Category Archives: ਈਸ਼ਵਰ ਦੀ ਪਹਿਚਾਨ

ਇਬਾਦਤ ਤੇ ਉਪਾਸਨਾ ਕੇਵਲ ਰੱਬ ਦੇ ਲਈ

ਫੇਰ ਜਦੋਂ ਗਿਆਨ ਵਿੱਚ ਵਾਧਾ ਹੁੰਦਾ ਹੈ ਤਾਂ ਈਸ਼ਵਰਾਂ ਦੀ ਸੰਖਿਆ ਘੱਟਣ ਲੱਗਦੀ ਹੈ । ਜਿੰਨੇ ਕਲਪਤ ਈਸ਼ਵਰ ਅੱਗਿਆਨੀਆਂ ਨੇ ਘੜ੍ਹ ਰਖਿਆਂ ਹਨ ਉਹਨ੍ਹਾਂ ਵਿੱਚੋਂ ਇੱਕ ਇੱਕ ਬਾਰੇ ਵਿਚਾਰ ਕਰਨ ਨਾਲ ਮਨੁੱਖ ਨੂੰ ਪਤਾ ਚਲਿਆ ਜਾਂਦਾ ਹੈ ਕਿ ਉਹ ਈਸ਼ਵਰ ਨਹੀਂ ਹੈ ।ਸਾਡੇ ਵਾਂਗ ਹੀ ਬੰਦੇ ਹਨ ਸੱਗੋਂ ਸਾਥੋਂ ਵੀ ਵਧੇਰੇ ਮਜਬੂਰ ਹਨ ।ਇਸ ਤਰ੍ਹਾਂ ਉਹ ਉਹਨਾਂ ਨੂੰ ਤਿਆਗਿਆ ਚਲਿਆ ਜਾਂਦਾ ਹੈ ਇੱਥੋਂ ਤੱਕ ਕਿ ਅੰਤ ਵਿੱਚ ਇੱਕ ਈਸ਼ਵਰ ਰਹਿ ਜਾਂਦਾ ਹੈ । ਪਰੰਤੂ ਉਸ ਇੱਕ ਦੇ ਵਾਰੇ ਵੀ ਉਸਦੇ ਵਿਚਾਰਾਂ ਵਿੱਚ ਬਹੁਤ ਅਗਿਆਨ ਬਾਕੀ ਰਹਿ ਜਾਂਦਾ ਹੈ ।ਕੋਈ ਇਹ ਖਿਆਲ ਕਰਦਾ ਹੈ ਕਿ ਈਸ਼ਵਰ ਸਾਡੇ ਵਾਂਗ ਸ਼ਰੀਰ ਧਾਰੀ ਹੈ ਤੇ ਇੱਕ ਥਾਂ ਬੇਠਾ ਪ੍ਰਭੁਤੀ ਚਲਾ ਰਿਹਾ ਹੈ ।ਕੋਈ ਇਹ ਸਮਝ ਦਾ ਹੈ ਕਿ ਈਸ਼ਵਰ ਪਤਨੀ ਤੇ ਬੱਚਿਆਂ ਵਾਲਾ ਹੈ ਅਤੇ ਮਨੁੱਖਾਂ ਵਾਂਗ ਉਸਦੇ ਵੀ ਸੰਤਾਨਾਂ ਦੀ ਪ੍ਰੰਪਰਾ ਹੈ ।ਕੋਈ ਇਹ ਕਲਪਨਾ ਕਰਦਾ ਹੈ ਕਿ ਈਸ਼ਵਰ ਮਨੁੱਖ ਦੇ ਰੂਪ ਵਿੱਚ ਧਰਤੀ ਤੇ ਉਤਰ ਦਾ ਹੈ ।ਕੋਈ ਕਹਿੰਦਾ ਹੈ ਕਿ ਈਸ਼ਵਰ ਇਸ ਦੁਨੀਆਂ ਦੇ ਕਾਰਖਾਨੇ ਨੂੰ ਚਲਾਕੇ ਸ਼ਾੰਤ ਬੇਠ ਗਿਆ ਅਤੇ ਹੁਣ ਕਿਤੇ ਅਰਾਮ ਕਰ ਰਿਆ ਹੈ ।ਕੋਈ ਸਮਝਦਾ ਹੈ ਕਿ ਈਸ਼ਵਰ ਦੇ ਦਰਬਾਰ ਵਿੱਚ ਬੁਜ਼ਰੁਗਾਂ ਤੇ ਰੂਹਾਂ ਦੀ ਸ਼ਿਫ਼ਾਰਸ਼ ਲੇਕੇ ਜਾਣਾ ਜ਼ਰੂਰੀ ਹੈ ਉਹਨਾਂ ਨੂੰ ਵਸੀਲਾ ਤੇ ਸਾਧਨ ਬਨਾਏ ਬਿਨਾਂ ਉੱਥੇ ਕੰਮ ਨਹੀਂ ਚੱਲ ਦਾ ।ਕੋਈ ਆਪਣੀ ਕਲਪਨਾਂ ਵਿੱਚ ਈਸ਼ਵਰਦਾ ਇੱਕ ਰੂਪ ਨਿਸਚਤ ਕਰਦਾ ਹੈ ਅਤੇ ਇਬਾਦਤ ਤੇ ਉਪਾਸਨਾ ਲਈ ਉਸ ਦੇ ਰੂਪ ਨੂੰ ਆਪਣੇ ਸਾਹਮਣੇ ਰੱਖਣਾ ਜਰੂਰੀ ਸਮਝ ਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਭਰਮ ਤੌਹੀਦ(ਇੱਕ ਈਸ਼ਵਰ ਵਾਦ)ਨੂੰ ਆਪਣਾ ਲੇਣ ਪਿੱਛੋਂ ਵੀ ਮਨੁੱਖ ਦੇ ਮਨ ਵਿੱਚ ਬਚੇ ਰਹਿ ਜਾਂਦੇ ਹਨ,ਜਿਹਨਾਂ ਕਾਰਨ ਉਹ ਸ਼੍ਰਿਰਕ ਅਤੇ ਕੁਫ਼ਰ ਵਿੱਚ ਉਲਝ ਜਾਂਦਾ ਹੈ। ਇਹ ਸਾਰਾ ਅਗਿਆ ਦਾ ਸਿੱਟਾ ਹੈ ।

ਸਭ ਤੋਂ ਉੱਪਹ ‘ ਲਾਇਲਾਹ ਇਲੱਲਾਹ’ ਦਾ ਸਥਾਨ ਹੈ ।ਇਹ ਉਹ ਗਿਆਨ ਹੈ ਜਿਹੜਾ ਖ਼ਦ ਅਲਾੱਹ ਨੇ ਹਰ ਜ਼ਮਾਨੇ ਵਿੱਚ ਆਪਣੇ ਨਬੀਆਂ (ਪੈਗੰਬਰਾਂ)ਰਾਂਹੀ ਮਨੁੱਖ ਕੋਲ ਭੇਜਿਆ,ਇਹੋ ਗਿਆਨ ਸਭ ਤੋਂ ਪਹਿਲੇ ਮਨੁੱਖ ਹਜ਼ਰਤ ਆਦਮ ਅ . ਨੂੰ ਦੇਕੇ ਧਰਤੀ ਉੱਤੇ ਉਤਾਰਾ ਗਿਆ ਸੀ । ਇਹੋ ਗਿਆਨ ਹਜ਼ਰਤ ਆਦਮ ਅ .ਪਿੱਛੋਂ ਹਜ਼ਰਤ ਨੂਹ, ਹਜ਼ਰਤ ਇਬਰਾਹੀਮ.ਹਜ਼ਰਤ ਮੁਸਾ ਅਤੇ ਦੂਜੇ ਪੈਗੰਬਰਾਂ ਨੂੰ ਦਿੱਤਾ ਗਿਆ ਸੀ ।ਫੇਰ ਇਹੋ ਗਿਆਨ ਲੇਕੇ ਸਭ ਤੋਂ ਅੰਤ ਵਿੱਚ ਹਜ਼ਰਤ ਮਹੰਮਦ ਸ. ਆਏ ।ਇਹ ਬਿਲਕਲ ਸ਼ੁਧ ਗਿਆਨ ਹੈ ਜਿਸ ਵਿੱਚ ਭੋਰਾ ਵੀ ਅਗਿਨ ਨਹੀਂ ਹੈ । ਉੱਪਰ ਸ਼੍ਰਿਰਕ ਤੇ ਮੂਰਤੀ ਪੂਜਾ ਅਤੇ ਕੁਫ਼ਰ ਦੇ ਜਿੰਨ ਵੀ ਰੂਪ ਲਿਖੇ ਹਨ ਉਹਨਾਂ ਸਭਨਾਂ ਵਿੱਚ ਮਨੁੱਖ ਇਸੇ ਕਰਕੇ ਉਲਝਾ ਹੋਇਆ ਹੈ ਕਿ ਉਸਨੇ ਪੈਗੰਬਰਾਂ ਦੀ ਸਿੱਖਿਆ ਤੋਂ ਮੂੰਹ ਮੋਡ਼ ਕੇ ਆਪਣੀ ਅਨੂਭਾਵ ਸ਼ਕਤੀ ਤੇ ਆਪਣੀ ਬੁੱਧੀ ਉੱਤੇ ਭਰੋਸਾ ਕੀਤਾ ।ਆਓ ਤੁਹਾਨੂੰ ਦੱਸਿਏ ਕਿ ਇਸ਼ ਛੋਟੇ ਜਿਹੇ ਵਾਕ ਵਿੱਚ ਕਿੰਨੀ ਵੱਡੀ ਹਕੀਕਤ ਦਾ ਉੱਲੇਖ ਕੀਤਾ ਗਿਆ ਹੈ ।

ਜੀਵਨ ਭਰਦੀ ਮਿਹਨਤ ਨੂੰ ਪਲ ਭਰ ਵਿੱਚ ਨੱਸ਼ਟ ਕਰਣ ਵਾਲੀ ਚੀਜ਼ਾਂ

ਬਹੁਤ ਸਾਰਿਆਂ ਚੀਜ਼ਾਂ ਹਨ ਜਿਹੜੀਆਂ ਉਸਨੂੰ ਹਾਨੀ ਪਹੁਚਾਂਦਿਆਂ ਹਨ ਉਸਦੀ ਜੀਵਨ ਭਰਦੀ ਮਿਹਨਤ ਨੂੰ ਪਲ ਭਰ ਵਿੱਚ ਨੱਸ਼ਟ ਕਰ ਦਿੰਦੀਆਂ ਹਨ ।ਉਸ ਦਿਆਂ ਸੱਦਰਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੀਆਂ ਹਨ ਤੇ ਉਸਨੂੰ ਬਿਮਾਰ ਕਰ ਦੀਆਂ ਹਨ ਤੇ ਬਰਬਾਦੀ ਵਿੱਚ ਪਾਉਂਣ ਦਿਆਂ ਹਨ,ਉਹ ਉਹਨਾਂ ਨੂੰ ਦੂਰ ਕਰਨਾ ਚਾਉਂਦਾ ਹੈ ਕਦੇ ਉਹ ਦੂਰ ਹੋ ਜਾਂਦਿਆਂ ਹਨ,ਤੇ ਕਦੇ ਦੂਰ ਨਹੀਂ ਹੋਂਦਿਆਂਹਨ ।ਇਸ ਤੋਂ ਉਹ ਜਾਂਣ ਲੇਂਦਾ ਹੈ ਕਿ ਉਹਨਾਂ ਦਾ ਆਉਣਾਂ ਤੇ ਨਾਂ ਆਉਣਾਂ ਉਸ ਦੇ ਬਸ ਵਿੱਚ ਨਹੀਂ ਹੈ ।

ਬਹੁਤ ਸਾਰਿਆਂ ਚੀਜ਼ਾਂ ਹਨ ਜਿਹਨ੍ਹਾਂ ਦੀ ਠਾਠ ਬਾਟ ਨੂੰ ਦੇਖ ਕੇ ਉਹ ਤੰਕਤ ਰਹਿ ਜਾਂਦਾ ਪਹਾੜਾਂ ਨੂੰ ਦੇਖਦਾ ਹੈ ਨਰਿਆਂ ਨੂੰ ਵੇਖਦਾ ਹੈ,ਬੜੇ ਬੜੇ ਭਿਆਨਕ ਤੇ ਹਿੰਸੱਕ ਜਾਂਨਵਰਾਂ ਨੂੰ ਦੇਖਦਾ ਹੈ ਪਾਨੀ ਤੇ ਹੜ੍ਹ ਅਤੇ ਭੁਚਾਲ ਦੇਖਦਾ ਹੈ । ਬਦਲਾਂ ਦੀ ਗਰਜ਼,ਬਦਲਾਂ ਦਿਆਂ ਕਾਲਿਆਂ ਘਟਾਂਵਾਂ, ਬਿਜਲੀ ਦੀ ਕਡ਼ਕ ,ਚਮਕ ਤੇ ਮੁਸਲਾ ਧਾਰ ਮੀਂ ਦੇ ਦ੍ਰਿਸ਼ ਉਸ ਦੇ ਸਾਹਮਣੇ ਆਉਂਦੇ ਹਨ,ਸੂਰਜ ਚੰਨ ਅਤੇ ਤਾਰੇ ਉਸਨੂੰ ਗਤੀ ਸ਼ਿਲ ਦਿਖਾਈ ਦਿੰਦੇ ਹਨ,ਉਹ ਦੇਖਦਾ ਹੈ ਸਾਰਿਆਂ ਚੀਜ਼ਾਂ ਕਿੰਨਿਆਂ ਵੱਡੀਆਂ ਕਿੰਨਿਆਂ ਸ਼ਕਤੀ ਸ਼ਾਲੀ ਕਿੰਨਿਆਂ ਵਿਰਾਠ ਕਿੰਨਿਆਂ ਸ਼ਾਂਨਦਾਰ ਹਨ,ਉਹਨਾਂ ਦੀ ਤੁਲਨਾ ਵਿੱਚ ਕਿੰਨਾ ਨਿਰਬਲ ਤੇ ਤੁਛ ਹੈ ,

ਇਹ ਭਿੰਨ-ਭਿਨ ਦ੍ਰਿਸ਼ ਅਤੇ ਖ਼ੁਦ ਆਪਣੀਆਂ ਮਜਬੂਰੀਆਂ ਦੀਆਂ ਵਿਭਿੰਨ ਸਥਿਤੀਆਂ ਨੂੰ ਦੇਖਕੇ ਉਸ ਦੇ ਮਨ ਵਿੱਚ ਆਪਣੇ ਆਪ ਆਪਣੀ ਬੰਦਗੀ (ਦਾਸਤਾ) ਮੁਥਾਜੀ ਤੇ ਦੁਰਬਲਤਾ ਅਨੁਭਾਵ ਹੁੰਦੀ ਹੈ ।ਜਦੋਂ ਇਹ ਅਨੁਭਵ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਖ਼ੁਦ ਈਸ਼ਵਰ ਦੀ ਕਲਪਨਾ ਵੀ ਉੱਭਰ ਆਉਂਦੀ ਹੈ ।ਉਹ ਉਹਨਾਂ ਹੱਥਾਂ ਦਾ ਖਿਆਲ ਕਰਦਾ ਹੈ ਜਿਹੜੇ ਇੰਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹਨ। ਉਹਨਾਂ ਦੀ ਵਡਿਆਈ ਦਾ ਅਹਿਸਾਸ ਉਸ ਨੂੰ ਬੇਬਸ ਕਰਦਾ ਹੈ ਕਿ ਉਹ ਉਹਨਾਂ ਦੀ ਇਬਾਦਤ ਵਿੱਚ ਸਿਰ ਝੁਕਾ ਦੇਵੇ । ਉਹਨਾਂ ਦੀ ਸ਼ਕਤੀ ਦਾ ਅਹਿਸਾਸ ਉਸਨੂੰ ਬੇਬਸ ਕਰਦਾ ਹੈ ਕਿ ਉਹ ਉਹਨਾਂ ਅੱਗੇ ਆਪਣੀ ਵਿਚਾਰਗੀ ਪੇਸ਼ ਕਰੇ ।ਉਸ ਨੂੰ ਲਾਭ ਪਹੁੰਚਾਉਣ ਵਾਲੀਆਂ ਸ਼ਕਤੀਆਂ ਦਾ ਅਹਿਸਾਸ ਉਸਨੂੰ ਮਜਬੂਰ ਕਰਦਾ ਹੈ ਕਿ ਉਹ ਉਹਨਾਂ ਅੱਗੇ ਪ੍ਰੇਸ਼ਾਨੀ ਦੂਰ ਕਰਨ ਲਈ ਹੱਥ ਅੱਡੇ ਅਤੇ ਉਹਨਾਂ ਹਾਨੀ ਪਹੁੰਚਾਉਣ ਵਾਲੀਆਂ ਸ਼ਕਤੀਆਂ ਦਾ ਅਹਿਸਾਸ ਉਸਨੂੰ ਮਜਬੂਰ ਕਰਦਾ ਹੈ ਕਿ ਉਹ ਉਹਨਾਂ ਤੋਂ ਡਰੇ ਅਤੇ ਉਹਨਾਂ ਦੇ ਪ੍ਰਕੋਪ ਤੋਂ ਬਚੇ ।

ਅਗਿਆਨ ਦੀ ਨਿਊਨਤਾ ਅਵਸਥਾ ਵਿੱਚ ਮਨੁੱਖ ਇਹ ਸਮਝਦਾ ਹੈ ਕਿ ਜਿਹੜੀਆਂ ਚੀਜ਼ਾਂ ਉਸ ਨੂੰ ਮਰਤਬੇ ਤੇ ਸ਼ਕਤੀ ਵਾਲਿਆਂ ਵਿਖਾਈ ਦਿੰਦੀਆਂ ਹਨ ਜਾਂ ਕਿਸੇ ਤਰ੍ਹਾਂ ਲਾਭ ਤੇ ਹਾਣ ਪਹੁੰਚਾਉਂਦੀਆਂ ਹੋਈਆਂ ਭਾਸਦੀਆਂ ਹਨ,ਇਹੋ ਖ਼ੁਦਾ ਹਨ।ਇਸੇ ਕਾਰਨ ਉਹ ਜਾਨਵਰਾਂ,ਨਦੀਆਂ ਅਤੇ ਪਹਾੜਾਂ ਨੂੰ ਪੂਜਦਾ ਹੈ ।ਪ੍ਰਿਥਵੀ ਦੀ ਪੂਜਾ ਕਰਦਾ ਹੈ । ਅੱਗ,ਵਰਖਾ,ਹਵਾ,ਚੰਨ ਅਤੇ ਸੂਰਜ ਦੀ ਪੂਜਾ ਕਰਨ ਲਗਦਾ ਹੈ ।

ਪੈਗ਼ੰਬਰਾਂ ਨਾਲ ਵੀ ਮਨੁੱਖਾਂ ਨੇ ਵਿਚਿੱਤਰ ਵਿਵਹਾਰ ਕੀਤਾ

ਪੈਗ਼ੰਬਰਾਂ ਨਾਲ ਵੀ ਮਨੁੱਖਾਂ ਨੇ ਵਿਚਿੱਤਰ ਵਿਵਹਾਰ ਕੀਤਾ ।ਪਹਿਲਾਂ ਤਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ,ਉਹਨਾਂ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ, ਕਿਸੇ ਨੂੰ ਦੇਸ਼ ਨਿਕਾਲਾ ਦਿੱਤਾ ਗਿਆ,ਕਿਸੇ ਨੂੰ ਕਤਲ ਕੀਤਾ ਗਿਆ,ਕਿਸੇ ਨੂੰ ਜੀਵਨ ਭਰ ਦੀ ਸਿੱਖਿਆ ਤੇ ਉਪਦੇਸ਼ ਪਿੱਛੋਂ ਬੜੀ ਮੁਸ਼ਕਲ ਨਾਲ ਦਸ-ਪੰਜ ਪੈਰੋਕਾਰ ਪ੍ਰਾਪਤ ਹੋ ਸਕੇ ।ਪਰੰਤ ਅੱਲਾਹ ਦੇ ਇਹ ਚੁਣੇ ਹੋਵੇ ਬੰਦੇ ਲਗਾਤਾਰ ਆਪਣਾ ਕੰਮ ਕਰਦੇ ਰਹੇ ਇੱਥੋਂ ਤੱਕ ਕਿ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਪਿਆ ਅਤੇ ਵੱਡੀਆਂ-ਵੱਡੀਆਂ ਜਾਤੀਆਂ ਉਹਨਾਂ ਦੇ ਸਿਧਤਾਂ ਤੇ ਕਾਨੂੰਨਾਂ ਦਾ ਪਾਲਣ ਕਰਨ ਵਾਲੀਆਂ ਬਣ ਗਈਆਂ ।ਇਸ ਪਿੱਛੋਂ ਗੁਮਰਾਹੀ ਨੇ ਦੁਸਰਾ ਰੂਪ ਧਾਰਨ ਕੀਤਾ ।ਪੈਗ਼ੰਬਰਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਪਿੱਛੋਂ ਉਹਨਾਂ ਦੀਆਂ ਉੱਮਤਾਂ ਨੇ ਉਹਨਾਂ ਦੀਆਂ ਸਿੱਖਿਵਾਂ ਨੂੰ ਬਦਲ ਦਿੱਤਾ ।ਉਹਨਾਂ ਦੇ ਗ੍ਰੰਥਾਂ ਵਿੱਚ ਆਪਣੇ ਵੱਲੋਂ ਹਰ ਪ੍ਰਕਾਰ ਦੇ ਵਿਚਾਰ ਸ਼ਾਮਲ ਕਰ ਦਿੱਤੇ ।ਪੂਜਾ ਤੇ ਉਪਾਸਨਾਂ ਦਿਆਂ ਨਵੀਆਂ –ਨਵੀਆਂ ਵਿਧੀਆਂ ਅਪਣਾ ਲਈਆਂ । ਕਈਆਂ ਨੇ ਪੈਗ਼ੰਬਰਾਂ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ ।ਕਿਸੇ ਨੇ ਆਪਣੇ ਪੈਗ਼ੰਬਰਾਂ ਨੂੰ ਰੱਬ ਦਾ ਅਵਤਾਰ ਮੰਨ ਲਿਆ (ਅਰਥਾਤ ਰੱਬ ਆਪ ਮਨੁੱਖ ਦੇ ਰੂਪ ਵਿੱਚ ਉੱਤਰ ਆਇਆ ਸੀ) ।ਕਿਸੇ ਨੇ ਆਪਣੇ ਪੈਗ਼ੰਬਰਾਂ ਨੂੰ ਰੱਬ ਦਾ ਪੁੱਤਰ ਕਿਹਾ । ।ਕਿਸੇ ਨੇ ਆਪਣੇ ਪੈਗ਼ੰਬਰ ਨੂੰ ਰੱਬੀ ਪ੍ਰਭੂਤਾ ਵਿੱਚ ਭਾਗੀਦਾਰ ਬਣਾ ਲਿਆ ।ਭਾਵ ਇਹ ਕਿ ਮਨੁੱਖ ਨੇ ਅਦਭੁਤ ਅਤਿਆਚਾਰ ਦੀ ਨੀਤੀ ਅਪਣਾਈ ਕਿ ਜਿਨ੍ਹਾਂ ਪੈਗ਼ੰਬਰਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ । ਮਨੁੱਖ ਨੇ ਖ਼ੁਦ ਉਹਨਾਂ ਦੀਆਂ ਹੀ ਮੂਰਤੀਆਂ ਬਣਾ ਲਈਆਂ।ਫੇਰ ਜਿਹੜਾ ਧਰਮ ਵਿਧਾਨ(ਸ਼ਰੀਅਤ) ਇਹ ਪੈਗ਼ੰਬਰ ਆਪਣੀਆਂ ਉੱਮਤਾਂ ਨੂੰ ਦੇ ਗਏ ਸਨ ਉਹਨਾਂ ਨੂੰ ਵੀ ਤਰ੍ਹਾਂ-ਤਰ੍ਹਾਂ ਨਾਲ ਵਿਗਾੜਿਆ ਗਿਆ।ਉਹਨਾਂ ਵਿੱਚ ਹਰ ਤਰ੍ਹਾਂ ਦੀਆਂ ਅਗਿਆਨਪੂਰਨ ਰਸਮਾਂ ਮਿਲਾ ਦਿੱਤੀਆਂ ਗਇਆਂ । ਕਹਾਣੀਆਂ ਤੇ ਝੂਠੀਆਂ ਕਹਾਵਤਾਂ ਜੋਡ਼ ਦਿੱਤੀਆਂ ਗਈਆਂ। ਮਨੁੱਖ ਦੇ ਬਣਾਏ ਕਾਨੂੰਨਾਂ ਨੂੰ ਉਹਨਾਂ ਵਿੱਚ ਰਲ-ਗਡ ਕਰ ਦਿੱਤਾ ਗਿਆ । ਇੱਥੋਂ ਤੱਕ ਕਿ ਕੁੱਝ ਸਦੀਆਂ ਪਿੱਛੋਂ ਇਹ ਗਿਆਤ ਕਰਨ ਦਾ ਕੋਈ ਸਾਧਨ ਹੀ ਨਾ ਬਚਿਆ ਕਿ ਪੈਗ਼ੰਬਰ ਦੀ ਅਸਲ ਸਿੱਖਿਆ ਤੇ ਵਾਸਤਵਿਕ ਧਰਮ-ਸ਼ਾਸਤਰ ਕੀ ਸੀ ਅਤੇ ਬਾਅਦ ਦੇ ਲੋਕਾਂ ਨੇ ਇਸ ਵਿੱਚ ਕੀ-ਕੀ ਜੋਡ਼ ਦਿੱਤਾ ਹੈ ।ਖ਼ੁਦ ਪੈਗ਼ੰਬਰਾਂ ਦੇ ਜੀਵਨ ਬਿਰਤਾਂਤ ਵੀ ਪੁਰਾਤਨ ਰਥਾਵਾਂ ਵਿੱਚ ਇੰਜ ਗੁੰਮ ਹੋ ਗਏ ਕਿ ਉਹਨਾਂ ਬਾਰੇ ਕੋਈ ਚੀਜ਼ ਵੀ ਵਿਸ਼ਵਾਸ ਯੋਗ ਨਹੀਂ ਰਹੀ ਪਰੰਤੂ ਫੇਰ ਵੀ ਪੈਗ਼ੰਬਰਾਂ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਅਜਾਈਂ ਨਹੀਂ ਗਈਆਂ ।ਸਾਰੀਆਂ ਮਿਲਾਵਟਾਂ ਦੇ ਹੁੰਦੇ ਹੋਏ ਵੀ ਕੁੱਝ ਨਾ ਕੁਝ ਅਸਲ ਸਚਾਈ ਹਰੇਕ ਜਾਤੀ ਵਿੱਚ ਬਚੀ ਰਹਿ ਗਈ ।ਰੱਬ ਤੇ ਵਿਸ਼ਵਾਸ ਅਤੇ ਆਖ਼ਰਤ ਦੇ ਜੀਵਨ ਸਬੰਧੀ ਵਚਾਰ ਕਿਸੇ ਨਾਂ ਕਿਸੇ ਰੂਪ ਵਿੱਚ ਸਾਰੀਆਂ ਜਾਤੀਆਂ ਦੇ ਪੈਗ਼ੰਬਰਾਂ ਨੇ ਅਲੱਗ-ਅੱਲਗ ਇੱਕ-ਇੱਕ ਜਾਤੀ ਨੂੰ ਇਸ ਹੱਦ ਤੱਕ ਤਿਆਰ ਕਰ ਦਿੱਤਾ ਕਿ ਸੰਸਾਰ ਵਿੱਚ ਇੱਕ ਅਜਿਹੇ ਧਰਮ ਦੀ ਸਿੱਖਿਆ ਦਾ ਪਰਸਾਰ ਕੀਤਾ ਜਾ ਸਕੇ ਜਿਹੜਾ ਬਿਨਾਂ ਕਿਸੇ ਭੈਦ-ਭਾਵ ਦੇ ਸਮੁੱਚੀ ਮਨੁੱਖਾ ਜਾਤੀ ਦਾ ਧਰਮ ਹੋਵੇ।

ਸਾਰੇ ਮਨੁੱਖ ਇੱਕ ਮਾਤਾ ਪਿਤਾ ਹਜ਼ਰਤ ਆਦਮ(ਅ)ਦੀ ਸੰਤਾਨ

ਹਜ਼ਰਤ ਆਦਮ(ਅ)ਦੀ ਸੰਤਾਨ ਵਿੱਚ ਜਿਹੜੇ ਚੰਗੇ ਲੋਕ ਸਨ ।ਉਹ ਆਪਣੇ ਬਾਪ ਦੇ ਦਰਸਾਏ ਹੋਏ ਸਿੱਧੇ ਮਾਰਗ ‘ਤੇ ਚਲਦੇ ਰਹੇ ਪਰੰਤੂ ਜਿਹੜੇ ਭੈੜੇ ਲੋਕ ਸਨ,ਉਹਨਾਂ ਨੇ ਉਸ ਮਾਰਗ ਨੂੰ ਤਿਆਗ ਦਿੱਤਾ ।ਹੌਲੀ-ਹੌਲੀ ਉਹਨਾਂ ਵਿੱਚ ਹਰ ਤਰ੍ਹਾਂ ਦੀਆਂ ਬੁਰਾਈਆਂ ਪੈਦਾ ਹੋ ਗਈਆਂ,ਕਿਸੇ ਨੇ ਚੰਦ ਤਾਰਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ।ਕਿਸੇ ਨੇ ਰੁੱਖਾਂ, ਪਸ਼ੂਆਂ ਤੇ ਨਦੀਆਂ ਦੀ ਪੂਜਾ ਸ਼ਰੂ ਕਰ ਦਿੱਤੀ । ਕਿਸੇ ਨੇ ਇਹ ਭਰਮ ਪਾਲ ਲਿਆ ਕਿ ਹਵਾ,ਪਾਣੀ,ਅੱਗ,ਰੋਗ ਤੇ ਤੰਦਰੁਸਤੀ ਅਤੇ ਕੁਦਰਤ ਦੀਆਂ ਦੂਜੀਆਂ ਨਿਆਮਤਾਂ ਤੇ ਸ਼ਕਤੀਆਂ ਦੇ ਖ਼ੁਦਾ ਅੱਲਗ-ਅੱਲਗ ਹਨ ।ਹਰ ਇੱਕ ਦੀ ਉਪਾਸਨਾ ਕਰਨੀ ਚਾਹੀਦਿ ਹੈ ਤਾਂ ਕਿ ਸਾਰੇ ਸਾਥੋਂ ਖ਼ੁਸ਼ ਹੋ ਕੇ ਦਿਆਲੂ ਹੋ ਜਾਣ। ਇਸ ਪ੍ਰਕਾਰ ਆਗਿਆਨ ਕਾਰਨ “ਸ਼ਿਰਕ”(ਬਹੁਦੇਵਵਾਦ)ਅਤੇ ਮੂਰਤੀ ਪੂਜਾ ਦੇ ਹੋਰ ਬਹੁਤ ਸਾਰੇ ਰੂਪ ਨਿੱਕਲ ਆਏ ।ਜਿਨ੍ਹਾਂ ਨਾਲ ਅਨੇਕ ਧਰਮ ਪੈਦਾ ਹੋ ਗਏ ।ਇਹ ਉਹ ਸਮਾਂ ਸੀ ਜਦੋਂ ਹਜ਼ਰਤ ਆਦਮ(ਅ.)ਦੀ ਨਸਲ ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਫੈਲ ਚੁੱਕੀ ਸੀ ।ਵੱਖ-ਵੱਖ ਜਾਤੀਆਂ ਬਣ ਗਈਆਂ ਸਨ। ਹਰੇਕ ਜਾਤੀ ਨੇ ਆਪਣਾ ਇੱਕ ਨਵਾਂ ਧਰਮ ਬਣਾ ਲਿਆ ਸੀ ਅਤੇ ਹਰੇਕ ਦੀਆਂ ਰਸਮਾਂ ਅਲੱਗ ਸਨ । ਰੱਬ ਨੂੰ ਭੁੱਲ ਜਾਣਦੇ ਨਾਲ-ਨਾਲ ਲੋਕ ਉਸ ਕਾਨੂਨ ਨੂੰ ਵੀ ਭੁੱਲ ਗਏ ਸਨ ।ਜਿਹੜਾ ਹਜ਼ਰਤ ਆਦਮ(ਅ.)ਨੇ ਆਪਣੀ ਸੰਤਾਨ ਨੂੰ ਸਿਖਾਇਆ ਸੀ। ਲੋਕਾਂ ਨੇ ਆਪਣੀਆਂ ਤੁੱਛ ਇਛਾਵਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਸੀ ।ਹਰ ਪ੍ਰਕਾਰ ਦੇ ਰੀਤੀ ਰਿਵਾਜਾਂ ਨੇ ਜਨਮ ਲਿਆ ।ਹਰ ਤਰ੍ਹਾਂ ਦੇ ਆਗਿਆਨਪੂਰਨ ਵਿਚਾਰ ਫੈਲੇ ।ਭਲੇ ਤੇ ਬੁਰੇ ਨੂੰ ਪਛਾਣਨ ਵਿੱਚ ਗ਼ਲਤੀਆਂ ਕੀਤੀਆਂ ਗਈਆਂ । ਬਹੁਤ ਸਾਰੀਆਂ ਭੈੜੀਆਂ ਚੀਜ਼ਾਂ ਨੂੰ ਚੰਗਾ ਸਮਝ ਲਿਆ ਗਿਆ ਅਤੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਬੁਰਾ ਬਣਾ ਦਿੱਤਾ ਗਿਆ ।

ਪੈਗ਼ੰਬਰ ਅੱਲਾਹ ਵੱਲੋਂ ਭੇਜਿਆ ਹੋਇਆ ਹੁੰਦਾ ਹੈ

ਸਭ ਤੋਂ ਬੜੀ ਗੱਲ ਇਹ ਹੈ ਕਿ ਪੈਗ਼ੰਬਰ ਅੱਲਾਹ ਵੱਲੋਂ ਭੇਜਿਆ ਹੋਇਆ ਹੁੰਦਾ ਹੈ ।ਅੱਲਾਹ ਦਾ ਹੀ ਇਹ ਹੁਕਮ ਹੈ ਕਿ ਉਸ ਉੱਤੇ ‘ਈਮਾਨ’ ਲਿਆਓ ਤੇ ਉਸ ਦੀ ਆਗਿਆ ਦਾ ਪਾਲਣ ਕਰੋ । ਹੁਣ ਜੇਕਰ ਕੋਈ ਪੈਗ਼ੰਬਰ ਉੱਤੇ ਈਮਾਨ ਨਹੀਂ ਲਿਆਉਂਦਾ ਉਹ ਅੱਲਾਹ ਦੇ ਵਿਰੁੱਧ ਬਗ਼ਾਵਤ ਕਰਦਾ ਹੈ ।ਧਿਆਨ ਦੇਓ ਤਸੀਂ ਜਿਸ ਰਾਜ ਦੀ ਪਰਜਾ ਹੋ ਉਸ ਵੱਲੋਂ ਜਿਹੜਾ ਅਧਿਕਾਰੀ ਵੀ ਨਿਯੁਕਤ ਹੋਵੇਗਾ ਤੁਹਾਨੁ ਉਸਦੇ ਆਦੇਸ਼ਾਂ ਦਾ ਪਾਲਣ ਕਰਨਾ ਪਵੇਗਾ ।ਜੇਕਰ ਤੁਸੀਂ ਉਸ ਨੂੰ ਅਧਿਕਾਰੀ ਮੰਨਣ ਤੋਂ ਇਨਕਾਰ ਕਰੋਗੇ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਤਸਾਂ ਖ਼ੁਦ ਰਾਜ ਦੇ ਦੇ ਵਿਰੁੱਧ ਬਗ਼ਾਵਤ ਕੀਤੀ ਹੈ ।ਰਾਜ ਨੂੰ ਮੰਨਣਾ ਤੇ ਉਸ ਦੁਆਰਾ ਨਿਯੁੱਕਤ ਅਧਿਕਾਰੀ ਨੂੰ ਨਾ ਮੰਨਣਾ ਦੋਵੇਂ ਵਿਲਕੁਲ ਪਰਸਪਰ ਵਿਰੋਧੀ ਗੱਲਾਂ ਹਨ । ਅਜਿਹੀ ਹੀ ਮਿਸਾਲ ਅੱਲਾਹ ਤੇ ਉਹਦੇ ਭੇਜੇ ਹੋਵੇ ਪੈਗ਼ੰਬਰ ਦੀ ਹੈ ।ਅੱਲਾਹ ਸਾਰੇ ਮਨੁੱਖਾਂ ਦਾ ਅਸਲ ਬਾਦਸ਼ਾਹ ਹੈ। ਜਿਸ ਵਿਅਕਤੀ ਨੂੰ ਉਸਨੇ ਮਨੁੱਖ ਦੇ ਮਾਰਗ ਦਰਸ਼ਨ ਲਈ ਭੇਜਿਆ ਹੋਵੇ, ਜਿਸ ਦੇ ਆਗਿਆ ਪਾਲਣ ਦਾ ਹੁਕਮ ਦਿੱਤਾ ਹੋਵੇ,ਹਰ ਵਿਅਕਤੀ ਦਾ ਕਰਤੱਵ ਹੈ ਕਿ ਉਹ ਉਸਨੂੰ ਪੈਗ਼ੰਬਰ ਮੰਨੇ ਅਤੇ ਦੂਜਿਆਂ ਚੀਜ਼ਾਂ ਦਾ ਅਨੁਸਰਨ ਛੱਡਕੇ ਕੇਵਲ ਉਸਦੀ ਪੈਰਵੀ ਕਰੇ ।ਉਸ ਤੋਂ ਮੰਹ ਮੌਡ਼ਨ ਵਾਲਾ ਹਰ ਅਵਸਥਾ ਵਿੱਚ ‘ਕਾਫ਼ਰ’ ਹੈ ਭਾਵੇਂ ਉਹ ਅੱਲਾਹ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ ।

ਉਸ ਦੇਣ ਵਾਲੇ ਦੀ ਇੱਛਾ ਕੀ ਹੈ?

। ਪਰੰਤੂ ਕੋਈ ਇਹ ਦੱਸਣ ਵਾਲਾ ਵੀ ਤਾਂ ਹੋਣਾ ਚਾਹੀਦਾ ਹੈ ਕਿ ਮਨੁੱਖ ਖ਼ੁਦ ਕਿਸ ਦੇ ਲਈ ਹੈ ? ਮਨੁੱਖ ਨੂੰ ਦੁਨੀਆਂ ਵਿੱਚ ਇਹ ਸਾਰੀ ਸਮਾਗਰੀ ਕਿਸਨੇ ਦਿੱਤੀ ਹੈ?albakara4 ਤਾਂ ਕਿ ਮਨੁੱਖ ਉਸਦੇ ਅਨੁਸਾਰ ਸੰਸਾਰ ਵਿੱਚ ਜੀਵਨ ਬਤੀਤ ਕਰਕੇ ਨਿਸ਼ਚਿਤ ਤੇ ਸਦੀਵੀ ਸਫਲਤਾ ਪ੍ਰਾਪਤ ਕਰੇ । ਇਹ ਮਨੁੱਖ ਦੀ ਅਸਲੀ ਤੇ ਸਭ ਤੋਂ ਵੱਢੀ ਜ਼ਰੂਰਤ ਹੈ ਅਤੇ ਬੁੱਧੀ ਇਹ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹੈ ਕਿ ਜਿਸ ਅਲਾੱਹ ਨੇ ਸਾਡੀਆਂ ਛੋਟੀਆਂ ਤੋਂ ਛੋਟੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਪ੍ਰਬੰਦ ਕੀਤਾ ਹੈ, ਉਸਨੇ ਅਜਿਹੀ ਮਹੱਤਵਪੂਰਨ ਜ਼ਰੂਰਤ ਦੀ ਪੂਰਤੀ ਵਿੱਚ ਅਸਾਵਧਾਨੀ ਤੋਂ ਕੰਮ ਲਿਆ ਹੋਵੇਗਾ ।ਨਹੀਂ, ਅਜਿਹਾ ਬਿਲਕੁਲ ਨਹੀਂ ਹੈ । ਅਲਾੱਹ ਨੇ ਜਿਸ ਤਰ੍ਹਾਂ ਇੱਕ-ਇੱਕ ਵਿਦਿਆ ਤੇ ਇੱਕ-ਇੱਕ ਕਲਾ ਦੀ ਵਿਸ਼ੇਸ਼ ਯੋਗਤਾ ਰੱਖਣ ਵਾਲੇ ਵਿਅਕਤੀ ਪੈਦੇ ਕੀਤੇ ਹਨ, ਉਸੇ ਤਰ੍ਹਾਂ ਅਜਿਹੇ ਵਿਅਕਤੀ ਵੀ ਪੈਦੇ ਕੀਤੇ ਹਨ,ਜਿਨ੍ਹਾਂ ਵਿੱਚ ਖ਼ੁਦ ਅਲਾੱਹ ਨੂੰ ਪਛਾਣਨ ਦੀ ਉੱਤਮ ਯੋਗਤਾ ਸੀ।ਉਸਨੇ ਉਹਨਾਂ ਨੂੰ ਧਰਮ,ਨੈਤਿਕਤਾ, ਆਚਾਰ ਸ਼ਾਸਤਰ(ਸ਼ਰੀਅਤ) ਦਾ ਗਿਆਨ ਆਪਣੇ ਕੋਲੋਂ ਦਿੱਤਾ ਅਤੇ ਉਹਨਾਂ ਨੂੰ ਇਸ ਸੇਵਾ-ਕਾਰਜ ‘ਤ ਨਿਯੁਕਤ ਕੀਤਾ ਕਿ ਦੂਜੇ ਲੋਕਾਂ ਨੂੰ ਇਨਾਂ ਚੀਜ਼ਾਂ ਦੀ ਸਿੱਖਿਆ ਦੇਣ । ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਸਾਡੀ ਭਾਸ਼ਾ ਵਿੱਚ ਨਬੀ, ਰਸੂਲ ਜਾਂ ਪੈਗ਼ੰਬਰ ਕਿਹਾ ਜਾਂਦਾ ਹੈ

ਗ਼ਰੀਬ,ਕਾਲੇ –ਗੋਰੇ ਵਿਚਕਾਰ ਕੋਈ ਅੰਤਰ ਨਹੀਂ

IMG_1738

ਰੱਬ ਸੱਚਾ ਆਪਣੇ ਪਵਿੱਤਰ ਕਲਾਮ ਕੁਰਆਨ ਮਜੀਦ ਵਿੱਚ ਆਖਦਾ ਹੈ, ਜੋ ਕੀ ਉਸ ਰੱਬ ਨੇ ਆਪਣੇ ਆਖ਼ਰੀ ਨਬੀ ਹਜ਼ਰਤ ਮੁਹੰਮਦ (ਸਲੱਲਾਹੁ ਅਲੈਹਿਵਸਲੱਮ) ‘ਤ ਆਪਣੇ ਫਰਿਸ਼ਤੇ ਰਾਹੀਂ ਭੇਜਿਆ ਅਤੇ ਨਾਲ ਹਾ ਹੁਕਮ ਦਿੱਤਾ ਸੀ ਕਿ ਆਮ ਲੋਕਾਂ ਤੱਕ ਇਹ ਸੁਨੇਹਾ ਨਾ ਕੇਵਲ ਪਹੁੰਚਾ ਦਿੱਤਾ ਜਾਵੇ, ਸਗੋਂ ਇਸ ਅਨੁਸਾਰ ਜਿੰਦਗੀ ਵੀ ਬਤੀਤ ਕਰਕੇ ਵਿਖਾਓ ।ਫਲਾਂ ਕੰਮ ਕਰੋ ਅਤੇ ।ਫਲਾਂ ਕੰਮ ਨਾ ਕਰੋ, ਇਸ ਕੰਮ ਵਿੱਚ ਮੇਰੀ ਖ਼ੁਸ਼ੀ ਹੈ ਅਤੇ ਇਸ ਕੰਮ ਵਿੱਚ ਮੇਰੀ ਨਰਾਜ਼ਗੀ ਹੈ। ਲੋਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਹਾਡੀ ਜ਼ਿੰਦਗੀ ਸਿਰਫ਼ ਇਹੋ ਜ਼ਿੰਦਗੀ ਨਹੀਂ ਹੈ ਸਗੋਂ ਮਰਨ ਤੋਂ ਬਾਅਦ ਤੁਹਾਨੂੰ ਫੇਰ ਪੈਦਾ ਕੀਤਾ ਜਾਵੇਗਾ ।ਉਸ ਦਿਨ ਤੁਹਾਨੂੰ ਆਪਣੇ ਕਰਮਾਂ ਅਨੁਸਾਰ ਬਦਲਾ ਵੀ ਦਿੱਤਾ ਜਾਵੇਗਾ । ਇਹ ਨਬੀ (ਸ.)ਜਿਹੜੇ ਕਿ ਰੱਬ ਵੱਲੋਂ ਭੇਜੇ ਗਏ ਸਨ ਉਹ ਕੋਈ ਇੱਕ ਕੌਮ ਜਾਂ ਬਰਾਦਰੀ ਲਈ ਨਹੀਂ ਭੇਜੇ ਗਏ ਸੀ ਸਗੋਂ ਉਹ ਪੂਰੀ ਸਰਿਸ਼ਟੀ ਦੇ ਨਬੀ ਸਨ ਉਹਨਾਂ ਦਾ ਸੱਦਾ ਤੇ ਦਾਅਵਤ ਆਮ ਸੀ । ਵੱਡੇ-ਛੋਟੇ, ਅਮੀਰ-ਗ਼ਰੀਬ,ਕਾਲੇ –ਗੋਰੇ ਵਿਚਕਾਰ ਕੋਈ ਅੰਤਰ ਨਹੀਂ ਸੀ ।ਖ਼ੁਦ ਮੁਹੰਮਦ (ਸ.)ਦਾ ਇਹ ਕਹਿਣਾ ਹੈ:

ਮੈਂ ਤੁਹਾਡੇ ਸਾਰਿਆਂ ਵੱਲ ਰੱਬ ਦਾ ਭੇਜਿਆ ਹੋਇਆ ਆਖ਼ਰੀ ਅਤੇ ਸੱਚਾ ਨਬੀ ਹਾਂ, ਮੈਂ ਰੱਬ ਦਾ ਸੱਦਾ ਸਾਰੇ ਲੋਕਾਂ ਤੱਕ ਪਹੁੰਚਾਉਣਾ ਹੈ ।

 

ਮਨੁੱਖਾਂ ਨੂੰ ਰੱਬ ਦਾ ਦੁਨਿਆ ਵਿੱਚ ਭੇਜਣ ਦਾ ਮੰਤਵ

IMG_4125 IMG_1738 IMG_4126 IMG-20130821-WA0009 IMG_4127

ਰੱਬ ਆਪਣੇ ਪਵਿੱਤਰ ਕਲਾਮ ਵਿੱਚ ਆਖਦਾ ਹੈ ਕਿ-:

 

ਕੀ ਮਨੁੱਖ ਉੱਤੇ ਜ਼ਮਾਨੇ ਵਿੱਚ ਇੱਕ ਸਮਾਂ ਅਜਿਹਾ ਨਹੀਂ ਆਇਆ ਜਦ ਉਸ ਦੀ ਕੋਈ ਪਹਿਚਾਣ ਹੀ ਨਹੀਂ ਸੀ । (1)ਅਸਾਂ ਹੀ ਮਨੁੱਖ ਨੂੰ ਮਿਲੇ ਜੁਲੇ ਵੀਰਜ ਤੋਂ ਇਮਤਿਹਾਨ ਲਈ ਪੈਦਾ ਕੀਤਾ ਉਸ ਨੂੰ ਵੇਖਣ ਵਾਲਾ ਅਤੇ ਸੋਚਣ ਸਮਝਣ ਵਾਲਾ ਬਣਾਇਆ (2) ਅਸੀਂ ਉਸ ਨੂੰ ਰਾਹ ਦਿਖਾਈ ਹੁਣ ਭਾਵੇਂ ਉਹ ਸ਼ੁਕਰ ਕਰਨ ਵਾਲਾ ਬਣੇ ਅਤੇ ਭਾਵੇਂ ਨਾਸ਼ੁਕਰਾ ਬਣੇ (3)

 

                                      (ਸੂਰਤ ਦਹਰ ਆਇਤ 1-3)

 

ਪਵਿੱਤਰ ਕੁਰਆਨ ਦੀ ਇਸ ਆਇਤ ਵਿੱਚ ਪਹਿਲਾਂ ਤਾਂ ਰੱਬ ਨੇ ਇੱਕ ਮਨੁੱਖ ਦੀ ਹੈਸੀਅਤ ਦੱਸੀ ਹੈ । ਜਦੋਂ ਉਹ ਆਪਣੀ ਮਾਂ ਦੀ ਕੁੱਖ ਵਿੱਚ ਸੀ । ਉਸ ਦੀ ਸੰਸਾਰ ਵਿੱਚ ਕੋਈ ਚਰਚਾ ਨਹੀਂ ਸੀ । ਕੋਲ ਕੋਈ ਤਾਕਤ ‘ਤ ਸਮਝ ਨਹੀ ਸੀ । ਰੱਬ ਨੇ ਹੀ ਉਸ ਨੂੰ ਮਾਂ ਤੇ ਪਿਓ ਦੋਵਾਂ ਦੇ ਮਿਲੇ ਜੁਲੇ ਵੀਰਜ ਤੋਂ ਪੈਦਾ ਕੀਤਾ ਹੈ । ਦੂਜੀ ਗੱਲ ਇਹ ਦੱਸੀ ਗਈ ਹੈ ਕਿ ਰੱਬ ਸੱਚੇ ਨੇ ਹੀ ਉਸ ਨੂੰ ਸੁਨਣ ਤੇ ਸੋਚਣ ਸਮਝਣ ਦੀ ਤਾਕਤ ਦਿੱਤੀ ਹੈ । ਉਸ ਨੂੰ ਠੀਕ ਤੇ ਗਲਤ ਰਾਹ ਦੱਸੀ । ਠੀਕ ਅਤੇ ਗ਼ਲਤ ਰਾਹ ਦੱਸਣ ਤੋਂ ਕੀ ਭਾਵ ਹੈ ?ਭਾਵ ਇਹ ਹੈ ਕਿ ਸਾਰੇ ਮਨੁੱਖ ਠੀਕ ਤੇ ਗ਼ਲਤ ਦਾ ਫ਼ਰਕ ਜਾਣ ਦੇ ਹਨ । ਜੇਕਰ ਕੋਈ ਮਾੜਾ ਮਨੁੱਖ ਵੀ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਖੁਸ਼ੀ ਹੁੰਦੀ ਹੈ, ਉਸ ਦੇ ਦਿਲ ਨੂੰ ਸਕੂਨ ਮਲਦਾ ਹੈ। ਇਸੇ ਤਰ੍ਹਾਂ ਕੋਈ ਚੰਗਾ ਮਨੁੱਖ ਮਾੜਾ ਕੰਮ ਕਰਦਾ ਹੈ ਤਾਂ , ਉਸ ਦੇ ਦਿਲ ਵਿੱਚ ਤਕਲੀਫ਼ ਹੁੰਦੀ ਹੈ । ਇਹ ਮਾਮਲਾ ਸਾਰੇ ਮਨੁੱਖਾਂ ਨਾਲ ਇੱਕੋ ਜਿਹਾ ਹੈ, ਇਸੇ ਸ਼ਰਧਾ ਤੇ ਭਾਵਨਾ ਨੂੰ ਕਿਹਾ ਜਾਂਦਾ ਹੈ ਕਿ ਰੱਬ ਸੱਚੇ ਨੇ ਮਨੁੱਖਾਂ ਨੂੰ ਚੰਗੇ ਅਤੇ ਮਾੜੇ ਦੀ ਪਛਾਣ ਦਿੱਤੀ ਹੈ। ਹੁਣ ਭਾਵੇਂ ਉਹ ਰੱਬ ਦਾ ਨਾ-ਸ਼ੁਕਰਾ ਬਣੇ ਜਾ ਸ਼ੁਕਰ ਕਰਨ ਵਾਲਾ ਬਣੇ । ਕਿਸੇ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ । ਸਭ ਨੂੰ ਕਰਮ ਦੀ ਅਜ਼ਾਦੀ ਹੈ । ਅੰਤ ਵਿੱਚ ਸਭ ਨੇ ਰੱਬ ਕੋਲ ਹੀ ਜਾਣਾ ਹੈ। ਇਹ ਸਭ ਕੁਝ ਕਰਨ ਦਾ ਮੂਲ ਮੰਤਵ ਕੀ ਹੈ ? ਖ਼ੁਦ ਪਵਿੱਤਰ ਕੁਰਆਨ ਵਿੱਚ ਹੈ:

 

   ਅਸਾਂ ਅਸਮਾਨ, ਜ਼ਮੀਨ ਅਤੇ ਜਿਹੀਆਂ ਵੀ ਚੀਜ਼ਾਂ ਇਹਨਾਂ ਦੇ ਵਿਚਕਾਰ ਹਨ ਇਹ ਖੇਲ ਤਮਾਸ਼ੇ ਦੇ ਤੌਰ ਤੇ ਨਹੀਂ ਪੈਦਾ ਕੀਤੀਆਂ ।

 

(ਸੁਰਤ ਅਲ ਅੰਬੀਆ)

 

 

 

 

ਸੱਚੇ ਰੱਬ ਦੀ ਪਹਿਚਾਣ

 

واذالجبال سيرت

 

ਸੱਚੇ ਰੱਬ ਦੀ ਪਹਿਚਾਣ ਕੀ ਅਸੀਂ ਜ਼ਿੰਦਗੀ ਦੇ ਨਿੱਤ ਦੇ ਰੁਝੇਵਿਆਂ ਤੋਂ ਹਟ ਕੇ ਕਦੀ ਇਹ ਵੀ ਸੋਚਿਆ ਹੈ ਕਿ ਸਾਡੇ ਸਵੇਰ ਸ਼ਾਮ ਇਦਾਂ ਹੀ ਲੰਘਦੇ ਜਾਣਗੇ ? ਅਸੀਂ ਇੰਝ ਹੀ ਜਿੰਦਗੀ ਹਡਾਉਂਦੇ ਜਾਵਾਂਗੇ ? ਸਾਡੀ ਜ਼ਿੰਦਗੀ ਦਾ ਦੀਵਾ ਵੀ ਇੱਕ ਦਿਨ ਬੁਝ ਜਾਵੇਗੇ ? ਜੇਕਰ ਖਾਣਾ ਪੀਣਾ, ਮੌਜ ਮਸਤੀ ਕਰਨਾ ਹੀ ਜ਼ਿੰਦਗੀ ਹੈ ਤਾਂ ਅਜਿਹੀ ਜ਼ਿੰਦਗੀ ਜਾਨਵਰ ਵੀ ਜਿਉਂਦੇ ਹਨ ਤਾਂ ਸਾਡੇ ਅਤੇ ਜਾਨਵਰਾਂ ਵਿਚਕਾਰ ਕੀ ਅੰਤਰ ਹੋਇਆ ? ਮਨੁੱਖ ਜਾਨਵਰਾਂ ਨਾਲੋਂ ਕਿਤੇ ਉੱਚਾ ਅਤੇ ਵਧੀਆ ਪ੍ਰਾਣੀ ਹੈ ।ਰੱਬ ਨੇ ਮਨੁੱਖ ਨੂੰ ਅਕਲ ਅਤੇ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਹੈ,ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਉਲਝੇਵੇਂ ਹੱਲ ਕਰਦਾ ਹੈ । ਕੀ ਅਸੀਂ ਕਦੇ ਇਹ ਸੋਚਿਆ ਕਿ ਅਸੀਂ ਇਸ ਦੁਨੀਆਂ ਵਿੱਚ ਕਿਉਂ ਆਏ ? ਸਾਨੂੰ ਪੈਦਾ ਕਰਨ ਵਾਲਾ ਕੌਣ ਹੈ ? ਉਸ ਪੈਦਾ ਕਰਨ ਵਾਲੇ ਰੱਬ ਦਾ ਮੰਤਵ ਕੀ ਹੈ ? ਉਹ ਸਾਡੇ ਤੋਂ ਕੀ ਚਾਹੁੰਦਾ ਹੈ ? ਕਿਉਂਕਿ ਅਸੀ ਜਾਣਦੇ ਹਾਂ ਕਿ ਕੋਈ ਵੀ ਮਨੁੱਖ ਦੇ ਕੋਈ ਵੀ ਕੰਮ ਬਿਨਾਂ ਮੰਤਵ ਤੋਂ ਨਹੀਂ ਕਰਦਾ । ਮਨੁੱਖ ਦੇ ਕੰਮ ਕਰਨ ਪਿੱਛੇ ਕੋਈ ਨਾ ਕੋਈ ਲੋਡ਼ ਜਾਂ ਮਤਲਬ ਜ਼ਰੂਰ ਹੁੰਦਾ ਹੈ । ਕੀ ਰੱਬ ਸੱਚੇ ਨੇ ਸਾਨੂੰ ਬਨਾਂ ਮਕਸਦ ਤੋਂ ਹੀ ਪੈਦਾ ਕੀਤਾ ਹੈ ?

ਤੁਹਾਨੂੰ ਇੱਕ ਇੱਕ ਚੀਜ਼ ਦਾ ਹਿਸਾਬ ਦੇਣਾ ਪਵੇਗਾ ।

ਇਹ ਸਮਝਕੇ ਜਿਹੜਾ ਵਿਅਕਤੀ ਦੁਨੀਆਂ ਵਿੱਚ ਰਹੇ ਉਸ ਦੇ ਸੁਭਾ ਦਾ ਅੰਦਾਜ਼ਾ ਲਗਾਉ । ਉਹ ਆਪਣੇ ਮਨ ਨੂੰ ਬੁਰੇ ਵਿਚਾਰਾਂ ਤੋਂ ਸ਼ੁੱਧ ਰੱਖੇਗਾ ਉਹ ਆਪਣੇ ਦਿਮਾਗ਼ ਨੂੰ ਬੁਰਾਈ ਦੇ ਚਿੰਤਨ ਤੋਂ ਬਚਾਏਗਾ ।ਉਹ ਆਪਣੀਆਂ ਅੱਖਾਂ ਨੂੰ ਬਰੀ ਝਾਤ ਤੋਂ ਰੋਕੇਗਾ, ਉਹ ਆਪਣੇ ਕੰਨਾਂ ਨੂੰ ਬੁਰਾਈ ਸੁਣਨ ਤੋਂ ਬਚਾ ਕੇ ਰੱਖੇਗਾ, ਉਹ ਆਪਣੀ ਜ਼ਬਾਨ ਦੀ ਹਿਫ਼ਾਜ਼ਤ ਕਰੇਗਾ ਤਾਂ ਕਿ ਉਹ ਦੀ ਜ਼ਬਾਨੋਂ ਹੱਕ ਦੇ ਵਿਰੁੱਧ ਕੋਈ ਗੱਲ ਨਾ ਨਿੱਕਲੇ, ਉਹ ਆਪਣਾ ਢਿੱਡ ਹਰਾਮ ਕਮਾਈ ਨਾਲ ਭਰਨ ਦੀ ਥਾਂ ਭੁੱਖਾ ਰਹਿਣਾ ਜ਼ਿਆਦਾ ਪਸੰਦ ਕਰੇਗਾ, ਉਹ ਆਪਣੇ ਹੱਥਾਂ ਨੂੰ ਜ਼ੁਲਮ ਲਈ ਕਦੇ ਨਹੀਂ ਚੁੱਕੇਗਾ, ਉਹ ਆਪਣੇ ਪੈਰਾਂ ਨੂੰ ਕਦੇ ਬੁਰਾਈ ਦੇ ਰਾਹ ਤੇ ਨਹੀਂ ਚਲਾਵੇਗਾ । ਉਹ ਆਪਣੇ ਸਿਰ ਅਸੱਤ ਅੱਗਾ ਕਦੇ ਨਹੀਂ ਝੁਕਾਏਗਾ ਭਾਵੇਂ ਉਹ ਵੱਢ ਹੀ ਕਿਉਂ ਨਾ ਸੁੱਟਿਆ ਜਾਵੇ, ਉਹ ਆਪਣੀ ਕਿਸੇ ਇੱਛਾ ਤੇ ਕਿਸੇ ਜ਼ਰੂਰਤ ਨੂੰ ਜ਼ਲਮ ਤੇ ਨਾ ਹੱਕ ਢੰਗ ਨਾਲ ਕਦੇ ਪੂਰਾ ਨਹੀਂ ਕਰੇਗਾ ।ਉਹ ਸਦਾਚਾਰ ਤੇ ਸੱਜਣਤਾ ਦਾ ਰੂਪ ਹੋਵੇਗਾ,ਹੱਕ ਤੇ ਸਚਾਈ ਨੂੰ ਹਰੇਕ ਚੀਜ਼ ਤੋਂ ਵੱਧ ਪਿਆਰੀ ਸਮਝੇਗਾ ,ਉਸਦੇ ਲਈ ਆਪਣੇ ਨਿੱਜੀ ਲਾਭ ਤੇ ਆਪਣੇ ਮਨ ਦੀ ਹਰੇਕ ਇੱਛਾ ਨੂੰ ਸਗੋਂ ਆਪਣੇ ਆਪ ਨੂੰ ਨਿਛਾਵਰ ਕਰ ਦੇਵੇਗਾ । ਉਹ ਅਨਿਆਂ ਤੇ ਅਸੱਤ ਨੂੰ ਹਰ ਚੀਜ਼ ਤੋਂ ਵੱਧ ਨਾ ਪਸੰਦ ਕਰਾਗਾ, ਕਿਸੇ ਹਾਨੀ ਦੇ ਡਰ  ਜਾਂ ਕਿਸੇ ਲਾਭ ਤੇ ਲੋਭ ‘ਚ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੋਵੇਗਾ ।