Category Archives: ਕੁਰਾਨ ਦਾ ਸੰਦੇਸ਼

ਕੁਰਆਨ ਦਾ ਸੰਦੇਸ਼

ਇਸ ਪਿੱਛੋਂ ਅਰਬੀ ਭਾਸ਼ਾ ਨੂੰ ਵੇਖੋ ।ਤੁਸੀਂ ਜਦੋਂ ਇਸ ਭਾਸ਼ਾ ਨੂੰ ਪੜ੍ਹਗੇ ਤੇ ਇਸ ਦੇ ਸਾਹਿਤ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉੱਚ ਵਿਚਾਰਾਂ ਦੇ ਪ੍ਰਗਟਾਵੇ ਲਈ, ਰੱਬੀ ਗਿਆਨ ਦੀਆਂ ਅਤਿਅੰਤ ਬਰੀਕ ਗੱਲਾਂ ਦੇ ਵਰਣਨ ਲਈ ਅਤੇ ਮਨਾਂ ਨੂੰ ਪ੍ਰਭਾਵਿਤ ਕਰਨ ਲਈ ਇਸ ਤੋਂ ਵਧੇਰੇ ਉਪਯੋਗੀ ਕੋਈ ਹੋਰ ਭਾਸ਼ਾ ਨਹੀਂ ਸੀ ।ਇਸ ਭਾਸ਼ਾ ਦੇ ਸੰਖੇਪ ਜਿਹੇ ਵਾਕਾਂ ਵਿੱਚ ਵੱਡੇ- ਵੱਡੇ ਨਿਬੰਧਾਂ ਦਾ ਪ੍ਰਗਟਾਵਾ ਹੋ ਜਾਂਦਾ ਹੈ । ਫੇਰ ਉਹਨਾਂ ਵਿੱਚ ਅਜਿਹਾ ਬਲ ਹੁੰਦਾ ਹੈ ਕਿ ਦਿਲਾਂ ‘ਤੇ ਤੀਰ ਅਤੇ ਨਸ਼ਤਰ ਵਾਂਗ ਕੰਮ ਕਰਦੇ ਹਨ ।ਅਜਿਹੀ ਮਿਠਾਸ ਹੁੰਦੀ ਹੈ ਕਿ ਕੰਨਾਂ ਵਿੱਚ ਰਸ ਪੈਂਦਾ ਪ੍ਰਤੀਤ ਹੁੰਦਾ ਹੈ । ਅਜਿਹਾ ਸੰਗੀਤ ਹੁੰਦਾ ਹੈ ਕਿ ਮਨੁੱਖ ਮਸਤੀ ਵਿੱਚ ਝੂਮਣ ਲਗਦਾ ਹੈ ।ਕੁਰਆਨ ਵਰਗੇ ਗ੍ਰੰਬ ਲਈ ਅਜਿਹੀ ਭਾਸ਼ਾ ਹੀ ਲੋੜੀਂਦੀ ਸੀ । ਇਸ ਲਈ ਇਹ ਅੱਲਾਹ ਦੀ ਬਹੁਤ ਹੀ ਵੱਡੀ ਹਿਕਮਤ ਸੀ ਕਿ ਉਸਨੇ ਸੰਪੂਰਨ ਸੰਸਾਰ ਦੀ ਪੈਗ਼ੰਬਰੀ ਲਈ ਅਰਬ ਦੇਸ ਨੂੰ ਚੁਣਿਆ । ਆਉ ਹੁਣ ਤੁਹਾਨੂੰ ਦਰਸਾਈਏ ਕਿ ਜਿਸ ਮਹਾਨ ਵਿਅਕਤੀ ਨੂੰ ਇਸ ਕੰਮ ਲਈ ਪਸੰਦ ਕੀਤਾ ਗਿਆ ਉਹ ਕਿਹੋ ਜਿਹਾ ਅਦੁੱਤੀ ਵਿਅਕਤੀ ਸੀ ।

ਰੋਜ਼ਾ ਦਾ ਹੁਕਮ

صور فوائد الصلاة 1

ਆਖ਼ਰਤ ਦੇ ਜੀਵਨ ਅਤੇ ਅੱਲਾਹ ਦੀ ਅਦਾਲਤ ਉੱਤੇ ਈਮਾਨ ਹੈ ।ਕੁਰਆਨ ਤੇ ਰਸੂਲ (ਸ) ਦਾ ਪੂਰਨ ਆਗਿਆ ਪਾਲਣ ਹੈ, ਕਰਤੱਵ ਦਾ ਜ਼ਬਰਦਸਤ ਅਹਿਸਾਸ ਹੈ । ਧੀਰਜ ਤੇ ਮਸ਼ਕਲਾਂ ਦੇ ਮੁਕਾਬਲੇ ਦਾ ਅਭਿਆਸ

ਹੈ ।ਈਸ਼ਵਰ ਦੀ ਪ੍ਰਸੰਨਤਾ ਦੇ ਮੁਕਾਬਲੇ ਵਿੱਚ ਮਨ ਦੀਆਂ ਖਹਿਸ਼ਾਂ ਨੂੰ ਦਬਾਉਣ ਦੀ ਸ਼ਕਤੀ ਹੈ ।ਹਰ ਸਾਲ ਰਮਜ਼ਾਨ ਦਾ ਮਹੀਨਾਂ ਆਉਂਦਾ ਹੈ ਤਾਂ ਕਿ ਪੂਰੇ ਤੀਹ ਦਿਨ ਤੱਕ ਇਹ ਰੋਜ਼ੇ ਤੁਹਾਨੂੰ ਸਿੱਖਿਅਤ ਕਰਨ ਅਤੇ ਤੁਹਾਡੇ ਵਿੱਚ ਉਹ ਸਾਰੀਆਂ ਵਿਸ਼ੇਸ਼ਤਾਂਵਾਂ ਉਤਪੰਨ ਕਰਨ ਦੀ ਕੋਸ਼ਿਸ਼ ਕਰਨ ਜਿਨ੍ਹਾਂ ਸਦਕਾ ਤੁਸੀਂ ਪੂਰਨ ਤੇ ਪੱਕੇ ਮੁਸਲਮਾਨ ਬਣੋ ।ਇਹ ਵਿਸ਼ੇਸ਼ਤਾਂਵਾਂ (ਗੁਣ)ਆਪ ਨੂੰ ਉਸ ਇਬਾਦਤ ਦੇ ਯੋਗ ਬਣਾਉਣ ਜਿਹੜੀ ਇੱਕ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਹਰ ਸਮੇਂ ਕਰਨੀ ਚਾਹੀਦੀ ਹੈ ।

 

 

 

 

ਨਮਾਜ਼ ਦੇ ਲਾਭ

ਨਮਾਜ਼ ਦੇ ਲਾਭ

             ਇਬਾਦਤ ਦਾ ਇਹ ਅਰਥ ਦਿਮਗ਼ ਵਿੱਚ ਰੱਖੋ ਅਤੇ ਗੌਰ ਕਰੋ ਕਿ ਇੰਨੀ ਵੱਡੀ ਇਬਾਦਤ ਕਰਨ ਲਈ ਕਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ । ਨਮਾਜ਼ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਵਿਆਕਤੀ ਵਿੱਚ ਪੈਦਾ ਕਰਦੀ ਹੈ ।

ਅਧੀਨਗੀ ਦਾ ਅਹਿਸਾਸ

       ਸੱਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਜ਼ਰੂਰਤ ਹੈ ਕਿ ਤੁਹਾਨੂੰ ਵਾਰ-ਵਾਰ ਇਹ ਯਾਦ ਕਰਾਇਆ ਜਾਂਦਾ ਰਹੇ ਕਿ ਤੁਸੀਂ ਰੱਬ ਦੇ ਬੰਦੇ ਹੋ ਅਤੇ ਉਸੇ ਦੀ ਬੰਦਗੀ ਤੁਸੀਂ  ਹਰ ਸਮੇਂ ਤੇ ਹਰ ਕਿੰਮ ਵਿੱਚ ਕਰਨੀ ਹੈ ।ਇਹ ਚੇਤੇ ਕਰਾਉਣ ਦੀ ਲੋਡ਼ ਇਸ ਲਈ ਹੈ ਕਿ ਇੱਕ ਸ਼ੈਤਾਨ ਆਦਮੀ ਦੇ ਨਫਸ ਵਿੱਚ ਬੈਠਾ ਹੈ ਜਿਹੜਾ ਹਰ ਸਮੇਂ ਕਹਿੰਦਾ ਰਹਿੰਦਾ ਹੈ ਕਿ ਤੂੰ ਮੇਰਾ ਬੰਦਾ ਹੇ ।ਹੋਰ ਲੱਖਾਂ ਕਰੋੜਾਂ ਸ਼ੈਤਾਨ ਸਾਰੇ ਪਾਸੇ ਸੰਸਾਰ ਵਿੱਚ ਪਸਰੇ ਹੋਏ ਹਨ ਅਤੇ ਉਹਨਾਂ ਵਿਚੋਂ ਹਰ ਇੱਕ ਇਹੋ ਆਖ ਰਿਹਾ ਹੈ ਕਿ ਤੂੰ ਮੇਰਾ ਬੰਦਾ ਹੈਂ ।ਇਹਨਾਂ ਸ਼ੈਤਾਨਾਂ ਦਾ ਪਾਇਆ ਹੋਇਆ ਜਾਲ ਉਸ ਸਮੇਂ ਤੱਕ ਨਹੀਂ ਟੁੱਟ ਸਕਦਾ ਜਦੋਂ ਤੱਕ ਵਿਅਕਤੀ ਨੂੰ ਦਿਨ ਵਿੱਚ ਕਈ-ਕਈ ਵਾਰ ਇਹ ਚੇਤੇ ਨਾ ਕਰਾਇਆ ਜਾਵੇ ਕਿ ਤੂੰ ਕਿਸੇ ਹੋਰ ਦਾ ਨਹਾਂ ਕੇਵਲ ਅੱਲਾਹ ਦਾ ਬੰਦਾ ਹੈ ਨਮਾਜ਼ ਇਹੋ ਕੰਮ ਕਰਦੀ ਹੈ ਸਵੇਰੇ ਉੱਠਦੇ ਹੀ ਸਾਰੇ ਕੰਮਾਂ ਤੋਂ ਪਹਿਲਾਂ ਉਹ ਤੁਹਾਨੂੰ ਇਹੋ ਗੱਲ ਯਾਦ ਕਰਾਉਂਦੀ ਹੈ ।ਫੇਰ ਜਦੋਂ ਦਿਨੇ ਤੁਸੀਂ ਆਪਣੇ ਕੰਮ ਧੰਦਿਆਂ ਵਿੱਚ ਰੱਝੇ ਹੁੰਦੇ ਹੋ ਉਸ ਵੇਲੇ ਫੇਰ ਤਿੰਨ ਵਾਰ ਉਸੇ ਯਾਦ ਨੂੰ ਤਾਜ਼ਾ ਕਰਦੀ ਹੈ ਅਤੇ ਰਾਤ ਨੂੰ ਜਦੋਂ ਤੁਸੀਂ ਸੌਣ ਲਈ ਜਾਂਦੇ ਹੋ ਤਾਂ ਆਖ਼ਰੀ ਵਾਰ ਫੇਰ ਉਸੇ ਨੂੰ ਦੁਹਰਾਉਂਦੀ ਹੈ । ਇਹ ਨਮਾਜ਼ ਦਾ ਪਹਿਲਾ ਲਾਭ ਹੈ ਅਤੇ ਕੁਰਆਨ ਵਿੱਚ ਇਸੇ ਕਰਕੇ ਨਮਜ਼ ਨੂੰ ਜ਼ਿਕਰ ਕਿਹਾ ਗਿਆ ਹੈ ਅਰਥਾਤ ਇਹ ਰੱਬ ਦੀ ਯਾਦ ਹੈ।

فوائد الصوم فى حياة الانسانਰੋਜ਼ਾ ਦੇ ਫ਼ਾਵਾ ਇਦ

ਹਰੇਕ ਉੱਮਤ ਤੇ ਰੋਜ਼ਾ ਫ਼ਰਜ਼ ਕੀਤਾ ਗਿਆ

ਮੁਸਲਮਾਨ ਭਰਾਵੋ ਦੂਜੀ ਇਬਾਦੱਤ ਜਿਹੜੀ ਅੱਲਾਹ ਤਆਲਾ ਨੇ ਤੁਹਾਡੇ ਉੱਤੇ ਫ਼ਰਜ਼ ਕੀਤੀ ਹੇ ਉਹ ਰੋਜ਼ਾ ਹੈ। ਰੋਜ਼ੇ ਤੋਂ ਮੁਰਾਦ ਇਹ ਹੈ ਕੀ ਸਵੇਰ ਤੋਂ ਸ਼ਾਮ ਤੱਕ ਆਦਮੀ ਖਾਣ ਪੀਣ ਤੇ ਸੰਭੋਗ ਤੋਂ ਪ੍ਰਹੇਜ਼ ਕਰੇ ।ਇਹ ਇਬਾਦਤ ਵੀ ਨਮਾਜ਼ ਵਾਂਗ ਮੁੱਢ ਤੋਂ ਸਾਰੇ ਪੈਗੰਬਰਾਂ ਦੀ ਸ਼ਰੀਅਤ ਵਿੱਚ ਫ਼ਰਜ਼ ਰਹੀ ਹੈ। ਪਿਛਲੀਆਂ ਜਿੰਨੀਆਂ ਉੱਮਤਾਂ ਬੀਤ ਚੁੱਕੀਆਂ ਹਨ ਸਾਰੀਆਂ ਇਸੇ ਤਰ੍ਹਾਂ ਰੋਜੇ ਰੱਖਦੀਆਂ ਸਨ ਜਿਵੇਂ ਮੁਹੱਮਦ ਸ. ਦੀ ਉੱਮਤ ਰੱਖਦੀ ਹੈ।ਪਰੰਤੂ ਰੋਜੇ ਦੇ ਹੁਕਮਾਂ, ਰੋਜਿਆਂ ਦੀ ਸੰਖਿਆ ਅਤੇ ਰੋਜੇ ਰੱਖਣ ਦੇ ਜ਼ਮਾਨੇ ਵਿੱਚ ਸ਼ਰੀਅਤਾਂ ਦਰਮਿਆਨ ਫ਼ਰਕ ਰਿਹਾ ਹੈ । ਅੱਜ ਵੀ ਅਸੀਂ ਵੇਖਦੇ ਹਾਂ ਅਕਸਰ ਧਰਮਾਂ ਵਿੱਚ ਰੋਜ਼ਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮੋਜੂਦ ਹੈ । ਭਾਵੇਂ ਲੋਕਾਂ ਨੇਂ ਆਪਣੇ ਵੱਲੋਂ ਬਹੁਤ ਸਾਰਿਆਂ ਗੱਲਾਂ ਜੋਡ਼ ਕੇ ਉਸ ਦਾ ਰੂਪ ਵਿਗਾਡ਼ ਦਿੱਤਾ ਹੈ ।ਕੁਰਆਨ ਸ਼ਰੀਫ਼ ਵਿੱਚ ਫਰਮਾਇਆ ਗਿਆ ਹੈ ਕਿ:

        ਅਰਥਾਤ “ਹੈ ਮੁਸਲਮਾਨੋ ! ਤੁਹਾਡੇ ਉੱਤੇ ਰੋਜ਼ਾ ਉਸੇ ਤਰ੍ਹਾਂ ਫ਼ਰਜ਼ ਕੀਤਾ ਗਿਆ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲੀਆਂ ਉੱਮਤਾਂ ਉੱਤੇ ਫ਼ਰਜ਼ ਕੀਤਾ ਗਿਆ ਸੀ ।”

ਇਸ ਆਇਤ ਤੋਂ ਪਤਾ ਲਗਦਾ ਹੈ ਕਿ ਅੱਲਾਹ ਤਆਲਾ ਵੱਲੋਂ ਜਿੰਨੀਆਂ ਸ਼ਰੀਅਤਾਂ ਆਈਆਂ ਹਨ ਉਹ ਕਦੇ ਰੋਜ਼ੇ ਦੀ ਇਬਾਦਤ ਤੋਂ ਖਾਲੀ ਨਹੀਂ ਰਹੀਆਂ ।

ਪਵਿੱਤਰ ਕੁਰਆਨ ਵਿੱਚ ਮੂਰਤੀ ਪੂਜਾ ਸਬੰਧੀ ਉਦਾਹਰਣ (

 

 

 

ਮੂਰਤੀ ਪੂਜਾ ਬਾਰੇ ਕੁਰਆਨ ਵਿੱਚ ਇੱਕ ਉਦਾਹਰਣ ਪੇਸ਼ ਕੀਤਾ ਗਿਆ ਹੈ ਜੋ ਗੌਰ ਵਿਚਾਰ ਕਰਨ ਯੋਗ ਹੈ :

“ਅੱਲਾਹ ਨੂੰ ਛੱਡ ਕੇ ਤੁਸੀਂ ਜਿੰਨਾਂ ਵਿਸਤੂਆਂ ਨੂੰ ਪੂਜਦੇ ਹੋ ਉਹ ਸਾਰੀਆਂ ਮਿਲਕੇ ਇੱਕ ਮੱਖੀ ਵੀ ਪੈਦਾ ਨਹੀਂ ਕਰ ਸੱਕਦੀਆਂ ਅਤੇ ਪੈਦਾ ਕਰਨਾ ਤਾਂ ਦੂਰ ਦੀ ਗੱਲ ਹੈ ਜੇਕਰ ਮੱਖੀ ਉਹਨਾਂ ਸਹਮਣਿਓਂ ਕੋਈ ਚੀਜ਼ (ਪ੍ਰਸਾਦਿ ਵਗੈਰਾ)ਖੇਹ ਕੇ ਲੈ ਜਾਵੈ ਤਾਂ ਉਹ ਵਾਪਿਸ ਨਹੀਂ ਲੈ ਸੱਕਦੀਆਂ ।ਫਿਰ ਕੈਸੇ ਕਾਇਹ ਨੇ ਪੂਜਯ (ਜਿਸਦੀ ਪੂਜਾ ਕੀਤੀ ਜਾਵੇ)ਅਤੇ ਕੈਸੇ ਕੱਮਜੋਰ ਨੇ ਪੂਜਣ ਵਾਲੇ ਅਤੇ ਉਹਨਾ ਨੇ ਉਸ ਅੱਲਾਹ ਦੀ ਕੱਦਰ ਨਹੀਂ ਕੀਤੀ ਜੈਸੀ ਕੱਰਨੀ ਚਾਹੀਦੀ ਸੀ, ਜੋ ਤਾਕੱਤਵਰ ਅਤੇ ਜਬਰਦਸ਼ਤ ਹੈ।”  (ਸੂਰਤ ਹੱਜ :73)

ਕਿੰਨੀ ਵੱਧੀਆ ਮਿਸਾਲ ਹੈ ਬਨਾਉਣ ਵਾਲਾ ਤਾਂ ਖੁਦ ਭਗਵਾਨ ਹੁੰਦਾ ਹੈ ।ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਮੂਰਤੀਆਂ ਨੂੰ ਅਸੀਂ ਬਣਾਉਣ ਵਾਲੇ ਹਾਂ, ਜੇਕਰ ਇਹਨਾਂ ਮੂਰਤੀਆਂ ਵਿੱਚ ਥੋਡੀ ਬਹੁਤ  ਵੀ ਸਮਝ ਹੁੰਦੀ ਤਾਂ ਇਹ ਸਾਡੀ ਪੂਜਾ ਕਰਦੀਆਂ

ਗਰੀਬੀ ਦੇ ਡਰ ਦਾ ਇਲਾਜ

ਅਰਬ ਦੇ ਕਈ ਕਬੀਲੇ ਜਿਹੜੇ ਅਪਣੀਆਂ ਲਡ਼ਕੀਆਂ ਨੂੰ ਧਰਤੀ ਅੰਦਰ ਜਿੰਦਾ ਦਫ਼ਨ ਕਰ ਦਿੰਦੇ ਸਨ, ਇਸ ਦਾ ਕਾਰਨ ਇਹ ਸੀ ਕਿ ਭੁੱਖਮਰੀ ਤੇ ਗ਼ਰੀਬੀ ਵਿੱਚ ਉਹ ਕੁੜੀਆਂ ਦੀ ਹੋਂਦ ਨੂੰ ਇੱਕ ਬੋਝ ਸਮਝਦੇ ਸੀ। ਮੁੰਡੇ ਤਾਂ ਵੱਡੇ ਹੋਕੇ ਉਨ੍ਹਾਂ ਦਾ ਹੱਥ ਵਟਾਉਂਦੇ ਸੀ ਅਤੇ ਜਿਉਣ ਦੇ ਸਾਧਣ ਜੁਟਾਉਣ ਵਿੱਚ ਉਨ੍ਹਾਂ ਦਾ ਸਾਥ ਨਿਭਾਉਣ ਦੇ ਯੋਗ ਹੋ ਜਾਂਦੇ ਸੀ। ਪਰੰਤੁ ਕੁੜੀਆਂ ਵੱਡੀਆਂ ਹੋ ਜਾਣ ਤੇ ਵੀ ਕੁਝ ਨਹੀਂ ਕਰ ਸਕਦੀਆਂ ਸਨ ਅਤੇ ਉਨ੍ਹਾਂ ਦੇ ਕੁੱਲ ਖ਼ਰਚ ਦਾ ਬੋਝ ਬਾਪ ਤੇ ਹੀ ਹੰਦਾ ਸੀ। ਕੁਰਆਨ ਨੇ ਸਪਸ਼ਟ ਕੀਤਾ ਕੀ ਰਿਜ਼ਕ ਦੀਆਂ ਕੁੰਜੀਆਂ ਸਿਰਫ਼ ਰੱਬ ਦੇ ਹੱਥ ਵਿੱਚ ਹਨ। ਧਰਤੀ ਦੇ ਪ੍ਰਾਣਾਆਂ ਦੀ ਰੋਜ਼ੀ ਰੋਟੀ ਦੀ ਜ਼ਿੰਮੇਦਾਰੀ ਉਸ ਰਿਜ਼ਕ ਦੇਣ ਵਾਲੇ ਨੇ ਖ਼ੁਦ ਆਪਣੇ ਸਿਰ ਲੈ ਰੱਖੀ ਹੈ। ਕੋਈ ਬਲਵਾਨ ਹੋਵੇ ਜਾਂ ਨਿਰਬਲ, ਹੱਟਾ ਕੱਟਾ ਹੋਵੇ ਜਾਂ ਅਪਾਹਜ ਖ਼ੁਦ ਆਪਣੇ ਜ਼ਿੰਮੇ ਰੋਜ਼ੀ ਰੋਟੀ ਕਮਾਉਣ ਲਈ ਭੱਜ ਨੱਠ ਕਰ ਦਾ ਹੋਵੇ ਜਾਂ ਉਹ ਕਿਸੇ “ਤੇ ਨਿਰਭਰ ਕਰਦਾ ਹੋਵੇ, ਜੇਕਰ ਉਸਨੂੰ ਰੋਜ਼ੀ ਮਿਲਦੀ ਹੈ ਤਾਂ ਅੱਲਾਹ ਹੀ ਦੇ ਹੁਕਮ, ਮਰਜ਼ੀ ਅਤੇ ਤਕਦੀਰ ਨਾਲ । ਇਹ ਵੀ ਸੰਭਵ ਹੈ ਕਿ ਉਸਨੇ ਇੱਕ ਦੂਸਰੇ ਮਨੁੱਖ ਦੀ ਰੋਜ਼ੀ ਦਾ ਵਾਸਤਾ ਬਣਾ ਰੱਖਿਆ ਹੋਵੇ ਅਤੇ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਦੇ ਜਰਯੇ ਰੋਜ਼ੀ ਮਿਲਦੀ ਹੋਵੇ।ਇਸ ਲਈ ਕਿਸੇ ਨੂੰ ਬੋਝ ਸਮਝ ਕੇ ਉਸਨੂ ਕਤਲ ਕਰ ਦੇਣਾ ਬਹੁਤ ਬੜੀ ਗ਼ਲਤੀ ਅਤੇ ਸਰਾਸਰ ਮੂਰਖਤਾ ਹੈ :

  “ਅਤੇ ਆਪਣੀ ਸੰਤਾਨ ਨੂੰ ਗ਼ਰੀਬੀ ਦੇ ਡਰ ਨਾਲ ਕਤਲ ਨਾ ਕਰੋ । ਅਸੀਂ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ ਦਿਆਂਗੇ ।”

ਪਵਿੱਤਰ ਕੁਰਆਨ ਵਿੱਚ ਮੂਰਤੀ ਪੂਜਾ ਸਬੰਧੀ ਉਦਾਹਰਣ

 

 

 

 

 

 

 

 

ਮੂਰਤੀ ਪੂਜਾ ਬਾਰੇ ਕੁਰਆਨ ਵਿੱਚ ਇੱਕ ਉਦਾਹਰਣ ਪੇਸ਼ ਕੀਤਾ ਗਿਆ ਹੈ ਜੋ ਗੌਰ ਵਿਚਾਰ ਕਰਨ ਯੋਗ ਹੈ :

            “ਅੱਲਾਹ ਨੂੰ ਛੱਡ ਕੇ ਤੁਸੀਂ ਜਿੰਨਾਂ ਵਿਸਤੂਆਂ ਨੂੰ ਪੂਜਦੇ ਹੋ ਉਹ ਸਾਰੀਆਂ ਮਿਲਕੇ ਇੱਕ ਮੱਖੀ ਵੀ ਪੈਦਾ ਨਹੀਂ ਕਰ ਸੱਕਦੀਆਂ ਅਤੇ ਪੈਦਾ ਕਰਨਾ ਤਾਂ ਦੂਰ ਦੀ ਗੱਲ ਹੈ ਜੇਕਰ ਮੱਖੀ ਉਹਨਾਂ ਸਹਮਣਿਓਂ ਕੋਈ ਚੀਜ਼ (ਪ੍ਰਸਾਦਿ ਵਗੈਰਾ)ਖੇਹ ਕੇ ਲੈ ਜਾਵੈ ਤਾਂ ਉਹ ਵਾਪਿਸ ਨਹੀਂ ਲੈ ਸੱਕਦੀਆਂ ।ਫਿਰ ਕੈਸੇ ਕਾਇਹ ਨੇ ਪੂਜਯ (ਜਿਸਦੀ ਪੂਜਾ ਕੀਤੀ ਜਾਵੇ)ਅਤੇ ਕੈਸੇ ਕੱਮਜੋਰ ਨੇ ਪੂਜਣ ਵਾਲੇ ਅਤੇ ਉਹਨਾ ਨੇ ਉਸ ਅੱਲਾਹ ਦੀ ਕੱਦਰ ਨਹੀਂ ਕੀਤੀ ਜੈਸੀ ਕੱਰਨੀ ਚਾਹੀਦੀ ਸੀ, ਜੋ ਤਾਕੱਤਵਰ ਅਤੇ ਜਬਰਦਸ਼ਤ ਹੈ।”  (ਸੂਰਤ ਹੱਜ :73)

        ਕਿੰਨੀ ਵੱਧੀਆ ਮਿਸਾਲ ਹੈ ਬਨਾਉਣ ਵਾਲਾ ਤਾਂ ਖੁਦ ਭਗਵਾਨ ਹੁੰਦਾ ਹੈ ।ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਮੂਰਤੀਆਂ ਨੂੰ ਅਸੀਂ ਬਣਾਉਣ ਵਾਲੇ ਹਾਂ, ਜੇਕਰ ਇਹਨਾਂ ਮੂਰਤੀਆਂ ਵਿੱਚ ਥੋਡੀ ਬਹੁਤ  ਵੀ ਸਮਝ ਹੁੰਦੀ ਤਾਂ ਇਹ ਸਾਡੀ ਪੂਜਾ ਕਰਦੀਆਂ ।

ਇੱਕ ਬੋਦਾ ਵਿਚਾਰ

ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਅਸੀਂ ਉਹਨਾਂ ਦੀ ਪੂਜਾ ਇਸ ਲਈ  ਰਦੇ ਹਾਂ ਕਿ

ਉਹਨਾਂ ਨੇ ਹੀ ਸਾਨੂੰ ਮਾਲਿਕ(ਸਵਾਮੀ)ਦਾ ਰਲਤਾ ਦਿਖਾਇਆ ਅਤੇ ਉਹਨਾ ਦੇ ਜ਼ਰੀਏ ਹੀ ਅਸੀਂ ਮਾਲਿਕ(ਸਵਾਮੀ)ਦੀ ਦਇਆ ਪ੍ਰਾਪਤ ਕਰਦੇ ਹਾਂ ।ਇਹ ਬਿਲਕੁਲ ਅਜਿਹੀ ਗੱਲ ਹੋਈ ਕਿ ਕੋਈ ਕੁਲੀ ਤੋਂ ਰੇਲਗਾੱਡੀ ਬਾਰੇ ਪਤਾ ਕਰੇ ਜਦ ਕੁਲੀ ਉਸਨੂੰ ਰੇਲ ਬਾਰੇ ਜਾਣਕਾਰੀ ਦੇ ਦੇਵੇ ਤਾਂ ਉਹ ਰੇਲ ਦੀ ਜਗ੍ਹਾ ਕੁਲੀ ਉਤੇ ਹੀ ਸਵਾਰ ਹੋ ਜਾਵੇ ਕਿ ਇਸਨੇ ਹੀ ਸਾਨੂੰ ਰੇਲ ਬਾਰੇ ਦੱਸਿਆ ਹੈ।ਇਸੇ ਤਰਾਂ ਅੱਲਾਹ ਦੀ ਸਹੀ ਦਿਸ਼ਾ ਅਤੇ ਮਾਰਗ ਦੱਸਣ ਵਾਲੇ ਦੀ ਪੂਜਾ ਕਰਨੀ ਬਿਲਕੁਲ ਇਸ ਤਰਾ ਹੈ ਜਿਵੇਂ ਰੇਲਗਾਡੀ ਨੂੰ ਛੱਡ ਕੇ ਕੁਲੀ ਉਤੇ ਸਾਵਾਰ ਹੋ ਜਾਣ ।

     ਕੁਝ ਭਰਾ ਇਹ ਵੀ ਕਹਿੰਦੇ ਹਨ ਕਿ ਅਸੀਂ ਕੇਵਲ ਰੱਬ ਦਾ ਧਿਆਨ ਜਮਾਉਣ ਲਈ ਹੀ ਇਹਨਾਂ ਮੂਰਤੀਆਂ ਨੂੰ ਸਹਮਣੇ ਰੱਖਦੇ ਹਾਂ ।ਇਹ ਵੀ ਵਧਆ ਗੱਲ ਕੀਤੀ,ਕਿ ਖੂਬ ਗੌਰ ਨਾਲ ਖੰਬੇ ਨੂੰ ਦੇਖ ਰਹੇ ਨੇ,ਕਿ ਪਿਤਾ ਜੀ ਦਾ ਧਿਆਨ ਜਮਾਉਣ ਲਈ ਖੰਭੇ ਨੂੰ ਦੇਖ ਰਹੇ ਹਾਂ।ਕਿੱਥੇ ਪਿਤਾ ਜੀ ਅਤੇ ਕਿਥੇ ਖੰਭਾ ? ਕਿੱਥੇ ਇਹ ਕਮਜੋਰ ਮੂਰਤੀ ਅਤੇ ਕਿੱਥੇ ਉਹ ਬੇਹੱਦ ਤਾਕਤਵਰ, ਮਿਹਰਬਾਨ,ਦਿਆਲੂ ਮਾਲਿਕ,ਇਸ ਨਾਲ ਧਿਆਨ ਲੱਗੇਗਾ ਜਾਂ ਹਟੇਗਾ ?

            ਨਤੀਜਾ ਇਹ ਨਿਕਲਿਆ ਹੈ ਕਿ ਕਿਸੇ ਵੀ ਤਰੀਕੇ ਨਾਲ,ਕਿਸੇ ਨੂੰ ਵੀ ਓਸਦਾ ਸ਼ਰੀਕ ਮੰਨਣਾ ਸਭ ਤੋਂ ਵੱਡਾ ਪਾਪ ਹੈ,ਜਿਸਨੂੰ ਪ੍ਰਮਾਤਮਾਂ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਅਜਿਹਾ ਆਦਮੀ ਹਮੇਸ਼ਾਂ ਲਈ ਨਰਕ ਦਾ ਬਾਲਣ ਬਣੇਗਾ ।

ਰਬੱ ਦੀ ਕੁਦਰਤ ਦੀ ਇੱਕ ਦਲੀਲ

 

  

ਕੁਰਆਨ ਜੋ ਕਿ ਰੱਬੀ ਬਾਣੀ ਹੈ ਅਤੇ ਉਸ ਨੇ ਸੰਸਾਰ ਨੁੰ ਆਪਣੇ ਸੱਚੀ ਰੱਬੀ ਬਾਣੀ  ਹੋਣ ਲਈ ਇੱਕ ਚੁਣੋਤੀ ਦੀਤੀ ਹੈ ਕਿ ,,ਜੇਕਰ ਤੁਹਾਨੂੰ ਸ਼ੱਕ ਹੈ ਕਿ ਕੁਰਆਨ ਉਸ ਮਾਲਿਕ ਦਾ ਸੱਚਾ ਕਲਾਮ ਨਹੀ ਹੈ ਤਾਂ ਇਸ ਵਰਗੀ ਇੱਕ ਸੁਰਤ (ਛੋਟਾ ਅਧਿਆਏ) ਹੀ ਬਣਾ ਕੇ ਦਿਖਾਓ ਅਤੇ ਇਸ ਕੰਮ ਨੂੰ ਕਰਨ ਦੇ ਲਈ ਰੱਬ ਤੋਂ ਇਲਾਵਾ ਸਾਰੇ ਸੰਸਾਰ ਨੂੰ ਅਪਣੀ ਮਦਦ ਲਈ ਬੁਲਾ ਲਓ ,ਜੇਕਰ ਤੁਸੀਂ ਸੱਚੇ ਹੋ ।,, (ਸੂਰਤ ਬਕਰਾ :23   )

ਚੌਦਾਂ ਸੋ (1400) ਸਾਲਾਂ ਤੋਂ ਅੱਜ ਤੱਕ ਇਸ ਸੰਸਾਰ ਵਿੱਚ ਵੱਸਣ ਵਾਲੇ ,ਅਤੇ ਸਾਇੰਸ, ਕੰਪਿਊਟਰ ਤੱਕ ਖੋਜ ਕਰਕੇ ਥੱਕ ਚੁਕੋ ਅਤੇ ਆਪਣਾ ਸਿਰ ਝੁਕਾ ਚੁਕੋ ਹਨ ।ਕਿਸੇ ਵਿੱਚ ਵੀ ਇਹ ਕਹਿਣ ਦੀ ਹਿੰਮਤ ਨਹੀਂ ਹੋਈ ਕਿ ਇਹ ਕੁਰਆਨ ਅੱਲਾਹ ਦੀ ਕਿਤਾਬ ਨਹੀਂ ਹੈ ।ਇਸ ਪਵਿੱਤਰ ਕਿਤਾਬ ਵਿੱਚ ਮਾਲਿਕ ਨੇ ਸਾਡੀ ਬੁੱਧੀ ਨੂੰ ਸਮਝਾਉਣ ਲਈ ਅਨੇਕਾਂ ਦਲੀਲਾਂ  ਦਿੱਤੀਆਂ ਹਨ ।ਇੱਕ ਉਦਾਹਰਨ ਇਹ ਹੈ । :

,,ਜੇਕਰ ਧਰਤੀ ਤੇ ਅਕਾਸ਼ ਵਿੱਚ ਇੱਕ ਤੋਂ ਜਿਆਦਾ ਇਸ਼ਟ (ਅਤੇ ਮਾਲਿਕ) ਹੁੰਦੇ ਤਾਂ ਬਡੀ ਖਰਾਬੀ ਅਤੇ ਫਸਾਦ

ਮਚ ਜਾਂਦਾ ।,, (ਸੂਰਤ ਅੰਬੀਆ : 22 )

ਗੱਲ ਸਾਫ ਹੈ ਕਿ ਜੇਕਰ ਇੱਕ ਤੋਂ ਇਲਾਵਾ ਕਈ ਮਾਲਿਕ ਹੁੰਦੇ ਤਾਂ ਝੱਗਡਾ ਹੁੰਦਾ । ਇੱਕ ਕਹਿੰਦਾ ਹੁਣ ਰਾਤ ਹੋਵੇਗੀ ਦੂਜਾ ਕਹਿੰਦਾ ਦਿਨ ਹੋਵੇਗਾ । ਇੱਕ ਕਹਿੰਦਾ ਸੂਰਜ ਅੱਜ ਪੱਛਮ ਤੋਂ ਨਿਕਲੇਗਾ , ਦੂਜਾ ਕਹਿੰਦਾ ਨਹੀਂ ਪੂਰਬ ਤੋਂ ਨਿਕਲੇਗਾ । ਜੇਕਰ ਦੇਵੀ ਦੇਵਤਿਆਂ ਦਾ ਇਹ ਅਧਿਕਾਰ ਸੱਚ ਹੁੰਦਾ ਅਤੇ ਉਹ ਅੱਲਾਹ ਦੇ ਕੰਮਾਂ ਵਿੱਚ

ਸ਼ਰੀਕ ਵੀ ਹੁੰਦੇ ਤਾਂ ਕਦੋਂ ਅਜਿਹਾ ਹੁੰਦਾ ਕਿ ਇੱਕ ਦਾਸ ਨੇ ਪੂਜਾ ਅਰਚਨਾ ਕਰਕੇ ਵਰਖਾ ਦੇ ਦੇਵਤਾ ਤੋਂ ਆਪਣੀ

ਗੱਲ ਮੰਨਵਾ ਲਈ, ਉਧਰੋਂ ਬਡੇ ਮਾਲਿਕ ਦੀ ਤਰਫੋਂ ਆਰਡਰ ਆਉਂਦਾ ਕਿ ਅਜ ਬਾਰਿਸ਼ ਨਹੀਂ ਹੋਵੇਗੀ,ਫਿਰ ਹੇਠਲੇ ਹਡ਼ਤਾਲ ਕਰ ਦਿਂਦੇ । ਹੁਣ ਲੋਕ ਬੈਠੇ ਹਨ ਕਿ ਦਿਨ ਨਹੀਂ ਚਡ਼ਦਾ ,ਪਤਾ ਲੱਗਿਆ ਕਿ ਸੂਰਜ ਦੇਵਤਾ ਨੇ

ਹਡ਼ਤਾਲ ਕਰ ਰੱਖੀ ਹੈ ।

ਸੱਚੀ ਗਵਾਹੀ

ਸੱਚ ਇਹ ਹੈ ਕਿ ਸੰਸਾਰ ਦੀ ਹਰ ਚੀਜ਼ ਗਵਾਹੀ ਦੇ ਰਹੀ ਹੈ , ਇਹ ਭਲੀ ਭਾਂਤ ਨਿਯਮ ,ਪੂਰਵਕ ਚਲਦਾ ਹੋਇਆ ਸ੍ਰਿਸ਼ਟੀ ਦਾ ਨਿਜਾਮ (ਸਿਸਟਮ)ਗਵਾਹੀ ਦੇ ਰਿਹਾ ਹੈ ਕਿ ਸੰਸਾਰ ਦਾ ਮਾਲਿਕ ਇੱਕ ਤੇ ਕੇਵਲ ਇੱਕੋ ਹੀ

ਹੈ ।ਉਹ ਜਦੋਂ ਚਾਹੇ ਅਤੇ ਜੋ ਚਾਹੇ ਕਰ ਸਕਦਾ ਹੈ । ਉਸਨੂੰ ਕਲਪਨਾ (ਅਟਕਲ) ਅਤੇ ਖਿਆਲਾਂ ਵਿੱਚ ਨਹੀਂ ਲਿਆਇਆ ਜਾ ਸਕਦਾ ,ਉਸਦੀ ਮੂਰਤੀ (ਤਸਵੀਰ) ਨਹੀਂ ਬਣਾਈ ਜਾ ਸਕਦੀ । ਉਸ ਮਾਲਿਕ ਨੇ ਸੰਸਾਰ ਦੀਆਂ

ਸਾਰੀਆਂ ਚੀਜਾਂ ਨੂੰ ਮਨੁੱਖ ਦੀ ਸੇਵਾ ਲਈ ਪੈਦਾ ਕੀਤਾ । ਸੂਰਜ ਇਨਸਾਨ ਦਾ ਸੇਵਕ,ਹਵਾ ਇਨਸਾਨ ਦੀ ਸੇਵਕ,

ਇਹ ਧਰਤੀ ਵੀ ਇਨਸਾਨ ਦੀ ਸੇਵਕ, ਅੱਗ, ਪਾਣੀ, ਜੀਵ-ਜੰਤੂ,ਪੇਡ਼-ਪੰਦੇ ਗੱਲ ਕੀ ਸੰਸਾਰ ਦੀ ਹਰ ਵਸਤੂ ਮਨੁੱਖ ਦੀ ਸੇਵਾ ਲਈ ਬਣਾਈ ਗਈ ਹੈ । ਇਨਸਾਨ ਨੂੰ ਇਹਨਾਂ ਸਾਰਿਆਂ ਚਿਜਾਂ ਦਾ ਸਰਦਾਰ (ਬਾਦਸ਼ਾਹ)ਬਣਾਈਆ ਗਿਆ ਹੈ । ਸਿਰਫ ਆਪਣਾ ਦਾਸ ਅਤੇ ਆਪਣੀ ਪੂਜਾ ਅਤੇ ਆਗਿਆ ਪਾਲਣ ਦੇ ਲਈ ਪੈਦਾ ਕੀਤਾ ਹੈ ।

ਇਸ ਲਈ ਇਨਸਾਫ ਦੀ ਗੱਲ ਇਹ ਹੈ ਕਿ ਜਦ ਪੈਦਾ ਕਰਨ ਵਾਲਾ, ਜੀਵਨ ,ਦੇਣ, ਵਾਲਾ, ਮਾਰਨ ਵਾਲਾ ਖਾਣਾ ਪਾਣੀ ਦੇਣ ਵਾਲਾ ਅਤੇ ਜਿੰਦਗੀ ਦੀ ਹਰ ਇੱਕ ਜਰੂਰੀ ਵਸਤੂ ਦੇਣ ਵਾਲਾ ਉਹ ਹੈ ਤਾਂ ਸਚੋ ਇਨਸਾਨ ਨੂੰ ਆਪਣਾ

ਜੀਵਨ ਅਤੇ ਜੀਵਨ ਨਾਲ ਸਬੱਧਿਤ ਤਮਾਮ ਚੀਜਾਂ ਆਪਣੇ ਮਾਲਿਕ ਦੀ ਮਰਜੀ (ਇੱਛਾ)ਅਨੁਸਾਰ ਅਤੇ ਉਸਦਾ

ਆਗਿਆਕਾਰੀ ਹੋ ਕੇ ਪ੍ਰਯੋਗ ਕਰਨੀਆਂ ਚਾਹੀਦੀਆਂ ਹਨ । ਜੇਕਰ ਇੱਕ ਆਦਮੀ ਆਪਣਾ ਜੀਵਨ ਉਸ ਇਕੱਲੇ

ਮਾਲਿਕ ਦੀ ਆਗਿਆ ਵਿੱਚ ਨਹੀਂ ਗੁਜਾਰ ਗਿਹਾ ਤਾਂ ਉਹ ਇਨਸਾਨ ਨਹੀਂ ।