Category Archives: Uncategorized

ਇੱਕ ਬੋਦਾ ਵਿਚਾਰ

ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਅਸੀਂ ਉਹਨਾਂ ਦੀ ਪੂਜਾ ਇਸ ਲਈ ਰਦੇ ਹਾਂ ਕਿ
ਉਹਨਾਂ ਨੇ ਹੀ ਸਾਨੂੰ ਮਾਲਿਕ(ਸਵਾਮੀ)ਦਾ ਰਲਤਾ ਦਿਖਾਇਆ ਅਤੇ ਉਹਨਾ ਦੇ ਜ਼ਰੀਏ ਹੀ ਅਸੀਂ ਮਾਲਿਕ(ਸਵਾਮੀ)ਦੀ ਦਇਆ ਪ੍ਰਾਪਤ ਕਰਦੇ ਹਾਂ ।ਇਹ ਬਿਲਕੁਲ ਅਜਿਹੀ ਗੱਲ ਹੋਈ ਕਿ ਕੋਈ ਕੁਲੀ ਤੋਂ ਰੇਲਗਾੱਡੀ ਬਾਰੇ ਪਤਾ ਕਰੇ ਜਦ ਕੁਲੀ ਉਸਨੂੰ ਰੇਲ ਬਾਰੇ ਜਾਣਕਾਰੀ ਦੇ ਦੇਵੇ ਤਾਂ ਉਹ ਰੇਲ ਦੀ ਜਗ੍ਹਾ ਕੁਲੀ ਉਤੇ ਹੀ ਸਵਾਰ ਹੋ ਜਾਵੇ ਕਿ ਇਸਨੇ ਹੀ ਸਾਨੂੰ ਰੇਲ ਬਾਰੇ ਦੱਸਿਆ ਹੈ।ਇਸੇ ਤਰਾਂ ਅੱਲਾਹ ਦੀ ਸਹੀ ਦਿਸ਼ਾ ਅਤੇ ਮਾਰਗ ਦੱਸਣ ਵਾਲੇ ਦੀ ਪੂਜਾ ਕਰਨੀ ਬਿਲਕੁਲ ਇਸ ਤਰਾ ਹੈ ਜਿਵੇਂ ਰੇਲਗਾਡੀ ਨੂੰ ਛੱਡ ਕੇ ਕੁਲੀ ਉਤੇ ਸਾਵਾਰ ਹੋ ਜਾਣ ।
ਕੁਝ ਭਰਾ ਇਹ ਵੀ ਕਹਿੰਦੇ ਹਨ ਕਿ ਅਸੀਂ ਕੇਵਲ ਰੱਬ ਦਾ ਧਿਆਨ ਜਮਾਉਣ ਲਈ ਹੀ ਇਹਨਾਂ ਮੂਰਤੀਆਂ ਨੂੰ ਸਹਮਣੇ ਰੱਖਦੇ ਹਾਂ ।ਇਹ ਵੀ ਵਧਆ ਗੱਲ ਕੀਤੀ,ਕਿ ਖੂਬ ਗੌਰ ਨਾਲ ਖੰਬੇ ਨੂੰ ਦੇਖ ਰਹੇ ਨੇ,ਕਿ ਪਿਤਾ ਜੀ ਦਾ ਧਿਆਨ ਜਮਾਉਣ ਲਈ ਖੰਭੇ ਨੂੰ ਦੇਖ ਰਹੇ ਹਾਂ।ਕਿੱਥੇ ਪਿਤਾ ਜੀ ਅਤੇ ਕਿਥੇ ਖੰਭਾ ? ਕਿੱਥੇ ਇਹ ਕਮਜੋਰ ਮੂਰਤੀ ਅਤੇ ਕਿੱਥੇ ਉਹ ਬੇਹੱਦ ਤਾਕਤਵਰ, ਮਿਹਰਬਾਨ,ਦਿਆਲੂ ਮਾਲਿਕ,ਇਸ ਨਾਲ ਧਿਆਨ ਲੱਗੇਗਾ ਜਾਂ ਹਟੇਗਾ ?
ਨਤੀਜਾ ਇਹ ਨਿਕਲਿਆ ਹੈ ਕਿ ਕਿਸੇ ਵੀ ਤਰੀਕੇ ਨਾਲ,ਕਿਸੇ ਨੂੰ ਵੀ ਓਸਦਾ ਸ਼ਰੀਕ ਮੰਨਣਾ ਸਭ ਤੋਂ ਵੱਡਾ ਪਾਪ ਹੈ,ਜਿਸਨੂੰ ਪ੍ਰਮਾਤਮਾਂ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਅਜਿਹਾ ਆਦਮੀ ਹਮੇਸ਼ਾਂ ਲਈ ਨਰਕ ਦਾ ਬਾਲਣ ਬਣੇਗਾ ।

ਗੁੱਸੇ ਵੇਲੇ ਸਬਰ ਕਰਨਾ

 

 

 

 

ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸ0 ਦਾ ਫ਼ਰਮਾਨ ਹੇ “ਬਹਾਦਰ ਉਹ ਨਹੀਂ ਜੋ ਕਿਸੇ ਨੂੰ ਪਛਾਡ਼ ਦੇਵ ਬਲਕਿ ਬਹਾਦਰ ਉਹ ਹੈ ਜੋ ਗੁੱਸੇ ਵੇਲੇ ਸਬਰ ਕਰੇ ਅਤੇ ਆਪਣੇ ਆਪ ਉੱਤੇ ਕਾਬੂ ਰਖੇ।” (ਬੁਖਾਰੀ ਮੁਸਲਿਮ-)

ਹਜ਼ਰਤ ਮੁਆਜ਼ ਬਿਨ ਜਬਲ (ਰਜੀ)ਬਿਆਨ ਕਰਦੇ ਹਨ ਕਿ ਹਜ਼ੂਰ (ਸ)ਨੇ ਇਰਸ਼ਾਦ ਫ਼ਰਮਾਇਆ, ਜੋ ਮਨੁਖੱ ਆਪਣੇ ਗੁੱਸੇ ਨੂੰ ਉਸ ਵੇਲੇ ਪੀ ਜਾਵੇ ਜਦ ਕਿ ਉਹ ਉਸ ਉੱਤੇ ਅਮਲ ਕਰ ਸਕਦਾ ਹੋਵੇ (ਦੂਸਰੇ ਵਿਅਕਤੀ ਤੋਂ ਬਦਲਾ ਲੈ ਸਕਦਾ ਹੋਵੇ )ਤਾਂ ਅਲਾਹ ਤਆਲਾ ਕਿਆਮਤ ਦੇ ਦਿਨ ਉਸਨੂੰ ਸਾਰੀ ਮਖ਼ਲੂਕ ਸਾਹਮਣੇ ਲਿਆਵੇਗਾ ਅਤੇ ਉਸ ਨੂੰ ਅਖ਼ਤਿਆਰ ਦੇਵੇਗਾ ਕਿ ਜੱਨਤ ਦੀਆਂ ਹੂਰਾਂ (ਬੜੀਆਂ ਅੱਖਾਂ ਵਾਲੀਆਂ) ਵਿੱਚੋਂ ਜਿਸ ਨੂੰ ਚਾਹਵੇ ਆਪਣੇ ਲਈ ਛਾਂਟ ਲਵੇ।