Category Archives: ਧਾਰਮਿਕ ਗਿਆਨ

ਕੁਫ਼ਰ ਇੱਕ ਜ਼ੁਲਮ ਹੈ,

واذالجبال سيرت

ਬਲਕਿ ਸਭ ਤੋਂ ਵੱਡਾ ਜ਼ੁਲਮ ਕੁਫ਼ਰ ਹੀ ਹੈ । ਤੁਸੀਂ ਜਾਣਦੇ ਹੋ ਕਿ ਜ਼ੁਲਮ ਕਿਸਨੂੰ ਕਹਿੰਦੇ ਹਨ ? ਜ਼ੁਲਮ ਇਹ ਹੈ ਕਿ ਕਿਸੇ ਚੀਜ਼ ਤੋਂ ਉਸ ਦੇ ਸ਼ੁਭਾਅ ਅਤੇ ਪ੍ਰਕਿਰਤੀ ਦੇ ਵਿਰੁੱਧ ਜ਼ਬਰਦਸਤੀ ਕੰਮ ਲਿਆ ਜਾਵੇ । ਤੁਸੀਂ ਜਾਣ ਦੇ ਹੋ ਕਿ ਦੁਨੀਆਂ ਵਿੱਚ ਜਿੰਨੀਆਂ ਵੀ ਚੀਜ਼ਾਂ ਹਨ ਸਾਰੀਆਂ ਰੱਬ ਦੀ ਆਗਿਆ ਦੇ ਅਧੀਨ ਹਨ ਅਤੇ ਉਹਨਾਂ ਦਾ ਸੁਭਾਅ ਹੀ ‘ਇਸਲਾਮ’ ਅੱਲਾਹ ਦੀ ਵਿਧੀ ਤੇ ਨਿਯਮ ਦਾ ਪਾਲਣ ਕਰਨਾ ਹੈ । ਖ਼ੁਦ ਮਨੁੱਖ ਦਾ ਸਮੁੱਚਾ ਸਰੀਰ ਤੇ ਸਰੀਰ ਦਾ ਹਰੇਕ ਭਾਗ ਜਨਮੋਂ ਹੀ ਇਸੇ ਪ੍ਰਕਿਰਤੀ ਦੇ ਅਨੁਰੂਪ ਹੈ । ਅੱਲਾਹ ਨੇ ਇਹਨਾਂ ਵਿਸਤਾਂ ਉੱਤੇ ਮਨੁੱਖ ਨੂੰ ਥੋੜ੍ਹਾ ਜਿਹਾ ਅਧਿਕਾਰ ਜ਼ਰੂਰ ਪ੍ਰਦਾਨ ਕੀਤਾ ਹੈ, ਪਰੰਤੂ ਹਰ ਚੀਜ਼ ਦੀ ਪ੍ਰਕਿਰਤੀ ਇਹ ਚਾਹੁੰਦੀ ਹੈ ਕਿ ਉਸ ਤੋਂ ਅੱਲਾਹ ਦੀ ਇੱਛਾ ਅਨੁਸਾਰ ਕੰਮ ਲਿਆ ਜਾਵੇ ਪਰ ਜਿਹੜਾ ਵਿਅਕਤੀ ਕੁਫ਼ਰ ਕਰਦਾ ਹੈ ਇਹ ਇਹਨਾਂ ਸਭਨਾਂ ਚੀਜ਼ਾਂ ਤੋਂ ਉਹਨਾਂ ਦੀ ਪ੍ਰਕਿਰਤੀ ਦੇ ਵਿਰੁੱਧ ਕੰਮ ਲੈਂਦੇ ਹੈ ।ਉਹ ਆਪਣੇ ਮਨ ਵਿੱਚ ਦੂਜਿਆਂ ਦੀ ਵਡਿਆਈ, ਪ੍ਰੇਮ ਤੇ ਡਰ ਨੂੰ ਥਾਂ ਦਿੰਦਾ ਹੈ,ਜਦੋਂਕਿ ਦਿਲ ਦੀ ਪ੍ਰਕਿਰਤੀ ਇਹ ਚਾਹੁੰਦੀ ਹੈ ਇਸ ਵਿੱਚ ਅੱਲਾਹ ਦੀ ਵਡਿਆਈ, ਉਸ ਦਾ ਪ੍ਰੇਮ ਅਤੇ ਉਸ ਦਾ ਡਰ ਭਉ ਹੋਵੇ । ਉਹ ਆਪਣੀਆਂ ਸਮੂਹ ਇੰਦਰੀਆਂ ਤੇ ਅੰਗਾਂ ਨਾਲ ਅਤੇ ਦੁਨੀਆਂ ਦੀਆਂ ਸਭਨਾਂ ਵਸਤਾਂਤੋਂ ਜਿਹੜੀਆਂ ਉਹਦੇ ਅਧਿਕਾਰ ਵਿੱਚ ਹਨ ਅੱਲਾਹ ਦੀ ਇੱਛਾ ਦੇ ਵਿਰੁੱਧ ਕੰਮ ਲੈਂਦਾ ਹੈ । ਜਦੋਂ ਕਿ ਹਰ ਚੀਜ਼ ਦੀ ਪ੍ਰਕਿਰਤੀ ਇਹ ਚਾਹੁੱਦੀ ਹੈ ਕਿ ਉਸ ਤੋਂ ਅੱਲਾਹ ਦੀ ਵਿਧੀ ਤੇ ਨਿਯਮ ਅਨੁਸਾਰ ਕੰਮ ਲਿਆ ਜਾਵੇ ।ਦੱਸੋ ਅਜਿਹੋ ਵਿਆਕਤੀ ਨਾਲੋਂ ਵਧਕੇ ਹੋਰ ਕੌਣ ਜ਼ਾਲਮ ਹੋਵੇਗਾ ਜਿਹੜਾ ਆਪਣੇ ਜੀਵਨ ਵਿੱਚ ਹਰ ਸਮੇਂ ਹਰ ਚੀਜ਼ ਉੱਪਰ ਇੱਥੋਂ ਤੱਕ ਕਿ ਆਪਣੇ ਆਪ ‘ਤੇ ਵੀ ਜ਼ੁਲਮ ਢਾਹੁੰਦਾ ਰਹੇ । ਯਹਾਂ ਤੱਕ ਹੁਵਾ

ਕੁਫ਼ਰ ਦੀਆਂ ਹਾਨੀਆਂ

 

 

 

 

 

 

سبحان الله

ਕੁਫ਼ਰ ਇੱਕ ਪ੍ਰਕਾਰ ਦੀ ਆਗਿਆਨਤਾ ਹੈ ਸਗੋਂ ਅਸਲੀ ਆਗਿਆਨਤਾ ਕੁਫ਼ਰ ਹੀ ਹੈ ।ਇਸ ਤੋਂ ਵਧਕੇ ਹੋਰ ਕੀ ਆਗਿਆਨਤਾ ਹੋ ਸਕਦੀ ਹੈ ਕਿ ਮਨੁੱਖ ਖ਼ੁਦਾ ਤੋਂ ਅਣਜਾਣ ਹੋਵੇ ।ਇੱਕ ਵਿਅਕਤੀ ਦੁਨੀਆਂ ਦੇ ਇੰਨੇ ਵੱਡੇ ਕਾਰਖ਼ਾਨੇ ਨੂੰ ਬਨਾਉਣ ਤੇ ਚਲਾਉਣ ਵਾਲਾ ਕੌਣ ਹੈ। ਅਤੇ ਉਹ ਕਿਹੜਾ ਕਾਰੀਗਰ ਹੈ ਜਿਸਨੇ ਕੋਲੇ, ਲੋਹੇ, ਕੈਲਸ਼ੀਅਮ ਅਤੇ ਸੋਡੀਅਮ ਤੇ ਅਜਿਹੀਆਂ ਹੀ ਕੁੱਝ ਚੀਜ਼ਾਂ ਨੂੰ ਮਿਲਾਕੇ ਮਨੁੱਖ ਵਰਗੇ ਆਕਰਸ਼ਕ ਪ੍ਰਾਣੀ ਦੀ ਰਚਨਾ ਕਰ ਦਿੱਤੀ । ਇੱਕ ਵਿਅਕਤੀ ਸੰਨਸਾਰ ਵਿੱਚ ਹਰ ਪਾਸੇ ਅਜਿਹੀਆਂ ਚੀਜ਼ਾਂ ਤੇ ਅਜਿਹੇ ਕੰਮ ਵੇਖਦਾ ਹੈ ਜਿਨ੍ਹਾਂ ਵਿੱਚ ਅਦੁੱਤੀ ਇੰਜਨੀਅਰੀ, ਹਿਸਾਬ ਦਾਨੀ, ਰਸਾਇਣ ਗਿਆਨ ਤੇ ਸਮੁੱਚੀਆਂ ਯੁਕਤੀਆਂ ਦੇ ਚਮਤਕਾਰ ਵਿਖਾਈ ਦਿੰਦੇ ਹਨ ਪਰੰਤੂ ਉਹ ਨਹੀਂ ਜਾਣਦਾ ਕਿ ਉਹ ਗਿਆਨ ਤੇ ਬੁੱਧੀਮੱਤਾ ਵਾਲੀ ਸੱਤਾ ਕਿਹੜੀ ਹੈ ਜਿਸ ਨੇ ਬ੍ਰਹਿਮੰਡ ਵਿੱਚ ਇਹ ਸਾਰੇ ਕੰਮ ਕੀਤੇ ਹਨ । ਸੋਚੋ ਤੇ ਵਿਚਾਰ ਕਰੋ ਕਿ ਅਜਿਹੇ ਵਿਅਕਤੀ ਲਈ ਅਸਲੀ ਗਿਆਨ ਦੇ ਬੂਹੇ ਕਿਵੇਂ ਖੁੱਲ੍ਹ ਸਕਦੇ ਹਨ, ਜਿਸਨੂੰ ਗਿਆਨ ਦਾ ਪਹਿਲਾ ਸਿਰਾ ਹੀ ਨਾ ਲੱਭਿਆ ਹੋਵੇ? ਚਾਹੇ ਉਹ ਕਿੰਨੀ ਵੀ ਸੋਚ ਵਿਚਾਰ ਕਰੇ, ਕਿੰਨਾ ਹੀ ਭਾਲ –ਖੋਜ ਵਿੱਚ ਸਿਰ ਖਪਾਵੇ,ਉਸ ਨੂੰ ਕਿਸੇ ਵਿਭਾਗ ਵਿੱਚ ਗਿਆਨ ਦਾ ਸਿੱਧਾ ਤੇ ਸਤਿ ਮਾਰਗ ਨਹੀਂ ਮਿਲੇਗਾ, ਕਿਉਂਕਿ ਉਸ ਨੂੰ ਮੁੱਢ ‘ਚੇ ਹੀ ਅਗਿਆਨਤਾ ਦਾ ਹਨੇਰਾ ਦਿਖਾਈ ਦੇਵੇਗਾ ਅਤੇ ਅੰਤ ਵਿੱਚ ਵੀ ਉਹ ਹਨੇਰੇ ਤੋਂ ਬਿਨਾਂ ਕੁੱਝ ਨਹੀਂ ਵੇਖੇਗਾ ।

ਕੁਫ਼ਰ ਦੀ (ਅਸਲੀਅਤ) ਵਾਸਤਵਿਕਤਾ

حجرمتحرك

ਕੁਫ਼ਰ ਦੀ ਤੁਲਨਾ ਵਿੱਚ ਦੂਜਾ ਮਨੁੱਖ ਉਹ ਹੈ ਜਿਹੜਾ ਮੁਸਲਮਾਨ ਪੈਦਾ ਹੋਇਆ ਅਤੇ ਜੀਵਨ ਭਰ ਅਚੇਤਨ ਰੂਪ ਵਿੱਚ ਮੁਸਲਮਾਨ ਹੀ ਰਿਹਾ, ਪਰੰਤੂ ਆਪਣੀ ਬੁੱਧੀ ਤੇ ਗਿਆਨ ਬਲ ਤੋਂ ਕੰਮ ਲੈ ਕੇ ਉਸ ਨੇ ਰੱਬ ਨੂੰ ਨਾ ਪਛਾਣਿਆ ਤੇ ਆਪਣੇ ਆਜਾਦ ਖੇਤਰ ਦੀ ਸੀਮਾ ਵਿੱਚ ਅੱਲਾਹ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ।ਇਹ ਵਿਅਕਤੀ ਕਾਫ਼ਰ ਹੈ ਕੁਫਰ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ । ਕੁਫ਼ਰ ਦੇ ਅਸਲ ਅਰਥ ਛੁਪਾਉਣ ਤੇ ਪਰਦਾ ਪਾਉਣ ਦੇ ਹਨ । ਅਜਿਹੇ ਵਿਅਕਤੀ ਨੂੰ ਇਸੇ ਲਈ ਕਾਫ਼ਰ ਆਖਿਆ ਜਾਂਦਾ ਹੈ ਕਿ ਉਸਨੇ ਆਪਣੀ ਸਹਿਜ ਪ੍ਰਕਿਰਤੀ ਉੱਤੇ ਨਾਦਾਨੀ ਦਾ ਪਰਦਾ ਪਾਇਆ ਹੋਇਆ ਹੈ । ਉਸ ਦੀ ਜਨਮ ਸਿੱਧ ਪ੍ਰਕਿਰਤੀ ਇਸਲਾਮ ਦੀ ਪ੍ਰਕਿਰਤੀ ਦੇ ਅਨੁਰੂਪ ਹੈ । ਉਸ ਦਾ ਸਾਰਾ ਸਰੀਰ ਤੇ ਸਰੀਰ ਦਾ ਹਰ ਭਾਗ ਇਸਲਾਮ ਦੀ ਪ੍ਰਕਿਰਤੀ ਅਨੁਸਾਰ ਕੰਮ ਕਰ ਰਿਹਾ ਹੈ ।ਉਸ ਦੇ ਚਾਰੇ ਪਾਸੇ ਸਾਰੀ ਦੁਨੀਆਂ ਇਸਲਾਮ ‘ਤੇ ਚਲ ਰਹੀ ਹੈ । ਪਰੰਤੂ ਉਸ ਦੀ ਅਕਲ ਉੱਤੇ ਪਰਦਾ ਪੈਗਿਆ ਹੈ । ਸਮੁੱਚੀ ਦੁਨੀਆਂ ਦੀ ਤੇ ਖ਼ੁਦ ਆਪਣੀ ਪ੍ਰਕਿਰਤੀ ਉਸ ਦੇ ਅੱਖੋਂ ਪਰੋਖੇ ਹੋ ਗਈ ਹੈ । ਉਹ ਉਸਦੇ ਵਿਰੁੱਧ ਸੋਚਦਾ ਹੈ ਤੇ ਉਸ ਦੇ ਵਿਰੁੱਧ ਚੱਲਣ ਦਾ ਯਤਨ ਕਰਦਾ ਹੈ ।ਹੁਣ ਤੁਸੀਂ ਸਮਝ ਸਕਦੇ ਹੋ ਕਿ ਜੋ ਵਿਅਕਤੀ ਕਾਫ਼ਰ ਹੈ, ਉਹ ਕਿੰਨਾ ਰਾਹੋਂ ਭਟਕਿਆ ਹੋਇਆ ਹੈ

ਅਨੇਕੇਸ਼ਵਰਵਾਦ

لآاله الااله

 

 

 

 

 

 

 

ਉਸਦੇ ਸਮੂੱਚੇ ਅੰਗਾਂ ਤੇ ਉਸ ਦੇ ਸਰੀਰ ਦੇ ਰੋਮ-ਰੋਮ ਦਾ ਧਰਮ ਇਸਲਾਮ ਹੈ ਕਿਉਂਕਿ ਉਹ ਸਾਰੇ ਰੱਬੀ ਕਾਨੂਨ ਅਨੁਸਾਰ ਬਣਦੇ, ਵਧਦੇ ਤੇ ਗਤੀਸ਼ੀਲ ਹੁੰਦੇ ਹਨ, ਇੱਥੋਂ ਤਕ ਕਿ ਉਸਦੀ ਉਹ ਜ਼ਬਾਨ ਵੀ ਵਾਸਤਵ ਵਿੱਚ ਮੁਸਲਮਾਨ ਹੈ ਜਿਸ ਨਾਲ ਉਹ ਨਾਦਾਨੀ ਬਸ ਸ਼ਿਰਕ (ਅਨੇਕੇਸ਼ਵਰਵਾਦ)ਅਤੇ ਕੁਫ਼ਰ (ਅਧਰਮ)ਸਬੰਧੀ ਵਿਚਾਰ ਪ੍ਰਗਟ ਕਰਦਾ ਹੈ ।ਉਸ ਦਾ ਉਹ ਸਿਰ ਵੀ ਜਨਮੋਂ ਹੀ ਮੁਸਲਮਾਨ ਹੈ ਜਿਸ ਨੂੰ ਉਹ ਮੱਲੋਜ਼ੋਰੀ ਅੱਲਾਹ ਤੋਂ ਬਿਨਾਂ ਦੂਜਿਆਂ ਅੱਗੇ ਝੁਕਾਉਂਦਾ ਹੈ । ਉਸ ਦਾ ਉਹ ਦਿਲ ਵੀ ਮੁਭਾਵਕ ਮੁਸਲਮਾਨ ਹੈ ਜਿਸ ਵਿੱਚ ਉਹ ਅਗਿਆਨਤਾ ਕਾਰਨ ਅੱਲਾਹ ਤੋਂ ਬਿਨਾਂ ਦੂਜਿਆਂ ਦਾ ਆਦਰ ਤੇ ਪ੍ਰੇਮ ਰੱਖਦਾ ਹੇ, ਕਿਉਂਕਿ ਇਹ ਸਮੂਹ ਵਸਤਾਂ ਅੱਲਾਹ ਦੇ ਨਿਯਮ ਦਾ ਹੀ ਪਾਲਣ ਕਰਦੀਆਂ ਹਨ ਅਤੇ ਇਹਨਾਂ ਦੀ ਹਰੇਕ ਕਿਰਿਆ ਅੱਲਾਹ ਦੇ ਨਿਯਮ ਅਧੀਨ ਹੀ ਹੁੰਦੀ ਹੈ ।ਮਨੁੰਖ ਦੀ ਇੱਕ ਹੈਸੀਅਤ ਤਾਂ ਇਹ ਹੈ ਕਿ ਉਹ ਸਰਿਸ਼ਟੀ ਦੀਆਂ ਦੂਜੀਆਂ ਚੀਜ਼ਾਂ ਵਾਂਗ ਪ੍ਰਕਿਰਤੀ ਦੇ ਜ਼ਬਰਦਸਤ ਨਿਯਮਾਂ ਵਿੱਚ ਜਕੜਿਆ ਹੋਇਆ ਹੈ ਅਤੇ ਉਹਨਾਂ ਦੀ ਪਾਬੰਦੀ ਲਈ ਮਜਬੂਰ ਹੈ ।ਦੂਜੀ ਹੈਸੀਅਤ ਇਹ ਹੈ ਕਿ ਉਹਦੇ ਕੋਲ ਅਕਲ ਹੈ, ਸੋਚਣ, ਸਮਝਣ ਤੇ ਫੈਸਲਾ ਕਰਨ ਦੀ ਸ਼ਕਤੀ ਹੈ । ਉਹ ਸੁਤੰਤਰਤਾਪੂਰਵਕ ਇੱਕ ਗੱਲ ਨੂੰ ਮੰਨਦਾ ਹੈ, ਦੂਜੀ ਨੂੰ ਨਹੀਂ ਮੰਨਦਾ। ਇੱਕ ਢੰਗ ਨੂੰ ਪਸੰਦ ਕਰਦਾ ਹੈ, ਦੂਜੇ ਤਰੀਕੇ ਨੂੰ ਪਸੰਦ ਨਹੀਂ ਕਰਦਾ । ਜੀਵਨ ਸਬੰਧੀ ਮਾਮਲਿਆਂ ਵਿੱਚ ਆਪਣੀ ਇੱਛਾ ਨਾਲ ਖ਼ੁਦ ਇੱਕ ਨਿਯਮ ਤੇ ਕਾਨੂੰਨ ਬਣਾਉਂਦਾ ਹੈ ਜਾਂ ਦੂਜਿਆਂ ਦੇ ਬਣਾਏ ਕਾਨੂੰਨ ਤੇ ਨਿਯਮ ਨੂੰ ਆਪਣਾਉਂਦਾ ਹੈ । ਇਸ ਹੈਸੀਅਤ ਵਿੱਚ ਉਹ ਸੰਸਾਰ ਦੀਆਂ ਹੋਰਨਾਂ ਚੀਜ਼ਾਂ ਵਾਂਗ ਕਿਸੇ ਨਿਸ਼ਚਿਤ ਕਾਨੂੰਨ ਦਾ ਪਾਬੰਦ ਨਹੀਂ ਕੀਤਾ ਗਿਆ । ਸਗੋਂ ਉਸਨੂੰ ਆਪਣੇ ਵਿਚਾਰ, ਆਪਣੀ ਰਾਇ ਅਤੇ ਆਪਣੇ ਵਿਵਹਾਰ ਦੀ ਚੋਣ ਕਰਨ ਵਿੱਚ  ਪੂਰਨ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ ।

ਇਸਲਾਮ ਨਾਉਂ ਰੱਖਣ ਦਾ ਕਾਰਣ

  • زهرة الابيض
  • -ਸੰਸਾਰ ਵਿੱਚ ਜਿੰਨੇ ਵੀ ਧਰਮ ਹਨ, ਉਹਨਾਂ ਵਿੱਚੋਂ ਹਰ ਇੱਕ ਦਾ ਨਾਉਂ ਜਾਂ ਤਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਂ ਤੇ ਰੱਖਿਆ ਗਿਆ ਹੈ ਜਾਂ ਉਸ ਜਾਤੀ ਦੇ ਨਾਂ ਤੇ ਜਿਸ ਵਿੱਚ ਉਹ ਧਰਮ ਪੈਦਾ ਹੋਇਆ । ਉਦਾਹਰਨ ਵਿੱਜੋਂ, ਈਸਾਈ ਧਰਮ ਦਾ ਨਾਂ ਇਸ ਲਈ ਈਸਾਈ ਧਰਮ ਹੈ ਕਿ ਉਹ ਦਾ ਸਬੰਦ ਹਜ਼ਰਤ ਈਸਾ (ਅ)ਨਾਲ ਹੇ । ਬੁੱਧ ਮੱਤ ਦਾ ਨਾਂ ਇਸ ਲਈ ਬੁਧ ਮੱਤ ਹੈ ਕਿ ਇਸ ਦੇ ਬਾਨੀ ਮਹਾਤਮਾ ਬੁੱਧ ਸਨ ।ਜ਼ਰਦੁਸ਼ਤੀ ਧਰਮ ਦਾ ਨਾਂ ਆਪਣੇ ਬਾਨੀ ਜ਼ਰਦੁਸ਼ਤ ਤੇ ਨਾਂ ਤੇ ਹੈ । ਯਹੂਦੀ ਧਰਮ ਇੱਕ ਵਿਸ਼ੇਸ਼ ਕਬੀਲੇ ਵਿੱਚ ਪੈਦਾ ਹੋਇਆ, ਜਿਸ ਦਾ ਨਾਂ ਯਹੂਦਾਹ ਸੀ । ਇਹੋ ਹਾਲ ਦੂਜੇ ਧਰਮਾਂ ਦੇ ਨਾਵਾਂ ਦਾ ਹੈ, ਪਰੰਤੂ ‘ਇਸਲਾਮ’ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵਿਅਕਤੀ ਜਾਂ ਜਾਤੀ ਨਾਲ ਸਬੰਧਿਤ ਨਹੀਂ ਹੈ, ਸਗੋਂ ਉਸ ਦਾ ਨਾਉਂ ਇੱਕ ਵਿਸ਼ੇਸ਼ ਗੁਣ ਨੂੰ ਪਰਗਟ ਕਰਦਾ ਹੈ ਜਿਹੜਾ ‘ਇਸਲਾਮ’ ਸ਼ਬਦ ਦੇ ਅਰਥ ਵਿੱਚ ਪਾਇਆ ਜਾਂਦਾ ਹੈ । ਇਸ ਨਾਉਂ ਤੋਂ ਖ਼ੁਦ ਸਪਸ਼ਟ ਹੁੰਦਾ ਹੈ ਕਿ ਇਹ ਕਿਸੇ ਵਿਅਕਤੀ ਦੇ ਦਿਮਾਗ ਦੀ ਉਪੱਜ ਨਹੀਂ, ਨਾਂ ਕਿਸੇ ਵਿਸ਼ੇਸ਼ ਜਾਤੀ ਤੱਕ ਸੀਮਤ ਹੈ । ਇਸ ਦਾ ਸਬੰਧ ਵਿਅਤੀ, ਦੇਸ਼ ਜਾਂ ਜਾਤੀ ਨਾਲ ਨਹੀਂ,ਕੇਵਲ ‘ਇਸਲਾਮ’ ਦਾ ਗੁਣ ਲੋਕਾਂ ਵਿੱਚ ਪੈਦਾ ਕਰਨਾਂ ਇਸ ਦਾ ਉਦੇਸ਼ ਹੈ । ਹਰੇਕ ਯੁੱਗ ਤੇ ਹਰੇਕ ਜਾਤੀ ਦੇ ਜਿਨ੍ਹਾਂ ਸੱਚ ਤੇ ਨੇਕ ਲੋਕਾਂ ਵਿੱਚ ਇਹ ਗੁਣ ਪਾਇਆ ਗਿਆ ਹੈ ਉਹ ਸਾਰੇ ਮੁਸਲਮਾਨ ਹਨ ਅਤੇ ਭਵਿੱਖ ਵਿੱਚ ਵੀ ਹੋਣਗੇ 

ਪਿਆਰੇ ਮਿਤਰੋ  ਹੁੰਣ ਤੁਸੀਂ  ਇਸਲਾਮ ਸ਼ਬਦ ਦਾ ਅਰਥ ਜਾਣੋ ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ । ਅਰਬੀ ਭਾਸ਼ਾ ਵਿੱਚ ਇਸਲਾਮ ਦਾ ਅਰਥ ਹੈ, ਹੁਕਮ ਮੰਨਣਾ, ਆਤਮ- ਸਮਰਪਣ ਤੇ ਆਗਿਆਪਾਲਣ । ਇਸਲਾਮ ਧਰਮ ਦਾ ਨਾਂ ਇਸਲਾਮ ਇਸ ਲਈ ਹੀ ਰੱਖਿਆ ਗਿਆ ਹੈ ਕਿ ਇਹ ਅੱਲਾਹ ਦੀ ਤਾਬੇਦਾਰੀ ਤੇ ਉਸਦਾ ਆਗਿਆ ਪਾਲਣ ਹੈ ‘ਇਸਲਾਮ’ ਸ਼ਬਦ ਦਾ ਇੱਕ ਦੂਜਾ ਅਰਥ ਹੈ ਸੁਲਾਹ. ਸ਼ਾਂਤੀ, ਕੁਸ਼ਲਤਾ, ਸੁਰੱਖਿਆ, ਸ਼ਰਣ ਆਦਿ । ਮਨੁੱਖ ਨੂੰ ਵਾਸਤਵਿਕ ਸ਼ਾਂਤੀ ਉਸੇ ਸਮੇਂ ਮਿਲਦੀ ਹੈ ਜਦੋਂ ਉਹ ਆਪਣੇ ਆਪ ਨੂੰ ਅੱਲਾਹ ਦੇ ਸਪੁਰਦ ਕਰ ਦੇਵੇ ਅਤੇ ਉਸੇ ਦੇ ਆਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਲੱਗੇ । ਅਜਿਹੇ ਹੀ ਜੀਵਨ ਤੋਂ ਮਾਨਸਕ ਸ਼ਾਂਤੀ ਮਿਲਦੀ ਹੈ ਅਤੇ ਸਮਾਜ ਵਿੱਚ ਵੀ ਇਸੇ ਨਾਲ ਵਾਸਤਵਿਕ ਸ਼ਾਂਤੀ ਸਥਾਪਤ ਹੁੰਦੀ ਹੈ

ਈਸ਼ਵਰ ਤੱਕ ਪਹੁੰਚਣ ਦਾ ਸਾਧਨ ਕੇਵਲ ਤੌਹੀਦ

।ਇਲ ਪਿੱਛੋਂ ਜਦੋਂ ਹੋਰ ਵਧੇਰੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤਾਂ ਮਨੁੱਖ ਦੇਖਦਾ ਹੈ ਕਿ ਸੰਸਾਰ ਦੇ ਪ੍ਰਬੰਧ ਤੇ ਵਿਵਸਥਾ ਵਿੱਚ ਇੱਕ ਅਟਲ ਨਿਯਮ ਤੇ ਇੱਕ ਬੜੇ ਜ਼ਾਬਤੇ ਦੀ ਪਾਬੰਦੀ ਹੋ ਰਹੀ ਹੈ ।ਹਵਾਵਾਂ ਦੀ ਗਤੀ,ਵਰਖਾ ਦੀ ਆਮਦ,ਗ੍ਰਹਿਹਾਂ ਦੀ ਗਤੀ, ਰੁੱਤਾਂ ਤੇ ਪਰੀਵਰਤਨ ਵਿੱਚ ਕੋਈ ਜਿਹੀ ਨਿਯਮਬੱਧਤਾ ਪਾਈ ਜਾਂਦੀ ਹੈ ? ਕਿਸੇ ਪ੍ਰਕਾਰ ਅਣਗਿਣਤ ਸ਼ਕਤੀਆਂ ਇੱਕ ਦੂਜੇ ਨਾਲ ਮਿਲਕੇ ਕੰਮ ਕਰ ਰਹੀਆਂ ਹਨ ?ਕਿਹੋ ਜਿਹਾ ਅਟਲ ਨਿਯਮ ਹੈ ਕਿ ਜਿਹੜਾ ਸਮਾਂ ਜਿਸ ਕੰਮ ਲਈ ਨਿਸਚਤ ਕਰ ਦਿੱਤਾ ਗਿਆ ਹੈ,ਠੀਕ ਉਸੇ ਵੇਲੇ ਵਿਸ਼ਵ ਦੇ ਸਾਰੇ ਸਾਧਨ ਇੱਕ ਜੁੱਟ ਹੋ ਜਾਂਦੇ ਹਨ ਅਤੇ ਕੰਮਾਂ ਨੂੰ ਨੇਪਰੇ ਚੜ੍ਹਾਉਂਣ ਲਈ ਇੰਕ ਦੂਜੇ ਨੂੰ ਆਪਣਾ ਸਹਿਯੋਗ ਦਿੰਦੇ ਹਨ ।ਵਿਸਵ ਵਿਵਸਥਾ ਵਿੱਚ ਅਜਿਹਾ ਆਪਸੀ ਸਹਿਯੋਗ ਵੇਖਕੇ ਮੁਸ਼ਰਿਕ ਵਿਅਕਤੀ ਇਹ ਸਵੀਕਾਰ ਕਰਨ ਲਈ ਮਜਬੂਰ ਹੋ ਜਾਂਦਾ ਹੈ ਕਿ ਇੱਕ ਵੱਡਾ ਇਸ਼ਵਰ ਵੀ ਹੈ ਜਿਹੜਾ ਇਹਨਾਂ ਈਸ਼ਵਰਾਂ ਉੱਤੇ ਸ਼ਾਸਨ ਕਰਿਆ ਹੈ।ਜੇਕਰ ਸਾਰੇ ਇੱਕ ਦੂਜੇ ਤੋਂ ਅਲੱਗ ਅਤੇ ਬਿਲਕੁਲ ਸੁਤਿੰਤਰ ਹੋਣ ਤਾਂ ਸ਼ੰਸਾਰ ਦੀ ਪੂਰੀਦੀ ਪੂਰੀ ਵਿਵਸਥਾ ਵਿੱਗਡ਼ ਕੇ ਰਹਿ ਜਾਵੇ ।ਉਹ ਇਸ ਬੜੇ ਈਸ਼ਵਰ ਨੂੰ ਅੱਲਾਹ ਪ੍ਰਮੇਸ਼ਵਰ (ਇਸ਼ਵਰਾਂ ਦਾ ਈਸ਼ਵਰ)ਆਦੀ ਨਾਂਵਾਂ ਨਾਲ ਸੰਭੋਧਨ ਕਰਦਾ ਹੈ ਪਰੰਤੂ ਇਬਾਦਤ ਅਤੇ ਪੂਜਾ ਵਿੱਚ ਉਸ ਨਾਲ ਛੋਟੇ ਈਸ਼ਵਰਾਂ ਨੂੰ ਵੀ ਸ਼ਾਮਿਲ ਕਰਦਾ ਉਹ ਸਮਝ ਦਾ ਹੇ ਕਿ ਖ਼ੁਦਾਈ ਅਤੇ ਖ਼ੁਦਾ ਦਾ ਰਾਜ ਵੀ ਸੰਸਾਰਕ ਰਾਜ ਵਰਗਾ ਹੈ ।ਜਿਸ ਤਰ੍ਹਾਂ ਸੰਸਾਰ ਵਿੱਚ ਇੱਕ ਬਾਦਸ਼ਾ ਹੁੰਦਾ ਹੈ ਉਸਦੇ ਬਹੁਤ ਸਾਰੇ ਮੰਤਰੀ,ਵਿਸ਼ਵਾਸ਼ ਪੱਤਰ ਪ੍ਰਬੰਧਕ,ਹੋਰ ਅਧਿਕਾਰ ਪ੍ਰਾਪਤ ਪਧ ਅਧਿਕਾਰੀ ਹੁੰਦੇ ਹਨ ਇਸ ਤਰ੍ਹਾਂ ਸ੍ਰਿਸ਼ਟੀ ਵਿੱਚ ਵੀ ਇੱਕ ਬੜਾ ਖ਼ੁਦਾ ਹੈ ਅਤੇ ਬਹੁਤ ਸਾਰੇ ਛੋਟੇ-ਛੋਟੇ ਖ਼ੁਦਾ ਉਸ ਦੇ ਅਧੀਨ ਹਨ ।ਜਦੋਂ ਤੱਕ ਛੋਟੇ ਈਸ਼ਵਰਾਂ ਨੂੰ ਪ੍ਰਸੰਨ ਨਾ ਕਰ ਲਿਆ ਜਾਵੇ ਬੜੇ ਈਸ਼ਵਰ ਤੱਕ ਪਹੁੰਚ ਨਹੀਂ ਹੋ ਸਕੇਗੀ ।ਇਸ ਲਈ ਉਹਨਾਂ ਦੀ ਇਬਾਦਤ ਤੇ ਪੂਜਾ ਵੀ ਕਰੋ,ਉਹਨਾਂ ਅੱਗੇ ਹਾਥ ਵੀ ਫੇਲਾਓ,ਉਹਨਾਂ ਦੇ ਵੀ ਗੁੱਸੇ ਤੋਂ ਡਰੋ ,ਉਹਨਾਂ ਨੂੰ ਵੱਡੇ ਈਸ਼ਵਰ ਤੱਕ ਪਹੁੰਚਣ ਦਾ ਸਾਧਨ ਬਨਾਓ, ਪੇਟਾਂ ਤੇ ਉਪਹਾਰਾਂ ਨਾਲ ਉਹਨਾਂ ਨੂੰ ਪ੍ਰਸੰਨ ਕਰੋ।

ਨਬੁੱਵਤ ਦੀ ਸਮਾਪਤੀ ਦੇ ਪ੍ਰਮਾਣ

ਇੱਕ ਪੈਗ਼ੰਬਰ ਪਿੱਛੋਂ ਦੂਜਾ ਪੈਗ਼ੰਬਰ ਆਉਣ ਦੇ ਤਿੰਨ ਕਾਰਨ ਹੋ ਸਕਦੇ ਹਨ ।

  1. ਜਾਂ ਤਾਂ ਪੈਗ਼ੰਬਰ ਦੀ ਸਿੱਖਿਆ ਤੇ ਮਾਰਗ-ਦਰਸ਼ਨ ਸਿਟ ਗਿਆ ਹੋਵੇ.ਉਸ ਨੂੰ ਫੇਰ ਤੋਂ ਪੇਸ਼ ਕਰਨ ਦੀ ਜ਼ਰੂਰਤ ਹੋਵੇ ।
  2. ਜਾਂ ਪਹਿਲੇ ਪਹਿਲੇ ਪੈਗ਼ੰਬਰ ਦੀ ਸਿੱਖਿਆ ਪੂਰੀ ਨਾ ਹੋਵੇ,ਉਸ ਵਿੱਚ ਸੋਧ ਜਾਂ ਕੁਝ ਵਧਾਉਣ ਦੀ ਜ਼ਰੂਰਤ ਹੋਵੇ ।
  3. ਜਾਂ ਪਹਿਲੇ ਪੈਗ਼ੰਬਰ ਦੀ ਸਿੱਖਿਆ ਕਿਸੇ ਜਾਤੀ ਵਿਸ਼ੇਸ਼ ਤੱਕ ਸਿਮਤ ਹੋਵੇ, ਦੂਜੀਆਂ ਜਾਤੀਆਂ ਜਾਂ ਜਾਤੀ  ਲਈ ਦੂਜੇ ਪੈਗ਼ੰਬਰ ਦੀ ਜ਼ਰੂਰਤ ਹੋਵੇ ।ਇਹ ਤਿੰਨ ਕਾਰਨ ਹੁਣ ਬਾਕੀ ਨਹੀਂ ਹਨ ।

(1)                             ਹਜ਼ਰਤ ਮੁਹੰਮਦ(ਸ.)ਦੀ ਸਿੱਖਿਆ ਤੇ ਮਾਰਗ ਦਰਸ਼ਨ ਜੀਵਤ ਹੈ ।ਉਹ ਸਾਧਨ ਪੂਰਨ ਸੁਰੱਖਿਅਤ ਹਨ ਜਿਨ੍ਹਾਂ ਤੋਂ ਹਰ ਸਮੇਂ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਹਜ਼ਰਤ ਮੁਹੰਮਦ(ਸ.)ਦਾ ਧਰਮ ਕਿ ਸੀ? ਕਿਹੜਾ ਮਾਰਗ ਦਰਸ਼ਨ ਤੇ ਆਦੇਸ਼ ਆਪ ਲੇ ਕੇ ਆਏ ਸਨ ? ਜੀਵਨ ਦੇ ਕਿਹੜੇ ਤਰੀਕੇ ਨੂੰ ਆਪ ਨੇ ਪ੍ਰਚਲਤ ਕੀਤਾ ? ਕਿਹੜੇ ਤਰੀਕਿਆਂ ਨੂੰ ਆਪਨੇ ਖਤਮ ਕਰਨ ਤੇ ਬੰਦ ਕਰਨ ਦੀ ਕੋਸ਼ਿਸ਼ ਕੀਤਾ ? ਬਸ ਜਦੋਂ ਆਪ ਦਾ ਮਾਰਗ ਦਰਸ਼ਨ ਤੇ ਸਿੱਖਿਆ ਮਿਟੀ ਹੀ ਨਹੀਂ ਤਾਂ ਉਸਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਲਈ ਕਿਸੇ ਨਬੀ ਦੇ ਆਉਣ ਦੀ ਜ਼ਰੂਰਤ ਨਹੀਂ ।

(2)                             ਹਜ਼ਰਤ ਮੁਹੰਮਦ(ਸ.)ਰਾਹੀਂ ਸੰਸਾਰ ਨੂੰ ਇਸਲਾਮ ਦੀ ਮੁਕੰਮਲ ਸਿੱਖਿਆ ਦਿੱਤੀ ਜਾ ਚੁੱਕੀ ਹੈ ।ਹੁਣ ਨਾ ਇਸ ਵਿੱਚ ਕੁੱਝ ਘਟਾਉਣ ਵਧਾਉਣ ਦੀ ਜ਼ਰੂਰਤ ਹੈ ਅਤੇ ਨਾਹੀਂ ਕੋਈ ਅਜਿਹਾ ਦੋਸ਼ ਬਾਕੀ ਰਹਿ ਗਿਆ ਹੈ ਜਿਸ ਨੂੰ ਦੂਰ ਕਰਨ ਲਈ ਕਿਸੇ ਨਬੀ ਦੇ ਆਉਣ ਦੀ ਲੋਡ਼ ਹੋਵੇ ।ਇਸ ਲਈ ਦੂਜਾ ਕਾਰਨ ਵੀ ਨਹੀਂ ਰਿਹਾ ।

(3)                             ਹਜ਼ਰਤ ਮੁਹੰਮਦ(ਸ.)ਕਿਸੇ ਵਿਸ਼ੇਸ ਜਾਤੀ ਲਈ ਨਹੀਂ ਸਗੋਂ ਸਮੁੱਚੇ ਜਗਤ ਲਈ ਨਬੀ ਬਣਾ ਕੇ ਭੇਜੇ ਗਏ ਹਨ ।ਸਾਰੇ ਮਾਨਵਾਂ ਲਈ ਆਪਦੀ ਸਿੱਖਿਆ ਕਾਫ਼ੀ ਹੈ ।ਇਸ ਲਈ ਹੁਣ ਕਿਸੇ ਵਿਸ਼ੇਸ਼ ਜਾਤੀ ਲਈ ਅਲੱਗ ਕਿਸੇ ਨਬੀ ਦੇ ਆਉਣ ਦੀ ਜ਼ਰੂਰਤ ਨਹੀਂ ਹੈ ।ਇੰਜ ਤੀਜਾ ਕਾਰਨ ਵੀ ਬਾਕੀ ਨਹੀਂ ਰਿਹਾ ।

ਇਸੇ ਲਈ ਹਜ਼ਰਤ ਮੁਹੰਮਦ(ਸ.)ਨੂੰ ‘ਖਾਤਮੁੰਨਬੀਈਨ’ (ਨਬੀਆਂ ਦੇ ਸਮਾਪਕ)ਕਿਹਾ ਗਿਆ ਹੈ ।ਅਰਥਾਤ ਨਬੀਆਂ ਦੇ ਸਿਲਸਿਲੇ ਨੂੰ ਸਮਾਪਤ ਕਰ ਦੇਣ ਵਾਲਾ ।ਹੁਣ ਸੰਸਾਰ ਨੂੰ ਕਿਸੇ ਹੋਰ ਨਬੀ ਦੀ ਜ਼ਰੂਰਤ ਨਹੀਂ ਹੈ ਬਸ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਹਜ਼ਰਤ ਮੁਹੰਮਦ(ਸ.)ਦੇ ਤਰੀਕੇ ਉੱਤੇ ਆਪ ਵੀ ਚੱਲਣ ਤੇ ਦੂਜਿਆਂ ਨੂੰ ਵੀ ਚੱਲਾਉਣ ।ਆਪ ਦੀਆਂ ਸਿੱਖਿਆਂਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਵਿਵਹਾਰ ਵਿੱਚ ਲਿਆਉਣ ।ਸੰਸਾਰ ਵਿੱਚ ਉਸ ਕਾਨੂੰਨ ਤੇ ਸਿਧਾਂਤ ਦਾ ਰਾਜ ਸਥਾਪਤ ਕਰਨ ਜਿਹੜਾ ਆਪ ਲੈ ਕੇ ਆਏ ਸਨ।