ਇਸਲਾਮ ਦਾ ਗਿਆਨ

ਹੁਣ ਇੱਕ ਵਿਅਕਤੀ ਤਾਂ ਉਹ ਹੈ ਕਿ ਜਿਹੜਾ ਖ਼ੁਦ ਆਪਣੀ ਤੇ ਵਿਸ਼ਵ ਦੀ ਪ੍ਰਕਿਰਤੀ ਨੂੰ ਨਹੀਂ ਸਮਝਦਾ, ਆਪਣੇ ਸਿਰਜਣਹਾਰ ਦੀ ਹਸਤੀ ਤੇ ਉਸਦੇ ਗੁਣ ਨੂੰ ਪਛਾਣਨ ਵਿੱਚ ਭੁੱਲ ਕਰਦਾ ਹੈ ਅਤੇ ਅਧਿਕਾਰ ਦੀ ਜਿਹੜੀ ਅਜ਼ਾਦੀ ਉਸਨੂੰ ਦਿੱਤੀ ਗਈ ਹੈ ਉਸ ਤੋਂ ਅਣਉਚਣ ਲਾਭ ਉਠਾ ਕੇ ਅਵਿੱਗਿਆ ਤੇ ਵਿਦਰੋਹ ਦੀ ਨੀਤੀ   ਅਪਣਾਉਂਦਾ ਹੈ । ਇਹ ਵਿਅਕਤੀ ਗਿਆਨ ਬੁੱਧੀ, ਵਿਵੇਕ ਅਤੇ ਕਰਤੱਵ ਪਾਲਣ ਪ੍ਰਖਿਆ ਵਿੱਚ ਅਸਫਲ ਹੋ ਗਿਆ । ਉਸਨੇ ਖ਼ੁਦ ਸਿੱਧ ਕਰ ਦਿੱਤਾ ਕਿ ਉਹ ਹਰ ਪੱਖੋਂ ਹੇਠਲੇ ਦਰਜੇ ਦਾ ਵਿਅਕਤੀ ਹੈ, ਇਸ ਲਈ ਉਸ ਦਾ ਉਹੀ ਅੰਤ ਹੋਣਾ ਚਾਹੀਦਾ ਹੈ ਜਿਹੜਾ ਉਪੱਰ ਬਿਆਨਿਆ ਗਿਆ ਹੈ । ਇਸਦੇ ਮੁਕਾਬਲੇ ਵਿੱਚ ਇੱਕ ਦੂਜਾ ਵਿਅਕਤੀ ਹੈ, ਜਿਹੜਾ ਇਸ ਪ੍ਰੀਖਿਆ ਵਿੱਚ ਸਫਲ ਹੋ ਗਿਆ । ਉਸਨੇ ਗਿਆਨ ਤੇ ਬੁੱਧੀ ਤੋਂ ਸਹੀ ਕੰਮਲੈ ਕੇ ਅੱਲਾਹ ਨੂੰ ਜਾਣਿਆ ਤੇ ਮੰਨਿਆ ਹਾਲਾਂ ਕਿ ਉਸਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ ।ਉਸਨੇ ਭਲਾਈ ਤੇ ਬੁਰਾਈ ਨੂੰ ਪਰਖਣ ਵਿੱਚ ਗ਼ਲਤੀ ਨਹੀਂ ਕੀਤੀ ਅਤੇ ਸੁਤੰਤਰ ਰੂਪ ਵਿੱਚ ਉਸਨੇ ਭਲਾਈ ਨੂੰ ਹੀ ਪਸੰਦ ਕੀਤਾ ਜਦੋਂ ਕਿ ਉਹ ਬੁਰਾਈ ਵੱਲ ਉਲਾਰ ਹੋ ਜਾਣ ਲਈ ਵੀ ਅਜ਼ਾਦ ਸੀ । ਉਸ ਨੇ ਆਪਣੀ ਪ੍ਰਕਿਰਤੀ ਨੂੰ ਸਮਝਿਆ, ਆਪਣੇ ਰੱਬ ਨੂੰ ਪਛਾਣਿਆ ਅਤੇ ਅਵੱਗਿਆ ਲਈ ਅਜ਼ਾਦ ਹੋਣ ਤੇ ਵੀ ਅਲਾੱਹ ਦੇ ਆਗਿਆ ਪਾਲਣ ਦੀ ਨੀਤੀ ਨੂੰ ਹੀ ਅਪਣਾਇਆ । ਇਸ ਵਿਅਕਤੀ ਨੂੰ ਪ੍ਰੀਖਿਆ ਵਿੱਚ ਇਸੇ ਲਈ ਤਾਂ ਸਫਲਤਾ ਮਿਲੀ ਕਿ ਉਸਨੇ ਆਪਣੀ ਅਕਲ ਤੋਂ ਠੀਕ ਕੰਮ ਲਿਆ ਆਪਣਿਆਂ ਅੱਖਾਂ ਨਾਲ ਠੀਕ ਦੇਖਿਆ,ਕੰਨਾਂ ਨਾਲ ਠੀਕ ਸੁਣਿਆ,ਦਿਮਾਗ ਨਾਲ ਠੀਕ ਰਾਇ ਨਿਰਧਾਰਤ ਕੀਤੀ ਅਤੇ ਦਿਲੋਂ ਉਸੇ ਗੱਲ ਦੀ ਪੈਰਵੀ ਕੀਤੀ ਜਿਹੜੀ ਠੀਕ ਸੀ । ਉਸਨੇ ਸਤਿ ਨੂੰ ਪਛਾਣ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਉਹ ਸਤਿ ਨੂੰ ਪਛਾਣਦਾ ਹੈ ਅਤ ਸਤਿ ਅੱਗੇ ਸਿਰ ਝੁਕਾ ਕੇ ਇਹ ਵੀ ਦਿਖਾ ਦਿੱਤਾ ਕਿ ਉਹ ਸਤਿ ਦਾ ਪੁਜਾਰੀ ਹੈ । ਸਪਸ਼ਟ ਹੈ ਕਿ ਜਿਸ ਵਿਅਕਤੀ ਵਿੱਚ ਇਹ ਗੁਣ ਹੋਣ ਉਸ ਨੂੰ ਦੁਨੀਆਂ ਤੇ ਆਖਰਤ ਦੋਨਾਂ ਵਿੱਚ ਸਫਲ ਹੋਣਾ ਹੀ ਚਾਹੀਦਾ ਹੈ ।

Leave a Reply

Your email address will not be published. Required fields are marked *