Category Archives: ਗੁਰੂਨਾਨਕ ਦਾ ਪੈਗਾਮ ਸਿੱਖਾਂ ਦੇ ਨਾਮ

ਜਵਾਬ ਨਾਨਕ ਸ਼ਾਹ ਸੂਰਾ

ਸੁਨਹੁ ਕਾਜ਼ੀ ਰੁਕਨਦੀਨ ਆਖੀ ਨਾਨਕ ਸ਼ਾਹ ।।ਜਿਨਾਂ ਈਮਾਨ ਸਲਾਮਤੀ

ਦਰਗਾਹ ਪਾਇਨ ਰਾਹ ।। ਅੱਵਲ ਨਾਇ ਖੁਦਾਇ ਦਾ ਕੇਤੇ ਨਬੀ ਰਸੂਲ ।। ਰੁਕਨਲ ਨੀਆਤ ਰਾਸ ਕਰ ਦਰਗਹ ਪਵੇ ਕਬੁਲ ।। ਲਿਖਿਆ ਦਰ ਖੁਦਾਇ ਦੇ ਹਿਕਸ ਬਾਝ ਨ ਕੋਇ ।। ਦੂਜੀ ਕੁਦਰਤਿ ਸਾਜਿਕੈ ਰੰਗ ਦਿਖਾਏ ਮੋਇ ।ਇਕਦਰ ਦਾਤਿ ਲੱਖ ਲੱਖ ਲਖਹੁ ਲੱਖ ਅਸੰਖ ।। ਨਾਨਕ ਕੀਮਤ ਨਾ ਪਵੈ ਸਾਹਿਬ ਅਗਮ ਬਿਅੰਤ ।। ਆਦਮ ਹੱਵਾ ਸਿਰਜਿਆ ਕੁਦਰਤਿ ਬੰਦੇ ਦੋਇ ।। ਦੁਹੀ ਹੱਥ ਉਪਜੀ ਮੇਦਨੀ ਜੀਅ ਜੰਤ ਅਲੋਇ ।। ਕੇਤੇ ਨੂਰ ਮੁਹੰਮਦੀ ਡਿਠੇ ਨਬੀ ਰਸੂਲ ।।ਨਾਨਕ ਕੁਦਰਤਿ ਦੇਖ ਕਰ ਖੁਦੀ ਗਈ ਸਭ ਭੂਲ ।।