Monthly Archives: November 2013

ਇਬਾਦਤ ਤੇ ਉਪਾਸਨਾ ਕੇਵਲ ਰੱਬ ਦੇ ਲਈ

ਫੇਰ ਜਦੋਂ ਗਿਆਨ ਵਿੱਚ ਵਾਧਾ ਹੁੰਦਾ ਹੈ ਤਾਂ ਈਸ਼ਵਰਾਂ ਦੀ ਸੰਖਿਆ ਘੱਟਣ ਲੱਗਦੀ ਹੈ । ਜਿੰਨੇ ਕਲਪਤ ਈਸ਼ਵਰ ਅੱਗਿਆਨੀਆਂ ਨੇ ਘੜ੍ਹ ਰਖਿਆਂ ਹਨ ਉਹਨ੍ਹਾਂ ਵਿੱਚੋਂ ਇੱਕ ਇੱਕ ਬਾਰੇ ਵਿਚਾਰ ਕਰਨ ਨਾਲ ਮਨੁੱਖ ਨੂੰ ਪਤਾ ਚਲਿਆ ਜਾਂਦਾ ਹੈ ਕਿ ਉਹ ਈਸ਼ਵਰ ਨਹੀਂ ਹੈ ।ਸਾਡੇ ਵਾਂਗ ਹੀ ਬੰਦੇ ਹਨ ਸੱਗੋਂ ਸਾਥੋਂ ਵੀ ਵਧੇਰੇ ਮਜਬੂਰ ਹਨ ।ਇਸ ਤਰ੍ਹਾਂ ਉਹ ਉਹਨਾਂ ਨੂੰ ਤਿਆਗਿਆ ਚਲਿਆ ਜਾਂਦਾ ਹੈ ਇੱਥੋਂ ਤੱਕ ਕਿ ਅੰਤ ਵਿੱਚ ਇੱਕ ਈਸ਼ਵਰ ਰਹਿ ਜਾਂਦਾ ਹੈ । ਪਰੰਤੂ ਉਸ ਇੱਕ ਦੇ ਵਾਰੇ ਵੀ ਉਸਦੇ ਵਿਚਾਰਾਂ ਵਿੱਚ ਬਹੁਤ ਅਗਿਆਨ ਬਾਕੀ ਰਹਿ ਜਾਂਦਾ ਹੈ ।ਕੋਈ ਇਹ ਖਿਆਲ ਕਰਦਾ ਹੈ ਕਿ ਈਸ਼ਵਰ ਸਾਡੇ ਵਾਂਗ ਸ਼ਰੀਰ ਧਾਰੀ ਹੈ ਤੇ ਇੱਕ ਥਾਂ ਬੇਠਾ ਪ੍ਰਭੁਤੀ ਚਲਾ ਰਿਹਾ ਹੈ ।ਕੋਈ ਇਹ ਸਮਝ ਦਾ ਹੈ ਕਿ ਈਸ਼ਵਰ ਪਤਨੀ ਤੇ ਬੱਚਿਆਂ ਵਾਲਾ ਹੈ ਅਤੇ ਮਨੁੱਖਾਂ ਵਾਂਗ ਉਸਦੇ ਵੀ ਸੰਤਾਨਾਂ ਦੀ ਪ੍ਰੰਪਰਾ ਹੈ ।ਕੋਈ ਇਹ ਕਲਪਨਾ ਕਰਦਾ ਹੈ ਕਿ ਈਸ਼ਵਰ ਮਨੁੱਖ ਦੇ ਰੂਪ ਵਿੱਚ ਧਰਤੀ ਤੇ ਉਤਰ ਦਾ ਹੈ ।ਕੋਈ ਕਹਿੰਦਾ ਹੈ ਕਿ ਈਸ਼ਵਰ ਇਸ ਦੁਨੀਆਂ ਦੇ ਕਾਰਖਾਨੇ ਨੂੰ ਚਲਾਕੇ ਸ਼ਾੰਤ ਬੇਠ ਗਿਆ ਅਤੇ ਹੁਣ ਕਿਤੇ ਅਰਾਮ ਕਰ ਰਿਆ ਹੈ ।ਕੋਈ ਸਮਝਦਾ ਹੈ ਕਿ ਈਸ਼ਵਰ ਦੇ ਦਰਬਾਰ ਵਿੱਚ ਬੁਜ਼ਰੁਗਾਂ ਤੇ ਰੂਹਾਂ ਦੀ ਸ਼ਿਫ਼ਾਰਸ਼ ਲੇਕੇ ਜਾਣਾ ਜ਼ਰੂਰੀ ਹੈ ਉਹਨਾਂ ਨੂੰ ਵਸੀਲਾ ਤੇ ਸਾਧਨ ਬਨਾਏ ਬਿਨਾਂ ਉੱਥੇ ਕੰਮ ਨਹੀਂ ਚੱਲ ਦਾ ।ਕੋਈ ਆਪਣੀ ਕਲਪਨਾਂ ਵਿੱਚ ਈਸ਼ਵਰਦਾ ਇੱਕ ਰੂਪ ਨਿਸਚਤ ਕਰਦਾ ਹੈ ਅਤੇ ਇਬਾਦਤ ਤੇ ਉਪਾਸਨਾ ਲਈ ਉਸ ਦੇ ਰੂਪ ਨੂੰ ਆਪਣੇ ਸਾਹਮਣੇ ਰੱਖਣਾ ਜਰੂਰੀ ਸਮਝ ਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਭਰਮ ਤੌਹੀਦ(ਇੱਕ ਈਸ਼ਵਰ ਵਾਦ)ਨੂੰ ਆਪਣਾ ਲੇਣ ਪਿੱਛੋਂ ਵੀ ਮਨੁੱਖ ਦੇ ਮਨ ਵਿੱਚ ਬਚੇ ਰਹਿ ਜਾਂਦੇ ਹਨ,ਜਿਹਨਾਂ ਕਾਰਨ ਉਹ ਸ਼੍ਰਿਰਕ ਅਤੇ ਕੁਫ਼ਰ ਵਿੱਚ ਉਲਝ ਜਾਂਦਾ ਹੈ। ਇਹ ਸਾਰਾ ਅਗਿਆ ਦਾ ਸਿੱਟਾ ਹੈ ।

ਸਭ ਤੋਂ ਉੱਪਹ ‘ ਲਾਇਲਾਹ ਇਲੱਲਾਹ’ ਦਾ ਸਥਾਨ ਹੈ ।ਇਹ ਉਹ ਗਿਆਨ ਹੈ ਜਿਹੜਾ ਖ਼ਦ ਅਲਾੱਹ ਨੇ ਹਰ ਜ਼ਮਾਨੇ ਵਿੱਚ ਆਪਣੇ ਨਬੀਆਂ (ਪੈਗੰਬਰਾਂ)ਰਾਂਹੀ ਮਨੁੱਖ ਕੋਲ ਭੇਜਿਆ,ਇਹੋ ਗਿਆਨ ਸਭ ਤੋਂ ਪਹਿਲੇ ਮਨੁੱਖ ਹਜ਼ਰਤ ਆਦਮ ਅ . ਨੂੰ ਦੇਕੇ ਧਰਤੀ ਉੱਤੇ ਉਤਾਰਾ ਗਿਆ ਸੀ । ਇਹੋ ਗਿਆਨ ਹਜ਼ਰਤ ਆਦਮ ਅ .ਪਿੱਛੋਂ ਹਜ਼ਰਤ ਨੂਹ, ਹਜ਼ਰਤ ਇਬਰਾਹੀਮ.ਹਜ਼ਰਤ ਮੁਸਾ ਅਤੇ ਦੂਜੇ ਪੈਗੰਬਰਾਂ ਨੂੰ ਦਿੱਤਾ ਗਿਆ ਸੀ ।ਫੇਰ ਇਹੋ ਗਿਆਨ ਲੇਕੇ ਸਭ ਤੋਂ ਅੰਤ ਵਿੱਚ ਹਜ਼ਰਤ ਮਹੰਮਦ ਸ. ਆਏ ।ਇਹ ਬਿਲਕਲ ਸ਼ੁਧ ਗਿਆਨ ਹੈ ਜਿਸ ਵਿੱਚ ਭੋਰਾ ਵੀ ਅਗਿਨ ਨਹੀਂ ਹੈ । ਉੱਪਰ ਸ਼੍ਰਿਰਕ ਤੇ ਮੂਰਤੀ ਪੂਜਾ ਅਤੇ ਕੁਫ਼ਰ ਦੇ ਜਿੰਨ ਵੀ ਰੂਪ ਲਿਖੇ ਹਨ ਉਹਨਾਂ ਸਭਨਾਂ ਵਿੱਚ ਮਨੁੱਖ ਇਸੇ ਕਰਕੇ ਉਲਝਾ ਹੋਇਆ ਹੈ ਕਿ ਉਸਨੇ ਪੈਗੰਬਰਾਂ ਦੀ ਸਿੱਖਿਆ ਤੋਂ ਮੂੰਹ ਮੋਡ਼ ਕੇ ਆਪਣੀ ਅਨੂਭਾਵ ਸ਼ਕਤੀ ਤੇ ਆਪਣੀ ਬੁੱਧੀ ਉੱਤੇ ਭਰੋਸਾ ਕੀਤਾ ।ਆਓ ਤੁਹਾਨੂੰ ਦੱਸਿਏ ਕਿ ਇਸ਼ ਛੋਟੇ ਜਿਹੇ ਵਾਕ ਵਿੱਚ ਕਿੰਨੀ ਵੱਡੀ ਹਕੀਕਤ ਦਾ ਉੱਲੇਖ ਕੀਤਾ ਗਿਆ ਹੈ ।

ਈਸ਼ਵਰ ਤੱਕ ਪਹੁੰਚਣ ਦਾ ਸਾਧਨ ਕੇਵਲ ਤੌਹੀਦ

।ਇਲ ਪਿੱਛੋਂ ਜਦੋਂ ਹੋਰ ਵਧੇਰੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤਾਂ ਮਨੁੱਖ ਦੇਖਦਾ ਹੈ ਕਿ ਸੰਸਾਰ ਦੇ ਪ੍ਰਬੰਧ ਤੇ ਵਿਵਸਥਾ ਵਿੱਚ ਇੱਕ ਅਟਲ ਨਿਯਮ ਤੇ ਇੱਕ ਬੜੇ ਜ਼ਾਬਤੇ ਦੀ ਪਾਬੰਦੀ ਹੋ ਰਹੀ ਹੈ ।ਹਵਾਵਾਂ ਦੀ ਗਤੀ,ਵਰਖਾ ਦੀ ਆਮਦ,ਗ੍ਰਹਿਹਾਂ ਦੀ ਗਤੀ, ਰੁੱਤਾਂ ਤੇ ਪਰੀਵਰਤਨ ਵਿੱਚ ਕੋਈ ਜਿਹੀ ਨਿਯਮਬੱਧਤਾ ਪਾਈ ਜਾਂਦੀ ਹੈ ? ਕਿਸੇ ਪ੍ਰਕਾਰ ਅਣਗਿਣਤ ਸ਼ਕਤੀਆਂ ਇੱਕ ਦੂਜੇ ਨਾਲ ਮਿਲਕੇ ਕੰਮ ਕਰ ਰਹੀਆਂ ਹਨ ?ਕਿਹੋ ਜਿਹਾ ਅਟਲ ਨਿਯਮ ਹੈ ਕਿ ਜਿਹੜਾ ਸਮਾਂ ਜਿਸ ਕੰਮ ਲਈ ਨਿਸਚਤ ਕਰ ਦਿੱਤਾ ਗਿਆ ਹੈ,ਠੀਕ ਉਸੇ ਵੇਲੇ ਵਿਸ਼ਵ ਦੇ ਸਾਰੇ ਸਾਧਨ ਇੱਕ ਜੁੱਟ ਹੋ ਜਾਂਦੇ ਹਨ ਅਤੇ ਕੰਮਾਂ ਨੂੰ ਨੇਪਰੇ ਚੜ੍ਹਾਉਂਣ ਲਈ ਇੰਕ ਦੂਜੇ ਨੂੰ ਆਪਣਾ ਸਹਿਯੋਗ ਦਿੰਦੇ ਹਨ ।ਵਿਸਵ ਵਿਵਸਥਾ ਵਿੱਚ ਅਜਿਹਾ ਆਪਸੀ ਸਹਿਯੋਗ ਵੇਖਕੇ ਮੁਸ਼ਰਿਕ ਵਿਅਕਤੀ ਇਹ ਸਵੀਕਾਰ ਕਰਨ ਲਈ ਮਜਬੂਰ ਹੋ ਜਾਂਦਾ ਹੈ ਕਿ ਇੱਕ ਵੱਡਾ ਇਸ਼ਵਰ ਵੀ ਹੈ ਜਿਹੜਾ ਇਹਨਾਂ ਈਸ਼ਵਰਾਂ ਉੱਤੇ ਸ਼ਾਸਨ ਕਰਿਆ ਹੈ।ਜੇਕਰ ਸਾਰੇ ਇੱਕ ਦੂਜੇ ਤੋਂ ਅਲੱਗ ਅਤੇ ਬਿਲਕੁਲ ਸੁਤਿੰਤਰ ਹੋਣ ਤਾਂ ਸ਼ੰਸਾਰ ਦੀ ਪੂਰੀਦੀ ਪੂਰੀ ਵਿਵਸਥਾ ਵਿੱਗਡ਼ ਕੇ ਰਹਿ ਜਾਵੇ ।ਉਹ ਇਸ ਬੜੇ ਈਸ਼ਵਰ ਨੂੰ ਅੱਲਾਹ ਪ੍ਰਮੇਸ਼ਵਰ (ਇਸ਼ਵਰਾਂ ਦਾ ਈਸ਼ਵਰ)ਆਦੀ ਨਾਂਵਾਂ ਨਾਲ ਸੰਭੋਧਨ ਕਰਦਾ ਹੈ ਪਰੰਤੂ ਇਬਾਦਤ ਅਤੇ ਪੂਜਾ ਵਿੱਚ ਉਸ ਨਾਲ ਛੋਟੇ ਈਸ਼ਵਰਾਂ ਨੂੰ ਵੀ ਸ਼ਾਮਿਲ ਕਰਦਾ ਉਹ ਸਮਝ ਦਾ ਹੇ ਕਿ ਖ਼ੁਦਾਈ ਅਤੇ ਖ਼ੁਦਾ ਦਾ ਰਾਜ ਵੀ ਸੰਸਾਰਕ ਰਾਜ ਵਰਗਾ ਹੈ ।ਜਿਸ ਤਰ੍ਹਾਂ ਸੰਸਾਰ ਵਿੱਚ ਇੱਕ ਬਾਦਸ਼ਾ ਹੁੰਦਾ ਹੈ ਉਸਦੇ ਬਹੁਤ ਸਾਰੇ ਮੰਤਰੀ,ਵਿਸ਼ਵਾਸ਼ ਪੱਤਰ ਪ੍ਰਬੰਧਕ,ਹੋਰ ਅਧਿਕਾਰ ਪ੍ਰਾਪਤ ਪਧ ਅਧਿਕਾਰੀ ਹੁੰਦੇ ਹਨ ਇਸ ਤਰ੍ਹਾਂ ਸ੍ਰਿਸ਼ਟੀ ਵਿੱਚ ਵੀ ਇੱਕ ਬੜਾ ਖ਼ੁਦਾ ਹੈ ਅਤੇ ਬਹੁਤ ਸਾਰੇ ਛੋਟੇ-ਛੋਟੇ ਖ਼ੁਦਾ ਉਸ ਦੇ ਅਧੀਨ ਹਨ ।ਜਦੋਂ ਤੱਕ ਛੋਟੇ ਈਸ਼ਵਰਾਂ ਨੂੰ ਪ੍ਰਸੰਨ ਨਾ ਕਰ ਲਿਆ ਜਾਵੇ ਬੜੇ ਈਸ਼ਵਰ ਤੱਕ ਪਹੁੰਚ ਨਹੀਂ ਹੋ ਸਕੇਗੀ ।ਇਸ ਲਈ ਉਹਨਾਂ ਦੀ ਇਬਾਦਤ ਤੇ ਪੂਜਾ ਵੀ ਕਰੋ,ਉਹਨਾਂ ਅੱਗੇ ਹਾਥ ਵੀ ਫੇਲਾਓ,ਉਹਨਾਂ ਦੇ ਵੀ ਗੁੱਸੇ ਤੋਂ ਡਰੋ ,ਉਹਨਾਂ ਨੂੰ ਵੱਡੇ ਈਸ਼ਵਰ ਤੱਕ ਪਹੁੰਚਣ ਦਾ ਸਾਧਨ ਬਨਾਓ, ਪੇਟਾਂ ਤੇ ਉਪਹਾਰਾਂ ਨਾਲ ਉਹਨਾਂ ਨੂੰ ਪ੍ਰਸੰਨ ਕਰੋ।

ਗਿਆਨ ਦਾ ਪ੍ਰਕਾਸ਼

ਇਹ ਆਗਿਆਨ ਜਦੋਂ ਕੁਝ ਘੱਟਦਾ ਹੈ ਅਤੇ ਕੁਝ ਗਿਆਨ ਦਾ ਪ੍ਰਕਾਸ਼ ਆਉਂਦਾ ਹੈ ਤਾਂ ਉਸਨੂੰ ਪਤਾ ਲਗਦਾ ਹੈ ਕਿ ਇਹ ਚੀਜ਼ਾਂ ਤਾਂ ਖ਼ੁਦ ਉਸੇ ਵਾਂਗ ਮੁਥਾਜ ਤੇ ਕਮਜ਼ੋਰ ਹਨ ।ਬੜੇ ਤੋਂ ਬੜਾ ਜਾਨਵਰ ਵੀ ਇੱਕ ਨਿੱਕੇ ਜਿਹੇ ਮੱਛਰ ਵਾਂਗ ਮਰਦਾ ਹੈ ।ਬੜੇ-ਬੜੇ ਦਰਿਆ ਸੁੱਖ ਜਾਂਦੇ ਹਨ,ਚੜ੍ਹਦੇ ਤੇ ਲਹਿੰਦੇ ਰਹਿੰਦੇ ਹਨ ।ਪਹਾੜਾਂ ਨੂੰ ਮਨੁੱਖ ਆਪ ਤੋਡ਼ਦਾ-ਫੋਡ਼ਦਾ ਹੈ ।ਧਰਤੀ ਦਾ ਫਲਣਾਂ-ਫੁੱਲਣਾ ਖ਼ੁਦ ਧਰਤੀ ਤੇ ਆਪਣੇ ਅਧਿਕਾਰ ਵਿੱਚ ਨਹੀਂ ।ਜਦੋਂ ਪਾਣੀ ਉਸ ਦਾ ਸਾਥ ਨਹੀਂ ਦਿੰਦਾ ਤਾਂ ਉਹ ਸੁੱਕ ਜਾਂਦੀ ਹੈ ।ਪਾਣੀ ਵੀ ਬੇਬਸ ਹੈ । ਉਸਦਾ ਆਉਣਾਂ ਹਵਾ ਉੱਤੇ ਨਿਰਭਰ ਕਰਦਾ ਹੈ ।ਹਵਾ ਨੂੰ ਵੀ ਆਪਣੇ ਆਪ ਉੱਤੇ ਅਧਿਕਾਰ ਪ੍ਰਾਪਤ ਨਹੀਂ।ਉਸ ਦਾ ਉਪਯੋਗੀ ਤੇ ਅਣਉਪਯੋਗੀ ਹੋਣਾ ਦੂਜੇ ਕਾਰਨਾਂ ਦੇ ਅਧੀਨ ਹੈ । ਚੰਨ,ਸੂਰਜ,ਤਾਰੇ ਵੀ ਕਿਸੇ ਨਿਯਮ ਦੇ ਅਧੀਨ ਹਨ ।ਉਸ ਜ਼ਾਬਤੇ ਦੇ ਵਿਰੁੱਧ ਉਹ ਰਤਾ ਵੀ ਹਿਲ ਨਹੀਂ ਸਕਦੇ ।ਹੁਣ ਉਸ ਦਾ ਧਿਆਨ ਗੁੱਝੀਆਂ ਤੇ ਰਹੱਸਮਈ ਸ਼ਕਤੀਆਂ ਵਲ ਜਾਂਦਾ ਹੈ ।ਉਸ ਸੋਚਦਾ ਹੈ ਕਿ ਇਹਨਾਂ ਅਪ੍ਰਤੱਖ ਚੀਜ਼ਾ ਦੇ ਪਿੱਛੇ ਕੁੱਝ ਗੁਪਤ ਸ਼ਕਤੀਆਂ ਹਨ ਜਿਹੜੀਆਂ ਉਹਨਾਂ ‘ਤੇ ਸ਼ਾਸਨ ਕਰ ਰਹੀਆਂ ਹਨ ਸਾਰਾ ਕੁੱਝ ਉਹਨਾਂ ਦੇ ਹੀ ਅਧਿਕਾਰ ਵਿੱਚ ਹੈ ।ਇੱਥੋਂ ਹੀ ਅਨੇਕ ਈਸ਼ਵਰ ਤੇ ਦੇਵਤਿਆਂ ਦੀ ਕਲਪਨਾ ਦਾ ਜਨਮ ਹੁੰਦਾ ਹੈ ।ਪ੍ਰਕਾਸ਼,ਹਵਾ,ਪਾਣੀ,ਰੋਗ,ਨਿਰੋਗ ਅਤੇ ਵਿਭਿੰਨ ਦੂਜੀਆਂ ਚੀਜਾਂ ਦੇ ਈਸ਼ਵਰ ਅਲੱਗ-ਅਲੱਗ ਮੰਨ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਕਲਪਤ ਰੂਪ ਦੇ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ।

ਜੀਵਨ ਭਰਦੀ ਮਿਹਨਤ ਨੂੰ ਪਲ ਭਰ ਵਿੱਚ ਨੱਸ਼ਟ ਕਰਣ ਵਾਲੀ ਚੀਜ਼ਾਂ

ਬਹੁਤ ਸਾਰਿਆਂ ਚੀਜ਼ਾਂ ਹਨ ਜਿਹੜੀਆਂ ਉਸਨੂੰ ਹਾਨੀ ਪਹੁਚਾਂਦਿਆਂ ਹਨ ਉਸਦੀ ਜੀਵਨ ਭਰਦੀ ਮਿਹਨਤ ਨੂੰ ਪਲ ਭਰ ਵਿੱਚ ਨੱਸ਼ਟ ਕਰ ਦਿੰਦੀਆਂ ਹਨ ।ਉਸ ਦਿਆਂ ਸੱਦਰਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੀਆਂ ਹਨ ਤੇ ਉਸਨੂੰ ਬਿਮਾਰ ਕਰ ਦੀਆਂ ਹਨ ਤੇ ਬਰਬਾਦੀ ਵਿੱਚ ਪਾਉਂਣ ਦਿਆਂ ਹਨ,ਉਹ ਉਹਨਾਂ ਨੂੰ ਦੂਰ ਕਰਨਾ ਚਾਉਂਦਾ ਹੈ ਕਦੇ ਉਹ ਦੂਰ ਹੋ ਜਾਂਦਿਆਂ ਹਨ,ਤੇ ਕਦੇ ਦੂਰ ਨਹੀਂ ਹੋਂਦਿਆਂਹਨ ।ਇਸ ਤੋਂ ਉਹ ਜਾਂਣ ਲੇਂਦਾ ਹੈ ਕਿ ਉਹਨਾਂ ਦਾ ਆਉਣਾਂ ਤੇ ਨਾਂ ਆਉਣਾਂ ਉਸ ਦੇ ਬਸ ਵਿੱਚ ਨਹੀਂ ਹੈ ।

ਬਹੁਤ ਸਾਰਿਆਂ ਚੀਜ਼ਾਂ ਹਨ ਜਿਹਨ੍ਹਾਂ ਦੀ ਠਾਠ ਬਾਟ ਨੂੰ ਦੇਖ ਕੇ ਉਹ ਤੰਕਤ ਰਹਿ ਜਾਂਦਾ ਪਹਾੜਾਂ ਨੂੰ ਦੇਖਦਾ ਹੈ ਨਰਿਆਂ ਨੂੰ ਵੇਖਦਾ ਹੈ,ਬੜੇ ਬੜੇ ਭਿਆਨਕ ਤੇ ਹਿੰਸੱਕ ਜਾਂਨਵਰਾਂ ਨੂੰ ਦੇਖਦਾ ਹੈ ਪਾਨੀ ਤੇ ਹੜ੍ਹ ਅਤੇ ਭੁਚਾਲ ਦੇਖਦਾ ਹੈ । ਬਦਲਾਂ ਦੀ ਗਰਜ਼,ਬਦਲਾਂ ਦਿਆਂ ਕਾਲਿਆਂ ਘਟਾਂਵਾਂ, ਬਿਜਲੀ ਦੀ ਕਡ਼ਕ ,ਚਮਕ ਤੇ ਮੁਸਲਾ ਧਾਰ ਮੀਂ ਦੇ ਦ੍ਰਿਸ਼ ਉਸ ਦੇ ਸਾਹਮਣੇ ਆਉਂਦੇ ਹਨ,ਸੂਰਜ ਚੰਨ ਅਤੇ ਤਾਰੇ ਉਸਨੂੰ ਗਤੀ ਸ਼ਿਲ ਦਿਖਾਈ ਦਿੰਦੇ ਹਨ,ਉਹ ਦੇਖਦਾ ਹੈ ਸਾਰਿਆਂ ਚੀਜ਼ਾਂ ਕਿੰਨਿਆਂ ਵੱਡੀਆਂ ਕਿੰਨਿਆਂ ਸ਼ਕਤੀ ਸ਼ਾਲੀ ਕਿੰਨਿਆਂ ਵਿਰਾਠ ਕਿੰਨਿਆਂ ਸ਼ਾਂਨਦਾਰ ਹਨ,ਉਹਨਾਂ ਦੀ ਤੁਲਨਾ ਵਿੱਚ ਕਿੰਨਾ ਨਿਰਬਲ ਤੇ ਤੁਛ ਹੈ ,

ਇਹ ਭਿੰਨ-ਭਿਨ ਦ੍ਰਿਸ਼ ਅਤੇ ਖ਼ੁਦ ਆਪਣੀਆਂ ਮਜਬੂਰੀਆਂ ਦੀਆਂ ਵਿਭਿੰਨ ਸਥਿਤੀਆਂ ਨੂੰ ਦੇਖਕੇ ਉਸ ਦੇ ਮਨ ਵਿੱਚ ਆਪਣੇ ਆਪ ਆਪਣੀ ਬੰਦਗੀ (ਦਾਸਤਾ) ਮੁਥਾਜੀ ਤੇ ਦੁਰਬਲਤਾ ਅਨੁਭਾਵ ਹੁੰਦੀ ਹੈ ।ਜਦੋਂ ਇਹ ਅਨੁਭਵ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਖ਼ੁਦ ਈਸ਼ਵਰ ਦੀ ਕਲਪਨਾ ਵੀ ਉੱਭਰ ਆਉਂਦੀ ਹੈ ।ਉਹ ਉਹਨਾਂ ਹੱਥਾਂ ਦਾ ਖਿਆਲ ਕਰਦਾ ਹੈ ਜਿਹੜੇ ਇੰਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹਨ। ਉਹਨਾਂ ਦੀ ਵਡਿਆਈ ਦਾ ਅਹਿਸਾਸ ਉਸ ਨੂੰ ਬੇਬਸ ਕਰਦਾ ਹੈ ਕਿ ਉਹ ਉਹਨਾਂ ਦੀ ਇਬਾਦਤ ਵਿੱਚ ਸਿਰ ਝੁਕਾ ਦੇਵੇ । ਉਹਨਾਂ ਦੀ ਸ਼ਕਤੀ ਦਾ ਅਹਿਸਾਸ ਉਸਨੂੰ ਬੇਬਸ ਕਰਦਾ ਹੈ ਕਿ ਉਹ ਉਹਨਾਂ ਅੱਗੇ ਆਪਣੀ ਵਿਚਾਰਗੀ ਪੇਸ਼ ਕਰੇ ।ਉਸ ਨੂੰ ਲਾਭ ਪਹੁੰਚਾਉਣ ਵਾਲੀਆਂ ਸ਼ਕਤੀਆਂ ਦਾ ਅਹਿਸਾਸ ਉਸਨੂੰ ਮਜਬੂਰ ਕਰਦਾ ਹੈ ਕਿ ਉਹ ਉਹਨਾਂ ਅੱਗੇ ਪ੍ਰੇਸ਼ਾਨੀ ਦੂਰ ਕਰਨ ਲਈ ਹੱਥ ਅੱਡੇ ਅਤੇ ਉਹਨਾਂ ਹਾਨੀ ਪਹੁੰਚਾਉਣ ਵਾਲੀਆਂ ਸ਼ਕਤੀਆਂ ਦਾ ਅਹਿਸਾਸ ਉਸਨੂੰ ਮਜਬੂਰ ਕਰਦਾ ਹੈ ਕਿ ਉਹ ਉਹਨਾਂ ਤੋਂ ਡਰੇ ਅਤੇ ਉਹਨਾਂ ਦੇ ਪ੍ਰਕੋਪ ਤੋਂ ਬਚੇ ।

ਅਗਿਆਨ ਦੀ ਨਿਊਨਤਾ ਅਵਸਥਾ ਵਿੱਚ ਮਨੁੱਖ ਇਹ ਸਮਝਦਾ ਹੈ ਕਿ ਜਿਹੜੀਆਂ ਚੀਜ਼ਾਂ ਉਸ ਨੂੰ ਮਰਤਬੇ ਤੇ ਸ਼ਕਤੀ ਵਾਲਿਆਂ ਵਿਖਾਈ ਦਿੰਦੀਆਂ ਹਨ ਜਾਂ ਕਿਸੇ ਤਰ੍ਹਾਂ ਲਾਭ ਤੇ ਹਾਣ ਪਹੁੰਚਾਉਂਦੀਆਂ ਹੋਈਆਂ ਭਾਸਦੀਆਂ ਹਨ,ਇਹੋ ਖ਼ੁਦਾ ਹਨ।ਇਸੇ ਕਾਰਨ ਉਹ ਜਾਨਵਰਾਂ,ਨਦੀਆਂ ਅਤੇ ਪਹਾੜਾਂ ਨੂੰ ਪੂਜਦਾ ਹੈ ।ਪ੍ਰਿਥਵੀ ਦੀ ਪੂਜਾ ਕਰਦਾ ਹੈ । ਅੱਗ,ਵਰਖਾ,ਹਵਾ,ਚੰਨ ਅਤੇ ਸੂਰਜ ਦੀ ਪੂਜਾ ਕਰਨ ਲਗਦਾ ਹੈ ।

ਲਾ ਇਲਾਹ ਇੱਲਲਾਹ ਦੀ ਅਸਲਿਅਤ

ਇਹ ਤਾਂ ਕੇਵਲ ਸ਼ਬਦਾਂ ਦਾ ਅਰਥ ਸੀ ,ਹੁਣ ਇਸ ਦੀ ਹਕੀਕਤ ਨੂੰ ਸਮਝਣ ਦਾ ਜਤੰਨ ਕਰੋ । ਮਾਨਵ ਨੇ ਪ੍ਰਚੀਨ ਤੋਂ ਪ੍ਰਚੀਨ ਇਤਿਹਾਸ ਦੇ ਜਿਹੜੇ ਬ੍ਰਤਾਨਤ ਸਾਡੇ ਤੱਕ ਪਹੁੰਚੇ ਹਨ ਅਤੇ ਪ੍ਰਚੀਨ ਤੋਂ ਪ੍ਰਚੀਨ ਜਾਤੀਆਂ ਦੇ ਜਿਹੜੇ ਚਿੰਨ੍ਹ ਵੇਖੇ ਗਏ ਹਨ ਉਹਨਾਂ ਤੋਂ ਪਤਾ ਲੱਗਦਾ ਹੇ ਕਿ ਮਨੁੱਖ ਨੇ ਹਰ ਯੋਗ ਵਿੱਚ ਕਿਸੇ ਨਾ ਕਿਸੇ ਨੂੰ ਈਸ਼ ਖੁਦਾ ਮੰਨਿਆ ਹੈ ।ਅਤੇ ਕਿਸੇ ਨਾ ਕਿਸੇ ਦੀ ਇਬਾਦਤ (ਉਪਾਸਨਾ) ਜਰੂਰ ਕੀਤੀ ਹੈ । ਹੁਣ ਵੀ ਵਿਸ਼ਵ ਵਿੱਚ ਜਿੰਨਿਆਂ ਜਾਤਿਆ ਹਨ ਚਾਹੇ ਉਹ ਅਤਿਅੰਤ ਅਸਭਿਆ ਹੋਣ ਜਾਂ ਅਤਿਅੰਤ ਸੱਭਿਆ ਉਹਨਾਂ ਸਭਨਾਂ ਵਿੱਚ ਇਹ ਗੱਲ ਪਾਈ ਜਾਂਦੀ ਹੈ ਕਿ ਕਿਸੇ ਨੂੰ ਖੁਦਾ ਮੰਨਦੀਆਂ ਹਨ ਤੇ ਉਸ ਦੀ ਪੂਜਾ ਕਰ ਦੀਆਂ ਹਨ ।ਇਸ ਤੋਂ ਪਤਾ ਲੱਗਦਾ ਹੈ ਕਿ ਮਨੁੱਖੀ ਸੁਭਾ ਵਿੱਚ ਈਸ਼ਵਰਦਾ ਖਿਆਲ ਬੇਠਿਆ ਹੋਇਆ ਹੈ ਉਸਦੇ ਅੰਦਰ ਕੋਈ ਅਜਿਹੀ ਚੀਜ਼ ਹੈ ਜਿਹੜੀ ਉਸਨੂੰ ਮਜਬੂਰ ਕਰਦੀ ਹੈ ਕਿ ਕਿਸੇਨੂੰ ਖੁਦਾ ਮੰਨੇ ਤੇ ਉਸਦੀ ਉਪਾਸਨਾਂ ਕਰੇ ।

ਸੁਵਾਲ ਉਠਦਾ ਹੈ ਕਿ ਉਹ ਕਿਹੜੀ ਚੀਜ ਹੈ ?  ਤੁਸੀਂ ਖੁਦ ਆਪਣੇ ਅਸਤੀਤਵ ਉੱਤ ਅਤੇ ਸਾਰੇ ਮਨੁੱਖਾਂ ਦੀ ਦਿਸ਼ਾਂ ਨੂੰ ਦੇਖ ਕੇ ਇਸ ਪ੍ਰਸ਼ਨ ਦਾ ਉੱਤਰ ਦਾ ਪਤਾ ਕਰ ਸਕਦੇ ਹੋ ।

ਮਨੁੱਖ ਅਸਲ ਵਿੱਚ ਬੰਦਾ (ਉਪਾਸਕ) ਹੀ ਪੈਦਾ ਹੋਇਆ ਹੈ ।ਸਭਾ ਵਿਕ ਹੀ ਮੁਥਾਜ ਹੈ ਨ੍ਰਿਬਲ ਹੈ ਨ੍ਰਿਧਨ ਹੈ ।ਅਨ ਗਿਨਤ ਚੀਜਾਂ ਹਨ ਜਿਹੜੀਆਂ ਉਸਦੇ ਵਜੂਦ ਨੂੰ ਕਾਇਮ ਰੱਖਣ ਲਈ ਜ਼ਰੂਰੀ ਹਨ ਪਰੰਤੂ ਉਸ ਨੂੰ ਉਹਨਾਂ ਉੱਤੇ ਅਧਿਕਾਰ ਪ੍ਰਾਪਤ ਨਹੀਂ ਹੈ, ਆਪਣੇ ਆਪ ਉਹ ਉਸਨੂੰ ਮਿਲਦੀਆਂ ਵੀ ਹਨ ਅਤੇ ਉਸ ਤੋਂ ਖੁਸ ਵੀ ਜਾਂਦੀਆਂ ਹਨ ।

ਬਹੁਤ ਸਾਰਿਆਂ ਚੀਜ਼ਾਂ ਹਨ ਜਿਹੜੀਆਂ ਉਸ ਲਈ ਲਾਭਦਾਇਕ ਹਨ ।ਉਹ ਉਹਨਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰੰਤੂ ਕਦੇ ਇਹ ਉਸਨੂੰ ਮਿਲ ਜਾਂਦਿਆਂ ਹਨ ਤੇ ਕਦੇ ਨਹੀਂ ਮਿਲਦਿਆਂ ਕਿਉਂ ਕਿ ਉਹਨਾਂ ਨੂੰ ਪ੍ਰਾਪਤ ਕਰਨਾ ਬਿਲਕੁਲ ਉਸਦੇ ਬਸ ਵਿੱਚ ਨਹੀਂ ਹੈ ।

ਲਾ ਇਲਾਹ ਇੱਲਲਾਹ ਦਾ ਅਰਥ

ਸਭ ਤੋਂ ਪਹਿਲਾਂ ਇਹ ਸਮਝੋ ਕਿ ਇਲਾਹ ਕਿਸਨੂੰ ਆਖਦੇ ਹਨ ।ਅਰਬੀ ਭਾਸ਼ਾ ਵਿੱਚ ‘ਇਲਾਹ’ ਦਾ ਅਰਥ ਹੈ ਇਬਾਦਤ ਯੋਗ ਅਰਥਾਤ ਅਜਿਹੀ ਸੱਤਾ ਜਿਹੜੀ ਆਪਣੀ ਮਹਿਮਾਂ, ਆਪਣੀ ਸ਼ਾਨ ਅਤੇ ਆਪਣੀ ਉੱਚਤਾ ਪੱਖੋਂ ਇਸ ਯੋਗ ਹੋਵੇ ਕਿ ਉਸਦੀ ਪੂਜਾ ਕੀਤੀ ਜਾਵੇ,ਬੰਦਗੀ ਤੇ ਇਬਾਦਤ ਲਈ ਉਸ ਅੱਗੇ ਸੀਸ ਝੁਕਾ ਦਿੱਤਾ ਜਾਵੇ ।ਇਲਾਹ ਦੇ ਅਰਥ ਵਿੱਚ ਇਹ ਭਾਗ ਵੀ ਸ਼ਾਮਲ ਹੈ ਕਿ ਉਹ ਆਪਾਰ ਸਮਰਥਾ ਤੇ ਸ਼ਕਤੀ ਦਾ ਅਧਕਾਰੀ ਹੈ ਜਿਸ ਦੇ ਵਿਸਥਾਰ ਨੂੰ ਸਮਝਣ ਵਿੱਚ ਮਾਨਵ ਬੁੱਧੀ ਦੰਗ ਰਹਿ ਜਾਂਦੀ ਹੈ। ਇਲਾਹ ਦੇ ਅਰਥ ਵਿੱਚ ਇਹ ਗੱਲ ਵੀ ਸ਼ਾਮਿਲ ਹੈ ਕਿ ਉਹ ਆਪ ਕਿਸੇ ਦਾ ਮੁਥਾਜ ਤੇ ਆਸ਼ਰਤ ਨਾ ਹੋਵੇ ,ਬਾਕੀ ਸਾਰੇ ਆਪਨੇ ਜੀਵਨ ਸਬੰਧੀ ਮਾਮਲਿਆਂ ਵਿੱਚ ਉਸ ਦੇ ਮੁਥਾਜ ਤੇ ਉਸ ਤੋਂ ਸਿਹਾਇਤਾ ਮੰਗਣ ਲਈ ਮਜਬੂਰ ਹੋਣ । ਇਲਾਹ ਸ਼ਬਦ ਵਿੱਚ ਛੁੱਪੇ ਹੋਣਦਾ ਭਾਗ ਵੀ ਪਾਇਆ ਜਾਂਦਾ ਹੈ, ਅਰਥਾਤ ਇਲਾਹ ਉਸਨੂੰ ਕਹਾਂਗੇ ਜਿਸਦੀਆਂ ਸ਼ਕਤੀਆ ਭੇਧ ਭਰੀਆਂ ਹੋਣ ,ਫਾਰਸੀ ਭਾਸ਼ਾ ਵਿੱਚ ਖੁਦਾ ਤੇ ਹਿੰਦੀ ਵਿੱਚ ਦੇਵਤਾ ,ਅਤੇ ਅੰਗਰੇਜੀ ਵਿੱਚ ਗੋਡ ਦਾ ਅਰਥ ਵੀ ਇਸ ਨਾਲ ਮਿਲਦਾ ਜੁਲਦਾ ਹੈ ਅਤੇ ਸੰਸਾਰ ਦੀਆਂ ਦੂਜਿਆਂ ਭਾਸ਼ਾ ਵਿੱਚ ਵਿਸ਼ੇਸ਼ ਸ਼ਬਦ ਹਨ,

“ਅੱਲਾਹ ਸ਼ਬਦ ਅਸਲ ਵਿੱਚ ਖੁਦਾ ਦਾ ਵਿਅਕਤੀ ਵਾਚਕ ਨਾਓ)ਖਾਸ (ਨਾਂਓ) ਨਾਓ ਹੈ ।”ਲਾ ਇਲਾਹਾ ਇੱਲਲਾਹ ਦਾ ਸ਼ਬਦ ਅਰਥ ਇਹ ਹੋਵੇਗਾ ਕਿ ਕੋਈ ਇਲਾਹ ਨਹੀਂ ਹੈ ਛੁੱਟ ਉਸ ਵਿਸ਼ੇਸ਼ ਸੱਤਾ ਦੇ ਜਿਸਦਾ ਨਾਮ ਅੱਲਾਹ ਹੈ,ਮਤਲਬ ਇਹ ਹੈ ਕਿ ਸਾਰੇ ਵਿਸ਼ਵ ਵਿੱਚ ਅੱਲਾਹ ਤੋਂ ਛੁੱਟ ਕੋਈ ਇੱਕ ਸਤਾੱ ਵੀ ਅਜਿਹੀ ਨਹੀਂ ਜਿਹੜੀ ਪੂਜਨ ਯੋਗ ਹੋਵੇ, ਉਸ ਤੋਂ ਬਿਨਾਂ ਕੋਈ ਇਹ ਹੱਕ ਨਹੀਂ ਰੱਖਦਾ ਕਿ ਇਬਾਦਤ ਉਪਾਸਨਾਂ,ਬੰਦਗੀ ਅਤੇ ਆਗਿਆ ਪਾਲਣ ਵਿੱਚ ਉਸ ਅੱਗੇ ਸੀਸ ਝੁਕਾਇਆ ਜਾਵੇ, ਕੇਵਲ ਉਹੀ ਇੱਕ ਸੱਤਾ ਪੂਰੇ ਵਿੱਸ਼ਵ ਦੀ ਮਾਲਕ ਤੇ ਹਾਕਮ ਹੈ। ਸਾਰੀਆਂ ਚੀਚਾਂ ਉਸਦੀਆਂ,ਮੁਥਾਜ ਹਨ, ਸਾਰਿਆਂ ਉਸ ਤੋ ਸਿਹਾਇਤਾ ਲਈਣ ਲਈ ਮਜ਼ਬੂਰ ਹਨ ।ਗਿਆਨ ਇੰਦਰਿਆਂ ਦੁਆਰਾ ਸੰਭਵ ਨਹੀਂ ।ਉਸਦੀ ਸੱਤਾ ਤੇ ਵਿਕਤੀਤਵ ਨੂੰ ਸਝਣ ਵਿੱਚ ਅਕਲ ਦੰਗ ਹੈ ।

ਨਬੁੱਵਤ ਦੀ ਸਮਾਪਤੀ ਦੇ ਪ੍ਰਮਾਣ

ਇੱਕ ਪੈਗ਼ੰਬਰ ਪਿੱਛੋਂ ਦੂਜਾ ਪੈਗ਼ੰਬਰ ਆਉਣ ਦੇ ਤਿੰਨ ਕਾਰਨ ਹੋ ਸਕਦੇ ਹਨ ।

  1. ਜਾਂ ਤਾਂ ਪੈਗ਼ੰਬਰ ਦੀ ਸਿੱਖਿਆ ਤੇ ਮਾਰਗ-ਦਰਸ਼ਨ ਸਿਟ ਗਿਆ ਹੋਵੇ.ਉਸ ਨੂੰ ਫੇਰ ਤੋਂ ਪੇਸ਼ ਕਰਨ ਦੀ ਜ਼ਰੂਰਤ ਹੋਵੇ ।
  2. ਜਾਂ ਪਹਿਲੇ ਪਹਿਲੇ ਪੈਗ਼ੰਬਰ ਦੀ ਸਿੱਖਿਆ ਪੂਰੀ ਨਾ ਹੋਵੇ,ਉਸ ਵਿੱਚ ਸੋਧ ਜਾਂ ਕੁਝ ਵਧਾਉਣ ਦੀ ਜ਼ਰੂਰਤ ਹੋਵੇ ।
  3. ਜਾਂ ਪਹਿਲੇ ਪੈਗ਼ੰਬਰ ਦੀ ਸਿੱਖਿਆ ਕਿਸੇ ਜਾਤੀ ਵਿਸ਼ੇਸ਼ ਤੱਕ ਸਿਮਤ ਹੋਵੇ, ਦੂਜੀਆਂ ਜਾਤੀਆਂ ਜਾਂ ਜਾਤੀ  ਲਈ ਦੂਜੇ ਪੈਗ਼ੰਬਰ ਦੀ ਜ਼ਰੂਰਤ ਹੋਵੇ ।ਇਹ ਤਿੰਨ ਕਾਰਨ ਹੁਣ ਬਾਕੀ ਨਹੀਂ ਹਨ ।

(1)                             ਹਜ਼ਰਤ ਮੁਹੰਮਦ(ਸ.)ਦੀ ਸਿੱਖਿਆ ਤੇ ਮਾਰਗ ਦਰਸ਼ਨ ਜੀਵਤ ਹੈ ।ਉਹ ਸਾਧਨ ਪੂਰਨ ਸੁਰੱਖਿਅਤ ਹਨ ਜਿਨ੍ਹਾਂ ਤੋਂ ਹਰ ਸਮੇਂ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਹਜ਼ਰਤ ਮੁਹੰਮਦ(ਸ.)ਦਾ ਧਰਮ ਕਿ ਸੀ? ਕਿਹੜਾ ਮਾਰਗ ਦਰਸ਼ਨ ਤੇ ਆਦੇਸ਼ ਆਪ ਲੇ ਕੇ ਆਏ ਸਨ ? ਜੀਵਨ ਦੇ ਕਿਹੜੇ ਤਰੀਕੇ ਨੂੰ ਆਪ ਨੇ ਪ੍ਰਚਲਤ ਕੀਤਾ ? ਕਿਹੜੇ ਤਰੀਕਿਆਂ ਨੂੰ ਆਪਨੇ ਖਤਮ ਕਰਨ ਤੇ ਬੰਦ ਕਰਨ ਦੀ ਕੋਸ਼ਿਸ਼ ਕੀਤਾ ? ਬਸ ਜਦੋਂ ਆਪ ਦਾ ਮਾਰਗ ਦਰਸ਼ਨ ਤੇ ਸਿੱਖਿਆ ਮਿਟੀ ਹੀ ਨਹੀਂ ਤਾਂ ਉਸਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਲਈ ਕਿਸੇ ਨਬੀ ਦੇ ਆਉਣ ਦੀ ਜ਼ਰੂਰਤ ਨਹੀਂ ।

(2)                             ਹਜ਼ਰਤ ਮੁਹੰਮਦ(ਸ.)ਰਾਹੀਂ ਸੰਸਾਰ ਨੂੰ ਇਸਲਾਮ ਦੀ ਮੁਕੰਮਲ ਸਿੱਖਿਆ ਦਿੱਤੀ ਜਾ ਚੁੱਕੀ ਹੈ ।ਹੁਣ ਨਾ ਇਸ ਵਿੱਚ ਕੁੱਝ ਘਟਾਉਣ ਵਧਾਉਣ ਦੀ ਜ਼ਰੂਰਤ ਹੈ ਅਤੇ ਨਾਹੀਂ ਕੋਈ ਅਜਿਹਾ ਦੋਸ਼ ਬਾਕੀ ਰਹਿ ਗਿਆ ਹੈ ਜਿਸ ਨੂੰ ਦੂਰ ਕਰਨ ਲਈ ਕਿਸੇ ਨਬੀ ਦੇ ਆਉਣ ਦੀ ਲੋਡ਼ ਹੋਵੇ ।ਇਸ ਲਈ ਦੂਜਾ ਕਾਰਨ ਵੀ ਨਹੀਂ ਰਿਹਾ ।

(3)                             ਹਜ਼ਰਤ ਮੁਹੰਮਦ(ਸ.)ਕਿਸੇ ਵਿਸ਼ੇਸ ਜਾਤੀ ਲਈ ਨਹੀਂ ਸਗੋਂ ਸਮੁੱਚੇ ਜਗਤ ਲਈ ਨਬੀ ਬਣਾ ਕੇ ਭੇਜੇ ਗਏ ਹਨ ।ਸਾਰੇ ਮਾਨਵਾਂ ਲਈ ਆਪਦੀ ਸਿੱਖਿਆ ਕਾਫ਼ੀ ਹੈ ।ਇਸ ਲਈ ਹੁਣ ਕਿਸੇ ਵਿਸ਼ੇਸ਼ ਜਾਤੀ ਲਈ ਅਲੱਗ ਕਿਸੇ ਨਬੀ ਦੇ ਆਉਣ ਦੀ ਜ਼ਰੂਰਤ ਨਹੀਂ ਹੈ ।ਇੰਜ ਤੀਜਾ ਕਾਰਨ ਵੀ ਬਾਕੀ ਨਹੀਂ ਰਿਹਾ ।

ਇਸੇ ਲਈ ਹਜ਼ਰਤ ਮੁਹੰਮਦ(ਸ.)ਨੂੰ ‘ਖਾਤਮੁੰਨਬੀਈਨ’ (ਨਬੀਆਂ ਦੇ ਸਮਾਪਕ)ਕਿਹਾ ਗਿਆ ਹੈ ।ਅਰਥਾਤ ਨਬੀਆਂ ਦੇ ਸਿਲਸਿਲੇ ਨੂੰ ਸਮਾਪਤ ਕਰ ਦੇਣ ਵਾਲਾ ।ਹੁਣ ਸੰਸਾਰ ਨੂੰ ਕਿਸੇ ਹੋਰ ਨਬੀ ਦੀ ਜ਼ਰੂਰਤ ਨਹੀਂ ਹੈ ਬਸ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਹਜ਼ਰਤ ਮੁਹੰਮਦ(ਸ.)ਦੇ ਤਰੀਕੇ ਉੱਤੇ ਆਪ ਵੀ ਚੱਲਣ ਤੇ ਦੂਜਿਆਂ ਨੂੰ ਵੀ ਚੱਲਾਉਣ ।ਆਪ ਦੀਆਂ ਸਿੱਖਿਆਂਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਵਿਵਹਾਰ ਵਿੱਚ ਲਿਆਉਣ ।ਸੰਸਾਰ ਵਿੱਚ ਉਸ ਕਾਨੂੰਨ ਤੇ ਸਿਧਾਂਤ ਦਾ ਰਾਜ ਸਥਾਪਤ ਕਰਨ ਜਿਹੜਾ ਆਪ ਲੈ ਕੇ ਆਏ ਸਨ।

 

ਨਬੁੱਵਤ ਦੀ ਸਮਾਪਤੀ

ਹੁਣ ਤੁਹਾਨੂੰ ਜਾਣਨਾਂ ਚਾਹੀਦਾ ਹੈ ਕਿ ਇਸ ਸਮੇਂ ਇਸਲਾਮ ਦਾ ਸਿੱਧਾ ਸੱਚਾ ਮਾਰਗ ਪਤਾ ਕਰਨ ਦਾ ਕੋਈ ਸਾਧਨ ਹਜ਼ਰਤ ਮੁਹੰਮਦ(ਸ)ਦੀ ਸਿੱਖਿਆ ਤੇ ਕੁਰਆਨ ਤੋਂ ਬਿਨਾਂ ਹੋਰ ਕੋਈ ਨਹੀਂ ਹੈ । ਹਜ਼ਰਤ ਮੁਹੰਮਦ(ਸ)ਸਨੁੱਚੀ ਮਾਨਵ ਜਾਤੀ ਦੇ ਪੈਗ਼ੰਬਰ ਹਨ । ਉਹਨਾਂ ਉੱਤੇ ਪੈਗ਼ੰਬਰੀ ਦਾ ਸਿਲਸਿਲਾ ਸਮਾਪਤ ਕਰ ਦਿੱਤਾ ਗਿਆ ।

ਪੈਗ਼ੰਬਰੀ ਦੀ ਵਾਸਤਵਿਕਤਾ ਅਸਾਂ ਤੁਹਾਨੂੰ ਉੱਪਰ ਦੱਸ ਦਿੱਤੀ ਹੈ ।ਉਸ ਨੂੰ ਸਮਝਣ ਤੇ ਉਸ ਉੱਤੇ ਵਿਚਾਰ ਕਰਨ ਨਾਲ ਤੁਹਾਨੂੰ ਖ਼ੁਦ ਪਤਾ ਲੱਗ ਜਾਵੇਗਾ ਕਿ ਪੈਗ਼ੰਬਰ ਪ੍ਰਤੀਦਿਨ ਪੈਦਾ ਨਹੀਂ ਹੁੰਦੇ ।ਨਾ ਇਹ ਜ਼ਰੂਰੀ ਹੈ ਕਿ ਹਰ ਇੱਕ ਜਾਤੀ ਤੇ ਹਰ ਸਮੇਂ ਇੱਕ ਪੈਗ਼ੰਬਰ ਹੋਵੇ । ਪੈਗ਼ੰਬਰ ਦਾ ਜੀਵਨ ਵਾਸਤਵ ਵਿੱਚ ਉਸਦੀ ਸਿੱਖਿਆ ਤੇ ਮਾਰਗ ਦਰਸ਼ਨ ਦਾ ਜੀਵਨ ਹੁੰਦਾ ਹੈ ।ਜਦੋਂ ਤੱਕ ਉਸ ਦੀ ਸਿੱਖਿਆ ਤੇ ਮਾਰਗ ਦਰਸ਼ਨ ਜਿਉਂਦਾ ਹੈ ਉਦੋਂ ਤੱਕ ਸਮਝੋ ਉਹ ਖ਼ੁਦ ਜਿਉਂਦਾ ਹੈ । ਪਿਛਲੇ ਪੈਗ਼ੰਬਰ ਇਸ ਹੈਸੀਅਤ ਨਾਲ ਜਿਉਂਦੇ ਨਹੀਂ ਰਹੇ ਕਿਉਂਕਿ ਜਿਹੜੀ ਸਿੱਖਿਆ ਉਹਨਾਂ ਨੇ ਦਿੱਤੀ ਸੀ ਉਸ ਨੂੰ ਦੁਨੀਆਂ ਨੇ ਬਦਲ ਸੁੱਟਿਆ ।ਜਿਹੜੇ ਗ੍ਰੰਥ ਉਹ ਲਿਆਏ ਸਨ ਉਹਨਾਂ ਵਿੱਚੋਂ ਇੱਕ ਵੀ ਅੱਜ ਆਪਣੇ ਅਸਲੀ ਰੂਪ ਵਿੱਚ ਮੌਜੂਦ ਨਹੀਂ ਹੈ ।ਖ਼ਦ ਉਹਨਾਂ ਨੂੰ ਮੰਨਣ ਵਾਲੇ ਵੀ ਇਹ ਦਾਅਵਾ ਨਹੀਂ ਕਰ ਸਕਦੇ ਕਿ ਸਾਡੇ ਕੋਲ ਸਾਡੇ ਪੈਗ਼ੰਬਰਾਂ ਦੇ ਦਿੱਤੇ ਹੋਏ ਮੂਲ ਗ੍ਰੰਥ ਮੌਜੂਦ ਹਨ ।ਉਹਨਾਂ ਨੇ ਆਪਣੇ ਪੈਗ਼ੰਬਰਾਂ ਦੇ ਜੀਵਨ ਚਰਿੱਤਰ ਵੀ ਭੁਲਾ ਦਿੱਤੇ ।ਪਿਛਲੇ ਪੈਗ਼ੰਬਰਾਂ ਵਿੱਚ ਕਿਸੇ ਇੱਕ ਦੀ ਵੀ ਸਹੀ ਤੇ ਪ੍ਰਮਾਣਤ ਜੀਵਨ ਗਾਥਾ ਅੱਜ ਕਿਧਰੇ ਨਹੀਂ ਮਿਲਦੀ ।ਇਹ ਵੀ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੜੇ ਯੁੱਗ ਵਿੱਚ ਪੈਦਾ ਹੋਏ ? ਕਿੱਥੇ ਪੈਦਾ ਹੋਏ ? ਕਿਹੜੇ ਕੰਮ ਉਹਨਾਂ ਕੀਤੇ ? ਕਿਸ ਤਰ੍ਹਾਂ ਜੀਵਨ ਬਤੀਤ ਕੀਤਾ ?ਕਿਹੜੀਆਂ ਗੱਲਾਂ ਦੀ ਸਿੱਖਿਆ ਦਿੱਤੀ ? ਕਿਹੜੀਆਂ ਗੱਲਾਂ ਤੋਂ ਰੋਕਿਆ ? ਇਹੋ ਉਹਨਾਂ ਦੀ ਮੌਤ ਹੈ । ਇਸ ਹੈਸੀਅਤ ਨਾਲ ਉਹ ਜਿਉਂਦੇ ਨਹੀਂ ਪਰੰਤੂ ਹਜ਼ਰਤ ਮੁਹੰਮਦ(ਸ.)ਜੀਵਤ ਹਨ ਕਿਉਂਕਿ ਉਹਨਾਂਦੀ ਸਿੱਖਿਆ ਤੇ ਮਾਰਗ-ਦਰਸ਼ਨ ਜੀਵਤ ਹਨ ।ਜਿਹੜਾ ਕੁਰਆਨ ਉਹਨਾ ਨੇ ਦਿੱਤਾ ਸੀ,ਉਹ ਆਪਣੇ ਮੂਲ ਸ਼ਬਦਾਂ ਵਿੱਚ ਅੱਜ ਵੀ ਮੌਜੂਦ ਹੈ ।ਉਸ ਵਿੱਚ ਇੱਕ ਅੱਖਰ,ਇੱਕ ਬਿੰਦੂ ਅਤੇ ਇੱਕ ਮਾਤਰਾ ਦਾ ਵੀ ਅੰਤਰ ਨਹੀਂ ਹੋਇਆ ।ਉਹਨਾਂ ਦੇ ਜੀਵਨ ਦੇ ਤੌਰ ਤਰੀਕੇ,ਉਹਨਾਂ ਦੇ ਵਚਨ,ਉਹਨਾਂ ਦੇ ਕੰਮ ਸਾਰੇ ਸੁਰੱਖਿਅਤ ਹਨ । 1400ਸਾਲ ਤੋਂ ਵੱਧ ਸਮਾਂ  ਬੀਤ ਜਾਣ ਪਿੱਛੋਂ ਵੀ ਇਤਿਹਾਸ ਵਿੱਚ ਉਹਨਾਂ ਦਾ ਚਿੱਤਰ ਅਜਿਹਾ ਸਪਸ਼ਟ ਵਿਖਾਈ ਦਿੰਦਾ ਹੈ ਜਿਵੇਂ ਕਿ ਅਸੀਂ ਖ਼ੁਦ ਉਹਨਾਂ ਨੂੰ ਦੇਖ਼ ਰਹੇ ਹੋਈਏ ।ਸੰਸਾਰ ਦੇ ਕਿਸੇ ਵੀ ਵਿਅਕਤੀ ਦਾ ਜੀਵਨ ਇੰਨਾ ਸੁਰੱਖਿਅਤ ਨਹੀਂ ਜਿੰਨਾਂ ਆਪ ਦਾ ਜੀਵਨ ਸੁਰੱਖਿਅਤ ਹੈ ।ਅਸੀਂ ਆਪਣੇ ਜੀਵਨ ਦੇ ਹਰ ਮਾਮਲੇ ਵਿੱਚ ਹਰ ਸਮੇਂ ਆਪਦੇ ਜੀਵਨ ਤੋਂ ਸਿੱਖਿਆ ਗ੍ਰਹਿਣ ਕਰ ਸਕਦੇ ਹਾਂ ।ਇਹੋ ਇਸ ਗੱਲ ਦਾ ਪ੍ਰਮਾਣ ਹੈ ਕਿ ਆਪ ਪਿੱਛੋਂ ਕਿਸੇ ਹੋਰ ਪੈਗ਼ੰਬਰ ਦੀ ਜ਼ਰੂਰਤ ਨਹੀਂ ।