Category Archives: ਇਸਲਾਮ ਦਾ ਸੰਦੇਸ਼

ਇਸਲਾਮ ਦਾ ਗਿਆਨ

ਹੁਣ ਇੱਕ ਵਿਅਕਤੀ ਤਾਂ ਉਹ ਹੈ ਕਿ ਜਿਹੜਾ ਖ਼ੁਦ ਆਪਣੀ ਤੇ ਵਿਸ਼ਵ ਦੀ ਪ੍ਰਕਿਰਤੀ ਨੂੰ ਨਹੀਂ ਸਮਝਦਾ, ਆਪਣੇ ਸਿਰਜਣਹਾਰ ਦੀ ਹਸਤੀ ਤੇ ਉਸਦੇ ਗੁਣ ਨੂੰ ਪਛਾਣਨ ਵਿੱਚ ਭੁੱਲ ਕਰਦਾ ਹੈ ਅਤੇ ਅਧਿਕਾਰ ਦੀ ਜਿਹੜੀ ਅਜ਼ਾਦੀ ਉਸਨੂੰ ਦਿੱਤੀ ਗਈ ਹੈ ਉਸ ਤੋਂ ਅਣਉਚਣ ਲਾਭ ਉਠਾ ਕੇ ਅਵਿੱਗਿਆ ਤੇ ਵਿਦਰੋਹ ਦੀ ਨੀਤੀ   ਅਪਣਾਉਂਦਾ ਹੈ । ਇਹ ਵਿਅਕਤੀ ਗਿਆਨ ਬੁੱਧੀ, ਵਿਵੇਕ ਅਤੇ ਕਰਤੱਵ ਪਾਲਣ ਪ੍ਰਖਿਆ ਵਿੱਚ ਅਸਫਲ ਹੋ ਗਿਆ । ਉਸਨੇ ਖ਼ੁਦ ਸਿੱਧ ਕਰ ਦਿੱਤਾ ਕਿ ਉਹ ਹਰ ਪੱਖੋਂ ਹੇਠਲੇ ਦਰਜੇ ਦਾ ਵਿਅਕਤੀ ਹੈ, ਇਸ ਲਈ ਉਸ ਦਾ ਉਹੀ ਅੰਤ ਹੋਣਾ ਚਾਹੀਦਾ ਹੈ ਜਿਹੜਾ ਉਪੱਰ ਬਿਆਨਿਆ ਗਿਆ ਹੈ । ਇਸਦੇ ਮੁਕਾਬਲੇ ਵਿੱਚ ਇੱਕ ਦੂਜਾ ਵਿਅਕਤੀ ਹੈ, ਜਿਹੜਾ ਇਸ ਪ੍ਰੀਖਿਆ ਵਿੱਚ ਸਫਲ ਹੋ ਗਿਆ । ਉਸਨੇ ਗਿਆਨ ਤੇ ਬੁੱਧੀ ਤੋਂ ਸਹੀ ਕੰਮਲੈ ਕੇ ਅੱਲਾਹ ਨੂੰ ਜਾਣਿਆ ਤੇ ਮੰਨਿਆ ਹਾਲਾਂ ਕਿ ਉਸਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ ।ਉਸਨੇ ਭਲਾਈ ਤੇ ਬੁਰਾਈ ਨੂੰ ਪਰਖਣ ਵਿੱਚ ਗ਼ਲਤੀ ਨਹੀਂ ਕੀਤੀ ਅਤੇ ਸੁਤੰਤਰ ਰੂਪ ਵਿੱਚ ਉਸਨੇ ਭਲਾਈ ਨੂੰ ਹੀ ਪਸੰਦ ਕੀਤਾ ਜਦੋਂ ਕਿ ਉਹ ਬੁਰਾਈ ਵੱਲ ਉਲਾਰ ਹੋ ਜਾਣ ਲਈ ਵੀ ਅਜ਼ਾਦ ਸੀ । ਉਸ ਨੇ ਆਪਣੀ ਪ੍ਰਕਿਰਤੀ ਨੂੰ ਸਮਝਿਆ, ਆਪਣੇ ਰੱਬ ਨੂੰ ਪਛਾਣਿਆ ਅਤੇ ਅਵੱਗਿਆ ਲਈ ਅਜ਼ਾਦ ਹੋਣ ਤੇ ਵੀ ਅਲਾੱਹ ਦੇ ਆਗਿਆ ਪਾਲਣ ਦੀ ਨੀਤੀ ਨੂੰ ਹੀ ਅਪਣਾਇਆ । ਇਸ ਵਿਅਕਤੀ ਨੂੰ ਪ੍ਰੀਖਿਆ ਵਿੱਚ ਇਸੇ ਲਈ ਤਾਂ ਸਫਲਤਾ ਮਿਲੀ ਕਿ ਉਸਨੇ ਆਪਣੀ ਅਕਲ ਤੋਂ ਠੀਕ ਕੰਮ ਲਿਆ ਆਪਣਿਆਂ ਅੱਖਾਂ ਨਾਲ ਠੀਕ ਦੇਖਿਆ,ਕੰਨਾਂ ਨਾਲ ਠੀਕ ਸੁਣਿਆ,ਦਿਮਾਗ ਨਾਲ ਠੀਕ ਰਾਇ ਨਿਰਧਾਰਤ ਕੀਤੀ ਅਤੇ ਦਿਲੋਂ ਉਸੇ ਗੱਲ ਦੀ ਪੈਰਵੀ ਕੀਤੀ ਜਿਹੜੀ ਠੀਕ ਸੀ । ਉਸਨੇ ਸਤਿ ਨੂੰ ਪਛਾਣ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਉਹ ਸਤਿ ਨੂੰ ਪਛਾਣਦਾ ਹੈ ਅਤ ਸਤਿ ਅੱਗੇ ਸਿਰ ਝੁਕਾ ਕੇ ਇਹ ਵੀ ਦਿਖਾ ਦਿੱਤਾ ਕਿ ਉਹ ਸਤਿ ਦਾ ਪੁਜਾਰੀ ਹੈ । ਸਪਸ਼ਟ ਹੈ ਕਿ ਜਿਸ ਵਿਅਕਤੀ ਵਿੱਚ ਇਹ ਗੁਣ ਹੋਣ ਉਸ ਨੂੰ ਦੁਨੀਆਂ ਤੇ ਆਖਰਤ ਦੋਨਾਂ ਵਿੱਚ ਸਫਲ ਹੋਣਾ ਹੀ ਚਾਹੀਦਾ ਹੈ ।

ਇਸਲਾਮ ਦਾ ਲਾਭ

ਪਰੰਤੂ ਅੱਲਾਹ ਨੇ ਮਨੁੱਖ ਦੇ ਗਿਆਨ ਦੀ ਯੋਗਤਾ, ਸੋਚਣ ਸਮਝਣ ਦੀ ਸ਼ਕਤੀ ਤੇ ਭਲੇ ਬੁਰੇ ਦੀ ਪਰਖ ਦੇ ਕੇ ਇਰਾਦੇ ਤੇ ਅਧਿਕਾਰ ਵਿੱਚ ਬੋੜ੍ਹੀ ਜਿਹੀ ਸੁੰਤਤਰਤਾ ਪ੍ਰਦਾਨ ਕੀਤੀ ਹੈ । ਇਸ ਅਜ਼ਾਦੀ ਵਿੱਚ ਅਸਲ ਵਿੱਚ ਮਨੁੱਖ ਦੀ ਪ੍ਰੀਖਿਆ ਹੈ ।ਉਸ ਦੇ ਗਿਆਨ ਦੀ ਪ੍ਰੀਖਿਆ ਹੈ, ਉਸ ਦੀ ਬੁੱਧੀ ਦੀ ਪ੍ਰੀਖਿਆ ਹੈ, ਉਸਦੇ ਵਿਵੇਕ ਦੀ ਪ੍ਰੀਖਿਆ ਹੈ ਅਤੇ ਇਸ ਗੱਲ ਦੀ ਪ੍ਰੀਖਿਆ ਹੈ ਕਿ ਉਸਨੂੰ ਜਿਹੜੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ, ਉਸਨੂੰ ਉਹ ਕਿਸ ਤਰ੍ਹਾਂ ਪ੍ਰਯੋਗ ਕਰਦਾ ਹੈ । ਇਸ ਪ੍ਰੀਖਿਆ ਵਿੱਚ ਕੋਈ ਇੱਕ ਢੰਗ ਅਪਨਾਉਣ ਲਈ ਮਨੁੱਖ ਨੂੰ ਮਜਬੂਰ ਨਹੀਂ ਕੀਤਾ ਗਿਆ, ਕਿਉਂਕਿ ਮਜਬੂਰ ਤੇ ਬੇਬਸ ਕਰ ਕੇ ਪ੍ਰੀਖਿਆ ਦਾ ਉਦੇਸ਼ ਹੀ ਸਮਾਪਤ ਹੋ ਜਾਂਦਾ ਹੈ । ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਪ੍ਰੀਖਿਆ ਵਿੱਚ ਪ੍ਰਸ਼ਨ-ਪੱਤਰ ਦੇਣ ਪਿੱਛੋਂ ਜੇਕਰ ਤੁਹਾਨੂੰ ਇੱਕ ਵਿਸ਼ੇਸ਼ ਉੱਤਰ ਦੇਣ ਲਈ ਪਾਬੰਦ ਤੇ ਬੇਬਸ ਕਰ ਦਿੱਤਾ ਜਾਵੇ ਤਾਂ ਅਜਿਹੀ ਪ੍ਰੀਖਿਆ ਤੋਂ ਕੋਈ ਲਾਭ ਨਹੀਂ ਹੋਵੇ ਗਾ । ਤੁਹਾਡੀ ਅਸਲ ਯੋਗਤਾ ਦਾ ਪ੍ਰਦਰਸ਼ਨ ਤਾਂ ਉਸੇ ਸਮੇਂ ਹੋ ਸਕਦਾ ਹੈ ਜਦੋਂ ਕਿ ਤੁਹਾਨੂੰ ਹਰ ਪ੍ਰਕਾਰ ਦਾ ਉੱਤਰ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ । ਜੇਕਰ ਤੁਸਾਂ ਠੀਕ ਉੱਤਰ ਦਿੱਤਾ ਤਾਂ ਸਫਲ ਹੋਵੇਗੇ ਭਵਿੱਖ ਵਿੱਚ ਉੱਨਤੀ ਦਾ ਬੂਹਾ ਤੁਹਾਡੇ ਲਈ ਖੁੱਲ੍ਹ ਜਾਵੇਗਾ । ਜੇਕਰ ਠੀਕ ਉੱਤਰ ਨਾ ਦਿੱਤਾ ਤਾਂ ਅਸਫਲ ਹੋਵੇਗੇ ਤੇ ਆਪਣੀ ਅਯੋਗਤਾ ਨਾਲ ਖ਼ੁਦ ਆਪਣੀ ਉੱਨਤੀ ਦਾ ਦਰਵਾਜ਼ਾ ਬੰਦ ਕਰ ਲਉਗੇ । ਠੀਕ ਇਸੇ ਤਰ੍ਹਾਂ ਅੱਲਾਹ ਨੇ ਵੀ ਆਪਣੀ ਪ੍ਰੀਖਿਆ ਵਿੱਚ ਮਨੁੱਖ ਨੂੰ ਸੁਤੰਤਰ ਰੱਖਿਆ ਹੈ ਤਾਂ ਕਿ ਉਹ ਜਿਹੜਾ ਤਰੀਕਾ ਚਾਹੇ, ਅਪਣਾ ਲਵੇ ।====

ਇਸਲਾਮ ਨਾਂਉਂ ਰੱਖਣ ਦਾ ਕਾਰਣ

ਪਿਆਰੇ ਮਿੱਤ੍ਰੋ ਇਸਲਾਮ ਨਾਂਉਂ ਰੱਖਣ ਦਾ ਕਾਰਣ

ਸੰਸਾਰ ਵਿੱਚ ਜਿੰਨੇ ਵੀ ਧਰਮ ਹਨ, ਉਹਨਾਂ ਵਿੱਚੋਂ ਹਰ ਇੱਕ ਦਾ ਨਾਉਂ ਜਾਂ ਤਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਂ ਤੇ ਰੱਖਿਆ ਗਿਆ ਹੈ ਜਾਂ ਉਸ ਜਾਤੀ ਦੇ ਨਾਂ ਤੇ ਜਿਸ ਵਿੱਚ ਉਹ ਧਰਮ ਪੈਦਾ ਹੋਇਆ। ਉਦਾਹਰਨ ਵਿਜੋਂ ਈਸਾਈ ਧਰਮ ਦਾ ਨਾਂ ਇਸ ਲਈ ਈਸਾਈ ਧਰਮ ਹੈ ਕਿ ਉਹ ਦਾ ਸਬੰਦ ਹਜ਼ਰਤ ਈਸਾ (ਅ)ਨਾਲ ਹੇ । ਬੁੱਧ ਮੱਤ ਦਾ ਨਾਂ ਇਸ ਲਈ ਬੁਧ ਮੱਤ ਹੈ ਕਿ ਇਸ ਦੇ ਬਾਨੀ ਮਹਾਤਮਾ ਬੁੱਧ ਸਨ ।ਜ਼ਰਦੁਸ਼ਤੀ ਧਰਮ ਦਾ ਨਾਂ ਆਪਣੇ ਬਾਨੀ ਜ਼ਰਦੁਸ਼ਤ ਤੇ ਨਾਂ ਤੇ ਹੈ । ਯਹੂਦੀ ਧਰਮ ਇੱਕ ਵਿਸ਼ੇਸ਼ ਕਬੀਲੇ ਵਿੱਚ ਪੈਦਾ ਹੋਇਆ, ਜਿਸ ਦਾ ਨਾਂ ਯਹੂਦਾਹ ਸੀ । ਇਹੋ ਹਾਲ ਦੂਜੇ ਧਰਮਾਂ ਦੇ ਨਾਵਾਂ ਦਾ ਹੈ, ਪਰੰਤੂ ‘ਇਸਲਾਮ’ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵਿਅਕਤੀ ਜਾਂ ਜਾਤੀ ਨਾਲ ਸਬੰਧਿਤ ਨਹੀਂ ਹੈ, ਸਗੋਂ ਉਸ ਦਾ ਨਾਉਂ ਇੱਕ ਵਿਸ਼ੇਸ਼ ਗੁਣ ਨੂੰ ਪਰਗਟ ਕਰਦਾ ਹੈ ਜਿਹੜਾ ‘ਇਸਲਾਮ’ ਸ਼ਬਦ ਦੇ ਅਰਥ ਵਿੱਚ ਪਾਇਆ ਜਾਂਦਾ ਹੈ । ਇਸ ਨਾਉਂ ਤੋਂ ਖ਼ੁਦ ਸਪਸ਼ਟ ਹੁੰਦਾ ਹੈ ਕਿ ਇਹ ਕਿਸੇ ਵਿਅਕਤੀ ਦੇ ਦਿਮਾਗ ਦੀ ਉਪੱਜ ਨਹੀਂ, ਨਾਂ ਕਿਸੇ ਵਿਸ਼ੇਸ਼ ਜਾਤੀ ਤੱਕ ਸੀਮਤ ਹੈ । ਇਸ ਦਾ ਸਬੰਧ ਵਿਅਤੀ, ਦੇਸ਼ ਜਾਂ ਜਾਤੀ ਨਾਲ ਨਹੀਂ,ਕੇਵਲ ‘ਇਸਲਾਮ’ ਦਾ ਗੁਣ ਲੋਕਾਂ ਵਿੱਚ ਪੈਦਾ ਕਰਨਾਂ ਇਸ ਦਾ ਉਦੇਸ਼ ਹੈ । ਹਰੇਕ ਯੁੱਗ ਤੇ ਹਰੇਕ ਜਾਤੀ ਦੇ ਜਿਨ੍ਹਾਂ ਸੱਚ ਤੇ ਨੇਕ ਲੋਕਾਂ ਵਿੱਚ ਇਹ ਗੁਣ ਪਾਇਆ ਗਿਆ ਹੈ ਉਹ ਸਾਰੇ ਮੁਸਲਮਾਨ ਹਨ ਅਤੇ ਭਵਿੱਖ ਵਿੱਚ ਵੀ ਹੋਣਗੇ ।

ਮਨੁੱਖੀ ਹੈਸਿਆਤ

ਮਨੁੱਖੀ ਜੀਵਨ ਵਿੱਚ ਇਹ ਦੋਵੇਂ ਹਾਲਤਾਂ ਅਲੱਗ-ਅਲੱਗ ਪਾਈਆਂ ਜਾਂਦੀਆਂ ਹਨ । ਪਹਿਲੀ ਹਾਲਤ ਵਿੱਚ ਉਹ ਸੰਸਾਰ ਦਿਆਂ ਦੂਜੀਆਂ ਚੀਜ਼ਾਂ ਵਾਂਗ ਜਨਮੋਂ ਹੀ ਮੁਸਲਮਾਨ ਹੈ ਅਤੇ ਮੁਸਲਮਾਨ ਹੋਣ ਲਈ ਮਜਬੂਰ ਹੈ । ਦੂਜੀ ਹਾਲਤ ਵਿੱਚ ਮੁਸਲਮਾਨ ਹੋਣਾ ਜਾਂ ਨਾ ਹੋਣਾ ਉਸ ਦੇ ਅਧਿਕਾਰ ਵਿੱਚ ਹੈ ਅਤੇ ਇਸ ਅਧਿਕਾਰ ਸਦਕਾ ਹੀ ਮਨੂੱਖ ਦੋ ਵਰਗਾਂ ਵਿੱਚ  ਵੰਡਿਆ ਜਾਂਦਾ ਹੈ । ਇੱਕ ਮਨੂੱਖ ਉਹ ਹੈ ਜਿਹੜਾ ਆਪਣੇ ਸਿਰਜਣਹਾਰ ਤੇ ਪੈਦਾ ਕਰਨ ਵਾਲੇ ਨੂੰ ਪਛਾਣਦਾ ਹੇ, ਉਸਨੂੰ ਆਪਣਾ ਸਵਾਮੀ ਤੇ ਰੱਬ ਮੰਨਦਾ ਹੈ ਅਤੇ ਆਪਣੇ ਜੀਵਨ ਦੇ ਇੱਛੁਕ ਕੰਮਾਂ ਵਿੱਚ ਵੀ ਉਸਦੇ ਪਸੰਦ ਕੀਤੇ ਹੋਵੇ ਕਾਨੂੰਨ ਦੀ ਪਾਲਣਾ ਕਰਦਾ ਹੈ । ਇਹ ਪੂਰਨ ਮੁਸਲਮਨ ਹੈ, ਇਸ ਦਾ ਇਸਲਾਮ ਸੰਪੂਰਨ ਹੋ ਗਿਆ ।ਕਿਉਂਕਿ ਹੁਣ ਉਸਦਾ ਜੀਵਨ ਪੂਰਨ ਰੂਪ ਵਿੱਚ ਇਸਲਾਮ ਹੈ। ਹੁਣ ਉਹ ਜਾਣ ਬੁੱਝ ਕੇ ਵੀ ਉਸ ਦਾ ਆਗਿਆਕਾਰੀ ਬਣ ਗਿਆ ਜਿਸ ਦਾ ਆਗਿਆ ਪਾਲਣ ਉਹ ਅਣਜਾਣੇ ਵੀ ਕਰ ਰਿਹਾ ਸੀ । ਹੁਣ ਉਹ ਆਪਣੇ ਇਰਾਦੇ ਤੇ ਮਰਜੀ ਨਾਲ ਵੀ ਉਸੇ ਅੱਲਾਹ ਦਾ ਆਗਿਆਕਾਰੀ ਹੈ ਜਿਸ ਦਾ ਆਗਿਆਕਾਰੀ ਉਹ ਬਿਨਾਂ ਸੰਕਲਪ ਦੇ ਸੀ । ਹੁਣ ਉਸ ਦਾ ਗਿਆਨ ਸੱਚਾ ਹੈ, ਕਿਉਂਕਿ ਉਹ ਅੱਲਾਹ ਨੂੰ ਜਾਣ ਗਿਆ ਜਿਸਨੇ ਉਸਨੂੰ ਜਾਣਨ ਤੇ ਗਿਆਨ ਪ੍ਰਾਪਤ ਕਰਨ ਦਾ ਬਲ ਬਖ਼ਸ਼ਿਆ ਹੈ । ਹੁਣ ਉਸਦੀ ਬੁੱਧੀ ਤੇ ਰਾਇ ਉਚਿੱਤ ਹੈ। ਕਿਉਂਕਿ ਉਸਨੇ ਸੋਚ ਸਮਝਕੇ ਉਸ ਰੱਬ ਦੇ ਆਗਿਆਪਾਲਣ ਦਾ ਫੈਸਲਾ ਕੀਤਾ ਹੈ, ਜਿਸਨੇ ਉਸਨੂੰ ਸੋਚਣ ਸੰਝਣ ਤੇ ਫੈਸਲਾ ਕਰਨ ਦੀ ਯੋਗਤਾ ਬਖ਼ਸ਼ੀ ਹੈ । ਹੁਣ ਉਸਦੀ ਜ਼ਬਾਨ ਸੱਚੀ ਹੈ । ਕਿਉਂਕਿ ਉਹ ਉਸ ਅੱਲਾਹ ਨੂੰ ਮੰਨ ਰਹੀ ਹੈ ਜਿਸਨੇ ਉਸਨੂੰ ਬੋਲਣ ਦੀ ਸ਼ਕਤੀ ਪ੍ਰਦਾਨ ਕੀਤੀ ਹੈ । ਹੁਣ ਉਸ ਦੇ ਸੰਪੂਰਨ ਜੀਵਨ ਵਿੱਚ ਸੱਚਾਈ ਹੀ ਸੱਚਾਈ ਹੈ, ਕਿਉਂਕਿ ਇਛੁੱਕ ਤੇ ਅਣ-ਇੱਛੁਕ ਦੋਵੇਂ ਹਾਲਤਾਂ ਵਿੱਚ ਉਹ ਅੱਲਾਹ ਦੇ ਕਾਨੂੰਨ ਦਾ ਪਾਬੰਦ ਹੈ । ਹੁਣ ਸਮੁੱਚੇ ਵਿਸ਼ਵ ਨਾਲ ਉਸ ਦੀ ਸੁਲਾਹ ਹੋ ਗਈ ਕਿਉਂਕਿ ਸੰਸਾਰ ਦੀਆਂ ਸਮੂਹ ਵਸਤਾਂ ਜਿਸਦੀ ਬੰਦਗੀ ਕਰ ਰਹੀਆਂ ਹਨ, ਉਸੇ ਦੀ ਬੰਦਗੀ ਉਹ ਵੀ ਕਰ ਰਿਹਾ ਹੈ । ਹੁਣ ਉਹ ਧਰਤੀ ਉੱਤੇ ਅੱਲਾਹ ਦਾ ਪ੍ਰਤੀਨਿਧ ਹੈ । ਸਮੁੱਚਾ ਸੰਸਾਰ ਉਸਦਾ ਤੇ ਉਹ ਅੱਲਾਹ ਦਾ ਹੈ ।

ਇਸਲਾਮ ਦੀ ਹਕੀਕਤ

منظر مع السفينة احسن

ਤੁਸੀਂ ਦੇਖਦੇ ਹੋ ਕਿ ਦੁਨੀਆਂ ਵਿੱਚ ਜਿੰਨੀਆਂ ਚੀਜ਼ਾਂ ਹਨ ਸਾਰੀਆਂ ਇੱਕ  ਨਿਯਮ ਤੇ ਕਾਨੂੰਨ ਦੇ ਅਧੀਨ ਹਨ । ਚੰਨ ਅਤੇ ਤਾਰੇ ਸਭ ਇੱਕ ਜ਼ਬਰਦਸਤ ਨਿਯਮ ਵਿੱਚ ਬੱਝੇ ਹੋਵੇ ਹਨ ਜਿਸ ਦੇ ਵਿਰੁੱਧ ਉਹ ਰੱਤੀ ਭਰ ਨਹੀਂ ਹਿਲ ਸਕਦੇ । ਧਰਤੀ ਆਪਣੀ ਵਿਸ਼ੇਸ਼ ਗਤੀ ਨਾਲ ਘੁੰਮ ਰਹੀ ਹੈ, ਇਸ ਦੇ ਲਈ ਜਿਹੜਾ ਸਮਾਂ, ਗਤੀ ਅਤੇ ਪੱਥ ਨਿਯਤ ਕੀਤਾ ਗਿਆ ਹੈ, ਉਸ ਵਿੱਚ ਰੱਤੀ ਭਰ ਵੀ ਅੰਤਰ ਨਹੀਂ ਆਉਂਦਾ । ਜਲ ਤੇ ਹਵਾ, ਪ੍ਰਕਾਸ਼ ਤੇ ਤਾਪ ਸਾਰੇ ਇੱਕ ਨਿਯਮ ਤੇ ਕਾਨੂੰਨ ਦੇ ਪਾਬੰਦ ਹਨ । ਜਿੜ੍ਹੇ-ਪਦਾਰਥ, ਬਨਸਪਤੀ ਤੇ ਜਾਨਵਰਾਂ ਵਿਚੋਂ ਹਰੇਕ ਲਈ ਜਿਹੜਾ ਨਿਯਮ ਨਿਸ਼ਚਿਤ ਹੈ, ਉਸੇ ਅਨੁਸਾਰ ਇਹ ਸਾਰੇ ਪੈਦਾ ਹੁੰਦੇ ਹਨ,ਵਧਦੇ ਤੇ ਘਟਦੇ ਹਨ, ਜਿਊਂਦੇ ਹਨ ਤੇ ਮਰਦੇ ਹਨ । ਖ਼ੁਦ ਮਨੂੱਖ ਦੀ ਅਵਸਥਾ ਤੇ ਵੀ ਗ਼ੌਰ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉਹ ਵੀ ਪ੍ਰਾਕ੍ਰਿਤਕ ਨਿਯਮ ਦੇ ਅਧੀਨ ਹੈ । ਜਿਹੜਾ ਨਿਯਮ ਊਸ ਦੀ ਪੈਦਾਇਸ਼ ਲਈ ਨਿਸ਼ਚਤ ਕੀਤਾ ਗਿਆ ਹੈ, ਉਸੇ ਅਨੁਸਾਰ ਸਾਹ ਲੈਂਦਾ ਹੈ,ਜਲ, ਆਹਾਰ, ਤਾਪ ਤੇ ਪ੍ਰਕਾਸ਼ ਪ੍ਰਾਪਤ ਕਰਦਾ ਹੈ । ਉਸ ਦੇ ਦਿਲ ਦੀ ਧਡ਼ਕਣ, ਉਸ ਦਾ ਖ਼ੂਨ ਸੰਚਾਰ,ਉਸ ਦੀ ਸਾਹ ਲੈਣ ਤੇ ਕੱਢਣ ਦੀ ਕਿਰਿਆ ਉਸੇ ਨਿਯਮ ਤੇ ਕਾਨੂੰਨ ਅਧੀਨ ਹੁੰਦੀ ਹੈ ।ਉਸਦਾ ਦਿਮਾਗ਼,ਉਸਦਾ ਮਿਹਦਾ, ਉਸਦੇ ਫੇਫੜੇ, ਉਸ ਦੀਆਂ ਮਾਸਪੇਸ਼ੀਆਂ, ਉਸਦੇ ਹੱਥ ਪੈਰ, ਜ਼ਬਾਨ, ਅੱਖਾਂ, ਕੰਨ ਤੇ ਨੱਕ ਭਾਵ ਇਹ ਕਿ ਉਸ ਦੇ ਸਰੀਰ ਦਾ ਇੱਕ-ਇੱਕ ਭਾਗ ਉਹੀ ਕੰਮ ਕਰ ਰਿਹਾ ਹੈ, ਜਿਹੜਾ ਉਹਦੇ ਲਈ ਨਿਸ਼ਚਿਤ ਹੈ,ਅਤੇ ਉਸੇ ਢੰਗ ਨਾਲ ਕਰ ਰਿਹਾ ਹੈ,ਜਿਹੜਾ ਉਹਨੂੰ ਦੱਸ ਦਿੱਤਾ ਗਿਆ ਹੈ ।ਇਹ ਅਟੱਲ ਨਿਯਮ ਜਿਸ ਵਿੱਚ ਵੱਡੇ-ਵੱਡੇ ਗ੍ਰਹਿਆਂ ਤੋਂ ਲੈ ਕੇ ਧਰਤੀ ਦਾ ਇੱਕ ਛੋਟੇ ਤੋਂ ਛੋਟਾ ਕਣ ਵੀ ਜਕੜੀਆ ਹੋਈਆ ਹੈ, ਇੱਕ ਮਹਾਨ ਸ਼ਾਸ਼ਕ ਦਾ ਬਣਾਇਆ ਹੋਈਆ ਨਿਯਮ ਹੈ । ਸਮੁੱਚਾ ਜਗਤ ਤੇ ਜਗਤ ਦੀ ਹਰੇਕ ਵਸਤੂ ਉਹ ਸ਼ਾਸ਼ਕ ਦੇ ਆਦੇਸ਼ ਅਤੇ ਆਗਿਆ ਦਾ ਪਾਲਣ ਕਰਦੀ ਹੈ.ਕਿਉਂਕੀ ਉਹ ਉਸੇ ਦੇ ਬਣਾਏ ਨਿਯਮ ਦਾ ਪਾਲਣ ਕਰ ਰਹੀ ਹੈ । ਇਸ ਲਈ ਸਮੁੱਚੇ ਵਿਸ਼ਵ ਦਾ ਧਰਮ ਇਸਲਾਮ ਹੈ , ਪਿਆਰੇ ਮਿਤਰੋ, ਅੱਲਾਹ ਦੀ ਤਾਬੇਦਾਰੀ ਤੇ ਆਗਿਆ ਪਾਲਣ ਨੂੰ ਹੀ ਇਸਲਾਮ ਆਖਦੇ ਹਨ । ਸੂਰਜ, ਚੰਨ ਤੇ ਤਾਰੇ ਸਭ ਮੁਸਲਮਾਨ ਹਨ । ਧਰਤੀ ਵੀ ਮੁਸਲਮਾਨ ਹੈ,ਜਲ,ਹਵਾ ਤੇ ਪ੍ਰਕਾਸ਼ ਵੀ ਮੁਸਲਮਾਨ ਹੈ ।ਰੁੱਖ,ਪੱਥਰ ਅਤੇ ਜਾਨਵਰ ਵੀ ਮੁਸਲਮਾਨ ਹਨ, ਉਹ ਮਨੁੱਖ ਵੀ ਜਿਹੜਾ ਰੱਬ ਨੂੰ ਪਛਾਣਦਾ, ਅੱਲਾਹ ਤੋਂ ਬਿਨਾਂ ਹੋਰਨਾਂ ਨੂੰ ਪੂਜਦਾ ਹੈ, ਜਿਹੜਾ ਦੂਜਿਆਂ ਨੂੰ ਅੱਲਾਹ ਦਾ ਭਗੀਦਾਰ ਬਣਾਉਂਦਾ ਹੈ, ਹਾਂ ਉਹ ਵੀ ਅਪਣੀ ਪ੍ਰਕਿਰਤੀ ਤੇ ਮਨੋ- ਬਿਰਤੀ ਪੱਖੋਂ ਮੁਸਲਮਾਨ ਹੀ ਹੈ, ਕਿਉਂਕਿ ਉਸ ਦਾ ਪੈਦਾ ਹੋਣਾ ਜੀਵਤ ਰਹਿਣਾ ਅਤੇ ਮਰਨਾ ਸਭ ਕੁਝ ਰੱਬੀ ਕਾਨੂੰਨ ਦੇ ਹੀ ਅਧੀਨ ਹੈ

ਇਸਲਾਮ ਮਨੁੱਖ ਦਾ ਸੁਭਵਿਕ ਧਰਮ ਹੈ

ਇੱਕ ਮੁਸਲਮਾਨ ਦੇ ਚਰਿੱਤਰ ਨੂੰ ਭਲੀ ਭਾਂਤ ਸਮਝ ਲਓ ਤਾਂ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਮੁਸਲਮਾਨ ਕਦੇ ਸੰਸਾਰ ਵਿੱਚ ਅਪਮਾਨਤ, ਹਾਰਿਆ ਹੋਇਆ ਅਤੇ ਗੁਲਾਮ ਬਣ ਕੇ ਨਹੀਂ ਰਹਿ ਸਕਦਾ । ਉਹ ਹਮੇਸ਼ਾ ਪ੍ਰਭਾਵਸ਼ਾਲੀ ਤੇ ਸ਼ਾਸਕ ਹੀ ਰਹੇਗਾ ਕਿਉਂਕਿ ਇਸਲਾਮ ਜਿਹੜੇ ਗੁਣ ਉਸ ਵਿੱਚ ਪੈਦਾ ਕਰਦਾ ਹੈ ਕੋਈ ਸ਼ਕਤੀ ਉਹਨਾਂ ‘ਤੇ ਪ੍ਰਭੁਤਾ ਪ੍ਰਾਪਤ ਨਹੀਂ ਕਰ ਸਕਦੀ ਇਸ ਤਰ੍ਹਾਂ ਸੰਸਾਰ ਵਿੱਚ ਸਨਮਾਨ ਤੇ ਗੌਰਵਮਈ ਜੀਵਨ ਬਤੀਤ ਕਰਨ ਪਿੱਛੋਂ ਜਦੋਂ ਆਪਣੇ ਰੱਬ ਅੱਗੇ ਪੇਸ਼ ਹੋਵੇਗਾ ਤਾਂ ਰੱਬ ਉਸ ਉੱਤੇ ਆਪਣੀਆਂ ਨਿਆਮਤਾਂ ਤੇ ਰਹਿਮਤਾਂ ਦੀ ਵਰਖਾ ਕਰੇਗਾ ਕਿਉਂਕਿ ਜਿਹੜੀ ਅਮਾਨਤ ਉਸ ਨੂੰ ਸੌਂਪੀ ਗਈ ਸੀ ਉਸ ਦਾ ਪੂਰਾ-ਪੂਰਾ ਹੱਕ ਉਸਨੇ ਅਦਾ ਕਰ ਦਿੱਤਾ । ਜਿਹੜੀ ਪ੍ਰੀਖਿਆ ਵਿੱਚੋਂ ਅੱਲਾਹ ਨੇ ਉਸ ਨੂੰ ਲੰਘਾਇਆ ਸੀ ਉਸ ਵਿੱਚੋਂ ਉਹ ਪੂਰੇ –ਪੂਰੇ ਅੰਕ ਲੇ ਕੇ ਸਫਲ ਹੋ ਗਿਆ ।ਇਹ ਸਦੀਵੀ ਸਫਲਤਾ ਤਾ ਹੈ ਜਿਹੜੀ ਇਸ ਲੋਕ ਤੋਂ ਪਰਲੋਕ ਤੱਕ ਲਗਾਤਾਰ ਚਲੀ ਜਾਂਦੀ ਹੈ ਅਤੇ ਕਿਧਰੇ ਇਸ ਦਾ ਇਸਲਾਮ ਖ਼ਤਮ ਨਹੀਂ ਹੁੰਦਾ ।

ਇਹ ਇਸਲਾਮ ਹੈ, ਮਨੁੱਖ ਦਾ ਸੁਭਵਿਕ ਧਰਮ ਹੈ । ਇਹ ਕਿਸੇ ਜਾਤੀ ਅਤੇ ਦੇਸ਼ ਤੱਕ ਸੀਮਤ ਨਹੀਂ ।ਹਰ ਯੁੱਗ ਤੇ ਹਰ ਦੇਸ਼ ਵਿੱਚ ਜਿਹੜੇ ਅੱਲਾਹ ਦਾ ਗਿਆਨ ਰੱਖਣ ਵਾਲੇ ਤੇ ਸਤਿ –ਪ੍ਰੇਮੀ ਲੋਕ ਹੋਏ ਹਨ ਉਹਨਾਂ ਸਭਨਾਂ ਦਾ ਇਹੋ ਧਰਮ ਸੀ ।ਉਹ ਸਾਰੇ ਮੁਸਲਮਾਨ ਸਨ ਭਾਂਵੇਂ ਉਹਨਾਂ ਦੀ ਜ਼ਬਾਨ ਵਿੱਚ ਇਸ ਧਰਮ ਦਾ ਨਾਂ ਇਸਲਾਮ ਰਿਹਾ ਹੋਵੇ ਜਾਂ ਕੁਝ ਹੋਰ

ਇਸਲਾਮ ਤੁਹਾਡਾ ਆਪਣਾ ਦੀਨ ਹੈ

ਅੱਲਾਹ ਨੇ ਮਨੁੱਖ ਦੇ ਗਿਆਨ ਦੀ  ਯੋਗਤਾ, ਸੋਚਣ ਸਮਝਣ ਦੀ ਸ਼ਕਤੀ ਤੇ ਭਲੇ ਬੁਰੇ ਦੀ ਪਰਖ ਦੇ ਕੇ  ਇਰਾਦੇ ਤੇ ਅਧਿਕਾਰ ਵਿੱਚ ਬੋੜ੍ਹੀ ਜਿਹੀ ਸੁੰਤਤਰਤਾ ਪ੍ਰਦਾਨ ਕੀਤੀ ਹੈ । ਇਸ ਅਜ਼ਾਦੀ ਵਿੱਚ ਅਸਲ ਵਿੱਚ ਮਨੁੱਖ ਦੀ ਪ੍ਰੀਖਿਆ ਹੈ ।ਉਸ ਦੇ ਗਿਆਨ ਦੀ ਪ੍ਰੀਖਿਆ ਹੈ, ਉਸ ਦੀ ਬੁੱਧੀ ਦੀ ਪ੍ਰੀਖਿਆ ਹੈ, ਉਸਦੇ ਵਿਵੇਕ ਦੀ ਪ੍ਰੀਖਿਆ ਹੈ ਅਤੇ ਇਸ ਗੱਲ ਦੀ ਪ੍ਰੀਖਿਆ ਹੈ ਕਿ ਉਸਨੂੰ ਜਿਹੜੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ, ਉਸਨੂੰ ਉਹ ਕਿਸ ਤਰ੍ਹਾਂ ਪ੍ਰਯੋਗ  ਕਰਦਾ ਹੈ । ਇਸ ਪ੍ਰੀਖਿਆ ਵਿੱਚ ਕੋਈ ਇੱਕ ਢੰਗ ਅਪਨਾਉਣ ਲਈ ਮਨੁੱਖ ਨੂੰ ਮਜਬੂਰ ਨਹੀਂ ਕੀਤਾ ਗਿਆ, ਕਿਉਂਕਿ ਮਜਬੂਰ ਤੇ ਬੇਬਸ ਕਰ ਕੇ ਪ੍ਰੀਖਿਆ ਦਾ ਉਦੇਸ਼ ਹੀ ਸਮਾਪਤ ਹੋ ਜਾਂਦਾ ਹੈ । ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਪ੍ਰੀਖਿਆ ਵਿੱਚ ਪ੍ਰਸ਼ਨ-ਪੱਤਰ ਦੇਣ ਪਿੱਛੋਂ ਜੇਕਰ ਤੁਹਾਨੂੰ ਇੱਕ ਵਿਸ਼ੇਸ਼ ਉੱਤਰ ਦੇਣ ਲਈ ਪਾਬੰਦ ਤੇ ਬੇਬਸ ਕਰ ਦਿੱਤਾ ਜਾਵੇ ਤਾਂ ਅਜਿਹੀ ਪ੍ਰੀਖਿਆ ਤੋਂ ਕੋਈ ਲਾਭ ਨਹੀਂ ਹੋਵੇ ਗਾ । ਤੁਹਾਡੀ ਅਸਲ ਯੋਗਤਾ ਦਾ ਪ੍ਰਦਰਸ਼ਨ ਤਾਂ ਉਸੇ ਸਮੇਂ ਹੋ ਸਕਦਾ ਹੈ ਜਦੋਂ ਕਿ ਤੁਹਾਨੂੰ ਹਰ ਪ੍ਰਕਾਰ ਦਾ ਉੱਤਰ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ । ਜੇਕਰ ਤੁਸਾਂ ਠੀਕ ਉੱਤਰ ਦਿੱਤਾ ਤਾਂ ਸਫਲ ਹੋਵੇਗੇ ਭਵਿੱਖ ਵਿੱਚ ਉੱਨਤੀ ਦਾ ਬੂਹਾ ਤੁਹਾਡੇ ਲਈ ਖੁੱਲ੍ਹ ਜਾਵੇਗਾ । ਜੇਕਰ ਠੀਕ ਉੱਤਰ ਨਾ ਦਿੱਤਾ ਤਾਂ ਅਸਫਲ ਹੋਵੇਗੇ ਤੇ ਆਪਣੀ ਅਯੋਗਤਾ ਨਾਲ ਖ਼ੁਦ ਆਪਣੀ ਉੱਨਤੀ ਦਾ ਦਰਵਾਜ਼ਾ ਬੰਦ ਕਰ ਲਉਗੇ । ਠੀਕ ਇਸੇ ਤਰ੍ਹਾਂ ਅੱਲਾਹ ਨੇ ਵੀ ਆਪਣੀ ਪ੍ਰੀਖਿਆ ਵਿੱਚ ਮਨੁੱਖ ਨੂੰ ਸੁਤੰਤਰ ਰੱਖਿਆ ਹੈ ਤਾਂ ਕਿ ਉਹ ਜਿਹੜਾ ਤਰੀਕਾ ਚਾਹੇ, ਅਪਣਾ ਲਵੇ ।

ਇਸਲਾਮ ਦੇ ਫਾਇਦੇ

22

ਇਹ ਹਨ ਕੁਫ਼ਰ ਦੀਆਂ ਹਾਨੀਆਂ । ਆਉ,ਰਤਾ ਇਹ ਵੀ ਵੇਖੀਏ ਕਿ ਇਸਲਾਮ ਦਾ ਤਰੀਕਾ ਅਪਨਾਉਣ ਦਾ ਕੀ ਲਾਭ ਹੈ ।

ਉੱਪਰ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਕਿ  ਇਸ ਲੋਕ ਵਿੱਚ ਹਰ ਪਾਸੇ ਅੱਲਾਹ ਦੀ ਕੁਦਰਤ ਦੀਆਂ ਨਿਸ਼ਾਨੀਆਂ ਫੈਲੀਆਂ ਹੋਈਆਂ ਹਨ । ਵਿਸ਼ਵ ਦਾ ਵਿਰਾਟ ਕਾਰਖ਼ਾਨਾ ਜਿਹਣਾ ਇੱਕ ਪੂਰਨ ਵਿਵਸਥਾ ਅਤੇ ਅਟਲ ਨਿਯਮ ਦੇ ਅਧੀਨ ਚਲ ਰਿਹਾ ਹੈ ਖੁਦ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਉਸਦਾ ਬਨਾਉਣ ਵਾਲਾ ਤੇ ਚਲਾਉਣ ਵਾਲਾ ਇੱਕ ਅਪਾਰ ਸ਼ਕਤੀ ਵਾਲਾ ਸ਼ਾਸ਼ਕ ਹੈ । ਜਿਸ ਦੇ ਸ਼ਾਸ਼ਨ ਵਿਰੁੱਧ ਕੋਈ ਵੀ ਚੀਜ਼ ਸਿਰ ਨਹੀ ਚੁੱਕ ਸਕਦੀ । ਸਮੁੱਚੇ ਵਿਸ਼ਵ ਦੀ ਨਿਆਈਂ ਖੁਦ ਮਨੁੱਖ ਦੀ ਪ੍ਰਕਿਰਤੀ ਵੀ ਇਹੋ ਹੈ ਕਿ ਉਸ ਦਾ ਹੁਕਮ ਮੰਨੇ ਜਿਵੇਂ ਕਿ ਅਚੇਤ ਰੂਪ ਵਿੱਚ ਦਿਨ ਰਾਤ ਉਸਦਾ ਆਗਿਆਪਾਲਣ ਕਰ ਹੀ ਰਿਹਾ ਹੈ, ਕਿਉਂਕਿ ਉਸਦੇ ਪ੍ਰਾਕਿਰਤਕ ਨਿਯਮਾਂ ਦਾ ਉਲੰਘਣ ਕਰਕੇ ਉਹ ਜੀਵਤ ਹੀ ਨਹੀਂ ਰਹਿ ਸਕਦਾ ।

ਇਸਲਾਮ ਕੱਦੋਂ ਤੋਂ ?

ਅੱਜ ਬਹੁਤ ਸਾਰੇ ਲੋਕਾਂ ਵਿੱਚ ਇਹ ਭੱਰੰਸ ਪ੍ਰਚੱਲਿਕਤ ਹੈ ਕਿ ਇਸਲਾਮ ਦੇ ਸੰਸਥਾਪਿਕ ਮੁਹੰਮਦ ਸ0 ਹਨ ।ਹਾਲਾਂ ਕਿ ਸੱਚ ਇਹ ਹੈ ਕਿ ਮੁਹੰਮਦ ਸ0 ਕੋਈ ਨੱਵਾਂ ਧੱਰਮ ਲੇਕੇ ਨਹੀ ਆਏ ਬੱਲਕਿ ਉਸ ਧੱਰਮ ਦੇ ਅੰਤਿਮ  ਅਖਿਰੀ ਸੰਦੇਸ਼ਟਾ ਪੈਗੰਬਰ ਸੀ ਜੋ ਧੱਰਮ ਇਸ਼ਵਰ ਪ੍ਰਰਮਾਤਮਾਂ ਨੈ ਮਾਨਵ ਦੇ ਲਈ ਚੁਨਿਆ ਸੀ । ਮੁਹੰਮਦ ਸ0 ਇਸਲਾਮ ਦੇ ਸੰਸਥਾਪਕ ਨਹੀ ਬੱਲਕਿ ਉਸ ਦੇ ਅਖਰੀ ਸੰਦੇਸ਼ਟਾ ਹਨ .। ਇਹੀ ਉਹ ਧੱਰਮ ਹੇ ਜਿਸਦੀ ਸਿਖਿਆ ਸੱਬਤੋਂ ਪਹਿਲੇ ਇੰਸਾਨਾਂ ਨੂੰ ਕੀਤੀ ਗਈ ਸੀ , ਸੱਬ ਤੋ ਪਹਿਲੇ ਮਾਨਵ ਆਦਮ ਹਨ ਜਿਨਾਂ ਦੀ ਰਚਨਾਂ (ਇਸ਼ਵਰ)ਪ੍ਰਮਾਤਮਾਂ ਨੇ ਬਿਨਾ ਮਾਤਾ ਪਿਤਾ ਦੇ ਕਿਤੀ ਸੀ , ਅਤੇ ਉਨਾਂ ਬਾਅਦ ਉਨਾਂਦੀ ਪਤਨੀ  ਹੱਵਵਾ ਨੂੰ ਉਤਪੱਨ ਕਿਤਾ ਸੀ ,ਇਹਨਾਂ ਦੋਹਨਾਂ ਪਤੀ –ਪਤਨੀ ਤੋਂ ਮਾਨਵ ਦੀ ਉਤਪਤੀ ਦਾ ਆਰੰਬ ਹੋਇਆ ਜਿਸਨੂੰ ਕੁਝ ਲੋਕ ਮਨੂ ਅਤੇ ਸ਼ਤਰੂਪਾ ਕਹਿੰਦੇ ਹਨ ,ਤਾਂ ਕੁਝ ਲੋਕ ਏਡਮ ਅਤੇ ਇਵ ਜਿਨਾ ਦਾ ਵਿਸਤਾਰ ਪੁਰਵਕ ਉਲੇਖ ਪਵਿਤਰ ਕੁਰਆਨ(2|30-38) ਅਤੇ ਭਵਿਖ ਪੁਰਾਣ ਪ੍ਰਤਿਸ੍ਰਗ ਪ੍ਰਵ (ਖਡੰ ।ਅਧਿਆਯ 4) ਅਤੇ ਬਾਇਬਲ (ਉਤਪਤੀ 2|3-24 )ਅਤੇ ਦੁਸਰੇ ਅਨੇਕ ਗ੍ਰੰਥਾਂ ਵਿੱਚ ਕਿਤਾ ਗਿਆ ਹੈ ,(ਇਸ਼ਵਰ)ਪ੍ਰਮਾਤਮਾਂ ਨੇ ਹਰ ਯੁਗਾ ਵਿਚ ਹਰ ਇੱਕ ਸਮੂਹ ਨੂੰ ਉਹਨਾਂ ਦੀ ਆਪਨੀ ਭਾਸ਼ਾ ਹੀ ਵਿੱਚ ਸਿਖਿਆ ਪ੍ਰਦਾਨ ਕਿਤੀ ,ਉਸੀ ਸਿਖਿਆ ਦੇ ਅਨੁੰਸਾਰ ਜੀਵਨ-ਯਾਪਨ ਦਾ ਨਾਮ ਇਸਲਾਮ ਸੀ ,ਜਿਸ ਦਾ ਨਾਮ ਹਰ ਇਕ ਸੰਦੇਸ਼ਟਾ ਅਪਨੀ ਅਪਨੀ ਭਾਸ਼ਾ ਵਿੱਚ ਰੱਖਦੇ ਸੀ  ਜਿਸ ਤਰਾਂ ਸੰਸਕ੍ਰਿਤ ਵਿੱਚ ਨਾਮ ਸੀ “ਸਰਵ ਸਮ੍ਰਪਣ ਧਰਮ “ਜਿਸ ਦਾ ਅਰਬੀ ਭਾਸ਼ਾ ਅਰਥ ਹੁੰਦਾ ਹੈ “ਇਸਲਾਮ ਧਰਮ ” ਗਿਆਨ ਇਹ ਹੋਇਆ ਕਿ ਮਾਨਵ ਦਾ ਧਰਮ ਸ਼ੁਰੂ ਤੋਂ ਹੀ ਇੱਕ ਹੀ ਰਿਹਾ ਹੈ ਪ੍ਰੰਤੂ ਲੋਕਾਂ ਨੇ ਅਪਨੇ ਅਪਨੇ ਗੁਰੂਆਂ ਦੇ ਨਾਮ ਨਾਲ ਅਲਗ ਅਲਗ ਧਰਮ ਬਣਾ ਲਿਆ ਅਤੇ ਅਲਗ ਅਲਗ ਧਰਮਾਂ ਵਿੱਚ ਵੰਡੇ ਗਏ ।  ਅੱਜ ਸਾਡੀ ਸੱਬ ਤੋਂ ਬਡੀ ਜਰੂਰਤ ਇਹੀ ਹੈ ਕਿ ਅਸੀ ਆਪਨੇ ਵਾਸਤਵਿਕ ਇਸ਼ਵਰ ਦੀ ਤੱਰਫ ਪੱਲਟੀਏ ਜਿਸਦਾ ਸੰਬੰਧ ਕਿਸੀ ਵਿਸ਼ੇਸ਼(ਖਾਸ) ਦੇਸ਼ ,ਜਾਤੀ , ਯਾ ਵੰਸ਼ ਨਾਲ ਨਹੀਂ ਬਲਕਿ ਇਹ ਸੰਬੰਧ ਸੰਸਾਰ ਦਾ (ਸ੍ਰਸ਼ਟਾ)ਪਾਲਣੇ ਵਾਲਾ ,ਅੰਨ ਦਾਤਾ ਅਤੇ ਪਾਲਣਕਰਤਾ ਹੈ । ਪਿਆਰੇ ਦੋਸਤ ।,ਇਸ਼ਵਰ ਹੀ ਨੇ ਅਸੀ ਸਾਰਿਆਂ ਨੂੰ ਪੈਦਾ ਕਿਤਾ, ਉਹੀ ਸਾਡਾ ਪਾਲਣ ਪੋਸ਼ਣ ਕਰ ਰਿਹਾ ਹੈ ਤਾਂ ਸਵਾਭਾਵਿਕ ਤੋਰ ਤੇ ਸਾਨੂੰ ਕੇਵਲ ਉਸੇ ਦੀ ਪੁਜਾ ਕਰਨੀ ਚਾਹੀ ਦੀ ਹੈ ਇਸੇ ਕਥਨ ਦਾ ਸਮ੍ਰਥਨ ਹਰ ਇਕ ਧਾਰਮਿਕ ਗ੍ਰੰਥਾਂ ਨੇ ਭੀ ਕਿਤਾ ਹੈ ।ਦੇਖੋ ਰਿਗਵੇਦ 4|92|9 ਦੁਵੈਰਾ ਸਤਸਿ ਬਗਹਿਸ਼ੀ ।ਸੈਂਕਡੇਂ ਦੇਵਤਾਵਾਂ ਦਾ ਬਹਿਸ਼ਕਾਰ ਕਰੋ । ਇਸਲਾਮ ਭੀ ਇਹੀ ਆਦੇਸ਼ ਦਿੰਦਾ ਹੈ ਕਿ ਮਾਤਰ ਇਕ ਪ੍ਰਮਾਤਮਾਂ ਦੀ ਪੁਜਾ ਕਿਤੀ ਜਾਏ , ਇਸਲਾਮ ਦੀ ਦ੍ਰਿਸ਼ਟੀ ਵਿੱਚ ਆਪ ਖੁਦ ਮੁਹੰਮਦ ਸਲਿ0ਦੀ ਪੁਜਾ ਕਰਨਾ ਅਥਵਾ ਅਧਿਆਤਮਿਕ ਚਿੰਤਨ ਦੇ ਬਹਾਨੇ ਕਿਸੇ ਚਿਤਕ ਦਾ ਸਹਾਰਾ ਲੈਨਾ ਮਹਾਂ ਪਾਪ ਹੇ। ਸੁਨੋ ਆਪਨੇ ਇਸ਼ਵਰ ਦੀ  “ਲੋਕੋ ! ਇਕ ਮਿਸਾਲ ਦੀਤੀ ਜਾਂਦੀ ਹੈ , ਧਿਆਨ ਨਾਲ ਸੁਨੋ । ਜਿਨਾਂ ਪੁਜਨ ਦੇਵਤਾਵਾਂ ਨੂੰ ਤੁਸੀ ਅੱਲਾਹ ਨੂੰ ਛੱਡ ਕੇ ਪੁਕਾਰਦੇ ਹੋ ਉਹੋ ਸਾਰੇ ਮਿਲ ਕੇ ਇੱਕ ਮੱਕਖੀ ਭੀ ਪੈਦਾ ਕਰਨਾ ਚਾਹੇਂ ਤਾਂ ਨਹੀ ਕਰ ਸਕਦੇ ।ਬੱਲਕਿ ਅੱਗਰ ਮੱਕਖੀ ਉਹਨਾਂ ਤੋ ਕੋਈ ਚੀਜ਼ ਖੋਹ ਕੇ ਲੈ ਜਾਵੇ ਤਾਂ ਉਹੋ ਉਸ ਨੂੰ ਛੁੜਾ ਵੀ ਨਹੀ ਸੱਕਦੇ । ਮੱਦਦ ਚਾਹਨੇ ਵਾਲੇ ਵੀ ਕਮਜੋਰ ਅਤੇ ਜਿਨਾਂ ਤੋਂ ਮੱਦਦ ਚਾਹੀ ਜਾਂਦੀ ਹੈ ਉਹੋ ਵੀ ਕਮਜੋਰ, ਇਹਨਾਂ ਲੋਕਾਂ ਨੇ ਅੱਲਾਹ ਦੀ ਕੱਦਰ ਹੀ ਨਹੀ ਪਹਚਾਨੀ ਜਿਸ ਤੱਰਾਂ ਕਿ ਉਸ ਦੇ ਪਹਿਚਾੱਨ ਨੇ ਦਾ ਹੱਕ ਹੈ “। (72\73\17)  ਪਿਆਰੇ ਮਿਤ੍ਰ ਦੋਸਤ ! ਇਸ ਧਾਰਮਿਕ ਪੱਤਰ ਵਿੱਚ ਅਸਾਂਨੇ ਆਪ ਨੂੰ ਸਿਧੇ ਲੱਫਜਾਂ ਵਿੱਚ (ਇਸ਼ਵਰ)ਪ੍ਰਮਾਤਮਾਂ ਦਾ ਗਿਆਨ ਦੇਨੇ ਦੀ ਕੋਸ਼ਿਸ ਕਿਤੀ ਹੈ ਜਿਆਦਾ ਜਾਨਕਾਰੀ ਹੇਤੂ ਸਾਨੂੰ ਸੰਪਰਕ ਕਰੋ ।

 

ਆਪ ਦਾ ਸ਼ਭ ਚਿੰਤਕ

ਇਸਲਾਮੁਦੀਨ ਅਬਦੁਲਹਾਕੀਮ