ਇਹ ਕੇਵਲ ਮਸੀਤ ਵਿੱਚ ਇਕੱਠੇ ਹੋਣ ਦੀ ਬਰਕਤਾਂ ਹਨ । ਇਸ ਪਿੱਛੋਂ ਇਹ ਦੇਖੋ ਕਿ ਜਮਾਤ ਨਾਲ ਨਮਾਜ਼ ਪੜ੍ਵਨ ਵਿੱਚ ਕਿੰਨੀਆਂ ਬਰਕਤਾਂ ਲੁਕੀਆਂ ਹੋਈਆਂ ਹਨ ।ਤੁਸੀਂ ਸਾਰੇ ਇੱਕ ਕਤਾਰ ਵਿੱਚ ਇੱਕ ਦੂਜੇ ਦੇ ਬਰਾਬਰ ਖੜ੍ਵੇ ਹੁੰਦੇ ਹੋ । ਕੋਈ ਬੜਾ ਛੋਟਾ ਨਹੀਂ । ਕੋਈ ਨਾ ਉੱਚੇ ਦਰਜੇ ਦਾ ਹੈ ਤੇ ਨਾ ਨੀਵੇਂ ਦਰਜੇ ਦਾ । ਰੱਬ ਦੇ ਦਰਬਾਰ ਵਿੱਚ ਰੱਬ ਦੇ ਸਾਹਮਣੇ ਸਾਰੇ ਇੱਕੋ ਦਰਜੇ ਦੇ ਹਨ । ਕਿਸੇ ਦਾ ਹੱਥ ਲੱਗਣ ਨਾਲ ਅਤੇ ਕਿਸੇ ਦੇ ਸਪਰਸ਼ ਕਰਨ ਨਾਲ ਕੋਈ ਭਿੱਟਿਆ ਨਹੀਂ ਜਾਂਦਾ ਸਾਰੇ ਪਾਕ ਹਨ ਕਿਉਂ ਜੋ ਸਾਰੇ ਇਨਸਾਨ ਹਨ, ਇੱਕ ਰੱਬ ਦੇ ਬੰਦੇ ਹਨ ਤੇ ਇੱਕੋ ਦੀਨ ਨੂੰ ਮੰਨਣ ਵਾਲੇ ਹਨ ।ਤੁਹਾਡੇ ਵਿੱਚ ਖ਼ਾਨਦਾਨਾਂ, ਕਬੀਲਿਆਂ, ਮਲਕਾਂ ਤੇ ਜ਼ਬਾਨਾਂ ਦਾ ਵੀ ਕੋਈ ਫ਼ਰਕ ਨਹੀਂ । ਕੋਈ ਸਈਯਦ ਹੈ, ਕੋਈ ਪਠਾਣ ਹੈ ਕੋਈ ਰਾਜਪੂਤ ਹੈ, ਕੋਈ ਜੱਟ ਹੈ, ਕੋਈ ਕਿਸੇ ਦੇਸ਼ ਦਾ ਵਸਨੀਕ ਹੈ ਕੋਈ ਕਿਸੇ ਦਾ ਕਿਸੇ ਦੀ ਜ਼ਬਾਨ ਕੋਈ ਹੈ ਤੇ ਕਿਸੇ ਦੀ ਕੋਈ ਪਰੰਤੂ ਸਾਰੇ ਇੱਕ ਸਫ਼ ਵਿੱਚ ਖੜੋ ਕੇ ਰੱਬ ਦੀ ਇਬਾਦਤ ਕਰ ਰੇਹੇ ਹਨ । ਇਸਦੇ ਅਰਥ ਇਹ ਹਨ ਕਿ ਸਾਰੇ ਇੱਕ ਕੌਮ ਹਨ । ਇਹ ਬੰਸਾਵਲੀ,ਭਾਈਚਾਰੇ ਤੇ ਕੌਮਾਂ ਦੀਆਂ ਵੰਡਾਂ ਸਾਰੀ ਝੂਠੀਆਂ ਹਨ । ਤੁਹਾਡੇ ਵਿੱਚ ਸੱਭ ਤੋਂ ਬੜਾ ਸਬੰਧ ਰੱਬ ਦੀ ਬੰਦਗੀ ਤੇ ਇਬਾਦਤ ਦਾ ਹੈ ਉਸ ਵਿੱਚ ਜਦੋਂ ਤੁਸੀਂ ਸਾਰੇ ਇੱਕ ਹੋ ਤਾਂ ਕਿਸੇ ਹੋਰ ਮਾਮਲੇ ਵਿੱਚ ਵੀ ਕਿਉਂ ਅੱਡ ਅੱਡ ਹੋਵੋ ?
Scridb filter






