਸੁਖਿਆਰ,ਵਿਲਾਸ ਪ੍ਰੇਮੀ ਤੇ ਨੀਚ ਬਣਾ ਦਿੱਦੀ। ਛੇਵੀਂ ਸਦੀ ਈਸਵੀ ਦੇ ਅਰਬ ਉਸ ਯੁੱਗ ਦੀਆਂ ਉਹਨਾਂ ਜਾਤੀਆਂ ਦੀਆਂ ਬੁਰਾਈਆਂ ਤੋਂ ਪੂਰੀ ਤਰ੍ਹਾਂ ਸੁੱਰਖਿਆਤ ਸਨ ਜਿਹੜੀਆਂ ਸੱਭਿਅਤ ਅਖਵਾਉਂਦੀਆਂ ਸਨ ।ਉਹ ਨਾਂ ਵਿੱਚ ਸਾਰੇ ਮਨੁੱਖੀ ਗੁਣ ਮੌਜੂਦ ਸਨ ਜਿਹੜੇ ਇੱਕ ਅਜਿਹੀ ਜਾਤੀ ਵਿੱਚ ਹੋ ਸਕਦੇ ਹਨ ਜਿਸਨੂੰ ਬਨਾਵਟੀ ਤੇ ਦੋਸ਼ਪੂਰਨ ਸੱਭਿਅਤਾ ਦੀ ਹਵਾ ਨਾ ਲੱਗੀ ਹੋਵੇ ।ਉਹ ਸੂਰਬੀਰ ਸਨ ।ਨਿਡਰ ਸਨ,ਉਦਾਰ ਸਨ,ਆਪਣੇ ਪ੍ਰਣ ਦੀ ਦ੍ਰਿੜ੍ਹਤਾ ਪੂਰਵਕ ਪਾਲਣਾ ਕਰਨ ਵਾਲੇ ਸਨ,ਸੁਤੰਤਰ ਵਿਚਾਰਾਂ ਵਾਲੇ ਤੇ ਸੁਤੰਤਰਤਾ ਪ੍ਰੇਮੀ ਸਨ। ਕਿਸੇ ਜਾਤੀ ਦੇ ਗ਼ੁਲਾਮ ਨਹੀਂ ਸਨ ।ਆਪਣੀ ਆਨ-ਸ਼ਾਨ ਲਈ ਜਾਨ ਦੀ ਬਾਜ਼ੀ ਲਗਾ ਦੇਣਾ ਉਹਨਾਂ ਲਈ ਅਸਾਨ ਸੀ

ਪੈਗ਼ੰਬਰਾਂ ਨਾਲ ਵੀ ਮਨੁੱਖਾਂ ਨੇ ਵਿਚਿੱਤਰ ਵਿਵਹਾਰ ਕੀਤਾ

ਪੈਗ਼ੰਬਰਾਂ ਨਾਲ ਵੀ ਮਨੁੱਖਾਂ ਨੇ ਵਿਚਿੱਤਰ ਵਿਵਹਾਰ ਕੀਤਾ ।ਪਹਿਲਾਂ ਤਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ,ਉਹਨਾਂ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ, ਕਿਸੇ ਨੂੰ ਦੇਸ਼ ਨਿਕਾਲਾ ਦਿੱਤਾ ਗਿਆ,ਕਿਸੇ ਨੂੰ ਕਤਲ ਕੀਤਾ ਗਿਆ,ਕਿਸੇ ਨੂੰ ਜੀਵਨ ਭਰ ਦੀ ਸਿੱਖਿਆ ਤੇ ਉਪਦੇਸ਼ ਪਿੱਛੋਂ ਬੜੀ ਮੁਸ਼ਕਲ ਨਾਲ ਦਸ-ਪੰਜ ਪੈਰੋਕਾਰ ਪ੍ਰਾਪਤ ਹੋ ਸਕੇ ।ਪਰੰਤ ਅੱਲਾਹ ਦੇ ਇਹ ਚੁਣੇ ਹੋਵੇ ਬੰਦੇ ਲਗਾਤਾਰ ਆਪਣਾ ਕੰਮ ਕਰਦੇ ਰਹੇ ਇੱਥੋਂ ਤੱਕ ਕਿ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਪਿਆ ਅਤੇ ਵੱਡੀਆਂ-ਵੱਡੀਆਂ ਜਾਤੀਆਂ ਉਹਨਾਂ ਦੇ ਸਿਧਤਾਂ ਤੇ ਕਾਨੂੰਨਾਂ ਦਾ ਪਾਲਣ ਕਰਨ ਵਾਲੀਆਂ ਬਣ ਗਈਆਂ ।ਇਸ ਪਿੱਛੋਂ ਗੁਮਰਾਹੀ ਨੇ ਦੁਸਰਾ ਰੂਪ ਧਾਰਨ ਕੀਤਾ ।ਪੈਗ਼ੰਬਰਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਪਿੱਛੋਂ ਉਹਨਾਂ ਦੀਆਂ ਉੱਮਤਾਂ ਨੇ ਉਹਨਾਂ ਦੀਆਂ ਸਿੱਖਿਵਾਂ ਨੂੰ ਬਦਲ ਦਿੱਤਾ ।ਉਹਨਾਂ ਦੇ ਗ੍ਰੰਥਾਂ ਵਿੱਚ ਆਪਣੇ ਵੱਲੋਂ ਹਰ ਪ੍ਰਕਾਰ ਦੇ ਵਿਚਾਰ ਸ਼ਾਮਲ ਕਰ ਦਿੱਤੇ ।ਪੂਜਾ ਤੇ ਉਪਾਸਨਾਂ ਦਿਆਂ ਨਵੀਆਂ –ਨਵੀਆਂ ਵਿਧੀਆਂ ਅਪਣਾ ਲਈਆਂ । ਕਈਆਂ ਨੇ ਪੈਗ਼ੰਬਰਾਂ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ ।ਕਿਸੇ ਨੇ ਆਪਣੇ ਪੈਗ਼ੰਬਰਾਂ ਨੂੰ ਰੱਬ ਦਾ ਅਵਤਾਰ ਮੰਨ ਲਿਆ (ਅਰਥਾਤ ਰੱਬ ਆਪ ਮਨੁੱਖ ਦੇ ਰੂਪ ਵਿੱਚ ਉੱਤਰ ਆਇਆ ਸੀ) ।ਕਿਸੇ ਨੇ ਆਪਣੇ ਪੈਗ਼ੰਬਰਾਂ ਨੂੰ ਰੱਬ ਦਾ ਪੁੱਤਰ ਕਿਹਾ । ।ਕਿਸੇ ਨੇ ਆਪਣੇ ਪੈਗ਼ੰਬਰ ਨੂੰ ਰੱਬੀ ਪ੍ਰਭੂਤਾ ਵਿੱਚ ਭਾਗੀਦਾਰ ਬਣਾ ਲਿਆ ।ਭਾਵ ਇਹ ਕਿ ਮਨੁੱਖ ਨੇ ਅਦਭੁਤ ਅਤਿਆਚਾਰ ਦੀ ਨੀਤੀ ਅਪਣਾਈ ਕਿ ਜਿਨ੍ਹਾਂ ਪੈਗ਼ੰਬਰਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ । ਮਨੁੱਖ ਨੇ ਖ਼ੁਦ ਉਹਨਾਂ ਦੀਆਂ ਹੀ ਮੂਰਤੀਆਂ ਬਣਾ ਲਈਆਂ।ਫੇਰ ਜਿਹੜਾ ਧਰਮ ਵਿਧਾਨ(ਸ਼ਰੀਅਤ) ਇਹ ਪੈਗ਼ੰਬਰ ਆਪਣੀਆਂ ਉੱਮਤਾਂ ਨੂੰ ਦੇ ਗਏ ਸਨ ਉਹਨਾਂ ਨੂੰ ਵੀ ਤਰ੍ਹਾਂ-ਤਰ੍ਹਾਂ ਨਾਲ ਵਿਗਾੜਿਆ ਗਿਆ।ਉਹਨਾਂ ਵਿੱਚ ਹਰ ਤਰ੍ਹਾਂ ਦੀਆਂ ਅਗਿਆਨਪੂਰਨ ਰਸਮਾਂ ਮਿਲਾ ਦਿੱਤੀਆਂ ਗਇਆਂ । ਕਹਾਣੀਆਂ ਤੇ ਝੂਠੀਆਂ ਕਹਾਵਤਾਂ ਜੋਡ਼ ਦਿੱਤੀਆਂ ਗਈਆਂ। ਮਨੁੱਖ ਦੇ ਬਣਾਏ ਕਾਨੂੰਨਾਂ ਨੂੰ ਉਹਨਾਂ ਵਿੱਚ ਰਲ-ਗਡ ਕਰ ਦਿੱਤਾ ਗਿਆ । ਇੱਥੋਂ ਤੱਕ ਕਿ ਕੁੱਝ ਸਦੀਆਂ ਪਿੱਛੋਂ ਇਹ ਗਿਆਤ ਕਰਨ ਦਾ ਕੋਈ ਸਾਧਨ ਹੀ ਨਾ ਬਚਿਆ ਕਿ ਪੈਗ਼ੰਬਰ ਦੀ ਅਸਲ ਸਿੱਖਿਆ ਤੇ ਵਾਸਤਵਿਕ ਧਰਮ-ਸ਼ਾਸਤਰ ਕੀ ਸੀ ਅਤੇ ਬਾਅਦ ਦੇ ਲੋਕਾਂ ਨੇ ਇਸ ਵਿੱਚ ਕੀ-ਕੀ ਜੋਡ਼ ਦਿੱਤਾ ਹੈ ।ਖ਼ੁਦ ਪੈਗ਼ੰਬਰਾਂ ਦੇ ਜੀਵਨ ਬਿਰਤਾਂਤ ਵੀ ਪੁਰਾਤਨ ਰਥਾਵਾਂ ਵਿੱਚ ਇੰਜ ਗੁੰਮ ਹੋ ਗਏ ਕਿ ਉਹਨਾਂ ਬਾਰੇ ਕੋਈ ਚੀਜ਼ ਵੀ ਵਿਸ਼ਵਾਸ ਯੋਗ ਨਹੀਂ ਰਹੀ ਪਰੰਤੂ ਫੇਰ ਵੀ ਪੈਗ਼ੰਬਰਾਂ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਅਜਾਈਂ ਨਹੀਂ ਗਈਆਂ ।ਸਾਰੀਆਂ ਮਿਲਾਵਟਾਂ ਦੇ ਹੁੰਦੇ ਹੋਏ ਵੀ ਕੁੱਝ ਨਾ ਕੁਝ ਅਸਲ ਸਚਾਈ ਹਰੇਕ ਜਾਤੀ ਵਿੱਚ ਬਚੀ ਰਹਿ ਗਈ ।ਰੱਬ ਤੇ ਵਿਸ਼ਵਾਸ ਅਤੇ ਆਖ਼ਰਤ ਦੇ ਜੀਵਨ ਸਬੰਧੀ ਵਚਾਰ ਕਿਸੇ ਨਾਂ ਕਿਸੇ ਰੂਪ ਵਿੱਚ ਸਾਰੀਆਂ ਜਾਤੀਆਂ ਦੇ ਪੈਗ਼ੰਬਰਾਂ ਨੇ ਅਲੱਗ-ਅੱਲਗ ਇੱਕ-ਇੱਕ ਜਾਤੀ ਨੂੰ ਇਸ ਹੱਦ ਤੱਕ ਤਿਆਰ ਕਰ ਦਿੱਤਾ ਕਿ ਸੰਸਾਰ ਵਿੱਚ ਇੱਕ ਅਜਿਹੇ ਧਰਮ ਦੀ ਸਿੱਖਿਆ ਦਾ ਪਰਸਾਰ ਕੀਤਾ ਜਾ ਸਕੇ ਜਿਹੜਾ ਬਿਨਾਂ ਕਿਸੇ ਭੈਦ-ਭਾਵ ਦੇ ਸਮੁੱਚੀ ਮਨੁੱਖਾ ਜਾਤੀ ਦਾ ਧਰਮ ਹੋਵੇ।