Monthly Archives: January 2017

ਅਸਲ ਧਨਵਾਦ ਕੋਣ

ਉਹ ਗਿਆਨ ਅਤੇ ਵਿਵਹਾਰ ਦੇ ਹਰ ਖੇਤਰ ਵਿੱਚ ਉਚਿੱਤ ਮਾਰਗ ਆਪਣਾਏਗਾ । ਇਸ ਲਈ ਕਿ ਜਿਹੜਾ ਵਿਅਕਤੀ ਅੱਲਾਹ ਦੀ ਸੱਤਾ ਨੂੰ ਜਾਣਦਾ ਤੇ ਉਸ ਦੇ ਗੁਣਾਂ ਨੂੰ ਪਛਾਣਦਾ ਹੈ, ਉਹ ਵਾਸਤਵ ਵਿੱਚ ਗਿਆਨ ਦੇ ਆਦਿ ਨੂੰ ਵੀ ਜਾਣਦਾ ਹੈ ਤੇ ਅੰਤ ਨੂੰ ਵੀ । ਅਜਿਹਾ ਵਿਅਕਤੀ ਕਦੇ ਗਲਤ ਰਾਗਾਂ ਵਿੱਚ ਨਹੀਂ ਭਟਕ ਸਕਦਾ,ਕਿਉਂਕਿ ਉਸਨੇ ਪਹਿਲਾ ਕਦਮ ਵੀ ਠੀਕ ਚੱਕੀਆ ਹੈ ਅਤੇ ਜਿਹੜੇ ਆਖਰੀ ਟਿਕਾਣੇ ਤੇ ਉਸਨੇ ਜਾਣਾ ਹੈ ਉਸ ਨੂੰ ਵੀ ਨਿਸ਼ਚਿਤ ਰੂਪ ‘ਚ ਉਹ ਜਾਣਦਾ ਹੈ ।ਹੁਣ ਉਹ ਫਲਾਸਫੀਆਂ ਵਾਲੀ ਸੋਚ –ਵਿਚਾਰ ਨਾਲ ਵਿਸ਼ਵ ਦੇ ਰਹੱਸਾਂ ਨੂੰ ਸਮਝਣ ਦਾ ਜਤਨ ਕਰੇਗਾ ਪਰੰਤੂ ਇਕ ਕਾਫ਼ਰ ਫ਼ਿਲਾਸਫ਼ਰ ਵਾਂਗ ਕਦੇ ਸੰਦੇਹ ਤੇ ਸ਼ੰਕਿਆਂ ਦੀਆਂ ਘੁੰਮਣ ਘੇਰੀਆਂ ਵਿੱਚ ਗੁੰਮ ਨਹੀਂ ਹੋਵੇਗਾ ।ਉਹ ਵਿਗਿਆਨ ਰਾਹੀਂ ਪ੍ਰਾਕਿਰਤਕ ਨਿਯਾਮਾਂ ਨੂੰ ਜਾਣਨ ਦੇ ਉਪਰਾਲੇ ਕਰੇਗਾ ਵਿਸ਼ਵ ਦੇ ਛਪੇ ਹੋਏ ਖ਼ਜ਼ਾਨੇ ਕੱਢੇਗਾ, ਅੱਲਾਹ ਨੇ ਜਿਹੜੀਆਂ ਸ਼ਕਤੀਆਂ ਸੰਸਾਰ ਵਿੱਚ ਤੇ ਖ਼ੁਦ ਮਨੁੱਖ ਵਿੱਚ ਪੈਦਾ ਕੀਤੀਆਂ ਹਨ ਉਹਨਾਂ ਸਾਰੀਆਂ ਦਾ ਭਾਲ-ਭਾਲ ਕੇ ਪਤਾ ਲਗਾਵੇਗਾ । ਧਰਤੀ ਤੇ ਆਕਾਸ਼ ਵਿੱਚ ਜਿੰਨੀਆਂ ਚੀਜਾਂ ਹਨ ਉਹਨਾਂ ਸਭਨਾਂ ਤੋਂ ਕੰਮ ਲੈਣ ਦੇ ਵਧੀਆ ਤੋਂ ਵਧੀਆ ਢੰਗ ਪਤਾ ਕਰੇਗਾ ਪਰੰਤੂ ਆਸਤਕਤਾ ਹਰ ਅਵਸਰ ਤੇ ਉਹਨੂੰ ਵਿਗਆਨ ਦਾ ਅਨੁਚਿਤ ਉਪਯੋਗ ਕਰਨ ਤੋਂ ਰੋਕੇਗੀ । ਉਹ ਕਦੇ ਇਸ ਭਰਮ ਦਾ ਸ਼ਕਾਰ ਨਹੀਂ ਹੋਵੇਗਾ ਕਿ ਮੈਂ ਇਹਨਾਂ ਚੀਜ਼ਾ ਦਾ ਮਾਲਕ ਹਾਂ, ਮੈਂ ਪ੍ਰਕਿਰਤੀ ਨੂੰ ਫ਼ਤਹਿ ਕਰ ਲਿਆ ਹੈ, ਮੈਂ ਆਪਣੇ ਹਤਾਂ ਲਈ ਵਿਗਿਆਨ ਤੋਂ ਸਾਹਾਇਤਾ ਲਵਾਂਗਾ, ਸੰਸਾਰ ਨੂੰ ਉਲਟਾ -ਪੁਲਟਾ ਕਰ ਸੁੱਟਾਂਗਾ ਲੁੱਟ-ਮਾਰ ਤੇ ਖੂਨ-ਖਰਾਬਾ ਕਰਕੇ ਆਪਣੀ ਸ਼ਕਤੀ ਦਾ ਸਿੱਕਾ ਸਾਰੇ ਸੰਸਾਰ ਤੇ ਬਿਠਾ ਦਿਆਂਗਾ । ਇਹ ਇੱਕ ਕਾਫ਼ਰ (ਅਵਿਸ਼ਵਾਸੀ) ਵਿਗਿਆਨਕ ਦਾ ਕੰਮ ਹੈ । ਮੁਸਲਮਾਨ ਵਿਗਿਆਨਕ ਵਿਗਿਆਨ ਵਿੱਚ ਜਿੰਨਾ ਵੱਧ ਨਿਪੁੰਨ ਹੋਵੇਗਾ ।ਉਨ੍ਹਾਂ ਹੀ ਵਧ ਈਸ਼ਵਰ ਉੱਤੇ ਉਸਦਾ ਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਹੀ ਵਧ ਉਹ ਉਸਦਾ ਸ਼ੁਕਰ ਗੁਜ਼ਾਰ ਬੰਦਾ ਬਣੇਗਾ ਉਸਦਾ ਵਿਸ਼ਵਾਸ ਇਹ ਹੋਵੇਗਾ ਕਿ ਮੈਰੇ ਸੁਆਮੀ ਨੇ ਮੇਰੀ ਸ਼ਕਤੀਆਂ ਅਤੇ ਗਿਆਨ ਵਿੱ ਜਿਹੜਾ ਵੀਧਾ ਕੀਤਾ ਹੈ ਉਸ ਨਾਲ ਮੈਂ ਆਪਣੀ ਅਤੇ ਸੇਰੇ ਮਨੱਖਾਂ ਦੀ ਭਲਾਈ ਦੇ ਲਈ ਯਤਨ ਕਰਾਂਗਾ ।ਅਤੇ ਇਹੋ ਉਸਦਾ ਠੀਕ (ਸਹੀ)ਧਨਵਾਦ ਹੋਵੇਗਾ।

ਇਸਲਾਮ ਦਾ ਗਿਆਨ

ਹੁਣ ਇੱਕ ਵਿਅਕਤੀ ਤਾਂ ਉਹ ਹੈ ਕਿ ਜਿਹੜਾ ਖ਼ੁਦ ਆਪਣੀ ਤੇ ਵਿਸ਼ਵ ਦੀ ਪ੍ਰਕਿਰਤੀ ਨੂੰ ਨਹੀਂ ਸਮਝਦਾ, ਆਪਣੇ ਸਿਰਜਣਹਾਰ ਦੀ ਹਸਤੀ ਤੇ ਉਸਦੇ ਗੁਣ ਨੂੰ ਪਛਾਣਨ ਵਿੱਚ ਭੁੱਲ ਕਰਦਾ ਹੈ ਅਤੇ ਅਧਿਕਾਰ ਦੀ ਜਿਹੜੀ ਅਜ਼ਾਦੀ ਉਸਨੂੰ ਦਿੱਤੀ ਗਈ ਹੈ ਉਸ ਤੋਂ ਅਣਉਚਣ ਲਾਭ ਉਠਾ ਕੇ ਅਵਿੱਗਿਆ ਤੇ ਵਿਦਰੋਹ ਦੀ ਨੀਤੀ   ਅਪਣਾਉਂਦਾ ਹੈ । ਇਹ ਵਿਅਕਤੀ ਗਿਆਨ ਬੁੱਧੀ, ਵਿਵੇਕ ਅਤੇ ਕਰਤੱਵ ਪਾਲਣ ਪ੍ਰਖਿਆ ਵਿੱਚ ਅਸਫਲ ਹੋ ਗਿਆ । ਉਸਨੇ ਖ਼ੁਦ ਸਿੱਧ ਕਰ ਦਿੱਤਾ ਕਿ ਉਹ ਹਰ ਪੱਖੋਂ ਹੇਠਲੇ ਦਰਜੇ ਦਾ ਵਿਅਕਤੀ ਹੈ, ਇਸ ਲਈ ਉਸ ਦਾ ਉਹੀ ਅੰਤ ਹੋਣਾ ਚਾਹੀਦਾ ਹੈ ਜਿਹੜਾ ਉਪੱਰ ਬਿਆਨਿਆ ਗਿਆ ਹੈ । ਇਸਦੇ ਮੁਕਾਬਲੇ ਵਿੱਚ ਇੱਕ ਦੂਜਾ ਵਿਅਕਤੀ ਹੈ, ਜਿਹੜਾ ਇਸ ਪ੍ਰੀਖਿਆ ਵਿੱਚ ਸਫਲ ਹੋ ਗਿਆ । ਉਸਨੇ ਗਿਆਨ ਤੇ ਬੁੱਧੀ ਤੋਂ ਸਹੀ ਕੰਮਲੈ ਕੇ ਅੱਲਾਹ ਨੂੰ ਜਾਣਿਆ ਤੇ ਮੰਨਿਆ ਹਾਲਾਂ ਕਿ ਉਸਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ ।ਉਸਨੇ ਭਲਾਈ ਤੇ ਬੁਰਾਈ ਨੂੰ ਪਰਖਣ ਵਿੱਚ ਗ਼ਲਤੀ ਨਹੀਂ ਕੀਤੀ ਅਤੇ ਸੁਤੰਤਰ ਰੂਪ ਵਿੱਚ ਉਸਨੇ ਭਲਾਈ ਨੂੰ ਹੀ ਪਸੰਦ ਕੀਤਾ ਜਦੋਂ ਕਿ ਉਹ ਬੁਰਾਈ ਵੱਲ ਉਲਾਰ ਹੋ ਜਾਣ ਲਈ ਵੀ ਅਜ਼ਾਦ ਸੀ । ਉਸ ਨੇ ਆਪਣੀ ਪ੍ਰਕਿਰਤੀ ਨੂੰ ਸਮਝਿਆ, ਆਪਣੇ ਰੱਬ ਨੂੰ ਪਛਾਣਿਆ ਅਤੇ ਅਵੱਗਿਆ ਲਈ ਅਜ਼ਾਦ ਹੋਣ ਤੇ ਵੀ ਅਲਾੱਹ ਦੇ ਆਗਿਆ ਪਾਲਣ ਦੀ ਨੀਤੀ ਨੂੰ ਹੀ ਅਪਣਾਇਆ । ਇਸ ਵਿਅਕਤੀ ਨੂੰ ਪ੍ਰੀਖਿਆ ਵਿੱਚ ਇਸੇ ਲਈ ਤਾਂ ਸਫਲਤਾ ਮਿਲੀ ਕਿ ਉਸਨੇ ਆਪਣੀ ਅਕਲ ਤੋਂ ਠੀਕ ਕੰਮ ਲਿਆ ਆਪਣਿਆਂ ਅੱਖਾਂ ਨਾਲ ਠੀਕ ਦੇਖਿਆ,ਕੰਨਾਂ ਨਾਲ ਠੀਕ ਸੁਣਿਆ,ਦਿਮਾਗ ਨਾਲ ਠੀਕ ਰਾਇ ਨਿਰਧਾਰਤ ਕੀਤੀ ਅਤੇ ਦਿਲੋਂ ਉਸੇ ਗੱਲ ਦੀ ਪੈਰਵੀ ਕੀਤੀ ਜਿਹੜੀ ਠੀਕ ਸੀ । ਉਸਨੇ ਸਤਿ ਨੂੰ ਪਛਾਣ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਉਹ ਸਤਿ ਨੂੰ ਪਛਾਣਦਾ ਹੈ ਅਤ ਸਤਿ ਅੱਗੇ ਸਿਰ ਝੁਕਾ ਕੇ ਇਹ ਵੀ ਦਿਖਾ ਦਿੱਤਾ ਕਿ ਉਹ ਸਤਿ ਦਾ ਪੁਜਾਰੀ ਹੈ । ਸਪਸ਼ਟ ਹੈ ਕਿ ਜਿਸ ਵਿਅਕਤੀ ਵਿੱਚ ਇਹ ਗੁਣ ਹੋਣ ਉਸ ਨੂੰ ਦੁਨੀਆਂ ਤੇ ਆਖਰਤ ਦੋਨਾਂ ਵਿੱਚ ਸਫਲ ਹੋਣਾ ਹੀ ਚਾਹੀਦਾ ਹੈ ।

ਇਸਲਾਮ ਦਾ ਲਾਭ

ਪਰੰਤੂ ਅੱਲਾਹ ਨੇ ਮਨੁੱਖ ਦੇ ਗਿਆਨ ਦੀ ਯੋਗਤਾ, ਸੋਚਣ ਸਮਝਣ ਦੀ ਸ਼ਕਤੀ ਤੇ ਭਲੇ ਬੁਰੇ ਦੀ ਪਰਖ ਦੇ ਕੇ ਇਰਾਦੇ ਤੇ ਅਧਿਕਾਰ ਵਿੱਚ ਬੋੜ੍ਹੀ ਜਿਹੀ ਸੁੰਤਤਰਤਾ ਪ੍ਰਦਾਨ ਕੀਤੀ ਹੈ । ਇਸ ਅਜ਼ਾਦੀ ਵਿੱਚ ਅਸਲ ਵਿੱਚ ਮਨੁੱਖ ਦੀ ਪ੍ਰੀਖਿਆ ਹੈ ।ਉਸ ਦੇ ਗਿਆਨ ਦੀ ਪ੍ਰੀਖਿਆ ਹੈ, ਉਸ ਦੀ ਬੁੱਧੀ ਦੀ ਪ੍ਰੀਖਿਆ ਹੈ, ਉਸਦੇ ਵਿਵੇਕ ਦੀ ਪ੍ਰੀਖਿਆ ਹੈ ਅਤੇ ਇਸ ਗੱਲ ਦੀ ਪ੍ਰੀਖਿਆ ਹੈ ਕਿ ਉਸਨੂੰ ਜਿਹੜੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ, ਉਸਨੂੰ ਉਹ ਕਿਸ ਤਰ੍ਹਾਂ ਪ੍ਰਯੋਗ ਕਰਦਾ ਹੈ । ਇਸ ਪ੍ਰੀਖਿਆ ਵਿੱਚ ਕੋਈ ਇੱਕ ਢੰਗ ਅਪਨਾਉਣ ਲਈ ਮਨੁੱਖ ਨੂੰ ਮਜਬੂਰ ਨਹੀਂ ਕੀਤਾ ਗਿਆ, ਕਿਉਂਕਿ ਮਜਬੂਰ ਤੇ ਬੇਬਸ ਕਰ ਕੇ ਪ੍ਰੀਖਿਆ ਦਾ ਉਦੇਸ਼ ਹੀ ਸਮਾਪਤ ਹੋ ਜਾਂਦਾ ਹੈ । ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਪ੍ਰੀਖਿਆ ਵਿੱਚ ਪ੍ਰਸ਼ਨ-ਪੱਤਰ ਦੇਣ ਪਿੱਛੋਂ ਜੇਕਰ ਤੁਹਾਨੂੰ ਇੱਕ ਵਿਸ਼ੇਸ਼ ਉੱਤਰ ਦੇਣ ਲਈ ਪਾਬੰਦ ਤੇ ਬੇਬਸ ਕਰ ਦਿੱਤਾ ਜਾਵੇ ਤਾਂ ਅਜਿਹੀ ਪ੍ਰੀਖਿਆ ਤੋਂ ਕੋਈ ਲਾਭ ਨਹੀਂ ਹੋਵੇ ਗਾ । ਤੁਹਾਡੀ ਅਸਲ ਯੋਗਤਾ ਦਾ ਪ੍ਰਦਰਸ਼ਨ ਤਾਂ ਉਸੇ ਸਮੇਂ ਹੋ ਸਕਦਾ ਹੈ ਜਦੋਂ ਕਿ ਤੁਹਾਨੂੰ ਹਰ ਪ੍ਰਕਾਰ ਦਾ ਉੱਤਰ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ । ਜੇਕਰ ਤੁਸਾਂ ਠੀਕ ਉੱਤਰ ਦਿੱਤਾ ਤਾਂ ਸਫਲ ਹੋਵੇਗੇ ਭਵਿੱਖ ਵਿੱਚ ਉੱਨਤੀ ਦਾ ਬੂਹਾ ਤੁਹਾਡੇ ਲਈ ਖੁੱਲ੍ਹ ਜਾਵੇਗਾ । ਜੇਕਰ ਠੀਕ ਉੱਤਰ ਨਾ ਦਿੱਤਾ ਤਾਂ ਅਸਫਲ ਹੋਵੇਗੇ ਤੇ ਆਪਣੀ ਅਯੋਗਤਾ ਨਾਲ ਖ਼ੁਦ ਆਪਣੀ ਉੱਨਤੀ ਦਾ ਦਰਵਾਜ਼ਾ ਬੰਦ ਕਰ ਲਉਗੇ । ਠੀਕ ਇਸੇ ਤਰ੍ਹਾਂ ਅੱਲਾਹ ਨੇ ਵੀ ਆਪਣੀ ਪ੍ਰੀਖਿਆ ਵਿੱਚ ਮਨੁੱਖ ਨੂੰ ਸੁਤੰਤਰ ਰੱਖਿਆ ਹੈ ਤਾਂ ਕਿ ਉਹ ਜਿਹੜਾ ਤਰੀਕਾ ਚਾਹੇ, ਅਪਣਾ ਲਵੇ ।====